Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 3 - 2010

ਦਰਸ਼ਨ ਦੀ ਫੋਟੋ ਵਾਲੀ 'ਕਸਟਮਮੇਡ' ਡਾਕ ਟਿਕਟ

ਟੋਰਾਂਟੋ - ਕੈਨੇਡਾ ਵਿਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਚ ਬੀਤੇ ਐਤਵਾਰ ਨੂੰ ਹੋਲਾ-ਮਹੱਲਾ ਅਤੇ ਨਾਨਕਸ਼ਾਹੀ ਸੰਮਤ 542 ਦੇ ਸ਼ੁੱਭ ਆਗਮਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਅਤੇ ਪ੍ਰੋ: ਦਰਸ਼ਨ ਸਿੰਘ ਦੀ ਤਸਵੀਰ ਵਾਲੀ ਇਕ 'ਕਸਟਮਮੇਡ' ਡਾਕ ਟਿਕਟ ਜਾਰੀ ਕੀਤੀ ਗਈ।

Date:2010-03-17 Time:00:00:35

ਅਲਾਗਿਰੀ 21 ਤੋਂ ਵਿਦੇਸ਼ ਯਾਤਰਾ 'ਤੇ

ਮਦੁਰੈ : ਕੇਂਦਰੀ ਰਾਸਾਇਣ ਅਤੇ ਖਾਦ ਮੰਤਰੀ ਐੱਮਕੇ ਅਲਾਗਿਰੀ ਆਉਂਦੀ 21 ਮਾਰਚ ਤੋਂ ਸਿੰਗਾਪੁਰ, ਆਸਟਰੇਲੀਆ ਅਤੇ ਨਿਊਜ਼ੀਲੈਂਡ 11 ਦਿਨਾਂ ਦੀ ਆਧਿਕਾਰਕ ਯਾਤਰਾ ਉੱਤੇ ਜਾ ਰਹੇ ਹਨ।

Date:2010-03-17 Time:00:00:35

46900 ਸਿੱਖਿਅਕ ਗਾਈਡ ਨਿਯੁਕਤ ਕੀਤੇ

ਜੰਮੂ : ਜੰਮੂ ਕਸ਼ਮੀਰ ਵਿੱਚ 46900 ਬੇਰੁਜ਼ਗਾਰ ਨੌਜਵਾਨਾਂ ਨੂੰ ਸਿੱਖਿਅਕ ਗਾਈਡ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਰਾਜ ਸਰਕਾਰ ਨੇ ਅੱਜ ਇਹ ਜਾਣਕਾਰੀ ਦਿੱਤੀ।ਸਿੱਖਿਆ ਮੰਤਰੀ ਪੀਰਜਾਦਾ ਮੁਹੰਮਦ ਸਈਦ ਨੇ ਕੱਲ੍ਹ ਰਾਜ ਵਿਧਾਨ ਸਭਾ ਵਿੱਚ ਦੱਸਿਆ ਕਿ ਨਿਯਮਤ ਖਾਲੀ ਪਦਾਂ ਉੱਤੇ ਕੁੱਲ 46900 ਸਿੱਖਿਅਕ ਗਾਈਡਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹਨਾਂ ਨੂੰ ਰਹਿਬਰ-ਏ-ਤਾਲੀਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

Date:2010-03-17 Time:00:00:35

ਸੇਬੀ ਨੇ ਜੇਟੀਆਰਈਐੱਲ 'ਤੇ ਲਗਾਈ ਪਾਬੰਦੀ

ਮੁੰਬਈ : ਪੂੰਜੀ ਬਾਜਾਰ ਨਿਯਾਮਕ ਭਾਰਤੀ ਸਕਿਊਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਜੈ ਭਾਰਤ ਟੈਕਸਟਾਈਲ ਅਤੇ ਰਿਅਲ ਸਟੇਟ ਲਿਮੀਟੇਡ ਅਤੇ ਉਸਦੇ ਮਾਲਕਾਂ ਨਾਲ ਜੁੜ੍ਹੀਆਂ 30 ਹੋਰ ਕੰਪਨੀਆਂ ਉੱਤੇ ਸ਼ੇਅਰ ਬਾਜਾਰ ਵਿੱਚ ਕਾਰੋਬਾਰ ਕਰਨ ਉੱਤੇ ਤੱਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ।

Date:2010-03-17 Time:00:00:35

ਵਿਸ਼ਵ ਬੈਂਕ ਨੇ ਕੀਤਾ ਕਰਜ਼ਾ ਮੰਜ਼ੂਰ

ਨਵੀਂ ਦਿੱਲੀ : ਵਿਸ਼ਵ ਬੈਂਕ ਨੇ ਭਾਰਤ ਦੇ ਲਈ ਛੇ ਅਰਬ 55 ਕਰੋੜ 50 ਲੱਖ ਡਾਲਰ ਦਾ ਕਰਜ਼ਾ ਮੰਜ਼ੂਰ ਕੀਤਾ ਹੈ। ਵਿੱਤ ਰਾਜ ਮੰਤਰੀ ਨਮੋ ਨਾਰਾਇਣ ਮੀਨਾ ਨੇ ਅੱਜ ਰਾਜ ਸਭਾ ਵਿੱਚ ਇੱਕ ਸੁਆਲ ਦੇ ਲਿਖਤੀ ਜੁਆਬ ਵਿੱਚ ਇਹ ਜਾਣਕਾਰੀ ਦਿੱਤੀ।

Date:2010-03-17 Time:00:00:35

ਅੱਤਵਾਦ ਦਾ ਵੱਧ ਰਿਹਾ ਆਨਲਾਈਨ ਨੈਟਵਰਕ

ਨਿਊਯਾਰਕ : ਟਵਿਟਰ ਅਤੇ ਯੂ ਟਿਊਬ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ ਆਮ ਜਨਤਾ ਦੇ ਵਿਚਕਾਰ ਹੀ ਨਹੀਂ ਬਲਕਿ ਅੱਤਵਾਦੀਆਂ ਤੇ ਦਹਿਸ਼ਤ ਫੈਲਾਉਣ ਵਾਲੇ ਸੰਗਠਨਾਂ ਨੇ ਵਿਚਕਾਰ ਵੀ ਕਾਫ਼ੀ ਲੋਕਪ੍ਰਿਆ ਹੋ ਗਈਆਂ ਹਨ ਅਤੇ ਇਹ ਲੋਕ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਲਈ ਹੁਣ ਬਹੁਤ ਤੇਜੀ ਨਾਲ ਇਹਨਾਂ ਸਾਈਟਾਂ ਨਾਲ ਜੁੜ੍ਹ ਰਹੇ ਹਨ।

Date:2010-03-17 Time:00:00:35

ਆਹ ਚੰਡੀਗੜ੍ਹ! ਕਦੇ ਸਾਡਾ ਇਸਲਾਮਾਬਾਦ ਵੀ ਐਸਾ ਹੀ ਸੀ...

ਚੰਡੀਗੜ੍ਹ - ਚੰਡੀਗੜ੍ਹ ਵਿਖੇ ਹੋਏ ਤਿੰਨ ਦਿਨਾ ਅੰਤਰਰਾਸ਼ਟਰੀ ਸੈਮੀਨਾਰ ਵਿਚ ਪਾਕਿਸਤਾਨ ਤੋਂ ਪੁੱਜੀ ਡੈਲੀਗੇਟ ਕੰਦੀਲ ਸਦੀਕ ਨੇ ਜਦੋਂ ਚੰਡੀਗੜ੍ਹ ਨੂੰ ਰੂਹ ਭਰ ਕੇ ਤੱਕਿਆ ਤਾਂ ਉਸ ਦੇ ਦਿਲੋਂ ਇਹੀ ਹੂਕ ਉਠੀ, 'ਆਹ ਚੰਡੀਗੜ੍ਹ! ਤੇਰਾ ਜਵਾਬ ਨਹੀਂ, ਪਰ ਕਦੇ ਸਾਡਾ ਇਸਲਾਮਾਬਾਦ ਵੀ ਐਸਾ ਹੀ ਹੁੰਦਾ ਸੀ, ਪਤਾ ਨਹੀਂ ਕਿਸ ਚੰਦਰੀ ਨਜ਼ਰ ਕਾਰਨ ਅੱਜ ਉਥੇ ਚੱਪੇ-ਚੱਪੇ 'ਤੇ ਬੰਦੂਕਾਂ ਤਣ ਗਈਆਂ।

Date:2010-03-17 Time:00:00:34

ਚੌਟਾਲਾ ਖਿਲਾਫ਼ ਇਕ ਹੋਰ ਮਤਾ ਪੇਸ਼

ਚੰਡੀਗੜ੍ਹ - ਇਨੈਲੋ ਦੇ ਮੁਖੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਵਿਰੁੱਧ ਅੱਜ ਮੁੜ ਤਿੰਨ ਦਿਨਾਂ ਦੇ ਬਾਅਦ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਇਕ ਹੋਰ ਮਤਾ ਪੇਸ਼ ਹੋ ਗਿਆ। ਭਾਵੇਂ ਇਸ ਮਾਮਲੇ 'ਤੇ ਇਨੈਲੋ ਦੇ ਵਿਧਾਇਕਾਂ ਨੇ ਵਾਕਆਊਟ ਕੀਤਾ, ਪਰ ਸਦਨ ਵਿਚ ਮੌਜੂਦ ਸੱਤਾਧਾਰੀ ਪਾਰਟੀ ਵੱਲੋਂ ਬਹੁਗਿਣਤੀ ਨਾਲ ਇਹ ਪਾਸ ਹੋਣ ਤੋਂ ਬਾਅਦ ਸਪੀਕਰ ਨੇ ਇਸ ਮਤੇ ਨੂੰ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਹੈ।

Date:2010-03-17 Time:00:00:34

ਮੁੱਕੇਬਾਜ ਅਮਨਦੀਪ ਫਾਈਨਲ 'ਚ

ਨਵੀਂ ਦਿੱਲੀ : ਭਾਰਤ ਦੇ ਸਟਾਰ ਮੁੱਕੇਬਾਜ਼ ਅਮਨਦੀਪ ਦਾ ਪੰਜਵੀਂ ਰਾਸ਼ਟਰ ਮੰਡਲ ਮੁੱਕੇਬਾਜ਼ੀ ਪ੍ਰਤੀਯੋਗਿਤਾ ਵਿੱਚ ਵਿਜੈ ਅਭਿਆਨ ਜਾਰੀ ਹੈ ਤੇ ਅੱਜ ਉਹਨਾਂ ਨੇ 49 ਕਿਲੋਗ੍ਰਾਮ ਲਾਈਟ ਫਲਾਈ ਓਵਰ ਦੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਦੇ ਰੈੱਡਜੁਆਨ ਨੂੰ ਹਰਾਕੇ ਫਾਈਨਲ ਵਿੱਚ ਪ੍ਰਵੇਸ਼ ਕਰਕੇ ਭਾਰਤ ਦਾ ਇਸ ਟੂਰਨਾਮੈਂਟ ਵਿੱਚ ਘੱਟ ਤੋਂ ਘੱਟ ਇੱਕ ਹੋਰ ਰਜ਼ਤ ਪਦਕ ਪੱਕਾ ਕਰ ਦਿੱਤਾ।

Date:2010-03-17 Time:00:00:34

ਜੀਵਨ ਦੀ ਸ਼ੁੱਧਤਾ ਲਈ ਖੇਡ ਭਾਵਨਾ ਜ਼ਰੂਰੀ : ਚੌਹਾਨ

ਭੁਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਜੀਵਨ ਦੀ ਸ਼ੁੱਧੀ ਵਾਸਤੇ ਖੇਡ ਭਾਵਨਾ ਬੇਹੱਦ ਜ਼ਰੂਰੀ ਹੈ। ਖੇਡ ਹੀ ਅਜਿਹਾ ਖੇਤਰ ਹੈ, ਜੋ ਸਾਨੂੰ ਜੋੜ੍ਹਦਾ ਹੈ।

Date:2010-03-17 Time:00:00:34

ਮਨੋਰੰਜਨ ਤੇ ਮੀਡੀਆ ਕਾਰੋਬਾਰ ਦਾ ਭਵਿੱਖ ਸੁਨਹਿਰਾ

ਮੁੰਬਈ : ਕੌਮਾਂਤਰੀ ਮੰਦੀ ਦੀ ਮਾਰ ਕਾਰਣ ਭਾਰਤੀ ਮਨੋਰੰਜਨ ਅਤੇ ਮੀਡੀਆ ਦੇ ਕਾਰੋਬਾਰ ਵਿੱਚ 2009 ਵਿੱਚ ਕੇਵਲ 1.3 ਪ੍ਰਤੀਸ਼ਤ ਦਾ ਹੀ ਵਾਧਾ ਹੋ ਸਕਿਆ, ਜਦਕਿ ਸਾਲ 2008 ਵਿੱਚ ਇਹ ਵਾਧਾ ਦਰ 12 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ।

Date:2010-03-17 Time:00:00:34

ਚੀਨ ਵਿਖੇ ਖਾਣ 'ਚ ਅੱਗ, 25 ਮਰੇ

ਪੇਈਚਿੰਗ : ਚੀਨ ਦੇ ਹੇਨਨ ਪ੍ਰਾਂਤ ਵਿੱਚ ਸਥਿਤ ਇੱਕ ਕੋਲੇ ਦੀ ਖਾਨ ਵਿੱਚ ਕੱਲ੍ਹ ਅੱਗ ਲੱਗਣ ਨਾਲ 25 ਮਜਦੂਰਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਸ਼ਿੰਹੁਆ ਨੇ ਦੱਸਿਆ ਕਿ ਖਾਣ ਵਿੱਚ ਅੱਗ ਬਿਜਲੀ ਦੀਆਂ ਤਾਰਾਂ ਵਿੱਚ ਖ਼ਰਾਬੀ ਆਉਣ ਦੇ ਕਾਰਣ ਲੱਗੀ।

Date:2010-03-17 Time:00:00:34

ਸਰਕਾਰ ਨੇ ਕੀਤਾ ਖੁਫ਼ੀਆ ਭੁੱਲ ਤੋਂ ਮਨ੍ਹਾਂ

ਨਵੀਂ ਦਿੱਲੀ : ਸਰਕਾਰ ਨੇ ਪੁਣੇ ਵਿੱਚ ਪਿਛਲੇ ਮਹੀਨੇ ਹੋਏ ਬੰਬ ਵਿਸਫ਼ੋਟ ਦੀ ਘਟਨਾ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਖੁਫ਼ੀਆ ਏਜੰਸੀ ਦੀ ਵਿਫ਼ਲਤਾ ਤੋਂ ਇਨਕਾਰ ਕੀਤਾ ਹੈ।ਪੁਣੇ ਦੇ ਕੋਰੇਗਾਂਵ ਵਿੱਚ ਜਰਮਨ ਬੇਕਰੀ ਵਿੱਚ 12 ਫਰਵਰੀ ਨੂੰ ਹੋਏ ਬੰਬ ਵਿਸਫ਼ੋਟ ਵਿੱਚ ਪੰਜ ਵਿਦੇਸ਼ੀ ਨਾਗਰਿਕਾਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ ਅਤੇ 51 ਲੋਕ ਫੱਟੜ ਹੋ ਗਏ ਸਨ।

Date:2010-03-17 Time:00:00:34

ਨੋਟਾਂ ਦੀ ਮਾਲਾ ਨੂੰ ਲੈਕੇ ਲੋਕ ਸਭਾ 'ਚ ਹੰਗਾਮਾ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਕੱਲ੍ਹ ਲਖਨਊ ਰੈਲੀ ਵਿੱਚ ਨੋਟਾਂ ਦੀ ਮਾਲਾ ਪਹਿਨਾਏ ਜਾਣ ਨੂੰ ਲੈਕੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਨੇ ਅੱਜ ਲੋਕ ਸਭਾ ਵਿੱਚ ਭਾਰੀ ਹੰਗਾਮਾ ਕੀਤਾ, ਜਿਸਦੇ ਕਾਰਣ ਸਦਨ ਦੀ ਕਾਰਵਾਈ ਮੁਅੱਤਲ ਕਰਨੀ ਪਈ।

Date:2010-03-17 Time:00:00:34

ਅੱਤਵਾਦ ਦਾ ਵੱਧ ਰਿਹਾ ਆਨਲਾਈਨ ਨੈਟਵਰਕ

ਨਿਊਯਾਰਕ : ਟਵਿਟਰ ਅਤੇ ਯੂ ਟਿਊਬ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ ਆਮ ਜਨਤਾ ਦੇ ਵਿਚਕਾਰ ਹੀ ਨਹੀਂ ਬਲਕਿ ਅੱਤਵਾਦੀਆਂ ਤੇ ਦਹਿਸ਼ਤ ਫੈਲਾਉਣ ਵਾਲੇ ਸੰਗਠਨਾਂ ਨੇ ਵਿਚਕਾਰ ਵੀ ਕਾਫ਼ੀ ਲੋਕਪ੍ਰਿਆ ਹੋ ਗਈਆਂ ਹਨ ਅਤੇ ਇਹ ਲੋਕ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਲਈ ਹੁਣ ਬਹੁਤ ਤੇਜੀ ਨਾਲ ਇਹਨਾਂ ਸਾਈਟਾਂ ਨਾਲ ਜੁੜ੍ਹ ਰਹੇ ਹਨ।

Date:2010-03-17 Time:00:00:34


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010