Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 2 - 2010

ਮਾਮੂਲੀ ਵਾਧੇ ਨਾਲ ਖੁੱਲ੍ਹੇ ਸ਼ੇਅਰ ਬਜ਼ਾਰ

ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰ ਮੰਗਲਵਾਰ ਨੂੰ ਮਾਮੂਲੀ ਵਾਧੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਤੇ ਅਧਾਰਤ ਸੂਚਕਾਂਕ 'ਸੈਂਸੇਕਸ' 5.12 ਅੰਕਾਂ ਦੇ ਵਾਧੇ ਨਾਲ 15,940.73 ਤੇ ਖੁੱਲ੍ਹਿਆ।

Date:2010-02-10 Time:00:01:23

ਸਤਿਅਮ ਘੋਟਾਲੇ ਦੇ ਆਰੋਪੀ ਵੱਲੋਂ ਰਿਹਾਈ ਦੀ ਮੰਗ

ਹੈਦਰਾਬਾਦ - ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਕਰੋੜਾਂ ਰੁਪਏ ਦੇ ਸਤਿਅਮ ਘੋਟਾਲੇ ਦੇ ਇੱਕ ਆਰੋਪੀ ਨੇ ਅੱਜ ਸੁਪਰੀਮ ਕੋਰਟ ਵਿੱਚ ਆਪਣੀ ਰਿਹਾਈ ਲਈ ਅਰਜ਼ੀ ਦਿੱਤੀ।

Date:2010-02-10 Time:00:01:23

ਸ਼ਾਹਰੁਖ ਪਾਕਿ ਏਜੰਟ-ਤੋਗੜੀਆ

ਗੁਹਾਟੀ - ਵਿਸ਼ਵ ਹਿੰਦੂ ਪ੍ਰੀਸ਼ਦ (ਵਹਿਪ) ਦੇ ਜਨਰਲ ਸਕੱਤਰ ਪ੍ਰਵੀਨ ਤੋਗੜੀਆ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ 'ਤੇ ਪਾਕਿ ਜਹਾਦੀਆਂ ਦਾ ਏਜੰਟ ਹੋਣ ਦਾ ਦੋਸ਼ ਲਗਾਇਆ ਹੈ।

Date:2010-02-10 Time:00:01:23

ਪਾਕਿ 'ਚ ਪੰਜ ਤਾਰਾ ਹੋਟਲ 'ਤੇ ਹਮਲੇ ਦੀ ਯੋਜਨਾ ਨਾਕਾਮ

ਲਾਹੌਰ - ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਅੱਤਵਾਦੀਆਂ ਵਲੋਂ ਇਕ ਪੰਜ ਤਾਰਾ ਹੋਟਲ 'ਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਵਲੋਂ ਇਸ ਹੋਟਲ 'ਚ ਆਏ ਅਮਰੀਕਾ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ।

Date:2010-02-10 Time:00:01:23

ਜੇਂਸਾਰ ਟੈਕਨੋਲਾਜਿਜ ਦੇ ਸ਼ੇਅਰਾਂ ਦੀ ਵੰਡ

ਜੇਂਸਾਰ ਟੈਕਨੋਲਾਜਿਜ ਲਿਮਟੇਡ ਦੀ ਮੁਆਵਜ਼ਾ ਸੰਮਤੀ ਨੇ ਕੰਪਨੀ ਦੇ ਕੁਝ ਕਰਮਚਾਰੀਆਂ ਨੂੰ ਆਪਸ਼ਨਾਂ ਦੇ ਕੰਵਰਜ਼ਨ ਤੇ 10 ਰੁਪਏ ਮੂਲ ਕੀਮਤ ਦੇ 11,334 ਪੂਰਨ ਚੁਕਤਾ ਇਕਵਿਟੀ ਸ਼ੇਅਰਾਂ ਦੀ ਵੰਡ ਕੀਤੀ ਹੈ।

Date:2010-02-10 Time:00:01:23

ਅਰੇਵਾ ਟੀਐਂਡਡੀ ਨੂੰ ਆਰਡਰ ਮਿਲੇ

ਅਰੇਵਾ ਟੀਐਂਡਡੀ ਇੰਡੀਆ ਲਿਮਟੇਡ ਨੇ ਸੂਚਿਤ ਕੀਤਾ ਹੈ ਕਿ ਉਸਨੂੰ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਟੇਡ ਤੋਂ ਮੋਗਾ, ਪੰਜਾਬ ਅਤੇ ਭਿਵਾਨੀ, ਹਰਿਆਣਾ ਵਿੱਚ ਦੋ ਐਕਸਟ੍ਰਾ ਹਾਈ ਵੋਲਟੇਜ਼ ਪਰਿਯੋਜਨਾਵਾਂ ਪ੍ਰਾਪਤ ਹੋਈਆਂ ਹਨ, ਜਿਹਨਾਂ ਦੀ ਕੁੱਲ ਕੀਮਤ 280 ਕਰੋੜ ਰੁਪਏ ਹੈ।

Date:2010-02-10 Time:00:01:23

ਮਹਿੰਗਾ ਹੋਵੇਗਾ ਲੋਨ : ਸਟੇਟ ਬੈਂਕ

ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਸੰਕੇਤ ਦਿੱਤਾ ਹੈ ਕਿ ਅਗਲੇ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਤੋਂ ਕਰਜ਼ ਮਹਿੰਗਾ ਹੋ ਸਕਦਾ ਹੈ। ਐਸਬੀਆਈ ਨੇ ਕਿਹਾ ਕਿ ਹਾਲਾਂਕਿ ਵਿਆਜ਼ ਦਰਾਂ ਤੇ ਤੁਰੰਤ ਕੋਈ ਦਬਾਅ ਨਹੀਂ ਹੈ, ਪਰ 2010-11 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ 2010) ਤੋਂ ਵਿਆਜ਼ ਦਰਾਂ ਵਿੱਚ ਵਾਧਾ ਹੋ ਸਕਦਾ ਹੈ।

Date:2010-02-10 Time:00:01:23

ਸਾਨੂੰ ਕ੍ਰਿਪਾਨ ਪਾਉਣ ਦਾ ਅਧਿਕਾਰ ਹੈ-ਬਰਤਾਨਵੀ ਜੱਜ

ਲੰਡਨ - ਏਸ਼ਿਆਈ ਮੂਲ ਦੇ ਪਹਿਲੇ ਬਰਤਾਨਵੀ ਜੱਜ ਨੇ ਕਿਹਾ ਹੈ ਕਿ ਉਸ ਨੂੰ ਕ੍ਰਿਪਾਨ ਪਾਉਣ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਜੱਜ ਨੇ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਿੱਖ ਵਿਦਿਆਰਥੀਆਂ ਨੂੰ ਕ੍ਰਿਪਾਨ ਪਾਉਣ 'ਤੇ ਰੋਕ ਲਾਉਂਦੇ ਹਨ ਤਾਂ ਉਹ ਭੇਦਭਾਵ ਪੈਦਾ ਕਰਨ ਦੇ ਦੋਸ਼ੀ ਹੋਣਗੇ।

Date:2010-02-10 Time:00:01:23

ਹਕੀਮਉਲਾ ਬਾਰੇ ਭੇਦ ਬਰਕਰਾਰ

ਇਸਲਾਮਾਬਾਦ- ਪਾਕਿ ਤਾਲਿਬਾਨ ਨੇ ਸਥਾਨਕ ਮੀਡੀਆ 'ਚ ਛੱਪੀਆਂ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿ ਤਾਲਿਬਾਨ ਨੇ ਹਕੀਮਉਲ੍ਹਾ ਮਹਿਸੂਦ ਦੀ ਮੌਤ ਦੀ ਪੁਸ਼ਟੀ ਕਰਨ ਦਿਤੀ ਹੈ।

Date:2010-02-10 Time:00:01:23

ਜੈਟ ਏਅਰਵੇਜ਼ ਨੂੰ ਮੁਨਾਫਾ

ਨਵੀਂ ਦਿੱਲੀ- ਨਿੱਜੀ ਏਅਰਲਾਈਨ ਕੰਪਨੀ ਜੈਟ ਏਅਰਵੇਜ਼ ਨੇ ਮੰਗਲਵਾਰ ਨੂੰ ਕਿਹਾ ਕਿ ਸਾਲ 2008 ਦੇ ਦਸੰਬਰ ਮਹੀਨੇ ਦੀ ਤੁਲਨਾ ਵਿੱਚ ਸਾਲ 2009 ਦੇ ਦਸੰਬਰ ਵਿੱਚ ਉਸਦੇ ਅੰਤਰਰਾਸ਼ਟਰੀ ਸੰਚਾਲਨਾਂ ਵਿੱਚ 30 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ।

Date:2010-02-10 Time:00:01:23

ਅਮਿਤਾਭ ਨੇ ਆਮਿਰ ਨੂੰ ਨਿਰਦੇਸ਼ਨ ਲਈ ਕਿਹਾ

ਲੱਗਦਾ ਹੈ ਮਿਸਟਰ ਪਰਫੇਕਸ਼ਨਿਸਟ ਮਤਲਬ ਆਮਿਰ ਖਾਨ ਦੀ ਹੁਨਰਮੰਦੀ ਖਾਸਤੌਰ ਤੇ ਉਹਨਾਂ ਦੀ ਫ਼ਿਲਮੀ ਸਮਝ ਦੇ ਬੀਗ ਬੀ ਵੀ ਕਾਇਲ ਹਨ। ਉਹਨਾਂ ਨੇ ਆਮਿਰ ਨੂੰ ਕਿਹਾ ਕਿ ਤੁਸੀਂ ਫ਼ਿਲਮ ਨਿਰਦੇਸ਼ਿਤ ਕਰੋ ਤਾਂ ਇਕੱਠੇ ਕੰਮ ਕਰ ਸਕਦੇ ਹਾਂ।

Date:2010-02-10 Time:00:01:23

ਮਾਈ ਨੇਮ ਇਜ਼ ਖਾਨ: ਫ਼ਿਲਮ ਸਮੀਖਿਆ

ਮਾਈ ਨੇਮ ਇਜ਼ ਖਾਨ ਵਰਤਮਾਨ ਦੌਰ ਦਾ ਸ਼ੀਸ਼ਾ ਹੈ। ਅਜਿਹਾ ਇੱਕ ਦਿਨ ਵੀ ਨਹੀਂ ਜਾਂਦਾ ਜਦੋਂ ਅਸੀਂ ਅੱਤਵਾਦੀਆਂ ਦੇ ਹਮਲੇ ਦੁਆਰਾ ਮਾਰੇ ਗਏ ਮਾਸੂਮਾਂ ਦੀ ਖ਼ਬਤ ਪੜ੍ਹਦੇ ਜਾਂ ਸੁਣਦੇ, ਵੇਖਦੇ ਨਹੀਂ।

Date:2010-02-10 Time:00:01:23

ਪ੍ਰਕਾਸ਼ ਏਟੀਪੀ ਚੈਲੇਂਜਰ ਏਕਲ ਤੋਂ ਬਾਹਰ

ਇਟਲੀ-ਪ੍ਰਕਾਸ਼ ਅਮ੍ਰਤਰਾਜ ਦੇ ਏਕਲ ਵਰਗ ਦੇ ਪਹਿਲੇ ਹੀ ਦੌਰ ਵਿੱਚ ਹਾਰਣ ਦੇ ਨਾਲ 425000 ਡਾਲਰ ਇਨਾਮੀ ਰਾਸ਼ੀ ਦੇ ਏਟੀਪੀ ਚੈਲੇਂਜਰ ਟੂਰਨਾਮੇਂਟ ਵਿੱਚ ਭਾਰਤੀ ਚੁਨੌਤੀ ਖਤਮ ਹੋ ਗਈ।

Date:2010-02-10 Time:00:01:23

ਬਾਂਗਲਾਦੇਸ਼ ਦੇ ਰਾਸ਼ਟਰਪਤੀ ਕਰਨਗੇ ਸੈਗ ਖੇਡਾਂ ਦਾ ਸਮਾਪਨ

ਢਾਕਾ -ਬਾਂਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਜਿਲੁਰ ਰਹਿਮਾਨ ਕੱਲ੍ਹ ਇੱਥੇ ਬਾਂਗਾਬੰਧੁ ਨੇਸ਼ਨਲ ਸਟੇਡੀਅਮ ਵਿੱਚ ਹੋਣ ਵਾਲੇ 11ਵੇਂ ਦੱਖਣ ਏਸ਼ੀਆਈ ਖੇਡਾਂ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।

Date:2010-02-10 Time:00:01:23

ਕੈਟਰੀਨਾ ਦਾ ਟਾਪ ਫਿਸਲਿਆ

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੈਟਰੀਨਾ ਕੈਫ ਅਜੀਬ ਪਰਿਸਥਿਤੀ ਦਾ ਸਾਹਮਣਾ ਕਰਨ ਤੋਂ ਬੱਚ ਗਈ। ਨਵੀਂ ਦਿੱਲੀ ਵਿੱਚ ਇੱਕ ਉਦਯੋਗਪਤੀ ਦੇ ਬੇਟੇ ਦੇ ਵਿਆਹ ਵਿੱਚ ਹਿੱਸਾ ਲੈਣ ਗਈ ਸੀ ਅਤੇ ਉਥੇ ਉਹਨਾਂ ਨੇ ਡਾਂਸ ਕਰਨਾ ਸੀ।

Date:2010-02-10 Time:00:01:23

ਐਸ਼ ਨਹੀਂ ਤਾਂ ਸੁਸ਼ ਸਹੀ

ਪਹਿਲੀ ਪਸੰਦਾ ਤਾਂ ਐਸ਼ਵਰਿਆ ਰਾਏ ਸੀ, ਪਰ ਗੱਲ ਬਣੀ ਨਹੀਂ ਇਸ ਲਈ ਸੁਸ਼ਮਿਤਾ ਸੇਨ ਨੂੰ ਚੁਣ ਲਿਆ ਗਿਆ। ਗੱਲ ਹੋ ਰਹੀ ਹੈ 'ਹਾਉਸਫੁਲ' ਦੀ ਗੀਤ ਦੀ।

Date:2010-02-10 Time:00:01:23

'ਮਾਈ ਨੇਮ ਇਜ਼ ਖਾਨ' ਦਾ ਵਿਰੋਧ, ਸ਼ਿਵਸੈਨਿਕ ਗ੍ਰਿਫ਼ਤਾਰ

ਮੁੰਬਈ - ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੂੰ ਭਲਾ ਹੀ ਮੁੰਬਈ ਪੁਲਿਸ ਨੇ ਸੁਰੱਖਿਆ ਦੇਣ ਦਾ ਭਰੋਸਾ ਦੇ ਦਿੱਤਾ ਹੈ, ਪਰ ਸ਼ਿਵਸੈਨਾ ਆਪਣੀ ਜਿੱਦ ਤੇ ਕਾਇਮ ਹੈ। ਸ਼ਿਵਸੈਨਿਕਾਂ ਨੇ ਅੱਜ 'ਮਾਈ ਨੇਮ ਇਜ਼ ਖਾਨ' ਲਈ ਹੋ ਰਹੀ ਟਿਕਟਾਂ ਦੀ ਅਡਵਾਂਸ ਬੁਕਿੰਗ ਤੇ ਹੰਗਾਮਾ ਕੀਤਾ।

Date:2010-02-10 Time:00:01:23

ਮਾਇਆ ਸਰਕਾਰ ਨੂੰ ਝਟਕਾ, ਨਿਰਮਾਣ 'ਤੇ ਰੋਕ ਜਾਰੀ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅੰਬੇਦਕਰ ਪਾਰਕ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮਾਇਆਵਤੀ ਸਰਕਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅੰਬੇਦਕਰ ਪਾਰਕ ਦੇ ਨਿਰਮਾਣ ਕਾਰਜ ਤੇ ਰੋਕ ਜਾਰੀ ਰਹੇਗੀ।

Date:2010-02-10 Time:00:01:22

ਬਾਲ ਠਾਕਰੇ ਖਿਲਾਫ਼ ਸ਼ਿਕਾਇਤ ਦੀ ਸੁਣਵਾਈ ਹੋਵੇਗੀ

ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ, ਉਨ੍ਹਾਂ ਦੇ ਪੁੱਤਰ ਊਧਵ ਠਾਕਰੇ, ਉਨ੍ਹਾਂ ਦੇ ਭਤੀਜੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਖਿਲਾਫ ਭੜਕਾਊ ਬਿਆਨਾਂ ਰਾਹੀਂ ਵੱਖ-ਵੱਖ ਫਿਰਕਿਆਂ 'ਚ ਨਫਰਤ ਫੈਲਾਉਣ ਦੇ ਦੋਸ਼ ਤਹਿਤ ਦਾਇਰ ਸ਼ਿਕਾਇਤ 'ਤ ਸੁਣਵਾਈ ਕਰਨ ਲਈ ਸਹਿਮਤ ਹੋ ਗਈ।

Date:2010-02-10 Time:00:01:22

ਦੇਸ਼ ਵਿੱਚ ਬੀਟੀ ਬੈਂਗਨ ਅਜੇ ਨਹੀਂ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਫਿਲਹਾਲ ਬੀਟੀ ਬੈਂਗਨ ਨੂੰ ਦੇਸ਼ ਵਿੱਚ ਉਗਾਉਣ ਦੀ ਮੰਜੂਰੀ ਨਾ ਦੇਣ ਦਾ ਨਿਰਣਾ ਕੀਤਾ ਹੈ। ਕੇਂਦਰੀ ਵਾਤਾਵਰਨ ਰਾਜ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਸਵੈਸੇਵੀ ਸੰਸਥਾਵਾਂ, ਜਨਤਾ ਅਤੇ ਮਾਹਿਰਾਂ ਦੁਆਰਾ ਉਠਾਏ ਗਏ ਸਵਾਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਬੀਟੀ ਬੈਂਗਨ ਨੂੰ ਦੇਸ਼ ਵਿੱਚ ਉਗਾਉਣ ਦੀ ਮੰਜੂਰੀ ਨਹੀਂ ਦੇਣ ਦਾ ਫੈਸਲਾ ਕੀਤਾ ਹੈ।

Date:2010-02-10 Time:00:01:22

ਹਕੀਮਉਲਾ ਬਾਰੇ ਭੇਦ ਬਰਕਰਾਰ

ਇਸਲਾਮਾਬਾਦ- ਪਾਕਿ ਤਾਲਿਬਾਨ ਨੇ ਸਥਾਨਕ ਮੀਡੀਆ 'ਚ ਛੱਪੀਆਂ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿ ਤਾਲਿਬਾਨ ਨੇ ਹਕੀਮਉਲ੍ਹਾ ਮਹਿਸੂਦ ਦੀ ਮੌਤ ਦੀ ਪੁਸ਼ਟੀ ਕਰਨ ਦਿਤੀ ਹੈ।

Date:2010-02-10 Time:00:01:22


1  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010