Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 2 - 2010
ਅਮ੍ਰਿਤਾ ਰਾਵ 28 ਸਾਲ ਦੀ ਹੋ ਗਈ ਹੈ। ਕਰੀਅਰ ਵੀ ਉਹਨਾਂ ਦਾ ਕੁੱਝ ਖਾਸ ਨਹੀਂ ਚਲ ਰਿਹਾ ਹੈ। ਅਜਿਹੇ ਸਮੇਂ ਬਾਲੀਵੁੱਡ ਦੀ ਜਿਆਦਾਤਰ ਅਭਿਨੇਤਰੀਆਂ ਵਿਆਹ ਕਰ ਕੇ ਘਰ ਬਸਾਉਣ ਦਾ ਫੈਸਲਾ ਕਰਦੀਆਂ ਹਨ। Date:2010-02-04 Time:00:01:14
ਸੈਨ ਫ੍ਰਾਂਸਿਸਕੋ - ਵੈਸ਼ਵਿਕ ਪੱਧਰ 'ਤੇ ਸਾਲ 2009 ਦੇ ਦੌਰਾਨ ਕੰਪਿਊਟਰ ਚਿਪਸ ਦੀ ਵਿੱਕਰੀ ਵਿੱਚ ਨੌਂ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਹਾਲਾਂਕਿ ਇਹ ਸਥਿਤੀ ਅਨੁਮਾਨ ਤੋਂ ਬਿਹਤਰ ਹੈ। ਸੈਮੀ ਕੰਡਕਟਰ ਇੰਡਸਟਰੀ ਐਸੋਸਿਏਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਸਲਾਨਾ ਵਿੱਕਰੀ ਸਾਲ 2008 ਦੇ 248.6 ਅਰਬ ਡਾਲਰ ਤੋਂ ਘਟ ਕੇ 2009 ਦੇ ਦੌਰਾਨ 226.3 ਅਰਬ ਡਾਲਰ ਹੋ ਗਈ। ਪਹਿਲਾਂ ਅਨੁਮਾਨ ਲਗਾਇਆ ਗਿਆ ਸੀ ਕਿ ਸਾਲ 2009 ਦੇ ਦੌਰਾਨ ਵੈਸ਼ਵਿਕ ਮੰਦੀ ਦੇ ਕਾਰਨ ਕੰਪਿਊਟਰ ਚਿਪਸ ਦੀ ਵਿੱਕਰੀ ਘਟ ਕੇ 219.7 ਅਰਬ ਡਾਲਰ 'ਤੇ ਆ ਜਾਵੇਗੀ। Date:2010-02-04 Time:00:01:13
ਨਵੀਂ ਦਿੱਲੀ - ਅੱਤਵਾਦ ਖਿਲਾਫ ਸਾਂਝੇ ਸੰਘਰਸ਼ ਲਈ ਭਾਰਤ ਅਤੇ ਜਰਮਨੀ ਜਲਦੀ ਹੀ ਇੱਕ ਕਰਾਰ ਕਰਨੰਗੇ।ਇੰਨ੍ਹਾਂ ਹੀ ਨਹੀਂ ਦੋਹਾਂ ਮੁਲਕਾਂ ਵਿਚਕਾਰ ਤਕਨੀਕੀ ਅਤੇ ਆਰਥਿਕ ਖੇਤਰ ਵਿਚ ਸਹਿਯੋਗ 50 ਕਰੋੜ ਅਮਰੀਕੀ ਡਾਲਰ ਤੱਕ ਲਿਜਾਣ ਦਾ ਵੀ ਵਿਚਾਰ ਚੱਲ ਰਿਹਾ ਹੈ। Date:2010-02-04 Time:00:01:13
ਨਵੀਂ ਦਿੱਲੀ - ਮੋਬਾਇਲ ਨੰਬਰ ਪੋਰਟੇਬਿਲਿਟੀ (ਐਮਐਨਪੀ) ਨੂੰ ਲਾਗੂ ਕਰਨ ਨੂੰ ਲੈ ਕੇ ਜਾਰੀ ਅਨਿਸ਼ਚਿਤਤਾ ਦੌਰਾਨ ਦੂਰਸੰਚਾਰ ਵਿਭਾਗ ਨੇ ਨਿੱਜੀ ਕੰਪਨੀਆਂ ਦੇ ਸੀਈਓ ਅਤੇ ਪ੍ਰਬੰਧ ਨਿਦੇਸ਼ਕਾਂ ਦੀ ਇੱਕ ਬੈਠਕ ਬੁਲਾਈ ਹੈ। ਬੈਠਕ ਵਿੱਚ ਦੂਰਸੰਚਾਰ ਵਿਭਾਗ ਇਹ ਜਾਨਣਾ ਚਾਹੇਗਾ ਕਿ ਦੂਰਸੰਚਾਰ ਕੰਪਨੀਆਂ ਐਮਐਨਪੀ ਸੇਵਾ ਸ਼ੁਰੂ ਕਰਨ ਲਈ ਕਿਸ ਹੱਦ ਤੱਕ ਤਿਆਰ ਹਨ। ਐਮਐਨਪੀ ਇੱਕ ਅਜਿਹੀ ਸੇਵਾ ਹੈ, ਜਿਸਦੇ ਤਹਿਤ ਉਪਭੋਗਤਾਵਾਂ ਨੂੰ ਆਪਣਾ ਪੁਰਾਣਾ ਮੋਬਾਇਲ ਨੰਬਰ ਜਾਰੀ ਰੱਖਦੇ ਹੋਏ ਆਪਰੇਟਰ ਬਦਲਣ ਦੀ ਸੁਵਿਧਾ ਹੋਵੇਗੀ। Date:2010-02-04 Time:00:01:13
ਨਵੀਂ ਦਿੱਲੀ : ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕਿਟਿੰਗ ਫਾਊਂਡੇਸ਼ਨ (ਨੈਫ਼ੇਡ)ਨੇ ਕੀਮਤਾਂ ਨੂੰ ਕੰਟਰੋਲ ਕਰਨ ਦੀ ਯੋਜਨਾ ਤਹਿਤ ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ 41 ਰੁਪਏ ਪ੍ਰਤੀ ਕਿਲੋਗ੍ਰਾਮ ਚੀਨੀ ਅਤੇ 16 ਰੁਪਏ ਪ੍ਰਤੀ ਕਿਲੋਗ੍ਰਾਮ ਪਿਆਜ ਦੀ ਵਿੱਕਰੀ ਕਰਨ ਦੀ ਯੋਜਨਾ ਬਣਾਈ ਹੈ। Date:2010-02-04 Time:00:01:13
ਨਵੀਂ ਦਿੱਲੀ - ਏਸਾਰ ਨੇ ਆਪਣਾ ਨਵਾਂ ਸਮਾਰਟਫੋਨ 'ਲਿਕਵਿਡ' ਅੱਜ ਭਾਰਤੀ ਬਜ਼ਾਰ ਵਿੱਚ ਪੇਸ਼ ਕੀਤਾ। ਇਹ ਦੁਨੀਆ ਦਾ ਪਹਿਲਾ ਸਨੈਪਡ੍ਰੈਗਨ ਅਤੇ ਐਂਡ੍ਰੋਇਡ 1.6 ਤਕਨੀਕ ਵਾਲਾ ਸਮਾਰਟਫੋਨ ਹੈ। ਏਸਾਰ ਹੈਂਡਹੇਲਡ ਬਿਜ਼ਨੈਸ ਗਰੁੱਪ (ਐਸਐਚਬੀਜੀ) ਦੇ ਕੰਟਰੀ ਹੈਡ ਰਿਚਰਡ ਟਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ (ਲਿਕਵਿਡ) ਵਿੱਚ ਅਤਿ-ਆਧੁਨਿਕ ਤਕਨੀਕ ਦੇ ਨਾਲ-ਨਾਲ ਨਵੇਂ ਫੀਚਰਸ ਨੂੰ ਸ਼ਾਮਿਲ ਕੀਤਾ ਗਿਆ ਹੈ। Date:2010-02-04 Time:00:01:13
ਮੁੰਬਈ : ਪੂੰਜੀ ਬਾਜਾਰ ਪ੍ਰਬੰਧਨ ਭਾਰਤੀ ਸਕਿਊਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਮਿਊਚਅਲ ਫੰਡਾਂ ਦਾ ਕਾਰੋਬਾਰ ਕਰਨ ਵਾਲੀ ਕੰਪਨੀਆਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। Date:2010-02-04 Time:00:01:13
ਮੁੰਬਈ : ਨਿੱਜੀ ਖੇਤਰ ਬੀਮਾ ਕੰਪਨੀ ਕੋਟਕ ਮਹਿੰਦਰਾ ਦੀ ਕੋਟਕ ਲਾਈਫ਼ ਇੰਸ਼ੋਰੇਂਸ ਦਾ ਮੌਜੂਦਾ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ ਕਾਰੋਬਾਰ 39 ਪ੍ਰਤੀਸ਼ਤ ਵੱਧਕੇ 711.62 ਕਰੋੜ ਰੁਪਏ ਹੋ ਗਿਆ ਹੈ ਅਤੇ ਕੰਪਨੀ ਦਾ ਸ਼ੁੱਧ ਲਾਭ ਵੀ 18.52 ਕਰੋੜ ਰੁਪਏ ਪ੍ਰਤੀ ਤਿਮਾਹੀ ਦਰਜ ਕੀਤਾ ਗਿਆ ਹੈ। Date:2010-02-04 Time:00:01:13
ਲੰਡਨ : ਦੁਨੀਆ ਦੇ ਦੋ ਉੱਚ ਊਰਜਾ ਦਾ ਉਪਭੋਗ ਕਰਨ ਵਾਲੇ ਦੇਸ਼ ਚੀਨ ਅਤੇ ਅਮਰੀਕਾ ਵਿੱਚ ਮੰਗ ਵਧਾਉਣ ਦੇ ਸੰਭਾਵਨਾ ਨਾਲ ਕੌਮਾਂਤਰੀ ਬਾਜਾਰ ਵਿੱਚ ਅੱਜ ਕੱਚੇ ਤੇਲ ਦੇ ਭਾਅ 75 ਡਾਲਰ ਪ੍ਰਤੀ ਬੈਰਲ ਦੇ ਉਪਰ ਪਹੁੰਚ ਗਏ। Date:2010-02-04 Time:00:01:13
ਇੰਦੌਰ : ਪਿਆਜਿਓ ਵ੍ਹੀਕਲਜ਼ ਪ੍ਰਾਈਵੇਟ ਲਿਮੀਟੇਡ ਦੁਆਰਾ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਦੇ ਲਈ ਹਲਕੇ ਢੋਆ ਢੁਆਈ ਵਾਹਨ ਸ਼੍ਰੇਣੀ ਵਿੱਚ ਕਾਰਗੋ ਆਪੇ ਟੱਰਕ ਪਲਸ ਨੂੰ ਇੱਥੇ ਲਾਂਚ ਕੀਤਾ। Date:2010-02-04 Time:00:01:13
ਨਵੀਂ ਦਿੱਲੀ : ਭਾਰਤੀ ਕੰਪਨੀਆਂ ਦੀਆਂ ਨਵੀਂਆਂ ਨਿਯੁਕਤੀਆਂ ਸਬੰਧੀ ਯੋਜਨਾਵਾਂ ਜੋੜ੍ਹ ਫੜ੍ਹ ਰਹੀਆਂ ਹਨ, ਅਤੇ ਪਿਛਲੇ ਸਾਲ ਸਤੰਬਰ ਤੋਂ ਹੁਣ ਤੱਕ ਵਿਸ਼ਵ ਵਿੱਚ ਇਹਨਾਂ ਕੰਪਨੀਆਂ ਦੁਆਰਾ ਨਿਯੁਕਤੀ ਦਾ ਪੱਧਰ ਸ਼ਿਖਰ ਉੱਤੇ ਹੈ। Date:2010-02-04 Time:00:01:13
ਕੋਇੰਬਟੂਰ - ਰੱਖਿਆ ਮੰਤਰੀ ਏਕੇ ਐਂਟਨੀ ਨੇ ਭਾਰਤ ਮੂਲ ਦੇ ਵਿਦੇਸ਼ਾਂ ਵਿਚ ਵੱਸਦੇ ਵਿਗਿਆਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਰਤ ਵਿਚ ਆਕੇ ਰਾਸ਼ਟਰੀ ਸੋਧ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਲਈ ਕੰਮ ਕਰਨ।ਉਹਨਾਂ ਕਿਹਾ ਕਿ ਇਸ ਮੰਤਵ ਲਈ ਰੱਖਿਆ ਸੋਧ ਅਤੇ ਵਿਕਾਸ ਸੰਗਠਨ(ਡੀਆਰਡੀਓ) ਨੇ ਕਈ ਇਹਨਾਂ ਵਿਗਿਆਨੀਆਂ ਨੂੰ ਜੋੜਨ ਲਈ ਕਈ ਭਰਤੀ ਸਕੀਮਾਂ ਵੀ ਚਲਾਈਆਂ ਹੋਈਆਂ ਹਨ। Date:2010-02-04 Time:00:01:13
ਰਾਏਪੁਰ : ਸਰਵਜਨਕ ਖੇਤਰ ਦੇ ਉਦਯੋਗ ਭਿਲਾਈ ਇਸਪਾਤ ਪਲਾਂਟ ਵਿੱਚ ਤਿੰਨ ਦਿਨ ਪਹਿਲਾਂ ਅੱਗ ਲੱਗਣ ਨਾਲ 500 ਕਰੋੜ ਰੁਪਏ ਤੋਂ ਜਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਇਸਦੇ ਕਾਰਣ ਠੱਪ ਹੋਈ ਤਾਪ ਭੱਠੀਆਂ ਸ਼ੁਰੂ ਨਹੀਂ ਹੋ ਸਕੀਆਂ ਹਨ। Date:2010-02-04 Time:00:01:13
ਨਵੀਂ ਦਿੱਲੀ : ਦੇਸ਼ ਬਹੁ ਉਪਯੋਗੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਛੋਟੇ ਵਾਹਨ ਦੇ ਬਾਜਾਰ ਵਿੱਚ ਅੱਜ ਆਪਣਾ ਮਿੰਨੀ ਟੱਰਕ ਮੈਕਸਿਮੋ ਬਾਜਾਰ ਵਿੱਚ ਉਤਾਰਿਆ। Date:2010-02-04 Time:00:01:13
ਨਵੀਂ ਦਿੱਲੀ : ਖਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਕੋਰੋਮੰਡਲ ਇੰਟਰਨੈਸ਼ਨਲ ਲਿਮੀਟੇਡ ਨੇ ਆਂਧਰਾ ਪ੍ਰਦੇਸ਼ ਵਿੱਚ ਕਾਕੀਨਾਡਾ ਦੇ ਆਪਣੇ ਪਲਾਂਟ ਵਿੱਚ ਤੱਤਕਾਲ ਕੰਮ ਬੰਦ ਕਰ ਦਿੱਤਾ ਹੈ।ਕੰਪਨੀ ਨੇ ਕਿਹਾ ਹੈ ਕਿ ਇਹ ਫੈਸਲਾ ਤੱਤਕਾਲ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਕਾਰਖ਼ਾਨੇ ਵਿੱਚ ਅਸਥਾਈ ਤੌਰ 'ਤੇ ਕੰਮ ਨਿਲੰਬਿਤ ਰਹੇਗਾ। Date:2010-02-04 Time:00:01:13
ਮੁੰਬਈ : ਭਾਰਤੀ ਸ਼ੇਅਰ ਬਾਜਾਰ ਵਿੱਚ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ ਹੈ ਅਤੇ ਅੱਜ ਦਿਨ ਭਰ ਬਾਜਾਰ ਵਿੱਚ ਖਰੀਦਾਰੀ ਦਾ ਮਾਹੌਲ ਰਿਹਾ ਹੈ। ਅੱਜ ਸੈਂਸੇਕਸ 333 ਅੰਕਾਂ ਦੀ ਬੜ੍ਹਤ ਦੇ ਨਾਲ 16496 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 102 ਅੰਕਾਂ ਦੀ ਬੜ੍ਹਤ ਦੇ ਨਾਲ 4932 ਦੇ ਪੱਧਰ ਉੱਤੇ ਬੰਦ ਹੋਇਆ। Date:2010-02-04 Time:00:01:12
ਨਵੀਂ ਦਿੱਲੀ - ਵਿੱਤ ਮੰਤਰਾਲੇ ਨੇ ਕਿਹਾ ਹੈ ਕਿ 3-ਜੀ ਵਾਇਰਲੈਸ ਸਪੈਕਟ੍ਰਮ ਦੀ ਨਿਲਾਮੀ ਦੇ ਸਮੇਂ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਵਿੱਤ ਸਕੱਤਰ ਅਸ਼ੋਕ ਚਾਵਲਾ ਨੇ ਇਹ ਪੁੱਛੇ ਜਾਣ 'ਤੇ ਕਿ ਕੀ 3-ਜੀ ਸਪੈਕਟ੍ਰਮ ਦੀ ਨਿਲਾਮੀ ਅਗਲੇ ਵਿੱਤ ਵਰ੍ਹੇ ਤੱਕ ਲਈ ਟਲ ਗਈ ਹੈ, ਕਿਹਾ ਕਿ ਅਜੇ 3-ਜੀ ਸਪੈਕਟ੍ਰਮ ਦੀ ਨਿਲਾਮੀ ਬਾਰੇ ਕੋਈ ਰਸਮੀਂ ਫੈਸਲਾ ਨਹੀਂ ਹੋਇਆ ਹੈ। Date:2010-02-04 Time:00:01:12
ਅੰਮ੍ਰਿਤਾ ਰਾਓ 28 ਸਾਲ ਦੀ ਹੋ ਗਈ ਹੈ। ਕਰੀਅਰ ਵੀ ਉਹਨਾਂ ਦਾ ਕੁਝ ਖਾਸ ਨਹੀਂ ਚੱਲ ਰਿਹਾ ਹੈ। ਇਸ ਉਮਰ 'ਚ ਬਾਲੀਵੁੱਡ ਦੀਆਂ ਜ਼ਿਆਦਾਤਰ ਨਾਇਕਾਵਾਂ ਵਿਆਹ ਕਰ ਕੇ ਘਰ ਵਸਾਉਣ ਦਾ ਫੈਸਲਾ ਕਰ ਲੈਂਦੀਆਂ ਹਨ। ਪਰ ਅੰਮ੍ਰਿਤਾ ਦਾ ਮੰਨਣਾ ਹੈ ਕਿ ਅਜੇ ਵੀ ਉਹਨਾਂ ਨੂੰ ਬਹੁਤ ਕੁਝ ਹਾਸਿਲ ਕਰਨਾ ਹੈ ਅਤੇ ਉਹਨਾਂ ਨੂੰ ਵਿਆਹ ਦੀ ਕੋਈ ਕਾਹਲੀ ਨਹੀਂ ਹੈ। ਅੱਜ ਵੀ ਅੰਮ੍ਰਿਤਾ ਰਾਓ ਦੇ ਦਿਮਾਗ਼ 'ਚ ਇਹੀ ਗੱਲ ਹਾਵੀ ਰਹਿੰਦੀ ਹੈ ਕਿ ਸ਼ਿਆਮ ਬੈਨੇਗਲ ਨਾਲ ਫ਼ਿਲਮ 'ਵੈਲਕਮ ਟੂ ਸੱਜਨਪੁਰ' ਕਰਨਾ ਉਸ ਲਈ ਖੁਸ਼ਨਸੀਬੀ ਸੀ। ਹਮੇਸ਼ਾ ਜ਼ਿਆਦਾ ਮਾੜੇ ਦ੍ਰਿਸ਼ਾਂ ਤੋਂ ਦੂਰ ਰਹੀ ਅੰਮ੍ਰਿਤਾ ਰਾਓ ਕਾਮੁਕ ਕਿਰਦਾਰ ਵੀ ਕਰਦੀ ਹੈ ਪਰ ਖਾਹਮਖਾਹ ਦੀ ਮੁਕਾਬਲੇਬਾਜ਼ੀ ਤੋਂ ਦੂਰ ਹੀ ਰਹੀ ਹੈ। ਫ਼ਿਲਮ 'ਵਿਵਾਹ' ਉਸ ਲਈ ਸੁਨਹਿਰੀ ਸਾਬਤ ਹੋਈ ਸੀ ਤੇ ਲੋਕ ਉਸ ਨੂੰ ਦੇਖਦੇ ਹੀ ਪੂਨਮ-ਪੂਨਮ ਪ Date:2010-02-04 Time:00:01:12
ਨਵੀਂ ਦਿੱਲੀ - ਆਈਪੀਐਲ ਕ੍ਰਿਕਟ ਟੂਰਨਾਮੈਂਟ ਵਿਚ ਸੁਰੱਖਿਆ ਦਾ ਮੁੱਦਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।ਇਸ ਵਿਚ ਖੇਡਣ ਵਾਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਗਰੋਂ ਦੱਖਣੀ ਅਫ੍ਰੀਕਾ ਦੇ ਕ੍ਰਿਕਟਰਾਂ ਨੂੰ ਵੀ ਹੁਣ ਸੁਰੱਖਿਆ ਦੀ ਚਿੰਤਾ ਤੰਗ ਕਰ ਰਹੀ ਹੈ। Date:2010-02-04 Time:00:01:12
ਨਵੀਂ ਦਿੱਲੀ - ਭਾਰਤੀ ਓਲੰਪਿਕ ਸੰਘ ਦੇ ਸੀਨੀਅਰ ਉਪ ਪ੍ਰਧਾਨ ਵਿਜੇ ਕੁਮਾਰ ਮਲਹੋਤਰਾ ਨੇ ਖੇਡ ਮੰਤਰੀ ਐਮਐਸ ਗਿਲ ਦੀ ਆਲੋਚਨਾ ਕਰਦਿਆਂ ਇੱਥੇ ਕਿਹਾ ਕਿ ਗਿੱਲ ਦਾ ਕੰਮ ਸਿਰਫ ਸਟੇਡੀਅਮ ਦਾ ਉਦਘਾਟਨ ਕਰਕੇ ਸਿਹਰਾ ਲੁੱਟਣਾ ਹੀ ਰਹਿ ਗਿਆ ਹੈ। Date:2010-02-04 Time:00:01:12
ਸ਼ਾਹਰੁਖ ਖਾਨ ਅਤੇ ਕਾਜੋਲ ਨਿਊਯਾਰਕ ਸਟਾਕ ਐਕਸਚੇਂਜ਼ ਨਾਸਡੈਕ ਦੀ ਸ਼ੁਰੂਆਤੀ ਘੰਟੀ ਵਜਾਉਣ ਵਾਲੇ ਪਹਿਲੇ ਭਾਰਤੀ ਫਿਲਮ ਅਦਾਕਾਰ ਬਣ ਗਏ ਹਨ। ਇਹ ਦੋਵੇਂ ਅਦਾਕਾਰ ਆਪਣੀ ਤਾਜ਼ਾ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਪ੍ਰਚਾਰ ਲਈ ਫੌਕਸ ਸਰਚਲਾਈਟ ਪਿਕਚਰਜ਼ ਨੇ ਸੱਦਾ ਦਿੱਤਾ ਹੋਇਆ ਸੀ ਜੋ ਕਿ ਅਮਰੀਕਾ 'ਚ ਇਸ ਫਿਲਮ ਦੀ ਵਿਤਰਕ ਹੈ। ਇਸ ਮੌਕੇ ਸ਼ਾਹਰੁਖ ਅਤੇ ਕਾਜੋਲ ਨੇ ਸਥਾਨਕ ਸਮੇਂ 9 ਵਜੇ ਵਿਸ਼ਵ ਦੇ ਸੱਭ ਤੋਂ ਵੱਡੇ ਸਟਾਕ ਐਕਸਚੇਜ਼ ਦੀ ਸ਼ੁਰੂਆਤੀ ਘੰਟੀ ਵਜਾਈ। Date:2010-02-04 Time:00:01:12
ਪਾਕਿਸਤਾਨੀ ਖਿਡਾਰੀਆਂ ਨੂੰ ਆਈਪੀਐਲ ਵਿੱਚ ਸ਼ਾਮਿਲ ਕੀਤੇ ਜਾਣ ਦੇ ਪੱਖ ਵਿੱਚ ਅਭਿਨੇਤਾ ਸ਼ਾਹਰੁਖ ਖਾਨ ਦੇ ਬਿਆਨ 'ਤੇ ਭੜਕੀ ਸ਼ਿਵਸੈਨਾ ਨੇ ਸ਼ਾਹਰੁਖ ਨੂੰ ਮਾਫ਼ੀ ਮੰਗਣ ਲਈ ਕਿਹਾ, ਪਰ ਸ਼ਾਹਰੁਖ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਜਦੋਂ ਉਹਨਾਂ ਨੇ ਕੋਈ ਗ਼ਲਤੀ ਹੀ ਨਹੀਂ ਕੀਤੀ ਤਾਂ ਮਾਫ਼ੀ ਕਿਉਂ ਮੰਗਣ। ਇਸ ਗੱਲ ਤੇ ਸ਼ਿਵਸੈਨਾ ਹੋਰ ਭੜਕ ਗਈ। ਸ਼ਿਵਸੈਨਾ ਨੇਤਾ ਸੰਜੇ ਰਾਉਤ ਨੇ ਤਾਂ ਸਾਫ਼ ਧਮਕੀ ਦਿੱਤੀ ਹੈ ਕਿ ਅਮਰੀਕਾ ਵਿੱਚ ਰਹਿ ਕੇ ਇਹ ਕਹਿਣਾ ਚੰਗਾ ਲੱਗਦਾ ਹੈ ਕਿ ਮਾਫ਼ੀ ਨਹੀਂ ਮੰਗਾਂਗਾ, ਪਰ ਜੇਕਰ ਹਿੰਮਤ ਹੈ ਤਾਂ ਮੁੰਬਈ ਵਿੱਚ ਆ ਕੇ ਇਹ ਗੱਲ ਕਹਿਣ ਕਿ ਮਾਫ਼ੀ ਨਹੀਂ ਮੰਗਾਂਗਾ। ਉੱਧਰ ਸ਼ਿਵਸੈਨਾ ਮੁੰਬਈ ਦੇ ਸਿਨੇਮਾ ਹਾਲ ਮਾਲਿਕਾਂ ਨੂੰ ਧਮਕਾ ਰਹੀ ਹੈ ਕਿ ਜੇਕਰ ਉਹਨਾਂ ਨੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਮਾਈ ਨੇਮ ਇਜ਼ ਖਾਨ' ਨੂੰ ਰਿਲੀਜ਼ ਕੀਤਾ Date:2010-02-04 Time:00:01:12
ਲਖਨਊ - ਸਮਾਜਵਾਦੀ ਪਾਰਟੀ ਨੇ ਆਪਣੇ ਸਾਬਕਾ ਜਨਰਲ ਸਕੱਤਰ ਅਮਰ ਸਿੰਘ, ਰਾਮਪੁਰ ਤੋਂ ਸਾਂਸਦ ਜਯਾ ਪ੍ਰਦਾ ਅਤੇ ਚਾਰ ਵਿਧਾਇਕਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਦੇ ਦੋਸ਼ 'ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ।ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਣੀ ਦੀ ਮੀਟਿੰਗ 'ਚ ਉਕਤ ਫ਼ੈਸਲਾ ਲਿਆ ਗਿਆ। Date:2010-02-04 Time:00:01:12
ਤੇਹਰਾਨ : ਇਰਾਨ ਨੇ ਸਵਦੇਸ਼ੀ ਤਕਨੀਕ ਨਾਲ ਨਿਰਮਿਤ ਉਪਗ੍ਰਹਿ ਲਾਂਚਰ ਦਾ ਅੱਜ ਸਫ਼ਲ ਟੈਸਟ ਕੀਤਾ। ਇਸ ਖ਼ਬਰ ਨਾਲ ਪੱਛਮੀ ਦੇਸ਼ਾਂ ਦੀਆਂ ਚਿੰਤਾਵਾਂ ਵੱਧ ਸਕਦੀਆਂ ਹਨ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਰਾਨ ਪ੍ਰਮਾਣੂ ਬੰਬ ਅਤੇ ਉਸਦੇ ਛੱਡਣ ਲਈ ਮਿਜ਼ਾਇਲ ਵਿਕਸਤ ਕਰ ਰਿਹਾ ਹੈ। Date:2010-02-04 Time:00:01:12
ਕਰਬਲਾ : ਮੁਸਲਮਾਨਾਂ ਦੇ ਪਵਿੱਤਰ ਧਾਰਮਿਕ ਸਥਲ ਕਰਬਲਾ ਵਿੱਚ ਅੱਜ ਇੱਕ ਵਾਹਨ ਵਿੱਚ ਛੁਪਾਕੇ ਰੱਖੇ ਗਏ ਬੰਬ ਦੇ ਫੱਟਣ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 90 ਹੋਰ ਫੱਟੜ ਹੋ ਗਏ। Date:2010-02-04 Time:00:01:12
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |