Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 2 - 2010

ਸ਼ਿਆਮ ਸਰਨ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਪ੍ਰਮਾਣੂ ਸਮਝੌਤੇ ਤੇ ਜਲਵਾਯੂ ਪਰਿਵਰਤਨ ਉੱਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਸ਼ਿਆਮ ਸਰਨ ਨੇ ਸ਼ੁਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਸ਼੍ਰੀ ਸਰਨ ਨੂੰ ਅਹੁਦੇ ਤੋਂ ਹੱਟਣ ਦੀ ਆਗਿਆ ਦੇ ਦਿੱਤੀ ਹੈ, ਜਿਸਦੇ ਚੱਲਦਿਆਂ ਉਹ 14 ਮਾਰਚ ਨੂੰ ਪਦਮੁਕਤ ਹੋ ਜਾਣਗੇ।

Date:2010-02-21 Time:00:18:28

5000 ਨਿਯੁਕਤੀਆਂ ਕਰੇਗੀ ਮਹਿੰਦਰਾ-ਸਤਿਅਮ

ਨਵੀਂ ਦਿੱਲੀ - ਪ੍ਰਮੁੱਖ ਆਈਟੀ ਕੰਪਨੀ ਮਹਿੰਦਰਾ-ਸਤਿਅਮ ਦੀ ਅਗਲੇ ਮਹੀਨੇ ਦੇ ਅਖੀਰ ਤੱਕ ਲਗਭਗ 5000 ਪੇਸ਼ੇਵਰ ਨਿਯੁਕਤ ਕਰਨ ਦੀ ਯੋਜਨਾ ਹੈ। ਇਸਦੇ ਤਹਿਤ ਨਵੇਂ ਅਤੇ ਅਨੁਭਵੀ ਪੇਸ਼ੇਵਰਾਂ ਦੀ ਨਿਯੁਕਤੀ ਹੋਵੇਗੀ। ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੀ ਮੌਜੂਦਾ ਭਰਤੀ ਅਭਿਆਨ ਦੇ ਤਹਿਤ ਲਗਭਗ 5000 ਲੋਕਾਂ ਦੀ ਨਿਯੁਕਤੀ ਦੀ ਯੋਜਨਾ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਕਿਰਿਆ ਮਾਰਚ ਅੰਤ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।

Date:2010-02-21 Time:00:18:28

ਓਬੀਸੀ ਨੂੰ ਚੰਗੇ ਮੁਨਾਫ਼ੇ ਦੀ ਉਮੀਦ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬੈਂਕ ਓਰੀਅੰਟਲ ਬੈਂਕ ਆਫ਼ ਕਾਮਰਸ (ਓਬੀਸੀ) ਨੂੰ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਸ਼ੁੱਧ ਮੁਨਾਫ਼ਾ 1000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਜਾਣ ਦੀ ਉਮੀਦ ਹੈ।

Date:2010-02-21 Time:00:18:28

ਤੰਬਾਕੂ ਉਦਯੋਗ 'ਚ ਐੱਫ਼ਡੀਆਈ ਦੀ ਲੋੜ੍ਹ ਨਹੀਂ : ਸ਼ਰਮਾ

ਚੈਨਈ : ਕੇਂਦਰੀ ਵਣਜ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਤੰਬਾਕੂ ਉਦਯੋਗ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਲਿਆਉਣ ਦੇ ਪੱਖ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਸ਼ੋਧ ਅਤੇ ਤਕਨੀਕ ਦੇ ਖੇਤਰ ਵਿੱਚ ਨਿਵੇਸ਼ ਹੋਣਾ ਚਾਹੀਦਾ ਹੈ।

Date:2010-02-21 Time:00:18:28

ਨੋਕੀਆ ਐਕਸ 6 ਯੂਕੇ ਬਜ਼ਾਰ 'ਚ ਲਾਂਚ

ਨੋਕੀਆ ਨੇ ਆਪਣਾ ਨਵਾਂ ਟਚਸਕ੍ਰੀਨ ਮਿਊਜ਼ਿਕ ਮੋਬਾਇਲ ਫੋਨ ਐਕਸ 6 ਯੂਕੇ ਬਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਨੋਕੀਆ ਦੇ ਇਸ ਫੋਨ ਤੇ ਐਸ 60 ਵਰਜ਼ਨ 5 ਚਲਾਇਆ ਜਾ ਸਕਦਾ ਹੈ। 3.2 ਇੰਚ ਅਤੇ 640x360 ਰਿਜੌਲਿਊਸ਼ਨ ਵਾਲਾ ਇਹ ਮੋਬਾਇਲ 16 ਜੀਬੀ ਅਤੇ 32 ਜੀਬੀ ਦੇ ਦੋ ਸੰਸਕਰਨਾਂ ਵਿੱਚ ਆਵੇਗਾ। ਐਕਸ 6 ਬਹੁਤ ਆਕਰਸ਼ਕ ਅਤੇ ਸਲਿਮ ਹੋਣ ਦੇ ਨਾਲ ਹੀ ਹਲਕਾ ਵੀ ਹੈ। ਇਸਦਾ ਵਜਨ ਸਿਰਫ਼ 122 ਗ੍ਰਾਮ ਹੈ। ਫੋਨ ਵਿੱਚ 5 ਮੇਗਾਪਿਕਸਲ ਕੈਮਰੇ ਦੇ ਨਾਲ ਕਾਰਲ ਜੇਸ ਆਪਟਿਕ, ਡਿਊਲ ਫਲੈਸ਼, ਟੀਵੀ ਆਊਟ, ਵੀਡੀਓ ਐਡਿਟਿੰਗ, ਆਨਲਾਈਨ ਸ਼ੇਅਰਿੰਗ, ਨੋਕੀਆ ਮਿਊਜ਼ਿਕ ਸਟੋਰ ਫੁਲ ਬ੍ਰਾਉਜ਼ਰ ਅਤੇ ਫਲੈਸ਼ ਲਾਈਟ ਸਪੋਰਟ ਵੀ ਹੈ।

Date:2010-02-21 Time:00:18:28

ਹੈਦਰਾਬਾਦ 'ਚ ਰੋਸ਼ ਪ੍ਰਦਰਸ਼ਨ ਕਾਰਣ ਫੈਲਿਆ ਤਨਾਅ

ਹੈਦਰਾਬਾਦ : ਹੈਦਰਾਬਾਦ ਵਿਖੇ ਅਲੱਗ ਤੇਲੰਗਾਨਾ ਸੂਬੇ ਦੇ ਮਸਲੇ ਉੱਤੇ ਸ਼ਨੀਵਾਰ ਨੂੰ ਉਸਮਾਨਿਆ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਦੇ ਪ੍ਰਸਤਾਵਿਤ ਰੋਸ਼ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਵਧਾਅ ਦਿੱਤੀ ਗਈ ਹੈ।

Date:2010-02-21 Time:00:18:28

ਹੋਈ ਚਾਰ ਹੋਰ ਬੈਂਕਾਂ ਦੀ ਤਾਲਾਬੰਦੀ

ਵਾਸ਼ਿੰਗਟਨ : ਅਮਰੀਕਾ ਵਿਖੇ ਚਾਰ ਹੋਰ ਬੈਂਕਾਂ ਮੰਦੀ ਦੀ ਭੇਂਟ ਚੜ੍ਹ ਗਈਆਂ ਹਨ। ਇਹਨਾਂ ਨੂੰ ਮਿਲਾਕੇ ਦੇਸ਼ ਵਿੱਚ ਇਸ ਵਰ੍ਹੇ ਬੰਦ ਹੋਣ ਵਾਲੀਆਂ ਬੈਂਕਾਂ ਦੀ ਸੰਖਿਆ ਵੱਧਕੇ 20 ਤੱਕ ਪਹੁੰਚ ਗਈ ਹੈ।

Date:2010-02-21 Time:00:18:28

ਕੱਚਾ ਤੇਲ 78 ਡਾਲਰ ਪ੍ਰਤੀ ਬੈਰਲ 'ਤੇ

ਲੰਡਨ : ਅਮਰੀਕਾ ਵਿੱਚ ਮੁਦਰਾ ਸਬੰਧੀ ਨੀਤੀ ਸਖ਼ਤ ਹੋਣ ਦੀ ਆਸ਼ੰਕਾ ਨਾਲ ਕੱਚੇ ਤੇਲ ਦੇ ਭਾਆਂ ਵਿੱਚ ਨਰਮੀ ਵੇਖੀ ਗਈ। ਇਸ ਦੇ ਕਾਰਣ ਅਮਰੀਕਾ ਵਿੱਚ ਕੱਚੇ ਤੇਲ ਦਾ ਮਾਰਚ ਦਾ ਵਾਅਦਾ 78.12 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ।

Date:2010-02-21 Time:00:18:28

ਇੱਕ ਅਪ੍ਰੈਲ ਤੋਂ ਮਿਲੇਗਾ ਰੋਜ਼ਾਨਾ ਵਿਆਜ਼

ਮੁੰਬਈ : ਆਉਂਦੀ ਇੱਕ ਅਪ੍ਰੈਲ ਤੋਂ ਤੁਹਾਡੇ ਬਚਤ ਖਾਤੇ ਵਿੱਚ ਜਮ੍ਹਾਂ ਰਾਸ਼ੀ ਉੱਤੇ ਪ੍ਰਤੀਦਿਨ ਵਿਆਜ ਮਿਲੇਗਾ। ਭਾਰਤੀ ਰਿਜ਼ਰਵ ਬੈਂਕ ਨੇ ਸਾਰੀਆਂ ਅਨੁਸੂਚਿਤ ਵਣਜ ਬੈਂਕਾਂ ਨੂੰ ਇਸ ਸਬੰਧ ਵਿੱਚ ਕੱਲ੍ਹ ਦੇਰ ਸ਼ਾਮ ਅਧਿਸੂਚਿਤ ਕਰ ਦਿੱਤਾ।

Date:2010-02-21 Time:00:18:28

ਮੱਧ ਏਸ਼ੀਆ 'ਤੇ ਹੈ ਅਲਕਾਇਦਾ ਦੀ ਨਜ਼ਰ : ਹਾਲਬ੍ਰੁੱਕ

ਦੁਸ਼ਾਂਬੇ - ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅਲਕਾਇਦਾ ਸਾਬਕਾ ਸੋਵੀਅਤ ਸੰਘ ਦੇ ਸਹਿਯੋਗੀ ਦੇਸ਼ਾਂ ਨੂੰ ਅੱਤਵਾਦ ਦੀ ਜ਼ਮੀਨ ਬਨਾਉਣ ਚਾਹੁੰਦਾ ਹੈ ਅਤੇ ਉਹ ਇਸ ਖੇਤਰ ਨੂੰ ਅੱਤਵਾਦੀਆਂ ਦੀ ਭਰਤੀ ਅਤੇ ਸਿਖਲਾਈ ਸਰਗਰਮੀਆਂ ਦਾ ਕੇਂਦਰ ਬਨਾਉਣ ਦਾ ਇਛੁੱਕ ਹੈ।

Date:2010-02-21 Time:00:18:28

44% ਲੋਕ ਵਿੱਤੀ ਕੰਪਨੀਆਂ ਦੀ ਪਹੁੰਚ ਤੋਂ ਪਰੇ

ਨਵੀਂ ਦਿੱਲੀ : ਮਕਾਨ ਮਾਲਕ ਬਣਨ ਦੇ ਲਈ ਹੋਮ ਲੋਨ ਚੁੱਕਦਾ ਕਰ ਦੇਣ ਦੀ ਸਮਰੱਥਾ ਵਾਲੇ ਦੇਸ਼ ਦੇ 44 ਪ੍ਰਤੀਸ਼ਤ ਲੋਕ ਵਿੱਤੀ ਕੰਪਨੀਆਂ ਦੀ ਪਹੁੰਚ ਤੋਂ ਪਰੇ ਹਨ, ਜੇਕਰ ਹਾਲਾਤ ਬਦਲ ਜਾਣ ਤਾਂ ਆਮ ਆਦਮੀ ਮਕਾਨ ਮਾਲਕ ਬਣਨ ਦੀ ਕੀਮਤ ਵਿੱਚ 30 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ।

Date:2010-02-21 Time:00:18:28

ਹੋਰ ਗੈਸ ਖਰੀਦੇਗੀ ਐੱਨਟੀਪੀਸੀ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਐੱਨਟੀਪੀਸੀ ਲਿਮੀਟੇਡ ਨੇ ਰਿਲਾਇੰਸ ਇੰਡਸਟਰੀਜ਼ ਦੀ ਪੂਰਬੀ ਤੱਟਵਰਤੀ ਕੇਜੀ ਡੀ6 ਫੀਲਡਜ਼ ਨਾਲ ਪ੍ਰਤੀਦਿਨ 12 ਲੱਖ ਘਣ ਮੀਟਰ ਗੈਸ ਅਤੇ ਖਰੀਦਣ ਦੇ ਲਈ ਸਮਝੌਤਾ ਕੀਤਾ ਹੈ।

Date:2010-02-21 Time:00:18:28

ਐੱਮਐੱਮਟੀਸੀ ਨੇ ਕੀਤਾ ਟੈਂਡਰ ਜਾਰੀ

ਨਵੀਂ ਦਿੱਲੀ : ਸਰਕਾਰੀ ਵਪਾਰ ਨਿਗਮ (ਐੱਮਐੱਮਟੀਸੀ) ਨੇ ਅੱਜ ਦਸ ਅਪ੍ਰੈਲ ਤੱਕ 15000 ਟਨ ਦਾਲਾਂ ਦਾ ਆਯਾਤ ਕਰਨ ਦੇ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਐੱਮਐੱਮਟੀਸੀ ਨੇ ਇੱਕ ਨੋਟਿਸ ਵਿੱਚ ਕਿਹਾ ਕਿ ਇਹ ਬੋਲੀ ਦੋ ਮਾਰਚ ਨੂੰ ਬੰਦ ਹੋਵੇਗੀ ਅਤੇ ਉਹਨਾਂ ਦੇ ਬਾਰੇ ਵਿੱਚ ਫੈਸਲਾ ਨੌ ਮਾਰਚ ਤੱਕ ਲਿਆ ਜਾਵੇਗਾ।

Date:2010-02-21 Time:00:18:28

ਇਸਲਾਮਿਕ ਅੱਤਵਾਦ ਇੱਕ ਚੁਨੌਤੀ : ਹੁਸੈਨ

ਨਵੀਂ ਦਿੱਲੀ : ਮਾਲਦੀਪ ਦੇ ਉਪ ਰਾਸ਼ਟਰਪਤੀ ਡਾ.ਮੁਹੰਮਦ ਵਾਹਿਦ ਹੁਸੈਨ ਨੇ ਅੱਜ ਕਿਹਾ ਕਿ ਅੱਤਵਾਦ ਨੂੰ ਲੈਕੇ ਇਸਲਾਮ ਵਿੱਚ ਡੂੰਘੇ ਭੁਲੇਖੇ ਪੈਦਾ ਹੋ ਰਹੇ ਹਨ ਅਤੇ ਮਾਲਦੀਪ ਦੀ ਲੋਕਤੰਤਰਿਕ ਸਰਕਾਰ ਨੂੰ ਜਿਨ੍ਹਾਂ ਅਨੇਕ ਚੁਨੌਤੀਆਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਉਹਨਾਂ ਵਿੱਚ ਇਸਲਾਮਿਕ ਅੱਤਵਾਦ ਵੀ ਸ਼ਾਮਿਲ ਹੈ।

Date:2010-02-21 Time:00:18:28

ਹਵਾਰਾ ਦੀ ਵੀਡਿਉ ਕਾਨਫਰੰਸਿੰਗ ਰਾਹੀਂ ਪੇਸ਼ੀ ਬਾਰੇ ਵਿਚਾਰ

ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਰਾਜਧਾਨੀ ਦੇ ਦੋ ਸਿਨੇਮਾਘਰਾਂ ਵਿਚ ਬੰਬ ਧਮਾਕਿਆਂ ਦੇ ਆਰੋਪੀ ਜਗਤਾਰ ਸਿੰਘ ਹਵਾਰਾ ਨੂੰ ਵੀਡਿਉ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕਰਨ ਬਾਰੇ ਚੰਡੀਗੜ੍ਹ ਜਿਲ੍ਹਾ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ।

Date:2010-02-21 Time:00:18:28

ਸਿੱਖਾਂ ਦੀ ਸ਼ਹਾਦਤ ਦੇ ਪ੍ਰਤੀਕ ਮੋਰਚੇ

ਜੈਤੋ : ਘਟਨਾ 86 ਵਰ੍ਹੇ ਪੁਰਾਣੀ ਹੈ ਜਦੋਂ 21 ਫਰਵਰੀ ਦੇ ਦਿਨ ਜੈਤੋਂ ਅਤੇ ਨਨਕਾਣਾ ਸਾਹਿਬ ਵਿੱਚ ਸੈਂਕੜਿਆਂ ਸਿੱਖਾਂ ਨੇ ਗੁਰੂਦੁਆਰਿਆਂ ਦੀ ਰੱਖਿਆ ਦੇ ਲਈ ਬ੍ਰਿਟਿਸ਼ ਫੌਜੀ ਦੀਆਂ ਗੋਲੀਆਂ ਦਾ ਹੱਸਦਿਆਂ ਹੱਸਦਿਆਂ ਸਾਹਮਣਾ ਕਰਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ ਸੀ।

Date:2010-02-21 Time:00:18:27

ਭਾਰਤੀ ਔਰਤਾਂ ਨੇ ਇੰਗਲੈਂਡ ਨੂੰ ਹਰਾਇਆ

ਬੰਗਲੌਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਵਿਜੇਤਾ ਇੰਗਲੈਂਡ ਖਿਲਾਫ ਆਪਣਾ ਅਜੇਤੂ ਰਿਕਾਰਡ ਬਰਕਰਾਰ ਰੱਖਦੇ ਹੋਏ ਉਸ ਨੂੰ ਪੰਜ ਇੱਕ ਰੋਜ਼ਾ ਮੈਚਾਂ ਦੀ ਲੜ੍ਹੀ ਦੇ ਪਹਿਲੇ ਮੈਚ ਵਿਚ ਬੀਤੇ ਕੱਲ੍ਹ 35 ਦੌੜਾਂ ਨਾਲ ਹਰਾ ਕੇ ਲੜ੍ਹੀ ਵਿਚ 1-0 ਦਾ ਵਾਧਾ ਬਣਾ ਲਿਆ।

Date:2010-02-21 Time:00:18:27

ਭਾਰਤ ਏਐਫਸੀ ਚੈਲੇਂਜ ਕੱਪ ਤੋਂ ਬਾਹਰ

ਕੋਲੰਬੋ - ਸਾਬਕਾ ਚੈਂਪੀਅਨ ਭਾਰਤ ਨੂੰ ਏਐਫਸੀ ਚੈਲੇਂਜ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਹਾਰ ਦੇ ਨਾਲ ਹੀ ਬਾਹਰ ਦਾ ਰਾਹ ਵੇਖਣਾ ਪਿਆ ਹੈ।ਭਾਰਤ ਦੀ ਅੰਡਰ-23 ਟੀਮ ਨੂੰ ਸ਼ੁੱਕਰਵਾਰ ਨੂੰ ਇੱਥੇ ਗਰੁੱਪ ਬੀ ਦੇ ਉਸ ਦੇ ਦੂਜੇ ਲੀਗ ਮੁਕਾਬਲੇ ਵਿਚ ਤੁਰਕਮੇਨਿਸਤਾਨ ਨੇ ਇੱਕ ਮਾਤਰ ਗੋਲ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।

Date:2010-02-21 Time:00:18:27

ਦਿਬਾਕਰ ਦੀ ਫ਼ਿਲਮ ਵਿੱਚ ਇਮਰਾਨ

ਇਮਰਾਨ ਖਾਨ ਅਤੇ ਕੈਟਰੀਨਾ ਕੈਫ ਵਰਗੇ ਸਟਾਰਸ ਨੂੰ ਲੈ ਨੇ ਦਿਬਾਕਰ ਬੈਨਰਜੀ ਫ਼ਿਲਮ ਬਨਾਉਣਾ ਚਾਹੁੰਦੇ ਹਨ। ਹੁਣ ਤੱਕ ਦਿਬਾਕਰ ਨੇ ਉਹਨਾਂ ਕਲਾਕਾਰਾਂ ਨਾਲ ਕੰਮ ਕੀਤਾ ਹੈ ਜੋ ਸਟਾਰ ਨਹੀ ਮੰਨੇ ਜਾਂਦੇ। ਦਿਬਾਕਰ ਦਾ ਸਟਾਰਸ ਨਾਲ ਕੰਮ ਕਰਨ ਦਾ ਇਹ ਪਹਿਲਾ ਮੌਕਾ ਹੈ।

Date:2010-02-21 Time:00:18:27

ਮੋਰੱਕੋ 'ਚ ਮੀਨਾਰ ਢਹਿਣ ਨਾਲ 36 ਮਰੇ

ਮੋਰੱਕੋ : ਇਤਿਹਾਸਿਕ ਮੋਰੱਕੋ ਸ਼ਹਿਰ ਦੇ ਮੈਕਨੇਸ ਵਿੱਚ ਨਮਾਜ ਦੇ ਦੌਰਾਨ ਇੱਕ ਮਸਜਿਦ ਦੀ ਮੀਨਾਰ ਢਹਿ ਜਾਣ ਨਾਲ 36 ਲੋਕਾਂ ਦੀ ਮੌਤ ਹੋ ਗਈ, ਜਦਕਿ 71 ਹੋਰ ਫੱਟੜ ਹੋ ਗਏ। ਨਿਊਜ਼ ਏਜੰਸੀ ਡੀਪੀਏ ਦੇ ਅਨੁਸਾਰ ਮੈਕਨੈਸ ਸ਼ਹਿਰ ਦੀ ਬਾਬ ਬੇਦਰੀਅਨ ਮਸਜਿਦ ਜੁਮੇ ਦੀ ਨਮਾਜ ਦੇ ਦੌਰਾਨ ਢਹਿ ਗਈ।

Date:2010-02-21 Time:00:18:27

ਇੱਕ ਦਿਨ ਦਾ ਸੀਐੱਮ ਜਾਂ ਰਾਸ਼ਟਰਪਤੀ ਬਣਾਓ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਦੇਸ਼ ਦੇ ਹਾਲਾਤ ਸੁਧਾਰਣ ਦੇ ਲਈ ਇੱਕ ਦਿਨ ਦਾ ਰਾਸ਼ਟਰਪਤੀ ਜਾਂ ਮੁੱਖ ਮੰਤਰੀ ਬਣਨ ਦੀ ਇੱਛਾ ਪ੍ਰਗਟਾਈ ਹੈ। ਇਸ ਉੱਤੇ ਰਾਸ਼ਟਰਪਤੀ ਭਵਨ ਨੇ ਪ੍ਰਦੇਸ਼ ਸਰਕਾਰ ਨੂੰ ਅਗਲੀ ਕਾਰਵਾਈ ਕਰਨ ਨੂੰ ਕਿਹਾ ਹੈ।

Date:2010-02-21 Time:00:18:27

ਪੁਣੇ ਬਲਾਸਟ : ਏਟੀਐੱਸ ਨੂੰ ਜਾਂਚ ਲਈ ਆਖਿਰੀ ਮੌਕਾ

ਨਵੀਂ ਦਿੱਲੀ : ਪੁਣੇ ਬੰਬ ਧਮਾਕੇ ਦੀ ਜਾਂਚ ਵਿੱਚ ਜੁੱਟੀ ਏਟੀਐੱਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਅਜਿਹੇ ਵਿੱਚ ਗ੍ਰਹਿ ਮੰਤਰਾਲੇ ਨੇ ਏਟੀਐੱਸ ਨੂੰ ਇੱਕ ਹਫ਼ਤੇ ਦਾ ਹੋਰ ਸਮਾਂ ਦਿੱਤਾ ਹੈ।

Date:2010-02-21 Time:00:18:27

ਗੂਗਲ 'ਤੇ ਨਹੀਂ ਕੀਤਾ ਸਾਈਬਰ ਹਮਲਾ : ਚੀਨੀ ਸਕੂਲ

ਸ਼ੰਘਾਈ : ਚੀਨ ਦੇ ਕਾਰੋਬਾਰ ਸਬੰਧਤ ਸਿੱਖਿਆ ਦੇਣ ਵਾਲੇ ਸਕੂਲ ਨੇ ਇਸ ਆਰੋਪ ਦਾ ਖੰਡਨ ਕੀਤਾ ਕਿ ਹਾਲੀਆ ਗੂਗਲ ਅਤੇ ਹੋਰਨਾਂ ਅਮਰੀਕੀ ਨਿਗਮਾਂ ਉੱਤੇ ਹੋਏ ਸਾਈਬਰ ਹਮਲੇ ਵਿੱਚ ਉਸਦਾ ਹੱਥ ਹੈ।

Date:2010-02-21 Time:00:18:27

ਹਵਾਰਾ ਦੀ ਵੀਡਿਉ ਕਾਨਫਰੰਸਿੰਗ ਰਾਹੀਂ ਪੇਸ਼ੀ ਬਾਰੇ ਵਿਚਾਰ

ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਰਾਜਧਾਨੀ ਦੇ ਦੋ ਸਿਨੇਮਾਘਰਾਂ ਵਿਚ ਬੰਬ ਧਮਾਕਿਆਂ ਦੇ ਆਰੋਪੀ ਜਗਤਾਰ ਸਿੰਘ ਹਵਾਰਾ ਨੂੰ ਵੀਡਿਉ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕਰਨ ਬਾਰੇ ਚੰਡੀਗੜ੍ਹ ਜਿਲ੍ਹਾ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ।

Date:2010-02-21 Time:00:18:27


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010