Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 2 - 2010

ਰਣਬੀਰ-ਪ੍ਰਿਅੰਕਾ ਫਿਲਮ 'ਅੰਜਾਨਾ-ਅੰਜਾਨੀ' ਵਿੱਚ

ਨਵੀਂ ਫਿਲਮ 'ਅੰਜਾਨਾ-ਅੰਜਾਨੀ' ਦੀ ਸ਼ੂਟਿੰਗ ਲਈ ਲਾਸ ਵੇਗਾਸ ਪਹੁੰਚੇ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਪ੍ਰਿਅੰਕਾ ਚੋਪੜਾ ਹੁਣ ਪੱਕੇ ਜੁਆਰੀ ਬਣ ਗਏ ਹਨ। ਇਸ ਫਿਲਮ ਲਈ ਦੋਵਾਂ ਨੂੰ ਲਾਸ ਵੇਗਾਸ ਦੇ ਕਸੀਨੋ ਵਿੱਚ ਕੁਝ ਦ੍ਰਿਸ਼ ਫਿਲਮਾਉਣੇ ਸਨ। ਪਰ ਉਹ ਕੇਸੀਨੋ ਪਹੁੰਚ ਕੇ ਜੋਸ਼ ਵਿੱਚ ਆ ਗਏ ਅਤੇ ਨਿਰਦੇਸ਼ਕ ਸਿਧਾਰਥ ਆਨੰਦ ਅਤੇ ਕੋਰਿਉਗ੍ਰਾਫਰ ਅਹਿਮਦ ਖਾਨ ਨਾਲ ਦੋਵਾਂ ਨੇ ਖੂਬ ਤਾਸ਼ ਖੇਡੀ। ਦੀਵਾਲੀ ਦੇ ਦੌਰਾਨ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਪ੍ਰਿਅੰਕਾ ਚੋਪੜਾ ਬਾਲੀਵੁੱਡ ਦੇ ਹਾਟ ਅਭਿਨੇਤਾ ਰਣਬੀਰ ਨਾਲ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਰਣਬੀਰ ਅਤੇ ਪ੍ਰਿਅੰਕਾ ਦੇ ਹੱਥ ਦੋਸਤੀ ਵੱਲ ਕੁਝ ਜਿਆਦਾ ਵੀ ਵਧ ਰਹੇ ਹਨ। ਹਾਲਾਂਕਿ ਪ੍ਰਿਅੰਕਾ ਨੇ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ।

Date:2010-02-16 Time:00:26:21

ਆਈਟੀ ਖੇਤਰ ਵਿੱਚ ਨੌਕਰੀਆਂ ਦੀ ਬਹਾਰ

ਨਵੀਂ ਦਿੱਲੀ - ਨਵਾਂ ਸਾਲ ਸੂਚਨਾ ਤਕਨੀਕੀ ਖੇਤਰ ਦੇ ਪੇਸ਼ੇਵਰਾਂ ਲਈ ਚੰਗੀਆਂ ਖ਼ਬਰਾਂ ਲੈ ਕੇ ਆ ਰਿਹਾ ਹੈ। ਆਰਥਿਕ ਦ੍ਰਿਸ਼ਟੀ ਤੋਂ ਬਿਹਤਰ ਸੰਕੇਤਾਂ ਦੇ ਦੌਰਾਨ ਭਾਰਤੀ ਆਈਟੀ ਕੰਪਨੀਆਂ ਅਗਲੇ ਕੁਝ ਮਹੀਨਿਆਂ ਵਿੱਚ ਲਗਭਗ ਇੱਕ ਲੱਖ ਲੋਕਾਂ ਨੂੰ ਨੌਕਰੀਆਂ ਦੇਣਗੀਆਂ। ਵੈਸ਼ਵਿਕ ਆਰਥਿਕ ਮੰਦੀ ਦੇ ਦੌਰਾਨ ਬੀਤਿਆ ਸਾਲ ਆਈਟੀ ਉਦਯੋਗ ਲਈ ਚੰਗਾ ਨਹੀਂ ਰਿਹਾ। ਇਸ ਦੌਰਾਨ ਜਿਆਦਾਤਰ ਕੰਪਨੀਆਂ ਨੇ ਨਵੀਆਂ ਨਿਯੁਕਤੀਆਂ ਰੋਕ ਦਿੱਤੀਆਂ, ਸੈਲਰੀ ਘਟਾ ਦਿੱਤੀ ਅਤੇ ਇੱਥੋਂ ਤੱਕ ਕਿ ਛਟਨੀਆਂ ਕੀਤੀਆਂ। ਪਰ ਟੀਸੀਐਸ ਅਤੇ ਇੰਫੋਸਿਸ ਦੀ ਅਗਵਾਈ ਵਿੱਚ ਪ੍ਰਮੁੱਖ ਆਈਟੀ ਕੰਪਨੀਆਂ ਇਸ ਸਾਲ ਵੱਡੇ ਪੈਮਾਨੇ ਤੇ ਭਰਤੀਆਂ ਦੀ ਯੋਜਨਾ ਵਿੱਚ ਹਨ।

Date:2010-02-16 Time:00:26:18

12 ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ

ਹੈਦਰਾਬਾਦ : ਆਂਧਰਾ ਪ੍ਰਦੇਸ਼ ਵਿਧਾਨ ਸਭਾ ਪ੍ਰਮੁੱਖ ਐੱਨ ਕਿਰਨ ਕੁਮਾਰ ਰੈੱਡੀ ਨੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ ਦਸ ਅਤੇ ਭਾਜਪਾ ਤੇ ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਇੱਕ ਵਿਧਾਇਕ ਦਾ ਅਸਤੀਫ਼ਾ ਅੱਜ ਮੰਜ਼ੂਰ ਕਰ ਲਿਆ ਹੈ।

Date:2010-02-16 Time:00:26:18

ਵਾਧੇ ਨਾਲ ਖੁੱਲੇ ਸ਼ੇਅਰ ਬਜ਼ਾਰ

ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰ ਸੋਮਵਾਰ ਨੂੰ ਵਾਧੇ ਨਾਲ ਖੁੱਲੇ।ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ 34.31 ਅੰਕਾਂ ਦੇ ਵਾਧੇ ਨਾਲ 16,186.90 ਅੰਕਾਂ ਦੇ ਪੱਧਰ ਉੱਪਰ ਖੁੱਲਿਆ।ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 1.05 ਅੰਕਾਂ ਦੇ ਵਾਧੇ ਨਾਲ 4,827.90 ਅੰਕਾਂ ਦੇ ਪੱਧਰ ਉੱਪਰ ਖੁੱਲਿਆ।

Date:2010-02-16 Time:00:26:16

ਤੇਲ ਕੀਮਤਾਂ 'ਚ ਅਜੇ ਵਾਧਾ ਨਹੀਂ

ਨਵੀਂ ਦਿੱਲੀ - ਸੰਪ੍ਰਗ ਸਹਿਯੋਗੀਆਂ ਦੇ ਸਖਤ ਵਿਰੋਧ ਵਿਚਕਾਰ ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਤੇਲ ਮੰਤਰੀ ਮੁਰਲੀ ਦੇਵੜਾ ਨੇ ਤੇਲ ਕੀਮਤਾਂ ਵਧਾਉਣ ਬਾਰੇ ਚਰਚਾ ਕੀਤੀ ਪਰ ਜਾਪਦਾ ਹੈ ਕਿ ਦੋਹੇਂ ਇਸ ਬਾਰੇ ਕਿਸੇ ਸਹਿਮਤੀ ਉੱਪਰ ਨਹੀਂ ਪੁੱਜੇ।ਇਸ ਨਾਲ ਤੇਲ ਕੀਮਤਾਂ ਵਿਚ ਫੌਰੀ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ।

Date:2010-02-16 Time:00:26:16

ਸੀਐੱਲਪੀ ਪਾਵਰ ਕਰੇਗੀ ਭਾਰੀ ਨਿਵੇਸ਼

ਨਵੀਂ ਦਿੱਲੀ : ਹਾਂਗਕਾਂਗ ਸਥਿਤ ਸੀਐੱਲਪੀ ਸਮੂਹ ਦੀ ਕੰਪਨੀ ਸੀਐੱਲਪੀ ਪਾਵਰ ਇੰਡੀਆ ਪ੍ਰਾਈਵੇਟ ਲਿਮੀਟੇਡ ਇਸ ਸਾਲ ਦੇ ਅੰਤ ਤੱਕ ਅਕਸ਼ੈ ਊਰਜਾ ਪ੍ਰੋਜੈਕਟਾਂ ਦੇ ਰਾਹੀਂ ਬਿਜਲੀ ਉਤਪਾਦਨ ਸਮਰੱਥਾ ਵਧਾਕੇ 650 ਮੈਗਾਵਾਟ ਕਰਨ ਦੇ ਲਈ 80 ਕਰੋੜ ਡਾਲਰ ਦਾ ਨਿਵੇਸ਼ ਕਰੇਗੀ।

Date:2010-02-16 Time:00:26:16

ਕੈਂਬ੍ਰਿਜ ਬਣਾਵੇਗੀ ਮਹਿਲਾਵਾਂ ਲਈ ਕੱਪੜੇ

ਮੁੰਬਈ : ਪੁਰਸ਼ਾਂ ਦੇ ਲੋਕਪ੍ਰਿਆ ਕੱਪੜਾ ਬਰਾਂਡ ਕੈਂਬ੍ਰਿਜ ਅਪੈਰੇਲ ਨੇ ਕਾਰੋਬਾਰ ਦਾ ਵਿਸਤਾਰ ਕਰਦਿਆਂ ਮਹਿਲਾਵਾਂ ਦੇ ਲਈ ਕੱਪੜੇ ਬਣਾਉਣ ਦੀ ਤਿਆਰੀ ਕੀਤੀ ਹੈ। ਇਸਦੇ ਨਾਲ ਹੀ ਉਹ ਬਰਾਂਡ ਪ੍ਰਮੋਸ਼ਨ ਉੱਤੇ ਪੰਜ ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Date:2010-02-16 Time:00:26:16

ਮੁਦਰਾਸਫ਼ੀਤੀ ਵੱਧਕੇ 8.56 ਫੀਸਦੀ 'ਤੇ

ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ ਉੱਤੇ ਆਧਾਰਿਤ ਮੁਦਰਾਸਫ਼ੀਤੀ ਦੀ ਦਰ ਜਨਵਰੀ ਵਿੱਚ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੇ ਮੁਕਾਬਲੇ ਵੱਧਕੇ 8.56 ਫੀਸਦੀ ਉੱਤੇ ਪਹੁੰਚ ਗਈ, ਜਦਕਿ ਦਸੰਬਰ ਮਹੀਨੇ ਵਿੱਚ ਇਹ 7.3 ਫੀਸਦੀ ਉੱਤੇ ਸੀ।

Date:2010-02-16 Time:00:26:16

ਯੂਐੱਫ਼ਓ ਮੂਵੀਜ਼ ਤੇ ਆਈਪੀਐੱਲ 'ਚ ਕਰਾਰ

ਪਟਨਾ : ਵਿਸ਼ਵ ਦੀ ਸਭ ਤੋਂ ਵੱਡੀ ਡਿਜੀਟਲ ਸਿਨੇਮਾ ਨੈੱਟਵਰਕ ਯੂਐੱਫ਼ਓ ਮੂਵੀਜ਼ ਦੇਸ਼ ਦੇ ਮਲਟੀਪਲੈਕਸ ਅਤੇ ਸਿਨੇਮਿਆਂ ਦੇ ਵਿਸ਼ਾਲ ਪਰਦੇ ਉੱਤੇ ਐੱਚਡੀ (ਹਾਈ ਡਿਫਿਨਿਸ਼ਨ) ਫਾਰਮੇਟ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਤੀਜੇ ਸ਼ੈਸਨ ਦੇ ਮੈਚਾਂ ਨੂੰ ਪ੍ਰਦਰਸ਼ਿਤ ਕਰੇਗਾ।

Date:2010-02-16 Time:00:26:16

ਆਰਈਸੀ ਦਾ ਐੱਫ਼ਪੀਓ 19 ਨੂੰ ਖੁੱਲ੍ਹੇਗਾ

ਮੁੰਬਈ : ਗ੍ਰਾਮੀਣ ਬਿਜਲੀਕਰਨ ਦੇ ਲਈ ਵਿੱਤ ਮੁਹੱਈਆ ਕਰਨ ਵਾਲੀ ਸਰਵਜਨਕ ਖੇਤਰ ਦੀ ਕੰਪਨੀ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਦੇ ਪ੍ਰਮੁੱਖ ਪੀ ਉਮਾਸ਼ੰਕਰ ਨੇ ਇਸਦੇ 19 ਫਰਵਰੀ ਨੂੰ ਖੁੱਲ੍ਹ ਰਹੇ ਅਨੁਵਰਤੀ ਸਰਵਜਨਕ ਪੇਸ਼ਕਸ਼ (ਐੱਫ਼ਪੀਓ) ਦੇ ਸਫ਼ਲ ਹੋਣ ਦਾ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੇ ਕਾਰੋਬਾਰ ਵਿੱਚ ਅਗਲੇ ਦੋ ਵਰ੍ਹਿਆਂ ਵਿੱਚ 40 ਹਜਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Date:2010-02-16 Time:00:26:16

ਸ਼ੇਅਰ ਬਾਜਾਰ ਨੇ ਲਗਾਇਆ ਗੋਤਾ

ਮੁੰਬਈ : ਮਹਿੰਗਾਈ ਦਰ ਦੇ ਪਿਛਲੇ 15 ਮਹੀਨਿਆਂ ਦੇ ਰਿਕਾਰਡ ਪੱਧਰ 8.56 ਫੀਸਦੀ ਤੱਕ ਪਹੁੰਚਣ ਦੇ ਨਾਲ ਆਰਥਿਕ ਹਾਲਾਤ ਨੂੰ ਲੈਕੇ ਆਂਸ਼ਕਿਤ ਸੰਸਥਾਗਤ ਨਿਵੇਸ਼ਕਾਂ ਨੇ ਅੱਜ ਡੱਟਕੇ ਵਿੱਕਵਾਲੀ ਕੀਤੀ, ਜਿਸਦੇ ਦਬਾਅ ਵਿੱਚ ਬਾਜਾਰ ਡਿੱਗਕੇ ਬੰਦ ਹੋਏ।

Date:2010-02-16 Time:00:26:16

ਸਤਿਅਮ ਘੋਟਾਲੇ 'ਚ 4 ਆਡਿਟਰ ਪਾਏ ਗਏ ਦੋਸ਼ੀ

ਨਵੀਂ ਦਿੱਲੀ - ਇੰਸਟੀਟਿਊਟ ਆਫ ਚਾਰਟਡ ਅਕਾਉਂਟੈਂਟਸ ਆਫ ਇੰਡੀਆ (ਆਈਸੀਏਆਈ) ਦੀ ਇੱਕ ਉੱਚ ਪੱਧਰੀ ਸੰਮਤੀ ਨੇ ਸਤਿਅਮ ਘੋਟਾਲੇ ਨਾਲ ਜੁੜੀ ਹੋਈ ਹੈਦਰਾਬਾਦ ਦੀ ਇੱਕ ਆਡਿਟ ਫਰਮ ਦੇ ਖਿਲਾਫ ਸਖਤ ਅਨੁਸ਼ਾਸਨਾਤਮਿਕ ਕਾਰਵਾਈ ਕੀਤੀ ਹੈ। ਇੱਕ ਸਾਲ ਪਹਿਲਾਂ ਹੋਏ ਸਤਿਅਮ ਘੋਟਾਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

Date:2010-02-16 Time:00:26:16

ਅਲਟ੍ਰਾ ਫਾਸਟ ਇੰਟਰਨੈਟ ਦੇਣ ਦੀ ਤਿਆਰੀ 'ਚ ਗੂਗਲ

ਇੰਟਰਨੈਟ ਸਰਚ ਇੰਜਣ ਦੇ ਸੈਗਮੈਂਟ ਵਿੱਚ ਮੁੱਖ ਸਥਾਨ 'ਤੇ ਮੌਜੂਦ ਗੂਗਲ ਹੁਣ ਇੱਕ ਅਜਿਹਾ ਫਾਈਬਰ ਆਪਟਿਕ ਬ੍ਰਾਡਬੈਂਡ ਨੈਟਵਰਕ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਯੂਜਰਸ ਲਈ ਇੰਟਰਨੈਟ ਸਪੀਡ 100 ਗੁਣਾ ਤੇਜ ਹੋ ਜਾਵੇਗੀ। ਗੂਗਲ ਨੇ ਆਪਣੇ ਕਾਰਪੋਰੇਟ ਬਲਾਗ ਤੇ ਇਹ ਘੋਸ਼ਣਾ ਕੀਤੀ ਹੈ। ਕੰਪਨੀ ਦੇ ਪ੍ਰੋਡਕਟ ਮੈਨੇਜਰਾਂ, ਮਨੀ ਇੰਗਰਸਾਲ ਅਤੇ ਜੇਮਸ ਕੇਲੀ ਨੇ ਬਲਾਗ ਵਿੱਚ ਲਿਖਿਆ ਹੈ ਕਿ ਸਾਡਾ ਟੀਚਾ ਨਵੇਂ ਤਰੀਕਿਆਂ ਨਾਲ ਪ੍ਰਯੋਗ ਕਰ ਕੇ ਹਰੇਕ ਵਿਅਕਤੀ ਲਈ ਇੰਟਰਨੈਟ ਐਕਸੈਸ ਬਿਹਤਰ ਅਤੇ ਤੇਜ ਬਣਾਉਣਾ ਹੈ। ਗੂਗਲ ਇਸ ਨੈਟਵਰਕ ਦਾ ਪ੍ਰੀਖਣ ਅਮਰੀਕਾ ਵਿੱਚ ਕਰੇਗੀ ਅਤੇ ਇਸ ਵਿੱਚ ਪੰਜ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।

Date:2010-02-16 Time:00:26:16

ਮਧੂ ਕੋੜਾ ਮਾਮਲਾ, ਪੂਰੇ ਦੇਸ਼ 'ਚ 70 ਛਾਪੇ

ਨਵੀਂ ਦਿੱਲੀ - ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੂ ਕੋੜਾ ਦੇ ਘੋਟਾਲੇ ਨਾਲ ਜੁੜੇ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੇ ਅੱਜ ਸਵੇਰੇ ਪੂਰੇ ਦੇਸ਼ ਵਿੱਚ 60-70 ਥਾਈਂ ਛਾਪੇ ਮਾਰੇ। ਮੁੱਖਮੰਤਰੀ ਸ਼ਿਬੂ ਸੋਰੇਨ ਦੇ ਨਿੱਜੀ ਸਕੱਤਰ ਮਨੋਹਰ ਪਾਲ ਦੇ ਘਰ ਵੀ ਛਾਪਾ ਮਾਰੇ ਜਾਣ ਦੀ ਖ਼ਬਰ ਹੈ।

Date:2010-02-16 Time:00:26:16

'ਮਾਈ ਨੇਮ ਇਜ਼ ਖਾਨ' ਨੇ ਕਰਾਚੀ 'ਚ ਮਚਾਈ ਧੂਮ

ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਨੇ ਪਾਕਿਸਤਾਨ ਦੇ ਇਸ ਸ਼ਹਿਰ 'ਚ ਪੂਰੀ ਧੂਮ ਮਚਾਈ ਹੋਈ ਹੈ ਅਤੇ ਸਿਨੇਮਾ ਘਰਾਂ ਦੇ ਹਾਊਸ ਫੁੱਲ ਜਾ ਰਹੇ ਹਨ। ਨਿਸ਼ਾਤ ਸਿਨੇਮੇ ਦੇ ਮਾਲਕ ਨਦੀਮ ਮੰਡਵੀਵਾਲਾ ਨੇ ਦੱਸਿਆ ਕਿ ਸਾਰੇ ਦੇ ਸਾਰੇ ਤਿੰਨੇ ਸ਼ੋਅ ਹਾਊਸ ਫੁੱਲ ਜਾ ਰਹੇ ਹਨ ਜਦੋਂ ਕਿ ਆਮ ਤੌਰ 'ਤੇ 3 ਅਤੇ 6 ਵਜੇ ਦੇ ਸ਼ੋਆਂ 'ਚ ਸਿਨੇਮਾ ਪ੍ਰੇਮੀਆਂ ਦੀ ਕੋਈ ਵੱਡੀ ਗਿਣਤੀ ਨਹੀਂ ਸੀ ਹੁੰਦੀ, ਸਿਰਫ਼ ਰਾਤ ਦੇ ਸ਼ੋਅ 'ਚ ਹੀ ਰੌਣਕ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਇਹ ਫਿਲਮ 12 ਫਰਵਰੀ ਨੂੰ 2 ਸਿਨੇਮਾ ਘਰਾਂ ਅਤੇ ਇਕ ਮਲਟੀਪਲੈਕਸ 'ਚ ਜਾਰੀ ਹੋਈ ਸੀ, ਜਿਥੇ 2 ਹਾਲਾਂ 'ਚ ਇਸ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਰੋਜ਼ਾਨਾ ਚਾਰ ਸ਼ੋਅ ਦਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵੱਲੋਂ ਸ਼ਾਹਰੁਖ ਖਾਨ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਇਹ ਫਿਲਮ ਪਾਕਿਸ

Date:2010-02-16 Time:00:26:15

ਰਿਸ਼ੀ ਦਾ ਦੀ ਯਾਦ ਦੁਆਵੇਗੀ 'ਅਤਿਥੀ ਤੁਮ ਕਬ ਜਾਓਗੇ?'

ਲਗਾਤਾਰ ਤਿੰਨ ਫਿਲਮਾਂ ਸਫ਼ਲ ਹੋਣ ਤੋਂ ਬਾਅਦ ਅਜੈ ਦੇਵਗਨ ਆਪਣੇ ਜੀਵਨ ਦੇ ਸੁਨਹਿਰੇ ਸਮੇਂ ਚੋਂ ਗੁਜਰ ਰਹੇ ਹਨ। ਉਹ ਫਿਰ ਫਿਲਮ 'ਅਤਿਥੀ ਤੁਮ ਕਬ ਜਾਓਗੇ?' ਦੇ ਨਾਲ ਲੋਕਾਂ ਨੂੰ ਹਸਾਉਣ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਲੋਕਾਂ ਨੂੰ ਕਾਮੇਡੀ ਜੀਨੀਅਸ ਰਿਸ਼ੀਕੇਸ਼ ਮੁਖਰਜੀ ਦੀਆਂ ਫਿਲਮਾਂ ਦੀ ਯਾਦ ਆਵੇਗੀ। 'ਗੋਲਮਾਲ', 'ਗੋਲਮਾਲ ਰਿਟਰਨ' ਅਤੇ 'ਆਲ ਦ ਬੈਸਟ' ਵਰਗੀਆਂ ਸਫ਼ਲ ਫਿਲਮਾਂ ਤੋਂ ਬਾਅਦ ਕਾਮੇਡੀ ਐਕਟਿੰਗ ਵਿੱਚ ਇੱਕ ਸਫ਼ਲ ਨਾਮ ਬਣ ਗਏ ਅਭਿਨੇਤਾ ਇਸ ਫਿਲਮ ਵਿੱਚ ਇੱਕ ਅਜਿਹੇ ਮੇਜਬਾਨ ਦੀ ਭੂਮਿਕਾ ਵਿੱਚ ਹੈ, ਜੋ ਆਪਣੇ ਬਿਨਾ ਬੁਲਾਏ ਘਰ ਪੁੱਜੇ ਮਹਿਮਾਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਅਤੇ ਇਸ ਲਈ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ। ਇਹ ਵਿਅੰਗਕਾਰ ਸ਼ਰਦ ਜੋਸ਼ੀ ਦੀ ਲਘੂ ਰਚਨਾ 'ਤੁਮ ਕਬ ਜਾਓਗੇ ਅਤਿਥੀ' ਤੇ ਅਧਾਰਤ ਹੈ। ਦ

Date:2010-02-16 Time:00:26:15

ਐਸ਼ ਦੀ ਤਬੀਅਤ ਵਿੱਚ ਸੁਧਾਰ : ਅਮਿਤਾਭ

ਗਲੇ ਦੇ ਇੰਫੈਕਸ਼ਨ ਅਤੇ ਤੇਜ ਬੁਖਾਰ ਨਾਲ ਜੂਝ ਰਹੀ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਤਬੀਅਤ ਵਿੱਚ ਹੁਣ ਕੁਝ ਸੁਧਾਰ ਹੋ ਰਿਹਾ ਹੈ। ਐਸ਼ ਦੇ ਸਹੁਰੇ ਅਤੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਨੇ ਆਪਣੇ ਬਲਾਗ ਤੇ ਲਿਖਿਆ ਹੈ ਕਿ ਕਈ ਲੋਕ ਐਸ਼ਵਰਿਆ ਦੀ ਸਿਹਤ ਬਾਰੇ ਜਾਣਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਬਿਮਾਰੀ ਦੇ ਕੁਝ ਨਿਸ਼ਾਨ ਬਾਕੀ ਹਨ, ਪਰ ਉਹ ਠੀਕ ਹੋ ਰਹੀ ਹੈ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਹ ਸਾਰੇ ਐਸ਼ਵਰਿਆ ਦੇ ਨਾਲ ਹੀ ਹਨ। ਅਭਿਸ਼ੇਕ ਆਪਣੀ ਸ਼ੂਟਿੰਗ ਤੋਂ ਵਾਪਸ ਆ ਗਏ ਹਨ, ਜਦੋਂ ਕਿ ਉਹ ਖੁਦ 'ਤੀਨ ਪੱਤੀ' ਲਈ ਟੈਲੀਵਿਜ਼ਨ ਇੰਟਰਵਿਊ ਛੱਡ ਕੇ ਘਰ ਆ ਗਏ ਹਨ। ਆਪਣੀ ਫਿਲਮ 'ਕ੍ਰੂਕੜ' ਦੀ ਸ਼ੂਟਿੰਗ ਛੱਡ ਕੇ ਆਏ ਅਭਿਸ਼ੇਕ ਦਾ ਕਹਿਣਾ ਹੈ ਕਿ ਹੁਣ

Date:2010-02-16 Time:00:26:15

ਤ੍ਰਿਣਮੂਲ ਨੇ ਲਗਾਇਆ ਕੇਂਦਰ 'ਤੇ ਆਰੋਪ

ਕੋਲਕਾਤਾ - ਪੱਛਮੀ ਬੰਗਾਲ ਵਿਚ ਕਥਿੱਤ ਰੂਪ ਨਾਲ ਮਾਕਪਾ ਵਰਕਰਾਂ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਉੱਪਰ ਲਗਾਤਾਰ ਹੋ ਰਹੇ ਹਮਲਿਆਂ ਉੱਪਰ ਚਿੰਤਾ ਜ਼ਾਹਰ ਕਰਦੇ ਹੋਏ ਤ੍ਰਿਣਮੂਲ ਨੇ ਆਰੋਪ ਲਗਾਇਆ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਸੰਬੰਧ ਵਿਚ ਮੂਕ ਦਰਸ਼ਕ ਬਣੀ ਹੋਈ ਹੈ।

Date:2010-02-16 Time:00:26:15

ਲੇਖਕ ਮਹਿਬੂਬ ਅਤੇ ਅਣਖੀ ਚੱਲ ਵੱਸੇ

ਚੰਡੀਗੜ੍ਹ : ਪੰਜਾਬੀ ਸਾਹਿਤ ਦੀਆਂ ਦੋ ਮੰਨੀਆਂ ਪ੍ਰਮੰਨੀਆਂ ਹਸਤੀਆਂ ਅਤੇ ਸਾਹਿਤ ਐਕਡਮੀ ਪੁਰਸਕਾਰ ਨਾਲ ਸੰਮਾਨਿਤ ਲੇਖਕ ਹਰਜਿੰਦਰ ਸਿੰਘ ਮਹਿਬੂਬ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਕੱਲ੍ਹ ਦੇਹਾਂਤ ਹੋ ਗਿਆ।

Date:2010-02-16 Time:00:26:15

ਸਾਇਨਾ ਨੂੰ ਕੁਆਲੀਫਾਈ ਕਰਨ ਦੀ ਆਸ

ਨਵੀਂ ਦਿੱਲੀ - ਭਾਰਤ ਦੀ ਸੀਨੀਅਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਮਹਿਲਾ ਵਰਗ ਵਿਚ ਮੁਸ਼ਕਲ ਡਰਾਅ ਦੇ ਬਾਵਜੂਦ ਉਹਨਾਂ ਨੂੰ ਆਸ ਹੈ ਕਿ ਟੀਮ 21 ਤੋਂ 28 ਫਰਵਰੀ ਤੱਕ ਹੋਣ ਵਾਲੇ ਉਬੇਰ ਕੱਪ ਦੇ ਸ਼ੁਰੂਆਤੀ ਦੌਰ ਵਿਚ ਕੁਆਲੀਫਾਈ ਕਰਨ ਵਿਚ ਸਫਲ ਰਹੇਗੀ।

Date:2010-02-16 Time:00:26:15

ਸ਼ਾਹਿਦ ਅਫਰੀਦੀ ਦੀ ਮੁਸ਼ੀਬਤ ਵਧੀ

ਇਸਲਾਮਾਬਾਦ -ਪਾਕਿਸਤਾਨ ਸੀਨੇਟ ਦੀ ਖੇਡ ਮਾਮਲਿਆਂ ਦੀ ਸਥਾਈ ਸੰਮਤੀ ਨੇ ਵਿਸਫੋਟਕ ਬੱਲੇਬਾਜ਼ ਅਤੇ ਆਲਰਾਊਂਡਰ ਸ਼ਾਹਿਦ ਅਫਰੀਦੀ ਨੂੰ ਗੇਂਦ ਦੇ ਨਾਲ ਛੇੜਛਾੜ ਦੇ ਆਰੋਪ ਵਿੱਚ ਤਿੰਨ ਲੜੀ ਲਈ ਪ੍ਰਤੀਬੰਧਿਤ ਕਰਨ ਦੀ ਸਿਫਾਰਿਸ਼ ਕੀਤੀ ਹੈ।

Date:2010-02-16 Time:00:26:15

ਹੁਣ ਤੱਕ ਦਾ ਸਫਰ ਚੰਗਾ ਰਿਹਾ

ਪਿੱਛਲੇ ਦਿਨਾਂ ਵਿੱਚ ਆਈ ਫ਼ਿਲਮ 3 ਇਡੀਯਟਸ ਦੀ ਸਫਲਤਾ ਦੇ ਬਾਅਦ ਅਭਿਨੇਤਾ ਸ਼ਰਮਨ ਜੋਸ਼ੀ ਦੀ ਯਾਤਰਾ ਇੱਕ ਕਦਮ ਹੋਰ ਅੱਗੇ ਵੱਧ ਰਹੀ ਹੈ। ਇਸ ਤੋਂ ਉਹ 'ਸਟਾਈਲ', 'ਐਕਸਕਿਊਜ ਮੀ', ਢੋਲ, ਅਤੇ ਗੋਲਮਾਲ ਵਿੱਚ ਆਪਣੀ ਫਨਕਾਰੀ ਦਿਖਾ ਚੁਕੇ ਹਨ।

Date:2010-02-16 Time:00:26:15

ਵੱਧ ਰਹੇ ਹਨ ਸ਼ਾਹਿਦ ਦੇ ਨਖਰੇ

ਲੱਗਦਾ ਹੈ ਕਿ ਚਾਕਲੇਟੀ ਬੁਆਏ ਸ਼ਾਹਿਦ ਕਪੂਰ ਆਪਣੇ ਆਪ ਨੂੰ ਕਿਸੇ ਮਹਾਨ ਕਲਾਕਾਰ ਤੋਂ ਘੱਟ ਨਹੀਂ ਸਮਝ ਰਹੇ ਹਨ। ਇੰਡਸਟ੍ਰੀ ਵਿੱਚ ਚਰਚਾ ਹੈ ਕਿ 'ਕਮੀਨੇ' ਦੀ ਸਫਲਤਾ ਦੇ ਬਾਅਦ ਉਹਨਾਂ ਦਾ ਦਿਮਾਗ ਹੋਏ ਉਚਾਈ ਤੇ ਜਾਣ ਲਈ ਬੇਤਾਬ ਹੋ ਰਿਹਾ ਹੈ।

Date:2010-02-16 Time:00:26:15

ਪਾਕਿ ਨਾਲ ਗੱਲ ਬੰਦ ਰੱਖੋ : ਭਾਜਪਾ

ਪੁਣੇ : ਪਾਕਿਸਤਾਨ ਉੱਤੇ ਆਪਣੀ ਜਮੀਨ ਤੋਂ ਅੱਤਵਾਦ ਨੂੰ ਕੁੱਚਲਣ ਦੀ ਦਿਸ਼ਾ ਵਿੱਚ ਠੋਸ ਕਦਮ ਨਹੀਂ ਉਠਾਉਣ ਦਾ ਆਰੋਪ ਲਗਾਉਂਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 25 ਫਰਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਭਾਰਤ ਪਾਕਿਸਤਾਨ ਗੱਲਬਾਤ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

Date:2010-02-16 Time:00:26:15

ਨਾਟੋ ਰਾਕੇਟ ਦਾ ਨਿਸ਼ਾਨਾ ਚੂਕਿਆ, 12 ਬੇਗੁਨਾਹ ਹਲਾਕ

ਮਰਜ਼ਾਹ - ਅਫਗਾਨਿਸਤਾਨ ਵਿਚ ਨਾਟੋ ਦੀ ਮੁਹਿੰਮ ਦੌਰਾਨ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਸ਼ਨੀਵਾਰ ਨੂੰ ਦਾਗੇ ਗਏ ਦੋ ਰਾਕੇਟਾਂ ਦੇ ਨਿਸ਼ਾਨਾ ਚੂਕ ਜਾਣ ਨਾਲ 12 ਲੋਕਾਂ ਦੀ ਮੌਤ ਹੋ ਗਈ।ਨਾਟੋ ਨੇ ਕਿਹਾ ਕਿ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਦੋ ਰਾਕੇਟ ਨਿਸ਼ਾਨਾ ਚੂਕ ਗਏ ਅਤੇ ਲਗਭੱਗ 300 ਮੀਟਰ ਦੂਰ ਜਾ ਡਿੱਗੇ।ਨਾਟੋ ਦੇ ਇੱਕ ਸੀਨੀਅਰ ਕਮਾਂਡਰ ਨੇ ਇਸ ਘਟਨਾ ਉੱਪਰ ਅਫਸੋਸ ਜ਼ਾਹਰ ਕੀਤਾ ਹੈ।

Date:2010-02-16 Time:00:26:15


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010