Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 16 - 3 - 2010
ਲਖਨਊ - ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਅਨੁਸਾਰ ਮਹਿਲਾ ਰਿਜ਼ਰਵੇਸ਼ਨ ਬਿਲ ਮੁਸਲਮਾਨਾਂ ਖਿਲਾਫ ਕਾਂਗਰਸ ਦੀ ਸਾਜਿਸ਼ ਹੈ।ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਬਿਲ ਖਿਲਾਫ 'ਕਰੋ ਜਾਂ ਮਰੋ' ਦਾ ਸੰਘਰਸ਼ ਜ਼ਾਰੀ ਰੱਖੇਗੀ। Date:2010-03-16 Time:00:07:06
ਢਾਕਾ : ਬੰਗਲਾਦੇਸ਼ ਸਰਕਾਰ ਨੇ ਕਿਹਾ ਹੈ ਕਿ ਭਾਰਤ ਅਤੇ ਮਯਾਂਮਾਰ ਦੇ ਨਾਲ ਸਮੁੰਦਰੀ ਜਲ ਸੀਮਾ ਵਿਵਾਦ ਸੁਲਝਾਉਣ ਵਿੱਚ ਉਸਨੂੰ ਨੌ ਵਰ੍ਹਿਆਂ ਦਾ ਸਮਾਂ ਲੱਗ ਸਕਦਾ ਹੈ।ਵਿਦੇਸ਼ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਕਿਹਾ ਹੈ ਕਿ ਭਾਰਤ ਅਤੇ ਮਯਾਂਮਾਰ ਦੇ ਨਾਲ ਸਮੁੰਦਰੀ ਜਲ ਸੀਮਾ ਵਿਵਾਦ ਸੁਲਝਾਉਣ ਵਿੱਚ ਨੌ ਸਾਲ ਲੱਗਣ ਦਾ ਅਨੁਮਾਨ ਹੈ, ਇਸ ਲਈ ਇਸ ਕੰਮ ਦੇ ਲਈ ਸਾਲ 2017-18 ਤੱਕ ਫੰਡ ਜਾਰੀ ਹੋਣਾ ਚਾਹੀਦਾ ਹੈ। Date:2010-03-16 Time:00:07:06
ਨਵੀਂ ਦਿੱਲੀ : ਮੋਬਾਇਲ ਨੰਬਰ ਪੋਰਟੇਬਿਲਿਟੀ (ਐੱਮਐੱਨਪੀ) ਸੇਵਾ ਵਿੱਚ ਤਿੰਨ ਮਹੀਨਿਆਂ ਦੀ ਹੋਰ ਦੇਰੀ ਹੋ ਸਕਦੀ ਹੈ।ਐੱਮਐੱਨਪੀ ਦੇ ਲਾਗੂ ਹੋਣ ਦੇ ਬਾਅਦ ਮੋਬਾਇਲ ਗ੍ਰਾਹਕਾਂ ਨੂੰ ਆਪਣਾ ਮੌਜੂਦਾ ਨੰਬਰ ਰੱਖਦਿਆਂ ਸੇਵਾ ਪ੍ਰਦਾਤਾ ਕੰਪਨੀ ਬਦਲਣ ਦੀ ਸਹੂਲਤ ਮਿਲ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸਨੂੰ ਲਾਗੂ ਕਰਨ ਵਿੱਚ ਭਾਰੀ ਡੇਟਾਬੇਸ ਨੂੰ ਵੇਖਦੇ ਹੋਏ ਇਸ ਵਿੱਚ ਤਿੰਨ ਮਹੀਨਿਆਂ ਦੀ ਹੋਰ ਦੇਰੀ ਹੋ ਸਕਦੀ ਹੈ। Date:2010-03-16 Time:00:07:06
ਨਵੀਂ ਦਿੱਲੀ : ਸਰਕਾਰ ਦੇ ਨਿਰਦੇਸ਼ ਉੱਤੇ ਦੂਰਸੰਚਾਰ ਕੰਪਨੀ ਭਾਰਤੀ ਦੇ ਖਾਤਿਆਂ ਦੀ ਵਿਸ਼ੇਸ਼ ਜਾਂਚ ਪੜਚੋਲ ਵਿੱਚ ਕਿਸੇ ਤਰ੍ਹਾਂ ਦੀ ਹੇਰਾਫ਼ੇਰੀ ਨਹੀਂ ਪਾਈ ਗਈ ਹੈ, ਜਿਸ ਨਾਲ ਕੰਪਨੀ ਇਹਨਾਂ ਆਰੋਪਾਂ ਤੋਂ ਬਰੀ ਹੋ ਗਈ। Date:2010-03-16 Time:00:07:06
ਨਵੀਂ ਦਿੱਲੀ - ਸਰਕਾਰ ਦੇ ਨਿਰਦੇਸ਼ਾਂ 'ਤੇ ਦੂਰਸੰਚਾਰ ਕੰਪਨੀ ਭਾਰਤੀ ਦੇ ਖਾਤਿਆਂ ਦੀ ਵਿਸ਼ੇਸ਼ ਪੜਤਾਲ ਵਿੱਚ ਕਿਸੇ ਤਰ੍ਹਾਂ ਦੀ ਹੇਰਾਫੇਰੀ ਨਹੀਂ ਪਾਈ ਗਈ ਹੈ, ਜਿਸ ਨਾਲ ਕੰਪਨੀ ਇਨ੍ਹਾਂ ਆਰੋਪਾਂ ਤੋਂ ਬਰੀ ਹੋ ਗਈ। ਹਾਲਾਂਕਿ, ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਦੂਰਸੰਚਾਰ ਵਿਭਾਗ ਨੂੰ ਸੌਂਪੀ ਗਈ ਰਪਟ ਵਿੱਚ ਆਮਦਨ ਦੇ ਸਬੰਧ ਵਿੱਚ ਕੁਝ ਵਿਸ਼ੇਸ਼ ਸਵਾਲ ਉਠਾਏ ਗਏ ਹਨ, ਪਰ ਜਾਂਚ-ਪੜਤਾਲ ਨੇ ਕੰਪਨੀ ਦੇ ਖਾਤਿਆਂ ਨੂੰ ਕਲੀਨ ਚਿੱਟ ਦੇ ਦਿੱਤੀ। Date:2010-03-16 Time:00:07:06
ਈਟਾਨਗਰ : ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਨਿਵੇਸ਼ ਵਧਾਏ ਜਾਣ ਦੀ ਅਪੀਲ ਕੀਤੀ ਹੈ।ਰਾਜ ਦੇ ਗ੍ਰਹਿ ਮੰਤਰੀ ਟਾਕੋ ਦਾਬੀ ਨੇ ਅਰੁਣਾਚਲ ਪ੍ਰਦੇਸ਼ ਵਪਾਰ ਅਤੇ ਉਦਯੋਗ ਮੰਡਲ ਨੂੰ ਕਿਹਾ ਕਿ ਉਦਯੋਗ ਸੰਗਠਨਾਂ ਨੂੰ ਰਾਜ ਵਿੱਚ ਬਾਹਰ ਤੋਂ ਨਿਵੇਸ਼ ਆਕਰਸ਼ਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। Date:2010-03-16 Time:00:07:06
ਨਵੀਂ ਦਿੱਲੀ : ਵਪਾਰ, ਮੈਨਿਊਫੈਕਚਰਿੰਗ ਅਤੇ ਨਿਰਮਾਣ ਖੇਤਰ ਵਿੱਚ ਤੇਜ ਤਰੱਕੀ ਕਰਕੇ ਸਾਲ 2015 ਤੱਕ ਦੇਸ਼ ਵਿੱਚ 8 ਕਰੋੜ 73 ਲੱਖ 70 ਹਜਾਰ ਨਵੀਆਂ ਨੌਕਰੀਆਂ ਉਤਪੰਨ ਹੋਣਗੀਆਂ। Date:2010-03-16 Time:00:07:06
ਨਵੀਂ ਦਿੱਲੀ - ਭਾਰਤ ਸਾਲ 2020 ਤੱਕ ਦੁਨੀਆ ਦਾ 'ਸੌਫਟਵੇਅਰ ਸੁਪਰਪਾਵਰ' ਬਣ ਸਕਦਾ ਹੈ, ਜੇਕਰ ਉਹ ਆਈਟੀ ਪੇਸ਼ੇਵਰਾਂ ਨੂੰ ਤਿਆਰ ਕਰਨ ਅਤੇ ਢਾਂਚਾਗਤ ਸੁਵਿਧਾਵਾਂ ਵਿੱਚ ਨਿਵੇਸ਼ ਕਰੇ। ਆਈਟੀ ਅਨੁਸੰਧਾਨ ਫਰਮ ਗਾਰਟਨਰ ਦੀ ਇੱਕ ਰਿਪੋਰਟ ਦੇ ਅਨੁਸਾਰ, ਭਵਿੱਖ ਵਿੱਚ ਭਾਰਤ ਦੇ ਸੌਫਟਵੇਅਰ ਖੇਤਰ ਵਿੱਚ ਵਿਕਾਸ ਦੀ ਜ਼ਬਰਦਸਤ ਸੰਭਾਵਨਾ ਹੈ ਅਤੇ ਇਹ ਦੇਸ਼ ਅਗਲੇ ਦਹਾਕੇ ਦੇ ਅੰਤ ਤੱਕ ਆਈਟੀ ਇਨੋਵੇਸ਼ਨ ਵਿੱਚ ਦੁਨੀਆ ਨੂੰ ਅਗੁਵਾਈ ਪ੍ਰਦਾਨ ਕਰ ਸਕਦਾ ਹੈ। Date:2010-03-16 Time:00:07:06
ਮੁੰਬਈ : ਸੂਚਨਾ ਅਤੇ ਤਕਨੀਕ ਖੇਤਰ ਦੀ ਮੰਨੀ ਪ੍ਰਮੰਨੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਸ (ਟੀਸੀਐੱਸ) ਨੇ ਆਈਟੀ ਸੇਵਾਵਾਂ ਉਪਲਬੱਧ ਕਰਵਾਉਣ ਦੇ ਲਈ ਮਲੇਸ਼ੀਅਨ ਏਅਰਲਾਇੰਸ ਦੇ ਨਾਲ ਪੰਜ ਵਰ੍ਹਿਆਂ ਦਾ ਕਰਾਰ ਕੀਤਾ ਹੈ। Date:2010-03-16 Time:00:07:06
ਸੋਲ : ਦੱਖਣੀ ਕੋਰੀਆ ਦੀ ਵਿਸ਼ਾਲ ਇਸਪਾਤ ਕੰਪਨੀ ਪੋਸਕੋ 24 ਕਰੋੜ ਡਾਲਰ ਦੀ ਲਾਗਤ ਦੇ ਨਾਲ ਮਹਾਰਾਸ਼ਟਰ ਵਿੱਚ ਜਸਤੇਦਾਰ (ਗੈਲਨਾਈਜਿੰਗ) ਇਸਪਾਤ ਪਲਾਂਟ ਦਾ ਨਿਰਮਾਣ ਕਰ ਰਹੀ ਹੈ। Date:2010-03-16 Time:00:07:06
ਨਵੀਂ ਦਿੱਲੀ : ਭਾਰੀ ਬਿਜਲੀ ਸਾਜੋ ਸਾਮਾਨ ਬਣਾਉਣ ਵਾਲੀ ਸਰਵਜਨਕ ਖੇਤਰ ਦੀ ਪ੍ਰਸਿੱਧ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਜ਼ ਲਿਮੀਟੇਡ (ਭੇਲ) ਨੂੰ ਇੰਡੀਅਨ ਆਇਲ ਦੇ ਉੜੀਸਾ ਵਿੱਚ ਨਿਰਮਾਣ ਅਧੀਨ ਪਾਰਾਦੀਪ ਪ੍ਰੋਜੈਕਟ ਖੇਤਰ ਵਿੱਚ 376 ਮੈਗਾਵਾਟ ਸਮਰੱਥਾ ਦਾ ਬਿਜਲੀ ਪਲਾਂਟ ਲਗਾਉਣ ਦੇ ਲਈ 3348 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। Date:2010-03-16 Time:00:07:06
ਕੋਲਕਾਤਾ - ਮਾਈਕ੍ਰੋਸੌਫਟ ਰਿਸਰਚ ਇੰਡੀਆ ਦੀ ਇੱਕ ਐਸੋਸਿਏਟ ਰਿਸਰਚਰ ਨੇ ਇੱਕ ਮਹੱਤਵਪੂਰਨ ਉਪਲਬਧੀ ਹਾਸਿਲ ਕਰਦੇ ਹੋਏ ਟੈਕਸਟ ਮੁਕਤ ਯੂਜ਼ਰ ਇੰਟਰਫੇਸ ਦਾ ਵਿਕਾਸ ਕੀਤਾ ਹੈ, ਜਿਸ ਨਾਲ ਹੁਣ ਅਨਪੜ੍ਹ ਵੀ ਕੰਪਿਊਟਰ ਦਾ ਇਸਤੇਮਾਲ ਕਰ ਸਕਣਗੇ। 41 ਸਾਲਾ ਇੰਦ੍ਰਾਣੀ ਮੇਧੀ ਨੇ ਜਿਸ ਟੈਕਸਟ ਮੁਕਤ ਯੂਜ਼ਰ ਇੰਟਰਫੇਸ ਦਾ ਵਿਕਾਸ ਕੀਤਾ ਹੈ, ਇਸ ਨਾਲ ਅਨਪੜ੍ਹ ਲੋਕਾਂ ਨੂੰ ਪਹਿਲੀ ਵਾਰ ਕੰਪਿਊਟਰ ਦਾ ਇਸਤੇਮਾਲ ਕਰਨ ਲਈ ਦੂਜਿਆਂ ਦੇ ਸਹਿਯੋਗ ਦੀ ਬਹੁਤ ਘੱਟ ਜਾਂ ਬਿਲਕੁਲ ਹੀ ਲੋੜ ਨਹੀਂ ਪਵੇਗੀ। Date:2010-03-16 Time:00:07:06
ਲਖਨਊ : ਲਖਨਊ ਵਿੱਚ ਬੀਐੱਸਪੀ ਦੀ ਸਿਲਵਰ ਜੁਬਲੀ ਦੇ ਮੌਕੇ ਉੱਤੇ ਸੋਮਵਾਰ ਨੂੰ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਹੈ। ਇਸ ਰੈਲੀ ਵਿੱਚ ਪਾਰਟੀ ਦੀ ਪ੍ਰਮੁੱਖ ਅਤੇ ਸੀਐੱਮ ਮਾਇਆਵਤੀ ਸ਼ਕਤੀ ਪ੍ਰਦਰਸ਼ਨ ਕੀਤਾ। Date:2010-03-16 Time:00:07:06
ਭਲਾ ਲੋਕ ਕਿੰਨਾ ਵੀ ਸ਼ਾਹਰੁਖ ਅਤੇ ਆਮਿਰ ਖਾਨ ਨੂੰ ਇੱਕ-ਦੂਜੇ ਦਾ ਵਿਰੋਧੀ ਕਹਿਣ, ਪਰ ਸ਼ਾਹਰੁਖ ਤਾਂ ਇਸ ਮਾਮਲੇ ਵਿੱਚ ਇੱਕ ਦਮ ਸਾਫ਼ ਹਨ। ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਆਮਿਰ ਖਾਨ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਟਿੱਪਣੀ ਕੀਤੀ ਹੈ, 'ਅਸੀਂ ਦੋਵੇਂ ਦੋਸਤ ਹਾਂ। ਘੱਟ ਤੋਂ ਘੱਟ ਮੈਂ ਤਾਂ ਇਹ ਕਹਿ ਸਕਦਾ ਹਾਂ ਕਿ ਅਸੀਂ ਦੋਸਤ ਹਾਂ। ਅਸੀਂ ਦੋਵੇਂ ਇੱਕ-ਦੂਜੇ ਦਾ ਬਹੁਤ ਸਨਮਾਨ ਕਰਦੇ ਹਾਂ ਅਤੇ ਜਿੱਥੋਂ ਤੱਕ ਸਾਡੀਆਂ ਫਿਲਮਾਂ ਦੇ ਮੁਕਾਬਲੇ ਦਾ ਸਵਾਲ ਹੈ ਤਾਂ ਮੈਂ ਆਪਣਾ ਕੰਮ ਕਰਦਾ ਹਾਂ, ਉਹ ਆਪਣਾ ਕੰਮ ਕਰਦੇ ਹਨ। ਮੈਨੂੰ ਕਿਸੇ ਦੇ ਕੰਮ ਨੂੰ ਦੇਖਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਮੈਂ ਦੇਖਣਾ ਪਸੰਦ ਕਰਦਾ ਹਾਂ।' ਸ਼ਾਹਰੁਖ ਨੇ ਕਿਹਾ, 'ਜਦੋਂ ਮੈਂ ਆਪਣੀਆਂ ਫਿਲਮਾਂ ਦੀ ਬਾਕਸ ਆਫ਼ਿਸ ਰਿਪੋਰਟ ਨਹੀਂ ਦੇਖਦਾ ਤਾਂ ਦੂਜਿਆਂ ਦੀਆਂ ਫਿਲਮਾਂ ਦੀ ਕਿਉਂ Date:2010-03-16 Time:00:07:05
ਬਾਲੀਵੁੱਡ ਅਦਾਕਾਰ ਆਮਿਰ ਖਾਨ ਕੱਲ੍ਹ 14 ਮਾਰਚ ਨੂੰ 45 ਸਾਲ ਦੇ ਹੋ ਗਏ ਤੇ ਜਨਮ ਦਿਨ ਦੇ ਸੰਕਲਪਾਂ 'ਚ ਉਨ੍ਹਾਂ ਨੇ ਮਰਾਠੀ ਤੇ ਉਰਦੂ ਸਿੱਖਣ ਦੇ ਨਾਲ-ਨਾਲ ਨਿਰਮਾਤਾ ਬਣ ਕੇ ਖੇਤਰੀ ਸਿਨੇਮਾ ਨੂੰ ਉਤਸ਼ਾਹਿਤ ਕਰਨਾ ਸ਼ੁਮਾਰ ਕੀਤਾ ਹੈ। ਅਦਾਕਾਰ ਤੇ ਸਹਿ ਨਿਰਮਾਤਾ ਆਮਿਰ ਖਾਨ ਨੇ ਕਿਹਾ ਕਿ ਉਹ ਸਮੁੱਚੇ ਤਰੀਕੇ ਨਾਲ ਮਰਾਠੀ ਤੇ ਉਰਦੂ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਰਾਠੀ ਲਿਖ ਤੇ ਪੜ੍ਹ ਸਕਦੇ ਹਨ ਪਰ ਬੋਲ ਨਹੀਂ ਪਾਉਂਦੇ ਜਦਕਿ ਉਰਦੂ ਬੋਲਣਾ ਮੈਂ ਜਾਣਦਾ ਹਾਂ ਪਰ ਪੜ੍ਹ ਤੇ ਲਿਖ ਨਹੀਂ ਸਕਦਾ। ਉਪ ਨਗਰੀ ਬਾਂਦਰਾ ਵਿਖੇ ਆਪਣੇ ਗ੍ਰਹਿ ਵਿਖੇ ਕੇਕ ਕੱਟ ਕੇ ਆਮਿਰ ਨੇ ਆਪਣਾ ਜਨਮ ਦਿਨ ਮਨਾਇਆ। ਆਮਿਰ ਨੇ ਆਪਣੇ 45ਵੇਂ ਜਨਮ ਦਿਨ 'ਤੇ ਐਤਵਾਰ ਨੂੰ ਆਪਣੀਆਂ ਖਾਹਿਸ਼ਾਂ ਦੀ ਲੰਬੀ ਸੂਚੀ ਦਾ ਜ਼ਿਕਰ ਕੀਤਾ ਕਿ ਉਹ ਦੋ ਭਾਸ਼ਾਵਾਂ ਸਿੱਖਣਾ ਚਾਹੁੰਦੇ ਹਨ, ਪ Date:2010-03-16 Time:00:07:05
ਨਵੀਂ ਦਿੱਲੀ - ਕ੍ਰਿਕਟ ਅਤੇ ਹਾਕੀ ਤੋਂ ਮਗਰੋਂ ਹੁਣ ਮੁੱਕੇਬਾਜ਼ੀ ਵਿਚ ਵੀ ਵੀਡਿਉ ਰੈਫਰਲ ਦੀ ਮੰਗ ਉੱਠ ਰਹੀ ਹੈ ਕਿਉਂ ਜੋ ਸਕੋਰਿੰਗ ਪ੍ਰਣਾਲੀ ਵਿਚ ਕਈ ਵਾਰ ਪੰਚਾਂ ਦੀ ਅਣਗਹਿਲਾ ਦਾ ਖਾਮਿਆਜਾ ਮੁੱਕੇਬਾਜ਼ਾਂ ਨੂੰ ਭੁਗਤਣਾ ਪੈਂਦਾ ਹੈ ਜਦੋਂ ਕਿ ਇਸ ਵਿਚ ਇੱਕ-ਇੱਕ ਅੰਕ ਦੀ ਕਾਫੀ ਅਹਿਮੀਅਤ ਹੁੰਦੀ ਹੈ। Date:2010-03-16 Time:00:07:05
ਲੰਦਨ - ਇੰਗਲੈਂਡ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਬੈਕਹਮ ਦੇ ਜ਼ਖਮੀ ਹੋਣ ਕਾਰਣ ਇਸ ਸਾਲ ਦੱਖਣੀ ਅਫ੍ਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਭਾਗ ਨਹੀਂ ਲੈ ਸਕਣਗੇ।ਖਬਰ ਏਜੰਸੀ ਡੀਪੀਏ ਅਨੁਸਾਰ ਐਤਵਾਰ ਨੂੰ ਇਟਲੀ ਦੇ ਫੁੱਟਬਾਲ ਕਲੱਬ ਏਸੀ ਮਿਲਾਨ ਵੱਲੋਂ ਖੇਡਦੇ ਹੋਏ ਬੈਕਹਮ ਦਾ ਪੈਰ ਜ਼ਖਮੀ ਹੋ ਗਿਆ ਸੀ। Date:2010-03-16 Time:00:07:05
ਪ੍ਰਸਿੱਧ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਹੁਣ ਇਕ ਨਵੀਂ ਭੂਮਿਕਾ 'ਚ ਦਿਖਾਈ ਦੇਵੇਗੀ। ਜਿਸ ਨੂੰ ਨੀਂਦ ਸਬੰਧੀ ਜਾਗਰੂਕਤਾ ਮਹੀਨਾ (ਮਾਰਚ) ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਸ ਜਾਗਰੂਕਤਾ ਮਹੀਨੇ ਦੌਰਾਨ ਲੋਕਾਂ ਨੂੰ ਨੀਂਦ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਅਕਸਰ ਲੋਕ ਇਨ੍ਹਾਂ ਸਮੱਸਿਆਵਾਂ ਦੇ ਲੱਛਣਾਂ ਨੂੰ ਅਣਗੌਲਦੇ ਹਨ। ਵਿੱਦਿਆ ਦਾ ਕਹਿਣਾ ਹੈ ਕਿ ਅਸੀਂ ਆਪਣੇ ਰੁਝੇਵਿਆਂ ਭਰੇ ਜੀਵਨ 'ਚ ਨੀਂਦ ਜਾਂ ਇਸ ਦੀ ਕਮੀਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਇਸ ਜਾਗਰੂਕਤਾ ਮਹੀਨੇ ਤਹਿਤ 'ਇੰਡੀਅਨ ਸਲੀਪ ਡਿਸਆਡਰ ਐਸੋਸੀਏਸ਼ਨ' ਅਤੇ ਦਵਾਈਆਂ ਬਣਾਉਣ ਵਾਲੀ ਕੰਪਨੀ 'ਏਬਬਾਟ ਇੰਡੀਆ' ਸਾਂਝੇ ਤੌਰ 'ਤੇ ਵੱਖ-ਵੱਖ ਜਾਗਰੂਕਤਾ ਸਮਾਗਮ ਕਰਵਾਏਗੀ। ਵੱਖ-ਵੱਖ ਸ਼ਹਿਰਾਂ 'ਚ ਇਸ ਸਬੰਧੀ ਕੈਂਪ ਲਗਾਏ ਜਾਣਗੇ। Date:2010-03-16 Time:00:07:05
ਸਨੇਹਾ ਉਲਾਲ ਦਾ ਨਾਂਅ ਤਾਂ ਯਾਦ ਹੈ ਨਾ ਤੁਹਾਨੂੰ! ਇਹ ਉਹੀ ਸਨੇਹਾ ਉਲਾਲ ਹੈ ਜਿਸ ਨੂੰ ਸਲਮਾਨ ਖਾਨ ਫਿਲਮ 'ਲੱਕੀ' ਵਿੱਚ ਲਿਆਏ ਸਨ। ਮੰਨਿਆ ਤਾਂ ਇੱਥੋਂ ਤੱਕ ਜਾ ਰਿਹਾ ਸੀ ਕਿ ਸਨੇਹਾ ਨੂੰ ਲਿਆਉਣ ਦਾ ਕਾਰਨ ਐਸ਼ਵਰਿਆ ਰਾਏ ਦੀ ਆਕੜ ਤੋੜਨਾ ਸੀ, ਕਿਉਂਕਿ ਸਨੇਹਾ ਐਸ਼ਵਰਿਆ ਦੀ ਕਾਰਬਨ ਕਾਪੀ ਲੱਗਦੀ ਸੀ, ਪਰ ਇਸ ਫਿਲਮ ਤੋਂ ਬਾਅਦ ਸਨੇਹਾ ਇੱਕ ਤਰ੍ਹਾਂ ਨਾਲ ਗਾਇਬ ਹੀ ਹੋ ਗਈ। ਹੁਣ ਜਦੋਂ ਉਹ ਆਈ ਹੈ ਤਾਂ ਧਮਾਕੇ ਨਾਲ ਆਈ ਹੈ। ਉਸ ਨੂੰ ਇੱਕ ਲੜਕੇ ਨਾਲ ਕਈ ਅੰਤਰੰਗ ਸੀਨਾਂ ਵਿੱਚ ਦੇਖਿਆ ਗਿਆ ਹੈ। ਕਈ ਫੋਟੋਆਂ ਵਿੱਚ ਸਨੇਹਾ ਇੱਕ ਲੜਕੇ ਨਾਲ ਝਰਨੇ ਹੇਠ ਨਹਾ ਰਹੀ ਹੈ। ਕਈ ਸੀਨ ਹੈਰਾਨ ਕਰਨ ਵਾਲੇ ਹਨ। ਇਹ ਫੋਟੋ ਕਿਸਨੇ ਖਿੱਚੇ ਇਹ ਸਪੱਸ਼ਟ ਨਹੀਂ ਹੈ, ਪਰ ਇਹ ਤਸਵੀਰਾਂ ਮੀਡੀਆ ਵਿੱਚ ਆ ਚੁੱਕੀਆਂ ਹਨ ਅਤੇ ਲੜਕੇ ਦੇ ਬਾਰੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉ Date:2010-03-16 Time:00:07:05
ਲੰਦਨ - ਬਰਤਾਨਵੀ ਰਾਜਗੱਦੀ ਦੇ ਦੂਜੇ ਵਾਰਸ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੀ ਮਿੱਤਰ ਕੇਟ ਮਿਡਲਟਨ ਜਲਦੀ ਹੀ ਵਿਆਹ ਰਚਾ ਸਕਦੇ ਹਨ।ਸ਼ਾਹੀ ਪਰਿਵਾਰ ਦੇ ਫੁੱਲ ਸਾਜਕਾਰ ਸਿਮੋਨ ਲਿਸੇਟ ਨੇ ਇਹਨਾਂ ਦੋਹਾਂ ਦੇ ਵਿਆਹ ਦੀ ਸਜਾਵਟ ਵਿਚ ਹੋਣ ਵਾਲੇ ਫੁੱਲਾਂ ਬਾਰੇ ਜਾਣਕਾਰੀ ਦਿੱਤੀ। Date:2010-03-16 Time:00:07:05
ਜੈਪੁਰ - ਰਾਜਸਥਾਨ ਦੇ ਸਵਾਈ ਮਾਧੋਪੁਰ ਜਿਲ੍ਹੇ ਵਿਚ ਅੱਜ ਸਵੇਰੇ ਬੀਐਡ ਕਾਲਜ ਦੀ ਇੱਕ ਬੱਸ ਦੇ ਨਦੀ ਵਿਚ ਡਿੱਗਣ ਨਾਲ 26 ਵਿਦਿਆਰਥਣਾਂ ਦੀ ਮੌਤ ਹੋ ਗਈ ਜਦੋਂ ਕਿ 32 ਹੋਰ ਜ਼ਖਮੀ ਹੋ ਗਈਆਂ।ਜ਼ਖਮੀਆਂ ਦਾ ਇਲਾਜ ਸਥਾਨਕ ਹਸਪਤਾਲ ਵਿਚ ਚੱਲ ਰਿਹਾ ਹੈ। Date:2010-03-16 Time:00:07:05
ਅਜਲੀਅਰਸ : ਅਲਜੀਰੀਆ ਨੇ ਅਫ਼ਰੀਕੀ ਦੇਸ਼ਾਂ ਵਿੱਚ ਅਲਕਾਇਦਾ ਦੇ ਵੱਧਦੇ ਖ਼ਤਰਿਆਂ ਨਾਲ ਨਜਿੱਠਣ ਵਾਸਤੇ ਇਹਨਾਂ ਦੇਸ਼ਾਂ ਦੇ ਨਾਲ ਮਿਲਕੇ ਸੰਯੁਕਤ ਕਾਰਜ ਯੋਜਨਾ ਤਿਆਰ ਕਰਨ ਲਈ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਮੰਗਲਵਾਰ ਨੂੰ ਆਯੋਜਿਤ ਕੀਤੀ। Date:2010-03-16 Time:00:07:05
ਮਿਰਜਾਪੁਰ - ਸਪਾ ਤੋਂ ਕੱਢੇ ਗਏ ਆਗੂ ਅਮਰ ਸਿੰਘ ਨੇ ਬੀਤੇ ਕੱਲ੍ਹ ਕਿਹਾ ਕਿ ਉਹ 28 ਮਾਰਚ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੀ ਖੱਤਰੀ ਮਹਾਸਭਾ ਦੀ ਰੈਲੀ ਵਿਚ ਨਵੀਂ ਪਾਰਟੀ ਗਠਿਤ ਕਰਨ ਦਾ ਐਲਾਣ ਕਰ ਸਕਦੇ ਹਨ। Date:2010-03-16 Time:00:07:05
ਢਾਕਾ : ਬੰਗਲਾਦੇਸ਼ ਨੇ ਭਾਰਤ ਦੇ ਸੀਮਾ ਸੁਰੱਖਿਆ ਬਲ ਅਤੇ ਬੰਗਲਾਦੇਸ਼ ਰਾਇਫ਼ਲਜ਼ ਦੇ ਵਿਚਕਾਰ ਗੋਲੀਬਾਰੀ ਉੱਤੇ ਅਫਸੋਸ ਪ੍ਰਗਟਾਉਂਦਿਆਂ ਬੀਐੱਸਐੱਫ਼ ਉੱਤੇ ਆਰੋਪ ਮੜ੍ਹ ਦਿੱਤਾ ਹੈ ਕਿ ਪਹਿਲਾਂ ਉਸਨੇ ਫਾਇਰਿੰਗ ਕੀਤੀ ਹੈ। ਉਸਨੇ ਗੋਲੀਬਾਰੀ ਵਿੱਚ 16 ਬੰਗਲਾਦੇਸ਼ੀ ਨਾਗਰਿਕਾਂ ਦੇ ਫੱਟੜ ਹੋਣ ਦਾ ਦਾਅਵਾ ਕੀਤਾ ਹੈ। Date:2010-03-16 Time:00:07:05
ਲਖਨਊ : ਲਖਨਊ ਵਿੱਚ ਬੀਐੱਸਪੀ ਦੀ ਸਿਲਵਰ ਜੁਬਲੀ ਦੇ ਮੌਕੇ ਉੱਤੇ ਸੋਮਵਾਰ ਨੂੰ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਹੈ। ਇਸ ਰੈਲੀ ਵਿੱਚ ਪਾਰਟੀ ਦੀ ਪ੍ਰਮੁੱਖ ਅਤੇ ਸੀਐੱਮ ਮਾਇਆਵਤੀ ਸ਼ਕਤੀ ਪ੍ਰਦਰਸ਼ਨ ਕੀਤਾ। Date:2010-03-16 Time:00:07:05
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |