Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 2 - 2010

ਤਾਲੀਬਾਨ ਨੇ ਠੁਕਰਾਈ ਕਰਜ਼ੇਈ ਦੀ ਪੇਸ਼ਕਸ਼

ਕਾਬੁਲ - ਅਫਗਾਨਿਸਤਾਨ ਵਿਚ ਤਾਲੀਬਾਨ ਨੇ ਰਾਸ਼ਟਰਪਤੀ ਹਾਮਿਦ ਕਰਜ਼ੇਈ ਦੀ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।ਅਫਗਾਨਿਸਤਾਨ ਵਿਚ ਤਾਲੀਬਾਨ ਦੀ ਇੱਕ ਵੈਬਸਾਇਟ ਉੱਪਰ ਇੱਕ ਬਿਆਨ ਮੁਤਾਬਕ ਅਜਿਹਾ ਪਹਿਲੀ ਦਫਾ ਨਹੀਂ ਹੈ ਜਦੋਂ ਸ਼ਾਂਤੀ ਵਾਰਤਾ ਦੀ ਵਰਤੋਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕੀਤੀ ਗਈ ਹੋਵੇ ਜਦੋਂਕਿ ਜੰਗ ਦੀ ਤਿਆਰੀ ਚੱਲ ਰਹੀ ਹੈ।

Date:2010-02-08 Time:00:07:55

ਭਾਰਤ ਨੂੰ 500 ਕਰੋੜ ਦਾ ਕਰਜ਼ਾ ਦੇਵੇਗਾ ਵਿਸ਼ਵ ਬੈਂਕ

ਨਵੀਂ ਦਿੱਲੀ - ਭਾਰਤ ਦੇ ਸ਼ਹਿਰਾਂ ਨੂੰ ਵਾਤਾਵਰਣ ਅਨੁਕੂਲ ਆਵਾਜਾਈ ਵਿਵਸਥਾ ਨੂੰ ਹੱਲ੍ਹਾ ਸ਼ੇਰੀ ਦੇਣ ਲਈ ਵਿਸ਼ਵ ਬੈਂਕ 10.52 ਕਰੋੜ ਡਾਲਰ(ਲਗਭੱਗ 500 ਕਰੋੜ ਰੁਪਏ) ਦਾ ਕਰਜ਼ਾ ਦੇਵੇਗਾ।ਭਾਰਤ ਅਤੇ ਵਿਸ਼ਵ ਬੈਂਕ ਨੇ ਸ਼ਨੀਵਾਰ ਨੂੰ ਆਵਾਜਾਈ ਪ੍ਰੋਜੈਕਟ ਉੱਪਰ ਹਸਤਾਖਤਰ ਕੀਤੇ।

Date:2010-02-08 Time:00:07:55

ਪਵਾਰ ਰਾਵਣ, ਮਾਇਆ ਸ਼ਰੂਪਣਖਾ : ਵਰੁਣ

ਬੁਲੰਦਸ਼ਹਿਰ - ਭਾਜਪਾ ਦੇ ਨੌਜਵਾਨ ਸੰਸਦ ਮੈਂਬਰ ਵਰੁਣ ਗਾਂਧੀ ਨੇ ਬੇਲਗਾਮ ਵੱਧਦੀ ਮਹਿੰਗਾਈ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਅਤੇ ਰਾਜ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਜੁੰਮੇਵਾਰ ਦੱਸਦਿਆਂ ਦੋਹਾਂ ਨੂੰ ਲੜ੍ਹੀਵਾਰ ਰਾਵਣ ਅਤੇ ਸ਼ਰੂਪਣਖਾ ਕਰਾਰ ਦਿੱਤਾ।

Date:2010-02-08 Time:00:07:55

ਪੱਛਮ ਨਾਲ ਪਰਮਾਣੂ ਪ੍ਰੋਗਰਾਮ 'ਤੇ ਕਰਾਰ ਕਰੇਗਾ ਇਰਾਨ

ਬਰਲਿਨ - ਇਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਉੱਪਰ ਕੌਮਾਂਤਰੀ ਚਿੰਤਾਵਾਂ ਘਟਾਉਣ ਲਈ ਵੱਡੇ ਪੱਛਮੀ ਦੇਸ਼ਾਂ ਨਾਲ ਇੱਕ ਮਹਤੱਵ ਪੂਰਨ ਕਰਾਰ ਕਰਨ ਦਾ ਸੰਕੇਤ ਦਿੱਤਾ ਹੈ।ਪ੍ਰਤੀਬੰਧਾਂ ਦੀ ਚਿਤਾਵਨੀ ਦੇ ਵਿਚਕਾਰ ਇਰਾਨ ਨੇ ਅਜਿਹਾ ਕਰਨ ਦਾ ਸੰਕੇਤ ਦਿੱਤਾ ਹੈ।

Date:2010-02-08 Time:00:07:55

ਬੰਗਲਾਦੇਸ਼ 'ਚ ਹਿੰਦੂ ਮੰਦਰ 'ਤੇ ਹਮਲਾ

ਢਾਕਾ - ਬੰਗਲਾਦੇਸ਼ ਦੇ ਨਾਰਾਇਣਗੰਜ ਜਿਲ੍ਹੇ ਦੇ ਅਸ਼ਰਫਦੀ ਪਿੰਡ ਵਿਚ ਹਮਲਾਵਰਾਂ ਨੇ ਇੱਕ ਪ੍ਰਾਚੀਨ ਮੰਦਰ ਉੱਪਰ ਹਮਲਾ ਕਰ ਦਿੱਤਾ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 30-35 ਲੋਕਾਂ ਨੇ ਸੋਨਾਰਗਾਂਵ ਮੰਦਰ ਉੱਪਰ ਉਸ ਵੇਲ੍ਹੇ ਹਮਲਾ ਕੀਤਾ ਜਦੋਂ ਸ਼ਰਧਾਲੂ ਉੱਥੇ ਪੂਜਾ ਕਰ ਰਹੇ ਸਨ।

Date:2010-02-08 Time:00:07:55

ਮਹਿੰਗਾਈ ਨਾਲ ਨਿਬਟੇਗੀ ਕੋਰ ਕਮੇਟੀ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ ਸਮੇਤ ਅਨਾਜ ਦੀਆਂ ਕੀਮਤਾਂ ਹੇਠਾਂ ਲਿਆਉਣ ਲਈ ਮੁੱਖ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਦੀ ਇਕ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ।

Date:2010-02-08 Time:00:07:55

ਵਿੱਤੀ ਘਾਟੇ ਨੂੰ ਰੋਕਣਾ ਪ੍ਰਣਬ ਸਾਹਮਣੇ ਚੁਣੌਤੀ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਲਈ ਸਾਲ 2010-11 ਦਾ ਬਜਟ ਵਿੱਤੀ ਘਾਟੇ ਨੂੰ ਰੋਕੀ ਰੱਖਣ ਨੂੰ ਲੈ ਕੇ ਕਾਫੀ ਚੁਣੌਤੀ ਪੂਰਨ ਹੋਵੇਗਾ।ਆਰਥਿਕ ਮਾਹਰਾਂ ਮੁਤਾਬਕ ਵਿੱਤੀ ਘਾਟੇ ਨੂੰ ਘਟਾਉਣ ਲਈ ਮੁਖਰਜੀ ਨੂੰ ਜਿੱਥੇ ਖਰਚਿਆਂ ਨੂੰ ਸੀਮਤ ਦਾਇਰੇ ਵਿਚ ਰੱਖਣੇ ਪੈਣਗੇ ਉੱਥੇ ਦੂਜੇ ਪਾਸੇ ਆਮਦਨ ਜੁਟਾਉਣ ਲਈ ਪਿਛਲੇ ਬਜਟ ਵਿਚ ਦਿੱਤੀਆਂ ਕੁੱਝ ਰਿਆਇਤਾਂ ਨੂੰ ਵਾਪਸ ਲੈਣਾ ਪੈ ਸਕਦਾ ਹੈ।

Date:2010-02-08 Time:00:07:55

ਛੋਟੇ ਉਦਯੋਗਾਂ ਲਈ ਸੀਨੇਟ ਦਾ ਸਮਰਥਨ ਮੰਗਿਆ ਓਬਾਮਾ ਨੇ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੀ ਸੰਸਦ ਨੂੰ ਛੋਟੇ ਉਦਯੋਗਾਂ ਨੂੰ ਹੱਲ੍ਹਾ ਸ਼ੇਰੀ ਦੇਣ ਨਾਲ ਜੁੜੀਆਂ ਪਰੀਯੋਜਨਾਵਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ।

Date:2010-02-08 Time:00:07:55

ਨੋਕੀਆ ਸੀਮੰਸ ਦਾ ਸੋਧ ਅਤੇ ਵਿਕਾਸ ਕੇਂਦਰ ਚਾਲੂ

ਬੰਗਲੌਰ - ਫਿਨਲੈਂਡ ਦੇ ਪ੍ਰਧਾਨ ਮੰਤਰੀ ਮੱਟੀ ਵਾਨਹਾਨੇਨ ਨੇ ਮੁਬਾਇਲ ਫੋਨ ਬਨਾਉਣ ਵਾਲੀ ਦੁਨੀਆ ਦੀ ਮੋਹਰੀ ਕੰਪਨੀ ਨੋਕੀਆ ਦੇ ਨਵੇਂ ਸੋਧ ਅਤੇ ਵਿਕਾਸ ਕੇਂਦਰ ਨੋਕੀਆ ਸੀਮੰਸ ਨੈਟਵਰਕ ਦਾ ਉਦਘਾਟਨ ਕੀਤਾ।

Date:2010-02-08 Time:00:07:55

ਬੰਗਲੌਰ 'ਚ ਆਈਟੀ ਪਾਰਕ ਸਥਾਪਤ ਕਰੇਗੀ ਵਿਪ੍ਰੋ

ਬੰਗਲੌਰ - ਦੇਸ਼ ਦੀ ਮੋਹਰੀ ਸੂਚਨਾ ਤਕਨੀਕੀ ਕੰਪਨੀ ਵਿਪ੍ਰੋ ਬੰਗਲੌਰ ਵਿਚ ਇੱਕ ਨਵਾਂ ਆਈਟੀ ਪਾਰਕ ਖੋਲੇਗੀ।ਕਰਨਾਟਕ ਦੇ ਮੁੱਖ ਉਦਯੋਗ ਸਕਤੱਰ ਵੀਪੀ ਬਾਲੀਗਰ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਇਸ ਮੰਤਵ ਲਈ ਵਿਪ੍ਰੋ ਨੇ ਹਵਾਈ ਅੱਡੇ ਲਾਗੇ 50 ਏਕੜ ਜਮੀਨ ਮੰਗੀ ਹੈ।

Date:2010-02-08 Time:00:07:55

ਸਤੰਬਰ ਤੱਕ ਆਵੇਗੀ ਬੀਐਸਐਨਐਲ ਦੀ ਥ੍ਰੀਜੀ ਸੇਵਾ

ਨਵੀਂ ਦਿੱਲੀ - ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਡ(ਬੀਐਸਐਨਐਲ) ਇਸ ਵਰ੍ਹੇ ਸਤੰਬਰ ਤੱਕ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿਚ ਤੀਜੀ ਪੀੜ੍ਹੀ ਦੀ ਥ੍ਰੀਜੀ ਮੁਬਾਇਲ ਸੇਵਾ ਸ਼ੁਰੂ ਕਰ ਦੇਵੇਗੀ।

Date:2010-02-08 Time:00:07:55

ਦੁੱਗਣੀ ਹੋਵੇਗੀ ਟੋਯੋਟਾ ਦੀ ਵਿੱਕਰੀ

ਮੁੰਬਈ - ਸੁਰੱਖਿਆ ਕਾਰਣਾਂ ਕਰਕੇ 80 ਲੱਖ ਤੋਂ ਵੱਧ ਕਾਰਾਂ ਵਾਪਸ ਮੰਗਵਾਉਣ ਵਾਲੀ ਦੁਨੀਆ ਦੀ ਮੋਹਰੀ ਕਾਰਨ ਨਿਰਮਾਤਾ ਕੰਪਨੀ ਟੋਯੋਟਾ ਮੋਟਰ ਕਾਰਪੋਰੇਸ਼ਨ ਦੀ ਭਾਰਤੀ ਇਕਾਈ ਟੋਯੋਟਾ ਕਿਰਲੋਸਕਰ ਮੋਟਰਸ ਨੇ ਇੱਥੇ ਕਿਹਾ ਹੈ ਕਿ ਇਸ ਸਾਲ ਦੇ ਆਖਰ ਤੱਕ ਉਸ ਦੀ ਛੋਟੀ ਕਾਰ ਇਟਿਓਸ ਦੇ ਬਜ਼ਾਰ ਵਿਚ ਆ ਜਾਣ ਨਾਲ ਅਗਲੇ ਸੱਤ ਵਰ੍ਹਿਆਂ ਵਿਚ ਉਸ ਦੀ ਕੁੱਲ ਵਿੱਕਰੀ ਇੱਥੇ ਦੁੱਗਣੀ ਹੋ ਜਾਵੇਗੀ।

Date:2010-02-08 Time:00:07:55

ਯੂਪੀ 'ਚ 12 ਨਵੀਆਂ ਰੇਲਾਂ ਨੂੰ ਹਰੀ ਝੰਡੀ

ਕਾਨਪੁਰ - ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸਨ ਤੇ ਕੁਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰੇਲ ਮੰਤਰੀ ਮਮਤਾ ਬੈਨਰਜੀ ਨੇ ਸਾਂਝੇ ਤੌਰ 'ਤੇ ਯੂ. ਪੀ. 'ਚ ਇਕ ਸ਼ਤਾਬਦੀ ਗੱਡੀ ਸਣੇ 12 ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Date:2010-02-08 Time:00:07:55

ਬੰਦ ਦੌਰਾਨ ਨਕਸਲੀਆਂ ਨੇ ਉਡਾਈ ਰੇਲ ਪੱਟੜੀ, 1 ਕਤਲ

ਪਟਨਾ - ਚਾਰ ਰਾਜਾਂ ਵਿਚ ਨਕਸਲੀਆਂ ਦੇ 72 ਘੰਟਿਆਂ ਦੇ ਬੰਦ ਦੌਰਾਨ ਜੰਮ ਕੇ ਹਿੰਸਾ ਅਤੇ ਉਤਪਾਤ ਫੈਲਣ ਦੀ ਖਬਰ ਹੈ।ਬਿਹਾਰ ਵਿਚ ਸ਼ਨੀਵਾਰ ਦੇਰ ਰਾਤ ਨਕਸਲੀਆਂ ਨੇ ਰੇਲ ਪੱਟੜੀ ਉਡਾ ਦਿੱਤੀ ਜਦੋਂ ਕਿ ਉੜੀਸਾ ਵਿਚ ਪੁਲਿਸ ਦਾ ਮੁਖਬਿਰ ਹੋਣ ਦੇ ਸ਼ੱਕ ਵਿਚ ਇੱਕ ਵਿਅਕਤੀ ਨੂੰ ਕਤਲ ਕਰ ਦਿੱਤਾ।

Date:2010-02-08 Time:00:07:54

ਨਕਸਲੀਆਂ ਦੀ ਸੋਰੇਨ ਨੂੰ ਚਿਤਾਵਨੀ

ਜਮਸ਼ੇਦਪੁਰ - ਪ੍ਰਤੀਬੰਧਤ ਭਾਰਤੀ ਕਮਿਉਨਿਸਟ ਪਾਰਟੀ ਮਾਉਵਾਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਆਗਾਮੀ 9 ਫਰਵਰੀ ਨੂੰ ਕੋਲਕਾਤਾ ਵਿਖੇ ਆਯੋਜਿਤ ਹੋਣ ਵਾਲੀ ਨਕਸਲ ਪ੍ਰਭਾਵਿਤ ਰਾਜਾਂ ਦੀ ਬੈਠਕ ਵਿਚ ਭਾਗ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਰਾਜ ਸਰਕਾਰ ਨਾਲ ਗੱਲਬਾਤ ਦੇ ਸਾਰੇ ਦਰਵਾਜੇ ਬੰਦ ਹੋ ਜਾਣਗੇ।

Date:2010-02-08 Time:00:07:54

ਆਕਿਬ ਹੋ ਸਕਦੇ ਹਨ ਪਾਕਿਸਤਾਨੀ ਕ੍ਰਿਕਟ ਕੋਚ

ਕਰਾਚੀ - ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ।ਪੀਸੀਬੀ ਸੂਤਰਾਂ ਮੁਤਾਬਕ ਆਕਿਬ ਦੇ ਨਾਂ ਦਾ ਪ੍ਰਸਤਾਵ ਟੀਮ ਦੇ ਇੱਕ ਸੀਨੀਅਰ ਖਿਡਾਰੀ ਨੇ ਰੱਖਿਆ ਹੈ।ਆਕਿਬ ਇਸ ਵੇਲ੍ਹੇ ਟੀਮ ਦੇ ਸਹਾਇਕ ਕੋਚ ਵਜੋਂ ਕੰਮ ਕਰ ਰਹੇ ਹਨ।

Date:2010-02-08 Time:00:07:54

ਹਾਲੈਂਡ ਟੂਰਨਾਮੈਂਟ 'ਚ ਬਿੰਦਰਾ ਨੂੰ ਦੂਜਾ ਸੋਨੇ ਦਾ ਤਮਗਾ

ਚੰਡੀਗੜ੍ਹ - ਅਭਿਨਵ ਬਿੰਦਰਾ ਨੇ ਹਾਲੈਂਡ ਦੇ ਹਾਗਵੇ ਵਿਖੇ ਸ਼ਨੀਵਾਰ ਨੂੰ ਕੁਆਲੀਫਾਇੰਗ ਦੌਰ ਵਿਚ ਆਪਣਾ ਦੂਜਾ ਸੋਨੇ ਦਾ ਤਮਗਾ ਜਿੱਤਿਆ।33ਵੇਂ ਇੰਟਰਸ਼ੂਟ ਚੈਂਪੀਅਨਸ਼ਿਪ ਵਿਚ ਬਿੰਦਰਾ ਨੇ ਕੁਆਲੀਫਾਇੰਗ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਹਾਸਲ ਕੀਤਾ।

Date:2010-02-08 Time:00:07:54

ਸਈਦ ਦਾ ਚਿਦੰਬਰਮ ਨੂੰ ਲਾਹੌਰ ਆਉਣ ਦਾ ਸੱਦਾ

ਲਾਹੌਰ - ਅਜਿਹੇ ਵੇਲ੍ਹੇ ਜਦੋਂ ਭਾਰਤ-ਪਾਕਿਸਤਾਨ ਦੇ ਵਿਦੇਸ਼ ਸਕੱਤਰ ਭਰੋਸਾ ਬਹਾਲੀ ਦੇ ਉਪਰਾਲਿਆਂ ਉੱਪਰ ਚਰਚਾ ਲਈ ਇਸ ਮਹੀਨੇ ਦੇ ਆਖਿਰ ਵਿਚ ਮਿਲਣ ਵਾਲੇ ਹਨ, ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਅਤੇ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ ਮੁਹੰਮਦ ਸਈਦ ਨੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਵਾਰਤਾ ਲਈ ਲਾਹੌਰ ਆਉਣ ਦਾ ਸੱਦਾ ਦਿੱਤਾ ਹੈ।

Date:2010-02-08 Time:00:07:54

ਕਪੂਰਥਲਾ 'ਚ ਮਹਿਲਾ ਅਧਿਆਪਕ ਨੇ ਖੁਦ ਨੂੰ ਫੂਕਿਆ

ਕਪੂਰਥਲਾ - ਅੱਜ ਪੰਜਾਬ ਕਪੂਰਥਲਾ ਜਿਲ੍ਹੇ ਵਿਖੇ ਕੁੱਝ ਮਹਿਲਾ ਅਸਥਾਈ ਈਜੀਐਸ ਅਧਿਆਪਕਾਵਾਂ ਸਮੇਤ ਇੱਕ ਪੁਰਸ਼ ਈਜੀਐਸ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ਉੱਪਰ ਚੜ੍ਹ ਗਏ।ਇਹਨਾਂ ਨੇ ਪ੍ਰਸ਼ਾਸਨ ਨੂੰ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਆਤਮਦਾਹ ਕਰਨ ਦੀ ਧਮਕੀ ਦਿੱਤੀ।ਇਹਨਾਂ ਵਿਚੋਂ ਇੱਕ ਮਹਿਲਾ ਅਧਿਆਪਕ ਨੇ ਆਪਣੇ ਉੱਪਰ ਪਟਰੋਲ ਛਿੜਕ ਲਿਆ।

Date:2010-02-08 Time:00:07:54

ਸ਼ਿਵਸੈਨਾ, ਮਨਸੇ ਖਿਲਾਫ ਕਾਰਵਾਈ ਕਰੇਗੀ ਸਰਕਾਰ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਮਹਾਰਾਸ਼ਟਰ ਸਰਕਾਰ ਸ਼ਿਵਸੈਨਾ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਏਜੰਡੇ ਦੇ ਖਿਲਾਫ ਸਖ਼ਤ ਕਾਰਵਾਈ ਕਰੇਗੀ।

Date:2010-02-08 Time:00:07:54

ਅਮਰੀਕਾ ਦੇ ਊਰਜਾ ਕਾਰਖਾਨੇ 'ਚ ਵਿਸਫੋਟ

ਨਿਊਯਾਰਕ - ਅਮਰੀਕਾ ਦੇ ਕਨੈਕਟਿਕਟ ਨਿਰਮਾਣ ਅਧੀਨ ਇੱਕ ਊਰਜਾ ਕਾਰਖਾਨੇ ਵਿੱਚ ਭਿਆਨਕ ਵਿਸਫੋਟ ਹੋਣ ਨਾਲ ਕਰੀਬ 50 ਲੋਕਾਂ ਦੇ ਮਰਨ ਦੀ ਸ਼ੰਕਾ ਜਤਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਅਭਿਆਨ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

Date:2010-02-08 Time:00:07:54

ਅਮਰੀਕਾ 'ਚ ਬਰਫ਼ੀਲਾ ਤੂਫ਼ਾਨ, ਦੋ ਮੌਤਾਂ

ਵਾਸ਼ਿੰਗਟਨ - ਅਮਰੀਕਾ ਦੀ ਰਾਜਧਾਨੀ ਤੇ ਗੁਆਂਢੀ ਰਾਜਾਂ ਵਿਚ ਬਰਫ਼ੀਲੇ ਤੂਫ਼ਾਨ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਬਿਜਲੀ ਗੁੱਲ ਹੋਣ ਕਰਕੇ ਹਜ਼ਾਰਾਂ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ।

Date:2010-02-08 Time:00:07:54

ਯੂਪੀ 'ਚ 12 ਨਵੀਆਂ ਰੇਲਾਂ ਨੂੰ ਹਰੀ ਝੰਡੀ

ਕਾਨਪੁਰ - ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸਨ ਤੇ ਕੁਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰੇਲ ਮੰਤਰੀ ਮਮਤਾ ਬੈਨਰਜੀ ਨੇ ਸਾਂਝੇ ਤੌਰ 'ਤੇ ਯੂ. ਪੀ. 'ਚ ਇਕ ਸ਼ਤਾਬਦੀ ਗੱਡੀ ਸਣੇ 12 ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Date:2010-02-08 Time:00:07:54


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010