Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 3 - 2010
ਨਵੀਂ ਦਿੱਲੀ : ਕੰਮ ਕਾਜ ਨਿਪਟਾਉਣ ਦੇ ਲਈ ਰਾਜਸਭਾ ਦੀ ਬੈਠਕ 17 ਮਾਰਚ ਨੂੰ ਵੀ ਹੋਣ ਦੀ ਸੰਭਾਵਨਾ ਹੈ। ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਇੱਥੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦਿਆਂ ਕਿਹਾ ਕਿ ਰਾਜ ਸਭਾ ਦੇ ਵਿੱਚ ਕੰਮ ਕਾਜ ਨਿਪਟਾਉਣ ਦੇ ਲਈ ਇਸਦੀ ਬੈਠਕ 17 ਮਾਰਚ ਨੂੰ ਵੀ ਬੁਲਾਉਣ ਦਾ ਪ੍ਰਸਤਾਵ ਹੈ। Date:2010-03-12 Time:00:00:28
ਮੁੰਬਈ : ਪੂੰਜੀ ਬਾਜਾਰ ਪ੍ਰਬੰਧਨ ਸੰਸਥਾ ਭਾਰਤੀ ਸਕਿਊਰਿਟੀਜ਼ ਅਤੇ ਵਿਨਿਯਮ ਬੋਰਡ (ਸੇਬੀ) ਨੇ ਵੱਖ ਵੱਖ ਸ਼ੇਅਰ ਬਾਜਾਰਾਂ ਵਿੱਚ ਕਾਰੋਬਾਰ ਕਰ ਰਹੇ 73 ਸ਼ੇਅਰ ਦਲਾਲਾਂ ਨੂੰ ਰਜਿਸਟ੍ਰੇਸ਼ਨ ਫੀਸ ਨਹੀਂ ਜਮ੍ਹਾਂ ਕਰਵਾਉਣ ਦੇ ਕਾਰਣ ਨਿਲੰਬਿਤ ਕਰ ਦਿੱਤਾ ਹੈ। Date:2010-03-12 Time:00:00:28
ਮੁੰਬਈ : ਪਾਇਪ ਬਣਾਉਣ ਵਾਲੀ ਕੰਪਨੀ ਟੈਕਸਮੋ ਪਾਈਪ ਅਤੇ ਪ੍ਰੋਡਕਟਸ ਅੱਜ ਸ਼ੇਅਰ ਬਾਜਾਰ (ਬੀਐੱਸਈ) ਵਿੱਚ 13 ਪ੍ਰਤੀਸ਼ਤ ਪ੍ਰੀਮੀਅਮ ਦੇ ਨਾਲ 101.50 ਰੁਪਏ ਦੀ ਦਰ ਉੱਤੇ ਸੂਚੀਬੱਧ ਹੋ ਗਈ।ਬੀਐੱਸਈ ਦੇ ਸੂਚੀਬੱਧ ਹੋਣ ਦੇ ਬਾਅਦ ਇਸਦਾ ਸ਼ੇਅਰ 40.88 ਪ੍ਰਤੀਸ਼ਤ ਵੱਧਕੇ 126.80 ਰੁਪਏ ਤੱਕ ਪਹੁੰਚਿਆ। Date:2010-03-12 Time:00:00:28
ਅਹਿਮਦਾਬਾਦ : ਡਾਇਮੰਡ ਪਾਵਰ ਇੰਫ਼ਰਾਸਟ੍ਰਕਚਰ ਲਿਮੀਟੇਡ ਨੇ ਅੱਜ ਕਿਹਾ ਕਿ 125 ਕਰੋੜ ਰੁਪਏ ਦੇ ਨਿਵੇਸ਼ ਨਾਲ ਤਿਆਰ ਪਲਾਂਟ ਵਿੱਚ ਉੱਚ ਅਤੇ ਨਿਮਨ ਸਮਰੱਥਾ ਵਾਲੀਆਂ ਬਿਜਲੀ ਤਾਰਾਂ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। Date:2010-03-12 Time:00:00:28
ਨਵੀਂ ਦਿੱਲੀ - ਟੈਲੀਕਾਮ ਸੇਵਾਵਾਂ ਵਿੱਚ ਸੁਰੱਖਿਆ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਸਰਕਾਰੀ ਸਖਤੀ ਦਾ ਸ਼ਿਕਾਰ ਬਣੀ ਐਸ-ਟੈਲ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਚੇਨੰਈ ਦੇ ਸ਼ਿਵਾ ਸਮੂਹ ਅਤੇ ਬਹਿਰੀਨ ਟੈਲੀਕਾਮ (ਬਾਟੇਲਕੋ) ਦੇ ਸੰਯੁਕਤ ਉਪਕ੍ਰਮ ਐਸ-ਟੈਲ ਨੂੰ ਕਾਲ ਨਿਗਰਾਨੀ ਰੱਖਣ ਵਾਲੇ ਜ਼ਰੂਰੀ ਉਪਕਰਨ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਕਾਲ ਨਿਗਰਾਨੀ ਪ੍ਰਣਾਲੀ ਲਗਾਉਣ ਤੋਂ ਬਾਅਦ ਹੀ ਐਸ-ਟੈਲ ਨੂੰ ਦੁਬਾਰਾ ਸੇਵਾ ਸ਼ੁਰੂ ਕਰਨ ਦੀ ਮੰਜ਼ੂਰੀ ਦਿੱਤੀ ਜਾਵੇਗੀ। Date:2010-03-12 Time:00:00:28
ਜੋਹਾਂਸਬਰਗ - ਦੂਰਸੰਚਾਰ ਸੇਵਾ ਕੰਪਨੀ ਟਾਟਾ ਕੰਪਿਊਨੀਕੇਸ਼ੰਸ ਅਗਲੇ ਸਾਲ ਵੈਸਟ ਅਫ਼ਰੀਕਨ ਕੇਬਲ ਸਿਸਟਮਜ਼ (ਡਬਲਿਊਏਸੀਐਸ) ਦੇ ਪਰਿਚਾਲਨ ਵਿੱਚ ਆਉਣ ਤੋਂ ਪਹਿਲਾਂ ਅਫ਼ਰੀਕੀ ਬਜ਼ਾਰ ਵਿੱਚ ਨਿਵੇਸ਼ ਵਧਾਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਨਾਥ ਨਰਸਿੰਹਨ ਨੇ ਦੱਖਣ ਅਫ਼ਰੀਕੀ ਅਖਬਾਰ ਬਿਜ਼ਨੈਸ ਡੇ ਨੂੰ ਦੱਸਿਆ ਕਿ ਪੱਛਮ ਅਫ਼ਰੀਕੀ ਬਜ਼ਾਰਾਂ ਵਿੱਚ ਪੂਰੀਆਂ ਸੇਵਾਵਾਂ ਦੇਣ ਲਈ ਅਜੇ ਕੋਈ ਬੁਨਿਆਦੀ ਢਾਂਚਾ ਨਹੀਂ ਹੈ। ਪਰ ਸਾਨੂੰ ਡਬਲਿਊਏਸੀਐਸ ਕੇਬਲ ਦੇ ਪਰਿਚਾਲਨ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਢਾਂਚਾ ਖੜ੍ਹਾ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਦੀ ਮੰਗ ਦੇ ਅਧਾਰ ਤੇ ਕੰਪਨੀ ਥੋਕ ਸੇਵਾਵਾਂ ਸ਼ੁਰੂ ਕਰੇਗੀ। Date:2010-03-12 Time:00:00:28
ਨਵੀਂ ਦਿੱਲੀ - ਦੇਸ਼ ਵਿੱਚ ਡੀਟੀਐਚ ਬਜ਼ਾਰ ਵਿੱਚ ਹਿੱਸੇਦਾਰੀ ਵਧਾਉਣ ਲਈ ਟਾਟਾ ਸਕਾਈ ਇਸ ਸਾਲ ਕਈ ਪਹਿਲਾਂ ਕਰੇਗੀ, ਜਿਸ ਵਿੱਚ ਹਾਈ ਡੈਫੀਨੇਸ਼ਨ (ਐਚਡੀ) ਸੇਵਾਵਾਂ ਅਤੇ ਜ਼ਿਆਦਾ ਸੰਖਿਆ ਵਿੱਚ ਇੰਟਰਐਕਟਿਵ ਚੈਨਲਾਂ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਕੰਪਨੀ ਇਸ ਸਾਲ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਹੀ ਐਚਡੀ ਸੇਵਾਵਾਂ ਸ਼ੁਰੂ ਕਰੇਗੀ। ਨਾਲ ਹੀ ਉਹ ਗੇਮਿੰਗ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਇੰਟਰਐਕਟਿਵ ਚੈਨਲ ਪੇਸ਼ ਕਰੇਗੀ। ਇਸਦੇ ਇਲਾਵਾ ਕੰਪਨੀ ਦੀ ਯੋਜਨਾ ਪਰਸਨਲ ਵੀਡੀਓ ਰਿਕਾਰਡਰ (ਪੀਵੀਆਰ) ਸੈਟ-ਟਾਪ ਬਾਕਸਾਂ ਦੀ ਵਿੱਕਰੀ ਵਧਾਉਣ ਦੀ ਹੈ। Date:2010-03-12 Time:00:00:28
ਬੈਂਗਲੂਰ : ਇੰਫੋਸਿਸ ਫਾਊਂਡੇਸ਼ਨ ਦੀ ਪ੍ਰਮੁੱਖ ਸੁਧਾ ਮੂਰਤੀ ਲੇਖਣ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਪਰਿਚੈ ਦੇਣ ਦੇ ਬਾਅਦ ਹੁਣ ਫਿਲਮ ਵਿੱਚ ਅਭਿਨੈ ਦੀ ਸ਼ੁਰੂਆਤ ਕਰਨ ਜਾ ਰਹੀ ਹੈ।ਸੂਚਨਾ ਤਕਨੀਕ ਕੰਪਨੀ ਇੰਫੋਸਿਸ ਟੈਕਨਾਲੋਜੀਜ ਦੇ ਮੁੱਖ ਸੰਰੱਖਿਅਕ ਐੱਨਆਰ ਨਾਰਾਇਣ ਮੂਰਤੀ ਦੀ ਪਤਨੀ ਸੁਧਾ ਨੇ ਇੱਕ ਕੰਨੜ ਫਿਲਮ ਪ੍ਰਾਰਥਨੇ (ਪ੍ਰਾਰਥਨਾ) ਵਿੱਚ ਭੂਮਿਕਾ ਨਿਭਾਉਣ ਉੱਤੇ ਸਹਿਮਤੀ ਪ੍ਰਗਟਾਈ ਹੈ। ਇਸ ਫਿਲਮ ਵਿੱਚ ਅਨੰਤ ਨਾਗ, ਪਵਿੱਤਰ ਲੋਕੇਸ਼ ਅਤੇ ਪ੍ਰਕਾਸ਼ ਰਾਏ ਵੀ ਅਭਿਨੈ ਕਰਨਗੇ। Date:2010-03-12 Time:00:00:28
ਬੈਂਗਲੂਰ : ਪ੍ਰਮੁੱਖ ਆਟੋ ਕੰਪਨੀ ਫੋਰਡ ਇੰਡੀਆ ਗੱਡੀਆਂ ਦੀ ਮੰਗ ਦੇ ਮੁਤਾਬਿਕ ਭਾਰਤ ਵਿੱਚ ਨਿਵੇਸ਼ ਵਧਾਵੇਗੀ।ਕੰਪਨੀ ਦੇ ਕਾਰਜਕਾਰੀ ਨਿਦੇਸ਼ਕ (ਮਾਰਕਿਟਿੰਗ) ਨਿਗੇਲ ਵਾਰਕ ਨੇ ਨਵਾਂ ਮਾਡਲ ਫੋਰਡ ਫੀਗੋ ਭਾਰਤੀ ਬਾਜਾਰ ਵਿੱਚ ਉਤਾਰੇ ਜਾਣ ਦੀ ਘੋਸ਼ਣਾ ਮਗਰੋਂ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਕੰਪਨੀ ਹੁਣ ਤੱਕ ਭਾਰਤ ਵਿੱਚ 50 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ, ਪ੍ਰੰਤੂ ਅੱਗੇ ਇਸ ਵਿੱਚ ਵਾਧਾ ਮੰਗ ਦੇ ਆਧਾਰ ਉੱਤੇ ਨਿਰਭਰ ਕਰੇਗਾ। Date:2010-03-12 Time:00:00:28
ਨਵੀਂ ਦਿੱਲੀ : ਕੇਂਦਰੀ ਉਦਯੋਗ ਅਤੇ ਵਣਜ ਮੰਤਰੀ ਆਨੰਦ ਸ਼ਰਮਾ ਨੇ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੇ ਦੁਨੀਆ ਦੀ ਤੀਜੀ ਆਰਥਿਕ ਮਹਾ-ਸ਼ਕਤੀ ਬਣਨ ਦੀ ਅੱਜ ਘੋਸ਼ਣਾ ਕਰਦਿਆਂ ਕਿਹਾ ਕਿ ਏਸ਼ੀਆਈ ਦੇਸ਼ਾਂ ਵਿੱਚ ਆਰਥਿਕ ਏਕੀਕਰਨ ਦੀ ਜ਼ਰੂਰਤ ਹੈ। Date:2010-03-12 Time:00:00:28
ਨਵੀਂ ਦਿੱਲੀ - ਆਰਚੀ ਕਾਮਿਕਸ ਦੇ ਲੱਖਾਂ ਪਾਠਕ ਹੁਣ ਮੋਬਾਇਲ ਫੋਨ ਤੇ ਵੀ ਆਰਚੀ ਕਾਮਿਕਸ ਪੜ੍ਹਨ ਦਾ ਆਨੰਦ ਲੈ ਸਕਣਗੇ। ਮੋਬਾਇਲ ਮਨੋਰੰਜਨ ਸੇਵਾ ਉਪਲਬਧ ਕਰਾਉਣ ਵਾਲੀ ਕੰਪਨੀ ਨਜਾਰਾ ਟੈਕਨੋਲਾਜਿਜ ਵੱਖ-ਵੱਖ ਭਾਸ਼ਾਵਾਂ ਵਿੱਚ ਇਹ ਕਾਮਿਕਸ ਮੋਬਾਇਲ ਫੋਨ ਤੇ ਉਪਲਬਧ ਕਰਾਉਣ ਦੀ ਤਿਆਰੀ ਵਿੱਚ ਹੈ। ਕੰਪਨੀ ਦੁਆਰਾ ਜਾਰੀ ਇੱਕ ਨੋਟਿਸ ਦੇ ਅਨੁਸਾਰ, ਮੋਬਾਇਲ ਉਪਭੋਗਤਾ ਆਪਣੀ ਪਸੰਦ ਦੀ ਭਾਸ਼ਾ ਵਿੱਚ ਜੀਪੀਆਰਐਸ ਫੋਨ ਤੇ ਆਰਚੀ ਕਾਮਿਕਸ ਪੜ੍ਹ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਲਈ ਸਿਰਫ਼ ਇੱਕ ਰੁਪਇਆ ਰੋਜ਼ਾਨਾ ਦਾ ਚਾਰਜ਼ ਦੇਣਾ ਹੋਵੇਗਾ। Date:2010-03-12 Time:00:00:28
ਨਵੀਂ ਦਿੱਲੀ : ਨਿੱਜੀ ਖੇਤਰ ਦੀ ਬੀਮਾ ਕੰਪਨੀ ਭਾਰਤੀ ਏ ਐਕਸ ਏ ਜਨਰਲ ਇੰਸ਼ੋਰੰਸ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਮਹਿਲਾਵਾਂ ਦੇ ਸਿਹਤ ਬੀਮੇ ਵਿੱਚ ਦਸ ਫੀਸਦੀ ਦੀ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ। Date:2010-03-12 Time:00:00:28
ਨਵੀਂ ਦਿੱਲੀ : ਆਈਸੀਐੱਸਏ (ਇੰਡੀਆ) ਲਿਮੀਟੇਡ ਨੂੰ ਸਰਕਾਰੀ ਉਪਕ੍ਰਮ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮੀਟੇਡ ਤੋਂ 129.52 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਪੂਰਬ ਉੱਤਰ ਖੇਤਰ ਵਿੱਚ 84.54 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਉਪ ਕੇਂਦਰ ਸਥਾਪਤ ਕੀਤੇ ਜਾਣਗੇ। Date:2010-03-12 Time:00:00:28
ਨਵੀਂ ਦਿੱਲੀ : ਕੰਪ੍ਰੈਸਰ ਬਣਾਉਣ ਵਾਲੀ ਕੰਪਨੀ ਕਿਰਲੋਸਕਰ ਨਿਊਮੌਟਿਕ ਕੰਪਨੀ ਲਿਮੀਟੇਡ ਨੂੰ ਇਸਪਾਤ ਕੰਪਨੀ ਜਿੰਦਲ ਸਟੀਲ ਅਤੇ ਪਾਵਰ ਲਿਮੀਟੇਡ ਤੋਂ 118 ਕਰੋੜ ਰੁਪਏ ਦੇ ਆਰਡਰ ਪ੍ਰਾਪਤ ਹੋਏ ਹਨ। Date:2010-03-12 Time:00:00:28
ਰਿਆਦ : ਅਮਰੀਕੀ ਰੱਖਿਆ ਮੰਤਰੀ ਰੋਬਰਟ ਗੇਟਸ ਨੇ ਸਊਦੀ ਅਰਬ ਦੇ ਸ਼ਾਹ ਅੱਬਦੁਲਾ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨ ਉੱਤੇ ਹੋਰ ਕੜ੍ਹੇ ਪ੍ਰਤੀਬੰਧ ਲਗਾਉਣ ਦੇ ਲਈ ਜਾਰੀ ਯਤਨਾਂ ਦਾ ਸਮਰੱਥਨ ਕਰਨ। Date:2010-03-12 Time:00:00:27
ਮੁੰਬਈ - ਭਾਰਤ ਦੇ ਪਹਿਲੇ ਬਹੁਭਾਸ਼ੀ ਪੋਰਟਲ ਵੈਬਦੁਨੀਆ ਨੂੰ ਮੁੰਬਈ ਦੇ ਹੋਟਲ 'ਤਾਜ' ਵਿੱਚ ਚੱਲ ਰਹੇ ਇੰਡੀਅਨ ਡਿਜ਼ੀਟਲ ਮੀਡੀਆ ਐਵਾਰਡਸ 2010 ਵਿੱਚ ਆਨਲਾਈਨ ਵਿਗਿਆਪਨ ਦੇ ਖੇਤਰ ਵਿੱਚ ਭਾਸ਼ਾ ਦੇ ਸ਼੍ਰੇਸ਼ਠ ਉਪਯੋਗ ਲਈ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਹੈ। Date:2010-03-12 Time:00:00:27
ਫਿਲਮ ਸ਼ੁਰੂ ਹੁੰਦੀ ਹੈ ਦਿੱਲੀ ਤੋਂ। ਇੱਥੇ ਨੈਸ਼ਨਲ ਇੰਡੀਅਨ ਕਿਕ ਬਾਕਸਿੰਗ ਟੀਮ ਦਾ ਸਿਲੈਕਸ਼ਨ ਹੋ ਰਿਹਾ ਹੈ। ਸਿਲੈਕਸ਼ਨ ਲਈ ਸਿਰਫ਼ ਪ੍ਰਤਿਭਾ ਹੀ ਨਹੀਂ, ਬਲਕਿ ਜੋੜ-ਤੋੜ ਦਾ ਹੋਣਾ ਵੀ ਜ਼ਰੂਰੀ ਹੈ। ਇੱਥੇ ਮਿਨਿਸਟਰ ਵੀ ਹਨ, ਅਫ਼ਸਰ ਵੀ ਹਨ, ਕੋਚ ਦੇ ਆਪਣੇ ਫਾਇਦੇ-ਨੁਕਸਾਨ ਹਨ। ਇੱਕ ਖਿਡਾਰੀ ਦਾ ਸੁਫ਼ਨਾ ਹੈ ਕਿ ਉਸਦਾ ਸਿਲੈਕਸ਼ਨ ਪ੍ਰਤਿਭਾ ਦੇ ਅਧਾਰ ਤੇ ਹੋਵੇ। ਪਰਦੇ ਦੇ ਪਿੱਛੇ ਚੱਲ ਰਹੀ ਪੌਲੀਟਿਕਸ ਨਾਲ ਉਸਦਾ ਕੋਈ ਵਾਸਤਾ ਨਹੀਂ ਹੈ। ਦੂਜਾ ਖਿਡਾਰੀ ਓਵਰਕਾਨਫੀਡੈਂਟ ਹੈ। ਖਿਡਾਰੀਆਂ ਨੂੰ ਚੁਣਿਆ ਜਾਂਦਾ ਹੈ ਅਤੇ ਪਾਕਿਸਤਾਨ ਨਾਲ ਕਿਕ ਬਾਕਸਿੰਗ ਟੂਰਨਾਮੈਂਟ ਦੀ ਘੋਸ਼ਣਾ ਕੀਤੀ ਜਾਂਦੀ ਹੈ। ਭਾਰਤ ਤੋਂ ਧਰਿੰਦਰ ਸਿੰਘ ਨੂੰ ਮੁਕਾਬਲੇ ਲਈ ਭੇਜਿਆ ਜਾਂਦਾ ਹੈ। ਧਰਿੰਦਰ ਨੂੰ ਮੈਨ ਮੇਡ ਆਫ਼ ਸਟੀਲ ਕਿਹਾ ਜਾਂਦਾ ਹੈ। ਨਿਊਟ੍ਰਲ ਜਗਾ ਉਸਦਾ ਮੁਕਾ Date:2010-03-12 Time:00:00:27
ਵੀਰ' ਤੋਂ ਅਭਿਨੈ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਲੀ ਅਭਿਨੇਤਰੀ ਜਰੀਨ ਖਾਨ ਦੇ ਦਿਲ ਵਿੱਚ ਸੌਫਟੀ ਲਈ ਖਾਸ ਥਾਂ ਹੈ। ਸੌਫਟੀ ਨਾਂਅ ਹੈ ਜਰੀਨ ਦੀ ਬਿੱਲੀ ਦਾ। ਜਰੀਨ ਉਸ ਨੂੰ ਕਿੰਨ੍ਹਾ ਚਾਹੁੰਦੀ ਹੈ ਇਸ ਦੇ ਲਈ ਇੱਕ ਉਦਾਹਰਣ ਹੀ ਕਾਫੀ ਹੈ। Date:2010-03-12 Time:00:00:27
ਦਾਨ ਅਤੇ ਪਰੋਪਕਾਰ ਦੀ ਗੱਲ ਆਵੇ ਤਾਂ ਬਾਲੀਵੁੱਡ ਵਾਲੇ ਪਿੱਛੇ ਨਹੀਂ ਹੱਟਦੇ। ਫ਼ਿਲਮਾਂ ਨਾਲ ਜੁੜੇ ਕਈ ਲੋਕ ਆਪਣੇ-ਆਪਣੇ ਪੱਧਰ ਤੇ ਇਹ ਕੰਮ ਕਰਦੇ ਹਨ। ਉਹਨਾਂ ਦੇ ਅਜਿਹੇ ਨੇਕ ਕੰਮ ਤੋਂ ਲੋਕ ਸਿੱਖਿਆ ਲੈਂਦੇ ਹਨ। Date:2010-03-12 Time:00:00:27
ਮੁੰਬਈ - ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਟੀ 20 ਕ੍ਰਿਕਟ ਟੂਰਨਾਮੈਂਟ ਦੇ ਤੀਜੇ ਸੈਸ਼ਨ ਵਿਚ 27 ਮਾਰਚ ਨੂੰ ਹੋਣ ਵਾਲੇ ਦੋ ਮੈਚਾਂ ਦਾ ਪ੍ਰੋਗਰਮ ਬਦਲਿਆ ਗਿਆ ਹੈ।ਆਈਪੀਐਲ ਵੱਲੋਂ ਇੱਥੇ ਜ਼ਾਰੀ ਬਿਆਨ ਅਨੁਸਾਰ ਬੰਗਲੌਰ ਵਿਚ 28 ਮਾਰਚ ਨੂੰ ਨਗਰ ਨਿਗਮ ਚੌਣਾਂ ਕਾਰਣ ਇਹ ਫੇਰਬਦਲ ਕਰਨਾ ਪਿਆ ਹੈ। Date:2010-03-12 Time:00:00:27
ਨੋਇਡਾ - ਸਟਾਰ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਸੰਧੂਨੇ ਅੱਜ ਮੰਨਿਆ ਕਿ ਰਾਜਧਾਨੀ ਵਿਚ ਤਿੰਨ ਅਕਤੂਬਰ ਤੋਂ ਹੋਣ ਵਾਲੀਆਂ 19ਵੀਂਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਸਾਹਮਣੇ ਕਾਫੀ ਮੁਸ਼ਕਲ ਹੋਵੇਗੀ। Date:2010-03-12 Time:00:00:27
ਬਾਲੀਵੁੱਡ ਦੇ ਸੁਪਰ ਸਟਾਰ ਆਮਿਰ ਖਾਨ ਅਤੇ ਹਾਲੀਵੁੱਡ ਦੇ ਟਾਪ ਡਾਇਰੇਕਟਰ ਜੇਮਸ ਕੈਮਰੂਨ ਆਉਣ ਵਾਲੇ ਦਿਨਾਂ ਵਿੱਚ ਮੁਲਾਕਾਤ ਕਰਨ ਵਾਲੇ ਹਨ। ਉਹਨਾਂ ਦੀ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹੋ ਰਹੇ ਹਨ। Date:2010-03-12 Time:00:00:27
8 ਮਾਰਚ ਨੂੰ ਫਿਊਚਰ ਸਟੂਡੀਓ ਵਿੱਚ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਨੇ ਪ੍ਰਕਾਸ਼ ਝਾ ਦੁਆਰਾ ਨਿਰਦੇਸ਼ਿਤ ਫਿਲਮ 'ਰਾਜਨੀਤੀ' ਲਈ ਐਕਸਟਰਾ ਸੀਨ ਸ਼ੂਟ ਕੀਤਾ। ਨਵੇਂ ਸਾਲ ਵਿੱਚ ਇਕੱਠੇ ਸ਼ੂਟਿੰਗ ਕਰਨ ਦਾ ਇਹ ਉਨ੍ਹਾਂ ਦਾ ਪਹਿਲਾ ਮੌਕਾ ਸੀ। ਪਿਛਲੇ ਸਾਲ ਉਨ੍ਹਾਂ ਨੇ 'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ 'ਰਾਜਨੀਤੀ' ਦੀ ਸ਼ੂਟਿੰਗ ਖਤਮ ਕੀਤੀ ਸੀ। ਪੈਚਵਰਕ ਸ਼ੂਟਿੰਗ ਲਾਸ ਬੇਗਾਸ ਤੋਂ ਪਰਤਣ ਤੋਂ ਬਾਅਦ ਰਣਬੀਰ ਸਿੱਧਾ ਸ਼ੂਟਿੰਗ ਕਰਨ ਪੁੱਜੇ। ਕਲੋਜ-ਅੱਪ ਅਤੇ ਕੰਟੀਨਿਊਟੀ ਸ਼ਾਟ ਦੋਵਾਂ ਤੇ ਫਿਲਮਾਏ ਗਏ। ਪ੍ਰਕਾਸ਼ ਝਾ ਕਹਿੰਦੇ ਹਨ, 'ਅਸੀਂ ਪੈਚਵਰਕ ਸ਼ੂਟਿੰਗ ਕੀਤੀ ਹੈ ਅਤੇ ਇਹ ਸਭ ਫਿਲਮ ਦੀ ਬਿਹਤਰੀ ਲਈ ਕੀਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ 'ਰਾਜਨੀਤੀ' ਨੂੰ ਭਾਰੀ ਸਫ਼ਲਤਾ ਮਿਲੇ। ਰਣਬੀਰ ਅਤੇ ਕੈਟਰੀਨਾ ਨੇ ਆਪਣਾ ਸਭ ਕੁਝ ਇਸ ਫਿਲਮ ਲਈ ਦਿੱਤਾ ਹੈ Date:2010-03-12 Time:00:00:27
ਇਸਲਾਮਾਬਾਦ : ਪਾਕਿਸਤਾਨ ਦੇ ਉੱਤਰ ਵਜੀਰੀਸਤਾਨ ਇਲਾਕੇ ਵਿੱਚ ਮਨੁੱਖ ਰਹਿਤ ਅਮਰੀਕੀ ਹਵਾਈ ਯੰਤਰ ਡਰੋਨ ਦੇ ਨਾਲ ਕੀਤੇ ਹਮਲੇ ਵਿੱਚ ਕੱਲ੍ਹ ਘੱਟ ਤੋਂ ਘੱਟ 12 ਅੱਤਵਾਦੀ ਮਾਰੇ ਗਏ। Date:2010-03-12 Time:00:00:27
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਪ੍ਰਮੁੱਖ ਨਿਰਮਲ ਸਿੰਘ ਕਾਹਲੋਂ ਨੇ ਸਦਨ ਵਿੱਚ ਅੱਜ ਦਰਿਆਦਿਲੀ ਦੀ ਮਿਸਾਲ ਕਾਇਮ ਕਰਦਿਆਂ ਵਿਸ਼ੇਸ਼ ਅਧਿਕਾਰ ਭੰਗ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਈ ਗਈ ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਦੀ ਸਜਾ ਮੁਆਫ਼ ਕਰ ਦਿੱਤੀ। Date:2010-03-12 Time:00:00:27
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |