Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 7 - 2 - 2010
ਚੰਡੀਗੜ੍ਹ - ਪੰਜਾਬ ਸਰਕਾਰ ਦੇ ਪੈਟਰੋਲ ਅਤੇ ਡੀਜ਼ਲ ਤੇ ਲਗਾਏ ਗਏ ਦਸ ਫੀਸਦੀ ਦੇ ਵਾਧੂ ਕਰ ਦੇ ਕਾਰਨ ਅੱਜ ਤੋਂ ਇਹਨਾਂ ਦੇ ਮੁੱਲਾਂ ਵਿੱਚ ਕ੍ਰਮ ਅਨੁਸਾਰ 1.06 ਰੁਪਏ ਅਤੇ 0.27 ਪੈਸੇ ਤੱਕ ਦਾ ਵਾਧਾ ਹੋਇਆ। Date:2010-02-07 Time:00:04:32
ਸਿੰਗਾਪੁਰ - ਦੱਖਣ-ਪੂਰਬ ਏਸ਼ੀਆ ਦੇ ਸਭ ਤੋਂ ਵੱਡੇ ਬੈਂਕ ਸਿੰਗਾਪੁਰ ਦੇ ਡੀਬੀਐਸ ਸਮੂਹ ਹੋਲਡਿੰਗ ਲਿਮਿਟੇਡ ਦੀ 2009 ਦੀ ਆਖਰੀ ਤਿਮਾਹੀ ਦੇ ਲਾਭ ਵਿੱਚ ਪਿਛਲੇ ਸਾਲ ਦੀ ਇਸੇ ਅਵਧੀ ਦੀ ਤੁਲਨਾ ਵਿੱਚ 67 ਫੀਸਦੀ ਦਾ ਵਾਧਾ ਹੋਇਆ ਹੈ। Date:2010-02-07 Time:00:04:32
ਮੁੰਬਈ - ਆਈਪੀਐਲ ਵਿੱਚ ਪਾਕਿਸਤਾਨੀ ਖਿਡਾਰੀਆਂ ਲਈ ਆਪਣਾ ਦਰਦ ਜਾਹਿਰ ਕਰਨ ਤੋਂ ਬਾਅਦ ਸ਼ਾਹਰੁਖ ਖਾਨ ਦੇ ਖਿਲਾਫ ਮੋਰਚਾ ਖੋਲ੍ਹਣ ਵਾਲੀ ਸ਼ਿਵਸੈਨਾ ਦੇ ਤੇਵਰ ਹੁਣ ਉਹਨਾਂ ਨੂੰ ਲੈ ਕੇ ਨਰਮ ਪੈ ਗਏ ਹਨ। ਪਾਰਟੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਨਾ ਤਾਂ ਕਿੰਗ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਪ੍ਰਦਰਸ਼ਨ ਦਾ ਵਿਰੋਧ ਕਰੇਗੀ, ਨਾ ਹੀ ਆਈਪੀਐਲ ਵਿੱਚ ਆਸਟ੍ਰੇਲੀਅਨ ਖਿਡਾਰੀਆਂ ਦੇ ਖੇਡਣ ਦਾ ਇਤਰਾਜ। Date:2010-02-07 Time:00:04:31
ਬੀਜਿੰਗ - ਚੀਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਮਹੀਨੇ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਨਾਲ ਮੁਲਾਕਾਤ ਦੀ ਯੋਜਨਾ ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਕਿਸੇ ਵੀ ਸੰਪਰਕ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ। Date:2010-02-07 Time:00:04:31
ਲੰਦਨ - ਵਿਗਿਆਨਕਾਂ ਨੇ ਇੱਕ ਅਜਿਹਾ 'ਇੰਟਰਨੈਟ ਟੈਲੀਸਕੋਪ' ਤਿਆਰ ਕਰਨ ਦਾ ਦਾਅਵਾ ਕੀਤਾ ਹੈ ਜੋ ਗ਼ਲਤ ਇਰਾਦਿਆਂ ਨਾਲ ਨਿਯੰਤਰਣ ਵਿੱਚ ਰੱਖੇ ਗਏ ਕੰਪਿਊਟਰਾਂ ਦੇ ਇੰਟਰਨੈਟ ਦੇ ਖਤਰਿਆਂ ਦਾ ਪਤਾ ਲਗਾਉਣ ਲਈ ਇੰਟਰਨੈਟ ਦੇ ਅੰਦਰ ਝਾਕ ਸਕਦਾ ਹੈ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਵੀ ਕਰ ਸਕਦਾ ਹੈ। Date:2010-02-07 Time:00:04:31
ਨਵੀਂ ਦਿੱਲੀ - ਲਗਾਤਾਰ ਵੱਧਦੀ ਮਹਿੰਗਾਈ ਕੇਂਦਰ ਸਰਕਾਰ ਲਈ ਸਿਰ ਦਾ ਦਰਦ ਬਣ ਚੁੱਕੀ ਹੈ।ਇਸ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਅੱਜ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਕਰ ਰਹੇ ਹਨ।ਇਸ ਵਿਚ ਮਹਿੰਗਾਈ ਨੂੰ ਕਾਬੂ ਕਰਨ ਦੇ ਉਪਰਾਲਿਆਂ ਬਾਰੇ ਚਰਚਾ ਕੀਤੀ ਜਾ ਰਹੀ ਹੈ। Date:2010-02-07 Time:00:04:31
ਨਵੀਂ ਦਿੱਲੀ - ਅਮਰੀਕਾ ਅਤੇ ਯੂਰਪੀ ਮੁਲਕਾਂ ਦੀਆਂ ਅਰਥਵਿਵਸਥਾਵਾਂ ਦੇ ਪਟੜੀ ਤੇ ਪਰਤਣ ਦੇ ਸੰਕੇਤਾਂ ਕਾਰਨ ਘਰੇਲੂ ਆਈਟੀ ਉਦਯੋਗ ਵਿੱਚ ਰੋਜ਼ਗਾਰ ਦੇ ਮੌਕੇ ਵਧਣ ਦੇ ਸੰਕੇਤ ਮਿਲਣ ਲੱਗੇ ਹਨ। ਦੇਸ਼ ਦੇ ਆਈਟੀ-ਬਿਜ਼ਨੈਸ ਪ੍ਰੋਸੈਸ ਆਊਟਸੋਰਸਿੰਗ (ਬੀਪੀਓ) ਉਦਯੋਗ ਨੂੰ ਉਮੀਦ ਹੈ ਕਿ ਅਗਲੇ ਵਿੱਤ ਵਰ੍ਹੇ ਵਿੱਚ ਇਸੇ ਖੇਤਰ ਵਿੱਚ ਪ੍ਰਤੱਖ ਤੌਰ 'ਤੇ ਰੋਜ਼ਗਾਰ ਦੇ ਡੇਢ ਲੱਖ ਨਵੇਂ ਮੌਕੇ ਪੈਦਾ ਹੋਣਗੇ। ਨਾਲ ਹੀ ਆਈਟੀ ਉਦਯੋਗ ਇਸ ਸਾਲ ਆਪਣੇ ਕਰਮਚਾਰੀਆਂ ਦੇ ਵੇਤਨ ਵਿੱਚ ਵੀ ਚੰਗਾ ਵਾਧਾ ਕਰਨ ਜਾ ਰਿਹਾ ਹੈ। ਸੌਫਟਵੇਅਰ ਅਤੇ ਬੀਪੀਓ ਉਦਯੋਗ ਦੇ ਸਭ ਤੋਂ ਵੱਡੇ ਸੰਗਠਨ ਨਾਸਕਾਮ ਦਾ ਮੰਨਣਾ ਹੈ ਕਿ ਇਸ ਉਦਯੋਗ ਵਿੱਚ 2010-11 ਵਿੱਚ 14 ਫੀਸਦੀ ਦਾ ਵਾਧਾ ਹੋਵੇਗਾ। Date:2010-02-07 Time:00:04:31
ਇਕਲੁਇਟ - ਯੂਰਪ ਵਿਚ ਵੱਧਦੇ ਜਾ ਰਹੇ ਕਰਜ਼ ਸੰਕਟ ਦੇ ਕੌਮਾਂਤਰੀ ਹੱਦਾਂ ਲੰਘ ਕੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈਣ ਦੇ ਖਦਸ਼ੇ ਵਿਚਕਾਰ ਦੁਨੀਆ ਦੇ ਸੱਤ ਮੁੱਖ ਉਦਯੋਗਿਕ ਦੇਸ਼ਾਂ ਜੀ-7 ਦੇ ਵਿੱਤ ਮੰਤਰੀਆਂ ਦਾ ਸੰਮੇਲਨ ਕਨਾਡਾ ਵਿਚ ਸ਼ੁਰੂ ਹੋ ਗਿਆ। Date:2010-02-07 Time:00:04:31
ਨਵੀਂ ਦਿੱਲੀ - ਕ੍ਰੈਡਿਟ ਰੇਟਿੰਗ ਏਜੰਸੀ ਕੇਅਰ ਨੇ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟ੍ਰੋਲ ਮੁਕਤ ਕਰਨ ਅਤੇ ਐਲਪੀਜੀ ਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਪਾਰੇਖ ਕਮੇਟੀ ਦੀ ਸਿਫਾਰਸ਼ ਦਾ ਸਵਾਗਤ ਕੀਤਾ ਹੈ।ਕੇਅਰ ਮੁਤਾਬਕ ਸਬਸਿਡੀ ਘਟਾਉਣ ਲਈ ਇਹਨਾਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਮਹਤੱਵ ਪੂਰਨ ਹੈ। Date:2010-02-07 Time:00:04:31
ਨਵੀਂ ਦਿੱਲੀ - ਵੱਧਦੀ ਮਹਿੰਗਾਈ ਦੇ ਮਾਮਲੇ ਵਿਚ ਹਰ ਪਾਸਿਉਂ ਹੋ ਰਹੀ ਆਲੋਚਨਾ ਵਿਚਕਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮੁੱਦਰਾਸਫੀਤੀ ਦਾ ਮਾੜ੍ਹਾ ਦੌਰ ਬੀਤ ਚੁੱਕਾ ਹੈ ਅਤੇ ਸਥਿੱਤੀ ਵਿਚ ਜਲਦੀ ਹੀ ਸੁਧਾਰ ਹੋਵੇਗਾ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਇੱਥੇ ਖਾਧ ਕੀਮਤਾਂ ਉੱਪਰ ਮੁੱਖ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ। Date:2010-02-07 Time:00:04:31
ਪੋਰਟ ਬਲੇਅਰ - ਭਾਰਤੀ ਜਲਸੈਨਾ ਮੁਖੀ ਐਡਮਿਰਲ ਨਿਰਮਲ ਵਰਮਾ ਨੇ ਕਿਹਾ ਕਿ ਸਾਡਾ ਹਿੰਦ ਮਹਾਸਾਗਰ ਦਾ ਦਰੋਗਾ ਬਨਣ ਦਾ ਕੋਈ ਇਰਾਦਾ ਨਹੀਂ ਹੈ। Date:2010-02-07 Time:00:04:31
ਦੇਹਰਾਦੂਨ - ਉੱਤਰਾਖੰਡ ਵਿਚ ਇਸ ਵਰ੍ਹੇ ਸੋਕੇ ਦੇ ਬਾਵਜੂਦ ਚੌਲਾਂ ਦੀ ਰਿਕਾਰਡ ਪੈਦਾਵਾਰ ਹੋਈ ਹੈ।ਚੌਲ ਉਤਪਾਦਨ ਵਿਚ ਉੱਤਰਾਖੰਡ ਨੂੰ ਤੀਜਾ ਸਥਾਨ ਮਿਲਿਆ ਹੈ।ਖੇਤੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ 5.67 ਲੱਖ ਟਨ ਚੌਲ ਉਤਪਾਦਨ ਹੋਇਆ ਜੋ ਬੀਤੇ 8 ਵਰ੍ਹਿਆਂ ਵਿਚ ਸੱਭ ਤੋਂ ਵੱਧ ਹੈ। Date:2010-02-07 Time:00:04:31
ਜਿਨ੍ਹਾਂ ਲੋਕਾਂ ਦਾ ਐਕਵੇਰੀਅਮ ਰੱਖਣ ਦਾ ਪਹਿਲਾਂ ਅਨੁਭਵ ਨਹੀਂ ਹੈ, ਉਹਨਾਂ ਨੂੰ ਪਹਿਲੀ ਵਾਰ ਮੱਛੀਆਂ ਦੀ ਸਾਂਭ-ਸੰਭਾਲ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਮੱਛੀਆਂ ਨੂੰ ਰੱਖਣ ਵਾਲਾ ਵਾਟਰ ਟੈਂਕ ਕਿਹੋ ਜਿਹਾ ਹੋਵੇ? ਇਸ ਨੂੰ ਰੱਖਣ ਦਾ ਢੰਗ ਕਿਹੋ ਜਿਹਾ ਹੋਵੇ? ਮੱਛੀਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਵੇ? ਅਤੇ ਉਹਨਾਂ ਨੂੰ ਕਿਸ ਢੰਗ ਨਾਲ ਖਾਣਾ-ਪੀਣਾ ਦੇਣਾ ਚਾਹੀਦਾ ਹੈ? ਇਹ ਕੁਝ ਅਜਿਹੀਆਂ ਗੱਲਾਂ ਹਨ, ਜਿਹਨਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਘਰ ਵਿੱਚ ਐਕਵੇਰੀਅਮ ਰੱਖਣਾ ਮੁਸ਼ਕਲ ਹੁੰਦਾ ਹੈ। ਜੇਕਰ ਕੋਈ ਗ਼ਲਤੀ ਹੋ ਜਾਵੇ ਤਾਂ ਅਸਾਵਧਾਨੀ ਕਾਰਨ ਮੱਛੀਆਂ ਮਰ ਵੀ ਸਕਦੀਆਂ ਹਨ। - ਕਿਸ ਸਾਈਜ਼ ਦੇ ਵਾਟਰ ਟੈਂਕ ਦੀ ਚੋਣ ਕੀਤੀ ਜਾਵੇ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਵਾਟਰ ਟੈਂਕ ਦਾ ਅਧਾਰ ਮਜ਼ਬੂਤ ਹੋਣਾ ਚਾਹੀਦਾ ਹੈ ਨਹੀਂ ਤਾਂ Date:2010-02-07 Time:00:04:30
ਜੋਹਾਂਸਬਰਗ - ਕੌਮਾਂਤਰੀ ਫੁੱਟਬਾਲ ਮਹਾਸੰਘ(ਫੀਫਾ) ਨੇ ਕਿਹਾ ਹੈ ਕਿ ਦੱਖਣੀ ਅਫ੍ਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਇਨਲ, ਫਾਇਨਲ ਅਤੇ ਪਹਿਲੇ ਦੌਰ ਵਿਚ ਇੰਗਲੈਂਡ ਦੇ ਦੋ ਮੈਚਾਂ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। Date:2010-02-07 Time:00:04:30
ਹੈਦਰਾਬਾਦ - ਅੱਜ ਖੇਡੇ ਗਏ ਦਿਲੀਪ ਟ੍ਰਾਫੀ ਦੇ ਫਾਇਨਲ ਕ੍ਰਿਕਟ ਮੁਕਾਬਲੇ ਵਿਚ ਯੂਸੁਫ ਪਠਾਨ ਦੇ ਦੂਹਰੇ ਸੈਂਕੜੇ ਸਦਕਾ ਪੱਛਮੀ ਖੇਤਰ ਨੇ ਦੱਖਣੀ ਖੇਤਰ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। Date:2010-02-07 Time:00:04:30
ਇਹ ਸਵਾਲ ਵਾਜਿਬ ਲੱਗ ਸਕਦਾ ਹੈ ਪਰ ਦੀਪਿਕਾ ਦੀ ਸਥਿਤੀ ਵੇਖ ਇਸ ਨੂੰ ਗੈਰ ਵਾਜਿਬ ਵੀ ਕਰਾਰ ਕੀਤਾ ਜਾ ਸਕਦਾ ਹੈ। ਪਿੱਛਲੇ ਦਿਨਾਂ ਵਿੱਚ ਕਿਸੇ ਨੇ ਪੁੱਛ ਲਿਆ ਕਿ ਰਣਬੀਰ ਤੋਂ ਵੱਖ ਹੋਣ ਦੇ ਬਾਅਦ ਦੀਪਿਕਾ ਦਾ ਨਵਾਂ ਮਿੱਤਰ ਕੌਣ ਹੈ? Date:2010-02-07 Time:00:04:30
ਅਨੁਸ਼ਕਾ ਸ਼ਰਮਾ ਨੂੰ ਲੈ ਕੇ ਯਸ਼ਰਾਜ ਫ਼ਿਲਮਜ਼ ਦੀ ਤੀਜੀ ਫ਼ਿਲਮ ਵੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਅਨੁਸ਼ਕਾ ਦੇ ਨਾਲ ਨਵੇਂ ਅਭਿਨੇਤਾ ਰਣਬੀਰ ਸਿੰਘ ਨੂੰ ਲਿਆ ਗਿਆ ਹੈ। Date:2010-02-07 Time:00:04:30
ਵਾਸ਼ਿੰਗਟਨ - ਜਾਪਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਅਤੇ ਚੀਨ ਨਾਲ ਈਰਖਾ ਕਰਦੇ ਹਨ ਕਿਉਂ ਜੋ ਉਹਨਾਂ ਨੇ ਹਾਲ ਹੀ ਵਿਚ ਆਪਣੀ ਜਨਤਾ ਨੂੰ ਸੰਬੋਧਤ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਚੀਨ ਨੂੰ ਉਹ ਅਮਰੀਕਾ ਤੋਂ ਅੱਗੇ ਜਾਂਦਾ ਨਹੀਂ ਵੇਖ ਸਕਦੇ। Date:2010-02-07 Time:00:04:30
ਸ਼੍ਰੀਨਗਰ - ਜਵਾਹਰ ਸੁਰੰਗ ਦੇ ਲਾਗੇ ਦੇ ਖੇਤਰਾਂ ਵਿਚ ਹੋਈ ਭਾਰੀ ਬਰਫਬਾਰੀ ਕਾਰਣ ਅੱਜ ਸਵੇਰੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।ਆਵਾਜਾਈ ਮਹਿਕਮੇ ਦੇ ਇੱਕ ਅਧਿਕਾਰੀ ਨੇ ਉਕਤ ਜਾਣਕਾਰੀ ਦਿੱਤੀ।ਪੂਰੇ ਕਸ਼ਮੀਰ ਵਿਚ ਅੱਜ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ। Date:2010-02-07 Time:00:04:30
ਇਸਤਾਂਬੁਲ - ਤੁਰਕੀ ਵਿਚ ਇੱਕ 16 ਸਾਲਾ ਮੁਟਿਆਰ ਨੂੰ ਉਸ ਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਨੇ ਸਿਰਫ ਇਸ ਲਈ ਜਿਉਂਦਾ ਦਫਨ ਕਰ ਦਿੱਤਾ ਕਿਉਂ ਜੋ ਉਸ ਨੇ ਨੌਜਵਾਨਾਂ ਨਾਲ ਗੱਲ ਕੀਤੀ ਸੀ।ਘਟਨਾ ਦੱਖਣੀ-ਪੂਰਬੀ ਤੁਰਕੀ ਦੇ ਅਦਿਆਮਾਨ ਰਾਜ ਦੇ ਕਾਹਤਾ ਸ਼ਹਿਰ ਦੀ ਹੈ। Date:2010-02-07 Time:00:04:30
ਮਿਊਨਿਖ - ਇਰਾਨੀ ਵਿਦੇਸ਼ ਮੰਤਰੀ ਨੇ ਬੀਤੇ ਕੱਲ੍ਹ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਦਖਲ ਅੰਦਾਜੀ ਕਾਰਣ ਅਫਗਾਨਿਸਤਾਨ ਵਿਚ ਅੱਤਵਾਦ ਵੱਧ ਰਿਹਾ ਹੈ ਅਤੇ ਇਸ ਦੇ ਭਾਰਤ, ਮੱਧ ਏਸ਼ੀਆ ਅਤੇ ਅਰਬ ਦੇਸ਼ਾਂ ਵਿਚ ਫੈਲਣ ਦਾ ਖਤਰਾ ਹੈ। Date:2010-02-07 Time:00:04:30
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਸਟੂਡੈਂਟਸ ਇਸਲਾਮਿਕ ਮੂਵਮੈਂਟਸ ਆਫ ਇੰਡੀਆ(ਸਿਮੀ) ਖਿਲਾਫ ਗੈਰ ਕਨੂੰਨੀ ਸਰਗਰਮੀਆਂ ਰੋਕੂ ਕਨੂੰਨ, 1967 ਅਧੀਨ ਲੱਗੀ ਰੋਕ ਨੂੰ 7 ਫਰਵਰੀ ਤੋਂ ਦੋ ਸਾਲ ਲਈ ਵਧਾ ਦਿੱਤਾ ਹੈ।ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੱਤੀ। Date:2010-02-07 Time:00:04:30
ਨਵੀਂ ਦਿੱਲੀ - ਵੱਧਦੀ ਮਹਿੰਗਾਈ ਦੇ ਮਾਮਲੇ ਵਿਚ ਹਰ ਪਾਸਿਉਂ ਹੋ ਰਹੀ ਆਲੋਚਨਾ ਵਿਚਕਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮੁੱਦਰਾਸਫੀਤੀ ਦਾ ਮਾੜ੍ਹਾ ਦੌਰ ਬੀਤ ਚੁੱਕਾ ਹੈ ਅਤੇ ਸਥਿੱਤੀ ਵਿਚ ਜਲਦੀ ਹੀ ਸੁਧਾਰ ਹੋਵੇਗਾ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਇੱਥੇ ਖਾਧ ਕੀਮਤਾਂ ਉੱਪਰ ਮੁੱਖ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ। Date:2010-02-07 Time:00:04:30
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |