Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 24 - 2 - 2010

ਅਮਿਸ਼ਾ ਨੂੰ ਇੱਕ ਹੋਰ ਮੌਕਾ

ਲਗਾਤਾਰ ਗਰਦਿਸ਼ ਵਿੱਚ ਰਹਿਣ ਵਾਲੀ ਅਮਿਸ਼ਾ ਪਟੇਲ ਦੇ ਪੱਖ ਵਿੱਚ ਕੁੱਝ ਸਕਾਰਾਤਮਕ ਮਾਹੌਲ ਬਣ ਗਿਆ ਲੱਗਦਾ ਹੈ। ਪਿਛਲੇ ਦਿਨਾਂ ਵਿੱਚ ਉਹਨਾਂ ਦੇ ਇੱਕ ਹੋਰ ਮਿੱਤਰ ਕਨਵ ਪੁਰੀ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਅਮਿਸ਼ਾ ਇਕੱਲੀ ਰਹਿ ਗਈ।

Date:2010-02-24 Time:00:07:01

ਨਵੇਂ ਹਥਿਆਰ ਬਣਾਉਣ ਦੀ ਅਪੀਲ

ਮਾਸਕੋ : ਰੂਸ ਦੇ ਰਾਸ਼ਟਰਪਤੀ ਦਿਮਿਤ੍ਰੀ ਮੇਦਵੇਦੇਵ ਨੇ ਕਿਹਾ ਹੈ ਕਿ ਪੁਰਾਣੇ ਹਥਿਆਰਾਂ ਨੂੰ ਠੀਕ ਕਰਨ ਦੀ ਜਗ੍ਹਾ ਦੇਸ਼ ਨੂੰ ਵਰਤਮਾਨ ਚੁਨੌਤੀਆਂ ਨਾਲ ਨਜਿੱਠਣ ਖਾਤਿਰ ਨਵੇਂ ਹਥਿਆਰਾਂ ਦਾ ਵਿਕਾਸ ਕਰਨਾ ਹੋਵੇਗਾ।

Date:2010-02-24 Time:00:07:00

ਇਜ਼ਰਾਇਲ 'ਚ ਰੁੱਕੀ ਡਾਕ ਵੰਡ

ਯਰੂਸਲਮ : ਇਜ਼ਰਾਇਲ ਵਿਖੇ ਇੱਕ ਪੋਸਟ ਆਫ਼ਿਸ ਵਿੱਚ ਲੈਟਰ ਬੰਬ ਮਿਲਣ ਦੇ ਬਾਅਦ ਦੇਸ਼ ਭਰ ਵਿੱਚ ਡਾਕਾਂ ਦੀ ਵੰਡ ਉੱਤੇ ਰੋਕ ਲਗਾ ਦਿੱਤੀ ਗਈ ਹੈ।ਸਥਾਨਕ ਪੁਲਿਸ ਬੁਲਾਰੇ ਨੇ ਕੱਲ੍ਹ ਕਿਹਾ ਕਿ ਪੱਤਰ ਦੇ ਦੁਆਰਾ ਵਿਸਫੋਟਕ ਭੇਜਣ ਦਾ ਮਕਸਦ ਹਾਲੇ ਤੱਕ ਸਪੱਸ਼ਟ ਨਹੀਂ ਹੋ ਪਾਇਆ।

Date:2010-02-24 Time:00:07:00

ਮੁੱਲ੍ਹਾ ਉਮਰ ਨਾਲ ਸਿੱਧੀ ਗੱਲਬਾਤ ਜ਼ਰੂਰੀ

ਵਾਸ਼ਿੰਗਟਨ : ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਅਸਥਿਰਤਾ ਸਮੱਸਿਆ ਦਾ ਰਾਜਨੀਤੀ ਹੱਲ ਕੱਢਣ ਦੇ ਲਈ ਤਾਲੀਬਾਨ ਮੁੱਖੀ ਮੁੱਲ੍ਹਾ ਉਮਰ ਨਾਲ ਸਿੱਧੀ ਸ਼ਾਂਤੀ ਵਾਰਤਾ ਕਰਨ ਦੀ ਜ਼ਰੂਰਤ ਹੈ।

Date:2010-02-24 Time:00:07:00

ਰਿਲਾਇੰਸ ਕੈਪੀਟਲ ਪਾਰਟਨਰਸ ਨੇ ਹਿੱਸੇਦਾਰੀ ਵਧਾਈ

ਮੁੰਬਈ - ਰਿਲਾਇੰਸ ਕੈਪੀਟਲ ਪਾਰਟਨਰਸ ਨੇ ਫੇਮ ਇੰਡੀਆ ਵਿੱਚ ਆਪਣੀ ਹਿੱਸੇਦਾਰੀ ਵਧਾ ਕੇ 12.14 ਫੀਸਦੀ ਕਰ ਲਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਅਨਿਲ ਧੀਰੂਭਾਈ ਸਮੂਹ ਦੀ ਕੰਪਨੀ ਰਿਲਾਇੰਸ ਮੀਡੀਆਵਰਕਸ ਨੇ ਥਿਏਟਰ ਲੜੀ ਫੇਮ ਇੰਡੀਆ ਦੀ ਹਿੱਸੇਦਾਰੀ ਖਰੀਦਣ ਲਈ ਖੁੱਲ੍ਹੀ ਪੇਸ਼ਕਸ਼ ਦੀ ਘੋਸ਼ਣਾ ਕੀਤੀ।

Date:2010-02-24 Time:00:06:59

ਸਰਕਾਰ ਨੇ ਮੰਗਿਆ ਆਈਜੀ ਤੋਂ ਸਪੱਸ਼ਟੀਕਰਨ

ਕੋਲਕਾਤਾ : ਪੱਛਮੀ ਬੰਗਾਲ ਸਰਕਾਰ ਨੇ ਈਸਟਰਨ ਫਰੰਟੀਅਰ ਰਾਇਫਲਜ਼ (ਈਐੱਫ਼ਆਰ) ਦੇ ਵਿਸ਼ੇਸ਼ ਪੁਲਿਸ ਮੁੱਖ ਇੰਸਪੈਕਟਰ ਵਿਨੈ ਕੁਮਾਰ ਚੱਕਰਵਰਤੀ ਤੋਂ ਸਿਲਦਾ ਵਿੱਚ ਹੋਏ ਮਾਓਵਾਦੀ ਹਮਲੇ ਦੌਰਾਨ 24 ਜਵਾਨਾਂ ਦੀ ਮੌਤ ਦੇ ਮਾਮਲੇ ਵਿੱਚ ਸੂਬਾ ਪ੍ਰਸ਼ਾਸਨ ਨੂੰ ਜਿੰਮੇਦਾਰ ਠਹਿਰਾਉਣ ਸਬੰਧੀ ਉਹਨਾਂ ਦੇ ਸਰਵਜਨਕ ਬਿਆਨ ਉੱਤੇ ਸਪੱਸ਼ਟੀਕਰਨ ਮੰਗਿਆ ਹੈ ਅਤੇ ਇਸ ਵਿਚਕਾਰ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਲਈ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ।

Date:2010-02-24 Time:00:06:59

ਸੇਵਾ ਕਰ ਛੂਟ ਦਾ ਦਾਇਰਾ ਵਧਾਉਣ ਦੀ ਮੰਗ

ਨਵੀਂ ਦਿੱਲੀ - ਦੇਸ਼ ਦੇ ਵਪਾਰਿਕ ਜਗਤ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਆਉਣ ਵਾਲੇ ਬਜਟ ਵਿੱਚ ਸੇਵਾ ਕਰ ਦੀ ਛੂਟ ਦਾ ਦਾਇਰਾ ਵਰਤਮਾਨ ਦੇ ਦਸ ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤਾ ਜਾਵੇ।

Date:2010-02-24 Time:00:06:59

ਸਾਈਬਰ ਅਪਰਾਧ 'ਤੇ ਮਾਈਕ੍ਰੋਸੌਫਟ-ਗੂਗਲ ਦੀ ਮੀਟਿੰਗ

ਨਿਊਯਾਰਕ - ਅੱਤਵਾਦੀਆਂ ਅਤੇ ਅਪਰਾਧੀਆਂ ਦੀ ਭਰਤੀ ਲਈ ਇੰਟਰਨੈਟ ਦੇ ਉਪਯੋਗ ਨੂੰ ਰੋਕਣ ਦੇ ਉਪਾਆਂ ਤੇ ਚਰਚਾ ਲਈ ਸੋਮਵਾਰ ਨੂੰ ਅਮਰੀਕਾ ਦੀਆਂ ਕੰਪਿਊਟਰ ਕੰਪਨੀਆਂ ਮਾਈਕ੍ਰੋਸੌਫਟ ਅਤੇ ਗੂਗਲ ਨਾਲ ਸੰਯੁਕਤ ਰਾਸ਼ਟਰ ਨੇ ਚਰਚਾ ਕੀਤੀ। ਖ਼ਬਰ ਏਜੰਸੀ ਡੀਪੀਏ ਦੇ ਅਨੁਸਾਰ ਦੋ ਦਿਨਾ ਬੈਠਕ ਸਿਏਟਲ ਵਿੱਚ ਹੋਈ ਅਤੇ ਅੱਤਵਾਦੀ ਉਦੇਸ਼ਾਂ ਲਈ ਇੰਟਰਨੈਟ ਦਾ ਉਪਯੋਗ ਰੋਕਣ ਲਈ ਬਣੇ ਸੰਯੁਕਤ ਰਾਸ਼ਟਰ ਦੇ ਕਾਰਜਦਲ ਨੇ ਇਸ ਦੀ ਅਗਵਾਈ ਕੀਤੀ। ਸਿਏਟਲ ਵਿੱਚ ਮਾਈਕ੍ਰੋਸੌਫਟ ਦਾ ਮੁੱਖ ਦਫ਼ਤਰ ਵੀ ਹੈ। ਬੈਠਕ ਵਿੱਚ ਸਿਸਕੋ, ਸਿਮੈਂਟੇਕ ਅਤੇ ਹੋਰ ਵੈਸ਼ਵਿਕ ਕੰਪਿਊਟਰ ਫਰਮਾਂ ਨੇ ਹਿੱਸਾ ਲਿਆ।

Date:2010-02-24 Time:00:06:59

ਸਿੱਖ ਹੱਤਿਆ ਮਾਮਲਾ ਬੈਠਕ 'ਚ ਚੁੱਕੇਗਾ ਭਾਰਤ

ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਵਿੱਚ ਤਾਲਿਬਾਨ ਦੁਆਰਾ ਕੱਲ੍ਹ ਇੱਕ ਸਿੱਖ ਦਾ ਸਿਰ ਧੜ ਤੋਂ ਅਲੱਗ ਕਰਨ ਦੀ ਘਟਨਾ ਦੀ ਕੜ੍ਹੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਗਲੀ 25 ਫਰਵਰੀ ਨੂੰ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਦੇਸ਼ ਸਕੱਤਰ ਪੱਧਰ ਦੀ ਹੋਣ ਵਾਲੀ ਬੈਠਕ ਵਿੱਚ ਇਹ ਮੁੱਦਾ ਉਠਾਇਆ ਜਾਵੇਗਾ।

Date:2010-02-24 Time:00:06:59

ਸਦਨ 'ਚ ਹੰਗਾਮਾ, ਕਾਰਵਾਈ ਮੁਅੱਤਲ

ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਪੱਖ ਨੇ ਮਹਿੰਗਾਈ ਦਾ ਮੁੱਦਾ ਜੋਰ ਸ਼ੋਰ ਨਾਲ ਉਠਾਇਆ। ਪ੍ਰਸ਼ਨਕਾਲ ਮੁਅੱਤਲ ਕਰਕੇ ਮਹਿੰਗਾਈ ਦੇ ਮੁੱਦੇ ਉੱਤੇ ਚਰਚਾ ਕਰਵਾਉਣ ਦੀ ਮੰਗ ਨੂੰ ਲੈਕੇ ਐੱਨਡੀਏ, ਆਰਜੇਡੀ, ਐੱਸਪੀ ਅਤੇ ਲੈਫ਼ਟ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਣ ਲੋਕ ਸਭਾ ਅਤੇ ਰਾਜ ਸਭਾ ਦਾ ਕੰਮ ਕਾਜ 12 ਵੱਜੇ ਤੱਕ ਦੇ ਲਈ ਮੁਅੱਤਲ ਕਰਨਾ ਪਿਆ।

Date:2010-02-24 Time:00:06:59

ਸਟਰਲਾਈਟ ਨੂੰ ਮਿਲੀ ਟ੍ਰਾਂਸਮਿਸ਼ਨ ਪਰਿਯੋਜਨਾ

ਮੁੰਬਈ - ਸਟਰਲਾਈਟ ਟੈਕਨੋਲਾਜਿਜ ਨੇ ਨੈਸ਼ਨਲ ਸਟਾਫ ਐਕਸਚੇਂਜ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਕੰਪਨੀ ਨੂੰ ਪੀਐਫਸੀ ਤੋਂ ਈਸਟ-ਨਾਰਥ ਇੰਟਰਕਨੈਕਸ਼ਨ ਮੇਗਾ ਟ੍ਰਾਂਸਮਿਸ਼ਨ ਪਰਿਯੋਜਨਾ ਦਾ ਠੇਕਾ ਮਿਲਿਆ ਹੈ।

Date:2010-02-24 Time:00:06:59

ਮਮਤਾ ਦੀਦੀ ਕੱਲ੍ਹ ਕਰੇਗੀ ਰੇਲ ਬਜਟ ਪੇਸ਼

ਨਵੀਂ ਦਿੱਲੀ - ਰੇਲ ਮੰਤਰੀ ਮਮਤਾ ਬੈਨਰਜੀ ਕੱਲ੍ਹ ਸੰਸਦ ਵਿੱਚ ਸਾਲ 2010-2011 ਦਾ ਰੇਲ ਬਜਟ ਪੇਸ਼ ਕਰੇਗੀ, ਜਿਸ ਵਿੱਚ ਉਹ ਯਾਤਰੀਆਂ ਨੂੰ ਦੂਰ-ਦੁਰਾਡੇ ਦੀ ਟ੍ਰੇਨਾਂ ਸਮੇਤ ਅਨੇਕਾਂ ਨਵੀਆਂ ਟ੍ਰੇਨਾਂ ਦੀ ਸੌਗਾਤ ਦੇ ਸਕਦੀ ਹੈ। ਬਜਟ ਵਿੱਚ ਯਾਤਰੀ ਕਿਰਾਏ ਵਿੱਚ ਤਬਦੀਲੀ ਦੀ ਸੰਭਾਵਨਾ ਨਹੀਂ ਹੈ।

Date:2010-02-24 Time:00:06:59

ਐਮਐਨਪੀ ਸਰਵਿਸ ਦੋ ਮਹੀਨੇ ਲਈ ਟਲੀ

ਨਵੀਂ ਦਿੱਲੀ - ਸਰਕਾਰ ਨੇ ਸੁਰੱਖਿਆ ਕਾਰਨਾਂ ਕਾਰਨ ਮੋਬਾਇਲ ਨੰਬਰ ਪੋਰਟੇਬਿਲਿਟੀ ਸੇਵਾ ਨੂੰ ਦੋ ਮਹੀਨੇ ਲਈ ਮਈ ਦੇ ਅੰਤ ਤੱਕ ਟਾਲ ਦਿੱਤਾ ਹੈ। ਐਮਐਨਪੀ ਦੇ ਸ਼ੁਰੂ ਹੋਣ ਤੋਂ ਬਾਅਦ ਗਾਹਕਾਂ ਨੂੰ ਆਪਣਾ ਫੋਨ ਨੰਬਰ ਬਦਲੇ ਬਿਨਾ ਆਪਰੇਟਰ ਬਦਲਣ ਦੀ ਸੁਵਿਧਾ ਮਿਲ ਜਾਵੇਗੀ। ਦੂਰਸੰਚਾਰ ਮੰਤਰੀ ਏ ਰਾਜਾ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਾਰਨ ਐਮਐਨਪੀ ਨੂੰ ਦੋ ਮਹੀਨੇ ਲਈ ਟਾਲ ਦਿੱਤਾ ਗਿਆ ਹੈ। ਇਹ ਤੀਜਾ ਮੌਕਾ ਹੈ, ਜਦੋਂ ਐਮਐਨਪੀ ਨੂੰ ਸ਼ੁਰੂ ਕਰਨ ਦੀ ਤਾਰੀਖ ਨੂੰ ਅੱਗੇ ਵਧਾਇਆ ਗਿਆ ਹੈ।

Date:2010-02-24 Time:00:06:59

ਇਸੇ ਹਫ਼ਤੇ ਸ਼ੁਰੂ ਹੋਵੇਗੀ 3-ਜੀ ਦੀ ਨਿਲਾਮੀ

ਨਵੀਂ ਦਿੱਲੀ - ਸਰਕਾਰ ਨੇ 3-ਜੀ ਸਪੈਕਟ੍ਰਮ ਦੀ ਨਿਲਾਮੀ ਤੇ 'ਸਸਪੈਂਸ' ਨੂੰ ਖਤਮ ਕਰਦੇ ਹੋਏ ਕਿਹਾ ਕਿ ਇਸ ਹਫ਼ਤੇ ਦੇ ਅੰਤ ਤੱਕ ਸਪੈਕਟ੍ਰਮ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸਰਕਾਰ ਨੇ ਕਿਹਾ ਹੈ ਕਿ ਉਹ 3 ਜੀ ਮੋਬਾਇਲ ਸੇਵਾਵਾਂ ਲਈ ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਹੈ ਅਤੇ 3-ਜੀ ਨਾਲ ਸਬੰਧਿਤ ਵਿਧੀ ਅਤੇ ਵਿੱਤ ਮੰਤਰਾਲੇ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਸੁਲਝਾ ਲਿਆ ਗਿਆ ਹੈ।

Date:2010-02-24 Time:00:06:59

ਹਮਲਾਵਰਾਂ ਦੇ ਹੱਥ ਕੱਟ ਦਿਆਂਗੇ : ਨੇਜ਼ਾਦ

ਤਿਹਰਾਨ - ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਭਾਰੀ ਕੌਮਾਂਤਰੀ ਦਬਾਅ ਦਾ ਸਾਹਮਣਾ ਕਰ ਰਹੇ ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਸਾਫ ਚਿਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਦੇਸ਼ ਉੱਪਰ ਹਮਲਾ ਕਰਨ ਵਾਲਿਆਂ ਦੇ ਹੱਥ ਕੱਟ ਦਿੱਤੇ ਜਾਣਗੇ।

Date:2010-02-24 Time:00:06:59

ਨਵੀਂ ਫਿਲਮ - ਪ੍ਰਿੰਸ

'ਪ੍ਰਿੰਸ' ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਹ ਇੱਕ ਅਜਿਹੀ ਤੇਜੀ ਨਾਲ ਦੌੜਦੀ ਹੋਈ ਐਕਸ਼ਨ ਥ੍ਰਿਲਰ ਹੈ ਜੋ ਦਰਸ਼ਕਾਂ ਨੂੰ ਸੀਟ ਤੇ ਬੈਠੇ ਰਹਿਣ ਲਈ ਮਜ਼ਬੂਰ ਕਰ ਦਵੇਗੀ। ਇਸ ਵਿੱਚ ਦਿਖਾਏ ਗਏ ਉਤਾਰ-ਚੜ੍ਹਾਅ ਨਾਲ ਭਰਪੂਰ ਮਨੋਰੰਜਨ ਹੋਵੇਗਾ। ਸਸਪੈਂਸ, ਐਕਸ਼ਨ ਅਤੇ ਥ੍ਰਿਲ ਇਸ ਫਿਲਮ ਦੀ ਖਾਸੀਅਤ ਹੈ। ਦੁਨੀਆ ਦੇ ਮਸ਼ਹੂਰ ਚੋਰਾਂ ਚੋਂ ਇੱਕ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੋਰੀ ਕਰਦਾ ਹੈ। ਜਦੋਂ ਸਵੇਰੇ ਉਹ ਉੱਠਦਾ ਹੈ ਤਾਂ ਉਸ ਨੂੰ ਆਪਣੀ ਬਾਂਹ ਤੇ ਇੱਕ ਜ਼ਖਮ ਦਿਖਾਈ ਦਿੰਦਾ ਹੈ ਅਤੇ ਕੁਝ ਯਾਦ ਨਹੀਂ ਰਹਿੰਦਾ। ਆਪਣੇ ਬਾਰੇ ਵਿੱਚ ਉਹ ਖੋਜ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦਾ ਨਾਂਅ ਪ੍ਰਿੰਸ ਹੈ ਅਤੇ ਉਹ ਸਾਰੰਗ ਨਾਂਅ ਦੇ ਆਦਮੀ ਲਈ ਕੰਮ ਕਰਦਾ ਹੈ। ਉਸਦੀ ਇੱਕ ਗਰਲਫ੍ਰੈਂਡ ਵੀ ਹੈ, ਜਿਸਦਾ ਨਾਂਅ ਮਾਇਆ ਹੈ। ਪ੍ਰਿੰਸ ਦੇ ਪਿੱਛੇ ਸ

Date:2010-02-24 Time:00:06:59

ਕਾਰਤਿਕ ਕਾਲਿੰਗ ਕਾਰਤਿਕ ਦਾ ਗੀਤ: ਹੇ ਯਾ

ਫਰਹਾਨ ਅਖਤਰ ਅਤੇ ਦੀਪਿਕ ਪਾਦੁਕੋਣ ਅਭਿਨੀਤ ਫ਼ਿਲਮ 'ਕਾਰਤਿਕ ਕਾਲਿੰਗ ਕਾਰਤਿਕ' ਦੇ ਗੀਤ ਇਹਨਾਂ ਦਿਨਾਂ ਵਿੱਚ ਧੂਮ ਮਚਾ ਰਹੇ ਹਨ, ਜਿਸ ਵਿੱਚੋਂ ਇੱਕ ਹੈ 'ਹੇ ਯਾ....'।

Date:2010-02-24 Time:00:06:59

ਫੂੰਕ 2 ਇਕੱਲੇ ਵੇਖੋ, ਇਨਾਮ ਜਿੱਤੋ

ਤੁਹਾਨੂੰ ਯਾਦ ਹੋਵੇ ਕਿ 'ਫੂੰਕ' ਦੇ ਸਮੇਂ ਰਾਮਗੋਪਾਲ ਵਰਮਾ ਨੇ ਘੋਸ਼ਣਾ ਕੀਤੀ ਸੀ ਕਿ ਜੋ ਵਿਅਕਤੀ ਇਕੱਲੇ ਸਿਨੇਮਾ ਘਰ ਵਿੱਚ ਫੂੰਕ ਬਗੈਰ ਡਰੇ ਵੇਖੇਗਾ ਉਸ ਨੂੰ ਪੰਜ ਲੱਖ ਰੁੱਪਏ ਦਿੱਤੇ ਜਾਣਗੇ।

Date:2010-02-24 Time:00:06:59

ਆਈਪੀਐਲ ਤੋਂ ਹਟ ਸਕਦੇ ਹਨ ਦਿੱਗਜ਼ ਖਿਡਾਰੀ!

ਸਿਡਨੀ - ਆਈਪੀਐਲ 3 ਲਈ ਲਗਾਤਾਰ ਅਹਿਮ ਬਣ ਰਹੇ ਸੁਰੱਖਿਆ ਮੁੱਦੇ ਮਗਰੋਂ ਹੁਣ ਖਬਰ ਆ ਰਹੀ ਹੈ ਕਿ ਇਸ ਟੂਰਨਾਮੈਂਟ ਤੋਂ ਦੁਨੀਆ ਦੇ ਕੁੱਝ ਦਿੱਗਜ ਵਿਦੇਸ਼ੀ ਖਿਡਾਰੀ ਖੁਦ ਨੂੰ ਵੱਖ ਕਰ ਸਕਦੇ ਹਨ।

Date:2010-02-24 Time:00:06:59

ਟਿਕਟ ਦੀ ਕੀਮਤ ਨਹੀਂ ਘਟਾਵਾਂਗੇ : ਫੀਫਾ

ਸਨਸਿਟੀ - ਫੀਫਾ ਨੇ ਮੀਡੀਆ ਵਿਚ ਆਈਆਂ ਉਹਨਾਂ ਖਬਰਾਂ ਤੋਂ ਅੱਜ ਸਾਫ ਇਨਕਾਰ ਕਰ ਦਿੱਤਾ ਜਿੰਨ੍ਹਾਂ ਵਿਚ ਕਿਹਾ ਸੀ ਕਿ ਉਹ ਦੱਖਣੀ ਅਫ੍ਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਦੇ ਫਾਈਨਲ ਲਈ ਟਿਕਟਾਂ ਦੀ ਕੀਮਤ ਘਟਾਵੇਗਾ।ਫੀਫਾ ਦੇ ਮਹਾਂਸਕਤੱਰ ਜੇਰੋਮ ਵਾਲਕੇ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਟਿਕਟ ਕੀਮਤ ਘਟਾਉਣ ਦਾ ਕੋਈ ਸਵਾਲ ਹੀ ਨਹੀਂ ਹੈ।

Date:2010-02-24 Time:00:06:59

ਜ਼ਰੀਨ ਨੂੰ ਮਿਲੇਗਾ ਫਾਇਦਾ

ਕਹਿਣ ਨੂੰ ਤਾਂ ਜ਼ਰੀਨ ਖਾਨ ਮਾਇਆਨਗਰੀ ਲਈ ਅਜੇ ਨਵੀਂ ਹੈ, ਪਰ ਮਾਇਆਨਗਰੀ ਸ਼ਾਇਦ ਉਹਨਾਂ ਲਈ ਨਵੀਂ ਨਹੀਂ ਹੈ। ਪਹਿਲੀ ਫ਼ਿਲਮ 'ਵੀਰ' ਤੋਂ ਉਹਨਾਂ ਨੂੰ ਥੋੜਾ ਬਹੁਤ ਕੀ ਠੀਕ-ਠਾਕ ਨਾਂਅ ਮਿਲ ਗਿਆ ਹੈ ਅਤੇ ਜਰੀਨ ਇਸ ਨਾਂਅ ਨੂੰ ਖੋਣਾ ਨਹੀਂ ਚਾਹੁੰਦੀ।

Date:2010-02-24 Time:00:06:59

'ਸਾਤ ਖੂਨ ਮਾਫ਼' 'ਚ ਪ੍ਰਿਅੰਕਾ ਦੇ ਛੋਟੇ ਪਤੀ ਹੋਣਗੇ ਨੀਲ

ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਆਪਣੀ ਨਵੀਂ ਫਿਲਮ 'ਸਾਤ ਖੂਨ ਮਾਫ਼' ਵਿੱਚ ਇੱਕ ਅਨੋਖੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ਵਿੱਚ ਉਨ੍ਹਾਂ ਦੇ ਸੱਤ ਪਤੀ ਹੋਣਗੇ। ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ ਜਿੱਥੇ ਉਨ੍ਹਾਂ ਦੇ ਸਭ ਤੋਂ ਬਜ਼ੁਰਗ ਪਤੀ ਹੋਣਗੇ, ਉੱਥੇ ਨੀਲ ਨਿਤਿਨ ਮੁਕੇਸ਼ ਉਨ੍ਹਾਂ ਦੇ ਸਭ ਤੋਂ ਘੱਟ ਉਮਰ ਦੇ ਪਤੀ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ। ਨੀਲ ਦੇ ਕਿਰਦਾਰ ਲਈ ਉਨ੍ਹਾਂ ਵਿੱਚ ਭਾਰੀ ਸਰੀਰਿਕ ਤਬਦੀਲੀ ਦੀ ਲੋੜ ਹੋਵੇਗੀ। ਇਹ ਤਬਦੀਲੀ ਐਨੀ ਜ਼ਿਆਦਾ ਹੋਵੇਗੀ ਕਿ ਉਨ੍ਹਾਂ ਨੂੰ ਮੁਸ਼ਕਿਲ ਨਾਲ ਹੀ ਪਹਿਚਾਣਿਆ ਜਾ ਸਕੇਗਾ। ਇਨ੍ਹੀਂ ਦਿਨੀਂ ਯਸ਼ਰਾਜ ਬੈਨਰ ਦੀ ਫਿਲਮ 'ਲਫੰਗੇ ਪਰਿੰਦੇ' ਦੀ ਸ਼ੂਟਿੰਗ ਵਿੱਚ ਰੁੱਝੇ ਨੀਲ ਕਹਿੰਦੇ ਹਨ ਕਿ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਂ ਹੈਰਾਨ ਸੀ। ਇਹ ਅਜਿਹੀ ਭੂਮਿਕਾ ਸੀ ਜਿਸ ਨੂੰ ਮ

Date:2010-02-24 Time:00:06:59

ਪਾਕਿ ਦੇ ਵਿੱਤ ਮੰਤਰੀ ਦੇਣਗੇ ਅਸਤੀਫ਼ਾ

ਕਰਾਚੀ : ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਰੀਨ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਨ ਦੇ ਲਈ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਦੀ ਯੋਜਨਾ ਬਣਾ ਰਹੇ ਹਨ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

Date:2010-02-24 Time:00:06:59

ਵਿਸ਼ਵ ਕੱਪ ਕਬੱਡੀ ਦੀਆਂ ਤਿਆਰੀਆਂ ਸ਼ੁਰੂ

ਲੁਧਿਆਣਾ - ਪੰਜਾਬ ਸਰਕਾਰ ਨੇ ਵਿਸ਼ਵ ਕੱਪ ਕਬੱਡੀ ਮੁਕਾਬਲਾ ਕਰਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ।ਇਹ ਮੁਕਾਬਲਾ 25 ਮਾਰਚ ਤੋਂ 10 ਅਪ੍ਰੈਲ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਇਆ ਜਾਵੇਗਾ।ਇਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ।

Date:2010-02-24 Time:00:06:59

ਮੁਕਾਬਲੇ 'ਚ ਕੈਪਟਨ ਅਤੇ ਦੋ ਜਵਾਨ ਸ਼ਹੀਦ

ਸ੍ਰੀਨਗਰ - ਉਤਰੀ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਵਿਚ ਅੱਜ ਤੜਕੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਫ਼ੌਜ ਦਾ ਇਕ ਕੈਪਟਨ ਅਤੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ।

Date:2010-02-24 Time:00:06:59


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010