Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 2 - 2010
ਜਲੰਧਰ - ਅਸਮਾਨ 'ਤੇ ਉਸ ਵੇਲੇ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਸਨਿਚਰਵਾਰ ਦੀ ਰਾਤ ਚੰਦਰਮਾ ਧਰਤੀ ਦੇ 50 ਹਜ਼ਾਰ ਕਿਲੋਮੀਟਰ ਨੇੜੇ ਆਇਆ।ਅੱਜ ਚੰਦਰਮਾ ਪਹਿਲਾਂ ਨਾਲੋਂ 15 ਫੀਸਦੀ ਵੱਡਾ ਅਤੇ 30 ਫੀਸਦੀ ਜ਼ਿਆਦਾ ਚਮਕਦਾਰ ਦਿਸਿਆ। Date:2010-02-01 Time:00:03:20
ਲੰਡਨ/ਨਵੀਂ ਦਿੱਲੀ - ਉੱਤਰੀ ਭਾਰਤ ਤੋਂ ਵਿਦਿਆਰਥੀ ਵੀਜ਼ੇ ਲਈ ਅਰਜ਼ੀਆਂ ਦੀ ਆਈ ਭਰਮਾਰ ਦੇ ਮੱਦੇਨਜ਼ਰ ਬਰਤਾਨੀਆ ਨੇ ਅਜਿਹੀਆਂ ਹੋਰ ਆਰਜ਼ੀਆਂ ਲੈਣ 'ਤੇ ਆਰਜ਼ੀ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। Date:2010-02-01 Time:00:03:20
ਨਵੀਂ ਦਿੱਲੀ - ਮਰਾਠੀ ਅਤੇ ਉੱਤਰ ਭਾਰਤੀਆਂ ਦੇ ਮੁੱਦੇ ਉੱਪਰ ਪਹਿਲੀ ਵਾਰ ਆਰਐਸਐਸ ਨੇ ਮੁੰਹ ਖੋਲਿਆ ਹੈ ਅਤੇ ਇਸ ਬਿਆਨ ਨਾਲ ਸੰਘ ਅਤੇ ਸ਼ਿਵਸੈਨਾ ਆਹਮੋ-ਸਾਹਮਣੇ ਹਨ। Date:2010-02-01 Time:00:03:20
ਹੌਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਹਿਊ ਜੈਕਮੈਨ ਨੇ ਮਸ਼ਹੂਰ ਟਾਕ ਸ਼ੋਅ ਓਪ੍ਰਾ ਵਿਨ ਫ੍ਰੀ ਦੇ ਲਈ ਗੀਤ ਨੂੰ ਆਵਾਜ ਦਿੱਤੀ ਹੈ। ਵੈਬਸਾਈਟ 'ਡੇਲੀਮੇਲ ਡੌਟ ਕੋ ਡੌਟ ਯੂਕੇ' ਦੇ ਅਨੁਸਾਰ ਜੈਕਮੈਨ ਨੇ ਓਪ੍ਰਾ ਦੇ 56ਵੇਂ ਜਨਮਦਿਨ ਮੌਕੇ ਉੱਤੇ ਗੀਤ ਨੂੰ ਆਵਾਜ ਦਿੱਤੀ। Date:2010-02-01 Time:00:03:20
ਬਰਲਿਨ : ਫਰਾਂਸ ਵਿੱਚ ਬੁਰਕਾ ਪਹਿਨਣ ਉੱਤੇ ਬੈਨ ਦੀ ਤਿਆਰੀ ਦੇ ਬਾਅਦ ਹੁਣ ਜਰਮਨੀ ਦੇ ਨੇਤਾ ਵੀ ਦੇਸ਼ ਵਿੱਚ ਬੁਰਕੇ ਉੱਤੇ ਰੋਕ ਬਾਰੇ ਬਹਿਸ ਕਰ ਰਹੇ ਹਨ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਹਫ਼ਤਾ ਪਹਿਲਾਂ ਫਰਾਂਸ ਦੇ ਇੱਕ ਸੰਸਦੀ ਆਯੋਗ ਦੇ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਬੁਰਕੇ ਉੱਤੇ ਪਾਬੰਦੀ ਲਗਾਉਣ ਦੇ ਫੈਸਲੇ ਮਗਰੋਂ ਜਰਮਨੀ ਵਿਖੇ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਸਾਬਕਾ ਸਾਂਸਦ ਲੇਲੇ ਅਕਗੁਨ ਨੇ ਜਰਮਨੀ ਵਿੱਚ ਵੀ ਅਜਿਹਾ ਹੀ ਕਦਮ ਉਠਾਉਣ ਦੀ ਵਕਾਲਤ ਕੀਤੀ। Date:2010-02-01 Time:00:03:20
ਪਣਜੀ - ਕੇਂਦਰੀ ਖੇਤੀ ਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਦੇਸ਼ ਦੇ ਗੁਦਾਮਾਂ ਵਿਚ ਅਗਲੇ ਦੋ ਸਾਲਾਂ ਤੱਕ ਲਈ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਣਕ ਅਤੇ ਚੌਲ ਦਾ ਭੰਡਾਰ ਮੌਜੂਦ ਹੈ। Date:2010-02-01 Time:00:03:20
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਓਰੀਅੰਟਲ ਬੈਂਕ ਆਫ਼ ਕਾਮਰਸ (ਓਬੀਸੀ) ਇਸ ਵਰ੍ਹੇ 1600 ਕਰਮਚਾਰੀਆਂ ਦੀ ਭਰਤੀ ਕਰੇਗੀ।ਬੈਂਕ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਟੀ ਵਾਈ ਪ੍ਰਭੂ ਨੇ ਇੱਥੇ ਯੂਨੀਵਾਰਤਾ ਨੂੰ ਕਿਹਾ ਕਿ ਪਿਛਲੇ ਵਰ੍ਹੇ 1290 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਅਤੇ ਇਸ ਵਰ੍ਹੇ 1600 ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਵਿੱਚੋਂ 373 ਅਧਿਕਾਰੀ ਸ਼੍ਰੇਣੀ ਦੇ ਹੋਣਗੇ। Date:2010-02-01 Time:00:03:20
ਨਵੀਂ ਦਿੱਲੀ : ਡਾਲਮੀਆ ਸੀਮਿੰਟ (ਭਾਰਤ) ਲਿਮੀਟੇਡ ਨੇ ਓਸੀਐੱਲ ਇੰਡੀਆ ਵਿੱਚ ਆਪਣੀ ਹਿੱਸੇਦਾਰੀ 21.7 ਪ੍ਰਤੀਸ਼ਤ ਤੋਂ ਵਧਾਕੇ 45.4 ਪ੍ਰਤੀਸ਼ਤ ਕਰ ਦਿੱਤੀ ਹੈ।ਡਾਲਮੀਆ ਸੀਮਿੰਟ ਨੇ ਪ੍ਰਬੰਧ ਨਿਦੇਸ਼ਕ ਪੁਨੀਤ ਡਾਲਮੀਆ ਨੇ ਕਿਹਾ ਕਿ ਸੰਪੂਰਨ ਭਾਰਤ ਵਿੱਚ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਮਕਸਦ ਨਾਲ ਇਹ ਕਦਮ ਉਠਾਇਆ ਗਿਆ ਹੈ। Date:2010-02-01 Time:00:03:20
ਭੁਵਨੇਸ਼ਵਰ : ਸਰਵਜਨਕ ਖੇਤਰ ਦੀ ਕੰਪਨੀ ਨੈਸ਼ਨਲ ਐਲਿਊਮੀਨੀਅਮ ਕੰਪਨੀ ਲਿਮੀਟੇਡ (ਨਾਲਕੋ) ਨੇ 4500 ਟਨ ਐਲਿਊਮੀਨੀਅਮ ਇਨਗੋਟ ਦੇ ਨਿਰਯਾਤ ਦੇ ਲਈ ਟੈਂਡਰ ਜਾਰੀ ਕੀਤਾ ਹੈ। Date:2010-02-01 Time:00:03:20
ਨਵੀਂ ਦਿੱਲੀ : ਫਾਈਨੰਸ਼ੀਅਲ ਟੈਕਨਾਲੋਜੀਜ ਇੰਡੀਆ ਲਿਮੀਟੇਡ (ਐੱਫ਼ਟੀਆਈਐੱਲ) ਨੂੰ ਦਸੰਬਰ ਤਿਮਾਹੀ ਵਿੱਚ 61.75 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਤੋਂ 43 ਫੀਸਦੀ ਜਿਆਦਾ ਹੈ। Date:2010-02-01 Time:00:03:20
ਕੋਲਕਾਤਾ : ਦੇਸ਼ ਦੀ ਮੋਹਰੀ ਬਿਸਕੁਟ ਕੰਪਨੀ ਬ੍ਰਿਟਾਨੀਆ ਇੰਡਸਟਰੀਜ਼ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 29.10 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ। ਇਸ ਦੌਰਾਨ ਕੰਪਨੀ ਨੇ ਕੁੱਲ 881.4 ਕਰੋੜ ਰੁਪਏ ਦੀ ਵਿੱਕਰੀ ਕੀਤੀ। Date:2010-02-01 Time:00:03:20
ਬੇਹਰਾਮਪੁਰ : ਦੇਸ਼ ਵਿੱਚ ਸਰਵਜਨਕ ਖੇਤਰ ਦੀ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਅਗਲੇ ਪੰਜ ਵਰ੍ਹਿਆਂ ਵਿੱਚ 40 ਤੋਂ 50 ਹਜਾਰ ਕਰੋੜ ਰੁਪਏ ਜੁਟਾਵੇਗੀ।ਐੱਸਬੀਆਈ ਦੇ ਪ੍ਰਮੁੱਖ ਓਪੀ ਭੱਟ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਰਾਸ਼ੀ ਕਿਸ ਤਰ੍ਹਾਂ ਜੁਟਾਈ ਜਾਵੇਗੀ, ਇਸਦਾ ਫੈਸਲਾ ਇਸ ਵਰ੍ਹੇ ਲਿਆ ਜਾਵੇਗਾ। Date:2010-02-01 Time:00:03:20
ਨਵੀਂ ਦਿੱਲੀ : ਹਿੰਦੁਜਾ ਸਮੂਹ ਦੀ ਵਾਹਨ ਨਿਰਮਾਤਾ ਕੰਪਨੀ ਅਸ਼ੋਕਾ ਲੀਲੈਂਡ ਨੂੰ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 104.63 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ। ਇਹ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੇ 18.87 ਕਰੋੜ ਰੁਪਏ ਦੀ ਤੁਲਨਾ ਵਿੱਚ 450 ਫੀਸਦੀ ਜਿਆਦਾ ਹੈ। Date:2010-02-01 Time:00:03:20
ਨਵੀਂ ਦਿੱਲੀ : ਵੀਡੀਓਕੋਨ ਇੰਡਸਟਰੀ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 131.67 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਹਾਸਿਲ ਕੀਤਾ, ਜੋ ਪਿਛਲੇ ਵਰ੍ਹੇ ਇਸ ਮਿਆਦ ਦੇ 60.43 ਕਰੋੜ ਰੁਪਏ ਦੀ ਤੁਲਨਾ ਵਿੱਚ 117.8 ਪ੍ਰਤੀਸ਼ਤ ਜਿਆਦਾ ਹੈ। Date:2010-02-01 Time:00:03:19
ਮੈਲਬੋਰਨ - ਜਿੱਥੇ ਇੱਕ ਪਾਸੇ ਆਸਟ੍ਰੇਲੀਆ ਵਿਚ ਨਸਲੀ ਹਮਲੇ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਉੱਥੇ ਦੂਜੇ ਪਾਸੇ ਜਾਪਦਾ ਹੈ ਕਿ ਨਿਊਜ਼ੀਲੈਂਡ ਵਿਚ ਵੀ ਭਾਰਤੀਆਂ ਉੱਪਰ ਨਸਲੀ ਹਮਲੇ ਸ਼ੁਰੂ ਹੋ ਗਏ ਹਨ।ਇਸ ਦਾ ਇੱਕ ਨਮੂਨਾ ਭਾਰਤੀ ਟੈਕਸੀ ਡ੍ਰਾਇਵਰ ਹੀਰੇਨ ਮੋਹਿਨੀ ਦਾ ਕਤਲ ਹੈ। ਹੀਰੇਨ ਬੀਤੇ ਕੱਲ੍ਹ ਸਵੇਰੇ ਆਕਲੈਂਡ ਸਿਟੀ ਵਿਖੇ ਆਪਣੇ ਹਾਦਸਾਗ੍ਰਸਤ ਵਾਹਨ ਵਿਚ ਮ੍ਰਿਤ ਮਿਲਿਆ। Date:2010-02-01 Time:00:03:19
ਜੋਹਾਂਸਬਰਗ - ਦੱਖਣੀ ਅਫ੍ਰੀਕੀ ਕ੍ਰਿਕਟ ਟੀਮ ਦੇ ਕਪਤਾਨ ਗ੍ਰੀਮ ਸਮਿੱਥ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਤੋਂ ਪਹਿਲਾਂ ਕਿਹਾ ਹੈ ਕਿ ਉਹਨਾਂ ਦੀ ਟੀਮ ਦਾ ਉਪ ਮਹਾਂਦੀਪ ਵਿਚ ਸ਼ਾਨਦਾਰ ਰਿਕਾਰਡ ਹੈ ਅਤੇ ਉਹਨਾਂ ਨੂੰ ਇਸ ਦੌਰੇ ਦੌਰਾਨ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੈ। Date:2010-02-01 Time:00:03:19
ਮੈਲਬੋਰਨ - ਪਾਕਿਸਤਾਨੀ ਬੱਲੇਬਾਜ ਸਲਮਾਨ ਬੱਟ ਨੇ ਆਸਟ੍ਰੇਲੀਆ ਦੌਰੇ ਦੌਰਾਨ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਆਪਣੇ ਪ੍ਰਸ਼ੰਸਕਾਂ ਤੋਂ ਨਿੱਜੀ ਤੌਰ ਉੱਪਰ ਮੁਆਫੀ ਮੰਗੀ ਹੈ। Date:2010-02-01 Time:00:03:19
'3 ਈਡੀਅਟਸ' ਵਿੱਚ ਵਰਤਮਾਨ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਗਈਆਂ। ਇਸੇ ਸਿੱਖਿਆ ਪ੍ਰਣਾਲੀ ਦੀ ਨਿਰਾਸ਼ਾਜਨਕ ਸਥਿਤੀ ਨੂੰ ਲੈ ਕੇ 'ਪਾਠਸ਼ਾਲਾ' 'ਚ ਵੀ ਕੁਝ ਸਵਾਲ ਉਠਾਏ ਗਏ ਹਨ। ਫਿਲਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਸਾਹਮਣੇ ਉਹਨਾਂ ਸਮੱਸਿਆਵਾਂ ਨੂੰ ਰੱਖੇਗੀ, ਜਿਹਨਾਂ ਦਾ ਸਾਹਮਣਾ ਅੱਜ ਦੇ ਬੱਚੇ ਕਰ ਰਹੇ ਹਨ। ਫਿਲਮ ਵਿੱਚ ਉਹਨਾਂ ਦੇ ਕੁਝ ਹੱਲ ਵੀ ਸੁਝਾਏ ਗਏ ਹਨ। ਸਕੂਲ ਦੀਆਂ ਕਮੀਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਨਾਲ ਹੀ ਅਧਿਆਪਕਾਂ ਦੇ ਪ੍ਰੋਫੈਸ਼ਨਲ ਬਣਨ 'ਤੇ ਵੀ ਰੌਸ਼ਨੀ ਪਾਈ ਗਈ ਹੈ। ਇਸ ਨਾਲ ਸਮਾਜ ਅਤੇ ਬੱਚੇ ਦੇ ਭਵਿੱਖ 'ਤੇ ਕੀ ਅਸਰ ਹੁੰਦਾ ਹੈ, ਇਹ ਦਿਖਾਉਣ ਦੀ ਕੋਸ਼ਿਸ਼ 'ਪਾਠਸ਼ਾਲਾ' ਵਿੱਚ ਕੀਤੀ ਗਈ ਹੈ। ਫਿਲਮ ਵਿੱਚ ਨਾਨਾ ਪਾਟੇਕਰ, ਸ਼ਾਹਿਦ ਕਪੂਰ ਅਤੇ ਆਇ Date:2010-02-01 Time:00:03:19
ਪਟਨਾ : ਘੜੀਆਂ ਦਾ ਨਿਰਮਾਣ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਟਾਈਟਨ ਇੰਡਸਟਰੀਜ਼ ਲਿਮੀਟੇਡ ਨੇ ਵੈਲੇਨਟਾਈਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਗ੍ਰਾਹਕਾਂ ਦੇ ਲਈ "ਐੱਲਓਐੱਲ ਲੋਡੇਡ ਵਿਦ ਲਵ" ਦੇ ਨਾਂਅ ਨਾਲ ਵਿਸ਼ੇਸ਼ ਆਫ਼ਰ ਬਾਜਾਰ ਵਿੱਚ ਉਤਾਰਿਆ ਹੈ। Date:2010-02-01 Time:00:03:19
ਨਿਊਯਾਰਕ : ਏਮੀ ਪੁਰਸਕਾਰ ਵਿਜੇਤਾ ਅਭਿਨੇਤਾ ਰਿਪ ਟਾਰਨ ਨੂੰ ਸਥਾਨਕ ਪੁਲਿਸ ਨੇ ਇੱਕ ਬੈਂਕ ਦੇ ਅੰਦਰੋਂ ਨਸ਼ੇ ਦੀ ਹਾਲਤ ਵਿੱਚ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ।ਪੁਲਿਸ ਸੂਤਰਾਂ ਦੇ ਅਨੁਸਾਰ ਸੈਲਿਸਬਰੀ ਦੇ ਲਿਚਫ਼ੀਲਡ ਬੈਂਕ 'ਚੋਂ ਖ਼ਤਰੇ ਦਾ ਅਲਾਰਮ ਵੱਜਿਆ, ਜਿਸ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੈਂਕ ਦੇ ਅੰਦਰੋਂ ਨਸ਼ੇ ਦੀ ਹਾਲਤ ਵਿੱਚ 78 ਸਾਲਾ ਟਾਰਨ ਨੂੰ ਗ੍ਰਿਫ਼ਤਾਰ ਕੀਤਾ। Date:2010-02-01 Time:00:03:19
ਭੁਪਾਲ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਦੇਸ਼ ਵਿੱਚ ਵੱਧਦੇ ਭ੍ਰਿਸ਼ਟਾਚਾਰ ਉੱਤੇ ਅੱਜ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤਾਂ ਚੋਣਾਂ ਮੀਡੀਆ ਦੇ ਲਈ ਵੀ ਕਮਾਈ ਦਾ ਸਾਧਨ ਬਣ ਗਈਆਂ ਹਨ। Date:2010-02-01 Time:00:03:19
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਵਿੱਚ ਆਪਣੀ ਡਾਕਟਰੀ ਜਾਂਚ ਕਰਵਾਈ, ਜਿਸ ਵਿੱਚ ਸਭ ਕੁੱਝ ਸਾਧਾਰਣ ਪਾਇਆ ਗਿਆ। Date:2010-02-01 Time:00:03:19
ਅਮਰੀਕੀ ਵਿਦੇਸ਼ ਮੰਤਰਾਲੇ ਨੇ ਤਾਈਵਾਨ ਨੂੰ ਹਥਿਆਰਾਂ ਦੀ ਵਿੱਕਰੀ ਨੂੰ ਉੱਚਿਤ ਠਹਿਰਾਇਆ ਹੈ। ਉਧਰ, ਚੀਨ ਦੇ ਵਿਦੇਸ਼ ਉਪ ਮੰਤਰੀ ਹੇ ਯਾਫ਼ੇਈ ਨੇ ਰਾਜਦੂਤ ਨੂੰ ਸਾਫ਼ ਸ਼ਬਦਾਂ ਵਿੱਚ ਦੱਸਿਆ ਕਿ ਹਥਿਆਰਾਂ ਦੇ ਇਸ ਸੌਦੇ ਨਾਲ ਅਮਰੀਕਾ ਚੀਨ ਸਬੰਧਾਂ ਉੱਤੇ ਬਹੁਤ ਬੁਰਾ ਅਸਰ ਪਵੇਗਾ। Date:2010-02-01 Time:00:03:19
ਹੌਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਹਿਊ ਜੈਕਮੈਨ ਨੇ ਮਸ਼ਹੂਰ ਟਾਕ ਸ਼ੋਅ ਓਪ੍ਰਾ ਵਿਨ ਫ੍ਰੀ ਦੇ ਲਈ ਗੀਤ ਨੂੰ ਆਵਾਜ ਦਿੱਤੀ ਹੈ। ਵੈਬਸਾਈਟ 'ਡੇਲੀਮੇਲ ਡੌਟ ਕੋ ਡੌਟ ਯੂਕੇ' ਦੇ ਅਨੁਸਾਰ ਜੈਕਮੈਨ ਨੇ ਓਪ੍ਰਾ ਦੇ 56ਵੇਂ ਜਨਮਦਿਨ ਮੌਕੇ ਉੱਤੇ ਗੀਤ ਨੂੰ ਆਵਾਜ ਦਿੱਤੀ। Date:2010-02-01 Time:00:03:18
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |