Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 2 - 2010

30000 ਭਰਤੀਆਂ ਕਰੇਗੀ ਟੀਸੀਐਸ

ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਸੌਫਟਵੇਅਰ ਨਿਰਯਾਤਕ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀਸੀਐਸ) ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤ ਵਰ੍ਹੇ ਵਿੱਚ ਉਹ 30000 ਭਰਤੀਆਂ ਕਰੇਗੀ। ਇਹ ਭਰਤੀਆਂ ਭਾਰਤ, ਲਾਤਿਨ ਅਮਰੀਕਾ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਕੀਤੀਆਂ ਜਾਣਗੀਆਂ।

Date:2010-02-12 Time:00:19:00

ਇਰਾਨ ਵਿੱਚ ਜੀਮੇਲ ਤੇ ਪਾਬੰਦੀ

ਵਾਸ਼ਿੰਗਟਨ - ਇਰਾਨ ਨੇ ਗੂਗਲ ਦੀ ਈ-ਮੇਲ ਸੇਵਾ ਜੀਮੇਲ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਮੀਡੀਆ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ। ਖ਼ਬਰ ਏਜੰਸੀ ਡੀਪੀਏ ਦੇ ਅਨੁਸਾਰ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਰਾਨ ਨੇ ਬੁੱਧਵਾਰ ਨੂੰ ਜੀਮੇਲ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ।

Date:2010-02-12 Time:00:19:00

ਬਜਾਜ ਐਲਿਆਂਜ਼ ਵਧਾਏਗੀ ਸਿਹਤ ਬੀਮਾ ਕਾਰੋਬਾਰ

ਕੋਲਕਾਤਾ - ਬਜਾਜ ਐਲਿਆਂਜ਼ ਜਨਰਲ ਇੰਸ਼ੋਰੈਂਸ ਕੰਪਨੀ ਨੇ ਅਗਲੇ ਦੋ ਸਾਲ ਵਿੱਚ ਆਪਣੇ ਕੁੱਲ ਕਾਰੋਬਾਰ ਵਿੱਚ ਸਿਹਤ ਬੀਮਾ ਕਾਰੋਬਾਰ ਦੀ ਹਿੱਸੇਦਾਰੀ 12 ਫੀਸਦੀ ਨਾਲ ਵਧਾ ਕੇ 20 ਫੀਸਦੀ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਹੈ।

Date:2010-02-12 Time:00:19:00

ਚੀਨ ਨੇ ਅਮਰੀਕੀ ਕੰਪਨੀਆਂ ਦੇ ਸ਼ੇਅਰ ਖਰੀਦੇ

ਨਿਊਯਾਰਕ - ਵਿਸ਼ਵ ਪੱਧਰ ਤੇ ਜਾਰੀ ਕਰਜ਼ ਸੰਕਟ ਦੇ ਦੌਰਾਨ ਚੀਨ ਇਨਵੈਸਟਮੈਂਟ ਕਾਰਪੋਰੇਸ਼ਨ ਨੇ ਸਾਲ 2009 ਵਿੱਚ ਵੱਖ-ਵੱਖ ਅਮਰੀਕੀ ਕੰਪਨੀਆਂ ਵਿੱਚ 9.6 ਅਰਬ ਡਾਲਰ ਮੁੱਲ ਦੇ ਸ਼ੇਅਰ ਖਰੀਦੇ ਹਨ। ਜਿਨ੍ਹਾਂ ਕੰਪਨੀਆਂ ਦੇ ਸ਼ੇਅਰ ਖਰੀਦੇ ਗਏ ਹਨ, ਉਨ੍ਹਾਂ ਵਿੱਚ ਸਿਟੀਗਰੁੱਪ, ਐਪਲ ਅਤੇ ਮੋਰਗਨ ਸਟੇਨਲੇ ਵਰਗੀਆਂ ਕੰਪਨੀਆਂ ਸ਼ਾਮਿਲ ਹਨ।

Date:2010-02-12 Time:00:19:00

ਭਾਰਤ ਨਾਲ ਗੱਲਬਾਤ ਚਾਹੁੰਦੇ ਹਾਂ : ਪਾਕਿ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਦੇਸ਼ ਭਾਰਤ ਨਾਲ ਹਮੇਸ਼ਾ ਯੁੱਧ ਦੀ ਥਾਂ ਗੱਲਬਾਤ ਦਾ ਹਿਮਾਇਤੀ ਰਿਹਾ ਹੈ।ਉਹਨਾਂ ਨੇ ਭਾਰਤ ਵੱਲੋਂ ਜਤਾਏ ਗਏ ਗੱਲਬਾਤ ਦੇ ਇਰਾਦੇ ਦੀ ਸ਼ਲਾਘਾ ਵੀ ਕੀਤੀ।

Date:2010-02-12 Time:00:19:00

ਖਾਧ ਅੰਨ ਦੀ ਮਹਿੰਗਾਈ 18 ਫੀਸਦੀ ਲਾਗੇ ਪੁੱਜੀ

ਨਵੀਂ ਦਿੱਲੀ - ਖਾਧ ਅੰਨ ਮਹਿੰਗਾਈ ਦੀ ਦਰ ਵਿਚ ਵਾਧੇ ਦਾ ਸਿਲਸਿਲਾ ਲਗਾਤਾਰ ਤੀਜੇ ਹਫਤੇ ਵੀ ਜ਼ਾਰੀ ਰਿਹਾ।30 ਜਨਵਰੀ ਨੂੰ ਖਤਮ ਹੋਏ ਹਫਤੇ ਦੌਰਾਨ ਖਾਧ ਮਹਿੰਗਾਈ ਵੱਧ ਕੇ 17.94 ਫੀਸਦੀ ਹੋ ਗਈ ਜੋ ਇਸ ਤੋਂ ਪਹਿਲਾਂ ਦੇ ਹਫਤੇ ਵਿਚ 17.56 ਫੀਸਦੀ ਦੇ ਪੱਧਰ ਉੱਪਰ ਸੀ।

Date:2010-02-12 Time:00:19:00

ਪੁਲਾੜ 'ਚ ਹੀ ਡੇਗਾਂਗੇ ਦੁਸ਼ਮਣ ਦਾ ਉਪਗ੍ਰਹਿ

ਨਵੀਂ ਦਿੱਲੀ - ਭਾਰਤ ਹੁਣ ਵਿਸ਼ਵ ਦੀਆਂ ਅਜਿਹੀਆਂ ਚੌਣਵੀਆਂ ਤਾਕਤਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ ਜਿੰਨ੍ਹਾਂ ਕੋਲ ਉਪਗ੍ਰਹਿ ਨਸ਼ਟ ਕਰਨ ਦੀ ਮਿਸਾਇਲ ਤਕਨੀਕ ਮੌਜੂਦ ਹੈ ਅਤੇ 5500 ਕਿਲੋਮੀਟਰ ਤੱਕ ਮਾਰ ਕਰਨ ਦੇ ਯੋਗ ਅੰਤਰ ਮਹਾਂਦੀਪੀ ਬੈਲਿਸਟਿਕ ਮਿਸਾਇਲ ਅਗਨੀ-5 ਦਾ ਪਹਿਲਾ ਪਰੀਖਣ ਅਗਲੇ ਵਰ੍ਹੇ ਕੀਤਾ ਜਾਵੇਗਾ।

Date:2010-02-12 Time:00:19:00

ਇਰਾਨ ਨੇ ਤਿਆਰ ਕੀਤੀ ਐਂਟੀ ਮਿਸਾਇਲ ਪ੍ਰਣਾਲੀ

ਤਿਹਰਾਨ - ਇਰਾਨ ਨੇ ਅਜਿਹੀ ਪ੍ਰਣਾਲੀ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ ਜੋ ਕਿਸੇ ਵੀ ਮਿਸਾਇਲ ਹਮਲੇ ਨੂੰ ਰੋਕਣ ਦੇ ਯੋਗ ਹੈ।ਇਰਾਨੀ ਹਵਾਈਸੈਨਾ ਦੇ ਉਪ ਮੁਖੀ ਜਨਰਲ ਮੁਹੰਮਦ ਅਲਵੀ ਨੇ ਦੱਸਿਆ ਕਿ ਨਵੀਂ ਪ੍ਰਣਾਲੀ ਮਿਸਾਇਲ ਹਮਲੇ ਰੋਕਣ ਦੇ ਯੋਗ ਹੈ।

Date:2010-02-12 Time:00:19:00

ਤੇਲ ਕੀਮਤਾਂ ਵਧਾਉਣ ਦੀ ਤਿਆਰੀ

ਨਵੀਂ ਦਿੱਲੀ - ਜਾਪਦਾ ਹੈ ਕਿ ਕੌਮਾਂਤਰੀ ਤੇਲ ਬਜ਼ਾਰ ਵਿਚ ਵੱਧ ਰਹੀਆਂ ਤੇਲ ਕੀਮਤਾਂ ਦੇ ਚੱਲਦਿਆਂ ਦੇਸ਼ ਵਿਚ ਸਰਕਾਰ ਤੇਲ ਕੀਮਤਾਂ ਨੂੰ ਘੱਟ ਨਹੀਂ ਰੱਖ ਸਕਦੀ ਅਤੇ ਉਹ ਤੇਲ ਦੀਆਂ ਕੀਮਤਾਂ ਵਧਾ ਸਕਦੀ ਹੈ।ਹਾਲਾਂਕਿ ਸਰਕਾਰ ਆਮ ਆਦਮੀ ਉੱਪਰ ਇਸ ਦਾ ਵੱਧ ਅਸਰ ਨਹੀਂ ਪੈਣ ਦੇਵੇਗੀ।

Date:2010-02-12 Time:00:19:00

ਆਰਬੀਆਈ ਦੇ ਬੈਂਕਾਂ ਨੂੰ ਨਿਰਦੇਸ਼

ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੀ ਵਿਆਜ਼ ਦਰਾਂ ਘਟਾਉਣ ਤਾਂ ਜੋ ਗਰੀਬ ਤਬਕੇ ਦੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ।ਭਾਰਤੀ ਬੈਂਕ ਸੰਘ ਨੂੰ ਇੱਕ ਪੱਤਰ ਲਿਖ ਕੇ ਆਰਬੀਆਈ ਨੇ ਇਹ ਨਿਰਦੇਸ਼ ਦਿੱਤੇ ਹਨ।

Date:2010-02-12 Time:00:19:00

ਪਟਨੀ ਕੰਪਿਉਟਰ ਦਾ ਮੁਨਾਫਾ ਵਧਿਆ

ਮੁੰਬਈ - ਸਾਫਟਵੇਅਰ ਦਰਾਮਦਕਾਰ ਕੰਪਨੀ ਪਾਟਨੀ ਕੰਪਿਉਟਰ ਦਾ ਏਕੀਕ੍ਰਿਤ ਸ਼ੁੱਧ ਲਾਭ 31 ਦਸੰਬਰ 2009 ਨੂੰ ਖਤਮ ਹੋਈ ਚੌਥੀ ਤਿਮਾਹੀ ਦੌਰਾਨ ਦੁੱਗਣੇ ਤੋਂ ਵੱਧ ਹੋ ਕੇ 188 ਕਰੋੜ ਰੁਪਏ ਹੋ ਗਿਆ।ਬੰਬਈ ਸ਼ੇਅਰ ਬਜ਼ਾਰ ਨੂੰ ਦਿੱਤੀ ਸੂਚਨਾ ਵਿਚ ਕੰਪਨੀ ਨੇ ਕਿਹਾ ਹੈ ਕਿ ਬੀਤੇ ਵਰ੍ਹੇ ਦੀ ਇਸੇ ਤਿਮਾਹੀ ਵਿਚ ਉਸਦਾ ਇਹੋ ਲਾਭ 78 ਕਰੋੜ ਰੁਪਏ ਰਿਹਾ ਸੀ।

Date:2010-02-12 Time:00:19:00

ਏਅਰਟੈਲ ਦਾ ਠੇਕਾ ਨੋਕੀਆ ਨੂੰ

ਹੇਲਸਿੰਕੀ - ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤੀ ਏਅਰ ਟੈਲ ਨੇ 8 ਸਰਕਲਾਂ ਵਿਚ ਜੀਐਸਐਮ ਨੈਟਵਰਕ ਦੇ ਤਰੱਕੀਕਰਨ ਲਈ ਟੈਲੀਕਾਮ ਗੇਅਰ ਬਨਾਉਣ ਵਾਲੀ ਦੁਨੀਆ ਦੀ ਮੋਹਰੀ ਕੰਪਨੀ ਨੋਕੀਆ ਸੀਮੰਸ ਨੈਟਵਰਕਸ ਨੂੰ 70 ਕਰੋੜ ਡਾਲਰ ਦਾ ਠੇਕਾ ਦਿੱਤਾ ਹੈ।

Date:2010-02-12 Time:00:19:00

ਸੋਨੇ,ਚਾਂਦੀ 'ਚ ਗਿਰਾਵਟ

ਨਵੀਂ ਦਿੱਲੀ - ਡਾਲਰ ਦੀ ਡਿੱਗਦੀ ਕੀਮਤ ਕਾਰਣ ਕੌਮਾਂਤਰੀ ਸਰਾਫਾ ਬਜ਼ਾਰ ਵਿਚ ਮਜ਼ਬੂਤੀ ਦੇ ਬਾਵਜੂਦ ਦਿੱਲੀ ਸਰਾਫਾ ਬਜ਼ਾਰ ਵਿਚ ਦੋਹਾਂ ਕੀਮਤੀ ਧਾਤਾਂ ਵਿਚ ਗਿਰਾਵਟ ਦਰਜ ਕੀਤੀ ਗਈ।

Date:2010-02-12 Time:00:19:00

ਰੂਸ-ਅਮਰੀਕਾ ਵਿਚਕਾਰ ਸਹਿਮਤੀ

ਮਾਸਕੋ - ਅਮਰੀਕਾ ਅਤੇ ਰੂਸ ਵਿਚਕਾਰ ਇਸ ਗੱਲ 'ਤੇ ਸਹਿਮਤੀ ਹੋ ਗਈ ਹੈ ਕਿ ਨਵੀਂ ਹਥਿਆਰ ਨਿਯੰਤਰਣ ਸੰਧੀ ਵਿੱਚ ਹਮਲਾਵਰ ਪ੍ਰਮਾਣੂ ਹਥਿਆਰਾਂ ਅਤੇ ਉਹਨਾਂ ਤੋਂ ਬਚਾਅ ਦੇ ਹਥਿਆਰਾਂ ਵਿਚਕਾਰ ਸਬੰਧ ਦਾ ਵਰਣਨ ਹੋਵੇਗਾ।

Date:2010-02-12 Time:00:19:00

ਨਾਲ ਕੰਮ ਕਰਨਾ ਹੋਇਆ ਮੁਸੀਬਤ

ਉਹਨਾਂ ਨੇ ਅਜੇ ਪਹਿਲੀ ਹੀ ਫ਼ਿਲਮ ਨਾਲ-ਨਾਲ ਕੀਤੀ ਹੈ ਪਰ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਦੀਪਿਕਾ ਪਾਦੁਕੋਣ ਅਤੇ ਫਰਹਾਨ ਅਖਤਰ ਦੀ ਪਿੱਛਾ ਹੀ ਨਹੀਂ ਛੱਡ ਰਹੀ। ਬਾਵਜੂਦ ਇਸ ਦੇ ਕਿ ਫਰਹਾਨ ਦਾ ਚੰਗਾ ਭਲਾ ਵਿਵਾਹਿਕ ਜੀਵਨ ਹੈ, ਫਿਰ ਵੀ ਉਹਨਾਂ ਨੂੰ ਅਤੇ ਡਿੱਪੀ ਨੂੰ ਲੈ ਕੇ ਕਈ ਗੱਲਾਂ ਹੋ ਰਹੀਆਂ ਹਨ।

Date:2010-02-12 Time:00:18:59

ਕੈਟਰੀਨਾ ਦੀ ਭੈਣ ਦਾ ਕਥਿਤ ਸੈਕਸੀ ਵੀਡੀਓ

ਇਹਨਾਂ ਦਿਨਾਂ ਵਿੱਚ ਇੱਕ ਡੀਵੀਡੀ ਬਜਾਰ ਵਿੱਚ ਮਿਲ ਰਹੀ ਹੈ, ਜਿਸ ਵਿੱਚ ਇੱਕ ਲੜਕੀ ਦਾ ਸੈਕਸੀ ਵੀਡੀਉ ਹੈ। ਇਸ ਲੜਕੀ ਨੂੰ ਕੈਟਰੀਨਾ ਦੀ ਭੈਣ ਇਸਾਬੇਲ ਕੈਫ ਦੱਸਿਆ ਜਾ ਰਿਹਾ ਹੈ। ਸੂਤਰਾਂ ਦੇ ਅਨੁਸਾਰ ਇਸ ਵੀਡੀਓ ਤੇ ਇਸਾਬੇਲ ਕੈਫ ਵੀ ਲਿੱਖਿਆ ਹੈ।

Date:2010-02-12 Time:00:18:59

ਵੇਲੈਂਟਾਇਨ ਡੇ 'ਤੇ ਵੱਧਦੀ ਹੈ ਕੰਡੋਮ ਦੀ ਵਿੱਕਰੀ

ਨਵੀਂ ਦਿੱਲੀ - ਵੇਲੈਂਟਾਇਨ ਡੇ ਆਉਂਦੇ ਹੀ ਫੁੱਲਾਂ, ਗ੍ਰੀਟਿੰਗ ਕਾਰਡਾਂ ਅਤੇ ਚਾਕਲੇਟਾਂ ਦੀ ਵਿੱਕਰੀ ਵੱਧਣਾ ਤਾਂ ਜ਼ਾਹਰ ਹੈ ਪਰ ਘੱਟ ਹੀ ਲੋਕ ਇਸ ਤੋਂ ਜਾਣੂੰ ਹਨ ਕਿ ਇਸ ਦੌਰਾਨ ਕੰਡੋਮ ਅਤੇ ਗਰਭ ਨਿਰੋਧੀ ਗੋਲੀਆਂ ਦੀ ਵਿੱਕਰੀ ਵੀ ਕਾਫੀ ਵੱਧਦੀ ਹੈ।

Date:2010-02-12 Time:00:18:59

ਆਈਸੀਸੀ ਨੇ ਠੁਕਰਾਈ ਬੀਸੀਸੀਆਈ ਦੀ ਅਪੀਲ

ਦੁਬਈ - ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਬੀਸੀਸੀਆਈ ਦੀ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਉੱਪਰ ਇੱਕ ਸਾਲ ਦੀ ਰੋਕ ਹਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਜਿਸ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਇੱਕ ਰੋਜ਼ਾ ਮੈਚ ਲਈ ਅਨਫਿੱਟ ਕਰਾਰ ਦਿੱਤਾ ਗਿਆ ਸੀ।ਖਤਰਨਾਕ ਪਿੱਚ ਕਾਰਨ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਇੱਕ ਰੋਜ਼ਾ ਮੈਚ ਵੀ ਰੱਦ ਹੋ ਗਿਆ ਸੀ।

Date:2010-02-12 Time:00:18:59

ਰੋਸੱਈਆ ਨੇ ਲਿਖਿਆ ਪਵਾਰ ਨੂੰ ਪੱਤਰ

ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੇ. ਰੋਸੱਈਆ ਨੇ ਆਈਪੀਐਲ ਮੈਚਾਂ ਦੇ ਸ਼ਾਂਤੀਪੂਰਨ ਆਯੋਜਨ ਲਈ ਸਾਰਿਆਂ ਨੂੰ ਜਰੂਰੀ ਸਹਿਯੋਗ ਕਰਨ ਦਾ ਭਰੋਸਾ ਦਿੰਦਿਆਂ ਸਾਬਕਾ ਬੀਸੀਸੀਆਈ ਮੁਖੀ ਸ਼ਰਦ ਪਵਾਰ ਨੂੰ ਆਈਪੀਐਲ ਦੇ ਆਯੋਜਕਾਂ ਨੂੰ ਮਨਾਉਣ ਲਈ ਕਿਹਾ ਹੈ ਤਾਂ ਜੋ ਟੂਰਨਾਮੈਂਟ ਦਾ ਆਯੋਜਨ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੋਵੇ।

Date:2010-02-12 Time:00:18:59

ਸ਼ਾਹਰੁਖ ਦੇ ਪਿਤਾ ਸੁਤੰਰਤਾ ਸੈਨਾਨੀ ਸੀ

ਸ਼ਾਹਰੁਖ ਖਾਨ ਇਸ ਸਮੇਂ ਬਹੁਤ ਦੁਖੀ ਹਨ। ਸ਼ਿਵਸੇਨ ਨੇ ਕਿਹਾ ਹੈ ਕਿ 'ਮਾਈ ਨੇਮ ਇਜ਼ ਖਾਨ' ਨੂੰ ਰੀਲੀਜ਼ ਨਹੀਂ ਹੋਣ ਦਿਆਂਗੇ। ਆਈਪੀਐਲ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਸ਼ਾਮਿਲ ਕਰਨ ਦੀ ਗੱਲ ਕਹਿ ਕੇ ਸ਼ਾਹਰੁਖ ਨੇ ਕਈ ਲੋਕਾਂ ਨੂੰ ਨਰਾਜ਼ ਕਰ ਦਿੱਤਾ।

Date:2010-02-12 Time:00:18:59

ਅਜੇ ਦੇਵਗਨ

ਰਾਜਨੀਤੀ(2010) ਅਤੀਥੀ ਤੁਮ ਕਬ ਜਾਉਗੇ (2010) ਤੀਨ ਪੱਤੀ- ਵਿਸ਼ੇਸ਼ ਭੂਮਿਕਾ (2010) ਟੁਨਪੁਰ ਕਾ ਸੁਪਰਹੀਰੋ (2010) ਵੰਸ ਅਪਾਨ ਏ ਟਾਈਮ ਇਨ ਮੁੰਬਈ (2010)

Date:2010-02-12 Time:00:18:59

ਭਾਰਤ ਦਾ ਹਿੱਸਾ ਹੈ ਮਕਬੂਜ਼ਾ ਕਸ਼ਮੀਰ : ਚਿਦੰਬਰਮ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ ਗਏ ਉਹਨਾਂ ਸਾਰੇ ਕਸ਼ਮੀਰੀ ਨੌਜਵਾਨਾਂ ਦਾ ਸਵਾਗਤ ਹੈ ਜੋ ਅੱਤਵਾਦ ਨੂੰ ਤਿਆਗ ਕੇ ਵਾਪਸ ਪਰਤਣਾ ਚਾਹੁੰਦੇ ਹਨ।ਵਾਦੀ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਬਾਰੇ ਨਵੀਂ ਸਮਰਪਣ ਅਤੇ ਮੁੜ ਵਸੇਬਾ ਨੀਤੀ ਉਲੀਕੀ ਜਾਵੇ।

Date:2010-02-12 Time:00:18:59

'ਮਾਈ ਨੇਮ ਇਜ਼ ਖਾਨ' ਨੂੰ ਮਹਾਰਾਸ਼ਟਰ,ਗੁਜਰਾਤ ਦੀ ਨਾਂਹ

ਅਹਿਮਦਾਬਾਦ - ਸ਼ਾਹਰੁੱਖ ਅਤੇ ਸ਼ਿਵਸੈਨਾ ਵਿਚਕਾਰ ਚੱਲ ਰਹੇ ਵਿਵਾਦ ਨੂੰ ਵੇਖਦੇ ਹੋਏ ਮਹਾਂਰਾਸ਼ਟਰ ਅਤੇ ਗੁਜਰਾਤ ਦੇ ਸਿਨੇਮਾ ਘਰ ਮਾਲਕਾਂ ਨੇ ਮਾਈ ਨੇਮ ਇਜ਼ ਖਾਨ ਨੂੰ ਨਾ ਵਿਖਾਉਣ ਦਾ ਫੈਸਲਾ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਗੁਜਰਾਤੀ ਅਤੇ ਮਰਾਠੀ ਸਿਨੇਮਾਘਰ ਦੇ ਮਾਲਕ ਫਿਲਮ ਅਤੇ ਸ਼ਾਹਰੁੱਖ ਬਾਰੇ ਬਿਆਨ ਉੱਪਰ ਚੱਲ ਰਹੇ ਵਿਵਾਦਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

Date:2010-02-12 Time:00:18:59

ਭੋਪਾਲ 'ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਭੋਪਾਲ/ ਇੰਦੌਰ - ਜੈਟ ਏਅਰਵੇਜ਼ ਵੱਲੋਂ ਜਾਰੀ ਸੂਚਨਾ ਮੁਤਾਬਿਕ ਰਾਏਪੁਰ ਤੋਂ ਵਾਇਆ ਭੋਪਾਲ ਅਹਿਮਦਾਬਾਦ ਜਾ ਰਿਹਾ ਜੈਟ ਏਅਰਵੇਜ਼ ਦਾ ਜਹਾਜ਼ (2510) ਜਦੋਂ ਕੱਲ੍ਹ ਸ਼ਾਮ 6.45 ਵਜੇ ਰਾਜਾ ਭੋਜ ਹਵਾਈ ਅੱਡੇ ਤੋਂ ਰਵਾਨਾ ਹੋਇਆ ਤਾਂ ਅਚਾਨਕ ਇਸ ਦੇ ਇੰਜਣ ਨੂੰ ਅੱਗ ਲੱਗ ਗਈ ਤਾਂ ਪਾਇਲਟ ਨੇ ਤੁਰੰਤ ਉਕਤ ਇੰਜਣ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਉਤਾਰ ਲਿਆ।

Date:2010-02-12 Time:00:18:59

ਤੇਲ ਕੀਮਤਾਂ 'ਚ ਵਾਧਾ 14 ਤੱਕ ਟਲਿਆ

ਨਵੀਂ ਦਿੱਲੀ - ਤੇਲ ਕੀਮਤਾਂ ਵਿਚ ਸੰਭਾਵਿਤ ਵਾਧਾ ਇਕ ਵਾਰੀ 14 ਫਰਵਰੀ ਤੱਕ ਟਲ ਗਿਆ ਹੈ। ਸੂਤਰਾਂ ਅਨੁਸਾਰ ਸ੍ਰੀ ਪ੍ਰਣਬ ਮੁਖਰਜੀ ਤੇ ਦਿਓਰਾ ਪੈਟਰੋਲ ਦੀ ਕੀਮਤ 2 ਰੁਪਏ, ਡੀਜ਼ਲ 3 ਰੁਪਏ ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ 25 ਰੁਪਏ ਵਧਾਉਣ ਦੇ ਹੱਕ ਵਿਚ ਸਨ।

Date:2010-02-12 Time:00:18:59


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010