Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 2 - 2010

ਸੀਮਵਰਤੀ ਸੂਬਿਆਂ 'ਚ ਬਰਡ ਫਲੂ ਦਾ ਖ਼ਤਰਾ : ਪਵਾਰ

ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਬੰਗਲਾਦੇਸ਼ ਸੀਮਾ ਨਾਲ ਲੱਗਦੇ ਰਾਜਾਂ ਵਿੱਚ ਬਰਡਫ਼ਲੂ ਫੈਲਣ ਦੇ ਖ਼ਤਰੇ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਗੁਆਂਢੀ ਦੇਸ਼ ਜਦੋਂ ਤੱਕ ਇਸ ਬਿਮਾਰੀ ਦੀ ਲਪੇਟ ਵਿੱਚ ਹਨ, ਤਦ ਤੱਕ ਸਾਡੇ ਦੇਸ਼ ਵਿੱਚ ਇਸਦੇ ਫੈਲਣ ਦਾ ਖ਼ਤਰਾ ਬਣਿਆ ਰਹੇਗਾ।

Date:2010-02-19 Time:00:03:32

...ਤਾਂ ਹੀ ਹੋਵੇਗੀ ਪੂਰਨ ਵਾਰਤਾ : ਭਾਰਤ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵੱਲੋਂ ਵਿਦੇਸ਼ ਸਕਤੱਰ ਦੇ ਪੱਧਰ ਦੀ ਗੱਲਬਾਤ ਦੀ ਤਿਆਰੀ ਵਿਚਕਾਰ ਭਾਰਤ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਦੇ ਮਸਲੇ ਉੱਪਰ ਆਪਣਾ ਵਾਅਦਾ ਪੂਰਾ ਨਹੀਂ ਕਰਦਾ ਉਦੋਂ ਤੱਕ ਪੂਰਨ ਵਾਰਤਾ ਬਹਾਲੀ ਨਹੀਂ ਹੋਵੇਗੀ।

Date:2010-02-19 Time:00:03:32

ਤਾਲੀਬਾਨੀ ਕਮਾਂਡਰ ਦੀ ਗ੍ਰਿਫਤਾਰੀ ਦੀ ਪੁਸ਼ਟੀ

ਇਸਲਾਮਾਬਾਦ - ਪਾਕਿਸਤਾਨ ਸੈਨਾ ਮਗਰੋਂ ਅਮਰੀਕਾ ਨੇ ਵੀ ਅਫਗਾਨੀ ਤਾਲੀਬਾਨ ਦੇ ਉੱਚ ਕਮਾਂਡਰ ਮੁੱਲਾ ਅਬਦੁਲ ਗ਼ਨੀ ਬਰਾਦਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।ਵ੍ਹਾਇਟ ਹਾਉਸ ਦੇ ਇੱਕ ਬੁਲਾਰੇ ਨੇ ਗ੍ਰਿਫਤਾਰੀ ਨੂੰ ਅੱਤਵਾਦ ਖਿਲਾਫ ਲੜ੍ਹਾਈ ਵਿਚ ਵੱਡੀ ਸਫਲਤਾ ਕਰਾਰ ਦਿੱਤਾ।

Date:2010-02-19 Time:00:03:32

ਦੰਗਾ ਪੀੜ੍ਹਤਾਂ ਦੇ ਨਾਂਅ ਆਨਲਾਈਨ ਕਰਨ ਦਾ ਆਦੇਸ਼

ਨਵੀਂ ਦਿੱਲੀ : ਕੇਂਦਰੀ ਸੂਚਨਾ ਕਮਿਸ਼ਨ ਨੇ ਆਪਣੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਅਜਿਹੇ ਪੀੜ੍ਹਤ ਲੋਕਾਂ ਦਾ ਨਾਂਅ ਸਰਕਾਰ ਦੀ ਵੈਬਸਾਈਟ ਉੱਤੇ ਰੱਖਿਆ ਜਾਣਾ ਚਾਹੀਦਾ ਹੈ, ਜੋ ਮੁਆਵਜੇ ਦੀ ਮੰਗ ਕਰ ਰਹੇ ਹਨ ।

Date:2010-02-19 Time:00:03:32

ਝਾਰਖੰਡ 'ਚ ਬੀਡੀਓ ਦੀ ਰਿਹਾਈ ਨੇੜ੍ਹੇ : ਸੋਰੇਨ

ਰਾਂਚੀ - ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੇ ਧਾਲਭੂਮਗੜ੍ਹ ਦੇ ਬਲਾਕ ਵਿਕਾਸ ਅਫਸਰ ਪ੍ਰਸ਼ਾਂਤ ਕੁਮਾਰ ਲਾਇਕ ਦੀ ਜਲਦੀ ਰਿਹਾਈ ਦੀ ਆਸ ਜ਼ਾਹਰ ਕੀਤੀ ਹੈ।ਉਹਨਾਂ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ਉੱਪਰ ਹਰ ਕਦਮ ਕਾਫੀ ਸੋਚ ਸਮਝ ਕੇ ਚੁੱਕਿਆ ਜਾ ਰਿਹਾ ਹੈ।

Date:2010-02-19 Time:00:03:32

ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ

ਮੁੰਬਈ : ਨਿਵੇਸ਼ਕਾਂ ਦੀ ਮੁਨਾਫ਼ਾ ਵਸੂਲੀ ਨਾਲ ਬੰਬਈ ਸਟਾਕ ਐਕਸਚੇਂਜ ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 72.54 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਏਸ਼ੀਆਈ ਸ਼ੇਅਰ ਬਾਜਾਰਾਂ ਵਿੱਚ ਮਿਲੇ ਜੁਲੇ ਰੁਖ਼ ਦਾ ਅਸਰ ਵੀ ਬਾਜਾਰ ਉੱਤੇ ਪਿਆ।

Date:2010-02-19 Time:00:03:32

ਸੀਐੱਸਆਈ ਦਾ ਪੋਰਟਲ ਸ਼ੁਰੂ

ਨਵੀਂ ਦਿੱਲੀ : ਕੰਪਿਊਟਰ ਸੁਸਾਇਟੀ ਆਫ਼ ਇੰਡੀਆ (ਸੀਐੱਸਆਈ) ਨੇ ਆਪਣਾ ਨੋਲੇਜ ਪ੍ਰਬੰਧਨ ਪੋਰਟਲ ਅੱਜ ਸ਼ੁਰੂ ਕੀਤਾ, ਜੋ ਆਈਟੀ ਪੇਸ਼ੇਵਰਾਂ ਅਤੇ ਹੋਰਨਾਂ ਲੋਕਾਂ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰੇਗਾ।

Date:2010-02-19 Time:00:03:32

ਮਿੱਤਲ ਵਿਵਾਦ ਨੂੰ ਲੈਕੇ ਗੰਭੀਰ ਨਹੀਂ

ਨਵੀਂ ਦਿੱਲੀ : ਭਾਰਤੀ ਏਅਰਟੈੱਲ ਦੇ ਪ੍ਰਮੁੱਖ ਸੁਨੀਲ ਮਿੱਤਲ ਨੇ ਬੁੱਧਵਾਰ ਨੂੰ ਕਿਹਾ ਕਿ ਏਅਰਟੈੱਲ ਨੂੰ ਅਫ਼ਰੀਕੀ ਮੋਬਾਇਲ ਪਰਿਚਾਲਨ ਜਈਨ ਦੇ ਇੱਕ ਹਿੱਸੇਦਾਰ ਈਕੋਨੇਟ ਦੁਆਰਾ ਨਾਈਜੀਰੀਆ ਦੀ ਸੰਪੱਤੀ ਖਰੀਦਣ ਦੇ ਰਸਤੇ ਵਿੱਚ ਰੋੜ੍ਹਾ ਅਟਕਾਉਣ ਦੀ ਕੋਸ਼ਿਸ਼ ਦੀ ਪ੍ਰਵਾਹ ਨਹੀਂ ਹੈ।

Date:2010-02-19 Time:00:03:32

ਕਿੰਗਫਿਸ਼ਰ ਦੀ ਉਡਾਨ ਲੰਡਨ ਵਾਸਤੇ

ਨਵੀਂ ਦਿੱਲੀ : ਦੇਸ਼ ਵਿੱਚ ਹਵਾਈ ਜਹਾਜ ਸੇਵਾ ਦੀ ਦੂਜੀ ਵੱਡੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ 28 ਮਾਰਚ ਤੋਂ ਨਵੀਂ ਦਿੱਲੀ ਲੰਡਨ ਮਾਰਗ ਉੱਤੇ ਆਪਣੀ ਉਡਾਨ ਸ਼ੁਰੂ ਕਰੇਗੀ।ਕੰਪਨੀ ਦੇ ਪ੍ਰਮੁੱਖ ਵਿਜੈ ਮਾਲਯਾ ਨੇ ਅੱਜ ਇੱਥੇ ਦੱਸਿਆ ਕਿ ਪ੍ਰਤੀਦਿਨ ਚੱਲਣ ਵਾਲੀ ਇਹ ਉਡਾਨ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨਾਲ ਲੰਡਨ ਦੇ ਹੀਥ੍ਰੋ ਹਵਾਈ ਅੱਡੇ ਉੱਤੇ ਪਹੁੰਚੇਗੀ।

Date:2010-02-19 Time:00:03:32

ਐੱਚਡੀਆਈਐੱਲ ਦਾ ਮੁੰਬਈ 'ਚ ਨਵਾਂ ਪ੍ਰੋਜੈਕਟ

ਮੁੰਬਈ : ਈਸਟੇਟ ਖੇਤਰ ਦੀ ਕੰਪਨੀ ਹਾਊਸਿੰਗ ਡੈਵਲੇਪਮੈਂਟ ਐਂਡ ਇੰਫਰਾਸਟ੍ਰਕਚਰ ਲਿਮੀਟੇਡ (ਐੱਚਡੀਆਈਐੱਲ) ਨੇ ਪੱਛਮੀ ਸਾਂਤਾ ਕਰੂਜ ਵਿੱਚ ਨਵੀਂ ਮੁੜ੍ਹ ਬਸੇਬਾ ਯੋਜਨਾ ਦੀ ਘੋਸ਼ਣਾ ਕੀਤੀ ਸੀ।

Date:2010-02-19 Time:00:03:32

ਹਿੰਦੁਜਾ ਨੇ ਕੀਤਾ ਬੀਸੀਐੱਲ ਦਾ ਅਧਿਗ੍ਰਹਿਣ

ਨਵੀਂ ਦਿੱਲੀ : ਹਿੰਦੁਜਾ ਸਮੂਹ ਦੀ ਹਿੰਦੁਜਾ ਸਵਿਸ ਹੋਲਡਿੰਗ ਨੇ ਸਵਿਟਜਰਲੈਂਡ ਦੀ ਬੈਂਕਾ ਕਮਰਸ਼ੀਅਲੇ ਲੁਗਾਨੋ (ਬੀਸੀਐੱਲ) ਦਾ ਅਧਿਗ੍ਰਹਿਣ ਕਰ ਲਿਆ ਹੈ।ਸਮੂਹ ਨੇ ਅੱਜ ਇੱਥੇ ਦੱਸਿਆ ਕਿ ਇਸਦਾ ਹਿੰਦੁਜਾ ਬੈਂਕ ਸਵਿਟਜ਼ਰਲੈਂਡ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।

Date:2010-02-19 Time:00:03:32

ਭੇਲ ਦਾ ਤੋਸ਼ਿਬਾ ਨਾਲ ਕਰਾਰ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਕੰਪਨੀ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮੀਟੇਡ (ਭੇਲ) ਨੇ ਟਰਾਂਸਮਿਸ਼ਨ ਅਤੇ ਡਿਸਟੀਬਿਊਸ਼ਨ ਕਾਰੋਬਾਰ ਦੇ ਮਕਸਦ ਨਾਲ ਜਪਾਨ ਦੀ ਤੋਸ਼ਿਬਾ ਕਾਰਪੋਰੇਸ਼ਨ ਦੇ ਨਾਲ ਮਿਲਕੇ ਸੰਯੁਕਤ ਕਾਰੋਬਾਰ ਕਰਨ ਦੇ ਲਈ ਕਰਾਰ ਕੀਤਾ ਹੈ।

Date:2010-02-19 Time:00:03:32

ਸਿੱਖ ਨੌਜਵਾਨਾਂ ਨੂੰ ਵੀ ਮਿਲੇ ਮੁਆਫ਼ੀ : ਤਰਲੋਚਨ ਸਿੰਘ

ਨਵੀਂ ਦਿੱਲੀ : ਰਾਸ਼ਟਰੀ ਅਲਪ ਸੰਖਿਅਕ ਆਯੋਗ ਦੇ ਸਾਬਕਾ ਪ੍ਰਮੁੱਖ ਤਰਲੋਚਨ ਸਿੰਘ ਨੇ ਸਰਕਾਰ ਨੂੰ ਓਪਰੇਸ਼ਨ ਬਲਿਊ ਸਟਾਰ ਦੇ ਬਾਅਦ ਸੀਮਾ ਪਾਰ ਪਾਕਿਸਤਾਨ ਭੱਜ ਗਏ ਸਿੱਖਾਂ ਨੂੰ ਵੀ ਕਸ਼ਮੀਰੀ ਨੌਜਵਾਨਾਂ ਦੀ ਤਰ੍ਹਾਂ ਆਮ ਮੁਆਫ਼ੀ ਦੇਣ ਦੀ ਮੰਗ ਕੀਤੀ ਹੈ।

Date:2010-02-19 Time:00:03:32

ਓਬਾਮਾ ਨੇ ਪੁਣੇ ਵਿੱਚ ਵਿਸਫ਼ੋਟ ਦੀ ਨਿਖੇਧੀ ਕੀਤੀ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਗੱਲਬਾਤ ਕਰਕੇ ਪੁਣੇ ਵਿੱਚ ਹੋਈ ਬੰਬ ਵਿਸਫੋਟ ਦੀ ਘਟਨਾ ਦੀ ਨਿੰਦਾ ਕੀਤੀ। ਸ਼੍ਰੀ ਓਬਾਮਾ ਨੇ ਡਾ.ਸਿੰਘ ਨੂੰ ਸਵੇਰੇ ਟੈਲੀਫੋਨ ਕਰਕੇ ਇਸ ਘਟਨਾ ਵਿੱਚ ਹੋਈਆਂ ਮੌਤਾਂ ਉੱਤੇ ਸੋਗ ਪ੍ਰਗਟ ਕੀਤਾ।

Date:2010-02-19 Time:00:03:32

ਇੰਟੇਲ ਕਰੇਗੀ ਹੁਣ ਮੋਬਾਇਲ ਬਜ਼ਾਰ 'ਚ ਪ੍ਰਵੇਸ਼

ਬਾਰਸੀਲੋਨਾ - ਮੋਬਾਇਲ ਫੋਨ ਦੇ ਬਜ਼ਾਰ ਵਿੱਚ ਐਪਲ ਅਤੇ ਗੂਗਲ ਦੇ ਉੱਤਰਨ ਕਾਰਨ ਮਿਲ ਰਹੇ ਸਖਤ ਮੁਕਾਬਲੇ ਦੌਰਾਨ ਮੋਬਾਇਲ ਫੋਨ ਬਣਾਉਣ ਵਾਲੀ ਦੁਨੀਆ ਦੀ ਪ੍ਰਮੁੱਖ ਕੰਪਨੀ ਨੋਕੀਆ ਅਤੇ ਸੂਚਨਾ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਇੰਟੇਲ ਨੇ ਸਮਾਰਟਫੋਨ ਆਪਰੇਟਿੰਗ ਸਿਸਟਮਜ਼ ਦੇ ਕਾਰੋਬਾਰ ਨੂੰ ਮਰਜ਼ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਮਰਜ਼ਿੰਗ ਨਾਲ ਇੰਟੇਲ ਦੇ ਵੀ ਮੋਬਾਇਲ ਫੋਨ ਬਜ਼ਾਰ ਵਿੱਚ ਪ੍ਰਵੇਸ਼ ਦਾ ਰਸਤਾ ਸਾਫ਼ ਹੋ ਗਿਆ ਹੈ। ਨੋਕੀਆ ਐਨ-900 ਮੋਬਾਇਲ ਫੋਨ ਵਿੱਚ ਇਸਤੇਮਾਲ ਕੀਤੇ ਜਾ ਰਹੇ ਆਪਣੇ ਲਿਨਕਸ ਮੀਮੋ ਸੌਫਟਵੇਅਰ ਪਲੇਟਫਾਰਮ ਦਾ ਇੰਟੇਲ ਦੇ ਮੋਬਲਿਨ ਵਿੱਚ ਮਰਜ਼ਿੰਗ ਕਰੇਗਾ।

Date:2010-02-19 Time:00:03:31

ਚੀਨੀ ਧਮਕੀ ਦੇ ਬਾਵਜੂਦ ਓਬਾਮਾ ਮਿਲੇ ਦਲਾਈਲਾਮਾ ਨੂੰ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਿੱਬਤ ਮੁੱਦੇ 'ਤੇ ਚੀਨ-ਤਿੱਬਤ ਦਰਮਿਆਨ ਸਿੱਧੀ ਗੱਲਬਾਤ 'ਤੇ ਜ਼ੋਰ ਦਿੱਤਾ ਹੈ। ਚੀਨ ਦੀ ਧਮਕੀ ਦੀ ਪ੍ਰਵਾਹ ਨਾ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਾਈਟ ਹਾਊਸ ਵਿਚ ਤਿੱਬਤ ਦੇ ਧਾਰਮਿਕ ਆਗੂ ਦਲਾਈਲਾਮਾ ਨੂੰ ਮਿਲੇ।

Date:2010-02-19 Time:00:03:31

ਆਮਿਰ ਨੇ ਦਿੱਤਾ ਅਸਤੀਫਾ

ਕਾਪੀਰਾਈਟ ਕਾਨੂੰਨ ਵਿੱਚ ਪ੍ਰਸਤਾਵਕ ਸ਼ੋਧ ਨੂੰ ਲੈ ਕੇ ਸਰਕਾਰ ਨੇ ਬਾਲੀਵੁੱਡ ਦੇ ਕੁੱਝ ਵਿਸ਼ੇਸ਼ ਲੋਕਾਂ ਨੂੰ ਲੈ ਕੇ ਇੱਕ ਸੰਮਤੀ ਬਣਾਈ ਹੈ, ਜਿਨ੍ਹਾਂ ਵਿੱਚ ਆਮਿਰ ਖਾਨ ਵੀ ਸ਼ਾਮਿਲ ਸੀ।

Date:2010-02-19 Time:00:03:31

ਐਸ਼ਵਰਿਆ ਨੂੰ ਟੀਬੀ

ਖੂਬਸੂਰਤ ਐਸ਼ਵਰਿਆ ਰਾਏ ਪਿੱਛਲੇ ਦਿਨਾਂ ਤੋਂ ਬੀਮਾਰ ਸੀ ਅਤੇ ਇਸ ਤੇ ਉਹਨਾਂ ਦੇ ਸੁਹਰੇ ਅਮਿਰਾਭ ਬੱਚਨ ਨੇ ਵੀ ਬਲਾਗ ਵਿੱਚ ਚਿੰਤਾ ਜਤਾਈ ਸੀ। ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਨੂੰ ਪੇਟ ਦੀ ਟੀਬੀ ਹੈ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

Date:2010-02-19 Time:00:03:31

ਸੰਜੇ ਦੱਤ ਨੇ ਕੀਤੀ ਪ੍ਰਿੰਸ ਨਾਲ ਮੁਲਾਕਾਤ

ਆਪਣੇ ਸੰਜੂ ਬਾਬਾ ਵੀ ਘੱਟ ਮਸ਼ਹੂਰ ਨਹੀਂ ਹਨ। ਵੱਡੇ ਤੋਂ ਲੈ ਕੇ ਛੋਟੇ ਦੇਸ਼ਾਂ ਦੇ ਵੱਡੇ-ਵੱਡੇ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ। ਉਹਨਾਂ ਵਿੱਚੋਂ ਇੱਕ ਦੁਬਈ ਦੇ ਹਿਜ ਹਾਈਨੇਸ ਪ੍ਰਿੰਸ ਮੁਬਾਰਕ ਅਲ ਨੇਹਯਾਨ ਵੀ ਹਨ। ਜੋ ਯੂਏਈ ਦੇ ਏਜੁਕੇਸ਼ਨ ਮਿਨਿਸਟਰ ਵੀ ਹਨ।

Date:2010-02-19 Time:00:03:31

ਲੋਪੋਕੇ ਸਮੇਤ ਚਾਰ ਵਿਰੁੱਧ ਮਾਮਲਾ ਦਰਜ

ਅੰਮ੍ਰਿਤਸਰ - ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਅਧੀਨ ਥਾਣਾ ਲੋਪੋਕੇ ਦੀ ਪੁਲਿਸ ਨੇ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਦੇ ਮਾਮਲੇ 'ਚ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ, ਸਰਬਜੀਤ ਸਿੰਘ ਲੋਧੀ ਗੁੱਜਰ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ ਅਤੇ ਕੁਲਵਿੰਦਰ ਸਿੰਘ ਸਰਪੰਚ ਖਿਲਾਫ਼ ਕਤਲ ਦਾ ਪਰਚਾ ਸ਼ੱਕ ਦੇ ਆਧਾਰ 'ਤੇ ਦਰਜ ਕਰ ਦਿੱਤਾ।

Date:2010-02-19 Time:00:03:31

ਨਕਸਲੀਆਂ ਖਿਲਾਫ ਹੋਵੇ ਏਕੀਕ੍ਰਿਤ ਯੋਜਨਾ : ਰਮਨ

ਇੰਦੌਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਕਿਹਾ ਹੈ ਕਿ ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਏਕੀਕ੍ਰਿਤ ਯੋਜਨਾ ਉਲੀਕੀ ਜਾਵੇ।ਇੰਦੌਰ ਵਿਖੇ ਆਯੋਜਿਤ ਭਾਜਪਾ ਦੇ ਰਾਸ਼ਟਰੀ ਸੰਮੇਲਨ ਵਿਚ ਭਾਗ ਲੈਣ ਲਈ ਪੁੱਜੇ ਸਿੰਘ ਨੇ ਵਾਰਤਾ ਨਾਲ ਚਰਚਾ ਕਰਦਿਆਂ ਕਿਹਾ ਕਿ ਨਕਸਲੀ ਸਮੱਸਿਆ ਕਿਸੇ ਇੱਕ ਰਾਜ ਦੀ ਵਿਸ਼ੇਸ਼ ਸਮੱਸਿਆ ਨਹੀਂ ਹੈ।ਇਸ ਨਾਲ ਨਜਿੱਠਣ ਲਈ ਇੱਕ ਏਕੀਕ੍ਰਿਤ ਯੋਜਨਾ ਉੱਪਰ ਅਮਲ ਕੀਤਾ ਜਾਵੇ।

Date:2010-02-19 Time:00:03:31

ਪਾਕਿਸਤਾਨੀ ਟੀਮ ਦਾ ਵਿਰੋਧ ਕਰੇਗੀ ਰਾਸ਼ਟਰਵਾਦੀ ਸੈਨਾ

ਨਵੀਂ ਦਿੱਲੀ - ਰਾਸ਼ਟਰਵਾਦੀ ਸੈਨਾ ਨੇ ਆਗਾਮੀ 28 ਫਰਵਰੀ ਤੋਂ ਇੱਥੇ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਕੱਪ ਵਿਚ ਸ਼ਾਮਲ ਹੋਣ ਵਾਲੀ ਪਾਕਿਸਤਾਨੀ ਟੀਮ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।ਪਾਰਟੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਇੱਥੇ ਇਸ ਬਾਰੇ ਜਾਣਕਾਰੀ ਦਿੱਤੀ।

Date:2010-02-19 Time:00:03:31

ਕੌਮਾਂਤਰੀ ਖਿਡਾਰੀਆਂ ਲਈ ਭਾਰਤ ਸੁਰੱਖਿਅਤ : ਰਾਹੁਲ

ਨਵੀਂ ਦਿੱਲੀ - ਦੇਸ਼ ਵਿਚ ਕੌਮਾਂਤਰੀ ਖੇਡ ਮੁਕਾਬਲਿਆਂ ਉੱਪਰ ਮੰਡਰਾ ਰਹੇ ਅੱਤਵਾਦੀ ਖਤਰਿਆਂ ਦੇ ਮੱਦੇਨਜ਼ਰ ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਵਿਦੇਸ਼ੀ ਖਿਡਾਰੀਆਂ ਲਈ ਸੁਰੱਖਿਅਤ ਹੈ।ਨਿਊਜ਼ੀਲੈਂਡ ਦੌਰੇ ਉੱਪਰ ਗਏ ਰਾਹੁਲ ਨੇ ਬੀਤੀ ਰਾਤ ਰਾਜਧਾਨੀ ਵੇਲਿੰਗਟਨ ਵਿਚ ਲੇਬਰ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਕ੍ਰਿਸ ਕਾਰਟਰ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿੱਤਾ।

Date:2010-02-19 Time:00:03:31

ਦੁਬਈ ਵਿੱਚ ਰੈਂਪ ਤੇ ਮਲਾਇਕਾ ਅਤੇ ਅਦੀਤੀ

ਮਾਡਲਿੰਗ ਦੀ ਦੁਨੀਆ ਵਿੱਚ ਬਾਲੀਵੁੱਡ ਦੀ ਇਹਨਾਂ ਦੋ ਅਭਿਨੇਤਰੀਆਂ ਨੂੰ ਸਫਲਤਾ ਦਾ ਦੂਜਾ ਨਾਂਅ ਸਮਝਿਆ ਜਾਂਦਾ ਹੈ ਅਤੇ ਹੁਣ ਅਜਿਹੀ ਖ਼ਬਰਾਂ ਆ ਰਹੀਆਂ ਹਨ ਕਿ ਮਲਾਇਕਾ ਅਰੋਰਾ ਖਾਨ ਅਤੇ ਅਦੀਤੀ ਗੋਵਿਤਰੀਕਰ ਦੁਬਈ ਵਿੱਚ ਮਸ਼ਹੂਰ ਫੈਸ਼ਨ ਡਿਜ਼ਾਇਨਰ ਵਿਕਰਮ ਫਡਨੀਸ ਦੇ ਕਲੈਕਸ਼ਨਜ਼ ਨੂੰ ਲੈ ਕੇ ਰੈਂਪ ਤੇ ਆਪਣੇ ਜਲਵੇ ਦਿਖਾਉਣਗੀਆਂ।

Date:2010-02-19 Time:00:03:31

'ਮਾਈ ਨੇਮ...' ਅਤੇ 'ਸੁਖਮਨੀ' ਨੇ ਕੀਤੇ ਹਾਊਸ ਫੁੱਲ

ਲੰਡਨ - ਸ਼ਾਹਰੁਖ ਖਾਨ ਦੀ ਬਹੁ-ਚਰਚਿਤ ਫ਼ਿਲਮ ਅੱਜਕੱਲ੍ਹ ਇੰਗਲੈਂਡ ਵਿਚ ਵੀ ਖੂਬ ਬਿਜ਼ਨੈਸ ਕਰ ਰਹੀ ਹੈ। ਸਾਰੇ ਸ਼ੋਅ ਹੀ ਹਾਊਸ ਫੁੱਲ ਜਾ ਰਹੇ ਹਨ। ਲੰਡਨ ਦੇ ਫਿਲਮ ਇਲਾਕੇ ਦੇ ਸਾਈਨ ਵਰਲਡ ਸਿਨਮੇ ਵਿਚ ਵੀ ਵੱਖ-ਵੱਖ ਸਕਰੀਨਾਂ 'ਤੇ ਇਸ ਫ਼ਿਲਮ ਦੇ ਦਿਨ ਵਿਚ ਕੁੱਲ 15 ਤੋਂ 20 ਤੱਕ ਸ਼ੋਅ ਚੱਲ ਰਹੇ ਹਨ। ਇਹ ਫ਼ਿਲਮ ਭਾਰਤੀ ਮੂਲ ਦੇ ਦਰਸ਼ਕਾਂ ਦੇ ਨਾਲ-ਨਾਲ ਪਾਕਿਸਤਾਨੀ ਮੂਲ ਦੇ ਦਰਸ਼ਕਾਂ ਲਈ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਦਰਸ਼ਕਾਂ ਲਈ ਭਾਵੇਂ ਸ਼ਾਹਰੁਖ ਖਾਨ ਅਤੇ ਕਾਜੋਲ ਨੂੰ ਲੰਮੇ ਸਮੇਂ ਬਾਅਦ ਵੇਖਣਾ ਖਾਸ ਖਿੱਚ ਦਾ ਕਾਰਨ ਬਣਿਆ ਹੈ, ਪਰ ਸ਼ਿਵ ਸੈਨਾ ਦੇ ਵਿਰੋਧ ਨੇ ਵੀ ਇਸ ਫ਼ਿਲਮ ਨੂੰ ਖੂਬ ਪਬਲੀਸਿਟੀ ਦਿੱਤੀ ਹੈ।ਦੂਜੇ ਪਾਸੇ ਇਸ ਫ਼ਿਲਮ ਦੇ ਨਾਲ-ਨਾਲ ਪੰਜਾਬੀ ਦਰਸ਼ਕਾਂ ਦੇ ਹਰਮਨ-ਪਿਆਰੇ ਗੁਰਦਾਸ ਮਾਨ ਦੀ ਫ਼ਿਲਮ ਵੀ ਹੁਣ ਤੱਕ ਹਾਊਸ ਫੁੱਲ ਜਾ ਰਹੀ ਹੈ। ਚਲਦ

Date:2010-02-19 Time:00:03:31


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010