Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 2 - 2010

ਸ਼ੇਅਰ ਬਜ਼ਾਰ : ਅੱਜ ਦੇ ਮੁੱਖ ਬਿੰਦੂ

ਮੁੰਬਈ - ਭਾਰਤੀ ਸ਼ੇਅਰ ਬਜ਼ਾਰ ਵਾਧੇ ਨਾਲ ਖੁੱਲ੍ਹੇ। ਸੈਂਸੇਕਸ ਵਿੱਚ 63 ਅੰਕਾਂ ਦਾ ਸ਼ੁਰੂਆਤੀ ਵਾਧਾ, ਨਿਫਟੀ ਵੀ 21 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਏਸ਼ਿਆਈ ਬਜ਼ਾਰ ਵਿੱਚ ਵੀ ਤੇਜੀ ਦਾ ਮਾਹੌਲ। ਸਿੰਗਾਪੁਰ ਨਿਫਟੀ, ਕਾਸਪੀ, ਤਾਈਵਾਨ, ਸ਼ੰਘਾਈ ਦੇ ਸ਼ੇਅਰ ਵਾਧੇ ਨਾਲ ਖੁੱਲ੍ਹੇ। ਹੈਂਗਸੇਂਗ ਦੇ ਸ਼ੇਅਰਾਂ ਵਿੱਚ ਗਿਰਾਵਟ।

Date:2010-02-11 Time:00:06:59

ਮਰਨ ਲਈ ਤਿਆਰ ਰਹਿਣ ਅੱਤਵਾਦੀ : ਗਿਲਾਨੀ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨਮੰਤਰੀ ਯੁਸੂਫ ਰਜਾ ਗਿਲਾਨੀ ਨੇ ਅੱਤਵਾਦ ਦੇ ਸਹੀ ਰਸਤਾ ਨਹੀਂ ਅਪਣਾਉਣ 'ਤੇ ਅੱਤਵਾਦੀਆਂ ਨੂੰ ਮਰਨ ਲਈ ਤਿਆਰ ਰਹਿਣ ਦੀ ਅੱਜ ਚਿਤਾਵਨੀ ਦਿੱਤੀ।

Date:2010-02-11 Time:00:06:59

ਕੋਕਾ-ਕੋਲਾ ਦਾ ਮੁਨਾਫਾ ਵਧਿਆ

ਨਿਊਯਾਰਕ - ਦੁਨੀਆ ਦੀ ਸਭ ਤੋਂ ਵੱਡੀ ਸ਼ੀਤਲ ਪੇਅ ਨਿਰਮਾਤਾ ਕੰਪਨੀ ਕੋਕਾ-ਕੋਲਾ ਨੇ 2009 ਵਿੱਚ ਆਪਣੀ ਵੈਸ਼ਵਿਕ ਵਿੱਕਰੀ ਵਿੱਚ ਤਿੰਨ ਫੀਸਦੀ ਵਾਧਾ ਦਰਜ ਕੀਤਾ, ਇਸ ਵਿੱਚ ਭਾਰਤ ਅਤੇ ਚੀਨ ਦੀ ਹਿੱਸੇਦਾਰੀ ਕਾਫੀ ਜਿਆਦਾ ਹੈ।

Date:2010-02-11 Time:00:06:59

'ਮਾਈ ਨੇਮ ਇਜ਼ ਖਾਨ' ਦੀ ਅਡਵਾਂਸ ਬੁਕਿੰਗ ਬੰਦ

ਮੁੰਬਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਣ ਅਤੇ ਮੁੰਬਈ ਪੁਲਿਸ ਫੇਲ ਹੋ ਗਏ ਹਨ। ਮੁੱਖ ਮੰਤਰੀ ਅਤੇ ਮੁੰਬਈ ਪੁਲਿਸ ਇੱਕ ਫਿਲਮ ਨੂੰ ਸੁਰੱਖਿਆ ਨਹੀਂ ਦੇ ਸਕੇ, ਹਾਲਤ ਇਹ ਹਨ ਕਿ ਮੁੰਬਈ ਦੇ ਤਿੰਨ ਵੱਡੇ ਮਲਟੀਪਲੈਕਸ ਚੈਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੀ ਅਡਵਾਂਸ ਬੁਕਿੰਗ ਬੰਦ ਕਰ ਦਿੱਤੀ ਹੈ।

Date:2010-02-11 Time:00:06:59

ਚੀਨ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਨਿਰਯਾਤਕ

ਬਰਲਿਨ - ਵੈਸ਼ਵਿਕ ਆਰਥਿਕ ਸੰਕਟ ਦੇ ਅਸਰ ਨਾਲ 2009 ਵਿੱਚ ਜਰਮਨੀ ਦਾ ਨਿਰਯਾਤ 18.4 ਪ੍ਰਤੀਸ਼ਤ ਘਟਣ ਦੇ ਨਾਲ ਉਸ ਨੂੰ ਪਛਾੜਦੇ ਹੋਏ ਚੀਨ ਦੁਨੀਆ ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਬਣ ਗਿਆ ਹੈ। ਪਿਛਲੇ ਸਾਲ ਜਰਮਨੀ ਦਾ ਨਿਰਯਾਤ 18.4 ਪ੍ਰਤੀਸ਼ਤ ਘਟ ਕੇ 1,121.3 ਅਰਬ ਡਾਲਰ ਤੇ ਆ ਗਿਆ।

Date:2010-02-11 Time:00:06:59

ਮਿਰਾਮੈਕਸ ਦਾ ਅਧਿਗ੍ਰਹਿਣ ਕਰੇਗੀ ਲਾਇੰਸਗੇਟ

ਲੰਦਨ - ਪ੍ਰਮੁੱਖ ਮਨੋਰੰਜਨ ਸਟੂਡੀਓ ਲਾਇੰਸਗੇਟ, ਸਟੂਡੀਓ ਮਿਰਾਮੈਕਸ ਦੇ ਅਧਿਗ੍ਰਹਿਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਅਖ਼ਬਾਰ 'ਦ ਨਿਊਯਾਰਕ ਪੋਸਟ' ਦੇ ਅਨੁਸਾਰ ਮਿਰਾਮੈਕਸ ਨੂੰ ਖਰੀਦਣ ਲਈ ਲਾਇੰਸਗੇਟ ਬੋਲੀ ਲਗਾਏਗਾ।

Date:2010-02-11 Time:00:06:59

ਸੇਲ ਦੀ ਬੋਨਸ ਸ਼ੇਅਰ ਜਾਰੀ ਕਰਨ ਦੀ ਯੋਜਨਾ ਨਹੀਂ

ਨਵੀਂ ਦਿੱਲੀ - ਸਟੀਲ ਸਕੱਤਰ ਅਤੁਲ ਚਤੁਰਵੇਦੀ ਨੇ ਕਿਹਾ ਹੈ ਕਿ ਸਰਵਜਨਕ ਕਾਰਖਾਨਾ ਭਾਰਤੀ ਇਸਪਾਤ ਪ੍ਰਾਧਿਕਰਨ ਲਿਮਟੇਡ (ਸੇਲ) ਦੀ ਫੋਲੋਆਨ ਸ਼ੇਅਰ (ਐਫਪੀਓ) ਇਸ਼ੂ ਤੋਂ ਪਹਿਲਾਂ ਬੋਨਸ ਸ਼ੇਅਰ ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ।

Date:2010-02-11 Time:00:06:59

ਗਿਰਾਵਟ ਨਾਲ ਬੰਦ ਹੋਏ ਸ਼ੇਅਰ ਬਜ਼ਾਰ

ਮੁੰਬਈ - ਭਾਰਤੀ ਸ਼ੇਅਰ ਬਜ਼ਾਰ ਵਿੱਚ ਬੁੱਧਵਾਰ ਨੂੰ ਪ੍ਰਮੁੱਖ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਬੀਐਸਈ ਦਾ ਸੈਂਸੇਕਸ 120 ਅੰਕ ਘਟ ਕੇ 15,922 ਤੇ ਅਤੇ ਐਨਐਸਈ ਦਾ ਨਿਫਟੀ 35 ਅੰਕ ਦੀ ਕਮਜ਼ੋਰੀ ਨਾਲ 4,757 ਤੇ ਬੰਦ ਹੋਇਆ।

Date:2010-02-11 Time:00:06:59

ਯਸ ਬੈਂਕ - ਇਕਵਟੀ ਸ਼ੇਅਰਾਂ ਦੀ ਵੰਡ

ਯਸ ਬੈਂਕ ਲਿਮਿਟੇਡ ਨੇ ਸੂਚਿਤ ਕੀਤਾ ਹੈ ਕਿ ਬੈਂਕ ਨੇ 9 ਫਰਵਰੀ 2010 ਨੂੰ ਜੇਐਸਓਪੀ-।, ਜੇਐਸਓਪੀ-॥ ਅਤੇ ਜੇਐਸਓਪੀ-॥। ਦੇ ਤਹਿਤ 10 ਰੁੱਪਏ ਪ੍ਰਤੀ ਦੇ 751,345 ਇਕਵਟੀ ਸ਼ੇਅਰਾਂ ਦੀ ਵੰਡ ਕੀਤੀ ਹੈ।

Date:2010-02-11 Time:00:06:59

ਲੱਖਾਂ ਕਾਰਾਂ ਨੂੰ ਵਾਪਸ ਲਵੇਗੀ ਹੋਂਡਾ

ਹੋਂਡਾ ਮੋਟਰ ਕੰਪਨੀ ਨੇ ਏਅਰ ਬੈਗ ਵਿੱਚ ਖਾਮੀ ਵਾਲੇ 4,37,000 ਅਤੇ ਵਾਹਨਾਂ ਨੂੰ ਬਜਾਰ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਪਿੱਛਲੇ 15 ਮਹੀਨਿਆਂ ਤੋਂ ਜਪਾਨ ਦੀ ਦੂਜੀ ਪ੍ਰਮੁੱਖ ਕੰਪਨੀ ਏਅਰ ਬੈਗ ਵਿੱਚ ਗੜਬੜੀ ਵਾਲੇ ਵਾਹਨਾਂ ਨੂੰ ਬਜ਼ਾਰ ਤੋਂ ਵਾਪਸ ਲੈ ਰਹੀ ਹੈ।

Date:2010-02-11 Time:00:06:59

ਰੇਲਵੇ ਦੀ ਆਮਦਨ ਵਿੱਚ ਵਾਧਾ

ਨਵੀਂ ਦਿੱਲੀ -ਭਾਰਤੀ ਰੇਲਵੇ ਨੂੰ ਅਪ੍ਰੈਲ ਜਨਵਰੀ 2009-10 ਦੇ ਦੱਸ ਮਹੀਨਿਆਂ ਦੌਰਾਨ 70501 ਕਰੋੜ ਰੁੱਪਏ ਦੀ ਆਮਦਨੀ ਹੋਈ ਹੈ ਜੋ ਪਿੱਛਲੇ ਸਾਲ ਦੀ 64943 ਕਰੋੜ ਰੁੱਪਏ ਦੀ ਆਮਦਨੀ ਤੋਂ ਸਾਢੇ ਅੱਠ ਪ੍ਰਤੀਸ਼ਤ ਜਿਆਦਾ ਹੈ।

Date:2010-02-11 Time:00:06:59

ਵਾਲ-ਵਾਲ ਬਚੇ ਉਮਰ ਅਬਦੁੱਲਾ

ਜੰਮੂ - ਮੰਗਲਵਾਰ ਦੇਰ ਰਾਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਸ ਸਮੇਂ ਚਮਤਕਾਰੀ ਰੂਪ ਨਾਲ ਬਚ ਗਏ ਜਦੋ ਉਨ੍ਹਾਂ ਦੀ ਸਰਕਾਰੀ ਗੱਡੀ 'ਚ ਅੱਗ ਲੱਗ ਗਈ। ਉਮਰ ਅਬਦੁੱਲਾ ਇਸੇ ਗੱਡੀ ਵਿੱਚ ਸਫਰ ਕਰ ਰਹੇ ਸਨ।

Date:2010-02-11 Time:00:06:59

ਕੰਮ ਤੇ ਪਰਤੀ ਸ਼ਿਲਪਾ ਸ਼ੈਟੀ

ਵਿਆਹ ਤੋਂ ਪਹਿਲਾਂ ਸ਼ਿਲਪਾ ਸ਼ੈਟੀ ਤਿਆਰੀਆਂ ਵਿੱਚ ਰੁੱਝੀ ਹੋਈ ਸੀ। ਵਿਆਹ ਤੋਂ ਬਾਅਦ ਉਹਨਾਂ ਦਾ ਲੰਬਾ ਹਨੀਮੂਨ ਚੱਲਿਆ। ਉਸ ਤੋਂ ਬਾਅਦ ਕੁੰਦਰਾ ਅਤੇ ਸ਼ੈਟੀ ਪਰਿਵਾਰ ਛੁੱਟੀਆਂ ਬਿਤਾਉਣ ਇਕੱਠੇ ਗਏ। ਇਸ ਤਰ੍ਹਾਂ ਪਿਛਲੇ ਕੁਝ ਮਹੀਨੇ ਸ਼ਿਲਪਾ ਨੇ ਸੈਰ-ਸਪਾਟੇ ਵਿੱਚ ਲੰਘਾਏ। ਹੁਣ ਸ਼ਿਲਪਾ ਨੂੰ ਕੰਮ ਦੀ ਯਾਦ ਆਈ ਹੈ। ਉਹ ਇੱਕ ਅਮੀਰ ਪਤੀ ਦੀ ਪਤਨੀ ਹੈ, ਇਸ ਲਈ ਨਿਰਮਾਤਾ ਬਣ ਕੇ ਫਿਲਮਾਂ ਬਣਾਉਣਾ ਚਾਹੁੰਦੀ ਹੈ। ਐਸ-2 ਗਲੋਬਲ ਪ੍ਰੋਡਕਸ਼ਨ ਦੇ ਬੈਨਰ ਹੇਠ ਸ਼ਿਲਪਾ ਕਈ ਫਿਲਮਾਂ ਦਾ ਨਿਰਮਾਣ ਕਰੇਗੀ। ਹਾਲ ਹੀ ਵਿੱਚ ਉਹਨਾਂ ਨੇ ਨਾਗੇਸ਼ ਕੁਕੁਨੂਰ ਨੂੰ ਸਾਈਨ ਕੀਤਾ ਹੈ, ਜੋ ਸ਼ਿਲਪਾ ਲਈ ਫਿਲਮ ਨਿਰਦੇਸ਼ਿਤ ਕਰਨਗੇ। ਨਾਗੇਸ਼ ਨੇ 'ਇਕਬਾਲ' ਅਤੇ 'ਡੋਰ' ਵਰਗੀਆਂ ਸ਼ਾਨਦਾਰ ਫਿਲਮਾਂ ਦੇ ਨਾਲ-ਨਾਲ 'ਤਸਵੀਰ' ਵਰਗੀ ਘਟੀਆ ਫਿਲਮ ਵੀ ਨਿਰਦੇਸ਼ਿਤ ਕੀਤੀ ਹੈ, ਪਰ ਸ਼ਿਲਪ

Date:2010-02-11 Time:00:06:58

ਕਸ਼ਮੀਰਾ ਸ਼ਾਹ

ਵਲਡ ਕੱਪ 2011 (2009) ਵੇਕ ਅਪ ਸਿਡ(2009) ਔਰ ਪੱਪੂ ਪਾਸ ਹੋ ਗਿਆ (2007) ਮਾਏ ਬਾਲੀਵੁੱਡ ਬ੍ਰਾਈਡ(2007) ਹਾਲਿਡੇ (2006) ਰੇਵਤੀ (2005)

Date:2010-02-11 Time:00:06:58

ਮੈਂ ਇਕ ਚੰਗਾ ਭਾਰਤੀ ਹਾਂ-ਸ਼ਾਹਰੁਖ ਖਾਨ

ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ 'ਚ ਪਾਕਿਸਤਾਨੀ ਖਿਡਾਰੀਆਂ ਦੇ ਹੱਕ 'ਚ ਦਾਗੇ ਬਿਆਨ ਤੋਂ ਬਾਅਦ ਭਾਵੇਂ ਸ਼ਾਹਰੁਖ ਦੀ 'ਭਾਰਤੀਅਤਾ' 'ਤੇ ਉਠਾਏ ਜਾ ਰਹੇ ਸਵਾਲਾਂ ਤੋਂ ਉਸਦੀ ਭਾਰਤੀਅਤਾ ਪ੍ਰਗਟ ਹੋ ਗਈ ਸੀ ਪਰ ਉਸਨੇ ਖੁਦ ਨੂੰ ਇਕ ਚੰਗਾ ਭਾਰਤੀ ਦੱਸਦਿਆਂ ਭਾਰਤੀ ਹੋਣ 'ਤੇ ਮਾਣ ਮਹਿਸੂਸ ਕੀਤਾ ਹੈ।

Date:2010-02-11 Time:00:06:58

ਖਰਾਬ ਪ੍ਰਦਰਸ਼ਨ ਤੇ ਪਾਕਿ ਕੋਚ ਨੇ ਰਿਪੋਰਟ ਸੌਂਪੀ

ਕਰਾਚੀ -ਚੌਤਰਫਾ ਨਰਾਜਗੀ ਝੱਲ ਰਹੇ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕੋਚ ਇੰਤੀਖਾਬ ਆਲਮ ਨੇ ਆਸਟ੍ਰੇਲੀਆ ਵਿੱਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ ਤੇ ਆਪਣੀ ਰਿਪੋਰਟ ਪਾਕਿਸਤਾਨ ਕ੍ਰਿਕੇਟ ਬੋਰਡ ਨੂੰ ਸੌਂਪ ਦਿੱਤੀ ਹੈ, ਪਰ ਇਸ ਬਾਰੇ ਵਿੱਚ ਉਹਨਾਂ ਨੇ ਕੁੱਝ ਵੀ ਬਿਉਰਾ ਦੇਣ ਤੋਂ ਨਾ ਕਰ ਦਿੱਤਾ ਹੈ।

Date:2010-02-11 Time:00:06:58

ਮਿਯਾਂਦਾਦ ਨੇ ਦਿੱਤੀ ਅਹੁਦਾ ਛੱਡਣ ਦੀ ਧਮਕੀ

ਕਰਾਚੀ -ਪਾਕਿਸਤਾਨ ਕ੍ਰਿਕੇਟ ਦੇ ਮੱਹਤਵਪੂਰਨ ਫੈਸਲਿਆਂ ਵਿੱਚ ਹੋ ਰਹੀ ਲਗਾਤਾਰ ਅਣਦੇਖੀ ਤੋਂ ਨਰਾਜ ਜਾਵੇਦ ਮਿਯਾਂਦਾਦ ਅਹੁਦਾ ਛੱਡਣ ਦੀ ਧਮਕੀ ਦੇ ਦਿੱਤੀ ਹੈ।

Date:2010-02-11 Time:00:06:58

ਟੈਲ ਮੀ ਓ ਖੁਦਾ

'ਟੈਲ ਮੀ ਓ ਖੁਦਾ' ਈਸ਼ਾ ਦਿਓਲ ਦੀ ਉਸ ਫਿਲਮ ਦਾ ਨਾਂਅ ਹੈ, ਜਿਸਦਾ ਨਿਰਮਾਣ ਮੰਮੀ ਹੇਮਾ ਮਾਲਿਨੀ ਉਹਨਾਂ ਲਈ ਕਰ ਰਹੀ ਹੈ। ਇੱਕ ਤਰ੍ਹਾਂ ਨਾਲ ਈਸ਼ਾ ਖੁਦਾ ਤੋਂ ਪੁੱਛ ਰਹੀ ਹੈ ਕਿ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਉਹਨਾਂ ਦੇ ਹਿੱਸੇ ਵਿੱਚ ਅਸਫ਼ਲਤਾ ਕਿਉਂ ਆਈ? ਇਸ ਫਿਲਮ ਦਾ ਜਿਆਦਾਤਰ ਹਿੱਸਾ ਰਾਜਸਥਾਨ ਵਿੱਚ ਫਿਲਮਾਇਆ ਜਾ ਰਿਹਾ ਹੈ। ਫਿਲਮ ਵਿੱਚ ਰਾਜਸਥਾਨ ਹੈ ਤਾਂ ਊਠ ਵੀ ਜ਼ਰੂਰ ਹੋਵੇਗਾ। ਈਸ਼ਾ ਨੂੰ ਊਠ ਦੀ ਸਵਾਰੀ ਕਰਨਾ ਸੀ, ਕਿਉਂਕਿ ਫਿਲਮ ਵਿੱਚ ਊਠ ਦੌੜ ਦੇ ਕੁਝ ਦ੍ਰਿਸ਼ ਹਨ। ਈਸ਼ਾ ਪਹਿਲਾਂ ਤਾਂ ਘਬਰਾਈ, ਪਰ ਬਾਅਦ ਵਿੱਚ ਉਹਨਾਂ ਨੇ ਊਠ ਦੀ ਸਵਾਈ ਕਰਨਾ ਸਿੱਖੀ ਤਾਂ ਕਿ ਫਿਲਮ ਵਿੱਚ ਬਨਾਉਟੀਪਣ ਨਾ ਝਲਕੇ। ਈਸ਼ਾ ਨੂੰ ਬਾਲੀਵੁੱਡ ਵਿੱਚ ਸਥਾਪਤ ਕਰਨ ਲਈ ਸ਼ਾਇਦ ਹੇਮਾ ਮਾਲਿਨੀ ਦੀ ਇਹ ਆਖਰੀ ਕੋਸ਼ਿਸ਼ ਹੈ। ਨਹੀਂ ਤਾਂ ਪਾਪਾ ਧਰਮ ਤਾਂ ਕਦੋਂ ਤੋਂ ਆਪ

Date:2010-02-11 Time:00:06:58

ਫਿਲਮ ਸੁਖਮਨੀ 12 ਨੂੰ ਰਿਲੀਜ਼ ਹੋਵੇਗੀ

ਵੱਡੇ ਬਜਟ ਦੀ ਪੰਜਾਬੀ ਫਿਲਮ ਸੁਖਮਨੀ 12 ਫਰਵਰੀ ਨੂੰ ਪੂਰੇ ਵਿਸ਼ਵ ਵਿਚ ਸਾਈਂ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਹੈ। ਜਿਸ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਾਈਂ ਪ੍ਰੋਡਕਸ਼ਨ ਦੇ ਡਾਇਰੈਕਟਰ ਤੇ ਉੱਘੇ ਪ੍ਰੋਮਟਰ ਗੁਰਚਰਨ ਧਾਲੀਵਾਲ ਰਣਸੀਂਹ ਕਲਾਂ ਨੇ ਦੱਸਿਆ ਕਿ ਗੁਰਦਾਸ ਮਾਨ ਨੇ ਜਿੰਨੇ ਵੀ ਗੀਤ ਤੇ ਫਿਲਮਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ, ਉਨ੍ਹਾਂ ਨੂੰ ਪੂਰੇ ਪੰਜਾਬੀ ਜਗਤ ਨੇ ਭਰਵਾਂ ਹੁੰਗਾਰਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵੱਲੋਂ ਬਣਾਈ ਗਈ ਸੁਖਮਨੀ ਫਿਲਮ ਵੀ ਇਕ ਫੌਜੀ ਅਫਸਰ ਦੀ ਜ਼ਿੰਦਗੀ ਨੂੰ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਤੋਂ ਦਰਸਾਉਂਦੀ ਹੈ। ਇਸ ਪਰਿਵਾਰਕ ਤੇ ਸਾਫ-ਸੁਥਰੀ ਫਿਲਮ ਵਿਚ ਗੁਰਦਾਸ ਮਾਨ, ਜੂਹੀ ਚਾਵਲਾ, ਦਿੱਵਿਆ ਦੱਤਾ ਅਤੇ ਕਾਮੇਡੀ ਕਿੰਗ ਭਗ

Date:2010-02-11 Time:00:06:58

ਸ਼ਾਹਰੁਖ ਦੇ ਸਮਰਥਨ 'ਚ ਉੱਤਰੀ ਸਮਿਤਾ ਠਾਕਰੇ

ਮੁੰਬਈ - ਆਈਪੀਐਲ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਸ਼ਾਮਿਲ ਕੀਤੇ ਜਾਣ ਦੇ ਪੱਖ ਵਿੱਚ ਬਿਆਨ ਦੇਣ ਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ 'ਤੇ ਭੜਕੀ ਸ਼ਿਵਸੈਨਾ ਦੀ ਧਮਕੀ ਦੇ ਬਾਵਜੂਦ ਹੁਣ ਬਾਲਾ ਸਾਹੇਬ ਠਾਕਰੇ ਦੀ ਬਹੂ ਸਮਿਤਾ ਠਾਕਰੇ ਵੀ ਸ਼ਾਹਰੁਖ ਦੇ ਸਮਰਥਨ ਵਿੱਚ ਆ ਗਈ ਹੈ।

Date:2010-02-11 Time:00:06:58

ਸ਼ਾਹਰੁਖ ਨੂੰ ਸ਼ਿਵਸੈਨਾ ਤੋਂ ਨਰਮੀ ਦੀ ਉਮੀਦ

ਦੁਬਈ - ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਨੇ ਉਮੀਦ ਜਤਾਈ ਹੈ ਕਿ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਉਹਨਾਂ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਖਿਲਾਫ ਸ਼ਿਵਸੈਨਾ ਆਪਣੇ ਰੁਖ ਵਿੱਚ ਨਰਮੀ ਲਿਆਵੇਗੀ।

Date:2010-02-11 Time:00:06:58

ਕੋਲੰਬੀਆ ਵਿੱਚ 10 ਵਿਦਰੋਹੀ ਗ੍ਰਿਫ਼ਤਾਰ

ਬੋਗੋਟਾ - ਕੋਲੰਬੀਆ ਵਿੱਚ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਵੇਨਜ਼ੁਏਲਾ ਦੀ ਸੀਮਾ ਦੇ ਨੇੜੇ 10 ਵਿਦਰੋਹੀਆਂ ਨੂੰ ਗ੍ਰਿਫ਼ਤਾਰ ਕੀਤਾ। ਖ਼ਬਰ ਏਜੰਸੀ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਨੋਰਟੇ ਡੇ ਸੈਂਟੈਂਡਰ ਪ੍ਰਾਂਤ ਤੋਂ ਰਿਵੋਲਿਊਸ਼ਨਰੀ ਆਮਰਡ ਫੋਰਸੇਜ਼ ਆਫ ਕੋਲੰਬੀਆ (ਐਫਏਆਰਸੀ) ਦੇ 10 ਵਿਦਰੋਹੀਆਂ ਨੂੰ ਗ੍ਰਿਫ਼ਤਾਰ ਕੀਤਾ।

Date:2010-02-11 Time:00:06:58

ਪਾਕਿ 'ਚ ਆਤਮਘਾਤੀ ਹਮਲਾ, 19 ਮਰੇ

ਪਿਸ਼ਾਵਰ - ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਸੂਬੇ 'ਚ ਕਬਾਇਲੀ ਇਲਾਕੇ ਖੈਬਰ ਵਿਖੇ ਅਫ਼ਗਾਨ ਸਰਹੱਦ 'ਤੇ ਜਮਰੁਦ ਤਹਿਸੀਲ 'ਚ ਕੱਲ੍ਹ ਇਕ ਆਤਮਘਾਤੀ ਹਮਲੇ ਵਿਚ ਅਰਧ ਸੈਨਿਕ ਬਲ ਖਾਸਦਾਰ ਦੇ 11 ਕਰਮੀਆਂ ਸਮੇਤ 19 ਵਿਅਕਤੀ ਮਾਰੇ ਗਏ।

Date:2010-02-11 Time:00:06:58

ਵਾਲ-ਵਾਲ ਬਚੇ ਉਮਰ ਅਬਦੁੱਲਾ

ਜੰਮੂ - ਮੰਗਲਵਾਰ ਦੇਰ ਰਾਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਸ ਸਮੇਂ ਚਮਤਕਾਰੀ ਰੂਪ ਨਾਲ ਬਚ ਗਏ ਜਦੋ ਉਨ੍ਹਾਂ ਦੀ ਸਰਕਾਰੀ ਗੱਡੀ 'ਚ ਅੱਗ ਲੱਗ ਗਈ। ਉਮਰ ਅਬਦੁੱਲਾ ਇਸੇ ਗੱਡੀ ਵਿੱਚ ਸਫਰ ਕਰ ਰਹੇ ਸਨ।

Date:2010-02-11 Time:00:06:58


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010