Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 2 - 2010

ਰਸੋਈ ਗੈਸ ਤੇ ਤੇਲ ਕੀਮਤਾਂ 'ਚ ਭਾਰੀ ਵਾਧੇ ਦੀ ਸਿਫਾਰਸ਼

ਨਵੀਂ ਦਿੱਲੀ - ਤੇਲ ਕੀਮਤਾਂ ਬਾਰੇ ਬਣੀ 'ਕਿਰਿਤ ਪਾਰੇਖ ਕਮੇਟੀ' ਨੇ ਅੱਜ ਸਰਕਾਰ ਨੂੰ ਆਪਣੀ ਰਿਪੋਰਟ ਸੌਂਪਦਿਆਂ ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਧਾਉਣ ਦੀ ਸਿਫਾਰਸ਼ ਕੀਤੀ ਹੈ।ਡਾ: ਕਿਰਿਤ ਪਾਰੇਖ ਨੇ ਉਕਤ ਰਿਪੋਰਟ ਅੱਜ ਕੇਂਦਰੀ ਪੈਟਰੋਲੀਅਮ ਮੰਤਰੀ ਸ੍ਰੀ ਮੁਰਲੀ ਦਿਓਰਾ ਨੂੰ ਸੌਂਪੀ।

Date:2010-02-05 Time:00:02:53

ਆਈਏਈਏ ਨਾਲ ਭਾਰਤ ਦਾ ਸੁਰੱਖਿਆ ਮਿਆਰ ਕਰਾਰ ਲਾਗੂ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਅਤੇ ਭਾਰਤ ਵਿਚਕਾਰ ਸਿਵਲ ਪਰਮਾਣੂ ਕਾਰਖਾਨਿਆਂ ਨੂੰ ਲੈ ਕੇ ਹੋਇਆ ਸੁਰੱਖਿਆ ਮਿਆਰ ਕਰਾਰ ਲਾਗੂ ਹੋ ਗਿਆ ਹੈ।ਓਬਾਮਾ ਨੇ ਇਹ ਗੱਲ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਜ਼ਾਰੀ ਇੱਕ ਮੰਗ ਪੱਤਰ ਵਿਚ ਕਹੀ।

Date:2010-02-05 Time:00:02:53

ਅਮਰੀਕਾ ਨੇ ਕੀਤਾ ਪੁੱਛਗਿੱਛ ਮਾਮਲੇ ਬਚਾਅ

ਵਾਸ਼ਿੰਗਟਨ : ਅਮਰੀਕਾ ਦੇ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਉਹਨਾਂ ਆਰੋਪਾਂ ਨੂੰ ਨਕਾਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਹਵਾਈ ਜਹਾਜ ਵਿੱਚ ਬੰਬ ਵਿਸਫੋਟ ਦੀ ਕੋਸ਼ਿਸ਼ ਕਰਨ ਵਾਲੇ ਨਾਈਜੀਰੀਆਈ ਨੌਜਵਾਨ ਨੂੰ ਵਕੀਲ ਅਤੇ ਹੋਰਨਾਂ ਕਾਨੂੰਨੀ ਅਧਿਕਾਰ ਦੇ ਬਾਅਦ ਉਸ ਤੋਂ ਖੁਫ਼ੀਆ ਸੂਚਨਾਵਾਂ ਦੀ ਉਮੀਦ ਖ਼ਤਮ ਹੋ ਗਈ ਹੈ।

Date:2010-02-05 Time:00:02:53

ਤਿਰੂਪਤੀ ਲੱਗੇਗਾ ਵਿਗਿਆਨੀਆਂ ਦਾ ਮੇਲਾ

ਤਿਰੂਪਤੀ : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਸ਼ਹਿਰ ਵਿੱਚ ਛੇ ਫਰਵਰੀ ਤੋਂ ਦੇਸ਼ ਭਰ ਦੇ ਸੂਖ਼ਮ ਜੀਵ ਵਿਗਿਆਨੀਆਂ ਦਾ 13ਵਾਂ ਰਾਸ਼ਟਰੀ ਸੰਮੇਲਨ ਸ਼ੁਰੂ ਹੋ ਰਿਹਾ ਹੈ।ਸ਼੍ਰੀ ਵੈਕਟੇਂਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਐੱਸਵੀਆਈਐੱਮਐੱਸ) ਅਤੇ ਸ਼੍ਰੀ ਵੈਂਕੇਟੇਸ਼ਵਰ ਮੈਡੀਕਲ ਕਾਲਜ ਦੁਆਰਾ ਸੰਯੁਕਤ ਤੌਰ 'ਤੇ ਆਯੋਜਿਤ ਇਸ ਸੰਮੇਲਨ ਦਾ ਉਦਘਾਟਨ (ਐੱਸਵੀਆਈਐੱਮਐੱਸ) ਦੇ ਨਿਦੇਸ਼ਕ ਡਾ. ਬੀ ਵੈਂਗੰਮਾ ਕਰਨਗੇ।

Date:2010-02-05 Time:00:02:53

ਜਵਾਨਾਂ ਲਈ ਸੀਮਾ 'ਤੇ ਕੰਡੋਮ ਮਸ਼ੀਨਾਂ

ਬਾੜਮੇਰ : ਭਾਰਤ ਸਰਕਾਰ ਦੂਰ ਦੇ ਇਲਾਕਿਆਂ ਵਿੱਚ ਤਾਇਨਾਤ ਅਰਧ ਸੈਨਿਕ ਬਲਾਂ ਦੇ ਜਵਾਨਾਂ ਵਿੱਚ ਸੁਰੱਖਿਅਤ ਸੈਕਸ ਸਬੰਧਾਂ ਨੂੰ ਬੜ੍ਹਾਵਾ ਦੇਣ ਦੇ ਮਕਸਦ ਨਾਲ ਇੱਕ ਹਜਾਰ ਤੋਂ ਜਿਆਦਾ ਕੰਡੋਮ ਮਸ਼ੀਨਾਂ ਲਗਾਵੇਗੀ।

Date:2010-02-05 Time:00:02:53

ਨੋਬਲ ਸ਼ਾਂਤੀ ਪੁਰਸਕਾਰ ਲਈ ਇੰਟਰਨੈਟ ਨਾਮਜ਼ਦ

ਲੰਦਨ - ਦੁਨੀਆ ਵਿੱਚ ਨਵੀਂ ਕ੍ਰਾਂਤੀ ਲਿਆਉਣ ਵਾਲੇ ਇੰਟਰਨੈਟ ਨੂੰ ਸਾਲ 2010 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇੰਟਰਨੈਟ ਦਾ ਪ੍ਰਸਤਾਵ ਪ੍ਰਸਿੱਧ ਮੈਗਜ਼ੀਨ ਵਾਇਰਡ ਦੇ ਇਤਾਲਵੀ ਸੰਸਕਰਨ ਨੇ ਰੱਖਿਆ। ਵਾਰਤਾ, ਬਹਿਸ ਅਤੇ ਆਮ ਸਹਿਮਤੀ ਨੂੰ ਸੰਚਾਰ ਦੇ ਮਾਧਿਅਮ ਨਾਲ ਬੜ੍ਹਾਵਾ ਦੇਣ ਦੇ ਇੰਟਰਨੈਟ ਦੀ ਭੂਮਿਕਾ ਦੇ ਕਾਰਨ ਵਾਇਰਡ ਇਟਲੀ ਨੇ ਇੰਟਰਨੈਟ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਦਾ ਪ੍ਰਸਤਾਵ ਰੱਖਿਆ। ਵਾਇਰਡ ਇਟਲੀ ਦੇ ਪ੍ਰਸਤਾਵ ਦਾ ਸਾਲ 2003 ਦੀ ਨੋਬਲ ਜੇਤੂ ਸ਼ਿਰੀਨ ਇਬ੍ਰਾਦੀ ਅਤੇ ਪ੍ਰਸਿੱਧ ਇਤਾਵਲੀ ਸਰਜਨ ਅੰਬ੍ਰੇਤਰੋ ਵੇਰੋਨਚੀ ਨੇ ਸਮਰਥਨ ਕੀਤਾ ਹੈ, ਜਿਹਨਾਂ ਦਾ ਸਤਨ ਕੈਂਸਰ ਦੇ ਇਲਾਜ ਵਿੱਚ ਵਰਣਨਯੋਗ ਯੋਗਦਾਨ ਹੈ।

Date:2010-02-05 Time:00:02:53

ਫੇਮ 'ਤੇ ਆਈਨੋਕਸ ਦਾ ਕਬਜ਼ਾ

ਮੁੰਬਈ : ਗੁਜਰਾਤ ਫਲੂਰੋ ਕੈਮੀਕਲਸ (ਜੀਐੱਫ਼ਐੱਲ) ਦੀ ਕੰਪਨੀ ਆਈਨੋਕਸ ਲੀਜਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਆਲ ਕੈਸ਼ ਸੌਦੇ ਵਿੱਚ ਉਸਨੇ 66.48 ਕਰੋੜ ਰੁਪਏ ਵਿੱਚ ਫੇਮ ਇੰਡੀਆ ਦੇ ਪ੍ਰਮੋਟਰ ਸ਼ਰਾਫ਼ ਪਰਿਵਾਰ ਦੀ 43.28 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ।

Date:2010-02-05 Time:00:02:53

ਆਦਿਵਾਸੀ ਵਿੱਦਿਆਰਥੀਆਂ ਨੇ ਕੀਤੀ ਸੜਕ ਜਾਮ

ਪਾਲਨਪੁਰ : ਗੁਜਰਾਤ ਵਿੱਚ ਸਾਬਰਕਾਂਠਾ ਜਿਲ੍ਹੇ ਦੇ ਰਤਨਪੁਰ ਵਿੱਚ ਆਦਿਵਾਸੀ ਵਿੱਦਿਆਰਥੀਆਂ ਨੇ ਪਿਛਲੇ 72 ਘੰਟਿਆਂ ਤੋਂ ਰਾਸ਼ਟਰੀ ਰਾਜਮਾਰਗ ਸੰਖਿਆ ਅੱਠ ਨੂੰ ਜਾਮ ਕਰਕੇ ਰੱਖਿਆ ਹੈ। ਜਿਸਦੇ ਕਾਰਣ ਸੈਂਕੜੇ ਵਾਹਨ ਇੱਥੋਂ ਲੈਕੇ ਰਾਜਸਥਾਨ ਦੇ ਵਿੰਚੀਵਾੜਾ ਤੱਕ ਫੱਸੇ ਹੋਏ ਹੈ।

Date:2010-02-05 Time:00:02:53

ਐਸਐਮਐਸ ਰਾਹੀਂ ਈ-ਮੇਲ ਦੀ ਸੁਵਿਧਾ ਦਵੇਗੀ ਰਿਲਾਇੰਸ

ਨਵੀਂ ਦਿੱਲੀ- ਰਿਲਾਇੰਸ ਕੰਮਿਊਨੀਕੇਸ਼ੰਸ (ਆਰਕਾਮ) ਅਤੇ ਮੈਸੇਜਿੰਗ ਅਤੇ ਕੰਟੈਂਟ ਹੈਂਡਲਿੰਗ ਟੈਕਨੋਲਾਜੀ ਪ੍ਰਦਾਤਾ ਈਜ਼ੀਮੀਡੀਆ ਇੰਕ ਨੇ ਐਸਐਮਐਸ ਅਧਾਰਤ ਈ-ਮੇਲ ਸੇਵਾ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਸੇਵਾ ਦੇਸ਼ ਭਰ ਵਿੱਚ ਰਿਲਾਇੰਸ ਕੰਮਿਊਨੀਕੇਸ਼ੰਸ ਦੇ ਜੀਐਸਐਮ ਅਤੇ ਸੀਡੀਐਮਏ ਨੈਟਵਰਕ 'ਤੇ ਉਪਲਬਧ ਹੋਵੇਗੀ। ਆਰਕਾਮ ਦੇ 9.2 ਕਰੋੜ ਗਾਹਕ ਇਸ ਸੇਵਾ ਦਾ ਇਸਤੇਮਾਲ ਕਰ ਸਕਣਗੇ।

Date:2010-02-05 Time:00:02:53

ਭਾਰਤ 'ਚ ਏਬੀਡੀ ਦੇ ਨਿਦੇਸ਼ਕ ਨਿਯੁਕਤ ਕਿਮ

ਨਵੀਂ ਦਿੱਲੀ : ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਸ਼੍ਰੀ ਹੁਨ ਕਿਮ ਨੂੰ ਭਾਰਤ ਦੇ ਲਈ ਨਵਾਂ ਨਿਦੇਸ਼ਕ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ।ਬੈਂਕ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਹੈ ਕਿ ਸ਼੍ਰੀ ਕਿਮ ਦੀ ਨਿਯੁਕਤੀ ਇੱਕ ਫ਼ਰਵਰੀ ਤੋਂ ਪ੍ਰਭਾਵੀ ਹੋਵੇਗੀ। ਉਹਨਾਂ ਦੀ ਮੁੱਖ ਜਿੰਮੇਦਾਰੀ ਭਾਰਤ ਵਿੱਚ ਬੈਂਕ ਦੇ ਕੰਮ ਕਾਜ ਦੀ ਨਿਗਰਾਨੀ ਅਤੇ ਦਿਸ਼ਾ ਨਿਰਦੇਸ਼ ਦੇਣਾ ਹੋਵੇਗੀ।

Date:2010-02-05 Time:00:02:53

ਸਚਿਨ ਪਾਇਲਟ ਨੇ ਜਿਤਾਈ ਚਿੰਤਾ

ਨੋਇਡਾ : ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕ ਰਾਜ ਮੰਤਰੀ ਸਚਿਨ ਪਾਇਲਟ ਨੇ ਨੋਇਡਾ ਵਿੱਚ ਮੋਬਾਇਲ ਟਾਵਰਾਂ ਨੂੰ ਸੀਲ ਕਰਨ ਨਾਲ ਗ੍ਰਾਹਕਾਂ ਨੂੰ ਹੋ ਰਹੀ ਪਰੇਸ਼ਾਨੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੋਇਡਾ ਔਥਾਰਿਟੀ ਨੂੰ ਇਸ ਤਰ੍ਹਾਂ ਇੱਕ ਦਮ ਟਾਵਰਾਂ ਨੂੰ ਸੀਲ ਨਹੀਂ ਕਰਨਾ ਚਾਹੀਦਾ ਸੀ।

Date:2010-02-05 Time:00:02:53

ਅੰਬੂਜਾ ਸੀਮਿੰਟ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਸੀਮਿੰਟ ਉਤਪਾਦਕ ਕੰਪਨੀ ਅੰਬੂਜਾ ਸੀਮਿੰਟਜ਼ ਲਿਮੀਟੇਡ ਨੇ ਸਾਲ 2009 ਵਿੱਚ ਕਾਰੋਬਾਰ ਵੱਧਣ ਦੇ ਬਾਵਜੂਦ 12.18 ਅਰਬ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਰ੍ਹੇ ਵਿੱਚ 14.02 ਅਰਬ ਰੁਪਏ ਦੀ ਤੁਲਨਾ ਵਿੱਚ 12 ਪ੍ਰਤੀਸ਼ਤ ਘੱਟ ਹੈ।

Date:2010-02-05 Time:00:02:52

ਫੈਸਲੇ ਤੋਂ ਦੁੱਖੀ ਇਰਾਕ ਸਰਕਾਰ

ਬਗਦਾਦ : ਇਰਾਕ ਸਰਕਾਰ ਨੇ ਸੱਤ ਮਾਰਚ ਨੂੰ ਹੋਣ ਵਾਲੀਆਂ ਸੰਸਦੀ ਚੌਣਾਂ ਵਿੱਚ ਸਾਬਕਾ ਤਾਨਾਸ਼ਾਹ ਸੁਦਾਮ ਹੁਸੈਨ ਦੀ ਬਾਥ ਪਾਰਟੀ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਵੀ ਉਮੀਦਵਾਰ ਬਣਨ ਦੀ ਇਜ਼ਾਜਤ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ।

Date:2010-02-05 Time:00:02:52

ਰਾਜ ਠਾਕਰੇ ਦੇ ਗ੍ਰਿਫ਼ਤਾਰੀ ਵਾਰੰਟ 'ਤੇ 17 ਤੱਕ ਰੋਕ

ਔਰੰਗਾਬਾਦ - ਬੰਬਈ ਉੱਚ ਅਦਾਲਤ ਦੀ ਔਰੰਗਾਬਾਦ ਪੀਠ ਨੇ ਮਨਸੇ ਨੇਤਾ ਰਾਜ ਠਾਕਰੇ ਦੇ ਗ੍ਰਿਫ਼ਤਾਰੀ ਵਾਰੰਟ ਤੇ 17 ਫਰਵਰੀ ਤੱਕ ਰੋਕ ਲਗਾ ਦਿੱਤੀ। ਇਹ ਮਾਮਲਾ ਔਰੰਗਾਬਾਦ ਦੇ ਨੇੜੇ 21 ਅਕਤੂਬਰ 2008 ਵਿੱਚ ਇੱਕ ਬੱਸ ਤੇ ਪਾਰਟੀ ਕਾਰਜਕਰਤਾਵਾਂ ਦੇ ਪਥਰਾਅ ਨਾਲ ਜੁੜਿਆ ਹੈ।

Date:2010-02-05 Time:00:02:52

ਡੇਰਾ ਸੱਚਾ ਸੌਦਾ ਦਾ ਨਾਂ ਗਿਨੀਜ਼ ਬੁੱਕ 'ਚ ਦਰਜ

ਸਿਰਸਾ - ਮਨੁੱਖਤਾ ਦੀ ਭਲਾਈ ਦੇ ਕਾਰਜਾਂ ਵਿਚ ਵਿਸ਼ਵ ਪੱਧਰ ਉੱਪਰ ਆਪਣੀ ਪਹਿਚਾਨ ਸਥਾਪਤ ਕਰ ਚੁੱਕੇ ਡੇਰਾ ਸੱਚਾ ਸੌਦਾ ਦੀਆਂ ਪ੍ਰਾਪਤੀਆਂ ਵਿਚ ਇਜ਼ਾਫਾ ਹੋ ਗਿਆ ਹੈ।ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਜਨਮ ਦਿਹਾੜੇ ਮੌਕੇ ਡੇਰਾ ਸ਼ਰਧਾਲੂਆਂ ਵੱਲੋਂ ਚਲਾਈ ਗਈ ਪੌਧਾ ਲਗਾਓ ਮੁਹਿੰਮ ਵਿਚ ਇੱਕ ਘੰਟੇ ਵਿਚ 9.38007 ਲੱਖ ਪੌਧੇ ਲਗਾਉਣ ਲਈ ਡੇਰਾ ਸੱਚਾ ਸੌਦਾ ਦਾ ਨਾਂ ਗਿਨੀਜ਼ ਬੁਕ ਆਫ ਵਰਲਡ ਰਿਕਾਰਡਸ ਵਿਚ ਸ਼ਾਮਲ ਕੀਤਾ ਗਿਆ ਹੈ।

Date:2010-02-05 Time:00:02:52

ਵਾਦੀ 'ਚ ਮੁਕਾਬਲਾ, 3 ਅੱਤਵਾਦੀ ਹਲਾਕ

ਜੰਮੂ - ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿਚ ਹਰਕਤ ਉਲ ਜੇਹਾਦੀ ਦੇ ਤਿੰਨ ਅੱਤਵਾਦੀ ਹਲਾਕ ਹੋਏ ਹਨ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਜਿਲ੍ਹੇ ਦੇ ਚੀਚਾ ਜੰਗਲੀ ਖੇਤਰ ਵਿਚ ਚਾਰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹੀਆ ਸੂਚਨਾ ਮਿਲਣ 'ਤੇ ਕਾਰਵਾਈ ਕਰਦਿਆਂ ਰਾਸ਼ਟਰੀ ਰਾਈਫਲ ਨੇ ਤਲਾਸ਼ੀ ਮੁਹਿੰਮ ਚਲਾਈ ਸੀ।

Date:2010-02-05 Time:00:02:52

ਅਫਰੀਦੀ ਨੇ ਵਿਗਾੜਿਆ ਪਾਕਿ ਦਾ ਅਕਸ : ਯੂਸੁਫ

ਕਰਾਚੀ - ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਮੁਹੰਮਦ ਯੂਸੁਫ ਨੇ ਕਿਹਾ ਹੈ ਕਿ ਆਲ ਰਾਉਂਡਰ ਸ਼ਾਹਿਦ ਅਫਰੀਦੀ ਨੇ ਆਸਟ੍ਰੇਲੀਆ ਖਿਲਾਫ ਆਖਰੀ ਇੱਕ ਰੋਜ਼ਾ ਵਿਚ ਜਿੱਤ ਹਾਸਲ ਕਰਨ ਲਈ ਗੇਂਦ ਨਾਲ ਛੇੜਛਾੜ ਕਰਕੇ ਦੇਸ਼ ਦੇ ਅਕਸ ਨੂੰ ਖਰਾਬ ਕੀਤਾ ਹੈ।ਯੂਸੁਫ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਅਫਰੀਦੀ ਨੇ ਅਜਿਹਾ ਕਿਉਂ ਕੀਤਾ?

Date:2010-02-05 Time:00:02:52

ਗੇਲ ਦੀ ਤੁਫਾਨੀ ਪਾਰੀ ਨਾਲ ਵਿੰਡੀਜ਼ ਜਿੱਤਿਆ

ਕੈਨਬਰਾ - ਕਪਤਾਨ ਕ੍ਰਿਸ ਗੇਲ ਦੀ ਤੁਫਾਨੀ ਪਾਰੀ(146 ਦੌੜਾਂ) ਸਦਕਾ ਵਿੰਡੀਜ਼ ਨੇ ਅੱਜ ਇੱਥੇ ਇੱਕ ਰੋਜ਼ ਲੜ੍ਹੀ ਤੋਂ ਪਹਿਲਾਂ ਅਭਿਆਸ ਮੈਚ ਵਿਚ ਪ੍ਰਧਾਨ ਮੰਤਰੀ ਗਿਆਰਾਂ ਨੂੰ ਡਕਵਰਥ ਲੁਈਸ ਨਿਯਮ ਅਧੀਨ 90 ਦੌੜਾਂ ਦੇ ਵੱਡੇ ਵਕਫੇ ਨਾਲ ਹਰਾ ਦਿੱਤਾ।

Date:2010-02-05 Time:00:02:52

ਕੀ ਜਿੱਤ ਜਾਵੇਗੀ ਸਿਆਸੀ ਗੁੰਡਾਗਰਦੀ?

ਅਖੀਰ 'ਚ ਉਹੀ ਹੁੰਦਾ ਦਿਖਾਈ ਦੇ ਰਿਹਾ ਹੈ ਜੋ ਹੁਣ ਤੱਕ ਹੁੰਦਾ ਆਇਆ ਹੈ। ਸ਼ਿਵਸੈਨਾ ਦੀ ਦਾਦਾਗਿਰੀ ਜਿੱਤਦੀ ਰਹੀ ਹੈ, ਅਤੇ ਉਸਦੀ ਵਿਚਾਰਧਾਰਾ ਦੇ ਖਿਲਾਫ ਬੋਲਣ ਵਾਲੇ ਹਮੇਸ਼ਾ ਆਪਣੀ ਹਾਰ ਮੰਨਦੇ ਰਹੇ ਹਨ। ਸ਼ਾਹਰੁਖ ਖਾਨ ਦੇ ਮਾਮਲੇ ਵਿੱਚ ਇਹੀ ਹੋ ਰਿਹਾ ਹੈ। ਸ਼ਿਵਸੈਨਾ ਛਾਤੀ ਠੋਕ ਕੇ ਖੁੱਲ੍ਹੀ ਦਾਦਾਗਿਰੀ ਕਰ ਰਹੀ ਹੈ, ਸਰਕਾਰ ਚੁੱਪ ਹੈ। ਇਸ ਸਥਿਤੀ ਵਿੱਚ ਸ਼ਾਹਰੁਖ ਖਾਨ ਦੀ ਹਿੰਮਤ ਜਵਾਬ ਦਿੰਦੀ ਲੱਗ ਰਹੀ ਹੈ। ਸ਼ਾਹਰੁਖ ਨੇ ਕਿਹਾ ਹੈ ਕਿ ਵਿਚਾਰਧਾਰਾ ਵਿੱਚ ਮੱਤਭੇਦ ਹੋਣ 'ਤੇ ਬਹਿਸ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਵਿਚਾਰ ਪ੍ਰਗਟ ਕਰਨ ਲਈ ਇਹ ਬਹੁਤ ਜਰੂਰੀ ਹੈ।

Date:2010-02-05 Time:00:02:52

ਪਾਕਿ ਦੌਰੇ 'ਤੇ ਜਾਣਗੇ ਚਿਦੰਬਰਮ

ਨਵੀਂ ਦਿੱਲੀ - ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਇਸ ਮਹੀਨੇ ਦੇ ਆਖਰ ਵਿਚ ਪਾਕਿਸਤਾਨ ਦੇ ਦੌਰੇ ਉੱਪਰ ਜਾਣਗੇ।ਬੁੱਧਵਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਐਲਾਣ ਕੀਤਾ ਕਿ ਗ੍ਰਹਿ ਮੰਤਰੀ ਰਾਵਲ ਪਿੰਡੀ ਵਿਚ 26 ਅਤੇ 27 ਫਰਵਰੀ ਨੂੰ ਹੋਣ ਵਾਲੇ ਸਾਰਕ ਸੰਮੇਲਨ ਵਿਚ ਭਾਗ ਲੈਣਗੇ।

Date:2010-02-05 Time:00:02:51

ਬੇਦਾਗ ਹਨ ਮੁਲਾਇਮ ਸਿੰਘ : ਅਮਰ ਸਿੰਘ

ਸਮਾਜਵਾਦੀ ਪਾਰਟੀ (ਸਪਾ) ਤੋਂ ਕੱਢੇ ਜਾ ਚੁੱਕੇ ਅਮਰ ਸਿੰਘ ਨੇ ਅੱਜ ਆਪਣੇ ਸੁਭਾਅ ਵਿੱਚ ਨਰਮੀ ਲਿਆਉਂਦੇ ਹੋਏ ਕਿਹਾ ਕਿ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਆਮਦਨ ਤੋਂ ਜਿਆਦਾ ਸੰਪੱਤੀ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਬੇਦਾਗ ਹਨ ਅਤੇ ਇਸ ਮਾਮਲੇ ਨੂੰ ਲੈਕੇ ਉਹਨਾਂ ਦੇ ਕੋਲ ਸੀਡੀ ਹੋਣ ਦਾ ਪ੍ਰਚਾਰ ਗਲਤ ਹੈ। ਉਹਨਾਂ ਨੇ ਲੋਕਮੰਚ ਦੇ ਬੈਨਰ ਹੀ ਆਪਣੀ ਭਵਿੱਖ ਵਿੱਚ ਰਾਜਨੀਤਿ ਕਰਨ ਦਾ ਵੀ ਸੰਕੇਤ ਦਿੱਤਾ ਹੈ।

Date:2010-02-05 Time:00:02:51

ਰੋਕ ਨਾਲ ਨਹੀਂ ਸੁਲਝੇਗੀ ਸਮੱਸਿਆ : ਚੀਨ

ਪੈਰਿਸ : ਚੀਨ ਨੇ ਹੋਰਨਾਂ ਵਿਸ਼ਵ ਸ਼ਕਤੀਆਂ ਨੂੰ ਅੱਜ ਬੇਨਤੀ ਕੀਤੀ ਕਿ ਇਰਾਨ ਦੇ ਵਿਰੁੱਧ ਪਾਬੰਦੀਆਂ ਦੀ ਗੱਲ ਕਰਨ ਦਾ ਉਲਟਾ ਪ੍ਰਭਾਵ ਹੋਇਆ ਹੈ ਅਤੇ ਉਸਦੇ ਪ੍ਰਮਾਣੂ ਪ੍ਰੋਗ੍ਰਾਮ ਨੂੰ ਰੋਕਣ ਸਬੰਧੀ ਪੱਛਮੀ ਦੇਸ਼ਾਂ ਦੀ ਲਹਿਰ ਨੂੰ ਝੱਟਕਾ ਲੱਗਿਆ ਹੈ।

Date:2010-02-05 Time:00:02:51

ਰਾਹੁਲ ਦਾ ਮੁੰਬਈ ਦੌਰਾ ਅੱਜ

ਨਵੀਂ ਦਿੱਲੀ/ ਮੁੰਬਈ - ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਤੇ ਸ਼ਿਵ ਸੈਨਾ ਦੇ ਕਾਰਜਕਾਰੀ ਮੁਖੀ ਊਧਵ ਠਾਕਰੇ ਵਿਚਾਲੇ ਭਖੀ ਸ਼ਬਦੀ ਜੰਗ ਦੇ ਦਰਮਿਆਨ ਅੱਜ 5 ਫਰਵਰੀ ਨੂੰ ਰਾਹੁਲ ਗਾਂਧੀ ਮੁੰਬਈ ਦੌਰੇ 'ਤੇ ਜਾ ਰਹੇ ਹਨ। ਉੱਧਰ, ਸ਼ਿਵਸੈਨਾ ਨੇ ਰਾਹੁਲ ਦੇ ਖਿਲਾਫ ਵਿਰੋਧ ਜਾਰੀ ਰੱਖਦੇ ਹੋਏ ਆਪਣੇ ਕਾਰਜਕਰਤਾਵਾਂ ਨੂੰ ਕਾਂਗਰਸ ਨੇਤਾ ਦੇ ਮੁੰਬਈ ਆਉਣ ਤੇ ਉਹਨਾਂ ਨੂੰ ਕਾਲੇ ਝੰਡੇ ਦਿਖਾਉਣ ਨੂੰ ਕਿਹਾ ਹੈ।

Date:2010-02-05 Time:00:02:51

ਰਾਜ ਠਾਕਰੇ ਦੇ ਗ੍ਰਿਫ਼ਤਾਰੀ ਵਾਰੰਟ 'ਤੇ 17 ਤੱਕ ਰੋਕ

ਔਰੰਗਾਬਾਦ - ਬੰਬਈ ਉੱਚ ਅਦਾਲਤ ਦੀ ਔਰੰਗਾਬਾਦ ਪੀਠ ਨੇ ਮਨਸੇ ਨੇਤਾ ਰਾਜ ਠਾਕਰੇ ਦੇ ਗ੍ਰਿਫ਼ਤਾਰੀ ਵਾਰੰਟ ਤੇ 17 ਫਰਵਰੀ ਤੱਕ ਰੋਕ ਲਗਾ ਦਿੱਤੀ। ਇਹ ਮਾਮਲਾ ਔਰੰਗਾਬਾਦ ਦੇ ਨੇੜੇ 21 ਅਕਤੂਬਰ 2008 ਵਿੱਚ ਇੱਕ ਬੱਸ ਤੇ ਪਾਰਟੀ ਕਾਰਜਕਰਤਾਵਾਂ ਦੇ ਪਥਰਾਅ ਨਾਲ ਜੁੜਿਆ ਹੈ।

Date:2010-02-05 Time:00:02:51


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010