Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 3 - 2 - 2010

ਬਿਕਨੀ ਪਾਉਣ ਲਈ ਤਿਆਰ ਨਹੀਂ ਵਿਦਿਆ

ਵਿਦਿਆ ਬਾਲਨ ਨੇ ਆਪਣੇ ਹੀ ਕੁੱਝ ਨਿਯਮ ਬਣਾ ਰੱਖੇ ਹਨ, ਜਿਨ੍ਹਾਂ ਵਿੱਚ ਇੱਕ ਹੈ ਬਿਕਨੀ ਨਾ ਪਾਉਣ ਦਾ। ਵਿਦਿਆ ਦਾ ਮੰਨਣਾ ਹੈ ਕਿ ਬਿਕਨੀ ਵਿੱਚ ਉਹ ਅਸਿਹਜ ਮਹਿਸੂਸ ਕਰਦੀ ਹੈ ਇਸਲੀ ਸਿਲਵਰ ਸਕ੍ਰੀਨ ਤੇ ਉਹ ਕਦੀ ਬਿਕਨੀ ਵਿੱਚ ਨਜ਼ਰ ਨਹੀਂ ਆਵੇਗੀ।

Date:2010-02-03 Time:00:01:48

ਸਲਮਾਨ ਬਣਨਗੇ ਖਲਨਾਇਕ

ਹਾਲ ਵਿੱਚ ਹੀ ਆਈ ਸਲਮਾਨ ਖਾਨ ਦੀ ਫ਼ਿਲਮ 'ਵੀਰ' ਭਾਵੇਂ ਹੀ ਪਿਟ ਗਈ ਹੋਵੇ, ਪਰ ਸੱਲੂ ਦੀ ਵੀਰਤਾ ਤੇ ਕੋਈ ਅਸਰ ਨਹੀਂ ਪਿਆ। ਖ਼ਬਰ ਹੈ ਕਿ ਬੰਦਾ ਹੁਣ ਮਹਾਸਫਲ ਫ਼ਿਲਮ 'ਮਿ. ਇੰਡੀਆ' ਦੀ ਸਿਕਵਲ ਵਿੱਚ ਕੰਮ ਕਰਨ ਜਾ ਰਹੇ ਹਨ।

Date:2010-02-03 Time:00:01:48

'ਮਾਈ ਨੇਮ ਇਜ਼ ਖਾਨ' 'ਚ ਕੋਈ ਅੱਤਵਾਦੀ ਨਹੀਂ-ਸ਼ਾਹਰੁਖ

ਅਮਰੀਕਾ 'ਤੇ ਹੋਏ ਹਮਲਿਆਂ ਮਗਰੋਂ ਮੁਸਲਮਾਨਾਂ ਨੂੰ ਹੰਢਾਉਣੇ ਪਏ ਕਸ਼ਟ 'ਤੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਵੱਲੋਂ ਬਣਾਈ ਗਈ ਫ਼ਿਲਮ 'ਮਾਈ ਨੇਮ ਇਜ਼ ਖਾਨ' ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ 'ਚ 'ਆਸ ਤੇ ਮਨੁੱਖਤਾ' ਦਾ ਪੱਖ ਹੈ ਅਤੇ ਪੂਰੀ ਫ਼ਿਲਮ 'ਚ ਕੋਈ ਅੱਤਵਾਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਨਾਂਅ 'ਮਾਈ ਨੇਮ ਇਜ਼ ਖਾਨ' ਇਹ ਪ੍ਰਭਾਵ ਦੇਣ ਲਈ ਹੈ ਕਿ ਮੈਂ ਮੁਸਲਮਾਨ ਹਾਂ, ਪਰ ਅੱਤਵਾਦੀ ਨਹੀਂ। ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਅਤੇ ਕਾਜੋਲ ਲੰਮੇ ਅਰਸੇ ਮਗਰੋਂ ਇਕੱਠੇ ਸਕਰੀਨ 'ਤੇ ਆ ਰਹੇ ਹਨ। ਇਸ ਫ਼ਿਲਮ ਨੂੰ ਕਰਨ ਜੌਹਰ ਨੇ ਨਿਰਦੇਸ਼ਤ ਕੀਤਾ ਹੈ ਅਤੇ ਫ਼ਿਲਮ 12 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

Date:2010-02-03 Time:00:01:48

ਗਰਭਵਤੀ ਮਹਿਲਾ ਦਾ ਹੋਵੇਗਾ ਰਜਿਸਟ੍ਰੇਸ਼ਨ

ਨਵੀਂ ਦਿੱਲੀ : ਜਣਨ ਕਿਰਿਆ ਸਮੇਂ ਉੱਚਿਤ ਦੇਖਭਾਲ ਸੁਨਿਸ਼ਚਿਤ ਕਰਨ ਦੇ ਲਈ ਜਲਦ ਹੀ ਹਰੇਕ ਗਰਭਵਤੀ ਤੇ ਨਵਜਾਤ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਦੇਸ਼ ਵਿੱਚ ਹਰ ਸਾਲ ਦੋ ਕਰੋੜ 70 ਲੱਖ ਔਰਤਾਂ ਗਰਭਵਤੀ ਹੁੰਦੀਆਂ ਹਨ।

Date:2010-02-03 Time:00:01:46

ਆਰਥਿਕ ਪੈਕੇਜ ਵਾਪਸ ਲੈਣ ਦਾ ਵੇਲਾ : ਸੁੱਬਾਰਾਵ

ਮੁੰਬਈ : ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੁਬਾਰਾਵ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਮੰਦੀ ਤੋਂ ਉਭਰਣ ਦੇ ਲਈ ਜਾਰੀ ਕੀਤੇ ਗਏ ਆਰਥਿਕ ਪੈਕੇਜਾਂ ਨੂੰ ਵਾਪਸ ਲੈਣ ਦਾ ਸਮਾਂ ਆ ਗਿਆ ਹੈ।

Date:2010-02-03 Time:00:01:46

ਬੜ੍ਹਤ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ

ਮੁੰਬਈ : ਸੋਮਵਾਰ ਨੂੰ ਵਿਕਵਾਲੀ ਦੇ ਦਬਾਅ ਕਾਰਣ ਦੇਸ਼ ਦੇ ਸ਼ੇਅਰ ਬਾਜਾਰ ਘਾਟੇ ਵਿੱਚ ਬੰਦ ਹੋਏ ਸਨ, ਪ੍ਰੰਤੂ ਮੰਗਲਵਾਰ ਨੂੰ ਇਹ ਬੜ੍ਹਤ ਦੇ ਨਾਲ ਖੁੱਲ੍ਹੇ।

Date:2010-02-03 Time:00:01:46

ਹੈਕਰਾਂ ਦੇ ਨਿਸ਼ਾਨੇ 'ਤੇ ਸੋਸ਼ਲ ਨੈਟਵਰਕਿੰਗ ਸਾਈਟਸ

ਕੰਪਿਊਟਰ ਹੈਕਰਾਂ ਦੀਆਂ ਨਜ਼ਰਾਂ ਹੁਣ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਹਨ। ਇਹ ਦਾਅਵਾ ਅਮਰੀਕਾ ਦੀ ਇੱਕ ਕੰਪਿਊਟਰ ਸਕਿਓਰਿਟੀ ਫਰਮ ਨੇ ਕੀਤਾ ਹੈ। ਫਰਮ ਦਾ ਕਹਿਣਾ ਹੈ ਕਿ ਹੈਕਰ ਫੇਸਬੁੱਕ ਅਤੇ ਟਵਿਟਰ ਰਾਹੀਂ ਵਿਅਕਤੀਗਤ ਜਾਣਕਾਰੀਆਂ ਚੁਰਾਉਣ ਵਿੱਚ ਲੱਗੇ ਹੋਏ ਹਨ। ਸੈਨ ਫ੍ਰਾਂਸਿਸਕੋ ਦੀ ਕੰਪਿਊਟਰ ਸਕਿਓਰਿਟੀ ਫਰਮ ਸੋਫੋਸ ਨੇ ਜਾਂਚ ਦੇ ਅਧਾਰ ਤੇ ਕਈ ਨਸੀਹਤਾਂ ਦਿੱਤੀਆਂ ਹਨ। ਸੋਫੋਜ ਦੇ ਮੁਤਾਬਕ ਸੋਸ਼ਲ ਨੈਟਵਰਕਿੰਗ ਸਾਈਟਸ ਵਿੱਚ ਸਪੈਮ ਮੈਸੇਜ ਦੇ ਮਾਮਲੇ ਵਧੇ ਹਨ ਅਤੇ ਇਹਨਾਂ ਰਾਹੀਂ ਕਈ ਵਾਇਰਸ ਇੱਧਰ-ਉੱਧਰ ਭੇਜੇ ਜਾ ਰਹੇ ਹਨ।

Date:2010-02-03 Time:00:01:46

ਡਾਟਾਕਾਮ ਮੋਬਾਇਲ ਸੇਵਾ ਸ਼ੁਰੂ ਕਰੇਗੀ

ਦਾਵੋਸ - ਭਾਰਤ ਦੇ ਦੂਰਸੰਚਾਰ ਖੇਤਰ ਵਿੱਚ ਇਸੇ ਮਹੀਨੇ ਤੋਂ ਮੁਕਾਬਲਾ ਹੋਰ ਤੇਜ ਹੋਣ ਦੀ ਉਮੀਦ ਹੈ। ਵੀਡੀਓਕਾਨ ਦੀ ਡਾਟਾਕਾਮ ਨੇ 20 ਫਰਵਰੀ ਤੋਂ ਮੁੰਬਈ ਵਿੱਚ ਮੋਬਾਇਲ ਪਰਿਚਾਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅਗਲੇ 18 ਮਹੀਨੇ ਵਿੱਚ ਪੂਰੇ ਦੇਸ਼ ਵਿੱਚ ਮੋਬਾਇਲ ਪਰਿਚਾਲਨ ਸ਼ੁਰੂ ਕਰ ਦਵੇਗੀ। ਵੀਡੀਓਕਾਨ ਇੰਡਸਟ੍ਰੀਜ਼ ਦੇ ਪ੍ਰਧਾਨ ਅਤੇ ਵਾਇਸ ਚੇਅਰਮੈਨ ਪ੍ਰਦੀਪ ਕੁਮਾਰ ਐਨ ਧੂਤ ਨੇ ਵਿਸ਼ਵ ਆਰਥਿਕ ਮੰਚ ਦੇ ਦੌਰਾਨ ਕਿਹਾ ਕਿ ਅਸੀਂ ਅਗਲੇ 18 ਮਹੀਨੇ ਵਿੱਚ ਪੂਰੇ ਦੇਸ਼ ਵਿੱਚ ਮੋਬਾਇਲ ਸੇਵਾ ਸ਼ੁਰੂ ਕਰ ਦਵਾਂਗੇ। ਡਾਟਾਕਾਮ ਟਿਕਾਊ ਉਪਭੋਗਤਾ ਖੇਤਰ ਦੇ ਵੀਡੀਓਕਾਨ ਸਮੂਹ ਦੀ ਸਹਾਇਕ ਇਕਾਈ ਹੈ।

Date:2010-02-03 Time:00:01:46

ਹੋਂਡਾ ਦੀ ਵਹੀਕਲ ਵਿੱਕਰੀ ਵੱਧੀ

ਨਵੀਂ ਦਿੱਲੀ : ਦੋ ਟਾਇਰਾ ਵਾਹਨ ਨਿਰਮਾਤਾ ਕੰਪਨੀ ਹੋਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਦੀ ਜਨਵਰੀ ਮਹੀਨੇ ਵਿੱਚ ਵਿੱਕਰੀ ਇੱਕ ਲੱਖ 18 ਹਜਾਰ 571 ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 94 ਹਜਾਰ 982 ਤੋਂ 24.83 ਪ੍ਰਤੀਸ਼ਤ ਜਿਆਦਾ ਹੈ।

Date:2010-02-03 Time:00:01:46

ਜੇਬੀਐੱਫ਼ ਨੇ ਕੀਤਾ ਓਮਾਨ ਆਇਲ ਨਾਲ ਕਰਾਰ

ਨਵੀਂ ਦਿੱਲੀ : ਜੇਬੀਐੱਫ਼ ਇੰਡਸਟਰੀਜ਼ ਨੇ ਓਮਾਨ ਆਇਲ ਕੰਪਨੀ ਦੇ ਨਾਲ ਓਮਾਨ ਵਿੱਚ 12 ਲੱਖ ਟਨ ਪ੍ਰਤੀ ਵਰ੍ਹੇ ਦੀ ਸਮਰੱਥਾ ਵਾਲਾ ਪਿਊਰੀਫਾਈਡ ਟੈਰੇਫਥੈਲਿਕ ਐਸਿਡ (ਪੀਟੀਏ) ਪਲਾਂਟ ਸਥਾਪਤ ਕਰਨ ਦੇ ਲਈ ਸਮਝੌਤਾ ਕੀਤਾ ਹੈ।

Date:2010-02-03 Time:00:01:46

ਗਰੀਬੀ 'ਚ ਹੋਵੇਗਾ ਇਜ਼ਾਫ਼ਾ : ਵਿਸ਼ਵ ਬੈਂਕ

ਨਵੀਂ ਦਿੱਲੀ : ਵਿਸ਼ਵ ਬੈਂਕ ਨੇ ਮੰਦੀ ਤੋਂ ਬਾਹਰ ਨਿਕਲਣ ਦੇ ਲਈ ਦਿੱਤੇ ਗਏ ਔਸਤ ਮਿਆਦ ਦੇ ਰਾਹਤ ਪੈਕੇਜ ਵਾਪਸ ਲੈਣ ਦੀ ਸਲਾਹ ਦਿੰਦਿਆਂ ਅਗਲੇ ਵਿੱਤ ਵਰ੍ਹੇ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਸਾਢੇ ਸੱਤ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ ਅਤੇ ਕੌਮਾਂਤਰੀ ਪੱਧਰ ਗਰੀਬੀ ਵੱਧਣ ਦੀ ਆਸ਼ੰਕਾ ਪ੍ਰਗਟ ਕੀਤੀ ਹੈ।

Date:2010-02-03 Time:00:01:46

ਗਿਰਾਵਟ 'ਚ ਬੰਦ ਹੋਇਆ ਸ਼ੇਅਰ ਬਾਜਾਰ

ਮੁੰਬਈ : ਮੰਗਲਵਾਰ ਦੀ ਸਵੇਰੇ ਬੜ੍ਹਤ ਦੇ ਨਾਲ ਖੁੱਲ੍ਹੇ ਭਾਰਤੀ ਸ਼ੇਅਰ ਬਾਜਾਰ ਸ਼ਾਮ ਨੂੰ ਗਿਰਾਵਟ ਦੇ ਨਾਲ ਬੰਦ ਹੋਏ। ਜਿੱਥੇ ਸੈਂਸੇਕਸ 192.59 ਅੰਕਾਂ ਦੀ ਗਿਰਾਵਟ ਦੇ ਨਾਲ 16163.44 ਉੱਤੇ ਜਦਕਿ ਨਿਫ਼ਟੀ 69.60 ਅੰਕ ਡਿੱਗਕੇ 4830.10 ਉੱਤੇ ਬੰਦ ਹੋਇਆ।

Date:2010-02-03 Time:00:01:46

'ਤੀਨ ਪੱਤੀ' ਦੀ ਕਹਾਣੀ

'ਤੀਨ ਪੱਤੀ' ਨੂੰ ਲੈ ਕੇ ਅਮਿਤਾਭ ਬੱਚਨ ਬਹੁਤ ਉਤਸ਼ਾਹਿਤ ਹਨ। ਉਹਨਾਂ ਦਾ ਮੰਨਣਾ ਹੈ ਕਿ ਫਿਲਮ ਦਾ ਵਿਸ਼ਾ ਅਨੋਖਾ ਹੈ। ਤੀਨ ਪੱਤੀ ਤਾਸ਼ ਦਾ ਇੱਕ ਖੇਡ ਹੈ। ਗਣਿਤ ਅਤੇ ਤਾਸ਼ ਦੇ ਇਸ ਖੇਡ ਵਿਚਕਾਰਲੇ ਸਬੰਧ ਨੂੰ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ। ਅਮਿਤਾਭ ਬੱਚਨ ਅਤੇ ਬੇਨ ਕਿੰਗਸਲੇ ਵਰਗੇ ਮਹਾਨ ਅਭਿਨੇਤਾਵਾਂ ਨੂੰ ਇਸ ਫਿਲਮ ਵਿੱਚ ਦੇਖਣ ਨੂੰ ਮਿਲੇਗਾ। ਨਾਲ ਹੀ ਸ਼ਕਤੀ ਕਪੂਰ ਦੀ ਧੀ ਸ਼ਰਧਾ ਕਪੂਰ ਇਸ ਫਿਲਮ ਰਾਹੀਂ ਫਿਲਮਾਂ ਵਿੱਚ ਸ਼ੁਰੂਆਤ ਕਰ ਰਹੀ ਹੈ। ਵੈਂਕਟ (ਅਮਿਤਾਭ ਬੱਚਨ) ਇੱਕ ਗਣਿਤ ਮਾਹਿਰ ਹੈ। ਉਸ ਨੂੰ ਆਪਣੇ ਵਿਸ਼ੇ ਵਿੱਚ ਮਹਾਰਤ ਹਾਸਿਲ ਹੈ। ਦਿਨ-ਰਾਤ ਉਹ ਆਪਣੀਆਂ ਸੋਚਾਂ ਸੋਚਦਾ ਰਹਿੰਦਾ ਹੈ। ਉਹ ਇੱਕ ਨਵੀਂ ਥਿਊਰੀ ਪੇਸ਼ ਕਰਦਾ ਹੈ, ਪਰ ਉਸਦੇ ਸੀਨੀਅਰ ਪ੍ਰੋਫੈਸਰ ਥਿਊਰੀ ਨੂੰ ਨਕਾਰ ਦਿੰਦੇ ਹਨ। ਤਾਸ਼ ਖੇਡਦੇ ਸਮੇਂ ਇੱਕ ਦਿਨ ਵੈਂਕਟ ਨ

Date:2010-02-03 Time:00:01:46

ਆਮਿਰ ਦੇ ਪਿਤਾ ਤਾਹਿਰ ਹੁਸੈਨ ਦਾ ਦਿਹਾਂਤ

ਨਿਰਮਾਤਾ-ਨਿਰਦੇਸ਼ਕ ਅਤੇ ਆਮਿਰ ਖਾਨ ਦੇ ਪਿਤਾ ਤਾਹਿਤ ਹੁਸੈਨ ਦਾ 2 ਫਰਵਰੀ ਦੀ ਸਵੇਤੀ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿੱਚ ਦਿਹਾਂਤ ਹੋ ਗਿਆ। ਇਸ ਸਮੇਂ ਆਮਿਰ ਆਪਣੀ ਪਤਨੀ ਕਿਰਨ ਦੇ ਨਾਲ ਅਮਰੀਕਾ ਵਿੱਚ ਹਨ। ਖ਼ਬਰ ਮਿਲਦੇ ਹੀ ਉਹ ਭਾਰਤ ਵੱਲ ਰਵਾਨਾ ਹੋ ਗਏ।

Date:2010-02-03 Time:00:01:46

ਸੁੰਦਰਤਾ ਅਤੇ ਅਭਿਨੈ ਨਾਲ ਮਿਲਦਾ ਹੈ ਕੰਮ

ਪਿੱਛਲੇ ਦਿਨਾਂ ਰੀਲੀਜ਼ ਹੋਈ ਫ਼ਿਲਮ 'ਰਣ' ਵਿੱਚ ਵੈਸੇ ਤਾਂ ਬਿਗ ਬੀ ਮਤਲਬ ਅਮਿਤਾਭ ਬੱਚਨ ਦਾ ਨਾਂਅ ਚਲ ਰਿਹਾ ਹੈ। ਉਹਨਾਂ ਦੇ ਨਾਲ ਰਾਮੂ ਮਤਲਬ ਰਾਮਗੋਪਾਲ ਵਰਮਾ ਦਾ ਵੀ ਨਾਂਅ ਆਇਆ ਪਰ ਇੱਕ ਨਾਂਅ ਜਿਸ ਦੀ ਚਰਚਾ ਘੱਟ ਹੋਈ ਉਹ ਨਾਂਅ ਹੈ ਗੁਲ ਪਨਾਗ ਦਾ।

Date:2010-02-03 Time:00:01:46

ਵੱਖਰੀਆਂ ਪੈੜਾਂ ਪਾ ਗਿਆ ਲਸਾੜੇ ਦਾ ਖੇਡ ਮੇਲਾ

ਲਸਾੜਾ - ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਸ਼ਹੀਦ ਬਾਬੂ ਲਾਭ ਸਿੰਘ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਸਮੂਹ ਨਗਰ ਤੇ ਪਿੰਡ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਚਾਰ ਰੋਜ਼ਾ 51ਵਾਂ ਸ਼ਹੀਦ-ਏ-ਆਜ਼ਮ ਬਾਬੂ ਲਾਭ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ ਲਸਾੜਾ ਵਿਖੇ ਕਰਵਾਇਆ ਗਿਆ।

Date:2010-02-03 Time:00:01:45

ਈਸੇਵਾਲ ਕਬੱਡੀ ਕੱਪ ਤਿਆਰੀਆਂ ਮੁਕੰਮਲ

ਮੁੱਲਾਂਪੁਰ ਦਾਖਾ - ਦਸਮੇਸ਼ ਸਪੋਰਟਸ ਕਲੱਬ ਪਿੰਡ ਈਸੇਵਾਲ ਦੇ ਪ੍ਰਧਾਨ ਗੁਰਿੰਦਰ ਸਿੰਘ ਈਸੇਵਾਲ, ਮੁੱਖ ਪ੍ਰਬੰਧਕ ਜੱਗਾ ਜਗਵੰਤ ਸਿੰਘ, ਬਲਜਿੰਦਰ ਸਿੰਘ, ਈਸੇਵਾਲ ਹਰਿੰਦਰ ਸਿੰਘ ਵੱਲੋਂ ਕਬੱਡੀ ਟੂਰਨਾਮੈਂਟ 7, 8, 9 ਫਰਵਰੀ ਨੂੰ ਖੇਡ ਗਰਾਊਂਡ ਈਸੇਵਾਲ ਅੰਦਰ ਕਰਵਾਇਆ ਜਾ ਰਿਹਾ ਹੈ।

Date:2010-02-03 Time:00:01:45

ਸ਼ਾਹਰੁਖ ਡਾਨ 2 ਅਤੇ ਰਾ-1 ਵਿੱਚ ਬਿਜ਼ੀ ਹੋਣਗੇ

'ਮਾਈ ਨੇਮ ਇਜ਼ ਖਾਨ' ਦੇ ਬਾਅਦ ਸ਼ਾਹਰੁਖ ਖਾਨ ਆਪਣੀ ਹੋਮ ਪ੍ਰੋਡਕਸ਼ਨ 'ਰਾ-1' ਕਰਨਗੇ। ਨਾਲ ਹੀ ਸਾਲ ਦੇ ਆਖਰੀ ਵਿੱਚ ਉਹਨਾਂ ਦੀ ਫ਼ਿਲਮ 'ਡਾਨ 2' ਦੀ ਸ਼ੂਟਿੰਗ ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਹ ਇਹਨਾਂ ਦੋਵੇ ਫ਼ਿਲਮਾਂ ਵਿੱਚ ਬਿਜ਼ੀ ਹੋਣ ਵਾਲੇ ਹਨ।

Date:2010-02-03 Time:00:01:45

ਕੈਟਰੀਨਾ ਖ਼ੂਬਸੂਰਤੀ 'ਚ ਸਿਖ਼ਰ 'ਤੇ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ 'ਫੈਮਿਨਾ' ਵੱਲੋਂ ਜਾਰੀ 50 ਖ਼ੂਬਸੂਰਤ ਔਰਤਾਂ ਦੀ ਸੂਚੀ 'ਚ ਸਿਖ਼ਰ 'ਤੇ ਪੁੱਜ ਗਈ ਹੈ। 'ਫੈਮਿਨਾ' ਵੱਲੋਂ ਮਲਟੀ ਮੀਡੀਆ ਵਿਧੀ ਰਾਹੀਂ ਪਾਠਕਾਂ ਤੋਂ ਕਰਵਾਈ ਗਈ ਚੋਣ 'ਚ ਕੈਟਰੀਨਾ ਨੇ ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਤੇ ਪ੍ਰਿਟੀ ਜ਼ਿੰਟਾ ਵਰਗੀਆਂ ਖ਼ੂਬਸੂਰਤ ਅਭਿਨੇਤਰੀਆਂ ਨੂੰ ਪਛਾੜਦਿਆਂ ਇਹ ਸਫਲਤਾ ਪ੍ਰਾਪਤ ਕੀਤੀ। ਸਭ ਤੋਂ ਖ਼ੂਬਸੂਰਤ ਔਰਤ ਦਾ ਖ਼ਿਤਾਬ ਹਾਸਲ ਕਰਦਿਆਂ ਕੈਟਰੀਨਾ ਨੇ ਕਿਹਾ ਕਿ ਇਸ ਸੂਚੀ 'ਚ ਸ਼ਾਮਿਲ ਸਾਰੀਆਂ ਔਰਤਾਂ ਹੀ ਜੇਤੂ ਹਨ ਅਤੇ ਇਹ ਔਰਤਾਂ ਦੀ ਵਿਲੱਖਣਤਾ ਦਾ ਜਸ਼ਨ ਮਨਾਉਣ ਦੀ ਘੜੀ ਹੈ। ਇਸ ਸੂਚੀ 'ਚ ਜਿਹੜੀਆਂ ਹੋਰ ਖ਼ੂਬਸੂਰਤ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਉਨ੍ਹਾਂ 'ਚ ਝੁੰਪਾ ਲਹਿਰੀ, ਅਦਾਕਾਰਾ ਕਾਲਕੀ ਕੋਇਚਲਿਨ, ਪ੍ਰਿਟੀ ਜ਼ਿੰਟਾ, ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਪ੍

Date:2010-02-03 Time:00:01:45

ਅਮਰੀਕੀ ਹਥਿਆਰ ਕੰਪਨੀਆਂ ਨੂੰ ਚਿਤਾਵਨੀ

ਪੇਈਚਿੰਗ : ਤਾਈਵਾਨ ਨੂੰ ਅਰਬਾਂ ਡਾਲਰ ਦੀ ਰੱਖਿਆ ਸਮੱਗਰੀ ਵੇਚਣ ਦੇ ਅਮਰੀਕੀ ਸਰਕਾਰ ਫੈਸਲੇ ਤੋਂ ਨਾਰਾਜ ਚੀਨ ਨੇ ਅੱਜ ਕਿਹਾ ਕਿ ਉਹ ਇਸ ਸੌਦੇ ਨੂੰ ਨਾ ਰੋਕੇ ਜਾਣ ਉੱਤੇ ਅਮਰੀਕੀ ਹਥਿਆਰ ਨਿਰਮਾਤਾ ਕੰਪਨੀਆਂ ਨੂੰ ਪ੍ਰਤੀਬੰਧਿਤ ਕਰਨ ਦੀ ਆਪਣੀ ਘੋਸ਼ਣਾ ਨੂੰ ਅਮਲੀਜਾਮਾ ਪਹਿਨਾ ਦੇਵੇਗਾ।

Date:2010-02-03 Time:00:01:45

ਬਗਦਾਦ 'ਚ ਆਤਮਘਾਤੀ ਹਮਲਾ, 41 ਮਰੇ

ਕਰਬਲਾ ਜਾਣ ਵਾਲੇ ਤੀਰਥਯਾਤਰੀਆਂ ਦੇ ਸਮੂਹ ਵਿੱਚ ਸ਼ਾਮਿਲ ਇੱਕ ਮਹਿਲਾ ਆਤਮਘਾਤੀ ਹਮਲਾਵਰ ਨੇ ਸੋਮਵਾਰ ਨੂੰ ਧਮਾਕੇ ਦੇ ਨਾਲ ਖੁਦ ਨੂੰ ਉਡਾ ਲਿਆ। ਉੱਤਰੀ ਬਗਦਾਦ ਵਿੱਚ ਹੋਏ ਇਸ ਹਾਦਸੇ ਵਿੱਚ ਲਗਭਗ 41 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜਿਆਦਾ ਫੱਟੜ ਹੋ ਗਏ।

Date:2010-02-03 Time:00:01:45

ਰਾਹੁਲ 'ਤੇ ਉਧਵ ਦਾ ਪਲਟਵਾਰ

ਮੁੰਬਈ : ਮੁੰਬਈ ਹਮਲਿਆਂ ਨੂੰ ਲੈਕੇ ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਦੁਆਰਾ ਦਿੱਤੇ ਗਏ ਇੱਕ ਬਿਆਨ ਦੀ ਆਲੋਚਨਾ ਕਰਦਿਆਂ ਸ਼ਿਵ ਸੈਨਾ ਦੇ ਨੇਤਾ ਉਧਵ ਠਾਕਰੇ ਨੇ ਮੰਗਲਵਾਰ ਨੂੰ ਕਿਹਾ ਕਿ ਰਾਹੁਲ ਦੀ ਟਿੱਪਣੀ ਉਹਨਾਂ ਸ਼ਹੀਦਾਂ ਦਾ ਅਪਮਾਨ ਹੈ, ਜਿਹਨਾਂ ਨੇ ਮੁੰਬਈ ਹਮਲਿਆਂ ਦੇ ਦੌਰਾਨ ਬੇਕਸੂਰ ਨਾਗਰਿਕਾਂ ਨੂੰ ਬਚਾਉਂਦਿਆਂ ਆਪਣਾ ਬਲੀਦਾਨ ਦਿੱਤਾ ਸੀ।

Date:2010-02-03 Time:00:01:45

ਮੈਂ ਖਾਮੋਸ਼ ਨਹੀਂ ਬੈਠਾਂਗਾ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ "ਮੈਨੂੰ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਹੈ ਕਿ ਰਾਜ ਠਾਕਰੇ ਤੇ ਬਾਲ ਠਾਕਰੇ ਕੀ ਕਹਿੰਦੇ ਹਨ? ਮੈਂ ਤਾਂ ਐਨਾ ਜਾਣਦਾ ਹਾਂ ਕਿ ਪੂਰਾ ਹਿੰਦੁਸਤਾਨ ਹਰ ਹਿੰਦੁਸਤਾਨੀ ਦਾ ਹੈ, ਜੇਕਰ ਦੇਸ਼ ਦੇ ਕਿਸੇ ਕੋਨੇ ਵਿੱਚ ਕਿਸੇ ਹਿੰਦੁਸਤਾਨੀ ਨੂੰ ਜਾਣ ਤੋਂ ਰੋਕਿਆ ਗਿਆ ਤਾਂ ਮੈਂ ਖਾਮੋਸ਼ ਨਹੀਂ ਬੈਠਾਂਗਾ"।

Date:2010-02-03 Time:00:01:45

ਭੁੱਟੋ ਹੱਤਿਆਕਾਂਡ, ਆਯੋਗ ਦਾ ਦੌਰਾ ਟਲਿਆ

ਇਸਲਾਮਾਬਾਦ : ਸਵਰਗੀ ਬੇਨਜੀਰ ਭੁੱਟੋ ਹੱਤਿਆਕਾਂਡ ਦੀ ਜਾਂਚ ਦੇ ਸਿਲਸਿਲੇ ਵਿੱਚ ਇਸ ਮਹੀਨੇ ਪਾਕਿਸਤਾਨ ਜਾਣ ਵਾਲੇ ਸੰਯੁਕਤ ਰਾਸ਼ਟਰ ਦੇ ਜਾਂਚ ਆਯੋਗ ਨੇ ਆਪਣੀ ਯਾਤਰਾ ਮੁਅੱਤਲ ਕਰ ਦਿੱਤੀ ਹੈ। ਬੇਨਜੀਰ ਹੱਤਿਆਕਾਂਡ ਦੀ ਜਾਂਚ ਵਿੱਚ ਇਸ ਦੌਰੇ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ।

Date:2010-02-03 Time:00:01:45

ਗਰਭਵਤੀ ਮਹਿਲਾ ਦਾ ਹੋਵੇਗਾ ਰਜਿਸਟ੍ਰੇਸ਼ਨ

ਨਵੀਂ ਦਿੱਲੀ : ਜਣਨ ਕਿਰਿਆ ਸਮੇਂ ਉੱਚਿਤ ਦੇਖਭਾਲ ਸੁਨਿਸ਼ਚਿਤ ਕਰਨ ਦੇ ਲਈ ਜਲਦ ਹੀ ਹਰੇਕ ਗਰਭਵਤੀ ਤੇ ਨਵਜਾਤ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਦੇਸ਼ ਵਿੱਚ ਹਰ ਸਾਲ ਦੋ ਕਰੋੜ 70 ਲੱਖ ਔਰਤਾਂ ਗਰਭਵਤੀ ਹੁੰਦੀਆਂ ਹਨ।

Date:2010-02-03 Time:00:01:45


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010