Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 22 - 2 - 2010
ਨਿਅਮੇ - ਨਾਈਜ਼ੀਰੀਆ ਦੇ ਮੁੱਖ ਵਿਰੋਧੀ ਦਲ ਨੇ ਸੈਨਾ ਵੱਲੋਂ ਤਖਤਾ ਪਲਟ ਕਰਕੇ ਰਾਸ਼ਟਰਪਤੀ ਮਮਾਦੋ ਤਾਂਦਜ਼ਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦਾ ਸਵਾਗਤ ਕਰਦਿਆਂ ਉਸ ਤੋਂ ਨਿਰਪੱਖ ਚੌਣਾਂ ਕਰਾਉਣ ਦੀ ਮੰਗ ਕੀਤੀ ਹੈ।ਵਿਰੋਧੀ ਦਲ ਦੇ ਬੁਲਾਰੇ ਬਜ਼ੋਉਮ ਮੁਹੰਮਦ ਨੇ ਬੀਤੇ ਕੱਲ੍ਹ ਰਾਜਧਾਨੀ ਨਿਅਮੇ ਵਿਚ ਹਜ਼ਾਰਾਂ ਲੋਕਾਂ ਦੀ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਫੌਜੀ ਜੁੰਟਾ ਦਾ ਉਹਨਾਂ ਦੀ ਦਖਲ ਅੰਦਾਜੀ ਲਈ ਧੰਨਵਾਦ ਕਰਨਾ ਚਾਹੀਦਾ ਹੈ। Date:2010-02-22 Time:00:27:18
ਸਨਾ : ਮੁਸਲਿਮ ਵਿਦਰੋਹੀਆਂ ਦੇ ਸੰਘਰਸ਼ ਨਾਲ ਜੂਝ ਰਹੇ ਯਮਨ ਦੇ ਦੱਖਣੀ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਵਿਦਰੋਹੀ ਗਤੀਵਿਧੀਆਂ ਵਿੱਚ ਲਿਪਤ ਰਹਿਣ ਦੇ ਸ਼ੱਕ ਵਿੱਚ 16 ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। Date:2010-02-22 Time:00:27:18
ਲਿਸਬਨ : ਪੁਰਤਗਾਲ ਦੇ ਮੈਡੇਰਾ ਟਾਪੂ ਵਿੱਚ ਭਿਆਨਕ ਤੂਫ਼ਾਨੀ ਵਰਖ਼ਾ ਦੇ ਬਾਅਦ ਆਏ ਭਿਆਨਕ ਹੜ੍ਹ ਅਤੇ ਮਿੱਟੀ ਧੱਸਣ ਨਾਲ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ। ਪੁਰਤਗਾਲ ਦੇ ਪ੍ਰਮੁੱਖ ਸੈਰ ਸਪਾਟਾ ਸਥਲ ਉੱਤੇ ਕੱਲ੍ਹ ਆਏ ਇਸ ਭਿਆਨਕ ਹੜ੍ਹ ਨਾਲ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ। Date:2010-02-22 Time:00:27:18
ਬੈਰਕਪੁਰ - ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਉਰੋ ਮੈਂਬਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਕੀਮਤਾਂ ਵਿਚ ਹੋ ਰਿਹਾ ਬੇਲਗਾਮ ਵਾਧਾ ਜਨਤਾ ਦੇ ਅੰਦੋਲਨ ਨਾਲ ਹੀ ਰੋਕਿਆ ਜਾ ਸਕਦਾ ਹੈ। Date:2010-02-22 Time:00:27:18
ਨਵੀਂ ਦਿੱਲੀ - ਕੇਂਦਰ ਸਰਕਾਰ ਦਾ ਪੁਣੇ ਦੇ ਜਰਮਨ ਬੇਕਰੀ ਧਮਾਕੇ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ਸ਼ੱਕੀ ਸੰਗਠਨ ਇੰਡੀਅਨ ਮੁਜਾਹਿਦੀਨ ਉੱਪਰ ਰੋਕ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ।ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਨੇ ਇੱਥੇ ਇਹ ਗੱਲ ਕਹੀ। Date:2010-02-22 Time:00:27:18
ਬੈਂਗਲੂਰ : ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ (ਬੀਐੱਸਐੱਨਐੱਲ) ਨੇ ਕਿਹਾ ਹੈ ਕਿ ਮੋਬਾਇਲ ਪੋਰਟੇਬੀਲਿਟੀ ਸੇਵਾ (ਐੱਮਐੱਨਪੀ) ਨਾਲ ਉਸਦੇ ਕਾਰੋਬਾਰ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। Date:2010-02-22 Time:00:27:18
ਜੈਤੋ : ਘਟਨਾ 86 ਵਰ੍ਹੇ ਪੁਰਾਣੀ ਹੈ ਜਦੋਂ 21 ਫਰਵਰੀ ਦੇ ਦਿਨ ਜੈਤੋਂ ਅਤੇ ਨਨਕਾਣਾ ਸਾਹਿਬ ਵਿੱਚ ਸੈਂਕੜਿਆਂ ਸਿੱਖਾਂ ਨੇ ਗੁਰੂਦੁਆਰਿਆਂ ਦੀ ਰੱਖਿਆ ਦੇ ਲਈ ਬ੍ਰਿਟਿਸ਼ ਫੌਜੀ ਦੀਆਂ ਗੋਲੀਆਂ ਦਾ ਹੱਸਦਿਆਂ ਹੱਸਦਿਆਂ ਸਾਹਮਣਾ ਕਰਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ ਸੀ।ਇਸ ਘਟਨਾ ਨੂੰ ਭਾਰਤੀ ਇਤਹਾਸ ਵਿਚ ਅਹਿਮ ਥਾਂ ਹਾਸਲ ਹੈ ਜੋ ਸਿੱਖਾਂ ਦੀਆਂ ਲਾਸਾਣੀ ਕੁਰਬਾਨੀਆਂ ਦੀ ਇੱਕ ਹੋਰ ਮਿਸਾਲ ਹੈ। Date:2010-02-22 Time:00:27:18
ਐਜਲ : ਦੂਰਵਰਤੀ ਖੇਤਰਾਂ ਤੱਕ ਬੈਂਕਿੰਗ ਸਹੂਲਤਾਂ ਪਹੁੰਚਾਉਣ, ਗ੍ਰਾਮੀਣ ਲੋਕਾਂ ਨੂੰ ਇਹਨਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਦੇਣ ਅਤੇ ਜਾਲੀ ਨੋਟਾਂ ਤੋਂ ਬੱਚਣ ਦੇ ਲਈ ਉਹਨਾਂ ਨੂੰ ਜਾਗਰੂਕ ਬਣਾਉਣ ਵਾਸਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਮਿਜੋਰਮ ਦੇ ਐਜਲ ਵਿੱਚ ਆਯੋਜਿਤ ਸੰਪਰਕ ਕੈਂਪ ਵਿੱਚ ਕੱਲ੍ਹ ਹਜਾਰਾਂ ਲੋਕ ਪੁੱਜੇ। Date:2010-02-22 Time:00:27:18
ਨਵੀਂ ਦਿੱਲੀ : ਮੰਦੀ ਦੇ ਦੌਰਾਨ ਦਿੱਤੇ ਗਏ ਰਾਹਤ ਪੈਕੇਜਾਂ ਦੇ ਬਲ ਉੱਤੇ ਦੇਸ਼ ਦੇ ਆਟੋ ਮੋਬਾਇਲ ਉਦਯੋਗ ਦੇ ਕਾਰੋਬਾਰ ਵਿੱਚ ਆਈ ਤੇਜੀ ਨੂੰ ਬਣਾਏ ਰੱਖਣ ਲਈ ਇਸ ਉਦਯੋਗ ਨੇ ਵਿੱਤ ਮੰਤਰੀ ਨੂੰ ਉਤਪਾਦ ਕਰ ਵਿੱਚ ਦਿੱਤੀ ਗਈ ਚਾਰ ਪ੍ਰਤੀਸ਼ਤ ਛੂਟ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ। Date:2010-02-22 Time:00:27:18
ਨਵੀਂ ਦਿੱਲੀ : ਬੌਲੀਵੁੱਡ ਅਭਿਨੇਤਾ ਅਤੇ ਕਾਂਗਰਸ ਸਾਂਸਦ ਰਾਜ ਬੱਬਰ ਉੱਤੇ ਦਿੱਲੀ ਦੀ ਇੱਕ ਅਦਾਲਤ ਨੇ ਆਪਰਾਧਿਕ ਆਰੋਪ ਤੈਅ ਕੀਤਾ ਹੈ।ਜਿਕਰਯੋਗ ਹੈ ਕਿ ਸਾਲ 2000 ਵਿੱਚ ਜਦੋਂ ਰਾਜ ਬੱਬਰ ਸਮਾਜਵਾਦੀ ਪਾਰਟੀ ਵਿੱਚ ਸਨ, ਤਦ ਉਹਨਾਂ ਉੱਤੇ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਤੱਤਕਾਲੀਨ ਪ੍ਰਧਾਨ ਮੰਤਰੀ ਦੇ ਘਰ ਦੇ ਆਲੇ ਦੁਆਲੇ ਮੌਜੂਦ ਪੁਲਿਸ ਮੁਲਾਜਮਾਂ ਉੱਤੇ ਪੱਥਰ ਸੁੱਟਣ ਦਾ ਆਰੋਪ ਲਗਾਇਆ ਗਿਆ ਹੈ। Date:2010-02-22 Time:00:27:18
ਪੁਣੇ : ਪੁਣੇ ਬੰਬ ਵਿਸਫ਼ੋਟ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ ਅੱਜ 15 ਹੋ ਗਈ। ਆਧਿਕਾਰਕ ਸੂਤਰਾਂ ਦੇ ਮੁਤਾਬਿਕ ਵਿਸਫ਼ੋਟ ਵਿੱਚ ਗੰਭੀਰ ਰੂਪ ਨਾਲ ਫੱਟੜ 23 ਸਾਲਾ ਰਾਜੀਵ ਅਗਰਵਾਲ ਅਤੇ ਵਿਕਾਸ ਨੇ ਅੱਜ ਦਮ ਤੋੜ੍ਹ ਦਿੱਤਾ। Date:2010-02-22 Time:00:27:18
ਹੈਦਰਾਬਾਦ : ਅਲੱਗ ਤੇਲੰਗਾਨਾ ਰਾਜ ਦੇ ਸਮਰੱਥਨ ਵਿੱਚ ਇੱਥੇ ਉਸਮਾਨੀਆ ਯੂਨੀਵਰਸਿਟੀ ਕੈਂਪਸ ਵਿੱਚ ਆਤਮਦਾਹ ਦਾ ਯਤਨ ਕਰਨ ਵਾਲੇ 19 ਸਾਲਾ ਇੱਕ ਨੌਜਵਾਨ ਦੀ ਮੌਤ ਹੋ ਗਈ। Date:2010-02-22 Time:00:27:18
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਜੀਐੱਸਐੱਮ ਸੇਵਾ ਪ੍ਰਦਾਨ ਕਰਨ ਵਾਲੀ ਆਈਡਿਆ ਸੈਲਿਊਲਰ ਨੂੰ ਉਸਦੇ ਵੰਡਕਰਤਾਵਾਂ ਦੁਆਰਾ ਕੀਤੀ ਗਈ ਸਿਮ ਕਾਰਡ ਦੀ ਵਿੱਕਰੀ ਨੂੰ ਲੈਕੇ ਦਿੱਤੇ ਗਏ ਕਮੀਸ਼ਨ ਉੱਤੇ ਸ਼ੁਲਕ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ। Date:2010-02-22 Time:00:27:18
ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਲਿਮੀਟੇਡ ਦੁਆਰਾ ਆਪਣੀ ਕਾਰ ਗ੍ਰਾਹਕਾਂ ਵਿੱਚ ਬਿਹਤਰ ਮਾਈਲੇਜ ਸੜਕ ਸੁਰੱਖਿਆ ਅਤੇ ਈਂਧਣ ਬੱਚਤ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਅੱਜ ਇੱਥੇ ਕੰਪਨੀ ਦੀ ਕਾਮਪੈਕਟ ਕਾਰ ਆਈ 20 ਦੇ ਪੈਟਰੋਲ ਅਤੇ ਡੀਜ਼ਲ ਮਾਡਲ ਦੇ ਗ੍ਰਾਹਕਾਂ ਲਈ ਮਾਈਲਜ਼ ਅਤੇ ਸਮਾਈਲਜ਼ ਰੈਲੀ ਆਯੋਜਿਤ ਕੀਤੀ ਗਈ, ਇਸ ਮੌਕੇ ਉੱਤੇ ਪੈਟਰੋਲ ਵਿੱਚ ਪੰਕਜ ਜਾਵਾ ਨੇ 38.81 ਕਿਲੋਮੀਟਰ ਅਤੇ ਡੀਜ਼ਲ ਵਿੱਚ ਸ਼ਿਖਰ ਸ਼ਰਮਾ ਨੇ 42.78 ਦਾ ਮਾਈਲੇਜ ਦੇਕੇ ਵਿਜੇਤਾ ਦਾ ਤਮਗਾ ਜਿੱਤਿਆ। Date:2010-02-22 Time:00:27:18
ਨਵੀਂ ਦਿੱਲੀ - ਐਲਜੀ ਇਲੈਕਟ੍ਰਾਨਿਕਸ ਦਾ 2010 ਵਿੱਚ ਟਚ ਸਕ੍ਰੀਨ ਫੋਨ ਦੀ ਵਿੱਕਰੀ ਵਿੱਚ 20 ਫੀਸਦੀ ਵਾਧਾ ਕਰਨ ਦਾ ਟੀਚਾ ਹੈ। ਕੰਪਨੀ ਦੀ ਇਸ ਖੇਤਰ ਵਿੱਚ ਪ੍ਰਵੇਸ਼ ਦੀ ਯੋਜਨਾ ਹੈ, ਜਿਸਦੀ ਕੀਮਤ 5000 ਰੁਪਏ ਹੈ। ਕੰਪਨੀ ਸੈਮਸੰਗ ਦੇ ਇਸ ਖੇਤਰ ਵਿੱਚ ਜ਼ੋਰਦਾਰ ਪ੍ਰਵੇਸ਼ ਤੋਂ ਬਾਅਦ ਐਲਜੀ ਨੇ ਘੱਟ ਕੀਮਤ ਵਾਲੇ ਖੰਡ ਵਿੱਚ ਦਸਤਕ ਦੇਣ ਦੀ ਯੋਜਨਾ ਬਣਾਈ ਹੈ। ਟਚ ਸਕ੍ਰੀਨ ਫੋਨ ਦੀ ਕੀਮਤ ਫਿਲਹਾਲ 8000 ਰੁਪਏ ਤੋਂ 9000 ਰੁਪਏ ਵਿਚਕਾਰ ਹੈ। ਸੈਮਸੰਗ ਕੀਮਤ ਦੇ ਮਾਮਲੇ ਵਿੱਚ ਇਸ ਖੇਤਰ ਵਿੱਚ ਪ੍ਰਮੁੱਖ ਕੰਪਨੀ ਹੈ। ਐਲਜੀ ਦੇ ਇਸ ਕਦਮ ਨਾਲ ਇਸ ਖੰਡ ਵਿੱਚ ਵਿਆਪਕ ਤਬਦੀਲੀ ਆਉਣ ਦੀ ਸੰਭਾਵਨਾ ਹੈ। Date:2010-02-22 Time:00:27:18
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਵਿਚ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਈਸਾ ਮਸੀਹ ਨੂੰ ਇੱਕ ਤਸਵੀਰ ਵਿਚ ਇਤਰਾਜਯੋਗ ਢੰਗ ਨਾਲ ਵਿਖਾਏ ਜਾਣ ਅਤੇ ਇੱਕ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਜਾਉਣ ਦੀ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। Date:2010-02-22 Time:00:27:17
ਨਾਭਾ : ਪੰਜਾਬ ਵਿੱਚ ਇੱਕ ਵੱਡੇ ਹਮਲੇ ਦੀ ਕਥਿਤ ਯੋਜਨਾ ਬਣਾ ਰਹੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ਼) ਦੇ ਦੋ ਅੱਤਵਾਦੀਆਂ ਨੂੰ ਅੱਜ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ ਹਥਿਆਰ ਤੇ ਅੱਠ ਕਿਲੋਗ੍ਰਾਮ ਵਿਸਫ਼ੋਟਕ ਬਰਾਮਦ ਕੀਤਾ ਗਿਆ। Date:2010-02-22 Time:00:27:17
ਦੁਬਈ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਰੋਜ਼ਾ ਕ੍ਰਿਕਟ ਰੈਂਕਿੰਗ ਵਿਚ ਮੁੜ ਤੋਂ ਦੁਨੀਆ ਦੇ ਨੰਬਰ ਇੱਕ ਬੱਲੇਬਾਜ ਬਣ ਗਏ ਹਨ।ਧੋਨੀ ਨੇ ਆਈਸੀਸੀ ਦੀ ਅੱਜ ਜ਼ਾਰੀ ਤਾਜ਼ਾ ਇੱਕ ਰੋਜ਼ਾ ਰੈਂਕਿੰਗ ਵਿਚ ਆਸਟ੍ਰੇਲੀਆ ਦੇ ਮਾਇਕਲ ਹੱਸੀ ਨੂੰ ਅਹੁਦਾ ਮੁਕਤ ਕਰਕੇ ਨੰਬਰ ਇੱਕ ਬੱਲੇਬਾਜ ਬਨਣ ਦਾ ਮਾਣ ਹਾਸਲ ਕੀਤਾ ਹੈ। Date:2010-02-22 Time:00:27:17
ਮੇਮਫਿਸ - ਮੁੱਢਲਾ ਸਥਾਨ ਪ੍ਰਾਪਤ ਰੂਸ ਦੀ ਮਾਰੀਆ ਸ਼ਾਰਾਪੋਵਾ ਸਵੀਡਨ ਦੀ ਕੁਆਲੀਫਾਇਰ ਸੋਫੀਆ ਅਰਵਿਡਸਨ ਨੂੰ ਲਗਾਤਾਰ ਸੈਟਾਂ ਵਿਚ 6-2, 6-1 ਨਾਲ ਹਰਾ ਕੇ ਮੇਮਫਿਸ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜ ਗਈ ਹੈ। Date:2010-02-22 Time:00:27:17
ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਫਿਲਮ 'ਰਾਕੇਟ ਸਿੰਘ- ਸੇਲਸਮੈਨ ਆਫ਼ ਦ ਈਅਰ' ਦੀ ਅਸਫ਼ਲਤਾ ਤੋਂ ਬਾਅਦ ਖਾਸ ਕਰ ਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਇੱਕ ਕੋਸ਼ਿਸ਼ ਦੇ ਮੱਦੇਨਜ਼ਰ ਉਨ੍ਹਾਂ ਦੀ 'ਬਦਮਾਸ਼ ਕੰਪਨੀ' ਆਉਣ ਵਾਲੀ ਸੱਤ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਯਸ਼ਰਾਜ ਚੋਪੜਾ ਦੇ ਬੇਟੇ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਅਤੇ ਪਰਮੀਤ ਸੇਠੀ ਦੁਆਰਾ ਲਿਖੀ ਗਈ ਅਤੇ ਨਿਰਦੇਸ਼ਿਤ ਫਿਲਮ 'ਬਦਮਾਸ਼ ਕੰਪਨੀ' ਨੂੰ ਨੌਜਵਾਨ ਦਿਲਾਂ ਦੀ ਧੜਕਣ ਅਨੁਸ਼ਕਾ ਸ਼ਰਮਾ ਅਤੇ ਸ਼ਾਹਿਦ ਕਪੂਰ ਦੀ ਬਿਹਤਰ ਕੈਮੇਸਟ੍ਰੀ ਨਾਲ ਪੂਰੀ ਤਰ੍ਹਾਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਇਲਾਵਾ ਕਾਮੇਡੀ ਅਭਿਨੇਤਾ ਬੀਰ ਦਾਸ ਅਤੇ ਇੰਡੀਅਨ ਆਇਡਲ ਕੰਟੈਸਟ ਦੇ ਜੇਤੂ ਰਹਿ ਚੁੱਕੇ ਮਿਆਂਗ ਚਾਂਗ ਦੀ ਮੌਜੂ Date:2010-02-22 Time:00:27:17
ਦਮਿਸ਼ਕਸ - ਫ੍ਰਾਂਸ ਦੇ ਪ੍ਰਧਾਨ ਮੰਤਰੀ ਫ੍ਰਾਂਕੋਇਸ ਫਿਲਨ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਆਪਣੇ ਪਰਮਾਣੂ ਪ੍ਰੋਗਰਾਮ ਵਿਚ ਪੱਛਮੀ ਦੇਸ਼ਾਂ ਨਾਲ ਸਹਿਯੋਗ ਨਾ ਕੀਤਾ ਤਾਂ ਆਉਂਦੇ ਹਫਤੇ ਵਿਚ ਉਸ ਖਿਲਾਫ ਸੰਸਾਰਕ ਤਾਕਤਾਂ ਕਾਰਵਾਈ ਕਰ ਸਕਦੀਆਂ ਹਨ। Date:2010-02-22 Time:00:27:17
ਪਿਸ਼ਾਵਰ/ਇਸਲਾਮਾਬਾਦ - ਪਾਕਿਸਤਾਨ ਦੇ ਪਿਸ਼ਾਵਰ ਇਲਾਕੇ ਵਿਚ ਅੱਜ ਤਾਲਿਬਾਨ ਵੱਲੋਂ ਦੋ ਸਿੱਖ ਨੌਜਵਾਨਾਂ ਦਾ ਮੂੰਹ ਮੰਗਿਆ ਜਜ਼ੀਆ ਨਾ ਮਿਲਣ ਕਰਕੇ ਬੇਰਹਿਮੀ ਨਾਲ ਸਿਰ ਕਲਮ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਇਕ ਨੌਜਵਾਨ ਦਾ ਸਿਰ ਇਕ ਗੁਰਦੁਆਰਾ ਸਾਹਿਬ ਵਿਚ ਰੱਖ ਦਿੱਤਾ।ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਵਿਚ ਸਿੱਖਾਂ ਨਾਲ ਅਜਿਹੀ ਘਟਨਾ ਵਾਪਰੀ ਹੋਵੇ। Date:2010-02-22 Time:00:27:17
ਮਲੌਦ - ਗਿੱਲ ਸਪੋਰਟਸ ਕਲੱਬ ਰਜਿ: ਪਿੰਡ ਬੇਰਕਲਾਂ ਵੱਲੋਂ 24 ਫਰਵਰੀ ਅਤੇ 25 ਫਰਵਰੀ ਨੂੰ ਗੁਰਮੇਲ ਰਾਇਸਰ ਯਾਦਗਾਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਖੇਡਾਂ ਦਾ ਪੋਸਟਰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਜਾਰੀ ਕੀਤਾ। Date:2010-02-22 Time:00:27:17
ਬਰਨਾਲਾ - ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ, ਐਨ. ਆਰ. ਆਈ., ਪੰਚਾਇਤ ਤੇ ਪਿੰਡ ਫਰਵਾਹੀ ਵਾਸੀਆਂ ਦੇ ਸਾਂਝੇ ਉਦਮ ਸਦਕਾ 24 ਤੋਂ 25 ਫਰਵਰੀ ਨੂੰ ਬਾਬਾ ਥੰਮਣ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਅਨਾਜ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। Date:2010-02-22 Time:00:27:17
ਸਵੱਦੀ ਕਲਾਂ - ਭਾਈ ਬਹਿਲੋ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਪਿੰਡ ਸੰਗਤਪੁਰਾ (ਢੈਪਈ) ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਖੇਡ ਮੇਲਾ 26 ਤੇ 27 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। Date:2010-02-22 Time:00:27:17
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |