Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 2 - 2010
ਬਾਲੀਵੁੱਡ ਅਤੇ ਆਪਣੇ ਪ੍ਰੇਮੀ ਸੈਫ ਅਲੀ ਖਾਨ ਦੇ ਦਿਲ ਤੇ ਰਾਜ ਕਰ ਰਹੀ ਕਰੀਨਾ ਕਪੂਰ ਇੱਕ ਵੱਖ ਤਰ੍ਹਾਂ ਦਾ ਉਦਾਹਰਣ ਪੇਸ਼ ਕਰ ਰਹੀ ਹੈ। ਸੈਫ ਅਲੀ ਖਾਨ ਦੇ ਦੋਵੇ ਬੱਚੇ ਸਾਰਾ ਅਤੇ ਇਬ੍ਰਾਹੀਮ ਜਦੋਂ ਵੀ ਆਪਣੇ ਡੈਡ ਨੂੰ ਮਿਲਣ ਆਉਂਦੇ ਹਨ, ਕਰੀਨਾ ਸੈਫ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੰਦੀ ਹੈ। Date:2010-02-14 Time:00:44:01
ਓਸਲੋ : ਨਾਰਵੇ ਵਿਖੇ ਇੱਕ ਨਿਊਜ਼ ਪੇਪਰ ਦੁਆਰਾ ਪੈਗੰਬਰ ਮੁਹੰਮਦ ਸਾਹਿਬ ਦਾ ਇਤਰਾਜਜਨਕ ਵਿਅੰਗਮਈ ਚਿੱਤਰ ਪ੍ਰਕਾਸ਼ਿਤ ਕੀਤੇ ਜਾਣ ਦੇ ਬਾਅਦ ਹਜਾਰਾਂ ਲੋਕਾਂ ਨੇ ਕੱਲ੍ਹ ਰਾਜਧਾਨੀ ਓਸਲੋ ਦੀਆਂ ਸੜਕਾਂ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ। Date:2010-02-14 Time:00:43:59
ਮੁੰਬਈ : ਸ਼ਾਹਰੁਖ਼ ਖ਼ਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੀ ਕਾਮਯਾਬੀ ਨਾਲ ਘਬਰਾਹਟ ਮਹਿਸੂਸ ਕਰ ਰਹੀ ਸ਼ਿਵ ਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਪਾਰਟੀ ਦੇ ਮੁੱਖ ਪੱਤਰ ਵਿੱਚ ਆਪਣੀ ਭੜਾਸ ਕੱਢੀ। Date:2010-02-14 Time:00:43:59
ਬੈਂਗਲੂਰ : ਵੈਲੇਨਟਾਈਨ ਡੇ ਦੇ ਰੰਗ ਵਿੱਚ ਭਗਵਾ ਸੰਗਠਨ ਸ਼੍ਰੀਰਾਮ ਸੈਨਾ ਵੱਲੋਂ ਭੰਗ ਪਾਏ ਜਾਣ ਦੀ ਆਸ਼ੰਕਾ ਦੇ ਵਿਚਕਾਰ ਕਰਨਾਟਕ ਦੀ ਬੀਜੇਪੀ ਸਰਕਾਰ ਨੇ ਰਾਜ ਪੁਲਿਸ ਨੂੰ 14 ਫਰਵਰੀ ਨੂੰ ਸਾਰੇ ਸੰਵੇਦਨਸ਼ੀਲ ਸਥਾਨਾਂ ਉੱਤੇ ਚੌਕਸ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਹੈ। Date:2010-02-14 Time:00:43:59
ਮੁੰਬਈ : ਵਿੱਤੀ ਖੇਤਰ ਦੀ ਪੀਅਰਲੈੱਸ ਜਨਰਲ ਐਂਡ ਇਨਵੈਸਟਮੈਂਟ ਕੰਪਨੀ ਦੀ ਸਹਾਇਕ ਇਕਾਈ ਪੀਅਰਲੈਸ ਫੰਡਜ਼ ਮੈਨੇਜਮੈਂਟ ਕੰਪਨੀ ਲਿਮੀਟੇਡ ਨੇ ਅੱਜ ਪੀਅਰਲੈੱਸ ਮਿਊਚਅਲ ਫੰਡ ਦਾ ਕਾਰੋਬਾਰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। Date:2010-02-14 Time:00:43:59
ਮੁੰਬਈ : ਦੇਸ਼ ਵਿੱਚ ਜੀਵਨ ਬੀਮਾ ਕੰਪਨੀਆਂ ਦਾ ਦਸੰਬਰ 2009 ਵਿੱਚ ਪ੍ਰੀਮੀਅਮ 25 ਪ੍ਰਤੀਸ਼ਤ ਵੱਧਕੇ 164353 ਕਰੋੜ ਰੁਪਏ ਹੋ ਗਿਆ ਹੈ ਜਦਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 131382 ਕਰੋੜ ਰੁਪਏ ਦਾ ਰਿਹਾ ਸੀ। Date:2010-02-14 Time:00:43:59
ਨਵੀਂ ਦਿੱਲੀ : ਆਟੋਮੋਟਿਵ ਟਾਇਰ ਨਿਰਮਾਤਾ ਐਸੋਸੀਏਸ਼ਨ (ਏਟੀਐੱਮਏ) ਨੇ ਕਿਹਾ ਹੈ ਕਿ ਦਸੰਬਰ ਵਿੱਚ ਟੱਰਕ ਅਤੇ ਬੱਸ ਟਾਇਰਾਂ ਦਾ ਆਯਾਤ ਸੱਤ ਗੁਣਾ ਹੋ ਗਿਆ ਹੈ ਤੇ ਸਰਕਾਰ ਨੂੰ ਗੁਆਂਢੀ ਦੇਸ਼ਾਂ ਤੋਂ ਟਾਇਰਾਂ ਦੀ ਡੰਪਿੰਗ ਨੂੰ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਹਨ। Date:2010-02-14 Time:00:43:59
ਨੋਕੀਆ ਨੇ ਆਪਣਾ ਸਭ ਤੋਂ ਸਸਤਾ 3-ਜੀ ਹੈਂਡਸੈਟ ਨੋਕੀਆ 2730 ਕਲਾਸਿਕ ਲਾਂਚ ਕੀਤਾ। ਫੋਨ ਦੀ ਕੀਮਤ ਹੈ ਸਿਰਫ਼ 4499 ਰੁਪਏ। ਨੋਕੀਆ ਦੇ ਇਸ ਹੈਂਡਸੈਟ ਵਿੱਚ ਉਹ ਸਾਰੀਆਂ ਸੁਵਿਧਾਵਾਂ ਹਨ ਜੋ ਆਮ ਤੌਰ ਤੇ ਇਸ ਕੀਮਤ ਦੇ ਮੋਬਾਇਲ ਫੋਨ ਵਿੱਚ ਉਪਲਬਧ ਨਹੀਂ ਹਨ। Date:2010-02-14 Time:00:43:59
ਸੈਨ ਫ੍ਰਾਂਸਿਸਕੋ - ਲੋਕਪ੍ਰਿਆ ਸਰਚ ਇੰਜਣ ਗੂਗਲ ਨੇ ਆਪਣੇ ਵੀਡੀਓ ਸਰਚ ਇੰਜਣ ਯੂਟਿਊਬ ਲਈ ਸੈਂਸਰ ਬਣਾਇਆ ਹੈ। ਸੈਂਸਰ ਰਾਹੀਂ ਯੂਟਿਊਬ ਦਾ ਇਸਤੇਮਾਲ ਕਰਨ ਵਾਲੇ ਲੋਕ ਇਤਰਾਜਜਨਕ ਸਮੱਗਰੀ ਨਹੀਂ ਦੇਖ ਸਕਣਗੇ। ਸੂਤਰਾਂ ਅਨੁਸਾਰ ਯੂਟਿਊਬ ਤੇ ਉਪਯੋਗਕਰਤਾਵਾਂ ਨੂੰ ਹੁਣ 'ਸੇਫਟੀ ਮੋਡ' ਨਾਮਕ ਇੱਕ ਬਟਨ ਮਿਲੇਗਾ, ਜਿਸਦੇ ਇਸਤੇਮਾਲ ਨਾਲ ਉਹ ਇਤਰਾਜਜਨਕ ਸਮੱਗਰੀ ਨੂੰ ਫਿਲਟਰ ਕਰ ਸਕਣਗੇ। Date:2010-02-14 Time:00:43:59
ਮੁੰਬਈ : ਪ੍ਰਮੁੱਖ ਰਿਅਲ ਇਸਟੇਟ ਓਰਬਿਟ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਉਸਦੇ ਕੈਂਪਸਾਂ ਦੀ ਤਲਾਸ਼ੀ ਲਈ ਅਤੇ ਕੰਪਨੀ ਅਧਿਕਾਰੀਆਂ ਦਾ ਪੂਰਾ ਸਹਿਯੋਗ ਕਰ ਰਹੀ ਹੈ। Date:2010-02-14 Time:00:43:59
ਮੁੰਬਈ : ਕੌਮਾਂਤਰੀ ਮੁਦਰਾ ਭੰਡਾਰ (ਆਈਐੱਮਐੱਫ਼) ਨੇ ਕਿਹਾ ਕਿ ਭਾਰਤ ਨੂੰ ਆਪਣਾ ਕਾਰਪੋਰੇਟ ਬਾਂਡ ਬਾਜਾਰ ਵਿਕਸਤ ਕਰਨ ਦੀ ਜ਼ਰੂਰਤ ਹੈ ਤਾਂਕਿ ਬੁਨਿਆਦੀ ਢਾਂਚਾ ਖੇਤਰ ਦੀ ਵੱਖ ਵੱਖ ਯੋਜਨਾਵਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ। Date:2010-02-14 Time:00:43:59
ਪਟਨਾ : ਦੇਸ਼ ਦੇ ਜੀਐੱਸਐੱਮ ਤਕਨੀਕ ਆਧਾਰਿਤ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਟਾਟਾ ਡੋਕੋਮੋ ਨੇ ਵੈਲੇਨਟਾਈਨ ਡੇ ਦੇ ਮੌਕੇ ਮੁੱਲ ਵਰਧਿਤ ਸੇਵਾਵਾਂ (ਵੈਸ) ਦੇ ਤਹਿਤ ਆਪਣੇ ਗ੍ਰਾਹਕਾਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। Date:2010-02-14 Time:00:43:59
ਰਾਂਚੀ : ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਭਾਰੀ ਉਦਯੋਗ ਤੇ ਲੋਕ ਉੱਦਮ ਮੰਤਰੀ ਵਿਲਾਸਰਾਵ ਦੇਸ਼ਮੁੱਖ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਕੇਵਲ ਮਰਾਠੀਆਂ ਦਾ ਹੀ ਨਹੀਂ ਹੈ ਬਲਕਿ ਪੂਰੇ ਦੇਸ਼ ਦੇ ਨਾਗਰਿਕਾਂ ਦਾ ਹੈ। ਇਸ ਕਾਰਣ ਸਭ ਨੂੰ ਉੱਥੇ ਜਾਣ ਅਤੇ ਰਹਿਣ ਦਾ ਅਧਿਕਾਰ ਹੈ। Date:2010-02-14 Time:00:43:59
ਪੁਣੇ : 26/11 ਦੇ ਬਾਅਦ ਅੱਤਵਾਦੀਆਂ ਨੇ ਦੇਸ਼ ਉੱਤੇ ਫਿਰ ਬੁਰੀ ਨਿਗਾਹ ਪਾਈ ਹੈ। ਪ੍ਰੇਮ ਦਿਹਾੜੇ ਵੈਲੇਨਟਾਈਨਜ਼ ਡੇ ਤੋਂ ਠੀਕ ਇੱਕ ਦਿਨ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਪੁਣੇ ਸ਼ਹਿਰ ਬੰਬ ਧਮਾਕੇ ਨਾਲ ਦਹਲ ਉੱਠਿਆ। Date:2010-02-14 Time:00:43:59
ਕਈ ਵਾਰ ਫ਼ਿਲਮੀ ਸਿਤਾਰਿਆਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਉਹਨਾਂ ਨੂੰ ਨਾਨੀ ਯਾਦ ਆ ਜਾਂਦੀ ਹੈ। ਜਿਵੇਂ ਪਿੱਛਲੇ ਦਿਨਾਂ ਵਿੱਚ ਨੇਹਾ ਧੂਪਿਆ ਦੇ ਨਾਲ ਹੋਇਆ। ਉਹਨਾਂ ਦੀ ਆਉਣ ਵਾਲੀ ਫ਼ਿਲਮ 'ਲਵ ਟੂ ਓਬਾਮਾ' ਦੀ ਸ਼ੂਟਿੰਗ ਪੁਣੇ ਦੇ ਆਲੇ ਦੁਆਲੇ ਚੱਲ ਰਹੀ ਹੈ। Date:2010-02-14 Time:00:43:59
ਇੱਕ ਜਮਾਨਾ ਸੀ ਜਦੋਂ ਅਜੈ ਦੇਵਗਨ ਐਕਸ਼ਨ ਕਿੰਗ ਕਹਿਲਾਉਂਦੇ ਸੀ, ਪਰ ਪਿੱਛਲੇ ਕੁੱਝ ਸਾਲਾਂ ਤੋਂ ਉਹਨਾਂ ਦਾ ਝੁਕਾਅ ਕਾਮੇਡੀ ਵੱਲ ਹੋ ਗਿਆ ਹੈ। ਗੋਲਮਾਲ, ਗੋਲਮਾਲ ਰਿਟਰਨ ਅਤੇ ਆਲ ਦ ਬੈਸਟ ਦੀ ਸਫਲਤਾ ਦਰਸਾਉਂਦੀ ਹੈ ਕਿ ਦਰਸ਼ਕ ਅਜੈ ਨੂੰ ਕਾਮੇਡੀ ਕਰਦੇ ਵੇਖਣਾ ਪਸੰਦ ਕਰਦੇ ਹਨ। Date:2010-02-14 Time:00:43:59
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨੇ ਇੱਕ ਅਨੋਖੀ, ਪਰ ਚੰਗੀ ਪਰੰਪਰਾ ਸ਼ੁਰੂ ਕੀਤੀ ਹੈ। ਉਹਨਾਂ ਨੇ ਬਿਜਨੇਸ ਨੂੰ ਚੈਰਿਟੀ ਨਾਲ ਜੋੜ ਦਿੱਤਾ ਹੈ। ਉਹ ਜਿਸ ਵੀ ਕੰਪਨੀ ਦੀ ਬ੍ਰਾਂਡ ਅੰਬੇਸਡਰ ਬਣੇਗੀ ਉਸ ਨੂੰ ਕੁੱਝ ਨਾ ਕੁੱਝ ਰਕਮ ਕੈਟਰੀਨਾ ਦੀ ਮਾਂ ਦੇ ਚੈਰਿਟੇਬਲ ਸੰਸਥਾਨ 'ਰਿਲੀਫ ਪ੍ਰੋਜੇਕਟਸ ਇੰਡੀਆ' ਨੂੰ ਦੇਣੀ ਪਵੇਗੀ Date:2010-02-14 Time:00:43:59
ਬਾਬਾ ਬਕਾਲਾ - ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਮੋਰੀਅਲ 35ਵਾਂ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ 14, 15, 16, 17 ਫਰਵਰੀ ਨੂੰ ਪਿੰਡ ਖੱਬੇ ਰਾਜਪੂਤਾਂ (ਤਹਿਸੀਲ ਬਾਬਾ ਬਕਾਲਾ) ਵਿਖੇ ਕਰਵਾਇਆ ਜਾ ਰਿਹਾ ਹੈ। Date:2010-02-14 Time:00:43:58
ਨਵੀਂ ਦਿੱਲੀ : ਸਾਬਕਾ ਭਾਰਤੀ ਕੋਚ ਨਿਊਜ਼ੀਲੈਂਡ ਦੇ ਜੋਹਨ ਰਾਈਟ ਦਾ ਮੰਨਣਾ ਹੈ ਕਿ ਜੇਕਰ ਟੀਮ ਇੰਡੀਆ ਨੇ ਆਪਣਾ ਨੰਬਰ ਇੱਕ ਤਾਜ ਬਚਾਉਣਾ ਹੈ ਤਾਂ ਉਸਨੂੰ ਵਿਸ਼ਵਾਸੀ ਬੱਲੇਬਾਜ ਵੀਵੀ ਐੱਸ ਲਕਸ਼ਮਣ ਨੂੰ ਦੱਖਣੀ ਅਫ਼ਰੀਕਾ ਦੇ ਵਿਰੁੱਧ ਕੋਲਕਾਤਾ ਵਿੱਚ ਐਤਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਤੀਜੇ ਨੰਬਰ ਉੱਤੇ ਖਿਡਾਉਣਾ ਹੋਵੇਗਾ। Date:2010-02-14 Time:00:43:58
ਸ਼ਾਹਿਦ ਕਪੂਰ ਦੇ ਪਿਤਾ ਅਤੇ ਮਸ਼ਹੂਰ ਅਭਿਨੇਤਾ ਪੰਕਜ ਕਪੂਰ ਹੁਣ ਮੌਸਮ ਨਾਂਅ ਦੀ ਫ਼ਿਲਮ ਬਨਾਉਣ ਜਾ ਰਹੇ ਹਨ। ਇਸ ਫ਼ਿਲਮ ਵਿੱਚ ਉਹਨਾਂ ਨੇ ਸ਼ਾਹੀਦ ਨੂੰ ਬਤੌਰ ਹੀਰੋ ਲਿਆ ਹੈ। ਹੀਰੋ ਦੀ ਚੌਣ ਦੇ ਬਾਅਦ ਹੀਰੋਇਨ ਦੀ ਚੌਣ ਵਿੱਚ ਪੰਕਜ ਨੂੰ ਕਾਫੀ ਪਰੇਸ਼ਾਨੀ ਹੋਈ। Date:2010-02-14 Time:00:43:58
ਨੌਜਵਾਨਾਂ ਦੇ ਦਿਲ ਦੀ ਧੜਕਨ ਜਾਨ ਅਬ੍ਰਾਹਮ ਦੀ ਮਜਬੂਤ ਅਤੇ ਅਕਰਸ਼ਕ ਬਾਡੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਆਪਣੀ ਕਈ ਫ਼ਿਲਮਾਂ ਵਿੱਚ ਜਾਨ ਨੇ ਆਪਣੇ ਸਰੀਰ ਦਾ ਪ੍ਰਦਰਸ਼ਨ ਕੀਤਾ ਹੈ। Date:2010-02-14 Time:00:43:58
ਮੁੰਬਈ - ਆਵਾਸ ਅਤੇ ਵਾਹਨ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਹੁਣ ਜਲਦੀ ਹੀ ਜਿਆਦਾ ਵਿਆਜ਼ ਦਰ ਦੇਣੀ ਪਵੇਗੀ। ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਇੰਡੀਆ ਸਮੇਤ ਕਈ ਬੈਂਕਾਂ ਨੇ ਸੀਮਿਤ ਅਵਧੀ ਵਾਲੀਆਂ ਰਿਆਇਤੀ ਵਿਆਜ਼ ਦਰਾਂ ਨੂੰ ਵਾਪਸ ਲੈਣ ਦਾ ਨਿਰਣਾ ਕੀਤਾ ਹੈ। Date:2010-02-14 Time:00:43:58
ਤਿਰੂਵਨੰਤਪੁਰਮ - ਭਾਜਪਾ ਪ੍ਰਧਾਨ ਨਿਤਿਨ ਗੜਕਰੀ ਨੇ ਅੱਜ ਕਿਹਾ ਕਿ ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਰਿਲੀਜ਼ ਦੇ ਮੁੱਦੇ ਤੇ ਉਹਨਾਂ ਦੀ ਪਾਰਟੀ ਸਹਿਯੋਗੀ ਸ਼ਿਵਸੈਨਾ ਦਾ ਸਮਰਥਨ ਨਹੀਂ ਕਰ ਰਹੀ ਹੈ। Date:2010-02-14 Time:00:43:58
ਵਾਸ਼ਿੰਗਟਨ - ਅਮਰੀਕਾ ਦੇ ਅਲਬਾਮਾ ਵਿਸ਼ਵਵਿਦਿਆਲੇ ਵਿੱਚ ਇੱਕ ਅਧਿਆਪਕਾ ਨੇ ਆਪਣਾ ਕਾਰਜਕਾਲ ਨਾ ਵਧਾਏ ਜਾਣ ਦੇ ਵਿਰੋਧ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖਮੀ ਹੋਏ ਹਨ। Date:2010-02-14 Time:00:43:58
ਪੁਣੇ : 26/11 ਦੇ ਬਾਅਦ ਅੱਤਵਾਦੀਆਂ ਨੇ ਦੇਸ਼ ਉੱਤੇ ਫਿਰ ਬੁਰੀ ਨਿਗਾਹ ਪਾਈ ਹੈ। ਪ੍ਰੇਮ ਦਿਹਾੜੇ ਵੈਲੇਨਟਾਈਨਜ਼ ਡੇ ਤੋਂ ਠੀਕ ਇੱਕ ਦਿਨ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਪੁਣੇ ਸ਼ਹਿਰ ਬੰਬ ਧਮਾਕੇ ਨਾਲ ਦਹਲ ਉੱਠਿਆ। Date:2010-02-14 Time:00:43:58
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |