Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 2 - 2010
ਲੰਡਨ- ਬਰਤਾਨੀਆ ਅਤੇ ਭਾਰਤ ਪ੍ਰਮਾਣੂ ਊਰਜਾ ਸਹਿਯੋਗ ਬਾਰੇ ਸਮਝੌਤੇ ਦੇ ਨੇੜੇ ਪਹੁੰਚ ਗਏ ਹਨ ਤੇ ਰੱਖਿਆ ਸਾਜੋ-ਸਮਾਨ ਵਿਚ ਆਪਣੇ ਸਬੰਧਾਂ ਦਾ ਪਸਾਰ ਕਰਨ ਵੱਲ ਧਿਆਨ ਦੇ ਰਹੇ ਹਨ। ਇਹ ਜਾਣਕਾਰੀ ਬਰਤਾਨੀਆ ਦੇ ਵਪਾਰਕ ਸਕੱਤਰ ਪੀਟਰ ਮੈਂਡਲਸਨ ਨੇ ਦਿੱਤੀ। Date:2010-02-06 Time:00:05:37
ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰ ਸ਼ੁੱਕਰਵਾਰ ਨੂੰ ਗਿਰਾਵਟ ਦੇ ਰੁਖ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਤੇ ਅਧਾਰਤ ਸੂਚਕਾਂਕ 'ਸੈਂਸੇਕਸ' ਗਿਰਾਵਟ ਨਾਲ 16,222.56 ਅੰਕਾਂ ਤੇ ਖੁੱਲ੍ਹਿਆ। ਵੀਰਵਾਰ ਨੂੰ ਇਹ 16,224.95 ਤੇ ਬੰਦ ਹੋਇਆ ਸੀ। Date:2010-02-06 Time:00:05:37
ਮੁੰਬਈ- ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਤਾਂ ਹੀ ਤਾਂ ਉਹ ਰਾਹੁਲ ਗਾਂਧੀ ਦੇ ਖਿਲਾਫ ਅਭੱਦਰ ਭਾਸ਼ਾ ਦਾ ਇਸਤੇਮਾਲ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਸ਼ਿਵਸੈਨਾ ਦੇ ਮੁੱਖ ਪੱਤਰ ਸਾਮਨਾ ਵਿੱਚ ਛਪੇ ਲੇਖ ਵਿੱਚ ਬਾਲ ਠਾਕਰੇ ਨੇ ਨਾ ਸਿਰਫ਼ ਰਾਹੁਲ ਨੂੰ ਚਿਕਨਾ-ਚੁਪੜਾ ਦੱਸਿਆ ਹੈ, ਬਲਕਿ ਮਹਾਰਾਸ਼ਟਰ ਦੇ ਮੁੱਖਮੰਤਰੀ ਅਸ਼ੋਕ ਚਵ੍ਹਾਣ ਦੇ ਬਾਰੇ ਵੀ ਇਤਰਾਜ ਜਨਕ ਗੱਲਾਂ ਲਿਖੀਆਂ ਹਨ। Date:2010-02-06 Time:00:05:37
ਵਾਸ਼ਿੰਗਟਨ- ਅਮਰੀਕੀ ਕੰਪਨੀਆਂ ਨੇ 2010 ਦੀ ਸ਼ੁਰੂਆਤ ਨੌਕਰੀਆਂ ਵਿੱਚ ਕਟੌਤੀ ਦੇ ਨਾਲ ਕੀਤੀ ਹੈ। ਵੈਸ਼ਵਿਕ ਫਰਮ ਚੈਲੇਂਜਰ, ਗ੍ਰੇ ਐਂਡ ਕ੍ਰਿਸਮਸ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ 71,482 ਛਟਨੀਆਂ ਦੀ ਘੋਸ਼ਣਾ ਕੀਤੀ ਹੈ ਅਤੇ ਇਹ ਸੰਖਿਆ ਪੰਜ ਮਹੀਨੇ ਵਿੱਚ ਸਭ ਤੋਂ ਜਿਆਦਾ ਹੈ। Date:2010-02-06 Time:00:05:37
ਬਰਲਿਨ - ਨਾਜ਼ੀ ਨੇਤਾ ਅਡਾਲਫ ਹਿਟਲਰ ਦੀ ਆਤਮ ਕਥਾ ਮਾਇਨ ਕੈਂਫ(ਮੇਰਾ ਸੰਘਰਸ਼) ਦੂਜੇ ਵਿਸ਼ਵ ਯੁੱਧ ਮਗਰੋਂ ਲੱਗੇ ਪ੍ਰਤੀਬੰਧ ਮਗਰੋਂ ਜਰਮਨੀ ਵਿਚ ਦੁਬਾਰਾ ਪ੍ਰਕਾਸ਼ਿਤ ਹੋਣ ਜਾ ਰਹੀ ਹੈ।ਜਰਮਨੀ ਦੀਆਂ ਸਾਬਕਾ ਸਰਕਾਰਾਂ ਨੂੰ ਨਾਜ਼ੀਵਾਦ ਦੇ ਫੈਲਣ ਦਾ ਖਦਸ਼ਾ ਰਹਿੰਦਾ ਸੀ।ਇਸੇ ਲਈ ਇਸ ਕਿਤਾਬ ਦੇ ਪ੍ਰਕਾਸ਼ਨ ਉੱਪਰ ਰੋਕ ਲਗਾਈ ਗਈ ਸੀ। Date:2010-02-06 Time:00:05:37
ਸ਼ਿਕਾਗੋ- ਪ੍ਰਮੁੱਖ ਤਕਨੀਕੀ ਕੰਪਨੀ ਆਈਬੀਐਮ ਨੇ ਅੱਜ ਕਿਹਾ ਕਿ ਉਹ ਇਨੀਸ਼ਿਏਟ ਸਿਸਟਮਜ਼ ਦਾ ਅਧਿਗ੍ਰਹਿਣ ਕਰੇਗੀ। ਇਨੀਸ਼ਿਏਟ ਸਿਸਟਮਜ਼ ਹੈਲਥਕੇਅਰ ਅਤੇ ਸਰਕਾਰੀ ਸੰਗਠਨਾਂ ਵਿਚਕਾਰ ਡੇਟਾ ਸ਼ੇਅਰਿੰਗ ਲਈ ਸੌਫਟਵੇਅਰ ਬਣਾਉਂਦੀ ਹੈ। ਆਈਬੀਐਮ ਨੇ ਇਸ ਅਧਿਗ੍ਰਹਿਣ ਲਈ ਨਿਸ਼ਚਿਤ ਸਮਝੌਤਾ ਕੀਤਾ ਹੈ ਅਤੇ ਇਹ ਸੌਦਾ 2010 ਦੀ ਪਹਿਲੀ ਤਿਮਾਹੀ ਵਿੱਚ ਪੂਰਾ ਹੋ ਸਕਦਾ ਹੈ। Date:2010-02-06 Time:00:05:37
ਨਵੀਂ ਦਿੱਲੀ - ਜੇਕਰ ਤੁਸੀਂ ਸ਼ੇਅਰ ਬਜਾਰ ਦੇ ਕਾਰੋਬਾਰੀ ਹੋ ਅਤੇ ਭਲਕੇ ਦੇ ਦਿਨ ਸ਼ਨੀਵਾਰ ਨੂੰ ਜੇਕਰ ਤੁਸੀਂ ਛੁੱਟੀ ਦੀ ਕੋਈ ਯੋਜਨਾ ਉਲੀਕ ਰਹੇ ਸੀ ਤਾਂ ਤੁਹਾਡੀਆਂ ਆਸਾਂ ਉੱਪਰ ਪਾਣੀ ਫਿਰ ਸਕਦਾ ਹੈ ਕਿਉਂ ਜੋ ਨੈਸ਼ਨਲ ਸਟਾਕ ਐਕਸਚੇਂਜ(ਐਨਐਸਈ) ਅਤੇ ਬੰਬਈ ਸਟਾਕ ਐਕਸਚੇਂਜ(ਬੀਐਸਈ) ਇਸ ਸ਼ਨੀਵਾਰ ਨੂੰ ਖੁੱਲਣਗੇ ਅਤੇ ਉਹਨਾਂ ਵਿਚ ਕਾਰੋਬਾਰ ਹੋਵੇਗਾ। Date:2010-02-06 Time:00:05:37
ਨਵੀਂ ਦਿੱਲੀ - ਬਾਲੀਵੁੱਡ ਸਿਤਾਰੇ ਸ਼ਾਹਰੁੱਖ ਖਾਨ ਦੇ ਮਸਲੇ ਉੱਪਰ ਬੀਜੇਪੀ ਨੇ ਆਪਣੇ ਸਹਿਯੋਗੀ ਦਲ ਸ਼ਿਵਸੈਨਾ ਦੀ ਗੱਲ ਦਾ ਵਿਰੋਧ ਕੀਤਾ ਹੈ।ਸ਼ਾਹਰੁੱਖ ਨੂੰ ਦੇਸ਼ ਦਾ ਦੁਸ਼ਮਣ ਦੱਸਣ 'ਤੇ ਬੀਜੇਪੀ ਨੇ ਸ਼ਿਵਸੈਨਾ ਨਾਲ ਅਸਹਿਮਤੀ ਪ੍ਰਗਟਾਈ ਹੈ।ਬੀਜੇਪੀ ਨੇ ਕਿਹਾ ਕਿ ਕਲਾਕਾਰ ਵਜੋਂ ਸ਼ਾਹਰੁੱਖ ਨੇ ਦੇਸ਼ ਦੇ ਅੰਦਰ ਅਤੇ ਬਾਹਰ ਦੇਸ਼ ਦਾ ਮਾਣ-ਸਨਮਾਣ ਵਧਾਇਆ ਹੈ। Date:2010-02-06 Time:00:05:37
ਨਿਊਯਾਰਕ - ਆਨਲਾਈਨ ਜੌਬ ਪੋਰਟਲ ਮੌਨਸਟਰ ਵਰਲਡਵਾਈਡ ਨੇ ਕਿਹਾ ਹੈ ਕਿ ਉਹ ਯਾਹੂ ਦੀ ਜੌਬ ਸਾਈਟ ਹੌਟਜੌਬ ਨੂੰ 22.5 ਕਰੋੜ ਡਾਲਰ ਵਿੱਚ ਖਰੀਦੇਗੀ। ਕੰਪਨੀ ਇਹ ਅਧਿਗ੍ਰਹਿਣ ਨਕਦ ਸੌਦੇ ਵਿੱਚ ਕਰੇਗੀ। ਦੋਵੇਂ ਕੰਪਨੀਆਂ ਨੇ ਤਿੰਨ ਸਾਲਾ 'ਵਪਾਰਿਕ ਆਵਾਜਾਈ ਸਮਝੌਤੇ' ਤੇ ਵੀ ਹਸਤਾਖਰ ਕੀਤੇ ਹਨ, ਜਿਸ ਵਿੱਚ ਮੌਨਸਟਰ ਅਮਰੀਕਾ ਅਤੇ ਕਨੇਡਾ ਵਿੱਚ ਯਾਹੂ ਦੇ ਹੋਮਪੇਜ਼ ਤੇ ਕਰੀਅਰ ਸਬੰਧੀ ਸਮੱਗਰੀ ਉਪਲਬਧ ਕਰਾਏਗੀ। ਇਹ ਸੌਦਾ 2010 ਦੀ ਤੀਜੀ ਤਿਮਾਹੀ ਵਿੱਚ ਪੂਰਾ ਹੋਣ ਦੀ ਉਮੀਦ ਹੈ। Date:2010-02-06 Time:00:05:37
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਵੱਲੋਂ ਪੋਸ਼ਿਤ ਇੱਕ ਸਰਵੇਖਣ ਵਿਚ ਸਾਲ 2010-11 ਵਿਚ ਭਾਰਤ ਦੀ ਆਰਥਿਕ ਵਿਕਾਸ ਦਰ 7.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।ਸਰਵੇਖਣ ਵਿਚ ਕਿਹਾ ਗਿਆ ਹੈ ਕਿ ਸੰਸਾਰਕ ਆਰਥਿਕ ਸਥਿੱਤੀ ਬਿਹਤਰ ਰਹਿਣ ਦੀ ਸਥਿੱਤੀ ਵਿਚ ਆਰਥਿਕ ਵਿਕਾਸ ਦਰ 8.8 ਫੀਸਦੀ ਦੇ ਉੱਚ ਪੱਧਰ ਉੱਪਰ ਵੀ ਪੁੱਜ ਸਕਦੀ ਹੈ। Date:2010-02-06 Time:00:05:37
ਚੰਡੀਗੜ੍ਹ - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਦਾਲਤ ਸਾਹਮਣੇ ਰੁਚਿਕਾ ਛੇੜਖਾਨੀ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ. ਪੀ. ਐਸ. ਰਾਠੌਰ ਨੂੰ ਦੋ ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਫਰਵਰੀ 'ਤੇ ਪਾ ਦਿੱਤੀ ਹੈ। Date:2010-02-06 Time:00:05:36
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਅਤੇ ਮਸ਼ਹੂਰ ਅਦਾਕਾਰਾ ਜਯਾ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਅੱਜ ਆਪਣੇ ਜੀਵਨ ਦੇ 34 ਸਾਲ ਪੂਰੇ ਕਰ ਰਹੇ ਹਨ ਅਤੇ ਇਸ ਸਾਲ ਬਾਲੀਵੁੱਡ ਵਿੱਚ ਇੱਕ ਦਹਾਕਾ ਪੂਰਾ ਕਰ ਰਹੇ ਹਨ। ਅਭਿਸ਼ੇਕ ਬੋਸਟਨ ਯੂਨੀਵਰਸਿਟੀ ਵਿੱਚ ਚੱਲ ਰਹੀ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਅਭਿਨੈ ਕਰਨ ਲਈ ਉਸ ਸਮੇਂ ਵਾਪਸ ਆ ਗਏ ਸਨ ਜਦੋਂ ਉਨ੍ਹਾਂ ਦਾ ਪਰਿਵਾਰ ਇੱਕ ਮੁਸ਼ਕਲ ਦੌਰ 'ਚੋਂ ਗੁਜਰ ਰਿਹਾ ਸੀ। ਸਾਲ 2000 ਵਿੱਚ ਉਹਨਾਂ ਨੇ ਵੱਡੇ ਪਰਦੇ ਤੇ ਜੀ. ਪੀ. ਦੱਤਾ ਦੀ ਫਿਲਮ 'ਰਫਿਊਜ਼ੀ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਨੇ ਅਭਿਸ਼ੇਕ ਨੂੰ ਫਿਲਮ ਉਦਯੋਗ ਵਿੱਚ ਇੱਕ ਅਭਿਨੇਤਾ ਦੇ ਰੂਪ ਵਿੱਚ ਪਹਿਚਾਣ ਦੁਆਈ ਸੀ। Date:2010-02-06 Time:00:05:36
ਕੋਲਕਾਤਾ - ਪੱਛਮੀ ਬੰਗਾਲ ਦੇ ਗ੍ਰਹਿ ਸਕਤੱਰ ਅਰਧੇਂਦੁ ਸੇਨ ਨੇ ਇੱਥੇ ਅੱਜ ਕਿਹਾ ਕਿ ਰਾਜ ਵਿਚ ਮਾਓਵਾਦੀ ਸਰਗਰਮੀਆਂ ਰੋਕਣ ਲਈ ਆਂਧਰਾ ਦੇ ਗ੍ਰੇਹਾਉਂਡ ਫੋਰਸ ਦੀ ਤਰਜ਼ ਉੱਪਰ ਵਿਸ਼ੇਸ਼ ਕਾਰਜ ਬਲ ਗਠਿਤ ਕੀਤਾ ਜਾਵੇਗਾ। Date:2010-02-06 Time:00:05:36
ਪਟਨਾ - ਭਾਰਤ ਵਿਚ ਅਮਰੀਕੀ ਰਾਜਦੂਤ ਟਿਮੋਥੀ ਜੇ. ਰੋਮਰ ਨੇ ਅੱਜ ਪਟਨਾ ਦੀਆਂ ਸੜ੍ਹਕਾਂ ਉੱਪਰ ਆਪਣੀ ਪਤਨੀ ਨੂੰ ਬਿਠਾ ਕੇ ਰਿਕਸ਼ਾ ਚਲਾਇਆ ਅਤੇ ਇਸ ਦਾ ਭਰਪੂਰ ਆਨੰਦ ਮਾਣਿਆ।ਰੋਮਰ ਦੋ ਦਿਨਾ ਪਟਨਾ ਯਾਤਰਾ ਦੇ ਦੂਜੇ ਦਿਨ ਪਟਨਾ ਵਿਚ ਸੰਮਾਨ ਫਾਉਂਡੇਸ਼ਨ ਦੇ ਦਫਤਰ ਗਏ। Date:2010-02-06 Time:00:05:36
ਨਾਗਪੁਰ - ਦੱਖਣੀ ਅਫ੍ਰੀਕੀ ਤੇਜ਼ ਗੇਂਦਬਾਜ਼ ਡੇਲ ਸਟੇਨ ਦੇ ਦਿਮਾਗ ਵਿਚ 2008 ਦੇ ਚੇੱਨਈ ਟੈਸਟ ਦੀ ਯਾਦ ਅਜੇ ਵੀ ਤਾਜ਼ਾ ਹੈ ਇਸ ਲਈ ਉਹ ਅਤੇ ਉਹਨਾਂ ਦੇ ਸਾਥੀ ਭਾਰਤ ਖਿਲਾਫ ਆਗਾਮੀ ਟੈਸਟ ਲੜ੍ਹੀ ਲਈ ਵਰਿੰਦਰ ਸਹਿਵਾਗ ਦੇ ਬੱਲੇ ਉੱਪਰ ਲਗਾਮ ਲਗਾਉਣ ਲਈ ਵਿਸ਼ੇਸ਼ ਰਣਨੀਤੀ ਨਾਲ ਇੱਥੇ ਪੁੱਜੇ ਹਨ। Date:2010-02-06 Time:00:05:36
ਦੁਬਈ - ਦੱਖਣੀ ਅਫ੍ਰੀਕਾ ਖਿਲਾਫ ਲੜ੍ਹੀ ਵਿਚ ਜਿੱਤ ਦੇ ਨਾਲ ਭਾਰਤ ਨਾ ਸਿਰਫ ਆਈਸੀਸੀ ਰੈਂਕਿੰਗ ਵਿਚ ਨੰਬਰ ਇੱਕ ਸਥਾਨ ਉੱਪਰ ਆਪਣੀ ਸਥਿੱਤੀ ਮਜ਼ਬੂਤ ਕਰੇਗਾ ਸਗੋਂ ਇਸ ਦੇ ਨਾਲ ਹੀ ਟੀਮ ਨੂੰ 1.75ਲੱਖ ਡਾਲਰ ਦੀ ਇਨਾਮੀ ਰਾਸ਼ੀ ਅਤੇ ਟੈਸਟ ਚੈਂਪੀਅਨਸ਼ਿਪ ਟ੍ਰਾਫੀ ਵੀ ਮਿਲੇਗੀ। Date:2010-02-06 Time:00:05:36
2007 'ਚ ਆਈ ਫਿਲਮ 'ਅਪਨੇ' ਤੋਂ ਬਾਅਦ ਧਰਮਿੰਦਰ, ਸੰਨੀ ਤੇ ਬੌਬੀ ਦਿਓਲ ਫਿਰ ਫਿਲਮ 'ਯਮਲਾ ਪਗਲਾ ਦੀਵਾਨਾ' 'ਚ ਇਕੱਠੇ ਆ ਰਹੇ ਹਨ। ਇਥੇ ਤੀਜੇ ਹੈਲਥ ਕਲੱਬ ਦੇ ਉਦਘਾਟਨ ਸਮਾਗਮ ਮੌਕੇ ਸੰਨੀ ਦਿਓਲ ਨੇ ਕਿਹਾ ਕਿ ਮੈਂ ਜ਼ਿਆਦਾ ਫਿਲਮਾਂ ਨਹੀਂ ਕਰ ਰਿਹਾ ਪਰ ਮੈਂ 'ਯਮਲਾ ਪਗਲਾ ਦੀਵਾਨਾ' ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਉਸਨੇ ਕਿਹਾ ਕਿ ਸਾਡਾ ਪਰਿਵਾਰ 'ਅਪਨੇ' ਤੋਂ ਬਾਅਦ ਫਿਰ ਇਕ ਅਨੰਦਮਈ ਫਿਲਮ 'ਚ ਇਕੱਠਾ ਆ ਰਿਹਾ ਹੈ ਤੇ ਅਸੀਂ ਇਸ ਫਿਲਮ ਦੀ ਸ਼ੂਟਿੰਗ ਫਰਵਰੀ ਦੇ ਅੱਧ 'ਚ ਸ਼ੁਰੂ ਕਰਾਂਗੇ। ਇਸ ਸਮੇਂ ਕਲੱਬ ਦੇ ਬਰਾਂਡ ਅੰਬੈਸਡਰ ਸੰਨੀ ਦਿਓਲ ਨੇ ਚੰਗੀ ਸਿਹਤ ਸਬੰਧੀ ਕੁਝ ਨੁਕਤੇ ਵੀ ਦੱਸੇ। ਸੰਨੀ ਦਿਓਲ ਨੇ ਕਿਹਾ ਕਿ ਕੁਦਰਤੀ ਸਿਹਤ ਸਭ ਤੋਂ ਵਧੀਆ ਹੈ। ਸਾਨੂੰ ਹੋਰ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਆਪਣੀ ਚੰਗੀ ਸਿਹਤ ਬਾਰੇ ਆਪਣੇ ਆਦਰਸ਼ ਬਾਰੇ ਪੁੱਛਣ 'ਤ Date:2010-02-06 Time:00:05:36
ਅਭਿਨੇਤਰੀ ਮਿਨਿਸ਼ਾ ਲਾਂਬਾ ਦੀਆਂ ਖਵਾਹਿਸ਼ਾਂ ਵਧਦੀਆਂ ਜਾ ਰਹੀਆਂ ਹਨ। ਉਹ ਦਿਨ-ਬ-ਦਿਨ ਲਾਲਚੀ ਹੁੰਦੀ ਜਾ ਰਹੀ ਹੈ। ਮਿਨਿਸ਼ਾ ਬਿਨਾ ਵਰਕਆਊਟ ਦੇ ਪਰਫੈਕਟ ਫਿਗਰ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਸਦੀ ਹਰ ਫਿਲਮ ਸਫ਼ਲ ਰਹੇ। ਪਿਛਲੇ ਦਿਨੀਂ ਇੱਕ ਮੁਲਾਕਾਤ ਵਿੱਚ ਮਿਨਿਸ਼ਾ ਨੇ ਇਹਨਾਂ ਅਨੋਖੀਆਂ ਖਵਾਹਿਸ਼ਾਂ ਬਾਰੇ ਦੱਸਿਆ। ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਈਸ਼ਵਰ ਤੋਂ ਕੀ ਮੰਗੇਗੀ? ਇਸ ਪ੍ਰਸ਼ਨ ਨੂੰ ਸੁਣਦੇ ਹੀ ਮਿਨਿਸ਼ਾ ਦਾ ਚਿਹਰਾ ਖਿੜ ਗਿਆ। ਇੰਝ ਲੱਗਿਆ, ਜਿਵੇਂ ਕਾਫੀ ਸਮੇਂ ਤੋਂ ਉਹ ਚਾਹ ਰਹੀ ਸੀ ਕਿ ਉਸ ਤੋਂ ਇਹ ਸਵਾਲ ਪੁੱਛਿਆ ਜਾਵੇ। Date:2010-02-06 Time:00:05:36
ਮੁੰਬਈ - ਸ਼ਿਵਸੈਨਾ ਦੀ ਧਮਕੀ ਦੀ ਪਰਵਾਹਕੀਤੇ ਬਿਨਾਂ ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਮੁੰਬਈ ਪੁੱਜੇ ਜਿੱਥੇ ਉਹ ਭਾਈਦਾਸ ਹੌਸਟਲ ਦੇ ਵਿਦਿਆਰਥੀਆਂ ਨੂੰ ਮਿਲੇ।ਇਸ ਤੋਂ ਅਲਾਵਾ ਸ਼ਿਵਸੈਨਾ ਦਾ ਗੜ੍ਹ ਕਹੇ ਜਾਂਦੇ ਦਾਦਰ ਤੋਂ ਏਟੀਐਮ ਤੋਂ ਪੈਸੇ ਵੀ ਕੱਢੇ।ਇਸ ਤੋਂ ਅਲਾਵਾ ਰਾਹੁਲ ਨੇ ਖੁਦ ਲਾਇਨ ਵਿਚ ਲੱਗ ਕੇ ਟਿਕਟ ਖਰੀਦੀ ਅਤੇ ਅੰਧੇਰੀ ਤੋਂ ਦਾਦਰ ਅਤੇ ਦਾਦਰ ਤੋਂ ਭਿਆਖਲਾ ਦੀ ਯਾਤਰਾ ਲੋਕਲ ਰੇਲ ਰਾਹੀਂ ਕੀਤੀ। Date:2010-02-06 Time:00:05:36
ਨਵੀਂ ਦਿੱਲੀ - ਮਹਿੰਗਾਈ ਅਤੇ ਵੱਖਰੇ ਤੇਲੰਗਾਣਾ ਰਾਜ ਦੇ ਗਠਨ ਦੀ ਮੰਗ ਨੂੰ ਲੈ ਕੇ ਪੈਦਾ ਹੋਈ ਸਥਿੱਤੀ ਉੱਪਰ ਵਿਚਾਰ ਵਟਾਂਦਰੇ ਲਈ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਕਾਰਜ ਸੰਮਤੀ ਦੀ ਬੈਠਕ ਸੱਦੀ ਹੈ। Date:2010-02-06 Time:00:05:36
ਮੁੱਜਫਰਾਬਾਦ - ਪਾਕਿਸਤਾਨ ਵਿਖੇ ਸਥਿਤ ਅੱਤਵਾਦੀ ਸੰਗਠਨ ਯੂਨਾਈਟਡ ਜੇਹਾਦ ਕੌਂਸਲ ਦੇ ਮੁਖੀ ਸੈਯੱਦ ਸਲਾਹੁਦੀਨ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਗੱਲਬਾਤ ਸਿੱਟਾ ਪੂਰਨ ਹੋਵੇ ਤਾਂ ਉਹ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ। Date:2010-02-06 Time:00:05:36
ਮੁੰਬਈ- ਆਈ ਪੀ ਐਲ ਮਾਮਲੇ 'ਚ ਪਾਕਿ ਖਿਡਾਰੀਆਂ ਦੇ ਹੱਕ 'ਚ ਬੋਲਣ 'ਤੇ ਸ਼ਿਵ ਸੈਨਾ ਦੇ ਗੁੱਸੇ ਦਾ ਸ਼ਿਕਾਰ ਬਣ ਰਹੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਸਮਰਥਨ ਕਰਦਿਆਂ ਅਦਾਕਾਰ ਅਭਿਸ਼ੇਕ ਬਚਨ ਨੇ ਕਿਹਾ ਹੈ ਕਿ ਖੇਡਾਂ, ਕਲਾ ਅਤੇ ਸਭਿਆਚਾਰ ਵਰਗੇ ਖੇਤਰਾਂ ਨੂੰ ਅਜਿਹੇ ਵਿਵਾਦ ਤੋਂ ਉਪਰ ਰੱਖਿਆ ਜਾਣਾ ਚਾਹੀਦਾ ਹੈ। Date:2010-02-06 Time:00:05:36
ਕਰਬਲਾ - ਦੱਖਣੀ ਇਰਾਕ ਦੇ ਕਰਬਲਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਸ਼ਿਆ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਹਮਲਿਆਂ ਵਿੱਚ ਘੱਟ ਤੋਂ ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ। Date:2010-02-06 Time:00:05:36
ਚੰਡੀਗੜ੍ਹ - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਦਾਲਤ ਸਾਹਮਣੇ ਰੁਚਿਕਾ ਛੇੜਖਾਨੀ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ. ਪੀ. ਐਸ. ਰਾਠੌਰ ਨੂੰ ਦੋ ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਫਰਵਰੀ 'ਤੇ ਪਾ ਦਿੱਤੀ ਹੈ। Date:2010-02-06 Time:00:05:36
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |