Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 27 - 2 - 2010

ਪੇਂਡੂ ਇਲਾਕਿਆਂ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜ਼ੋਰ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤੀ ਵਰ੍ਹੇ 2010-11 ਲਈ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੋਵੇਗਾ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਭੋਜਨ ਸਮੱਗਰੀ ਸੁਰੱਖਿਆ ਅਤੇ ਸਿਹਤ ਤੇ ਜ਼ੋਰ ਰਹੇਗਾ।

Date:2010-02-27 Time:00:25:31

ਜੀਐਸਟੀ ਇੱਕ ਅਪ੍ਰੈਲ 2011 ਤੋਂ ਹੋਵੇਗਾ ਲਾਗੂ - ਪ੍ਰਣਬ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤੀ ਵਰ੍ਹੇ 2010-11 ਲਈ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪ੍ਰਤੱਖ ਕਰ ਸੰਹਿਤਾ (ਜੀਐਸਟੀ) ਇੱਕ ਅਪ੍ਰੈਲ 2011 ਤੋਂ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਨਾਲ ਮਹਿੰਗਾਈ ਰੋਕਣ ਲਈ ਗੱਲਬਾਤ ਚੱਲ ਰਹੀ ਹੈ।

Date:2010-02-27 Time:00:25:31

ਹੋਮ ਲੋਨ ਤੇ 1 ਫੀਸਦੀ ਦੀ ਸਰਕਾਰੀ ਛੂਟ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ 2010-11 ਦੇ ਬਜਟ ਵਿੱਚ ਅੱਜ ਹੋਮ ਲੋਨ ਲਈ ਵਿਆਜ਼ ਦਰਾਂ ਵਿੱਚ ਇੱਕ ਫੀਸਦੀ ਛੂਟ ਦੀ ਅਵਧੀ ਇੱਕ ਸਾਲ ਲਈ ਵਧਾਈ ਅਤੇ ਇਸ ਲਈ 700 ਕਰੋੜ ਦੀ ਘੋਸ਼ਣਾ ਕੀਤੀ।

Date:2010-02-27 Time:00:25:31

ਰੈਨਬੈਕਸੀ ਨੂੰ 262 ਕਰੋੜ ਦਾ ਮੁਨਾਫਾ

ਨਵੀਂ ਦਿੱਲੀ -ਦਵਾ ਕੰਪਨੀ ਰੈਨਬੈਕਸੀ ਲੈਬੋਟਰੀਜ ਨੂੰ ਦਸੰਬਰ 09 ਵਿੱਚ ਸਮਾਪਤ ਹੋਈ ਤਿਮਾਈ ਵਿੱਚ 262 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਿੱਛਲੇ ਸਾਲ ਦੀ ਇਸ ਤਿਮਾਹੀ ਵਿੱਚ ਕੰਪਨੀ ਨੂੰ 679.8 ਕਰੋੜ ਰੁੱਪਏ ਦਾ ਨੁਕਸਾਨ ਹੋਇਆ ਸੀ।

Date:2010-02-27 Time:00:25:31

ਫ੍ਰਾਂਸ ਵਿਚ ਹਵਾਈ ਆਵਾਜਾਈ ਲਗਾਤਾਰ ਤੀਜੇ ਦਿਨ ਰੁੱਕੀ

ਪੈਰਿਸ - ਫ੍ਰਾਂਸ ਵਿਚ ਹਵਾਈ ਆਵਾਜਾਈ ਕ੍ਰੰਟ੍ਰੋਲ ਪ੍ਰਣਾਲੀ ਦੇ ਤਰੱਕੀਕਰਨ ਲਈ ਵਿਦੇਸ਼ੀ ਹਿੱਸੇਦਾਰੀ ਦੀ ਸਰਕਾਰੀ ਨੀਤੀ ਦਾ ਵਿਰੋਧ ਕਰ ਰਹੇ ਹਵਾਈ ਕੰਟ੍ਰੋਲਰਾਂ ਦੀ ਸਰਕਾਰ ਨਾਲ ਗੱਲਬਾਤ ਨਾਕਾਮ ਹੋਣ ਨਾਲ ਦੇਸ਼ ਵਿਚ ਲਗਾਤਾਰ ਤੀਜੇ ਦਿਨ ਵੀ ਹਵਾਈ ਆਵਾਜਾਈ ਰੁੱਕੀ ਰਹੀ।

Date:2010-02-27 Time:00:25:31

ਕਿੱਥੋਂ ਹੋਵੇਗੀ ਆਮਦਨ ਅਤੇ ਕਿੱਥੇ ਹੋਵੇਗਾ ਖਰਚ?

- ਸਰਕਾਰ ਨੂੰ ਪ੍ਰਤੀ ਰੁਪਏ ਆਮਦਨੀ ਚੋਂ ਸਭ ਤੋਂ ਜ਼ਿਆਦਾ 29 ਪੈਸੇ ਉਧਾਰ ਅਤੇ ਹੋਰ ਦੇਣਦਾਰਾਂ ਤੋਂ - ਨਿਗਮ ਕਰ ਤੋਂ 23 ਪੈਸੇ ਦੀ ਆਮਦਨ- ਆਮਦਨ ਕਰ ਤੋਂ 9 ਪੈਸੇ - ਐਕਸਸਾਈਜ਼ ਡਿਊਟੀ ਤੋਂ 9 ਪੈਸੇ- ਕੇਂਦਰੀ ਉਤਪਾਦ ਡਿਊਟੀ ਤੋਂ 10 ਪੈਸੇ- ਸਰਵਿਸ ਟੈਕਸ ਅਤੇ ਹੋਰ ਟੈਕਸ ਤੋਂ 6 ਪੈਸੇ- ਕਰ ਭਿੰਨ ਰਾਜਸਵ ਤੋਂ 11 ਪੈਸੇ- ਸੇਵਾ ਕਰ ਅਤੇ ਗੈਰ ਕਰਜ਼ ਪੂੰਜੀ ਪ੍ਰਾਪਤੀਆਂ ਤੋਂ 3 ਪੈਸੇ ਮਿਲਣਗੇ

Date:2010-02-27 Time:00:25:31

ਨੇਸਿਲ ਲਈ 1200 ਕਰੋੜ ਰੁਪਏ ਦੀ ਵਿਵਸਥਾ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਲੋਕਸਭਾ ਵਿਚ ਆਮ ਬਜ਼ਟ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਰਾਸ਼ਟਰੀ ਹਵਾਈ ਕੰਪਨੀ ਲਿਮਟਡ(ਨੇਸਿਲ) ਦੇ ਵਿੱਤੀ ਪੁਨਰਗਠਨ ਦੀ ਪ੍ਰਕ੍ਰਿਆ ਦੇ ਹਿੱਸੇ ਵਜੋਂ ਆਮ ਬਜ਼ਟ 2010-11 ਵਿਚ 1200 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

Date:2010-02-27 Time:00:25:31

ਵਿੱਤ ਮੰਤਰੀ ਦਾ ਬਜ਼ਟ ਸ਼ਾਨਦਾਰ : ਪੀਐਮ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਸੰਸਦ ਵਿਚ ਪੇਸ਼ 2010-11 ਦੇ ਆਮ ਬਜ਼ਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਬਜ਼ਟ ਪ੍ਰਸਤਾਵਾਂ ਵਿਚ ਜਨਤਾ ਨਾਲ ਸਰਬ ਪੱਖੀ ਵਿਕਾਸ ਦੇ ਵਾਅਦਿਆਂ ਨੂੰ ਨਿਭਾਉਣ ਦੇ ਨਾਲ ਹੀ ਬਜ਼ਟ ਘਾਟੇ ਨੂੰ ਕੰਮ ਕਰਨ ਦਾ ਵਿਕਾਸ ਦਾ ਲਾਹਾ ਸਾਰਿਆਂ ਤੱਕ ਪੁਜਾਉਣ ਦੀ ਵਿਵਸਥਾ ਕੀਤੀ ਹੈ।

Date:2010-02-27 Time:00:25:31

ਰੁਪੱਈਏ ਨੂੰ ਮਿਲੇਗੀ ਵੱਖਰੀ ਪਛਾਣ

ਨਵੀਂ ਦਿੱਲੀ - ਅਮਰੀਕੀ ਡਾਲਰ, ਬ੍ਰਿਟਿਸ਼ ਪਾਉਂਡ ਸਟਰਲਿੰਗ, ਯੂਰੋ ਅਤੇ ਜਪਾਨੀ ਯੇਨ ਜਿਹੀ ਦੁਨੀਆਂ ਦੀਆਂ ਚੌਣਵੀਆਂ ਮੁੱਦਰਾਵਾਂ ਦੀ ਤਰਜ਼ ਉੱਪਰ ਭਾਰਤੀ ਰੁਪੱਈਏ ਦਾ ਵੀ ਹੁਣ ਇੱਕ ਵੱਖਰਾ ਪਛਾਣ ਚਿੰਨ੍ਹ ਹੋਵੇਗਾ।ਵਿੱਤ ਮੰਤਰੀ ਨੇ ਅੱਜ ਸੰਸਦ ਵਿਚ ਸਾਲ 2010-11 ਦਾ ਆਮ ਬਜ਼ਟ ਪੇਸ਼ ਕਰਦਿਆਂ ਉਕਤ ਜਾਣਕਾਰੀ ਦਿੱਤੀ।

Date:2010-02-27 Time:00:25:31

ਸੂਚ ਕੀ ਦੀ ਰਿੱਟ ਖਾਰਜ

ਯੰਗੂਨ - ਮਿਆਂਮਾਰ ਦੀ ਸੁਪਰੀਮ ਕੋਰਟ ਨੇ ਵਿਰੋਧੀ ਨੇਤਾ ਆਂਗ ਸਾਨ ਸੂ ਕੀ ਦੀ ਉਸ ਰਿੱਟ ਨੂੰ ਖਾਰਜਕਰ ਦਿੱਤਾ ਜਿਸ ਵਿਚ ਉਹਨਾਂ ਨੇ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਸੀ।ਸੂ ਕੀ ਦੇ ਵਕੀਲ ਨਿਆਨ ਵਿਨ ਨੇ ਫੈਸਲੇ ਮਗਰੋਂ ਉਕਤ ਜਾਣਕਾਰੀ ਦਿੱਤੀ।

Date:2010-02-27 Time:00:25:31

ਅਫਗਾਨਿਸਤਾਨ 'ਚ ਧਮਾਕਾ, ਚਾਰ ਭਾਰਤੀਆਂ ਦੀ ਮੌਤ

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਸਵੇਰੇ ਹੋਏ ਇੱਕ ਬੰਬ ਧਮਾਕੇ ਵਿਚ ਚਾਰ ਭਾਰਤੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ।

Date:2010-02-27 Time:00:25:31

ਮੋਬਾਇਲ ਫੋਨ ਸਸਤੇ ਹੋਣਗੇ

ਆਮ ਲੋਕਾਂ ਵਿੱਚ ਜੋ ਲੋਕ ਹਾਈਟੈਕ ਲਾਈਫ ਸਟਾਇਲ ਕੈਰੀ ਕਰਦੇ ਹਨ, ਉਨ੍ਹਾਂ ਲਈ ਇਸ ਸਾਲ ਦਾ ਬਜਟ ਫੀਲਗੁਡ ਕਰਾਉਣ ਵਾਲਾ ਹੋ ਸਕਦਾ ਹੈ। ਸਭ ਤੋਂ ਵੱਡੀ ਖੁਸ਼ਖਬਰੀ ਮੋਬਾਇਲ ਯੂਜ਼ਰਸ ਲਈ ਹੈ ਕਿ ਭਾਰਤ ਵਿੱਚ ਬਨਣ ਵਾਲੇ ਮੋਬਾਇਲ ਸਸਤੇ ਹੋਣ ਵਾਲੇ ਹਨ। ਨਾਲ ਹੀ ਗੇਮਿੰਗ ਸੌਫਟਵੇਅਰ ਅਤੇ ਸੀਡੀਜ਼ ਵੀ ਸਸਤੇ ਹੋਣਗੇ। ਆਈਟੀ ਵਿੱਚ ਛੂਟ ਦੀ ਸੀਮਾ ਵਧਾਈ ਗਈ ਹੈ ਅਤੇ ਸਰਚਾਰਜ ਘਟਾਇਆ ਗਿਆ ਹੈ।

Date:2010-02-27 Time:00:25:31

ਅੱਜ ਤੋਂ ਪੈਟਰੋਲ, ਡੀਜ਼ਲ ਹੋਏ ਮਹਿੰਗੇ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਆਰਾ ਸਾਲ 2010-11 ਲਈ ਪੇਸ਼ ਕੀਤੇ ਗਏ ਆਮ ਬਜਟ ਵਿੱਚ ਪੈਟਰੋਲ, ਡੀਜ਼ਲ ਅਤੇ ਕੱਚੇ ਪੈਟਰੋਲੀਅਮ ਤੇ ਬੁਨਿਆਦੀ ਕਰ ਬਹਾਲ ਕੀਤੇ ਜਾਣ ਅਤੇ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲੀਟਰ ਇੱਕ-ਇੱਕ ਰੁਪਏ ਦੇ ਵਾਧੇ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ।

Date:2010-02-27 Time:00:25:31

ਅੱਤਵਾਦ 'ਤੇ ਭਾਰਤ ਨੇ ਪਾਕਿ ਨੂੰ ਸੁਣਾਈ ਖਰੀ-ਖਰੀ

ਨਵੀਂ ਦਿੱਲੀ - ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਅੱਤਵਾਦ ਦੇ ਬਾਰੇ ਆਪਣੀਆਂ ਚਿੰਤਾਵਾਂ ਨਾਲ ਪਾਕਿਸਤਾਨ ਨੂੰ ਸਪੱਸ਼ਟ ਅਤੇ ਖਰੇ-ਖਰੇ ਸ਼ਬਦਾਂ ਵਿੱਚ ਜਾਣੂ ਕਰਾਇਆ ਹੈ ਅਤੇ ਉਸ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਜਮਾਤ ਉਦ ਦਾਵਾ ਵਰਗੇ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਅਤੇ ਆਪਣੀ ਭੂਮੀ ਤੇ ਚੱਲ ਰਹੇ ਅੱਤਵਾਦੀ ਢਾਂਚੇ ਨੂੰ ਨਸ਼ਟ ਕਰਨ ਨੂੰ ਕਿਹਾ ਹੈ।

Date:2010-02-27 Time:00:25:31

ਮਹਾਰਾਸ਼ਟਰ 'ਚ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ

ਮੁੰਬਈ - ਠਾਣੇ ਜਿਲ੍ਹੇ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕਰ ਕੇ ਪੁਲਿਸ ਨੇ ਇਸ ਸਿਲਸਿਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

Date:2010-02-27 Time:00:25:30

ਦੀਦੀ, ਦਾਦਾ ਨੇ ਬਿਠਾਇਆ ਮੁਲਕ ਦਾ ਭੱਠਾ : ਲਾਲੂ

ਨਵੀਂ ਦਿੱਲੀ - ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਇੱਥੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ ਬਜ਼ਟ ਪ੍ਰਸਤਾਵ 2010-2011 ਨੂੰ ਦੇਸ਼ ਦੀ ਜਨਤਾ ਨਾਲ ਵੱਡਾ ਧੋਖਾ ਕਰਾਰ ਦਿੱਤਾ।ਉਹਨਾਂ ਕਿਹਾ ਕਿ ਕਮਰਤੋੜ ਮਹਿੰਗਾਈ ਵਿਚ ਅਜਿਹਾ ਆਮ ਬਜ਼ਟ ਜਨਤਾ ਨਾਲ ਜ਼ੁਲਮ ਹੈ।

Date:2010-02-27 Time:00:25:30

ਪਲੇਆਫ ਜਿੱਤਣ ਦੇ ਬਾਅਦ ਭਾਰਤ ਗਰੁੱਪ ਇੱਕ ਵਿੱਚ

ਕੁਆਲਾਲੰਪੁਰ -ਸਾਨੀਆ ਮਿਰਜ਼ਾ ਅਤੇ ਰਸ਼ਮੀ ਚੱਕਰ ਨੇ ਸਿੰਗਲ ਮੁਕਾਬਲਾ ਜਿੱਤ ਕੇ ਭਾਰਤ ਨੂੰ ਕਿਰਗਿਸਤਾਨ ਦੇ ਖਿਲਾਫ ਪਲੇਆਫ ਮੁਕਾਬਲੇ ਵਿੱਚ 3-0 ਨਾਲ ਜਿੱਤ ਦੁਆ ਕੇ ਫੇਡਰੇਸ਼ਨ ਕੱਪ ਟੈਨਿਸ ਟੂਰਨਾਮੈਂਟ ਦੇ ਏਸ਼ਿਆ ਓਸ਼ੀਯਾਨਾ ਗਰੁੱਪ ਇੱਕ ਵਿੱਚ ਆ ਗਿਆ।

Date:2010-02-27 Time:00:25:30

ਪਾਕਿਸਤਾਨ ਨੂੰ ਹਾਕੀ ਵਿਸ਼ਵ ਕੱਪ ਖੇਡਣਾ ਚਾਹੀਦਾ: ਸ਼ਹਿਬਾਜ

ਨਵੀਂ ਦਿੱਲੀ-ਪਾਕਿਸਤਾਨ ਦੇ ਸਾਬਕਾ ਸਟਾਰ ਫਾਰਵਰਡ ਸ਼ਾਹਬਾਜ ਨੇ ਅੱਜ ਕਿਹਾ ਕਿ ਆਈਪੀਐਲ ਵਿੱਚ ਪਾਕਿਸਤਾਨੀ ਕ੍ਰਿਕੇਟਰਾਂ ਦੀ ਅਣਦੇਖੀ ਭਾਰਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਰਾਸ਼ਟਰੀ ਟੀਮ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ।

Date:2010-02-27 Time:00:25:30

ਅਤਿਥੀ ਤੁਮ ਕਬ ਜਾਓਗੇ?

'ਅਤਿਥੀ ਤੁਮ ਕਬ ਜਾਓਗੇ' ਵਿੱਚ ਤਿੰਨ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਲਾਕਾਰ ਅਜੈ ਦੇਵਗਨ, ਕੋਂਕਣਾ ਸੇਨ ਸ਼ਰਮਾ ਅਤੇ ਪਰੇਸ਼ ਰਾਵਲ ਨੇ ਇਕੱਠੇ ਕੰਮ ਕੀਤਾ ਹੈ। ਇਹ ਇੱਕ ਕਾਮੇਡੀ ਫਿਲਮ ਹੈ। ਫਿਲਮ ਦੇ ਹੀਰੋ ਅਜੈ ਦੇਵਗਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਬਣਨ ਵਾਲੀਆਂ ਹਲਕੀਆਂ-ਫੁਲਕੀਆਂ ਕਾਮੇਡੀ ਫਿਲਮਾਂ ਬਹੁਤ ਪਸੰਦ ਹਨ। ਰਿਸ਼ੀਕੇਸ਼ ਮੁਖਰਜੀ, ਬਾਸੂ ਚਟਰਜੀ ਅਤੇ ਗੁਲਜ਼ਾਰ ਵਰਗੇ ਨਿਦੇਸ਼ਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਚਾਂਸ ਨਹੀਂ ਮਿਲਿਆ, ਇਸਦਾ ਵੀ ਉਨ੍ਹਾਂ ਨੂੰ ਅਫ਼ਸੋਸ ਹੈ। 'ਅਤਿਥੀ ਤੁਮ ਕਬ ਜਾਓਗੇ' ਦੀ ਸਕ੍ਰਿਪਟ ਵਿੱਚ ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਵਿੱਚ ਬਣਨ ਵਾਲੀ ਕਾਮੇਡੀ ਫਿਲਮ ਦੀ ਝਲਕ ਦਿਖਾਈ ਦਿੱਤੀ, ਇਸ ਲਈ ਉਨ੍ਹਾਂ ਨੇ ਆਫ਼ਰ ਸਵੀਕਾਰ ਕੀਤਾ। ਇਹ ਇੱਕ ਸਿਚੁਏਸ਼ਨਲ ਕਾਮੇਡੀ ਹੈ। ਪੁਨੀਤ (ਅ

Date:2010-02-27 Time:00:25:30

ਗਰੀਬ ਵਿਰੋਧੀ ਬਜ਼ਟ ਵਧਾਵੇਗਾ ਮਹਿੰਗਾਈ : ਸੁਸ਼ਮਾ

ਨਵੀਂ ਦਿੱਲੀ - ਲੋਕਸਭਾ ਵਿਚ ਵਿਰੋਧੀ ਨੇਤਾ ਸੁਸ਼ਮਾ ਸਵਰਾਜ ਨੇ ਅੱਜ ਸੰਸਦ ਵਿਚ ਪੇਸ਼ ਬਜ਼ਟ ਪ੍ਰਸਤਾਵ ਨੂੰ ਗਰੀਬ ਵਿਰੋਧੀ ਦੱਸਿਆ ਜੋ ਮਹਿੰਗਾਈ ਵਧਾਵੇਗਾ।ਸਵਰਾਜ ਨੇ ਕਿਹਾ ਕਿ ਪਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਏ ਜਾਣ ਦਾ ਸਿੱਧਾ ਅਸਰ ਹਰ ਚੀਜ਼ ਉੱਪਰ ਵਿਖਾਈ ਦੇਵੇਗਾ।ਹਰ ਸਮਾਨ ਭਾਂਵੇ ਉਹ ਆਲੂ, ਪਿਆਜ ਹੋਵੇ ਜਾਂ ਦੁੱਧ, ਮਾਲ ਢੁਲਾਈ ਰਾਹੀਂ ਲੋਕਾਂ ਤੱਕ ਪੁੱਜਦਾ ਹੈ।

Date:2010-02-27 Time:00:25:30

ਪੁਣੇ ਬਲਾਸਟ 'ਚ ਮਰਨ ਵਾਲਿਆਂ ਦੀ ਗਿਣਤੀ 17 ਹੋਈ

ਪੁਣੇ - ਪੁਣੇ ਵਿੱਚ ਜਰਮਨ ਬੇਕਰੀ ਦੇ ਕੋਲ ਹਾਲ ਹੀ ਵਿੱਚ ਹੋਏ ਵਿਸਫੋਟ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਵਿਸਫੋਟ ਵਿੱਚ ਜ਼ਖਮੀ ਹੋਈ ਇੱਕ 23 ਸਾਲਾ ਔਰਤ ਦੀ ਬੀਤੀ ਰਾਤ ਮੌਤ ਹੋ ਗਈ।

Date:2010-02-27 Time:00:25:30

ਆਮ ਬਜਟ : ਪ੍ਰਣਬ ਦੀ ਟੈਕਸ ਵਿਵਸਥਾ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤੀ ਵਰ੍ਹੇ 2010-11 ਲਈ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ 1.60 ਲੱਖ ਤੱਕ ਕੋਈ ਟੈਕਸ ਨਹੀਂ ਲੱਗੇਗਾ। 1.60 ਲੱਖ ਤੋਂ ਪੰਜ ਲੱਖ ਤੱਕ 10 ਫੀਸਦੀ ਟੈਕਸ ਲੱਗੇਗਾ। ਪੰਜ ਲੱਖ ਤੋਂ ਅੱਠ ਲੱਖ ਤੱਕ 20 ਫੀਸਦੀ ਟੈਕਸ ਲੱਗੇਗਾ। ਅੱਠ ਲੱਖ ਤੋਂ ਜ਼ਿਆਦਾ ਦੀ ਆਮਦਨ ਤੇ 30 ਫੀਸਦੀ ਟੈਕਸ ਲੱਗੇਗਾ।

Date:2010-02-27 Time:00:25:30

ਦੱਖਣੀ ਜਪਾਨ 'ਚ ਸੁਨਾਮੀ ਦੀ ਚਿਤਾਵਨੀ

ਟੋਕੀਓ - ਦੱਖਣੀ ਜਪਾਨ ਦੇ ਤੱਟੀ ਇਲਾਕਿਆਂ ਵਿੱਚ ਅੱਜ ਤੜਕੇ 6.9 ਦੀ ਤੀਵਰਤਾ ਦਾ ਇੱਕ ਸ਼ਕਤੀਸ਼ਾਲੀ ਝਟਕਾ ਮਹਿਸੂਸ ਕੀਤਾ ਗਿਆ। ਭੁਚਾਲ ਨਾਲ ਔਕੀਨਾਵਾ ਅਤੇ ਦੀਪ ਦੇ ਆਸਪਾਸ ਦੇ ਇਲਾਕਿਆਂ ਵਿੱਚ ਜ਼ਬਰਦਸਤ ਕੰਪਨ ਮਹਿਸੂਸ ਕੀਤਾ ਗਿਆ।

Date:2010-02-27 Time:00:25:30

ਆਮ ਬਜਟ ਤੋਂ ਤੁਹਾਨੂੰ ਕੀ ਮਿਲੇਗਾ?

ਤੁਹਾਨੂੰ ਟੈਕਸ ਤੋਂ ਕਿੰਨੀ ਰਾਹਤ ਮਿਲੇਗੀ ਜਾਂ ਫਿਰ ਆਪਣਾ ਘਰ ਬਣਾਉਣਾ ਸੌਖਾ ਹੋਵੇਗਾ? ਕਿਹੜੀਆਂ ਜ਼ਰੂਰੀ ਉਪਯੋਗ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ ਅਤੇ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ? ਇਹ ਗੱਲਾਂ ਆਮ ਆਦਮੀ ਦੀਆਂ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ, ਪਰ ਸਾਲ 2010-11 ਦੇ ਆਮ ਬਜਟ ਨਾਲ ਆਮ ਆਦਮੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੋਣਗੀਆਂ। ਬਜਟ ਪ੍ਰਾਵਧਾਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਜਿੱਥੇ ਇੱਕ ਹੱਥ ਨਾਲ ਕਰਾਂ ਵਿੱਚ ਛੂਟ ਦੇਣ ਦੀ ਘੋਸ਼ਣਾ ਕਰ ਰਹੀ ਹੈ, ਉੱਥੇ ਦੂਜੇ ਪਾਸੇ ਸੀਮੈਂਟ ਅਤੇ ਕਰਾਂ ਦਾ ਭਾਰ ਵਧਣ ਨਾਲ ਲੋਕਾਂ ਲਈ ਘਰ ਬਣਾਉਣਾ ਮਹਿੰਗਾ ਹੋਵੇਗਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਪ੍ਰਤੀ ਲੀਟਰ 1 ਰੁਪਏ ਦੇ ਵਾਧੇ ਨਾਲ ਆਮ ਆਦਮੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹੇਗਾ।

Date:2010-02-27 Time:00:25:30

ਅੱਜ ਤੋਂ ਪੈਟਰੋਲ, ਡੀਜ਼ਲ ਹੋਏ ਮਹਿੰਗੇ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਆਰਾ ਸਾਲ 2010-11 ਲਈ ਪੇਸ਼ ਕੀਤੇ ਗਏ ਆਮ ਬਜਟ ਵਿੱਚ ਪੈਟਰੋਲ, ਡੀਜ਼ਲ ਅਤੇ ਕੱਚੇ ਪੈਟਰੋਲੀਅਮ ਤੇ ਬੁਨਿਆਦੀ ਕਰ ਬਹਾਲ ਕੀਤੇ ਜਾਣ ਅਤੇ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲੀਟਰ ਇੱਕ-ਇੱਕ ਰੁਪਏ ਦੇ ਵਾਧੇ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ।

Date:2010-02-27 Time:00:25:30


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010