Punjabi News

Home | Gurbani Vichar(Nit Nem) | About us | Contact us
Select news Month & Year

Home / Latest News
September 2010
August 2010
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 11 - 3 - 2010

ਕਾਂਗਰਸ 'ਚੋਂ ਸਾਧੂ ਯਾਦਵ ਸਸਪੈਂਡ

ਪਟਨਾ : ਕਾਂਗਰਸ ਨੇ ਪਾਰਟੀ ਲਾਈਨ ਦੇ ਵਿਰੁੱਧ ਜਾਕੇ ਮਹਿਲਾ ਰਾਖਵਾਂਕਰਨ ਬਿਲ ਦਾ ਵਿਰੋਧ ਕਰਨ ਵਾਲੇ ਸਾਧੂ ਯਾਦਵ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਬਿਹਾਰ ਕਾਂਗਰਸ ਨੇ ਸਾਧੂ ਯਾਦਵ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਵਿੱਚ ਸਾਧੂ ਯਾਦਵ ਤੋਂ ਪੁੱਛਿਆ ਗਿਆ ਹੈ ਕਿ ਕਿਉਂ ਨਾ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਵੇ?

Date:2010-03-11 Time:00:07:59

ਬੀਐਸਐਫ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਰਾਜਕੋਟ - ਸਰਹੱਦੀ ਰਾਖੀ ਬਲ(ਬੀਐਸਐਫ) ਨੇ ਅੱਜ ਗੁਜਰਾਤ ਦੇ ਕੱਛ ਦੇ ਕ੍ਰੀਕ ਵਿਖੇ ਸਥਿੱਤ ਹਰਾਮੀ ਨਾਲਾ ਰਾਹੀਂ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।ਇਹ ਇਸ ਇਲਾਕੇ ਤੋਂ ਘੁਸਪੈਠ ਦੀ ਅਜਿਹੀ ਤੀਜੀ ਘਟਨਾ ਹੈ।

Date:2010-03-11 Time:00:07:59

ਮੁੰਬਈ ਹਮਲੇ 'ਚ ਪਾਕਿ ਸੈਨਾ ਸ਼ਾਮਿਲ

ਨਵੀਂ ਦਿੱਲੀ : ਮੁੰਬਈ ਹਮਲੇ ਦੇ ਨਾਲ ਜੁੜ੍ਹੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਤਦ ਨਵਾਂ ਮੋੜ੍ਹ ਲੈ ਗਈ, ਜਦੋਂ ਮੁਕੱਦਮਾ ਚਲਾਉਣ ਵਾਲੇ ਪੱਖ ਨੇ ਵਿਸ਼ੇਸ਼ ਅਦਾਲਤ ਨੂੰ ਕਿਹਾ ਕਿ 26 ਨਵੰਬਰ ਦੇ ਹਮਲੇ ਵਿੱਚ ਪਾਕਿਸਤਾਨੀ ਸੈਨਾ ਸ਼ਾਮਿਲ ਸੀ ਤੇ ਇੱਕ ਮੇਜ਼ਰ ਜਨਰਲ ਨੇ ਸੀਮਾ ਪਾਰ ਲਸ਼ਕਰ-ਏ-ਤੈਇਬਾ ਦੇ ਕੈਂਪ ਵਿੱਚ ਹਮਲੇ ਵਿੱਚ ਹਿੱਸਾ ਲੈਣ ਵਾਲੇ ਅੱਤਵਾਦੀਆਂ ਦੀ ਨਿਗਰਾਨੀ ਕੀਤੀ ਸੀ।

Date:2010-03-11 Time:00:07:59

ਸਫ਼ਲਤਾ 'ਚ ਸੁਫ਼ਨਿਆਂ ਦੀ ਮਹੱਤਤਾ

ਨਵੀਂ ਦਿੱਲੀ : ਕੁੱਝ ਲੋਕ ਕਹਿੰਦੇ ਹਨ ਕਿ ਸਪਨੇ ਕਦੇ ਸੱਚ ਨਹੀਂ ਹੁੰਦੇ, ਪ੍ਰੰਤੂ ਜੇਕਰ ਕਾਮਯਾਬ ਲੋਕਾਂ ਦੀ ਜਿੰਦਗੀ ਵਿੱਚ ਇੱਕ ਝਾਤ ਮਾਰੀਏ ਤਾਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਬੁਲੰਦੀ ਉੱਤੇ ਪਹੁੰਚਣ ਦਾ ਸੁਫ਼ਨਾ ਵੇਖਿਆ ਸੀ, ਜਿਸਨੂੰ ਉਹਨਾਂ ਨੇ ਆਪਣੀ ਕੜ੍ਹੀ ਮਿਹਨਤ ਦੇ ਨਾਲ ਸੱਚ ਸਾਬਿਤ ਕਰ ਵਿਖਾਇਆ।

Date:2010-03-11 Time:00:07:59

ਪੰਜ ਸੌ ਮੁਲਾਜਮਾਂ ਦੀ ਛੁੱਟੀ ਕਰੇਗੀ ਵੋਡਾਫੋਨ

ਲੰਡਨ : ਕਾਰੋਬਾਰ ਦੀ ਦ੍ਰਿਸ਼ਟੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੋਨ ਸੇਵਾ ਕੰਪਨੀ ਵੋਡਾਫ਼ੋਨ ਸਮੂਹ ਬ੍ਰਿਟੇਨ ਵਿੱਚ 500 ਕਰਮਚਾਰੀਆਂ ਨੂੰ ਹਟਾਵੇਗੀ। ਮੀਡੀਆ ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

Date:2010-03-11 Time:00:07:59

ਵਰੱਲਡ ਟਾਪ ਟੈਨ 'ਚ ਬੀਐੱਸਈ

ਪੈਰਿਸ : ਸ਼ੇਅਰ ਕਾਰੋਬਾਰ ਮੁੱਲ ਦੇ ਹਿਸਾਬ ਨਾਲ ਬੰਬਈ ਸ਼ੇਅਰ ਬਾਜਾਰ (ਬੀਐੱਸਈ) ਦੁਨੀਆ ਦੇ ਉੱਚ ਦਸ ਸ਼ੇਅਰ ਬਾਜਾਰਾਂ ਵਿੱਚ ਸ਼ਾਮਿਲ ਹੋ ਗਿਆ ਹੈ। ਪਿਛਲੇ ਸਾਲ ਬੀਐੱਸਈ ਵਿੱਚ ਚੜ੍ਹਾਏ ਗਏ ਸ਼ੇਅਰਾਂ ਦਾ ਬਾਜਾਰ ਮੁੱਲਾਂਕਣ ਲਗਭਗ ਦੁੱਗਣਾ ਹੋਕੇ 6079892 ਕਰੋੜ ਰੁਪਏ ਉੱਤੇ ਪਹੁੰਚ ਗਿਆ।

Date:2010-03-11 Time:00:07:59

ਐੱਨਐੱਮਡੀਸੀ ਦਾ ਆਈਪੀਓ ਖੁੱਲ੍ਹਿਆ

ਇੰਦੌਰ : ਸਰਵਜਨਕ ਖੇਤਰ ਦੀ ਨਵਰਤਨ ਕੰਪਨੀ ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮੀਟੇਡ (ਐੱਨਐੱਮਡੀਸੀ) ਪੂੰਜੀ ਬਾਜਾਰ ਤੋਂ ਸਰਵਜਨਕ ਪੇਸ਼ਕਸ਼ ਦੇ ਰਾਹੀਂ ਪੂੰਜੀ ਜੁਟਾਵੇਗੀ। ਸੂਤਰਾਂ ਦੇ ਮੁਤਾਬਿਕ ਕੰਪਨੀ ਦਾ ਆਈਪੀਓ ਅੱਜ ਖੁੱਲ੍ਹ ਗਿਆ ਹੈ।

Date:2010-03-11 Time:00:07:59

ਫੋਰਡ ਦੀ ਫੀਗੋ ਰੋਡ 'ਤੇ

ਨਵੀਂ ਦਿੱਲੀ : ਦੇਸ਼ ਵਿੱਚ ਛੋਟੀਆਂ ਕਾਰਾਂ ਦੇ ਵੱਧਦੇ ਬਾਜ਼ਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੀ ਦੌੜ ਦਰਮਿਆਨ ਪ੍ਰੀਮੀਅਮ ਸ਼੍ਰੇਣੀ ਦੀ ਕਾਰ ਬਣਾਉਣ ਵਾਲੀ ਕੰਪਨੀ ਫੋਰਡ ਇੰਡੀਆ ਨੇ ਕੱਲ੍ਹ ਆਪਣੀ ਬਹੁ-ਇੰਤਜ਼ਾਰੀ ਛੋਟੀ ਕਾਰ ਫੀਗੋ ਨੂੰ ਭਾਰਤੀ ਸੜਕਾਂ ਉੱਤੇ ਉਤਾਰ ਦਿੱਤਾ।

Date:2010-03-11 Time:00:07:59

ਰਿਲਾਇੰਸ ਦੀ ਨਵੀਂ ਤਕਨੀਕ ਦਾ ਚੁੱਕੋ ਫਾਇਦਾ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ ਨੇ ਸੋਸ਼ਲ ਨੈਟਵਰਕਿੰਗ ਦੇ ਵੱਧਦੇ ਰੁਝਾਨ ਨੂੰ ਵੇਖਦਿਆਂ ਆਪਣੇ ਗ੍ਰਾਹਕਾਂ ਦੇ ਲਈ ਆਰ ਵਰੱਲਡ ਉੱਤੇ ਸੋਸ਼ਿਏਲੀ ਨਾਮਕ ਇੱਕ ਨਵੀਂ ਏਪਲੀਕੇਸ਼ਨ ਲਾਂਚ ਕੀਤੀ ਹੈ।

Date:2010-03-11 Time:00:07:59

ਅਗਰਵਾਲ ਬਣੇ ਆਈਟੀਆਈ ਦੇ ਨਿਦੇਸ਼ਕ

ਬੈਂਗਲੂਰ : ਸ਼੍ਰੀ ਆਰਕੇ ਅਗਰਵਾਲ ਨੇ ਅੱਜ ਆਈਟੀਆਈ ਲਿਮੀਟੇਡ ਦੇ ਨਿਦੇਸ਼ਕ (ਮਾਰਕਿਟਿੰਗ) ਦਾ ਕਾਰਜਕਾਲ ਸੰਭਾਲਿਆ।ਕੰਪਨੀ ਦੀ ਇੱਥੇ ਜਾਰੀ ਇੱਕ ਪ੍ਰੈੱਸ ਨੋਟ ਦੇ ਅਨੁਸਾਰ ਸ਼੍ਰੀ ਅਗਰਵਾਲ ਇਸ ਤੋਂ ਪਹਿਲਾਂ ਆਈਟੀਆਈ ਦੇ ਮੁੱਖ ਪ੍ਰਬੰਧਕ (ਕਾਰਪੋਰੇਟ ਮਾਰਕਿਟਿੰਗ) ਦੇ ਅਹੁਦੇ ਉੱਤੇ ਸਨ।

Date:2010-03-11 Time:00:07:59

ਬਿਹਾਰ 'ਚ ਬੈਂਕ ਆਫ਼ ਇੰਡੀਆ ਦੀ ਪਹਿਲ

ਪਟਨਾ : ਬਿਹਾਰ ਵਿੱਚ ਬਦਲਦੇ ਉਦਯੋਗਿਕ ਹਾਲਾਤ ਵਿੱਚ ਉਦਯੋਗਪਤੀਆਂ ਨੂੰ ਆਸਾਨੀ ਦੇ ਨਾਲ ਕਰਜ਼ਾ ਉਪਲਬੱਧ ਕਰਵਾਉਣ ਦੇ ਮਕਸਦ ਨਾਲ ਬੈਂਕ ਆਫ਼ ਇੰਡੀਆ ਨੇ ਸੂਬੇ ਵਿੱਚ ਪਹਿਲੀ ਕਾਰਪੋਰੇਟ ਸ਼ਾਖਾ ਖੋਲ੍ਹੀ ਹੈ।

Date:2010-03-11 Time:00:07:59

ਸੈਂਸੇਕਸ 46 ਤੇ ਨਿਫ਼ਟੀ 16 ਅੰਕ ਚੜ੍ਹਿਆ

ਮੁੰਬਈ : ਕੌਮਾਂਤਰੀ ਸ਼ੇਅਰ ਬਾਜਾਰਾਂ ਵਿੱਚ ਛਾਈ ਚੁੱਪੀ ਦੇ ਵਿਚਕਾਰ ਘਰੇਲੂ ਸ਼ੇਅਰ ਬਾਜਾਰਾਂ ਵਿੱਚ ਅੱਜ ਮਾਮੂਲੀ ਤੇਜੀ ਰਹੀ। ਬੰਬੇ ਸ਼ੇਅਰ ਬਾਜਾਰ (ਬੀਐੱਸਈ) ਦਾ ਸੈਂਸੇਕਸ 45.79 ਅੰਕ ਵੱਧਕੇ 17098.33 ਅੰਕ ਉੱਤੇ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 15.75 ਅੰਕ ਵੱਧਕੇ 5116.25 ਅੰਕ ਉੱਤੇ ਰਿਹਾ।

Date:2010-03-11 Time:00:07:59

ਵੋਡਾਫੋਨ 500 ਕਰਮੀਆਂ ਨੂੰ ਹਟਾਏਗੀ

ਲੰਡਨ - ਕਾਰੋਬਾਰ ਦੀ ਦ੍ਰਿਸ਼ਟੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੋਨ ਸੇਵਾ ਕੰਪਨੀ, ਵੋਡਾਫੋਨ ਸਮੂਹ ਬ੍ਰਿਟੇਨ ਵਿੱਚ 500 ਨੂੰ ਹਟਾਵੇਗੀ। ਮੀਡੀਆ ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੋਡਾਫੋਨ ਨੇ ਆਪਣੇ ਨਿਊਬਰੀ ਮੁੱਖ ਦਫ਼ਤਰ ਵਿੱਚ 500 ਰੋਜ਼ਗਾਰ ਦੀ ਕਟੌਤੀ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਪੱਤਰ ਦੇ ਅਨੁਸਾਰ ਵੋਡਾਫੋਨ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।

Date:2010-03-11 Time:00:07:58

'ਹੀਰੋ' ਦਾ ਰੀਮੇਕ ਨਹੀਂ ਬਣਾਉਣਗੇ ਘਈ

ਕਈ ਹਿੱਟ ਅਤੇ ਸੁਪਰਹਿੱਟ ਫਿਲਮਾਂ ਬਣਾਉਣ ਵਾਲੇ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਹੁਣ ਕੀ ਬਣਾਉਣਗੇ, ਇਹ ਜਾਨਣ ਲਈ ਲੋਕ ਉਤਸੁਕ ਹਨ। ਚਰਚਾ ਹੈ ਕਿ ਉਹ ਆਪਣੀ ਹੀ ਪੁਰਾਣੀ ਹਿੱਟ ਫਿਲਮ 'ਹੀਰੋ' ਦਾ ਰੀਮੇਕ ਬਣਾਉਣਗੇ। ਇਸ ਫਿਲਮ ਰਾਹੀਂ ਜੈਕੀ ਸ਼ਰਾਫ ਅਤੇ ਮਿਨਾਕਸ਼ੀ ਸ਼ਿਸ਼ਾਦਰੀ ਰਾਤੋ-ਰਾਤ ਸਟਾਰ ਬਣ ਗਏ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਭਾਸ਼ ਘਈ 'ਹੀਰੋ' ਦੇ ਰੀਮੇਕ ਰਾਹੀਂ ਜੈਕੀ ਦੇ ਬੇਟੇ ਟਾਈਗਰ ਨੂੰ ਲਾਂਚ ਕਰਨ ਵਾਲੇ ਹਨ। ਸੁਭਾਸ਼ ਘਈ ਇਨ੍ਹਾਂ ਖ਼ਬਰਾਂ ਨੂੰ ਨਕਾਰਦੇ ਹਨ। 'ਤਿੰਨ ਦਹਾਕੇ ਪਹਿਲਾਂ ਬਣਾਈ ਗਈ ਫਿਲਮ ਨੂੰ ਇੱਕ ਵਾਰ ਫਿਰ ਮੈਂ ਕਿਵੇਂ ਬਣਾ ਸਕਦਾ ਹਾਂ? ਹਾਂ ਕੋਈ ਨੌਜਵਾਨ ਡਾਇਰੈਕਟਰ ਚਾਹੇ ਤਾਂ ਬਣਾ ਸਕਦਾ ਹੈ।' ਸੁਭਾਸ਼ ਘਈ ਕਹਿੰਦੇ ਹਨ।

Date:2010-03-11 Time:00:07:58

ਯੂਸੁਫ, ਯੂਨੁਸ 'ਤੇ ਉਮਰ ਭਰ ਲਈ ਰੋਕ

ਲਾਹੌਰ - ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਨੇ ਅੱਜ ਇੱਕ ਇਤਹਾਸਕ ਫੈਸਲਾ ਲੈਂਦੇ ਹੋਏ ਆਸਟ੍ਰੇਲੀਆ ਦੌਰੇ ਦੌਰਾਨ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਮੁਹੰਮਦ ਯੂਸੁਫ ਅਤੇ ਮੁਹੰਮਦ ਯੂਨੁਸ ਉੱਪਰ ਉਮਰ ਭਰ ਲਈ ਖੇਡਣ 'ਤੇ ਰੋਕ ਲਗਾ ਦਿੱਤੀ ਹੈ ਜਦੋਂ ਕਿ ਕਈ ਹੋਰ ਖਿਡਾਰੀਆਂ ਉੱਪਰ ਜੁਰਮਾਨੇ ਦੇ ਨਾਲ-ਨਾਲ ਰੋਕ ਵੀ ਲਗਾਈ ਗਈ ਹੈ।

Date:2010-03-11 Time:00:07:58

ਕਲਾਰਕ ਦਾ ਟੈਸਟ ਲੜ੍ਹੀ ਵਿਚ ਖੇਡਣਾ ਸ਼ੱਕੀ

ਸਿਡਨੀ - ਆਸਟ੍ਰੇਲੀਆ ਦੇ ਮੱਧ ਕ੍ਰਮ ਦੇ ਵਿਸਫੋਟਕ ਬੱਲੇਬਾਜ ਮਾਇਕਲ ਕਲਾਰਕ ਦਾ ਨਿਊਜ਼ੀਲੈਂਡ ਖਿਲਾਫ ਟੈਸਟ ਲੜ੍ਹੀ ਵਿਚ ਖੇਡਣਾ ਸ਼ੱਕੀ ਹੋ ਗਿਆ ਹੈ।ਕਲਾਰਕ ਕੁੱਝ ਨਿੱਜੀ ਕਾਰਣਾਂ ਕਰਕੇ ਨਿਊਜ਼ੀਲੈਂਡ ਵਿਚ ਚੱਲ ਰਹੀ ਇੱਕ ਰੋਜ਼ਾ ਲੜ੍ਹੀ ਵਿਚਾਲੇ ਹੀ ਛੱਡ ਕੇ ਵਤਨ ਵਾਪਸ ਪਰਤ ਗਏ ਹਨ।

Date:2010-03-11 Time:00:07:58

'ਰਾਈਟ ਜਾਂ ਰੌਂਗ' ਦਾ ਗਾਣਾ - ਤੇਰੇ ਲਿਏ

ਕੀ ਸਹੀ ਹੈ ਅਤੇ ਕੀ ਗ਼ਲਤ, ਇਸਦਾ ਫੈਸਲਾ ਕਰਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਜਿਹੇ ਹੀ ਹਲਾਤ ਫਿਲਮ 'ਰਾਈਟ ਜਾਂ ਰੌਂਗ' ਦੇ ਚਰਿੱਤਰਾਂ ਦੇ ਸਾਹਮਣੇ ਆ ਜਾਂਦੇ ਹਨ। ਸੰਨੀ ਦਿਓਲ, ਇਰਫਾਨ ਖਾਨ, ਕੋਂਕਣਾ ਸੇਨ ਸ਼ਰਮਾ ਅਤੇ ਈਸ਼ਾ ਕੋਪੀਕਰ ਵਰਗੇ ਕਲਾਕਾਰਾਂ ਨਾਲ ਸਜੀ ਇਹ ਫਿਲਮ 12 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਮੌਂਟੀ ਸ਼ਰਮਾ ਦੁਆਰਾ ਸੰਗੀਤਬੱਧ ਗੀਤ 'ਤੇਰੇ ਲਿਏ' ਵਧੀਆ ਬਣਿਆ ਹੈ। ਇਸ ਵਿੱਚ ਫਿਲਮ ਦੀ ਸਟੋਰੀ ਦੀ ਝਲਕ ਮਿਲਦੀ ਹੈ।

Date:2010-03-11 Time:00:07:58

ਸ਼ਾਹਰੁਖ-ਫਰਾਹ ਦੀ ਦੋਸਤੀ ਵਿੱਚ ਦਰਾੜ!

ਇਨ੍ਹੀਂ ਦਿਨੀਂ ਫਿਲਮੀ ਸੂਤਰਾਂ ਵਿਚਕਾਰ ਜੋ ਚਰਚਾ ਚੱਲ ਰਹੀ ਹੈ, ਉਹ ਹੈ ਸ਼ਾਹਰੁਖ ਖਾਨ ਦੀ ਪਾਰਟੀ ਵਿੱਚ ਫਰਾਹ ਖਾਨ ਨੂੰ ਨਹੀਂ ਸੱਦਣ ਦੀ। ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਰਾ 1' ਵਿੱਚ ਉੱਘੇ ਕੌਮੀ ਗਾਇਕ ਏਕੌਨ ਵੀ ਇੱਕ ਗੀਤ ਪੇਸ਼ ਕਰਨਗੇ। ਏਕੌਨ ਮੁੰਬਈ ਆਏ ਤਾਂ ਸ਼ਾਹਰੁਖ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਪਾਰਟੀ ਰੱਖੀ ਸੀ। ਇਸ ਪਾਰਟੀ ਵਿੱਚ ਸ਼ਾਹਰੁਖ ਦੀ ਕਰੀਬੀ ਦੋਸਤ ਫਰਾਹ ਖਾਨ ਨੂੰ ਨਹੀਂ ਬੁਲਾਇਆ ਗਿਆ ਸੀ, ਜਦੋਂ ਕਿ ਹੋਰਾਂ ਨੂੰ ਇੱਕ ਹਫ਼ਤਾ ਪਹਿਲਾਂ ਹੀ ਸੱਦਾ ਭੇਜ ਦਿੱਤਾ ਗਿਆ ਸੀ। ਇਸ ਸਬੰਧੀ ਜਦੋਂ ਚਰਚਾ ਚੱਲੀ ਤਾਂ ਫਰਾਹ ਨੇ ਕਿਹਾ ਕਿ ਉਹ ਆਪਣੀ ਫਿਲਮ 'ਤੀਸ ਮਾਰ ਖਾਂ' ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਬਾਹਰ ਹੈ ਅਤੇ ਉਨ੍ਹਾਂ ਨੂੰ ਅਜਿਹੀ ਕਿਸੇ ਪਾਰਟੀ ਦੀ ਸੂਚਨਾ ਨਹੀਂ ਹੈ। ਇਸ ਸਬੰਧ ਵਿੱਚ ਮੀਡੀਆ ਦੇ ਲੋਕਾਂ ਨੇ ਸ਼ਾਹਰੁਖ ਨੂ

Date:2010-03-11 Time:00:07:58

ਓਬਾਮਾ ਨੂੰ ਨਹੀਂ ਮਿਲੀ ਐਵਾਰਡ ਰਾਸ਼ੀ

ਵਾਸ਼ਿੰਗਟਨ : ਓਸਲੋ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਦੇ ਤਿੰਨ ਮਹੀਨਿਆਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ 14 ਲੱਖ ਡਾਲਰ ਦੀ ਪੁਰਸਕਾਰ ਰਾਸ਼ੀ ਨਹੀਂ ਮਿਲੀ।

Date:2010-03-11 Time:00:07:58

ਤੇਲੰਗਾਣਾ ਮੁੱਦਾ, ਇੱਕ ਹੋਰ ਵਿਦਿਆਰਥੀ ਵੱਲੋਂ ਖੁਦਕੁਸ਼ੀ

ਹੈਦਰਾਬਾਦ- ਓਸਮਾਨੀਆ ਯੂਨੀਵਰਸਿਟੀ ਦੇ ਇੱਕ ਹੋਰ ਵਿਦਿਆਰਥੀ ਨੇ ਵੱਖਰੇ ਤੇਲੰਗਾਣਾ ਰਾਜ ਦੀ ਮੰਗ ਦੀ ਹਿਮਾਇਤ ਵਿਚ ਕਥਿੱਤ ਤੌਰ ਉੱਪਰ ਖੁਦਕੁਸ਼ੀ ਨੂੰ ਅੰਜਾਮ ਦਿੱਤਾ।ਉਸ ਨੇ ਮੰਗਲਵਾਰ ਨੂੰ ਇੱਥੇ ਹੌਸਟਲ ਦੇ ਕਮਰੇ ਵਿਚ ਖੁਦ ਨੂੰ ਫਾਂਸੀ 'ਤੇ ਲਟਕਾ ਕੇ ਖੁਦਕੁਸ਼ੀ ਕੀਤੀ।

Date:2010-03-11 Time:00:07:58

ਸੁਫਨੇ ਪੁਰੇ ਕਰਨ ਵਿਚ ਜੁਟੇ ਹਨ ਸਚਿਨ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਹੈ ਕਿ ਉਹ ਅੱਜ ਵੀ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਵਿਚ ਜੁਟੇ ਹੋਏ ਹਨ ਅਤੇ ਇਸੇ ਲੜ੍ਹੀ ਵਿਚ ਇੱਕ ਰੋਜ਼ਾ ਕ੍ਰਿਕਟ ਵਿਚ ਨਾਬਾਦ 200 ਦੌੜਾਂ ਦੀ ਪਾਰੀ ਉਹਨਾਂ ਦੇ ਬੱਲੇ ਤੋਂ ਨਿੱਕਲੀ।ਸਚਿਨ ਨੇ ਕਿਹਾ ਕਿ ਮੈਂ ਕ੍ਰਿਕਟ ਤਿੰਨ ਪੀੜ੍ਹੀਆਂ ਨਾਲ ਖੇਡੀ ਹੈ ਅਤੇ ਹਰ ਪੀੜ੍ਹੀ ਨਾਲ ਖੇਡਣ ਦੌਰਾਨ ਮੈਂ ਕੁੱਝ ਸੁਫਨੇ ਸੰਜੋਏ ਸਨ ਜੋ ਸਹਿਜੇ-ਸਹਿਜੇ ਪੂਰੇ ਹੋ ਰਹੇ ਹਨ।

Date:2010-03-11 Time:00:07:58

ਕਾਂਗਰਸ 'ਚੋਂ ਸਾਧੂ ਯਾਦਵ ਸਸਪੈਂਡ

ਪਟਨਾ : ਕਾਂਗਰਸ ਨੇ ਪਾਰਟੀ ਲਾਈਨ ਦੇ ਵਿਰੁੱਧ ਜਾਕੇ ਮਹਿਲਾ ਰਾਖਵਾਂਕਰਨ ਬਿਲ ਦਾ ਵਿਰੋਧ ਕਰਨ ਵਾਲੇ ਸਾਧੂ ਯਾਦਵ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਬਿਹਾਰ ਕਾਂਗਰਸ ਨੇ ਸਾਧੂ ਯਾਦਵ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਵਿੱਚ ਸਾਧੂ ਯਾਦਵ ਤੋਂ ਪੁੱਛਿਆ ਗਿਆ ਹੈ ਕਿ ਕਿਉਂ ਨਾ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਵੇ?

Date:2010-03-11 Time:00:07:58


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010