Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 3 - 2010

ਸੁਖਬੀਰ ਬਾਦਲ ਨੇ ਕੀਤੀ ਸੁਪਰੀਮ ਕੋਰਟ ਨੂੰ ਅਪੀਲ

ਅੰਮ੍ਰਿਤਸਰ - ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਗੁਜਰਾਤ ਦੰਗਿਆਂ ਵਾਂਗ ਸੁਪਰੀਮ ਕੋਰਟ ਦਿੱਲੀ ਸਿੱਖ ਕਤਲੇਆਮ ਦੀ ਜਾਂਚ ਖੁਦ ਕਰਵਾਏ ਤਾਂ ਜੋ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹੇ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ।

Date:2010-03-15 Time:00:26:29

ਪਾਕਿ 'ਚ ਆਤਮਘਾਤੀ ਧਮਾਕਾ-14 ਹਲਾਕ

ਮਿੰਗੋਰਾ - ਲਾਹੌਰ 'ਚ ਧਮਾਕਿਆਂ ਤੋਂ ਇਕ ਦਿਨ ਬਾਅਦ ਪਾਕਿਸਤਾਨ ਦੇ ਪੱਛਮ-ਉਤਰ ਸਥਿਤ ਸਵਾਤ ਵਾਦੀ ਦੇ ਸ਼ਹਿਰ ਸਾਇਦੂ ਸ਼ਰੀਫ਼ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੇ ਅਦਾਲਤੀ ਕੰਪਲੈਕਸ ਦੇ ਬਾਹਰ ਇਕ ਆਤਮਘਾਤੀ ਹਮਲੇ 'ਚ ਅੱਜ ਚਾਰ ਪੁਲਿਸ ਕਰਮਚਾਰੀਆਂ ਸਣੇ 14 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 35 ਹੋਰ ਜ਼ਖ਼ਮੀ ਹੋ ਗਏ।

Date:2010-03-15 Time:00:26:29

ਆਰਬੀਆਈ ਨੇ ਚੁਣਿਆ ਸੁਰਤਾਪੁਰ ਨੂੰ

ਵਾਰਾਣਸੀ : ਭਾਰਤੀ ਰਿਜ਼ਰਵ ਬੈਂਕ ਨੇ ਪੇਂਡੂ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਦੇ ਨਾਲ ਜੋੜ੍ਹਨ ਅਤੇ ਉਹਨਾਂ ਨੂੰ ਬਹੁ-ਉਦੇਸ਼ੀ ਸਮਾਰਟ ਕਾਰਡ ਪ੍ਰਦਾਨ ਕਰਨ ਦੇ ਲਈ ਚੰਦੌਲੀ ਜਿਲ੍ਹੇ ਦੇ ਸੁਰਤਾਪੁਰ ਪਿੰਡ ਦੀ ਚੋਣ ਕੀਤੀ ਹੈ। ਸਮਾਰਟ ਕਾਰਡ ਦੇ ਰਾਹੀਂ ਬੈਂਕ ਖਾਤਿਆਂ ਦਾ ਸੰਚਾਲਨ ਅਤੇ ਬੈਂਕ ਕਰਜ਼ਾ ਆਦਿ ਹਾਸਿਲ ਕੀਤਾ ਜਾ ਸਕੇਗਾ।

Date:2010-03-15 Time:00:26:29

ਗੋਦਰੇਜ ਨੇ ਤੁਰਾ ਨੂੰ ਖਰੀਦਿਆ

ਨਵੀਂ ਦਿੱਲੀ : ਕੰਪਨੀ ਗੋਦਰੇਜ਼ ਕੰਜਿਊਮਰ ਪ੍ਰੋਡਕਟਜ਼ ਨਾਈਜੀਰੀਆ ਦੇ ਤੁਰਾ ਸਮੂਹ ਤੋਂ ਉਸਦੀ ਪਰਸਨਲ ਕੇਅਰ ਕੰਪਨੀ ਖਰੀਦਣ ਉੱਤੇ ਸਹਿਮਤ ਹੋ ਗਈ ਹੈ।ਕੰਪਨੀ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਤੁਰਾ ਦਾ ਵਰਤਮਾਨ ਪ੍ਰਬੰਧਨ ਹਾਲੇ ਕਾਰੋਬਾਰ ਦਾ ਸੰਚਾਲਨ ਕਰਦਾ ਰਹੇਗਾ।

Date:2010-03-15 Time:00:26:29

ਰਾਜੀਵ ਗਾਂਧੀ ਐੱਲਪੀਜੀ ਵੰਡ ਯੋਜਨਾ ਸ਼ੁਰੂ

ਲਕਸ਼ਮਣਗੜ੍ਹ : ਕੇਂਦਰੀ ਤੇਲ ਅਤੇ ਕੁਦਰਤੀ ਗੈਸ ਮੰਤਰੀ ਮੁਰਲੀ ਦਿਓੜਾ ਨੇ ਅੱਜ ਇੱਥੇ ਅਖਿਲ ਭਾਰਤੀ ਪੱਧਰ ਉੱਤੇ ਰਾਜੀਵ ਗਾਂਧੀ ਐੱਲਪੀਜੀ ਵੰਡ ਯੋਜਨਾ ਦੀ ਸ਼ੁਰੂਆਤ ਕੀਤੀ।

Date:2010-03-15 Time:00:26:29

ਆਰਥਿਕ ਮੰਦੀ ਕਾਰਣ ਵੱਧੀ ਵਫ਼ਾਦਾਰੀ

ਨਵੀਂ ਦਿੱਲੀ : ਹਰ ਬੁਰੀ ਚੀਜ ਦਾ ਵੀ ਇੱਕ ਚੰਗਾ ਪਹਿਲੂ ਹੁੰਦਾ ਹੈ। ਇਸ ਗੱਲ ਦਾ ਠੋਸ ਸਬੂਤ ਇਹ ਸਰਵੇ ਰਿਪੋਰਟ ਹੈ, ਜਿਸਦੇ ਵਿੱਚ ਕਿਹਾ ਗਿਆ ਹੈ ਕਿ ਆਰਥਿਕ ਮੰਦੀ ਦੌਰਾਨ ਕਰਮਚਾਰੀਆਂ ਨੇ ਆਪਣੇ ਮਾਲਕਾਂ ਦੇ ਪ੍ਰਤੀ ਜਿਆਦਾ ਵਫ਼ਾਦਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਮਾਮਲੇ ਵਿੱਚ ਭਾਰਤੀ ਕਰਮਚਾਰੀ ਸਭ ਤੋਂ ਅੱਗੇ ਰਹੇ।

Date:2010-03-15 Time:00:26:29

ਪਾਕਿ ਨੇ ਮੰਗੀ ਕਸਾਬ ਦੀ ਗ੍ਰਿਫਤਾਰੀ

ਇਸਲਾਮਾਬਾਦ - ਮੁੰਬਈ ਹਮਲੇ ਦੌਰਾਨ ਜਿਉਂਦੇ ਕਾਬੂ ਕੀਤੇ ਗਏ ਇੱਕ ਮਾਤਰ ਅੱਤਵਾਦੀ ਅਜ਼ਮਲ ਕਸਾਬ ਦੀ ਪਾਕਿਸਤਾਨ ਨੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਪਾਕਿਸਤਾਨ ਸਰਕਾਰ ਨੇ ਰਾਵਲਪਿੰਡੀ ਵਿਖੇ ਸਥਿੱਤ ਅੱਤਵਾਦ ਰੋਧੀ ਅਦਾਲਤ ਵਿਚ ਬੀਤੇ ਕੱਲ੍ਹ ਦਾਖਲ ਇੱਕ ਅਰਜੀ ਵਿਚ ਇਹ ਅਪੀਲ ਕੀਤੀ।

Date:2010-03-15 Time:00:26:29

ਕੰਧਾਰ 'ਚ ਧਮਾਕਾ, ਪਾਕਿਸਤਾਨੀ ਦੀ ਮੌਤ

ਕੰਧਾਰ - ਅਫਗਾਨਿਸਤਾਨ ਦੇ ਦੱਖਣੀ ਸ਼ਹਿਰ ਕੰਧਾਰ ਵਿਚ ਪਾਕਿਸਤਾਨ ਦੇ ਵਣਜ ਦੂਤਘਰ ਲਾਗੇ ਇੱਕ ਸੜ੍ਹਕ ਕੰਡੇ ਬੰਬ ਵਿਚ ਧਮਾਕਾ ਹੋਣ ਨਾਲ ਇੱਕ ਪਾਕਿਸਤਾਨੀ ਮਜ਼ਦੂਰ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ।

Date:2010-03-15 Time:00:26:29

ਨੇਤਾਜੀ ਨੂੰ ਭਾਰਤ ਰਤਨ ਦੇਣ ਦੀ ਮੰਗ

ਰਾਏਪੁਰ : ਪਿਛਲੇ ਕੁੱਝ ਦਿਨਾਂ ਵਿੱਚ ਕਾਂਗਰਸ ਪ੍ਰਮੁੱਖ ਸਮੇਤ ਤਮਾਮ ਲੋਕਾਂ ਨੂੰ ਭਾਰਤ ਰਤਨ ਦੇਣ ਦੀ ਹੋ ਰਹੀ ਮੰਗ ਦੇ ਵਿਚਕਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਰਤਨ ਦੇਣ ਦੇ ਲਈ ਅਰਸੇ ਤੋਂ ਅਭਿਆਨ ਚਲਾ ਰਹੀ ਛਤੀਸਗੜ੍ਹ ਦੀ ਸੰਸਥਾ ਨੇਤਾਜੀ ਸੁਭਾਸ਼ ਮੰਚ ਦੀ ਪਹਿਲ ਉੱਤੇ 50 ਹਜਾਰ ਪੋਸਟਕਾਰਡ ਇਸ ਮੰਗ ਨੂੰ ਲੈਕੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ।

Date:2010-03-15 Time:00:26:29

ਨਿਵੇਸ਼ਕਾਂ ਦੀ ਤੀਜੀ ਪਸੰਦ ਹੈ ਭਾਰਤ

ਵਾਸ਼ਿੰਗਟਨ - ਜੀਡੀਪੀ ਵਿਚ ਤੇਜ਼ ਵਾਧੇ, ਕੁਸ਼ਲ ਮੁਕਾਬਲੇਬਾਜ਼ ਮੁਲਾਜ਼ਮ ਅਤੇ ਬਜ਼ਾਰ ਵਿਕਾਸ ਜਿਹੇ ਕਾਰਣਾਂ ਦੇ ਚੱਲਦਿਆਂ ਭਾਰਤ ਨੂੰ ਦੁਨੀਆ ਦੇ ਤਿੰਨ ਸੱਭ ਤੋਂ ਖਿੱਚਵੇਂ ਨਿਵੇਸ਼ ਸਥਾਨਾਂ ਵਿਚ ਸ਼ਾਮਲ ਕੀਤਾ ਗਿਆ ਹੈ।ਕੋਲੰਬੀਆ ਯੂਨੀਵਰਸਿਟੀ ਦੀ "ਇਨਵਰਡ ਐਫਡੀਆਈ ਇਨ ਇੰਡੀਆ, ਇਟਸ ਪਾਲਿਸੀ ਰਿਪੋਰਟ" ਵਿਚ ਭਾਰਤ ਦੀ ਪ੍ਰਤੱਖ ਵਿਦੇਸ਼ੀ ਨਿਵੇਸ਼ ਨੀਤੀ ਉੱਪਰ ਚਰਚਾ ਕੀਤੀ ਗਈ ਹੈ।

Date:2010-03-15 Time:00:26:29

ਪ੍ਰਮਾਣੂ ਹਾਦਸੇ ਸਬੰਧੀ ਬਿਲ ਲੋਕਸਭਾ 'ਚ!

ਨਵੀਂ ਦਿੱਲੀ : ਪ੍ਰਮਾਣੂ ਦੁਰਘਟਨਾ ਦੀ ਸਥਿਤੀ ਵਿੱਚ ਮੁਆਵਜਾ ਮੁਹੱਈਆ ਕਰਵਾਉਣ ਵਾਲੇ ਇੱਕ ਬਿਲ ਦੇ ਕੱਲ੍ਹ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਉੱਤੇ ਵਿਰੋਧੀ ਧਿਰ ਇੱਕ ਵਾਰ ਫਿਰ ਸੰਸਦ ਦੇ ਬਜ਼ਟ ਸ਼ੈਸਨ ਦੌਰਾਨ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੂੰ ਘੇਰ ਸਕਦੀ ਹੈ।

Date:2010-03-15 Time:00:26:29

ਗੱਲਬਾਤ 'ਚ ਸਮਾਂ ਨਸ਼ਟ ਨਹੀਂ ਕਰਨਾ : ਕੁਰੈਸ਼ੀ

ਨਵੀਂ ਦਿੱਲੀ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਰਤੀ ਨੇਤਾਵਾਂ ਨਾਲ ਮਿਲਣ ਵਿਚ ਕੋਈ ਇਤਰਾਜ ਨਹੀਂ ਪਰ ਗੱਲੀਂਬਾਤੀ ਜੇਕਰ ਕੋਈ ਸਿੱਟਾ ਨਹੀਂ ਨਿੱਕਲਦਾ ਤਾਂ ਮੈਂ ਸਮਾਂ ਨਸ਼ਟ ਨਹੀਂ ਕਰਨਾ।

Date:2010-03-15 Time:00:26:29

ਖਸਰੇ ਦੇ ਟੀਕੇ ਦੀ ਭੇਂਟ ਚੜ੍ਹੇ 4 ਬਾਲ

ਦਮੋਹ - ਮੱਧ ਪ੍ਰਦੇਸ ਦੇ ਦਮੋਹ ਵਿਖੇ ਖਸਰੇ ਦੇ ਟੀਕੇ ਨਾਲ ਇੱਕ ਹੋਰ ਬਾਲ ਦੀ ਮੌਤ ਹੋ ਗਈ ਹੈ।ਟੀਕੇ ਲੱਗਣ ਮਗਰੋਂ ਹੁਣ ਤੱਕ ਕੁੱਲ ਚਾਰ ਬਾਲਾਂ ਦੀ ਮੌਤ ਹੋ ਚੁੱਕੀ ਹੈ।ਸਰਕਾਰ ਨੇ ਇਸ ਲਾਪਰਵਾਹੀ ਲਈ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਨਰਸ ਖਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Date:2010-03-15 Time:00:26:28

ਦਿੱਲੀ ਹੱਥੋਂ ਪੰਜਾਬ ਦੀ 5 ਵਿਕਟਾਂ ਨਾਲ ਹਾਰ

ਚੰਡੀਗੜ੍ਹ - ਪੀ.ਸੀ.ਏ. ਸਟੇਡੀਅਮ ਅਜੀਤ ਨਗਰ ਵਿਖੇ ਆਈ.ਪੀ.ਐਲ.-3 ਦੇ 'ਚ ਕਿੰਗਜ਼ ਇਲੈਵਨ ਪੰਜਾਬ ਦਿੱਲੀ ਡੇਅਰ ਡੈਵਿਲਜ਼ ਦਿੱਲੀ ਹੱਥੋਂ 5 ਵਿਕਟਾਂ ਨਾਲ ਹਾਰ ਗਈ।ਦਿੱਲੀ ਨੇ ਪੰਜਾਬੀ ਦੀਆਂ 142 ਦੌੜਾਂ ਦੇ ਜਵਾਬ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 146 ਦੌੜਾਂ ਬਣਾਉਂਦੇ ਹੋਏ ਮੈਚ ਜਿੱਤ ਲਿਆ।

Date:2010-03-15 Time:00:26:28

ਮੈਨੂੰ ਮੁਆਫ ਕਰ ਦਿਉ : ਪ੍ਰਿਟੀ

ਚੰਡੀਗੜ - ਕਿੰਗਜ਼ ਇਲੈਵਨ ਦੀ ਹਿੱਸੇਦਾਰ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਆਪਣੀ ਟੀਮ ਦੇ ਇਸ਼ਤਿਹਾਰ ਵਿਚ ਬੀਤੇ ਸਮੇਂ ਦੇ ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਦੀ ਵਰਤੋਂ ਲਈ ਮੁਆਫ਼ੀ ਮੰਗੀ ਹੈ। ਉਸ ਨੇ ਕਿਹਾ ਕਿ ਜੇਕਰ ਸਾਡੇ ਵੱਲੋਂ ਅਜਿਹਾ ਕਰਨ ਨਾਲ ਭਾਈਚਾਰੇ ਨੂੰ ਠੇਸ ਪੁੱਜੀ ਹੋਵੇ ਤਾਂ ਇਸ ਦਾ ਸਾਨੂੰ ਦਿਲੀ ਅਫ਼ਸੋਸ ਹੈ।

Date:2010-03-15 Time:00:26:28

ਆਮਿਰ ਖ਼ਾਨ ਦੀ ਸਫ਼ਲਤਾ ਪਿੱਛੇ ਕੀ-ਕੀ?

'ਤਾਰੇ ਜਮੀਂ ਪਰ' ਅਤੇ 'ਥ੍ਰੀ ਇਡੀਅਟਸ' ਦੇ ਵਿੱਚ ਦੇਸ਼ ਦੇ ਸਿੱਖਿਆ ਸਿਸਟਮ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਆਮਿਰ ਖਾਨ ਨੂੰ ਵੱਡੇ ਪਰਦੇ ਉੱਤੇ ਸਭਨਾਂ ਨੇ ਵੇਖਿਆ ਹੋਵੇਗਾ। ਇਹਨਾਂ ਦੋਵਾਂ ਫਿਲਮਾਂ ਦੀ ਅਪਾਰ ਸਫ਼ਲਤਾ ਨੇ ਜਿੱਥੇ ਆਮਿਰ ਖਾਨ ਦੇ ਇੱਕ ਕਲਾਕਾਰ ਰੂਪੀ ਕਦ ਨੂੰ ਹੋਰ ਉੱਚਾ ਕੀਤਾ ਹੈ, ਉੱਥੇ ਹੀ ਆਮਿਰ ਖਾਨ ਦੇ ਗੰਭੀਰ ਅਤੇ ਸੰਜੀਦਾ ਹੋਣ ਦੇ ਸੰਕੇਤ ਵੀ ਦਿੱਤੇ ਹਨ।

Date:2010-03-15 Time:00:26:28

ਸੁਸ਼ਮਿਤਾ ਦੀ ਲਾਈਫ਼ 'ਚ ਮਾਨਵ ਦੀ ਵਾਪਸੀ!

ਮਾਨਵ ਮੇਨਨ ਬੁਆਏਫ੍ਰੈਂਡ ਰਹਿ ਚੁੱਕੇ ਹਨ ਸੁਸ਼ਮਿਤਾ ਸੇਨ ਦੇ। ਉਨ੍ਹਾਂ ਦਾ ਅਤੇ ਸੁਸ਼ ਦਾ ਰੋਮਾਂਸ ਕੁਝ ਸਮੇਂ ਤੱਕ ਚੱਲਿਆ ਅਤੇ ਫਿਰ ਉਹ ਸਾਲ 2007 ਵਿੱਚ ਅਲੱਗ ਹੋ ਗਏ। ਕਿਉਂ? ਇਸਦਾ ਖੁਲਾਸਾ ਦੋਵੇਂ ਨੇ ਨਹੀਂ ਕੀਤਾ। ਇਸ ਤੋਂ ਬਾਅਦ ਸੁਸ਼ ਦੀ ਲਾਈਫ਼ ਵਿੱਚ ਦੂਜੇ ਪੁਰਸ਼ ਆ ਗਏ। ਇਨ੍ਹੀਂ ਦਿਨੀਂ ਸੁਸ਼ ਅਤੇ ਮਾਨਵ ਫਿਰ ਇਕੱਠੇ ਦੇਖੇ ਜਾ ਰਹੇ ਹਨ। ਲੰਬਾ ਸਮਾਂ ਉਹ ਇਕੱਠੇ ਬਿਤਾ ਰਹੇ ਹਨ। ਅਜਿਹਾ ਲੱਗਦਾ ਹੈ ਕਿ ਸੁਸ਼ ਦੀ ਲਾਈਫ਼ ਵਿੱਚ ਮਾਨਵ ਦੀ ਵਾਪਸੀ ਹੋ ਗਈ ਹੈ। ਜਦੋਂ ਕਿ ਇਸ ਸਮੇਂ ਸੁਸ਼ ਦਾ ਰੋਮਾਂਸ 'ਦੂਲਹਾ ਮਿਲ ਗਿਆ' ਦੇ ਡਾਇਰੈਕਟਰ ਮੁਦਸਸਰ ਅਜੀਜ ਨਾਲ ਚੱਲ ਰਿਹਾ ਹੈ। ਕੀ ਮੁਦਸਸਰ ਦੀ ਥਾਂ ਮਾਨਵ ਨੇ ਲੈ ਲਈ ਹੈ, ਇਸਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਸੁਸ਼ ਦਾ ਜੀਵਨ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਰਿਹਾ ਹੈ। ਉਨ੍ਹਾਂ ਨੇ ਕਦੇ ਵੀ

Date:2010-03-15 Time:00:26:28

ਅਕਸ਼ੈ ਦਾ ਐੱਲਜੀ ਨਾਲ ਕਰਾਰ

ਨਵੀਂ ਦਿੱਲੀ : ਐੱਲਜੀ ਇਲੈਕਟ੍ਰੋਨਿਕਸ ਨੇ ਅਭਿਨੇਤਾ ਅਕਸ਼ੈ ਕੁਮਾਰ ਨੂੰ ਆਪਣੇ ਫਲੈਟ ਟੈਲੀਵਿਜ਼ਨ ਦਾ ਨਵਾਂ ਬਰਾਂਡ ਦੂਤ ਨਿਯੁਕਤ ਕੀਤਾ ਹੈ।ਕੰਪਨੀ ਨੇ ਇੱਥੇ ਦੱਸਿਆ ਕਿ ਚਾਲੂ ਵਰ੍ਹੇ ਵਿੱਚ ਫਲੈਟ ਟੈਲੀਵਿਜ਼ਨ ਬਾਜਾਰ ਵਿੱਚ 33 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਮੋਹਰੀ ਕੰਪਨੀ ਬਣਨ ਦੇ ਮਕਸਦ ਨਾਲ ਅਕਸ਼ੈ ਕੁਮਾਰ ਨੂੰ ਬਰਾਂਡ ਦੂਤ ਨਿਯੁਕਤ ਕੀਤਾ ਗਿਆ ਹੈ।

Date:2010-03-15 Time:00:26:28

ਮਰਾਠੀ ਕਵੀ ਵਿੰਦਾ ਦਾ ਨਿਧਨ

ਮੁੰਬਈ : ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਮਰਾਠੀ ਕਵੀ ਵਿੰਦਾ ਕਰੰਦੀਕਰ ਦਾ ਅੱਜ ਮੁੰਬਈ ਵਿੱਚ ਨਿਧਨ ਹੋ ਗਿਆ। ਉਹ 92 ਵਰ੍ਹੇ ਦੇ ਸਨ। ਭਾਰਤੀ ਗਿਆਨਪੀਠ ਦੇ ਨਿਦੇਸ਼ਕ ਰਵਿੰਦਰ ਕਾਲੀਆ ਨੇ ਯੂਨੀਵਾਰਤਾ ਨੂੰ ਇਹ ਜਾਣਕਾਰੀ ਦਿੱਤੀ।

Date:2010-03-15 Time:00:26:28

ਮੈਕਸਿਕੋ 'ਚ 13 ਲੋਕਾਂ ਦੀ ਮੌਤ

ਮੈਕਸਿਕੋ : ਮੈਕਸਿਕੋ ਦੇ ਏਕਾਪੁਲਕੋ ਰਿਜ਼ਾਰਟ ਬੀਚ ਉੱਤੇ ਕੱਲ੍ਹ ਡਰੱਗ ਮਾਫ਼ੀਆ ਗੁੱਟਾਂ ਅਤੇ ਪੁਲਿਸ ਦੇ ਵਿਚਕਾਰ ਹੋਈ ਹਿੰਸਾ ਵਿੱਚ 13 ਲੋਕਾਂ ਦੀ ਮੌਤ ਹੋ ਗਈ।ਸੁਰੱਖਿਆ ਅਧਿਕਾਰੀਆਂ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਪ੍ਰਸ਼ਾਂਤ ਮਹਾਸਾਗਰ ਦਾ ਏਕਾਪੁਲਕੋ ਰਿਜ਼ਾਰਟ ਸੈਲਾਨੀਆਂ ਦੀ ਪਹਿਲੀ ਪਸੰਦ ਹੈ।

Date:2010-03-15 Time:00:26:28

ਗੁਜਰਾਤ 'ਚ ਹਿਜ਼ਬੁੱਲ ਅੱਤਵਾਦੀ ਕਾਬੂ

ਅਹਿਮਦਾਬਾਦ - ਗੁਜਰਾਤ ਦੇ ਅੱਤਵਾਦ ਰੋਧੀ ਦਸਤੇ ਨੇ ਹਿਜ਼ਬੁੱਲ ਮੁਜਾਹਿਦੀਨ ਨਾਲ ਸੰਪਰਕ ਦੇ ਸ਼ੱਕ ਵਿਚ ਛੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।ਦਸਤਾ ਮੁਖੀ ਅਜੇ ਕੁਮਾਰ ਤੋਮਰ ਨੇ ਦੱਸਿਆ ਕਿ ਇਹ ਲੋਕ ਅਹਿਮਦਾਬਾਦ ਵਿਚ ਰਹਿ ਕੇ ਰਾਜ ਵਿਚ ਗੈਰਕਨੂੰਨੀ ਸਰਗਰਮੀਆਂ ਚਲਾ ਰਹੇ ਸਨ।

Date:2010-03-15 Time:00:26:28

ਓਐਨਜੀਸੀ 'ਤੇ ਹਮਲੇ ਦੀ ਸਾਜਿਸ਼ ਨਾਕਾਮ

ਮੁੰਬਈ - ਮੁੰਬਈ ਦੇ ਅੱਤਵਾਦ ਰੋਧੀ ਦਸਤੇ ਨੇ ਅੱਜ ਸ਼ਹਿਰ ਦੇ ਪੱਛਮੀ ਇਲਾਕੇ ਤੋਂ ਦੋ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਖਬਰਾਂ ਅਨੁਸਾਰ ਇਹ ਦੋਹੇਂ ਓਐਨਜੀਸੀ ਆਇਲ ਖੇਤਰ ਵਿਚ ਹਮਲੇ ਦੇ ਇਰਾਦੇ ਨਾਲ ਆਏ ਸਨ।ਕਾਬੂ ਕੀਤੇ ਗਏ ਅੱਤਵਾਦੀਆਂ ਦੇ ਨਾਂ ਲਤੀਫ ਅਤੇ ਰਿਆਜ਼ ਹਨ ਅਤੇ ਇਹ ਦੋਹੇਂ ਭਾਰਤੀ ਦੱਸੇ ਜਾ ਰਹੇ ਹਨ।ਦੋਹਾਂ ਨੂੰ 18 ਮਾਰਚ ਤੱਕ ਲਈ ਪੁਲਿਸ ਹਿਰਾਸਤ ਵਿਚ ਰੱਖਿਆ ਜਾਵੇਗਾ।

Date:2010-03-15 Time:00:26:28

ਪਾਕਿ ਨੇ ਮੰਗੀ ਕਸਾਬ ਦੀ ਗ੍ਰਿਫਤਾਰੀ

ਇਸਲਾਮਾਬਾਦ - ਮੁੰਬਈ ਹਮਲੇ ਦੌਰਾਨ ਜਿਉਂਦੇ ਕਾਬੂ ਕੀਤੇ ਗਏ ਇੱਕ ਮਾਤਰ ਅੱਤਵਾਦੀ ਅਜ਼ਮਲ ਕਸਾਬ ਦੀ ਪਾਕਿਸਤਾਨ ਨੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਪਾਕਿਸਤਾਨ ਸਰਕਾਰ ਨੇ ਰਾਵਲਪਿੰਡੀ ਵਿਖੇ ਸਥਿੱਤ ਅੱਤਵਾਦ ਰੋਧੀ ਅਦਾਲਤ ਵਿਚ ਬੀਤੇ ਕੱਲ੍ਹ ਦਾਖਲ ਇੱਕ ਅਰਜੀ ਵਿਚ ਇਹ ਅਪੀਲ ਕੀਤੀ।

Date:2010-03-15 Time:00:26:28


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010