Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 9 - 2 - 2010

ਭਾਰਤ 'ਚ 2 ਅਰਬ ਡਾਲਰ ਦਾ ਨਿਵੇਸ਼ ਕਰੇਗਾ ਕਤਰ

ਦੁਬਈ - ਗਲਫ ਕੋਆਪਰੇਸ਼ਨ ਕਾਉਂਸਿਲ ਵਿੱਚ ਭਾਰਤ ਨੂੰ ਅਹਿਮ ਸਾਂਝੇਦਾਰ ਦੱਸਦੇ ਹੋਏ ਕਤਰ ਨੇ ਕਿਹਾ ਕਿ ਧਨ ਸਪੰਨ ਦੇਸ਼ ਭਾਰਤ ਵੱਲ ਤੇਜੀ ਨਾਲ ਦੇਖ ਰਹੇ ਹਨ। ਉਸਨੇ ਕਿਹਾ ਕਿ ਉਹ ਭਾਰਤ ਵਿੱਚ ਦੋ ਅਰਬ ਡਾਲਰ ਦਾ ਨਿਵੇਸ਼ ਕਰੇਗਾ।

Date:2010-02-09 Time:00:00:54

ਮਿਲੇ-ਜੁਲੇ ਖੁੱਲ੍ਹੇ ਸ਼ੇਅਰ ਬਜ਼ਾਰ

ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰ ਹਫ਼ਤਾਵਰ ਕਾਰੋਬਾਰ ਦੇ ਪਹਿਲੇ ਦਿਨ ਸੋਮਵਾਰ ਨੂੰ ਮਿਲੇ-ਜੁਲੇ ਰੁਖ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਤੇ ਅਧਾਰਤ ਸੂਚਕਾਂਕ 'ਸੈਂਸੇਕਸ' 15.69 ਅੰਕਾਂ ਦੇ ਵਾਧੇ ਨਾਲ 15,931.34 ਤੇ ਖੁੱਲ੍ਹਿਆ।

Date:2010-02-09 Time:00:00:54

ਨੇਜਾਦ ਨੇ ਦਿੱਤੇ ਪਰਮਾਣੂ ਬਾਲਣ ਤਿਆਰ ਕਰਨ ਦੇ ਆਦੇਸ਼

ਤਿਹਰਾਨ - ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਐਤਵਾਰ ਨੂੰ ਦੇਸ਼ ਦੇ ਪਰਮਾਣੂ ਪ੍ਰੋਗਰਾਮ ਦੇ ਮੁਖੀ ਨੂੰ ਮੈਡੀਕਲ ਸੋਧ ਰਿਐਕਟਰ ਲਈ ਉੱਚ ਦਰਜੇ ਦੇ ਪਰਮਾਣੂ ਰਿਐਕਟਰ ਬਾਲਣ ਦਾ ਉਤਪਾਦਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ।

Date:2010-02-09 Time:00:00:54

ਸ਼ਿਵਸੈਨਾ ਤੋਂ ਨਹੀਂ ਡਰਦਾ : ਸ਼ਾਹਰੁੱਖ

ਮੁੰਬਈ - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁੱਖ ਖਾਨ ਨੇ ਇੱਕ ਵਾਰ ਮੁੜ ਤੋਂ ਸ਼ਿਵਸੈਨਾ ਉੱਪਰ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਹੈ ਕਿ ਬਾਲੀਵੁੱਡ ਸ਼ਿਵਸੈਨਾ ਤੋਂ ਨਹੀਂ ਡਰਦਾ।ਸ਼ਾਹਰੁੱਖ ਨੇ ਇਹ ਗੱਲ ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ।

Date:2010-02-09 Time:00:00:54

ਆਂਧਰਾ ਹਾਈਕੋਰਟ ਵੱਲੋਂ ਮੁਸਲਿਮ ਰਿਜ਼ਰਵੇਸ਼ਨ ਨਾਮੰਜੂਰ

ਹੈਦਰਾਬਾਦ - ਆਂਧਰਾ ਪ੍ਰਦੇਸ਼ ਹਾਈਕੋਰਟ ਨੇ ਰਾਜ ਸਰਕਾਰ ਦੇ ਉਸ ਫੈਸਲੇ ਨੂੰ ਨਾਮੰਜੂਰ ਕਰ ਦਿੱਤਾ ਹੈ ਜਿਸ ਵਿਚ ਮੁਸਲਮਾਨਾਂ ਨੂੰ ਚਾਰ ਫੀਸਦੀ ਰਿਜ਼ਰਵੇਸ਼ਨ ਦੇਣ ਦੀ ਗੱਲ ਕਹੀ ਗਈ ਹੈ।ਹਾਈਕੋਰਟ ਦਾ ਕਹਿਣਾ ਹੈ ਕਿ ਸਰਕਾਰ ਨੇ ਪੱਛੜੀ ਜਾਤੀ ਕਮੀਸ਼ਨ ਦੀ ਸਿਫਾਰਸ਼ ਲਈ ਜੋ ਤਰੀਕਾ ਵਰਤਿਆ ਉਹ ਠੀਕ ਨਹੀਂ ਹੈ ਅਤੇ ਉਸ ਦੇ ਅਧਾਰ ਉੱਪਰ ਰਿਜ਼ਰਵੇਸ਼ਨ ਨਹੀਂ ਦਿੱਤੀ ਜਾ ਸਕਦੀ।

Date:2010-02-09 Time:00:00:54

ਨਹੀਂ ਕਰ ਸਕਦੇ ਮਹਿੰਗਾਈ ਦੀ ਅਣਗਹਿਲੀ : ਆਰਬੀਆਈ

ਸਿਡਨੀ/ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਕੇਸੀ ਚੱਕਰਵਰਤੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਮਹਿੰਗਾਈ ਦਰ ਦੀ ਅਣਗਹਿਲੀ ਨਹੀਂ ਕਰ ਸਕਦਾ ਹੈ ਅਤੇ ਦੇਸ਼ ਇਸ ਨੂੰ 5 ਫੀਸਦੀ ਜਾਂ ਇਸ ਤੋਂ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Date:2010-02-09 Time:00:00:54

ਅਰਥ ਵਿਵਸਥਾ ਲਈ ਖਤਰਾ ਹਨ ਜ਼ਾਅਲੀ ਨੋਟ:ਪੀਐਮ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਜ਼ਾਅਲੀ ਨੋਟਾਂ ਦੀ ਤਸਕਰੀ ਨਾਲ ਸੰਬੰਧ ਸਾਰੇ ਮਾਮਲਿਆਂ ਦੀ ਜਾਂਚ ਤੇਜ਼ੀ ਨਾਲ ਹੋਵੇ।ਜ਼ਾਅਲੀ ਨੋਟਾਂ ਨਾਲ ਅਰਥ ਵਿਵਸਥਾ ਉੱਪਰ ਗੰਭੀਰ ਪ੍ਰਭਾਵ ਪੈਂਦਾ ਹੈ।

Date:2010-02-09 Time:00:00:54

ਗੈਸ ਪਾਇਪ ਲਾਇਨ 'ਚ ਭਾਰਤ ਦੀ ਥਾਂ ਚੀਨ ਨੂੰ!

ਦੁਬਈ - ਪ੍ਰਸਤਾਵਿਤ ਆਈਪੀਆਈ ਗੈਸ ਪਾਇਪਲਾਇਨ ਪਰੀਯੋਜਨਾ ਵਿਚ ਭਾਰਤ ਦੀ ਥਾਂ ਚੀਨ ਲੈ ਸਕਦਾ ਹੈ।ਤਿਹਰਾਨ ਟਾਇਮਸ ਦੀ ਰਿਪੋਰਟ ਮੁਤਾਬਕ ਇਰਾਨੀ ਵਿਦੇਸ਼ ਮੰਤਰੀ ਐਮ. ਮੋੱਤਾਕੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਦੇਸ਼ ਆਈਪੀਆਈ ਗੈਸ ਪਾਇਪਲਾਇਨ ਪਰੀਯੋਜਨਾ ਨੂੰ ਕਿਸੇ ਵੀ ਵੇਲ੍ਹੇ ਸ਼ੁਰੂ ਕਰਨ ਨੂੰ ਤਿਆਰ ਹੈ।

Date:2010-02-09 Time:00:00:53

ਵਾਦੀ 'ਚ 350 ਜਵਾਨ ਬਰਫ ਹੇਠ ਦੱਬੇ, 13 ਦੀ ਮੌਤ

ਸ਼੍ਰੀਨਗਰ - ਸ਼੍ਰੀਨਗਰ ਲਾਗੇ ਖਿਲਨਮਰਗ ਖੇਤਰ ਵਿਚ ਅੱਜ ਬਰਫਬਾਰੀ ਵਿਚ ਸੈਨਾ ਦੇ ਹਾਈ ਅਲਟੀਚਿਊਡ ਵਾਰਫੇਅਰ ਸਕੂਲ ਦੇ ਘੱਟ ਤੋਂ ਘੱਟ 350 ਜਵਾਨ ਬਰਫ ਹੇਠਾਂ ਦੱਬੇ ਗਏ ਹਨ।ਇਹਨਾਂ ਫੌਜੀਆਂ ਵਿਚੋਂ 70 ਫੌਜੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦੋਂ ਕਿ 11 ਫੌਜੀਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ।

Date:2010-02-09 Time:00:00:53

ਸਦਭਾਵ ਇੰਜਨੀਅਰਿੰਗ ਨੂੰ ਮਿਲਿਆ ਕਰੋੜਾਂ ਦਾ ਆਰਡਰ

ਨਵੀਂ ਦਿੱਲੀ - ਸਦਭਾਵ ਇੰਜਨੀਅਰਿੰਗ ਲਿਮਟਡ ਨੂੰ ਜਨਤਕ ਅਦਾਰੇ ਕੋਲ ਇੰਡੀਆ ਲਿਮਟਡ ਦੀ ਸਹਿਯੋਗੀ ਕੰਪਨੀ ਨਾਰਦਰਨ ਕੋਲ ਫੀਲਡਸ ਤੋਂ 136.83 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।ਇਸ ਆਰਡਰ ਅਧੀਨ ਕੰਪਨੀ ਕੋਲ ਫੀਲਡਸ ਦੀ ਖੜੀਆ ਇਕਾਈ ਵਿਚ ਮਕੈਨਿਕਲ ਕੰਮ ਕਰੇਗੀ।

Date:2010-02-09 Time:00:00:53

70 ਲੱਖ ਟਨ ਖੰਡ ਆਮਦ ਕਰਨੀ ਪਵੇਗੀ ਭਾਰਤ ਨੂੰ

ਦੁਬਈ - ਦੇਸ਼ ਵਿਚ ਸਾਲ 2009-10 ਦੌਰਾਨ 70 ਲੱਖ ਟਨ ਖੰਡ ਦੀ ਆਮਦ ਕਰਨ ਦੀ ਲੋੜ ਹੋਵੇਗੀ।ਦੁਬਈ ਵਿਚ ਹੋ ਰਹੇ ਖੰਡ ਸੰਮੇਲਨ ਦੌਰਾਨ ਕਾਰੋਬਾਰੀ ਨੇ ਕਿਹਾ ਹੈ ਕਿ ਇਸ ਮਿਆਦ ਦੌਰਾਨ ਦੇਸ਼ ਨੂੰ 30 ਲੱਖ ਟਨ ਕੱਚੀ ਖੰਡ ਅਤੇ 40 ਲੱਖ ਟਨ ਖੰਡ ਦੀ ਆਮਦ ਕਰਨ ਦੀ ਲੋੜ ਹੋਵੇਗੀ।

Date:2010-02-09 Time:00:00:53

ਕਰ ਮੁਕਤ ਬਾਂਡ ਜ਼ਾਰੀ ਕਰੇਗਾ ਆਈਆਰਐਫਸੀ

ਨਵੀਂ ਦਿੱਲੀ - ਕੇਂਦਰ ਸਰਕਾਰਨੇ ਭਾਰਤੀ ਰੇਲਵੇ ਵਿੱਤ ਨਿਗਮ(ਆਈਆਰਐਫਸੀ) ਨੂੰ 5 ਹਜ਼ਾਰ ਕਰੋੜ ਰੁਪਏ ਦੇ ਕਰ ਮੁਕਤ ਬਾਂਡ ਜ਼ਾਰੀ ਕਰਨ ਦੀ ਇਜ਼ਾਜ਼ਤ ਦੇ ਦਿੱਤੀ ਹੈ।

Date:2010-02-09 Time:00:00:53

ਮੀਂਹ ਨੇ ਦਿੱਤੀ ਪੰਜਾਬ ਦੇ ਕਿਸਾਨਾਂ ਨੂੰ ਰਾਹਤ

ਚੰਡੀਗੜ੍ਹ - ਕਲ੍ਹ ਤੋਂ ਪੈ ਰਹੇ ਹਲਕੇ ਤੋਂ ਦਰਮਿਆਨੇ ਮੀਂਹ ਨੇ ਜਿਥੇ ਸੁੱਕੀ ਠੰਢ ਤੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਦਿਵਾਈ ਹੈ ਉਥੇ ਨਾਲ ਹੀ ਸੂਬੇ ਦੇ ਕਿਸਾਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ। ਇਸ ਮੀਂਹ ਨੂੰ ਸਰਦ ਰੁੱਤ ਦੀਆਂ ਫਸਲਾਂ ਲਈ ਵਰਦਾਨ ਸਮਝਿਆ ਜਾ ਰਿਹਾ ਹੈ ਅਤੇ ਖਾਸ ਕਰਕੇ ਕਣਕ ਦੀ ਫ਼ਸਲ ਨੂੰ ਇਸ ਦਾ ਕਾਫੀ ਲਾਭ ਮਿਲੇਗਾ।

Date:2010-02-09 Time:00:00:53

ਚੀਨ 'ਚ ਹੈਕਰਸ ਟ੍ਰੇਨਿੰਗ ਵੈਬਸਾਈਟ ਬੰਦ

ਸ਼ੰਘਾਈ - ਚੀਨ ਨੇ ਦੇਸ਼ ਵਿੱਚ ਹੈਕਿੰਗ ਦੀ ਟ੍ਰੇਨਿੰਗ ਦੇਣ ਵਾਲੀ ਸਭ ਤੋਂ ਵੱਡੀ ਵੈਬਸਾਈਟ ਬੰਦ ਕਰ ਦਿੱਤੀ ਹੈ। ਚੀਨ ਨੇ ਵੈਬਸਾਈਟ ਦੇ 3 ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਆਪਣੇ ਆਪ ਨੂੰ ਹੈਕਿੰਗ ਦੀ ਸਭ ਤੋਂ ਵੱਡੀ ਟ੍ਰੇਨਰ ਵੈਬਸਾਈਟ ਦੱਸਣ ਵਾਲੀ 'ਬਲੈਕ ਹੈਕ ਸੇਫਟੀ ਨੈਟ' ਹੈਕਿੰਗ ਦੇ ਤਰੀਕੇ ਸਿਖਾਉਂਦੀ ਹੈ ਅਤੇ ਮਲੇਸ਼ੀਅਸ ਸੌਫਟਵੇਅਰ ਡਾਊਨਲੋਡ ਪ੍ਰਦਾਨ ਕਰਦੀ ਹੈ। ਇਸ ਵੈਬਸਾਈਟ ਦੇ ਵਰਤਮਾਨ ਵਿੱਚ 1200 ਮੈਂਬਰ ਹਨ, ਜੋ ਸ਼ੁਲਕ ਦੇ ਕੇ ਹੈਕਿੰਗ ਸਿੱਖਦੇ ਹਨ।

Date:2010-02-09 Time:00:00:53

ਆਈਟਮ ਗਰਲ ਬਣਨ ਜਾ ਰਹੀ ਹੈ ਕੈਟਰੀਨਾ

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਨੂੰ ਕਾਮਯਾਬੀ ਦਾ ਦੂਜਾ ਨਾਂਅ ਸਮਝਿਆ ਜਾਂਦਾ ਹੈ। ਰੋਮਾਂਟਿਕ ਗਰਲ ਕੈਟਰੀਨਾ ਕੈਫ ਇਸ ਸਾਲ ਕੁਝ ਅਲੱਗ ਕਰਨ ਵਾਲੀ ਹੈ। ਮਾਇਆਨਗਰੀ ਦੀ ਇਹ ਹਸੀਨਾ ਆਉਣ ਵਾਲੀ ਫਿਲਮ 'ਤੀਸ ਮਾਰ ਖਾਂ' ਵਿੱਚ ਆਈਟਮ ਗਰਲ ਬਣਨ ਜਾ ਰਹੀ ਹੈ। ਫਰਾਹ ਖਾਨ ਦੀ ਇਸ ਫਿਲਮ ਵਿੱਚ ਕੈਟਰੀਨਾ ਦੇ ਜੋੜੀਦਾਰ ਬਣੇ ਹਨ ਅਕਸ਼ੈ। ਕੈਟ ਪਹਿਲਾਂ ਵੀ ਨਮਸਤੇ ਲੰਦਨ, ਵੈਲਕਮ, ਸਿੰਘ ਇਜ਼ ਕਿੰਗ ਅਤੇ ਹਾਲ ਹੀ ਵਿੱਚ ਰਿਲੀਜ਼ ਦੇ ਦਨਾ ਦਨ ਵਿੱਚ ਅਕਸ਼ੈ ਦੇ ਨਾਲ ਕੰਮ ਕਰ ਚੁੱਕੀ ਹੈ। ਫਰਾਹ ਦੇ ਪਤੀ ਅਤੇ ਤੀਸ ਮਾਰ ਖਾਂ ਦੇ ਨਿਰਮਾਤਾ ਸ਼ੀਰੀਸ਼ ਕੁੰਦੇਰ ਕਹਿੰਦੇ ਹਨ, ਹਾਂ ਕੈਟਰੀਨਾ ਇਸ ਫਿਲਮ ਵਿੱਚ ਆਈਟਮ ਗਰਲ ਦੀ ਭੂਮਿਕਾ ਕਰਨ ਜਾ ਰਹੀ ਹੈ। ਫਿਲਹਾਲ ਮੈਂ ਇਸ ਤੋਂ ਜਿਆਦਾ ਕੁਝ ਵੀ ਖੁਲਾਸਾ ਨਹੀਂ ਕਰ ਸਕਦਾ। ਬੂਮ ਵਿੱਚ ਸੁਪਰਮਾਡਲ, ਦੇ ਦਨਾ ਦਨ ਵਿੱਚ ਇੱਕ ਅ

Date:2010-02-09 Time:00:00:53

ਮਲਿਕਾ ਦੀ ਲੰਬੀ ਛਾਲ

ਹਿੰਦੀ ਫਿਲਮ ਬਣਾਉਣ ਵਾਲਿਆਂ ਵਿੱਚ ਭਲਾ ਹੀ ਮਲਿਕਾ ਸ਼ੇਰਾਵਤ ਦੀ ਪੁੱਛ-ਗਿੱਛ ਘੱਟ ਹੋ ਗਈ ਹੋਵੇ, ਪਰ ਹਾਲੀਵੁੱਡ ਵਾਲਿਆਂ ਤੇ ਮਲਿਕਾ ਨੇ ਆਪਣਾ ਜਾਦੂ ਕਰ ਦਿੱਤਾ ਹੈ। ਉਹਨਾਂ ਨੂੰ 'ਲਵ ਬਰਾਕ' ਨਾਮਕ ਨਵੀਂ ਹਾਲੀਵੁੱਡ ਫਿਲਮ ਮਿਲੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ 'ਅਵਤਾਰ' ਫੇਮ ਲੇਜ ਅਲੋਂਸੋ ਦਿਖਾਈ ਦੇਣਗੇ। ਇਸ ਆਫਰ ਨੇ ਮਲਿਕਾ ਦੀਆਂ ਖੁਸ਼ੀਆਂ ਨੂੰ ਵਧਾ ਦਿੱਤਾ ਹੈ। ਲੇਜ ਦੇ ਨਾਲ ਅਭਿਨੈ ਕਰਨ ਲਈ ਉਹ ਉਤਸੁਕ ਹੈ। ਉਹ ਕਹਿੰਦੀ ਹੈ ਕਿ 'ਲੇਜ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਵਧੀਆ ਗੱਲ ਹੈ।' 'ਲਵ ਬਰਾਕ' ਇੱਕ ਕਾਮੇਡੀ ਫਿਲਮ ਹੈ ਜੋ ਰਾਜਨੀਤੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਡਗ ਮੈਕਹੈਨਰੀ ਕਰਨਗੇ। ਮਲਿਕਾ ਇਸ ਵਿੱਚ ਬਰਾਕ ਓਬਾਮਾ ਦੀ ਪ੍ਰਸੰਸਕ ਬਣੀ ਹੈ, ਪਰ ਰਾਸ਼ਟਰਪ

Date:2010-02-09 Time:00:00:53

ਸ਼ਾਹਰੁਖ-ਸਲਮਾਨ : ਦੋਸਤੀ ਦੀ ਰਾਹ ਤੇ!

ਅਪ੍ਰਤੱਖ ਰੂਪ ਨਾਲ ਸ਼ਾਹਰੁਖ ਖਾਨ ਦੇ ਕਾਰਨ ਬਾਲੀਵੁੱਡ ਵਾਲੇ ਇੱਕ ਹੋਏ ਹਨ ਅਤੇ ਉਹਨਾਂ ਨੇ ਸ਼ਿਵਸੈਨਾ ਬਨਾਮ ਸ਼ਾਹਰੁਖ ਵਿਵਾਦ ਵਿੱਚ ਖੁੱਲ੍ਹੇਆਮ ਕਿੰਗ ਖਾਨ ਨੂੰ ਆਪਣਾ ਸਮਰਥਨ ਦਿੱਤਾ। ਇਹਨਾਂ ਵਿੱਚ ਸਲਮਾਨ ਖਾਨ ਵੀ ਹਨ। ਬਾਲੀਵੁੱਡ ਵਿੱਚ ਸ਼ਾਹਰੁਖ ਦੇ ਦੁਸ਼ਮਣ ਮੰਨੇ ਜਾਣ ਵਾਲੇ ਸਲਮਾਨ ਖਾਨ ਨੇ ਵੀ ਕਿਹਾ ਕਿ ਸ਼ਾਹਰੁਖ ਨੇ ਕੋਈ ਅਪਰਾਧ ਨਹੀਂ ਕੀਤਾ ਹੈ, ਇਸ ਲਈ ਮਾਫ਼ੀ ਮੰਗਣ ਦਾ ਸਵਾਲ ਹੀ ਨਹੀਂ ਉੱਠਦਾ। ਸਲਮਾਨ ਦੀ ਗੱਲ ਸੁਣ ਕੇ ਉਹਨਾਂ ਲੋਕਾਂ ਦੀਆਂ ਉਮੀਦਾਂ ਦੁਬਾਰਾ ਜਾਗਣ ਲੱਗੀਆਂ ਹਨ, ਜੋ ਚਾਹੁੰਦੇ ਹਨ ਕਿ ਬਾਲੀਵੁੱਡ ਦੇ ਇਹ ਦੋਵੇਂ ਸੁਪਰਸਟਾਰਸ ਫਿਰ ਦੋਸਤ ਬਣ ਜਾਣ। ਸਲਮਾਨ ਨਾਲ ਵਿਵਾਦ ਅਤੇ ਅਕਸ਼ੈ, ਆਮਿਰ ਅਤੇ ਅਮਿਤਾਭ ਬੱਚਨ ਨਾਲ ਚੱਲ ਰਹੇ ਮੁਕਾਬਲੇ ਕਾਰਨ ਕਿੰਗ ਖਾਨ ਹਿੰਦੀ ਫਿਲਮ ਇੰਡਸਟਰੀ ਵਿੱਚ ਅਲੱਗ ਜਿਹੇ ਹੋ ਗਏ ਸਨ, ਪਰ ਅਜ

Date:2010-02-09 Time:00:00:53

600 ਰੁਪਏ ਨਹੀਂ ਦਿੱਤੇ ਤਾਂ ਹੱਥ ਕੱਟਿਆ

ਲਖਨਊ - ਜਾਪਦਾ ਹੈ ਕਿ ਉੱਤਰ ਪ੍ਰਦੇਸ਼ ਵਿਚ ਕਨੂੰਨ ਨਾਂ ਦੀ ਕੋਈ ਚੀਜ ਨਹੀਂ ਹੈ ਅਤੇ ਮਾਇਆ ਸਰਕਾਰ ਸੋ ਰਹੀ ਹੈ ਜਿਸ ਦਾ ਇੱਕ ਨਮੂਨਾ ਹੈ ਇੱਥੋਂ ਦੇ ਹਰਦੋਈ ਜਿਲ੍ਹੇ ਵਿਚ ਵਾਪਰੀ ਇੱਕ ਘਟਨਾ।ਇਸ ਘਟਨਾ ਵਿਚ ਇੱਕ 20 ਸਾਲਾ ਨੌਜਵਾਨ ਦਾ ਸਾਹੂਕਾਰ ਨੇ 600 ਰੁਪਏ ਨਾ ਦੇਣ 'ਤੇ ਹੱਥ ਕੱਟ ਦਿੱਤਾ।

Date:2010-02-09 Time:00:00:52

ਰੇਲਵੇ ਟ੍ਰੈਕ 'ਤੇ ਧਮਾਕਾ, ਹਾਵੜਾ-ਮੁੰਬਈ ਰੂਟ ਪ੍ਰਭਾਵਿਤ

ਰਾਉਰਕੇਲਾ - ਉੜੀਸਾ ਵਿਚ ਹਥਿਆਰਬੰਦ ਮਾਉਵਾਦੀਆਂ ਨੇ ਭਾਲੁਲਤਾ ਅਤੇ ਮਹੀਪਾੜਾ ਰੇਲਵੇ ਸਟੇਸ਼ਨਾਂ ਵਿਚਕਾਰ ਬੀਤੀ ਰਾਤ ਰੇਲਵੇ ਟ੍ਰੈਕ ਨੂੰ ਉਡਾ ਦਿੱਤਾ ਜਿਸ ਕਾਰਣ ਹਾਵੜਾ ਮੁੰਬਈ ਰੇਲ ਰੂਟ ਉੱਪਰ ਰੇਲਸੇਵਾਵਾਂ ਰੁੱਕੀਆਂ ਹੋਈਆਂ ਹਨ।

Date:2010-02-09 Time:00:00:52

ਆਨਲਾਇਨ ਹੀ ਵਿਕੇਗੀ ਜੈਪੁਰ ਇੱਕ ਰੋਜ਼ਾ ਦੀ ਟਿਕਟ

ਜੈਪੁਰ - ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਨੇ ਇੱਕ ਵਾਰ ਮੁੜ ਤੋਂ ਸਾਫ ਕੀਤਾ ਹੈ ਕਿ ਆਗਾਮੀ 21 ਫਰਵਰੀ ਨੂੰ ਹੋਣ ਵਾਲੇ ਭਾਰਤ ਅਤੇ ਦੱਖਣੀ ਅਫ੍ਰੀਕੀ ਇੱਕ ਰੋਜ਼ਾ ਮੈਚ ਦੀਆਂ ਸਾਰੀਆਂ ਟਿਕਟਾਂ ਆਨਲਾਇਨ ਹੀ ਵੇਚੀਆਂ ਜਾਣਗੀਆਂ।

Date:2010-02-09 Time:00:00:52

ਹਮੇਸ਼ਾ ਲਈ ਥੰਮ ਸਕਦਾ ਹੈ ਲੀ ਦਾ ਤੁਫਾਨ

ਨਵੀਂ ਦਿੱਲੀ - ਜ਼ਖਮੀ ਹੋਣ ਕਾਰਣ ਇੱਕ ਸਾਲ ਤੋਂ ਵੱਧ ਸਮੇਂ ਤੋਂ ਕ੍ਰਿਕਟ ਮੈਦਾਨ ਤੋਂ ਦੂਰ ਚੱਲ ਰਹੇ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਗੇਂਦਬਾਜ਼ ਵਜੋਂ ਉਹਨਾਂ ਦਾ ਕਰੀਅਰ ਜਲਦੀ ਹੀ ਖਤਮ ਹੋ ਸਕਦਾ ਹੈ।ਲੀ ਨੇ ਕਿਹਾ ਕਿ ਉਹ ਆਪਣੇ ਕਰੀਅਰ ਸੰਬੰਦੇਹੇ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਆਸਟ੍ਰੇਲਿਆਈ ਕਪਤਾਨ ਰਿੱਕੀ ਪੋਂਟਿੰਗ ਤੋਂ ਸਲਾਹ ਲੈਣਗੇ।

Date:2010-02-09 Time:00:00:52

ਮਾਂ ਬਣੀ ਅੰਮ੍ਰਿਤਾ ਅਰੋੜਾ

ਸ਼ਕੀਲ ਲੜਕ ਨਾਲ ਪਿਛਲੇ ਸਾਲ ਵਿਆਹ ਕਰਾਉਣ ਵਾਲੀ ਅੰਮ੍ਰਿਤਾ ਅਰੋੜਾ ਨੇ ਮਾਂ ਬਣਨ ਵਿੱਚ ਦੇਰ ਨਹੀਂ ਕੀਤੀ। 5 ਫਰਵਰੀ ਨੂੰ ਸਵੇਰੇ ਉਹਨਾਂ ਨੇ ਬੇਟੇ ਨੂੰ ਜਨਮ ਦਿੱਤਾ। ਹਸਪਤਾਲ ਵਿੱਚ ਉਹਨਾਂ ਦੇ ਪਤੀ ਅਤੇ ਨਜ਼ਦੀਕੀ ਰਿਸ਼ਤੇਦਾਰ ਮੌਜੂਦ ਸਨ। ਕਈ ਲੋਕਾਂ ਨਾਲ ਰੋਮਾਂਸ ਕਰਨ ਤੋਂ ਬਾਅਦ ਸ਼ਕੀਲ ਨੂੰ ਅੰਮ੍ਰਿਤਾ ਨੇ ਆਪਣਾ ਜੀਵਨ ਸਾਥੀ ਬਣਾਇਆ। ਪਿਛਲੇ ਸਾਲ ਉਹਨਾਂ ਨੂੰ ਹਸਪਤਾਲ ਵਿੱਚ ਦੇਖ ਕੇ ਅਫ਼ਵਾਹਾਂ ਨੇ ਜ਼ੋਰ ਫੜ ਲਿਆ ਸੀ ਕਿ ਉਹ ਗਰਭਵਤੀ ਹੈ। ਪਹਿਲਾਂ ਤਾਂ ਅੰਮ੍ਰਿਤਾ ਨੇ ਮਨਾ ਕੀਤਾ, ਪਰ ਬਾਅਦ ਵਿੱਚ ਉਨ੍ਹਾਂ ਨੇ ਸੱਚੀ ਗੱਲ ਸਵੀਕਾਰ ਕਰ ਹੀ ਲਈ।

Date:2010-02-09 Time:00:00:52

ਦੀਪਿਕਾ-ਸ਼ਾਹਿਦ: ਪ੍ਰੇਮ ਦੇ ਚਰਚੇ

ਅਜੇ ਤੱਕ ਤਾਂ ਸਭ ਨੂੰ ਇਹੀ ਪਤਾ ਸੀ ਕਿ ਬਾਲੀਵੁੱਡ ਦੇ ਦੋ ਦੁਖੀ ਪ੍ਰੇਮੀ ਸ਼ਾਹਿਦ ਕਪੂਰ ਅਤੇ ਦੀਪਿਕਾ ਪਾਦੁਕੋਣ ਫਿਲਹਾਲ ਸਿੰਗਲ ਹਨ। ਪਰ ਹੁਣ ਮਾਹੌਲ ਬਦਲਣ ਦੇ ਆਸਾਰ ਨਜ਼ਰ ਆ ਰਹੇ ਹਨ।

Date:2010-02-09 Time:00:00:52

ਡਬਲਿਊਟੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਸੇਰੇਨਾ

ਬਰਲਿਨ - ਇਸ ਸਾਲ ਆਸਟ੍ਰੇਲੀਅਨ ਓਪਨ ਦਾ ਏਕਲ ਖਿਤਾਬ ਜਿੱਤਣ ਵਾਲੀ ਅਮਰੀਕੀ ਮਹਿਲਾ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਸੋਮਵਾਰ ਨੂੰ ਜਾਰੀ ਮਹਿਲਾ ਟੈਨਿਸ ਸੰਘ (ਡਬਲਿਊਟੀਏ) ਦੀ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਕਾਇਮ ਹੈ।

Date:2010-02-09 Time:00:00:52

ਕੀਮਤਾਂ ਛੇਤੀ ਹੀ ਕਾਬੂ ਆ ਜਾਣਗੀਆਂ-ਪ੍ਰਣਬ ਮੁਖਰਜੀ

ਕੋਲਕਾਤਾ - ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਖੰਡ ਸਣੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ 'ਤੇ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਕੀਮਤਾਂ ਕਾਬੂ ਹੇਠ ਆ ਜਾਣਗੀਆਂ।

Date:2010-02-09 Time:00:00:52


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010