Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 13 - 3 - 2010
ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਨ ਦੀ ਚਰਚਾ ਅੱਜ-ਕੱਲ੍ਹ ਬਾਲੀਵੁੱਡ ਵਿੱਚ ਜ਼ੋਰਾਂ-ਸ਼ੋਰਾਂ ਤੇ ਹੈ। ਕਦੇ ਆਪਣੇ ਬ੍ਰੇਕਅਪ ਨੂੰ ਲੈ ਕੇ ਉਹ ਚਰਚਾ ਵਿੱਚ ਰਹਿੰਦੀ ਹੈ ਤਾਂ ਕਦੇ ਆਪਣੇ ਨਵੇਂ ਲਵਰ ਨੂੰ ਲੈ ਕੇ ਉਹ ਚਰਚਾ ਦਾ ਵਿਸ਼ਾ ਬਣਦੀ ਰਹਿੰਦੀ ਹੈ। ਹੁਣ ਖ਼ਬਰ ਹੈ ਕਿ ਦੀਪਿਕਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਉਦਘਾਟਨ ਸਮਾਰੋਹ ਵਿੱਚ ਪਰਫਾਰਮ ਕਰੇਗੀ। ਇਹ ਸਮਾਰੋਹ ਅੱਜ 12 ਮਾਰਚ ਨੂੰ ਮੁੰਬਈ ਵਿੱਚ ਆਯੋਜਿਤ ਹੋਵੇਗਾ। ਦੀਪਿਕਾ 40 ਡਾਂਸਰਾਂ ਦੇ ਨਾਲ ਮੰਚ ਤੇ ਆਪਣੀ ਪੇਸ਼ਕਸ਼ ਦਵੇਗੀ। ਦੀਪਿਕਾ ਆਪਣੇ ਹਿੱਟ ਗੀਤਾਂ ਤੇ ਥਿਰਕ ਕੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਵੇਗੀ। ਪਿਛਲੀ ਵਾਰ ਆਈਪੀਐਲ ਦੇ ਉਦਘਾਟਨ ਸਮਾਰੋਹ ਵਿੱਚ ਕੈਟਰੀਨਾ ਕੈਫ਼ ਨੇ ਮਸ਼ਹੂਰ ਇੰਟਰਨੈਸ਼ਨਲ ਸਟਾਰ ਏਕਨ ਨਾਲ ਪਰਫਾਰਮ ਕੀਤਾ ਸੀ। ਹੁਣ ਦੇਖਣਾ ਇਹ ਹੈ ਕਿ ਦੀਪਿਕ Date:2010-03-13 Time:01:49:39
ਪਿਸ਼ਾਵਰ - ਬੀਤੇ ਕੱਲ੍ਹ ਇਥੇ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ਾਂ ਨਾਲ ਕੀਤੇ ਗਏ ਆਤਮਘਾਤੀ ਹਮਲੇ ਵਿਚ 5 ਲੋਕ ਮਾਰੇ ਗਏ ਤੇ ਇਕ ਦਰਜਨ ਦੇ ਕਰੀਬ ਫੱਟੜ ਹੋ ਗਏ। Date:2010-03-13 Time:01:49:37
ਨਵੀਂ ਦਿੱਲੀ - ਲਲਿਤ ਸੂਰੀ ਹੋਟਲ ਸਮੂਹ ਕਾਰੋਬਾਰ ਦੇ ਵਿਸਥਾਰ ਲਈ ਅਗਲੇ ਪੰਜ ਸਾਲ ਵਿੱਚ ਆਪਣੇ ਕਰਮਚਾਰੀਆਂ ਦੀ ਸੰਖਿਆ ਨੂੰ ਤਿਗੁੱਣਾ ਕਰਕੇ 15000 ਕਰੇਗਾ। ਸਮੂਹ ਦੀ ਲਗਜ਼ਰੀ ਖੰਡ ਵਿੱਚ ਵਿਸਥਾਰ ਦੇ ਨਾਲ ਮੱਧਮ ਅਕਾਰ ਦੇ ਹੋਟਲ ਬਣਾਉਣ ਦੀ ਯੋਜਨਾ ਹੈ। Date:2010-03-13 Time:01:49:37
ਨਵੀਂ ਦਿੱਲੀ - ਰੇਲਵੇ ਦੇ ਨਿੱਜੀਕਰਨ ਦੀ ਕਿਸੇ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਰੇਲ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਜ਼ੋਰ ਰੇਲ ਬਜਟ ਵਿੱਚ ਕੀਤੀਆਂ ਗਈਆਂ ਘੋਸ਼ਣਾਵਾਂ ਨੂੰ ਉਸੇ ਵਿੱਤ ਵਰ੍ਹੇ ਵਿੱਚ ਪੂਰਾ ਕੀਤੇ ਜਾਣ ਤੇ ਹੋਵੇਗਾ। Date:2010-03-13 Time:01:49:37
ਨਵੀਂ ਦਿੱਲੀ - ਭਾਜਪਾ ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਐਸਆਈਟੀ (ਸਪੈਸ਼ਲ ਇਨਕਵਾਇਰੀ ਟੀਮ) ਦੁਆਰਾ ਸੰਮਨ ਜਾਰੀ ਕਰਨਾ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ। ਸਾਰੇ ਤੱਥਾਂ ਦਾ ਪਤਾ ਲੱਗਣ ਤੋਂ ਬਾਅਦ ਹੀ ਪੂਰੀ ਤਸਵੀਰ ਸਾਫ਼ ਹੋਵੇਗੀ। Date:2010-03-13 Time:01:49:37
ਲੰਦਨ - ਵਿਆਹੁਤਾ ਸਬੰਧਾਂ ਦੀਆਂ ਅਟਕਲਾਂ ਨੂੰ ਹੋਰ ਹਵਾ ਦਿੰਦੇ ਹੋਏ ਫਰਾਂਸ ਦੀ ਪ੍ਰਥਮ ਮਹਿਲਾ ਕਾਰਲਾ ਬਰੂਨੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨਾਲ ਵਿਆਹੁਤਾ ਜੀਵਨ ਹੋਰ ਕਿੰਨੇ ਦਿਨ ਚੱਲੇਗਾ। Date:2010-03-13 Time:01:49:37
ਨਵੀਂ ਦਿੱਲੀ - ਫੋਰਬਸ ਮੈਗਜ਼ੀਨ ਵੱਲੋਂ ਜ਼ਾਰੀ ਸਾਲਾਨਾ ਅਰਬਪਤੀਆਂ ਦੀ ਰੈਂਕਿੰਗ ਵਿਚ ਦੋ ਭਾਰਤੀਆਂ ਮੁਕੇਸ਼ ਅੰਬਾਨੀ ਅਤੇ ਲੱਛਮੀ ਨਿਵਾਸ ਮਿੱਤਲ ਨੂੰ ਦੁਨੀਆ ਦੇ ਮੋਹਰੀ 5 ਅਮੀਰਾਂ ਵਿਚ ਥਾਂ ਦਿੱਤੀ ਗਈ ਹੈ। Date:2010-03-13 Time:01:49:37
ਨਵੀਂ ਦਿੱਲੀ - ਜਰੂਰੀ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਵਾਮ ਦਲਾਂ ਦੇ ਸੈਂਕੜੇ ਸਮਰਥਕਾਂ ਨੇ ਅੱਜ ਰਾਜਧਾਨੀ ਦਿੱਲੀ ਵਿਚ ਸਰਕਾਰ ਵਿਰੋਧੀ ਨਾਅਰੇ ਲਗਾਏ ਅਤੇ ਪ੍ਰਦਰਸ਼ਨ ਕੀਤੇ।ਪ੍ਰਦਰਸ਼ਨਕਾਰੀਆਂ Date:2010-03-13 Time:01:49:37
ਅਲਮਾਟੀ - ਮੱਧ ਏਸ਼ਿਆਈ ਦੇਸ਼ ਕਜ਼ਾਕਸਤਾਨ ਵਿਚ ਭਿਆਨ ਹੜ੍ਹਾਂ ਕਾਰਣ ਬੰਨ੍ਹ ਟੁੱਟਣ ਅਤੇ ਕੁੱਝ ਲੋਕਾਂ ਦੀ ਮੌਤ ਮਗਰੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪੁਜਾ ਦਿੱਤਾ ਗਿਆ। Date:2010-03-13 Time:01:49:37
ਲਾਹੌਰ - ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਭੀੜ ਭਰੇ ਆਰਏ ਬਜ਼ਾਰ ਵਿਚ ਅੱਜ ਦੋ ਬੰਬ ਧਮਾਕਿਆਂ ਵਿਚ ਲਗਭੱਗ 20 ਲੋਕ ਹਲਾਕ ਹੋ ਗਏ ਅਤੇ 40 ਹੋਰ ਜ਼ਖਮੀ ਹੋ ਗਏ।ਪੁਲਿਸ ਨੇ ਦੱਸਿਆ ਕਿ ਧਮਾਕਾ ਆਰਏ ਬਜ਼ਾਰ ਲਾਗੇ ਇੱਕ ਬਸ ਸਟੈਂਡ ਕੋਲ ਸ਼ੁੱਕਰਵਾਰ ਦੀ ਮੁੱਖ ਨਮਾਜ਼ ਤੋਂ ਕੁੱਝ ਸਮਾਂ ਪਹਿਲਾਂ ਹੀ ਹੋਇਆ। Date:2010-03-13 Time:01:49:37
ਨਵੀਂ ਦਿੱਲੀ - ਤੇਲ ਅਤੇ ਕੁਦਰਤੀ ਗੈਸ ਖੁਦਾਈ ਕਰਨ ਵਾਲੀ ਸਰਕਾਰੀ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ(ਓਐਨਜੀਸੀ) ਅਤੇ ਨਿੱਜੀ ਖੇਤਰ ਦੀ ਮੋਹਰੀ ਇਸਪਾਤ ਉਤਪਾਦ ਕੰਪਨੀ ਟਾਟਾ ਸਟੀਲ ਨੂੰ ਪੰਜਵਾਂ ਬੀਐਮਐਲ ਮੁੰਜਾਲ ਅਵਾਰਡ ਫਾਰ ਐਕਸਲੈਂਸ ਇਨ ਲਰਨਿੰਗ ਐਂਡ ਡਿਵੈਲਪਮੈਂਟ ਨਾਲ ਸਨਮਾਣਤ ਕੀਤਾ ਗਿਆ ਹੈ। Date:2010-03-13 Time:01:49:37
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮਦੱਦ ਲਈ ਰਾਜਾਂ ਨੂੰ ਵੱਧ ਤੋਂ ਵੱਧ ਅਨਾਜ ਖਰੀਦ ਕੇਂਦਰ ਖੋਲਣ ਲਈ ਕਿਹਾ ਹੈ।ਸਾਲ 2009-10 ਮੁਕਾਬਲੇ ਕਣਕ ਦੀ ਖਰੀਦ ਇਸ ਸਾਲ 25 ਲੱਖ ਟਨ ਵੱਧ ਹੋਈ ਹੈ ਅਤੇ ਸੱਭ ਤੋਂ ਵੱਧ ਖਰੀਦ ਪੰਜਾਬ ਵਿਚ ਹੋਈ ਹੈ।ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਅੱਜ ਰਾਜਸਭਾ ਵਿਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ। Date:2010-03-13 Time:01:49:37
ਨਵੀਂ ਦਿੱਲੀ - ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਅੱਜ ਆਮ ਬਜਟ 2010-11 ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਕੀਮਤਾਂ ਹੋਰ ਵਧਣਗੀਆਂ।ਵਿਰੋਧੀਆਂ ਨੇ ਕਿਹਾ ਕਿ ਇਸ ਵਿਚ ਕਿਸੇ ਵੀ ਨਵੀਂ ਪਹਿਲ ਦੀ ਘਾਟ ਤਾਂ ਹੈ ਹੀ, ਨਾਲ ਹੀ ਸਿਹਤ ਸੇਵਾ, ਮਕਾਨ, ਸਿੱਖਿਆ ਅਤੇ ਆਵਾਜਾਈ ਮਹਿੰਗੀ ਹੁੰਦੀ ਚਲੀ ਜਾਵੇਗੀ ਜਿਸ ਨਾਲ ਮੱਧ ਵਰਗ ਦੀ ਤਕਲੀਫ ਵਧੇਗੀ। Date:2010-03-13 Time:01:49:37
ਇੰਟਰਨੈਟ ਦੇ ਬਿਨਾ ਤਾਂ ਜਿਵੇਂ ਅੱਜ ਦੇ ਨੌਜਵਾਨਾਂ ਦਾ ਕੰਮ ਹੀ ਨਹੀਂ ਚੱਲਦਾ। ਉਨ੍ਹਾਂ ਨੂੰ ਆਪਣੇ ਮੋਬਾਇਲ ਤੇ ਵੀ ਇੰਟਰਨੈਟ ਚਾਹੀਦਾ ਹੈ ਅਤੇ ਕੰਪਿਊਟਰ ਤੇ ਵੀ। ਇੱਕ ਵਾਰ ਇੰਟਰਨੈਟ ਤੇ ਕਨੈਕਟ ਹੋ ਜਾਣ ਤਾਂ ਫਿਰ ਦੇਖੋ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਕਿਵੇਂ ਉਨ੍ਹਾਂ ਦੇ ਦੋਸਤਾਂ ਦੀ ਮਹਿਫ਼ਲ ਲੱਗ ਜਾਂਦੀ ਹੈ। ਮੋਬਾਇਲ ਤੇ ਇੰਟਰਨੈਟ ਅਜੇ ਵੀ ਸਪੀਡ ਵਿੱਚ ਕੁਝ ਘੱਟ ਹੀ ਹੈ। ਕਦੇ ਵੀ ਕਿਤੇ ਵੀ ਇੰਟਰਨੈਟ ਨਾਲ ਕਨੈਕਟ ਰਹਿਣ ਲਈ ਇਸ ਸਾਲ ਟਾਟਾ ਅਤੇ ਰਿਲਾਇੰਸ ਨੇ ਯੂਐਸਬੀ ਬ੍ਰਾਡਬੈਂਡ ਇੰਟਰਨੈਟ ਪੇਸ਼ ਕੀਤੇ। ਇਨ੍ਹਾਂ ਯੂਐਸਬੀ ਰਾਹੀਂ ਤੁਸੀਂ ਹਾਈਵੇ ਤੇ ਗੱਡੀ ਵਿੱਚ, ਘਰ ਵਿੱਚ, ਦਫ਼ਤਰ ਵਿੱਚ ਕਿਤੇ ਵੀ ਕੰਪਿਊਟਰ ਜਾਂ ਲੈਪਟਾਪ ਤੇ ਦੁਨੀਆ ਨਾਲ ਜੁੜੇ ਰਹਿ ਸਕਦੇ ਹੋ। Date:2010-03-13 Time:01:49:37
ਨਿਊਯਾਰਕ - ਘਰ ਵਿੱਚ ਟੈਲੀਵਿਜ਼ਨ ਦੇਖਣ ਨੂੰ ਅਨੁਭਵ ਅਤੇ ਕ੍ਰਾਂਤੀਕਾਰੀ ਦੱਸਦੇ ਹੋਏ ਦੱਖਣ ਕੋਰਿਆਈ ਕੰਪਨੀ ਸੈਮਸੰਗ ਨੇ ਦੁਨੀਆ ਦਾ ਪਹਿਲਾ 3-ਡੀ ਟੀਵੀ ਸੈਟ ਪੇਸ਼ ਕੀਤਾ ਹੈ। ਨਿਊਯਾਰਕ ਦੇ ਟਾਈਮ ਵਾਰਨਰ ਸੈਂਟਰ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੰਪਨੀ ਨੇ ਇਸ ਨਵੇਂ ਟੀਵੀ ਦੀ ਲੜੀ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਇਸੇ ਮਹੀਨੇ ਸੈਮਸੰਗ ਦੇ 3-ਡੀ ਐਲਈਡੀ ਟੀਵੀ ਸੈਟ ਦੇ 46 ਇੰਚ ਅਤੇ 55 ਇੰਚ ਦੇ ਸੀ 7000 ਮਾਡਲ ਉਤਾਰੇ ਜਾਣਗੇ। ਕੰਪਨੀ ਨੇ ਕਿਹਾ ਹੈ ਕਿ ਉਪਭੋਗਤਾ ਨੂੰ ਇਸ ਟੀਵੀ ਸੈਟ ਨੂੰ ਦੇਖਣ ਲਈ ਇਲੈਕਟ੍ਰਾਨਿਕ ਚਸ਼ਮੇ ਪਹਿਨਣੇ ਪੈਣਗੇ। Date:2010-03-13 Time:01:49:37
ਨਵੀਂ ਦਿੱਲੀ-ਬੀਤੇ ਕੱਲ੍ਹ ਇਥੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਦਿਆਂ ਭਾਰਤ ਤੇ ਰੂਸ ਨੇ ਵੱਖ-ਵੱਖ 22 ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਿਨਾਂ ਵਿਚ ਤਿੰਨ ਸਮਝੌਤੇ ਗੈਰ-ਫ਼ੌਜੀ ਪ੍ਰਮਾਣੂ ਖੇਤਰ ਤੇ ਇਕ ਸਮਝੌਤਾ 29 ਮਿੱਗ-29 ਲੜਾਕੂ ਜਹਾਜ਼ ਖਰੀਦਣ, ਹਵਾਈ ਜਹਾਜ਼ ਲਿਜਾ ਸਕਣ ਵਾਲੇ ਬੇੜੇ ਐਡਮਿਰਲ ਗੋਰਸ਼ਾਕੋਵ ਬਾਰੇ ਅਤੇ 4 ਅਰਬ ਡਾਲਰ ਦੇ ਮੁੱਲ ਦੇ ਰੱਖਿਆ ਸੌਦੇ ਵੀ ਸ਼ਾਮਿਲ ਹਨ। Date:2010-03-13 Time:01:49:37
'ਰੱਬ ਨੇ ਬਨਾ ਦੀ ਜੋੜੀ' ਤੋਂ ਬਾਅਦ ਅਨੁਸ਼ਕਾ ਸ਼ਰਮਾ ਦੀ ਜ਼ਿਆਦਾ ਚਰਚਾ ਨਹੀਂ ਹੋਈ। ਕਿਹਾ ਗਿਆ ਕਿ ਯਸ਼ਰਾਜ ਫਿਲਮਜ਼ ਨਾਲ ਕਰਾਰ ਹੋਣ ਦੇ ਕਾਰਨ ਉਹ ਬਾਹਰ ਦੀ ਫਿਲਮ ਸਾਈਨ ਨਹੀਂ ਕਰ ਪਾ ਰਹੀ ਹੈ। ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਦਾ ਕਰੀਅਰ ਰਫ਼ਤਾਰ ਫੜਨ ਲੱਗਿਆ ਹੈ। ਯਸ਼ਰਾਜ ਲਈ ਉਨ੍ਹਾਂ ਨੇ ਦੂਜੀ ਫਿਲਮ 'ਬਦਮਾਸ਼ ਕੰਪਨੀ' ਕੀਤੀ ਹੈ ਜੋ ਮਈ ਵਿੱਚ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ਵਿੱਚ ਅਨੁਸ਼ਕਾ ਦੁਆਰਾ ਇੱਕ ਬਹੁਤ ਵੱਡੀ ਫਿਲਮ ਸਾਈਨ ਕਰਨ ਦੀ ਖ਼ਬਰ ਹੈ, ਜਿਸ ਤੇ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਹੀਰੋਇਨਾਂ ਦੀ ਨਜ਼ਰ ਸੀ। ਸੂਤਰਾਂ ਅਨੁਸਾਰ ਇਮਤਿਆਜ਼ ਅਲੀ ਨੇ ਆਪਣੀ ਆਉਣ ਵਾਲੀ ਫਿਲਮ ਲਈ ਅਨੁਸ਼ਕਾ ਨੂੰ ਸਾਈਨ ਕੀਤਾ ਹੈ। ਇਸ ਫਿਲਮ ਵਿੱਚ ਕਸ਼ਮੀਰੀ ਕੁੜੀ ਦੀ ਭੂਮਿਕਾ ਲਈ ਉਹ ਹੀਰੋਇਨ ਦੀ ਤਲਾਸ਼ ਰਹੇ ਸਨ ਜੋ ਅਨੁਸ਼ਕਾ ਤੇ ਆ ਕੇ ਖਤਮ ਹੋਈ। Date:2010-03-13 Time:01:49:37
ਉੱਘੇ ਡਾਂਸ ਨਿਰਦੇਸ਼ਕ ਤੋਂ ਫਿਲਮ ਨਿਰਦੇਸ਼ਕ ਬਣੇ ਗਣੇਸ਼ ਅਚਾਰਿਆ ਨੇ ਆਪਣੇ ਦੁਆਰਾ ਨਿਰਦੇਸ਼ਿਤ ਤੀਜੀ ਫਿਲਮ ਏਂਜਲ ਦਾ ਫਿਲਮਾਂਕਣ ਸ਼ੁਰੂ ਕਰ ਦਿੱਤਾ ਹੈ। ਅਚਾਰਿਆ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ 'ਏਂਜਲ' ਦਾ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਬੀਤੇ ਕੱਲ੍ਹ ਮਹੂਰਤ ਕੀਤਾ। ਅਚਾਰਿਆ ਨੇ ਦੱਸਿਆ ਕਿ ਅਸੀਂ 'ਏਂਜਲ' ਦਾ ਫਿਲਮਾਂਕਣ ਸ਼ੁਰੂ ਕਰ ਦਿੱਤਾ ਹੈ, ਜੋ ਇੱਕ ਲਵਸਟੋਰੀ ਹੈ। ਇਸਦੀ ਸ਼ੂਟਿੰਗ ਲਗਾਤਾਰ 40 ਦਿਨਾਂ ਤੱਕ ਚੱਲੇਗੀ। ਅਪ੍ਰੈਲ ਦੇ ਅੰਤ ਤੱਕ ਸ਼ੂਟਿੰਗ ਦਾ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਫਿਲਮ ਦੇ ਅਕਤੂਬਰ ਵਿੱਚ ਪਰਦੇ ਤੇ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਅਚਾਰਿਆ ਨੇ ਸਾਲ 2007 ਵਿੱਚ 'ਸਵਾਮੀ' ਅਤੇ ਸਾਲ 2008 ਵਿੱਚ 'ਹਨੀ ਹੈ ਤੋ ਮਨੀ ਹੈ' ਦਾ ਨਿਰਦੇਸ਼ਨ ਕੀਤਾ ਸੀ, ਜਿਸ ਵਿੱਚ ਜੂਹੀ ਚਾਵਲਾ ਅਤੇ ਗੋਬਿੰਦਾ ਸਨ। ਪਰ ਇਸ ਵਾਰ Date:2010-03-13 Time:01:49:37
ਬਾਲੀਵੁੱਡ ਐਕਸਟ੍ਰੈਸ ਕ੍ਰਿਸ਼ਮਾ ਕਪੂਰ ਨੇ 12 ਮਾਰਚ ਦੀ ਸਵੇਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਬੇਟੇ ਨੂੰ ਜਨਮ ਦਿੱਤਾ। ਇਹ ਉਨ੍ਹਾਂ ਦੀ ਦੂਜੀ ਸੰਤਾਨ ਹੈ। ਉਨ੍ਹਾਂ ਦੀ ਪਹਿਲੀ ਸੰਤਾਨ ਸਮਾਇਰਾ ਹੈ, ਜੋ 6 ਸਾਲ ਦੀ ਹੈ। ਵਰਣਨਯੋਗ ਹੈ ਕਿ ਕ੍ਰਿਸ਼ਮਾ ਦਾ ਵਿਆਹ ਸੰਜੇ ਕਪੂਰ ਨਾਲ ਹੋਇਆ ਹੈ। ਕਈ ਹਿੱਟ ਫਿਲਮਾਂ ਦੇਣ ਵਾਲੀ ਕ੍ਰਿਸ਼ਮਾ ਦੇ ਕੁਝ ਸਾਲ ਸੰਜੇ ਨਾਲ ਸਬੰਧ ਖਰਾਬ ਹੋ ਗਏ ਸਨ, ਪਰ ਬਾਅਦ ਵਿੱਚ ਉਨ੍ਹਾਂ ਦਾ ਵਿਆਹੁਤਾ ਜੀਵਨ ਫਿਰ ਪਟੜੀ ਤੇ ਆ ਗਿਆ। Date:2010-03-13 Time:01:49:37
ਅਹਿਮਦਾਬਾਦ - ਗੁਜਰਾਤ ਦੇ ਗੁਲਬਰਕਾ ਸੁਸਾਇਟੀ ਦੰਗਾ ਕਾਂਡ ਵਿਚ ਨਰਿੰਦਰ ਮੋਦੀ ਨੂੰ ਐਸਆਈਟੀ ਵੱਲੋਂ ਇੱਕ ਸੰਮਨ ਜਾਰੀ ਕਰਨ ਦਾ ਮੁੱਦਾ ਰਾਜ ਵਿਧਾਨਸਭਾ ਵਿਚ ਵੀ ਉੱਠਿਆ।ਕਾਂਗਰਸ ਨੇਤਾ ਅਰਜੁਨ ਮੋਧਵਾੜੀਆ ਨੇ ਸਦਨ ਵਿਚ ਪੁੱਛਿਆ ਕਿ ਨਾਨਾਵਟੀ ਆਯੋਗ ਨੇ ਨਰਿੰਦਰ ਮੋਦੀ ਨੂੰ ਸੰਮਨ ਜ਼ਾਰੀ ਕਿਉਂ ਨਹੀਂ ਕੀਤਾ।ਇਸ ਮਾਮਲੇ ਵਿਚ ਉਹਨਾਂ ਨੇ ਮੋਦੀ ਦੇ ਅਸਤੀਫੇ ਦੀ ਮੰਗ ਕੀਤੀ। Date:2010-03-13 Time:01:49:36
ਮੋਹਾਲੀ - ਆਈਪੀਐਲ ਦੇ ਪਹਿਲੇ ਦੋ ਸੰਸਕਰਨਾਂ ਵਿਚ ਸੈਮੀਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੀ ਦਿੱਲੀ ਡੇਅਰ ਡੇਵਿਲਸ ਦੀ ਟੀਮ ਆਈਪੀਐਲ-3 ਟੀ 20 ਕ੍ਰਿਕਟ ਟੂਰਨਾਮੈਂਟ ਵਿਚ ਭਲਕੇ ਕਿੰਗਸ ਇਲੈਵਨ ਪੰਜਾਬ ਨਾਲ ਭਿੜ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। Date:2010-03-13 Time:01:49:36
ਨਵੀਂ ਦਿੱਲੀ - ਜਰਮਨੀ ਅਤੇ ਆਸਟ੍ਰੇਲੀਆ ਲਗਾਤਾਰ ਤੀਜੀ ਦਫਾ ਖਿਤਾਬ ਲਈ ਆਹਮੋ-ਸਾਹਮਣੇ ਹਨ।ਜਰਮਨੀ ਪਿਛਲੇ ਦੋ ਵਾਰ ਚੈਂਪੀਅਨ ਰਹਿ ਚੁੱਕਾ ਹੈ ਜਦੋਂ ਕਿ ਆਸਟ੍ਰੇਲੀਆ ਨੂੰ 1986 ਦੇ ਬਾਅਦ ਤੋਂ ਆਪਣੇ ਪਹਿਲੇ ਵਿਸ਼ਵ ਖਿਤਾਬ ਦੀ ਭਾਲ ਹੈ। Date:2010-03-13 Time:01:49:36
ਸਾਲ 2010 ਵਿੱਚ ਰਿਲੀਜ਼ ਹੋਣ ਵਾਲੀਆਂ ਪ੍ਰਮੁੱਖ ਫਿਲਮਾਂ ਚੋਂ 'ਕਾਈਟਸ' ਇੱਕ ਹੈ। ਇਸ ਫਿਲਮ ਤੋਂ ਹਿੰਦੀ ਫਿਲਮ ਇੰਡਸਟਰੀ ਨੂੰ ਬਹੁਤ ਉਮੀਦਾਂ ਹਨ। ਫਿਲਮ ਦਾ ਨਾਂਅ 'ਕਾਈਟਸ' ਕਿਉਂ ਰੱਖਿਆ ਗਿਆ? ਇਸ ਬਾਰੇ ਫਿਲਮ ਦੇ ਨਿਰਮਾਤਾ ਰਾਕੇਸ਼ ਰੌਸ਼ਨ ਕਹਿੰਦੇ ਹਨ ਕਿ ਮੈਨੂੰ ਕਾਈਟਸ ਦਾ ਵਿਚਾਰ ਉਦੋਂ ਆਇਆ ਜਦੋਂ ਮੈਂ ਇੱਕ ਦਿਨ ਅਕਾਸ਼ ਵਿੱਚ ਦੋ ਪਤੰਗਾਂ ਨੂੰ ਉੱਡਦੇ ਹੋਏ ਦੇਖਿਆ। ਇਹ ਨਜ਼ਾਰਾ ਮੈਨੂੰ ਰੋਮਾਂਟਿਕ ਵੀ ਲੱਗਿਆ ਅਤੇ ਸੋਹਣਾ ਵੀ। ਉੱਡਦੇ-ਉੱਡਦੇ ਉਹ ਕਦੇ ਇੱਕ-ਦੂਜੇ ਦੇ ਨੇੜੇ ਆ ਜਾਂਦੀਆਂ ਅਤੇ ਕਦੇ ਦੂਰ ਹੋ ਜਾਂਦੀਆਂ। ਅਜਿਹਾ ਲੱਗ ਰਿਹਾ ਸੀ, ਜਿਵੇਂ ਉਹ ਖੇਡ ਰਹੀਆਂ ਹੋਣ। ਉਨ੍ਹਾਂ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਉਨ੍ਹਾਂ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ ਅਤੇ ਉਹ ਕਦੇ ਵੀ ਉਨ੍ਹਾਂ ਦੀ ਡੋਰ ਕੱਟ ਸਕਦਾ ਹੈ। ਮੈਂ ਤੁਰੰਤ ਕਾਗਜ਼ ਅਤੇ ਪ Date:2010-03-13 Time:01:49:36
ਅਲਾਦੀਨ (2009) ਆਲ ਦ ਬੈਸਟ (2009) ਬਲਿਊ (2009) ਲਕ (2009) ਸ਼ਾਰਟ ਕੱਟ (2009) ਕੱਲ੍ਹ ਕਿਸ ਨੇ ਦੇਖਾ (2009) ਇਐਮਆਈ (2008) ਕਿਡਨੈਪ (2008) Date:2010-03-13 Time:01:49:36
ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਮਾਉਵਾਦੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਮੁੜ ਤੋਂ ਕੰਟ੍ਰੋਲ ਹਾਸਲ ਕਰਨ ਲਈ ਲੋੜੀਂਦਾ ਬਲ ਪ੍ਰਯੋਗ ਕਰਨ ਦਾ ਹੱਕ ਹੈ।ਉਹਨਾਂ ਨਕਸਲਵਾਦ ਨੂੰ ਜਿਹਾਦੀ ਅੱਤਵਾਦ ਨਾਲੋਂ ਜਿਆਦਾ ਗੰਭੀਰ ਸਮੱਸਿਆ ਕਰਾਰ ਦਿੰਦਿਆਂ ਰਾਜ ਖਿਲਾਫ ਜੰਗ ਦਾ ਐਲਾਣ ਕਰਨ ਵਾਲੇ ਮਾਉਵਾਦੀਆਂ ਨਾਲ ਪ੍ਰਭਾਵੀ ਰੂਪ ਨਾਲ ਨਜਿੱਠਣ ਦਾ ਸੰਕਲਪ ਵੀ ਜ਼ਾਹਰ ਕੀਤਾ। Date:2010-03-13 Time:01:49:36
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |