Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 3 - 2010
ਲਾਲਗੜ੍ਹ - ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਮਾਉਵਾਦੀਆਂ ਨੇ ਲਾਲਗੜ੍ਹ ਪੁਲਿਸ ਸਟੇਸ਼ਨ ਅਤੇ ਕਾਟਾ ਪਹਾੜੀ ਵਿਖੇ ਸਥਿੱਤ ਰੱਖਿਆ ਬਲਾਂ ਦੇ ਕੈਂਪ ਉੱਪਰ ਹਮਲਾ ਕਰ ਦਿੱਤਾ।ਡੀਸੀ ਐਨਐਸ ਨਿਗਮ ਨੇ ਦੱਸਿਆ ਕਿ ਲਗਭੱਗ 30 ਤੋਂ 40 ਮਾਉਵਾਦੀਆਂ ਨੇ ਇਹ ਹਮਲਾ ਕੀਤਾ। Date:2010-03-01 Time:00:12:52
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਮੱਧਮ ਅਤੇ ਲੰਮਾਂ ਚਿਰੀ ਆਰਥਿਕ ਵਿਕਾਸ ਦਰ ਦਹਾਈ ਵਿਚ ਬਰਕਰਾਰ ਰੱਖਣ ਦੀ ਸੰਕਲਪ ਬੱਧਤਾ ਦੁਹਰਾਉਂਦਿਆਂ ਇੱਥੇ ਕਿਹਾ ਕਿ ਇਸ ਲਈ ਨਿੱਜੀ ਖੇਤਰ ਦੀ ਮੰਗ ਅਤੇ ਨਿਵੇਸ਼ ਨੂੰ ਹੱਲ੍ਹਾ ਸ਼ੇਰੀ ਦੇਣਾ ਜ਼ਰੂਰੀ ਹੈ। Date:2010-03-01 Time:00:12:52
ਨਵੀਂ ਦਿੱਲੀ - ਆਮਦਨ ਕਰ ਕਰਮਚਾਰੀ ਮਹਾਸੰਘ ਨੇ ਆਰੋਪ ਲਗਾਇਆ ਹੈ ਕਿ ਵਿੱਤੀ ਵਰ੍ਹੇ 2010-11 ਦੇ ਆਮ ਬਜਟ ਵਿਚ ਦੇਸ਼ ਦੇ ਕਰੋੜਾਂ ਕਿਸਾਨਾਂ, ਮਜ਼ਦੂਰਾਂ ਅਤੇ ਨੌਕਰੀ ਪੇਸ਼ਾ ਮੱਧਵਰਗੀ ਲੋਕਾਂ ਨੂੰ ਨਿਰਾਸ਼ਾ ਹੋਈ ਹੈ। Date:2010-03-01 Time:00:12:52
ਲਾਸ ਐਂਜਲਸ - ਟੋਯੋਟਾ ਦੀਆਂ ਗੱਡੀਆਂ ਵਿਚ ਖਾਮੀ ਦੀ ਜਾਂਚ ਦੌਰਨ ਕੰਪੀਨ ਵੱਲੋਂ ਇਸ ਮਾਮਲੇ ਵਿਚ ਵਰਤੀ ਗਈ ਲਾਪਰਵਾਹੀ ਦੇ ਨਿੱਤ ਨਵੇਂ ਰਾਜ ਖੁੱਲਣ ਨਾਲ ਉਸ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। Date:2010-03-01 Time:00:12:52
ਏਥੈਂਸ - ਸਮੁੱਚੇ ਯੂਰਪੀ ਸੰਘ ਲਈ ਮੰਦੀ ਦਾ ਖਤਰਾ ਬਣ ਚੁੱਕੇ ਯੂਨਾਨ ਦੇ ਕਰਜ਼ ਸੰਕਟ ਉੱਪਰ ਗੰਭੀਰ ਚਰਚਾ ਅਤੇ ਵਿੱਤੀ ਮਦੱਦ ਲਈ ਯੂਨਾਨ ਦੇ ਪ੍ਰਧਾਨ ਮੰਤਰੀ ਜਾਰਜ ਪਪੇਂਦ੍ਰੋ ਅਗਲੇ ਹਫਤੇ ਜਰਮਨ ਚਾਂਸਲਰ ਐਂਜੇਲਾ ਮਰਕੇਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਣ ਜਾ ਰਹੇ ਹਨ। Date:2010-03-01 Time:00:12:52
ਚੰਡੀਗੜ੍ਹ - ਬਾਬਾ ਰਾਮ ਰਹੀਮ ਖਿਲਾਫ ਸਾਬਕਾ ਮਨੇਜਰ ਫਕੀਰ ਸਿੰਘ ਦੇ ਕਤਲ ਦਾ ਕੇਸ ਦਰਜ ਹੋਣ ਮਗਰੋਂ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਵਿਰੋਧ ਭੜਕ ਗਿਆ ਹੈ।ਡੇਰਾ ਸਮਰਥਕ ਸੜ੍ਹਕਾਂ ਉੱਪਰ ਨਿੱਤਰ ਆਏ ਅਤੇ ਕਿੱਧਰੇ ਬੱਸਾਂ ਅਤੇ ਕਿੱਧਰੇ ਰੇਲ ਗੱਡੀਆਂ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪੁਜਾਇਆ। Date:2010-03-01 Time:00:12:51
ਨਵੀਂ ਦਿੱਲੀ -ਸਾਬਕਾ ਭਾਰਤੀ ਹਾਕੀ ਮਹਾਸੰਘ ਦੇ ਪ੍ਰਧਾਨ ਕੇਪੀਐਸ ਗਿੱਲ ਨੇ ਕਿਹਾ ਹੈ ਕਿ ਜੇਕਰ ਭਾਰਤ ਰਸਮੀ ਮੁਕਾਬਲੇਬਾਜ਼ ਪਾਕਿਸਤਾਨ ਖਿਲਾਫ ਇੱਥੇ ਅੱਜ ਹੋਣ ਵਾਲਾ ਆਪਣਾ ਮੁਕਾਬਲਾ 2-0 ਨਾਲ ਜਿੱਤ ਜਾਂਦਾ ਹੈ ਤਾਂ ਫਿਰ ਉਹ ਅੱਗੇ ਚੱਲ ਕੇ ਵਿਸ਼ਵ ਕੱਪ ਵੀ ਜਿੱਤ ਸਕਦਾ ਹੈ। Date:2010-03-01 Time:00:12:51
ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇੱਥੇ ਕਿਹਾ ਕਿ ਭਿਵਾਨੀ ਵਿਚ ਅਪ੍ਰੈਲ ਤੋਂ ਮੁੱਕੇਬਾਜ਼ੀ ਅਕਾਦਮੀ ਸ਼ੁਰੂ ਹੋ ਜਾਵੇਗੀ ਅਤੇ ਸਰਕਾਰ ਦਾ ਝੱਜਰ ਵਿਖੇ ਕ੍ਰਿਕਟ ਸਮੇਤ ਖੇਡ ਅਕਾਦਮੀ, ਗੁੜਗਾਂਵ ਵਿਖੇ ਫੁੱਟਬਾਲ ਅਕਾਦਮੀ, ਰੋਹਤਕ ਵਿਚ ਕਬੱਡੀ ਅਤੇ ਕੁਸ਼ਤੀ ਅਕਾਦਮੀ ਸਥਾਪਤ ਕਰਨ ਦਾ ਪ੍ਰਸਤਾਵ ਹੈ। Date:2010-03-01 Time:00:12:51
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਵਿਨਾਸ਼ਕਾਰੀ ਭੁਚਾਲ ਤੋਂ ਪ੍ਰਭਾਵਿਤ ਚਿੱਲੀ ਦੀ ਮਦੱਦ ਲਈ ਤਿਆਰ ਹੈ।ਓਬਾਮਾ ਨੇ ਪੱਤਰਕਾਰਾਂ ਨੂੰ ਬੀਤੇ ਕੱਲ੍ਹ ਇਹ ਗੱਲ ਕਹੀ।ਉਹਨਾਂ ਕਿਹਾ ਕਿ ਸਾਡੇ ਕੋਲ ਸੋਮੇ ਹਨ ਜੋ ਰਾਹਤ ਕਾਰਜਾਂ ਵਿਚ ਲਗਾਏ ਜਾਣ ਦੀ ਹਾਲਤ ਵਿਚ ਹਨ। Date:2010-03-01 Time:00:12:51
ਨਵੀਂ ਦਿੱਲੀ - ਕੀਮਤੀ ਧਾਤਾਂ ਉੱਪਰ ਬਜਟ ਵਿਚ ਉਤਪਾਦ ਸ਼ੁਲਕ ਲਗਾਉਣ ਦੀ ਵਿਵਸਥਾ ਹੋਣ ਨਾਲ ਦਿੱਲੀ ਸਰਾਫਾ ਬਜ਼ਾਰ ਵਿਚ ਮਜ਼ਬੂਤੀ ਬਰਕਰਾਰ ਰਹੀ।ਕਾਰੋਬਾਰ ਦੌਰਾਨ ਸੋਨਾ 20 ਰੁਪਏ ਚੜ੍ਹ ਕੇ 17030 ਰੁਪਏ ਪ੍ਰਤੀ ਦੱਸ ਗ੍ਰਾਮ ਹੋ ਗਿਆ ਅਤੇ ਚਾਂਦੀ 500 ਰੁਪਏ ਦੇ ਵਾਧੇ ਨਾਲ 26300 ਰੁਪਏ ਪ੍ਰਤੀ ਕਿਲੋ ਦੇ ਪੱਧਰ ਉੱਪਰ ਜਾ ਪੁੱਜੀ। Date:2010-03-01 Time:00:12:51
ਸਾਨਟਿਆਗੋ - ਦੱਖਣੀ-ਕੇਂਦਰੀ ਚਿੱਲੀ 'ਚ 8.8 ਦੀ ਸ਼ਕਤੀ ਨਾਲ ਆਏ ਜ਼ਬਰਦਸਤ ਭੁਚਾਲ ਕਾਰਨ ਅਨੇਕਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ ਅਤੇ 300 ਤੋਂ ਵੱਧ ਲੋਕ ਮਾਰੇ ਗਏ ਹਨ।ਰਾਸ਼ਟਰਪਤੀ ਮਿਸ਼ੇਲ ਬਾਕਲੇਟ ਨੇ ਦੱਸਿਆ ਕਿ ਇਸ ਖੇਤਰ 'ਚ ਖੰਬੇ ਤਬਾਹ ਹੋਣ ਕਾਰਨ ਬਿਜਲੀ ਗੁੱਲ ਹੋ ਗਈ ਹੈ, ਕਈ ਪੁੱਲ ਡਿੱਗ ਗਏ ਹਨ ਅਤੇ ਸੰਚਾਰ ਸੰਪਰਕ ਟੁੱਟ ਗਿਆ ਹੈ। Date:2010-03-01 Time:00:12:51
ਲੰਦਨ - ਅਫਗਾਨਿਸਤਾਨ ਵਿਚ ਮੌਜੂਦ ਬ੍ਰਿਟਿਸ਼ ਫੌਜ ਦੀ ਸਾਲ 2011 ਵਿਚ ਵਤਨ ਵਾਪਸੀ ਸ਼ੁਰੂ ਹੋ ਜਾਵੇਗੀ ਪਰ ਬ੍ਰਿਟਿਸ਼ ਸੈਨਾ ਨੂੰ ਉੱਥੋਂ ਪੂਰੀ ਤਰ੍ਹਾਂ ਹਟਣ ਵਿਚ ਘੱਟ ਤੋਂ ਘੱਟ 5 ਸਾਲ ਹੋਰ ਲੱਗਣਗੇ।ਸਥਾਨਕ ਮੀਡੀਆ ਨੇ ਬ੍ਰਿਟਿਸ਼ ਫੌਜੀ ਜਰਨੈਲ ਡੇਵਿਡ ਰਿਚਰਡਸ ਦੇ ਹਵਾਲੇ ਤੋਂ ਇਹ ਖਬਰ ਦਿੱਤੀ। Date:2010-03-01 Time:00:12:51
ਰਿਆਧ-ਸਉਦੀ ਅਰਬ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਸ਼ਾਮ ਬਾਦਸ਼ਾਹ ਖਾਲਿਦ ਕੌਮਾਂਤਰੀ ਹਵਾਈ ਅੱਡੇ 'ਤੇ ਨਿੱਘਾ ਤੇ ਬੇਮਿਸਾਲ ਸਵਾਗਤ ਕੀਤਾ ਗਿਆ।ਆਮ ਰਵਾਇਤ ਨੂੰ ਤੋੜਦਿਆਂ ਸਉਦੀ ਅਰਬ ਦੇ ਬਾਦਸ਼ਾਹ ਅਬਦੁੱਲਾ ਬਿਨ ਅਬਦੁੱਲ ਅਜੀਜ਼ ਆਪਣੇ ਤਿੰਨ ਭਰਾਵਾਂ ਅਤੇ ਸਮੁੱਚੀ ਕੈਬਨਿਟ ਸਮੇਤ ਹਵਾਈ ਅੱਡੇ 'ਤੇ ਮਨਮੋਹਨ ਸਿੰਘ ਦੇ ਸਵਾਗਤ ਲਈ ਪਹੁੰਚੇ। Date:2010-03-01 Time:00:12:51
ਲਾਲਗੜ੍ਹ - ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਮਾਉਵਾਦੀਆਂ ਨੇ ਲਾਲਗੜ੍ਹ ਪੁਲਿਸ ਸਟੇਸ਼ਨ ਅਤੇ ਕਾਟਾ ਪਹਾੜੀ ਵਿਖੇ ਸਥਿੱਤ ਰੱਖਿਆ ਬਲਾਂ ਦੇ ਕੈਂਪ ਉੱਪਰ ਹਮਲਾ ਕਰ ਦਿੱਤਾ।ਡੀਸੀ ਐਨਐਸ ਨਿਗਮ ਨੇ ਦੱਸਿਆ ਕਿ ਲਗਭੱਗ 30 ਤੋਂ 40 ਮਾਉਵਾਦੀਆਂ ਨੇ ਇਹ ਹਮਲਾ ਕੀਤਾ। Date:2010-03-01 Time:00:12:51
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |