Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 2 - 2010

26/11 ਦੇ ਆਰੋਪੀਆਂ ਦੀ ਆਵਾਜ਼ ਦੇ ਨਮੂਨੇ ਮੰਗੇਗਾ ਭਾਰਤ

ਨਵੀਂ ਦਿੱਲੀ - ਭਾਰਤ-ਪਾਕਿ ਦਰਮਿਆਨ 25 ਫਰਵਰੀ ਨੂੰ ਹੋਣ ਜਾ ਰਹੀ ਸਕੱਤਰ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਮੰਗ ਕਰੇਗਾ ਕਿ ਮੁੰਬਈ ਹਮਲੇ ਦੇ ਦੋਸ਼ੀਆਂ ਦੀ ਆਵਾਜ਼ ਦੇ ਨਮੂਨੇ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਟੈਲੀਫ਼ੋਨ 'ਤੇ ਇਸ ਹਮਲੇ ਸੰਬੰਧੀ ਹੋਈ ਗੱਲਬਾਤ ਨਾਲ ਇਸ ਦੀ ਤੁਲਨਾ ਕਰਕੇ ਜਾਂਚ ਮੁਕੰਮਲ ਕਰ ਸਕੀਏ।

Date:2010-02-20 Time:00:16:10

ਗਿਰਾਵਟ ਨਾਲ ਖੁੱਲ੍ਹੇ ਸ਼ੇਅਰ ਬਜ਼ਾਰ

ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਤੇ ਅਧਾਰਤ ਸੂਚਕਾਂਕ 'ਸੈਂਸੇਕਸ' 71.31 ਅੰਕਾਂ ਦੀ ਗਿਰਾਵਟ ਨਾਲ 16,256.53 ਤੇ ਖੁੱਲ੍ਹਿਆ।

Date:2010-02-20 Time:00:16:10

ਕਰਜ਼ 'ਚ ਕਟੌਤੀ ਲਈ ਓਬਾਮਾ ਨੇ ਬਣਾਇਆ ਆਯੋਗ

ਵਾਸ਼ਿੰਗਟਨ - ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦੇ ਕਰਜ਼ ਅਤੇ ਘਾਟੇ ਨੂੰ ਘੱਟ ਕਰਨ ਦੇ ਮਕਸਦ ਨਾਲ ਰਾਹਤ ਦੇਣ ਲਈ ਇੱਕ ਦੋ-ਦਲੀ ਆਯੋਗ ਗਠਿਤ ਕੀਤਾ।

Date:2010-02-20 Time:00:16:10

ਉੜੀਸਾ 'ਚ ਨਿਵੇਸ਼ ਕਰੇਗੀ ਅਦਾਨੀ ਸਮੂਹ

ਭੁਵਨੇਸ਼ਵਰ - ਅਦਾਨੀ ਸਮੂਹ ਉੜੀਸਾ ਵਿੱਚ ਇੱਕ ਬੰਦਰਗਾਹ ਦੀ ਸਥਾਪਨਾ ਲਈ 10000 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸਤਾਵ ਨੂੰ ਮੰਜੂਰੀ ਮਿਲ ਜਾਂਦੀ ਹੈ ਤਾਂ ਬੰਦਰਗਾਹ ਦਾ ਨਾਂਅ 'ਅਦਾਨੀ-ਕੰਲਿਗਾ ਬੰਦਰਗਾਹ' ਰੱਖਿਆ ਜਾਵੇਗਾ।

Date:2010-02-20 Time:00:16:10

ਸਪੈਂਸਰ ਕਰੇਗੀ 100 ਕਰੋੜ ਦਾ ਨਿਵੇਸ਼

ਨਵੀਂ ਦਿੱਲੀ - ਆਰਪੀਜੀ ਦੀ ਖੁਦਰਾ ਇਕਾਈ ਸਪੈਂਸਰ ਇਸ ਸਾਲ ਦੇਸ਼ ਵਿੱਚ 15 ਵੱਡੇ ਸਟੋਰ ਖੋਲ੍ਹਣ ਲਈ 100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਛੋਟੇ ਸ਼ਹਿਰਾਂ ਤੇ ਧਿਆਨ ਦਵੇਗੀ।

Date:2010-02-20 Time:00:16:10

ਟੀਟੀਐਸਐਲ ਨੇ ਜੋੜੇ 29.8 ਲੱਖ ਨਵੇਂ ਗਾਹਕ

ਨਵੀਂ ਦਿੱਲੀ - ਮੋਬਾਇਲ ਸੇਵਾ ਪ੍ਰਦਾਤਾ ਟਾਟਾ ਟੈਲੀਸਰਵਿਸੇਜ਼ (ਟੀਟੀਐਸਐਲ) ਨੇ ਜਨਵਰੀ 2010 ਵਿੱਚ 29.8 ਲੱਖ ਨਵੇਂ ਗਾਹਕ ਬਣਾਏ ਅਤੇ ਉਹ ਭਾਰਤੀ ਏਅਰਟੈਲ ਅਤੇ ਵੋਡਾਫੋਨ ਨੂੰ ਪਿੱਛੇ ਛੱਡ ਕੇ ਲਗਾਤਾਰ ਛੇਵੇਂ ਮਹੀਨੇ ਗਾਹਕਾਂ ਦੀ ਸੰਖਿਆ ਦੇ ਲਿਹਾਜ ਨਾਲ ਅੱਵਲ ਨੰਬਰ ਤੇ ਬਣੀ ਰਹੀ।

Date:2010-02-20 Time:00:16:10

ਭਾਰਤ ਨਾਲ ਚੀਨ ਨਿਭਾਵੇ ਸੱਚੀ ਦੋਸਤੀ : ਦਲਾਈਲਾਮਾ

ਵਾਸ਼ਿੰਗਟਨ - ਭਾਰਤ ਅਤੇ ਚੀਨ ਵਿਚਕਾਰ 'ਸੱਚੀ ਦੋਸਤੀ' ਦੀ ਵਕਾਲਤ ਕਰਦੇ ਹੋਏ ਤਿੱਬਤ ਦੇ ਧਾਰਮਿਕ ਨੇਤਾ ਦਲਾਈਲਾਮਾ ਨੇ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਵਿਕਸਿਤ ਕਰਨ ਦੀ ਲੋੜ ਤੇ ਅੱਜ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸੰਭਵ ਹੈ, ਬਸ ਚੀਨ ਨੂੰ ਇੱਕ 'ਖੁੱਲ੍ਹੇ ਸਮਾਜ' ਵਿੱਚ ਤਬਦੀਲ ਹੋਣਾ ਪਵੇਗਾ।

Date:2010-02-20 Time:00:16:10

ਪਰਮਾਣੂ ਹਥਿਆਰ ਬਣਾ ਰਿਹੈ ਇਰਾਨ : ਆਈਏਈਏ

ਵਿਆਨਾ - ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਪੱਛਮੀ ਦੇਸ਼ਾਂ ਦੀਆਂ ਚਿੰਤਾਵਾਂ ਵਿਚਕਾਰ ਕੌਮਾਂਤਰੀ ਪਰਮਾਣੂ ਊਰਜਾ ਆਯੋਗ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਰਾਨ ਪਰਮਾਣੂ ਹਥਿਆਰ ਬਣਾ ਰਿਹਾ ਹੈ ਅਤੇ ਉਹ ਇਸ ਦਿਸ਼ਾ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

Date:2010-02-20 Time:00:16:10

ਪਾਕਿ ਦੀਆਂ ਮੋਬਾਇਲ ਸੇਵਾਵਾਂ ਪ੍ਰਭਾਵਿਤ

ਲਾਹੌਰ - ਪਾਕਿਸਤਾਨ ਦੀਆਂ ਮੋਬਾਇਲ ਕੰਪਨੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਭਾਰਤੀ ਮੋਬਾਇਲ ਆਪਰੇਟਰਾਂ ਟਾਟਾ ਅਤੇ ਰਿਲਾਇੰਸ ਕੰਮਿਊਨੀਕੇਸ਼ੰਸ ਦੁਆਰਾ ਫ੍ਰਿਕਵੈਂਸੀ ਬੈਂਡਵਿਥ ਵਿੱਚ ਦਖਲਅੰਦਾਜੀ ਨਾਲ ਉਹਨਾਂ ਦੀਆਂ ਸੇਵਾਵਾਂ ਦੀ ਗੁਣਵਤਾ ਪ੍ਰਭਾਵਿਤ ਹੋ ਰਹੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੀਮਾ ਦੇ ਨਜ਼ਦੀਕ ਲਾਹੌਰ, ਸਿਆਲਕੋਟ, ਕਾਸੂਰ, ਸਹਿਵਾਲ ਅਤੇ ਬਹਾਵਲਨਗਰ ਵਿੱਚ ਬੈਂਡਵਿਥ ਨਾਲ ਛੇੜਛਾੜ ਨਾਲ ਉਹਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।

Date:2010-02-20 Time:00:16:10

ਪਾਕਿ ਨਾਲ ਵਾਰਤਾ 'ਚ 26/11 ਦਾ ਮੁੱਦਾ ਉਠਾਵਾਂਗੇ - ਚਿਦੰਬਰਮ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਵਾਰਤਾ ਤੋਂ ਸਿਰਫ਼ ਇੱਕ ਹਫ਼ਤੇ ਪਹਿਲਾਂ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੱਲਬਾਤ ਵਿੱਚ 26/11 ਹਮਲਿਆਂ ਦੀ ਜਾਂਚ ਨਾਲ ਜੁੜੇ ਮੁੱਦੇ ਉਠਾਏ ਜਾਣਗੇ।

Date:2010-02-20 Time:00:16:10

ਕੈਟਰੀਨਾ ਨੂੰ ਮਿਲਿਆ ਪਸੰਦੀਦਾ ਵੈਲੇਨਟਾਈਨ ਡੇ ਗਿਫ਼ਟ

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਦੀ ਫੈਨ ਲਿਸਟ ਬਹੁਤ ਲੰਬੀ ਹੈ, ਪਰ ਉਹਨਾਂ ਦੇ ਫੈਂਸ ਉਹਨਾਂ ਦੀ ਪਸੰਦ-ਨਾਪਸੰਦ ਦਾ ਕਿੰਨਾ ਜ਼ਬਰਦਸਤ ਧਿਆਨ ਰੱਖਦੇ ਹਨ, ਉਹ ਇਸ ਵੈਲੇਨਟਾਈਨ ਡੇ ਤੇ ਪਤਾ ਲੱਗਿਆ। ਦਰਅਸਲ, ਇਸ ਵੈਲੇਨਟਾਈਨ ਡੇ ਤੇ ਕੈਟਰੀਨਾ ਦੇ ਇੱਕ ਅਨਾਮ ਫੈਨ ਨੇ ਉਨ੍ਹਾਂ ਨੂੰ ਪਰਪਲ ਲੋਟਸ ਦਾ ਬੁਕੇ ਗਿਫ਼ਟ ਕੀਤਾ। ਤੁਹਾਨੂੰ ਦੱਸ ਦਈਏ ਕਿ ਪਰਪਲ ਲੋਟਸ ਕੈਟਰੀਨਾ ਦੇ ਮਨਪਸੰਦ ਫੁੱਲ ਹਨ। ਮਤਲਬ ਕਿ ਉਹ ਫੈਨ ਉਨ੍ਹਾਂ ਦੀ ਪਸੰਦ-ਨਾਪਸੰਦ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕੈਟਰੀਨਾ ਦੇ ਇਸ ਫੈਨ ਨੇ ਬੁਕੇ ਤੇ ਆਪਣਾ ਨਾਂਅ ਵੀ ਨਹੀਂ ਲਿਖਿਆ ਸੀ। ਜਾਣਕਾਰ ਸੂਤਰਾਂ ਦੇ ਅਨੁਸਾਰ ਜਦੋਂ ਕੈਟਰੀਨਾ ਨੂੰ ਬੁਕੇ ਮਿਲਿਆ ਤਾਂ ਉਹ ਉਸ ਨੂੰ ਦੇਖਦੇ ਹੀ ਖੁਸ਼ ਹੋ ਗਈ।

Date:2010-02-20 Time:00:16:09

ਵਾਸਤੁ ਦੋਸ਼ ਦੂਰ ਕਰਨਗੇ ਨੱਕਾਸ਼ੀਦਾਰ ਭਾਂਡੇ

ਭਾਰਤੀ ਕਲਾ ਜਿੱਥੇ ਇੱਕ ਪਾਸੇ ਵਿਗਿਆਨਕ ਅਤੇ ਤਕਨੀਕੀ ਅਧਾਰ ਰੱਖਦੀ ਹੈ, ਉਥੇ ਹੀ ਦੂਜੇ ਪਾਸੇ ਭਾਵ ਅਤੇ ਰਸ ਨੂੰ ਵੀ ਜਿੰਦਾ ਰੱਖਦੀ ਹੈ। ਅੱਜਕੱਲ੍ਹ ਘਰ ਦੇ ਕੰਮਕਾਜ ਵਿੱਚ ਪ੍ਰਯੋਗ ਹੋਣ ਵਾਲੇ ਭਾਂਡਿਆਂ ਤੇ ਹੁਣ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਨੱਕਾਸ਼ੀ ਕੀਤੀ ਜਾਣ ਲਗੀ ਹੈ।

Date:2010-02-20 Time:00:16:09

ਨਹੀਂ ਮਿਲੀ ਸੱਜਣ ਕੁਮਾਰ ਨੂੰ ਰਾਹਤ

ਨਵੀਂ ਦਿੱਲੀ - ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ 'ਚ ਗ੍ਰਿਫ਼ਤਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।

Date:2010-02-20 Time:00:16:09

ਮੈਡੀਕਲ ਕਾਲਜਾਂ 'ਚ 5000 ਸੀਟਾਂ ਵਧਣਗੀਆਂ

ਨਵੀਂ ਦਿੱਲੀ - ਦੇਸ਼ ਵਿਚ ਮੈਡੀਕਲ ਸੇਵਾਵਾਂ ਵਿਚ ਹੋਰ ਬਿਹਤਰੀ ਲਿਆਉਣ ਦੇ ਮਕਸਦ ਨਾਲ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਦੇਸ਼ ਭਰ ਦੇ 148 ਮੈਡੀਕਲ ਕਾਲਜਾਂ ਵਿਚ 5000 ਹਜ਼ਾਰ ਸੀਟਾਂ ਵਧਾਉਣ ਨੂੰ ਮਨਜ਼ੂਰੀ ਦਿੰਦਿਆਂ ਇਸ ਮਕਸਦ ਵਾਸਤੇ 1350 ਕਰੋੜ ਦੀ ਯਕਮੁਸ਼ਤ ਗਰਾਂਟ ਨੂੰ ਮਨਜ਼ੂਰੀ ਦਿੱਤੀ ਹੈ।

Date:2010-02-20 Time:00:16:09

ਯੂਨਿਸ ਨੇ ਮੈਚ ਛੱਡਿਆ

ਕਰਾਚੀ-ਭਾਸ਼ਾ ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਯੂਨਿਸ ਖਾਨ ਨੂੰ ਇੱਕ ਸਥਾਨੀਅ ਟਵੰਟੀ-20 ਮੈਚ ਦੇ ਦੌਰਾਨ ਉਸ ਸਮੇਂ ਮੈਚ ਛੱਡ ਕੇ ਜਾਣਾ ਪਿਆ ਜਦੋਂ ਕ੍ਰਿਕੇਟ ਪ੍ਰੇਮੀਆਂ ਨੇ ਉਸ ਨੂੰ ਘੇਰਣ ਦਾ ਜਤਨ ਕੀਤਾ ਜਿਸ ਤੇ ਉਸ ਨੂੰ ਗੁੱਸਾ ਆ ਗਿਆ ਅਤੇ ਉਹ ਮੈਦਾਨ ਤੋਂ ਬਾਹਰ ਆ ਗਿਆ।

Date:2010-02-20 Time:00:16:09

ਡਿ ਰੇਸਟਾ ਸੱਤਵੇਂ ਸਥਾਨ ਤੇ

ਜੇਰੇਜ਼-ਫੋਰਸ ਇੰਡੀਆ ਦੇ ਟੈਸਟ ਡ੍ਰਾਇਵਰ ਪਾਲ ਡਿ ਰੇਸਟਾ ਜੇਰੇਜ ਸਰਟ ਤੇ ਟੈਸਟ ਡ੍ਰਾਇਵ ਵਿੱਚ ਲਗਾਤਾਰ ਦੂਜੇ ਦਿਨ ਸੱਤਵੇ ਸਥਾਨ ਤੇ ਰਹੇ।

Date:2010-02-20 Time:00:16:09

ਐਸ਼ਵਰਿਆ ਦੀ ਬਿਮਾਰੀ ਦੀ ਖ਼ਬਰ ਮਨਘੜ੍ਹਤ - ਅਮਿਤਾਭ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਹ ਮੁੰਬਈ ਦੇ ਇੱਕ ਅਖ਼ਬਾਰ ਦੁਆਰਾ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਦੀ ਬਿਮਾਰੀ ਦੇ ਸਬੰਧ ਵਿੱਚ ਫੈਲਾਈਆਂ ਗਈਆਂ ਅਫ਼ਵਾਹਾਂ ਤੋਂ ਹੈਰਾਨ ਹਨ। ਉਨ੍ਹਾਂ ਨੇ ਇਨ੍ਹਾਂ ਅਫ਼ਵਾਹਾਂ ਨੂੰ ਘਟੀਆ ਪੱਤਰਕਾਰਿਤਾ ਕਰਾਰ ਦਿੱਤਾ ਹੈ। ਅਖ਼ਬਾਰ 'ਮੁੰਬਈ ਮਿਰਰ' ਵਿੱਚ ਵੀਰਵਾਰ ਨੂੰ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ। ਇਸ ਲੇਖ ਵਿੱਚ ਕਿਹਾ ਗਿਆ ਸੀ ਕਿ ਐਸ਼ਵਰਿਆ ਰਾਏ ਲੰਬੇ ਸਮੇਂ ਤੋਂ ਮਾਂ ਬਣਨਾ ਚਾਹੁੰਦੀ ਹੈ, ਪਰ ਪੇਟ ਦੇ ਟੀਬੀ ਦੀ ਬਿਮਾਰੀ ਕਾਰਨ ਉਹ ਅਜਿਹਾ ਨਹੀਂ ਕਰ ਪਾ ਰਹੀ ਹੈ। ਅਮਿਤਾਭ ਕਹਿੰਦੇ ਹਨ ਕਿ ਇਹ ਖ਼ਬਰ ਪੂਰੀ ਤਰ੍ਹਾਂ ਗ਼ਲਤ ਹੈ। ਅਮਿਤਾਭ ਕਹਿੰਦੇ ਹਨ ਕਿ ਜੇਕਰ ਕਿਸੇ ਨੇ ਐਸ਼ਵਰਿਆ ਲਈ ਕੁਝ ਵੀ ਇਤਰਾਜਜਨਕ ਕਿਹਾ ਤਾਂ ਉਹ ਉਸਦੇ ਖਿਲਾਫ ਆਖਰੀ ਸਾਹ ਤੱਕ ਲੜਨਗੇ। ਅਮਿਤਾਭ ਨੇ ਆਪਣੇ ਬ

Date:2010-02-20 Time:00:16:09

ਤੋ ਬਾਤ ਪੱਕੀ ਫ਼ਿਲਮ ਸਮੀਖਿਆ

'ਤੋ ਬਾਤ ਪੱਕੀ' ਦੀ ਸਭ ਤੋਂ ਵੱਡੀ ਕਮਜੋਰੀ ਇਹ ਹੈ ਕਿ ਇਸ ਵਿੱਚ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਸਾਫ ਨਜ਼ਰ ਆਉਂਦੀ ਹੈ। ਕੁੱਝ ਗੈਰ ਜਰੂਰੀ ਸੀਨ ਸਿਰਫ ਕਾਮੇਡੀ ਪੈਦਾ ਕਰਨ ਲਈ ਲਿੱਖੇ ਗਏ ਹਨ (ਖਾਸਤੌਰ ਤੇ ਸ਼ਰਤ ਸਕਸੇਨਾ ਵਾਲਾ ਟ੍ਰੇਕ), ਪਰ ਇਹਨਾਂ ਨੂੰ ਵੇਖ ਕੇ ਬੋਰਿਯਤ ਹੁੰਦੀ ਹੈ।

Date:2010-02-20 Time:00:16:09

ਸ਼ਿਵਸੈਨਾ ਦੀ ਨਰਾਜਗੀ ਸਮਝ ਤੋਂ ਪਰ੍ਹੇ - ਸ਼ਾਹਰੁਖ

ਮੁੰਬਈ - ਆਈਪੀਐਲ ਵਿੱਚ ਪਾਕਿਸਤਾਨੀ ਖਿਡਾਰੀਆਂ ਦੀ ਵਕਾਲਤ 'ਤੇ ਸ਼ਿਵਸੈਨਾ ਦੀ ਨਰਾਜਗੀ ਝੱਲ ਰਹੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਵਿਵਾਦ ਦੇ ਪਿਛਲਾ ਤਰਕ ਸਮਝ ਨਹੀਂ ਆਉਂਦਾ ਅਤੇ ਜੇਕਰ ਸ਼ਿਵਸੈਨਾ ਨੂੰ ਉਹਨਾਂ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਤੋਂ ਕੋਈ ਸਮੱਸਿਆ ਹੁੰਦੀ ਤਾਂ ਉਹ ਮਾਫ਼ੀ ਮੰਗ ਲੈਂਦੇ।

Date:2010-02-20 Time:00:16:09

ਦਲਾਈਲਾਮਾ ਨੂੰ ਡੈਮੋਕ੍ਰੇਸੀ ਸਰਵਿਸ ਮੈਡਲ

ਵਾਸ਼ਿੰਗਟਨ - ਲੋਕਤੰਤਰ ਦੇ ਸਿਧਾਂਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਤਿੱਬਤੀ ਧਾਰਮਿਕ ਨੇਤਾ ਦਲਾਈਲਾਮਾ ਦੀ ਵਚਨਬੱਧਤਾ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਅਮਰੀਕਾ ਨੇ ਉਨ੍ਹਾਂ ਨੂੰ ਪ੍ਰਸਿੱਧ ਡੈਮੋਕ੍ਰੇਸੀ ਸਰਵਿਸ ਮੈਡਲ ਨਾਲ ਨਵਾਜ਼ਿਆ।

Date:2010-02-20 Time:00:16:09

ਅਭਿਨੇਤਾ ਸ਼ਾਇਨੀ ਆਹੂਜਾ ਦੇ ਖਿਲਾਫ ਆਰੋਪ ਤੈਅ

ਮੁੰਬਈ - ਫਾਸਟ ਟ੍ਰੈਕ ਕੋਰਟ ਵਿੱਚ ਬਾਲੀਵੁੱਡ ਅਭਿਨੇਤਾ ਸ਼ਾਇਨੀ ਆਹੂਜਾ ਦੇ ਖਿਲਾਫ ਬਲਾਤਕਾਰ ਅਤੇ ਧਮਕਾਉਣ ਦੇ ਆਰੋਪ ਤੈਅ ਕਰ ਦਿੱਤੇ ਗਏ ਹਨ। ਇਸਦੇ ਨਾਲ ਹੀ, ਉਨ੍ਹਾਂ ਤੇ ਘਰੇਲੂ ਨੌਕਰਾਣੀ ਨਾਲ ਕਥਿਤ ਜ਼ਬਰਜਨਾਹ ਦਾ ਮੁਕੱਦਮਾ ਚਲਾਉਣ ਦਾ ਰਸਤਾ ਸਾਫ਼ ਹੋ ਗਿਆ ਹੈ।

Date:2010-02-20 Time:00:16:09

ਸੂਰਤ ਬਲਾਤਕਾਰ ਕਾਂਡ, ਤਿੰਨਾਂ ਆਰੋਪੀਆਂ ਨੂੰ ਉਮਰਕੈਦ

ਸੂਰਤ - ਗੁਜਰਾਤ ਦੇ ਸੂਰਤ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਕੋਰਟ ਨੇ ਦੋਸ਼ੀ ਕਰਾਰ ਦਿੱਤੇ ਗਏ ਤਿੰਨਾਂ ਮੁੰਡਿਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਆਰੋਪੀਆਂ ਦੇ ਨਾਂਅ ਹਨ - ਸ਼ਾਹਿਦ ਸੈਯਦ, ਤਾਰਿਕ ਸੈਯਦ ਅਤੇ ਅਬੂ ਬਕਰ ਸ਼ੇਖ। ਇਨ੍ਹਾਂ ਚੋਂ ਦੋ ਦੇ ਪਿਤਾ ਪੁਲਿਸ ਅਫ਼ਸਰ ਹਨ।

Date:2010-02-20 Time:00:16:09

ਪਾਕਿ ਨਾਲ ਵਾਰਤਾ 'ਚ 26/11 ਦਾ ਮੁੱਦਾ ਉਠਾਵਾਂਗੇ - ਚਿਦੰਬਰਮ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਵਾਰਤਾ ਤੋਂ ਸਿਰਫ਼ ਇੱਕ ਹਫ਼ਤੇ ਪਹਿਲਾਂ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੱਲਬਾਤ ਵਿੱਚ 26/11 ਹਮਲਿਆਂ ਦੀ ਜਾਂਚ ਨਾਲ ਜੁੜੇ ਮੁੱਦੇ ਉਠਾਏ ਜਾਣਗੇ।

Date:2010-02-20 Time:00:16:09


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010