Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 18 - 2 - 2010
ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਇਹ ਗੱਲ ਸੁਣ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਵੇਫੀ ਪਰ ਦੀਪਿਕਾ ਨੇ ਕਿਹਾ ਤਾਂ ਇਹੀ ਹੈ। ਪਿੱਛਲੇ ਦਿਨਾਂ ਖ਼ਬਰ ਆਈ ਹੈ ਕਿ ਦੋਵੇ ਸਿਤਾਰੇ ਨਾਲ-ਨਾਲ ਫ਼ਿਲਮ ਕਰਨ ਨੂੰ ਤਿਆਰ ਹਨ। Date:2010-02-18 Time:00:09:34
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਦੇ ਨਾਲ ਪਿਛਲੇ ਪੰਜ ਵਰ੍ਹਿਆਂ ਤੋਂ ਟੁੱਟੇ ਡਿਪਲੋਮੈਟਿਕ ਸਬੰਧ ਫਿਰ ਤੋਂ ਜੋੜ੍ਹਦਿਆਂ ਉੱਥੇ ਅਮਰੀਕੀ ਰਾਜਦੂਤ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। Date:2010-02-18 Time:00:09:33
ਧਰਮਸ਼ਾਲਾ - ਤਿੱਬਤ ਦੀ ਨਿਰਵਾਸਤ ਸਰਕਾਰ ਨੇ ਕਿਹਾ ਹੈ ਕਿ ਦਲਾਈ ਲਾਮਾ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਬੈਠਕ ਨਾਲ ਚੀਨ ਨੂੰ ਸਖਤ ਸੁਨੇਹਾ ਜਾਵੇਗਾ ਕਿ ਇਸ ਮੁੱਦੇ ਦਾ ਹੱਲ ਕੱਢਣ ਲਈ ਤਿੱਬਤੀਆਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ।ਦਲਾਈਲਾਮਾ ਦੇ ਸੰਯੁਕਤ ਸਕੱਤਰ ਤੇਨਜ਼ਿਨ ਤਖਲਾ ਨੇ ਇੱਕ ਬਿਆਨ ਜ਼ਾਰੀ ਕਰਕੇ ਇਹ ਗੱਲ ਕਹੀ। Date:2010-02-18 Time:00:09:33
ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਵਿਖੇ ਸਥਿੱਤ ਜੀਐਮਆਰ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ 50 ਲੱਖ ਤੋਂ 1.5 ਕਰੋੜ ਯਾਤਰੀ ਸੰਭਾਲਣ ਵਾਲੇ ਦੁਨੀਆ ਭਰ ਦੇ ਹਵਾਈ ਅੱਡਿਆਂ ਦੇ ਵਰਗ ਵਿਚ ਮੋਹਰੀ ਐਲਾਣਿਆ ਗਿਆ ਹੈ।ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ. ਸ਼੍ਰੀਪਤੀ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ Date:2010-02-18 Time:00:09:32
ਹਾਂਗਕਾਂਗ : ਅਮਰੀਕਾ ਦੁਆਰਾ ਤਾਈਵਾਨ ਨੂੰ ਹਥਿਆਰ ਵੇਚਣ ਦੇ ਫੈਸਲੇ ਤੋਂ ਨਾਰਾਜ ਚੀਨ ਦੀਆਂ ਸਾਰੀਆਂ ਚਿਤਾਵਨੀਆਂ ਨੂੰ ਇੱਕ ਪਾਸੇ ਕਰਦਿਆਂ ਅਮਰੀਕੀ ਸਮੁੰਦਰੀ ਜਹਾਜ ਯੂਐੱਸਐੱਸ ਨਿਮੀਤਜ ਸਮੇਤ ਪੰਜ ਸਮੁੰਦਰੀ ਜਹਾਜ ਅੱਜ ਹਾਂਗਕਾਂਗ ਦੀ ਜਲ ਸੀਮਾ ਵਿੱਚ ਪ੍ਰਵੇਸ਼ ਕਰ ਗਏ। Date:2010-02-18 Time:00:09:32
ਨਵੀਂ ਦਿੱਲੀ : ਟਾਟਾ ਸਮੂਹ ਦੀ ਕੰਪਨੀ ਟਾਟਾ ਪਾਵਰ ਕੰਪਨੀ ਲਿਮੀਟੇਡ ਨੇ ਏਸ਼ੀਆ ਮੱਧ ਪੂਰਬ ਤੇ ਅਫ਼ਰੀਕਾ ਵਿੱਚ ਕਾਰੋਬਾਰ ਵਿਸਤਾਰ ਦੀ ਸੰਭਾਵਨਾ ਤਲਾਸ਼ਣ ਦੇ ਲਈ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਕੋਰੀਆ ਈਸਟ ਵੈਸਟ ਪਾਵਰ ਕੰਪਨੀ ਲਿਮੀਟੇਡ ਦੇ ਨਾਲ ਕਰਾਰ ਕੀਤਾ ਹੈ। Date:2010-02-18 Time:00:09:32
ਮੁੰਬਈ : ਸਰਵਜਨਕ ਖੇਤਰ ਦੀ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮੀਟੇਡ ਨੇ ਆਪਣੇ ਕਾਰੋਬਾਰੀ ਵਿਸਤਾਰ ਦੇ ਲਈ ਵਿੱਤ ਵਰ੍ਹੇ 2010-11 ਵਿੱਚ 1300 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਹੈ। Date:2010-02-18 Time:00:09:32
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਦਾਦਰੀ ਵਿੱਚ ਅੱਜ 490 ਮੈਗਾਵਾਟ ਦੇ ਪਲਾਂਟ ਦਾ ਪਹਿਲਾ ਪੜਾਅ ਅੱਜ ਸ਼ੁਰੂ ਕਰ ਦਿੱਤਾ ਗਿਆ।ਸਰਵਜਨਕ ਖੇਤਰ ਦੀ ਭਾਰਤ ਹੈਵੀ ਇਲੈਕਟ੍ਰਿਕਲਜ਼ ਲਿਮੀਟੇਡ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਕਰ ਦਿੱਤੀ। Date:2010-02-18 Time:00:09:32
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਚਾਡਚਨ ਸ਼੍ਰੀ ਸੰਗਮੇਸ਼ਵਰ ਸ਼ਹਿਰੀ ਸਹਿਕਾਰੀ ਬੈਂਕ ਲਿਮੀਟੇਡ ਦਾ ਲਾਇਸੰਸ ਰੱਦ ਕਰ ਦਿੱਤਾ ਹੈ।ਬੈਂਕ ਨੂੰ ਬਚਾਉਣ ਦੇ ਲਈ ਕਰਨਾਟਕ ਸਰਕਾਰ ਦੇ ਨਾਲ ਗੱਲਬਾਤ ਵਿਫ਼ਲ ਹੋਣ ਅਤੇ ਪਿਛਲੀ 13 ਫਰਵਰੀ ਨੂੰ ਬੈਂਕ ਦਾ ਕੰਮ ਕਾਜ ਬੰਦ ਹੋਣ ਨਾਲ ਜਮ੍ਹਾਂਕਰਤਾਵਾਂ ਦੇ ਵਿਚਕਾਰ ਭੰਬਲਭੂਸੇ ਦੀ ਸਥਿਤੀ ਦੇ ਚੱਲਦਿਆਂ ਰਿਜ਼ਰਵ ਬੈਂਕ ਨੇ ਲਾਇਸੰਸ ਰੱਦ ਕਰਨ ਦਾ ਫੈਸਲਾ ਲਿਆ ਹੈ। Date:2010-02-18 Time:00:09:32
ਨਵੀਂ ਦਿੱਲੀ : ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਮਹਿੰਗਾਈ ਉੱਤੇ ਚਿੰਤਾ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਇਸ ਉੱਤੇ ਕਾਬੂ ਪਾਉਣ ਦੇ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਗਲੇ ਕੁੱਝ ਮਹੀਨਿਆਂ ਵਿੱਚ ਸਥਿਤੀ ਸੁਧਰਣ ਦੀ ਉਮੀਦ ਹੈ। Date:2010-02-18 Time:00:09:32
ਇੰਦੌਰ - ਅੱਜ ਇੱਥੇ ਸ਼ੁਰੂ ਹੋਏ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਤਿੰਨ ਦਿਨਾ ਸੰਮੇਲਨ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਗੜਕਰੀ ਨੇ ਕੇਂਦਰ ਦੀ ਕਾਂਗਰਸ ਸਰਕਾਰ ਉੱਪਰ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਅਮਰੀਕਾ ਦੇ ਦਬਾਅ ਵਿਚ ਪਾਕਿਸਤਾਨ ਨਾਲ ਚਰਚਾ ਕਰ ਰਹੀ ਹੈ ਅਤੇ ਕਾਹਲੀ ਨਾਲ ਕਈ ਫੈਸਲੇ ਕੀਤੇ ਜਾ ਰਹੇ ਹਨ।ਇਹਨਾਂ ਕਾਰਣ ਕਸ਼ਮੀਰ ਉੱਪਰ ਸਾਡਾ ਕੰਟ੍ਰੋਲ ਕਮਜ਼ੋਰ ਹੋ ਰਿਹਾ ਹੈ। Date:2010-02-18 Time:00:09:32
ਮੁੰਬਈ : ਸਰਵਜਨਕ ਖੇਤਰ ਦੇ ਯੂਨਾਈਟੇਡ ਬੈਂਕ ਆਫ਼ ਇੰਡੀਆ ਨੇ 23 ਫਰਵਰੀ ਨੂੰ ਖੁੱਲ੍ਹ ਰਹੇ ਆਪਣੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਸ਼ੇਅਰਾਂ ਦੇ ਭਾਅ 60 ਰੁਪਏ ਤੋਂ 66 ਰੁਪਏ ਦੇ ਵਿਚਕਾਰ ਰੱਖਣ ਦੀ ਘੋਸ਼ਣਾ ਕਰਨ ਦੇ ਨਾਲ ਹੀ ਅੱਜ ਕਿਹਾ ਕਿ ਉਸਦਾ ਤਿੰਨ ਸਾਲ ਬਾਅਦ ਅਨੁਵਰਤੀ ਸਰਵਜਨਕ ਪੇਸ਼ਕਸ਼ (ਐੱਫ਼ਪੀਓ) ਵੀ ਆਵੇਗਾ। Date:2010-02-18 Time:00:09:32
ਇਸਲਾਮਾਬਾਦ : ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਕਰਨ ਅਤੇ ਹਮਲਿਆਂ ਦੀ ਸਾਜਿਸ਼ ਰੱਚਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਪੰਜ ਅਮਰੀਕੀ ਨੌਜਵਾਨਾਂ ਨੂੰ ਸਰਗੋਧਾ ਦੀ ਅਦਾਲਤ ਨੇ ਜਮਾਨਤ ਉੱਤੇ ਰਿਹਾਅ ਕਰਨ ਨਾਲ ਅੱਜ ਇਨਕਾਰ ਕਰ ਦਿੱਤਾ। Date:2010-02-18 Time:00:09:32
ਮੁੰਬਈ - ਸਿਟੀ ਸਮੂਹ ਨੇ ਕਿਹਾ ਕਿ ਰਾਜਕੋਸ਼ੀ ਘਾਟੇ ਦੀ ਭਰਪਾਈ ਲਈ ਸਰਕਾਰ ਨੂੰ ਬਜਟ ਵਿਚ ਉਤਪਾਦ ਅਤੇ ਸੇਵਾ ਖੇਤਰ ਦੀਆਂ ਰਿਆਇਤਾਂ ਦਾ ਕੁੱਝ ਹਿੱਸਾ ਵਾਪਸ ਲੈਣ ਅਤੇ ਉਪਕਰ ਲਗਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। Date:2010-02-18 Time:00:09:32
ਜੰਮੂ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਹਾਕੀ ਵਿਸ਼ਵ ਕੱਪ ਅਤੇ ਇੰਡੀਅਨ ਪ੍ਰੀਮੀਅਰ ਲੀਗ ਲਈ ਭਾਰਤ ਆਉਣ ਵਾਲੇ ਸਾਰੇ ਖਿਡਾਰੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ।ਉਹਨਾਂ ਕਿਹਾ ਕਿ ਅੱਤਵਾਦੀਆਂ ਨੂੰ ਕਿਸੇ ਵੀ ਸੂਰਤ ਵਿਚ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ। Date:2010-02-18 Time:00:09:32
ਨਵੀਂ ਦਿੱਲੀ - ਯੂਰਪੀ ਸੰਘ ਨੂੰ 10 ਹਜ਼ਾਰ ਟਨ ਖੰਡ ਦਰਾਮਦ ਕਰਨ ਦੇ ਕੇਂਦਰ ਦੇ ਫੈਸਲੇ ਤੋਂ ਕਾਂਗਰਸ ਨੇ ਇਹ ਕਹਿੰਦੇ ਹੋਏ ਖੁਦ ਨੂੰ ਵੱਖ ਕਰ ਲਿਆ ਕਿ ਉਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਅਤੇ ਸੰਬੰਧਤ ਮੰਤਰਾਲਾ ਹੀ ਇਸ ਬਾਰੇ ਜਵਾਬ ਦੇਵੇਗਾ। Date:2010-02-18 Time:00:09:32
ਵਾਸ਼ਿੰਗਟਨ : ਪੂਰਾ ਜੀਵਨ ਸ਼ਿਕਾਗੋ ਵਿੱਚ ਗੁਜਾਰਣ ਵਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਸੱਸ ਜਵਾਈ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਵ੍ਹਾਈਟ ਹਾਊਸ ਵਿੱਚ ਆਉਣ ਦੇ ਲਈ ਤਿਆਰ ਨਹੀਂ ਸੀ, ਪ੍ਰੰਤੂ ਹੁਣ ਉਹਨਾਂ ਨੂੰ ਰਾਸ਼ਟਰਪਤੀ ਭਵਨ ਐਨਾ ਪਸੰਦ ਆ ਗਿਆ ਕਿ ਛੱਡਣ ਦਾ ਮਨ ਨਹੀਂ ਕਰ ਰਿਹਾ ਹੈ। Date:2010-02-18 Time:00:09:32
ਇੱਕ ਕਪੂਰ (ਕਰੀਨਾ) ਨੇ ਦੂਜੇ ਕਪੂਰ (ਬੋਨੀ) ਦੀ ਇਹ ਕਹਿ ਕੇ ਪਰੇਸ਼ਾਨੀ ਵਧਾ ਦਿੱਤੀ ਹੈ ਕਿ ਉਹ ਮਿਲੇਂਗੇ ਮਿਲੇਂਗੇ ਦਾ ਪ੍ਰਚਾਰ ਇਸ ਸ਼ਰਤ ਤੇ ਕਰੇਗੀ ਕਿ ਪ੍ਰਮੋਸ਼ਨ ਦੇ ਦੌਰਾਨ ਉਹਨਾਂ ਦੇ ਨਾਲ ਤੀਜਾ ਕਪੂਰ (ਸ਼ਾਹਿਦ) ਨਹੀਂ ਹੋਵੇਗਾ। Date:2010-02-18 Time:00:09:31
ਨਾਲ ਫ਼ਿਲਮ ਕਰਦੇ ਸਮੇਂ ਅਭਿਨੇਤਰੀਆਂ ਵਿੱਚ ਝਗੜੇ ਦੇ ਖ਼ਬਰ ਆਉਂਦੀ ਹੈ, ਪਰ ਇਹ ਖ਼ਬਰ ਦੋਸਤੀ ਦੀ ਹੈ। 'ਤੋ ਬਾਤ ਪੱਕੀ' ਵਿੱਚ ਯੁਵਿਕਾ ਚੌਧਰੀ ਅਤੇ ਤੱਬੂ ਨੇ ਨਾਲ ਕੰਮ ਕੀਤਾ ਹੈ ਅਤੇ ਉਹਨਾਂ ਦੇ ਵਿਚਕਾਰ ਪੱਕੀ ਦੋਸਤੀ ਹੋ ਗਈ। Date:2010-02-18 Time:00:09:31
ਮਸ਼ਹੂਰ ਅਭਿਨੇਤਰੀ ਅਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਐਸ਼ਵਰਿਆ ਨੂੰ ਪਿੱਛਲੇ ਕੁੱਝ ਦਿਨਾਂ ਤੋਂ ਬੁਖਾਰ ਸੀ ਅਤੇ ਗਲੇ ਤੇ ਸੂਜਨ ਆ ਗਈ ਸੀ। Date:2010-02-18 Time:00:09:31
ਅੰਮ੍ਰਿਤਸਰ : ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਲੁਧਿਆਣਾ ਦੇ ਸਾਂਸਦ ਸ੍ਰੀ ਮਨੀਸ਼ ਤਿਵਾੜੀ ਨੇ ਸ਼ਨੀਵਾਰ ਨੂੰ ਪਰਿਵਾਰ ਸਹਿਤ ਇੱਥੇ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਤਮਾਮ ਜਨਤਾ ਦੇ ਭਲੇ ਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। Date:2010-02-18 Time:00:09:31
ਸ਼੍ਰੋਮਣੀ ਅਕਾਲੀ ਦਲ ਜਿਲਾ ਅੰਮ੍ਰਿਤਸਰ (ਦਿਹਾਤੀ) ਦੇ ਪ੍ਰਧਾਨ ਡਾ:ਰਤਨ ਸਿੰਘ ਅਜਨਾਲਾ ਮੈਂਬਰ ਲੋਕ ਸਭਾ ਨੇ ਸਰਕਲ ਪ੍ਰਧਾਨਾਂ ਨੂੰ ਸਰਕਲ ਜਥੇਬੰਦਕ ਢਾਂਚੇ ਮੁਕੰਮਲ ਕਰਦਿਆਂ ਸਰਕਲ ਜਥੇਬੰਦੀ ਦੇ ਅਹੁਦੇਦਾਰਾਂ ਦੀਆਂ ਸੂਚੀਆਂ ਨੂੰ ਅੰਤਮ ਰੂਪ ਦਿੰਦਿਆਂ 20 ਫਰਵਰੀ ਤੱਕ ਦਫ਼ਤਰ ਵਿਖੇ ਪੁਚਦਾ ਕਰਨ ਲਈ ਹਦਾਇਤ ਜਾਰੀ ਕੀਤੀ ਹੈ। Date:2010-02-18 Time:00:09:31
ਕੋਲਕਾਤਾ - ਟੀਮ ਇੰਡੀਆ ਦੇ ਸਟਾਇਲਿਸ਼ ਬੱਲੇਬਾਜ ਵੀਵੀਐਸ ਲੱਛਮਣ ਨੇ ਆਪਣੇ ਸੱਭ ਤੋਂ ਭਾਗਸ਼ਾਲੀ ਮੈਦਾਨ ਈਡਨ ਗਾਰਡਨਰ ਵਿਚ 1000 ਦੌੜਾਂ ਨੂੰ ਪੂਰਾ ਕਰ ਲਿਆ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ ਹਨ। Date:2010-02-18 Time:00:09:31
ਨਵੀਂ ਦਿੱਲੀ - ਦੁਨੀਆ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਵਿਚ ਸ਼ਾਮਲ ਮਾਨਵਜੀਤ ਸਿੰਘ ਸੰਧੂ ਅਤੇ ਗਗਨ ਨਾਰੰਗ ਨਵੀਂ ਬਣੀ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 18 ਫਰਵਰੀ ਤੋਂ ਹੋਣ ਵਾਲੀ 8ਵੀਂ ਰਾਸ਼ਟਰ ਮੰਡਲ ਨਿਸ਼ਾਨੇਬਾਜੀ ਚੈਂਪੀਅਨਸ਼ਿਪ ਵਿਚ 46 ਮੈਂਬਰੀ ਭਾਰਤੀ ਦਲ ਦੀ ਕਮਾਨ ਸੰਭਾਲਣਗੇ। Date:2010-02-18 Time:00:09:31
ਅਭਿਨੇਤਰੀ ਸੋਨਮ ਕਪੂਰ ਨੂੰ ਇੱਕ ਮਹੱਤਵਪੂਰਣ ਫ਼ਿਲਮ ਮਿਲ ਗਈ ਹੈ। ਇਹ ਇੱਕ ਕਾਮੇਡੀ ਫ਼ਿਲਮ ਹੈ ਅਤੇ ਇਸ ਦਾ ਨਾਂਅ ਹੈ ਥੈਂਕਯੂ। ਵੇਲਕਮ, ਸਿੰਘ ਇਜ਼ ਕਿੰਗ ਵਰਗੀ ਕਾਮੇਡੀ ਫ਼ਿਲਮ ਦੇਣ ਵਾਲੇ ਨਿਰਦੇਸ਼ਕ ਅਨੀਸ ਬਜ਼ਮੀ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨਗੇ। Date:2010-02-18 Time:00:09:31
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |