Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 8 - 1 - 2010
7 ਜਨਵਰੀ 1979 ਨੂੰ ਨਵੀਂ ਦਿੱਲੀ ਵਿੱਚ ਜਨਮੀ ਬਿਪਾਸ਼ਾ ਬਸੁ ਅੱਜ ਆਪਣੀ ਉਮਰ ਦੇ 31 ਸਾਲ ਪੂਰੇ ਕਰ ਰਹੀ ਹੈ। ਬਿਪਾਸ਼ਾ ਬਚਪਨ ਵਿੱਚ ਡਾਕਟਰ ਬਣਨਾ ਚਾਹੁੰਦੀ ਸੀ, ਪਰ ਮਾਡਲਿੰਗ ਦੇ ਰਾਹੀਂ ਅਭਿਨੈ ਦੀ ਦੁਨੀਆ ਵਿੱਚ ਆ ਗਈ। Date:2010-01-08 Time:00:14:58
ਕੱਲ੍ਹ ਹੀ ਤਾਂ ਖ਼ਬਰਾਂ ਸਨ ਕਿ ਛੇਤੀ ਹੀ ਵਿਆਹ ਹੋਣ ਵਾਲਾ ਹੈ। ਅੱਜ ਮਾਮਲੀ ਹੀ ਉਲਟਾ ਹੋ ਗਿਆ। ਵਿਆਹ ਕਰਨ ਵਾਲਾ ਜੋੜਾ ਇੱਕ ਸੁਰ ਵਿੱਚ ਹੀ ਬੋਲ ਰਿਹਾ ਹੈ ਕਿ ਅਜੇ ਵਿਆਹ ਦੀ ਕੋਈ ਸੰਭਾਵਨਾ ਨਹੀਂ ਹੈ। Date:2010-01-08 Time:00:14:58
ਨਵੀਂ ਦਿੱਲੀ : ਹੌਲੀਵੁੱਡ ਦੇ ਲੀਵਿੰਗ ਲੀਜੈਂਡ ਮੰਨੇ ਜਾਣ ਵਾਲੇ ਫਿਲਮਕਾਰ ਸਟੀਵਨ ਸਪੀਲਬਰਗ ਫਿਲਹਾਲ ਭਾਰਤ ਦੇ ਲਈ ਖਾਸ ਤੌਰ 'ਤੇ ਕੋਈ ਫਿਲਮ ਬਣਾਉਣ ਦਾ ਇਰਾਦਾ ਨਹੀਂ ਰੱਖਦੇ ਹਨ, ਪ੍ਰੰਤੂ ਉਹਨਾਂ ਨੂੰ ਉਮੀਦ ਹੈ ਕਿ ਅਨਿਲ ਅੰਬਾਨੀ ਦੇ ਰਿਲਾਇੰਸ ਸਮੂਹ ਦੇ ਨਾਲ ਉਹਨਾਂ ਦੀ ਸਾਂਝੇਦਾਰੀ ਨਾਲ ਇੱਥੇ ਫਿਲਮਾਂ ਰਿਲੀਜ਼ ਕਰਨ ਵਿੱਚ ਸੌਖ ਹੋਵੇਗੀ। Date:2010-01-08 Time:00:14:56
ਲੰਡਨ : ਮੰਦੀ ਦੇ ਦੌਰਾਨ ਕੰਪਨੀ ਪ੍ਰਬੰਧਨ ਦੇ ਵਿਵਹਾਰ ਨੇ ਬ੍ਰਿਟੇਨ ਵਿੱਚ ਕਰਮਚਾਰੀਆਂ ਨੂੰ ਇਤਨਾ ਨਿਰਾਸ਼ ਕਰ ਦਿੱਤਾ ਹੈ ਕਿ ਹਰ ਤਿੰਨ ਕਰਮਚਾਰੀਆਂ ਵਿੱਚੋਂ ਇੱਕ ਨਵੀਂ ਜਗ੍ਹਾ ਦੀ ਤਲਾਸ਼ ਵਿੱਚ ਹੈ, ਭਾਵ ਹਰ ਤੀਜਾ ਕਰਮਚਾਰੀ ਆਪਣੀ ਪੁਰਾਣੀ ਨੌਕਰੀ ਛੱਡਣਾ ਚਾਹੁੰਦਾ ਹੈ, ਬਸ਼ਰਤੇ ਉਸਨੂੰ ਨਵਾਂ ਮੌਕਾ ਮਿਲੇ। Date:2010-01-08 Time:00:14:56
ਨਵੀਂ ਦਿੱਲੀ- ਮਹਿੰਦਰਾ ਸਮੂਹ ਦੇ ਉੱਪ ਪ੍ਰਧਾਨ ਆਨੰਦ ਮਹਿੰਦਰਾ ਨੇ ਕਿਹਾ ਹੈ ਕਿ ਉਹਨਾਂ ਦੀ ਸੂਚਨਾ ਤਕਨੀਕੀ ਕੰਪਨੀ ਸਤਿਅਮ ਕੰਪਿਊਟਰ ਸਰਵਿਸੇਜ਼ (ਨਵਾਂ ਨਾਮ ਮਹਿੰਦਰਾ ਸਤਿਅਮ) ਨੂੰ ਨਿਯਮਿਤ ਰੂਪ ਨਾਲ ਨਵੇਂ ਗਾਹਕ ਮਿਲ ਰਹੇ ਹਨ। ਮਹਿੰਦਰਾ ਨੇ ਆਟੋ ਐਕਸਪੋ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਅਧਿਗ੍ਰਹਿਣ ਤੋਂ ਬਾਅਦ ਗਾਹਕਾਂ ਦੇ ਕੰਪਨੀ ਛੱਡਣ ਦੀ ਰਫ਼ਤਾਰ ਘੱਟ ਹੋਈ ਹੈ ਅਤੇ ਨਵੇਂ ਗਾਹਕ ਹਾਸਿਲ ਕਰਨ ਦੀ ਦਿਸ਼ਾ ਵਿੱਚ ਅਸੀਂ ਲਗਾਤਾਰ ਉੱਨਤੀ ਕਰ ਰਹੇ ਹਾਂ। ਸਮੂਹ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਇੱਥੇ 10ਵੇਂ ਆਟੋ ਐਕਸਪੋ ਵਿੱਚ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਕਰ ਰਹੀ ਹੈ। Date:2010-01-08 Time:00:14:56
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਅਦਾਲਤ ਵਿਚ ਜ਼ਾਰੀ ਰਾਮ ਜਨਮਭੂਮੀ-ਬਾਬਰੀ ਮਸੀਤ ਵਿਵਾਦ ਨਾਲ ਜੁੜੇ ਮਾਮਲੇ ਦਾ ਫੈਸਲਾ ਜਲਦੀ ਹੋਣਾ ਚਾਹੀਦਾ ਹੈ। Date:2010-01-08 Time:00:14:56
ਲਖਨਊ : ਕੇਂਦਰ ਸਰਕਾਰ ਦੁਆਰਾ ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ (ਡੀਐੱਮਆਈਸੀ) ਦੀ ਘੋਸ਼ਣਾ ਮਗਰੋਂ ਜਪਾਨ ਦੇ ਸਹਿਯੋਗ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਜੇਵਰ ਵਿੱਚ ਹਵਾਈ ਅੱਡਾ ਸਮੇਤ ਤਾਜ ਕੌਮਾਂਤਰੀ ਨਾਗਰਿਕ ਹਵਾਬਾਜੀ ਹੱਬ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ। Date:2010-01-08 Time:00:14:56
ਨਵੀਂ ਦਿੱਲੀ : ਅਮਰੀਕਾ ਦੀ ਮੰਨੀ ਪ੍ਰਮੰਨੀ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ਇੰਡੀਆ ਨੇ ਭਾਰਤ ਵਿੱਚ ਕਾਰੋਬਾਰ ਵਿਸਤਾਰ, ਆਪਣੇ ਗ੍ਰਾਹਕਾਂ ਅਤੇ ਡੀਲਰਾਂ ਨੂੰ ਸਸਤੀਆਂ ਵਿਆਜ ਦਰਾਂ ਉੱਤੇ ਵਿੱਤੀ ਸਹਾਇਤਾ ਉਪਲਬੱਧ ਕਰਵਾਉਣ ਦੇ ਲਈ ਨਿੱਜੀ ਖੇਤਰ ਦੀ ਆਈਸੀਆਈਸੀਆਈ ਬੈਂਕ ਦੇ ਨਾਲ ਕਰਾਰ ਕੀਤਾ ਹੈ। Date:2010-01-08 Time:00:14:56
ਇਰਾਕ : ਇਰਾਕ ਦੇ ਅਣਬਾਰ ਪ੍ਰਾਂਤ ਵਿੱਚ ਰਮਾਦੀ ਸ਼ਹਿਰ ਦੇ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਅੱਜ ਹੋਏ ਤਿੰਨ ਬੰਬ ਧਮਾਕਿਆਂ ਵਿੱਚ ਇੱਕ ਸੈਨਾ ਕਮਾਂਡਰ ਦੇ ਰਿਸ਼ਤੇਦਾਰਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। Date:2010-01-08 Time:00:14:56
ਕੁਵੈਤ ਸਿਟੀ : ਪੱਛਮੀ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਨੇ ਤੇਲ ਉਤਪਾਦਕ ਖਾੜੀ ਦੇਸ਼ਾਂ ਨੂੰ ਚਿਤਾਇਆ ਹੈ ਕਿ ਅੱਤਵਾਦੀ ਸੰਗਠਨ ਅਲਕਾਇਦਾ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਜਹਾਜਾਂ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਹੈ। Date:2010-01-08 Time:00:14:56
ਕੋਲਕਾਤਾ : ਨਿਮੋਨੀਆ ਪੀੜ੍ਹਤ 95 ਸਾਲਾ ਮਾਕਪਾ ਨੇਤਾ ਜੋਤੀ ਬਸੁ ਦੀ ਹਾਲਤ ਵੀਰਵਾਰ ਨੂੰ ਵੀ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਹੋਇਆ ਹੈ।ਉਧਰ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਸੁ ਨੂੰ ਵੇਖਣ ਅੱਜ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਦੇ ਨਾਲ ਗੱਲਬਾਤ ਕਰ ਉਹਨਾਂ ਦੇ ਇਲਾਜ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। Date:2010-01-08 Time:00:14:56
ਮੁੰਬਈ : ਭਾਰਤੀ ਸ਼ੇਅਰ ਬਾਜਾਰਾਂ ਵਿੱਚ ਵੀਰਵਾਰ ਨੂੰ ਕਾਰੋਬਾਰ ਸੁਸਤ ਰਿਹਾ ਅਤੇ ਦਿਨ ਦੇ ਅੰਤ ਵਿੱਚ ਬਾਜਾਰ ਕੁੱਝ ਗਿਰਾਵਟ ਦੇ ਨਾਲ ਬੰਦ ਹੋਇਆ। ਅੱਜ ਸੈਂਸੇਕਸ 85 ਅੰਕਾਂ ਦੀ ਗਿਰਾਵਟ ਦੇ ਨਾਲ 17616 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 19 ਅੰਕ ਡਿੱਗਕੇ 5263 ਦੇ ਪੱਧਰ ਉੱਤੇ ਬੰਦ ਹੋਇਆ। Date:2010-01-08 Time:00:14:56
ਨਵੀਂ ਦਿੱਲੀ : ਆਸਟਰੇਲੀਆ ਵਿੱਚ ਭਾਰਤੀ ਵਿੱਦਿਆਰਥੀਆਂ ਉੱਤੇ ਨਿਰੰਤਰ ਹੋ ਰਹੇ ਹਮਲਿਆਂ ਦੀ ਪਿੱਠਭੂਮੀ ਵਿੱਚ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਨਾ ਨੇ ਅੱਜ ਕਿਹਾ ਕਿ ਭਾਰਤੀ ਵਿੱਦਿਆਰਥੀਆਂ ਦੇ ਫੈਸੀਅਲ ਤੇ ਵਾਲ ਕੱਟਣ ਸਿੱਖਣ ਵਰਗੇ ਕੋਰਸਾਂ ਦੇ ਲਈ ਆਸਟਰੇਲੀਆ ਜਾਣ ਦੀ ਜ਼ਰੂਰਤ ਉਹਨਾਂ ਦੀ ਸਮਝ ਤੋਂ ਪਰੇ ਹੈ। Date:2010-01-08 Time:00:14:56
ਰਾਏਬਰੇਲੀ/ਅਮੇਠੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਪਰਿਸ਼ਦ ਵਿੱਚ ਸਥਾਨਕ ਸੰਸਥਾ ਦੀਆਂ 36 ਸੀਟਾਂ ਉੱਤੇ ਅੱਜ ਹੋ ਰਹੀਆਂ ਚੋਣਾਂ ਵਿੱਚ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਤੇ ਉਹਨਾਂ ਦੇ ਪੁੱਤਰ ਰਾਹੁਲ ਗਾਂਧੀ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ, ਪ੍ਰੰਤੂ ਇਹ ਦੋਵੇਂ ਅੱਜ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਨਹੀਂ ਆਏ। Date:2010-01-08 Time:00:14:56
ਨਵੀਂ ਦਿੱਲੀ : ਭਾਰਤ ਵਿੱਚ ਆਸਟਰੇਲੀਆ ਦੇ ਉੱਚ ਕਮਿਸ਼ਨਰ ਪੀਟਰ ਵਰਗੀਜ਼ ਨੇ ਅੱਜ ਕਾਂਗਰਸ ਦੇ ਬੁਲਾਰੇ ਅਤੇ ਸਾਂਸਦ ਮਨੀਸ਼ ਤਿਵਾੜੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਦੇਸ਼ ਵਿੱਚ ਭਾਰਤੀ ਵਿੱਦਿਆਰਥੀਆਂ ਦੀ ਸੁਰੱਖਿਆ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। Date:2010-01-08 Time:00:14:56
ਰਾਂਚੀ - ਵੱਖ ਵੱਖ ਪਾਰਟੀਆਂ ਦੇ ਗੱਠਜੋੜ ਨਾਲ ਬਣੀ ਸ਼ਿੱਬੂ ਸੋਰੇਨ ਸਰਕਾਰ ਨੂੰ ਕੱਲ੍ਹ ਰਾਤ ਵਿਧਾਨ ਸਭਾ 'ਚ ਭਰੋਸੇ ਦਾ ਵੋਟ ਹਾਸਲ ਹੋ ਗਿਆ। 81 ਮੈਂਬਰੀ ਵਿਧਾਨ ਸਭਾ 'ਚ ਸ਼ਿੱਬੂ ਸੋਰੇਨ ਸਰਕਾਰ ਨੂੰ ਅੱਜ 26 ਮੈਂਬਰਾਂ ਦੇ ਮੁਕਾਬਲੇ 45 ਮੈਂਬਰਾਂ ਦਾ ਬਹੁਮਤ ਮਿਲਿਆ। Date:2010-01-08 Time:00:14:56
ਸੁਪਰਸਟਾਰ ਸਲਮਾਨ ਖਾਨ ਅਭਿਨੇਤਾ ਹੋਣ ਦੇ ਨਾਲ-ਨਾਲ ਚੰਗੇ ਚਿੱਤਰਕਾਰ ਵੀ ਅਤੇ ਚਿੱਤਰ ਬਨਾਉਂਦੇ ਰਹਿੰਦੇ ਹਨ। ਸਲਮਾਨ ਨੂੰ ਚਿੱਤਰਕਾਰੀ ਦਾ ਐਨਾ ਸ਼ੌਕ ਹੈ ਕਿ ਕਈ ਵਾਰ ਉਹ ਆਪਣੇ ਇਸ ਸ਼ੌਕ ਨੂੰ ਸੇਟ ਤੇ ਵੀ ਪੂਰਾ ਕਰਦੇ ਹੋਏ ਵੇਖੇ ਜਾਂਦੇ ਹਨ। Date:2010-01-08 Time:00:14:55
ਫਿਲਮ 'ਮਿੱਟੀ' ਦੀ ਕਹਾਣੀ ਉਹਨਾਂ ਨੌਜਵਾਨਾਂ ਲਈ ਹੈ ਜਿਹਨਾਂ ਲਈ ਜਨਮ ਭੂਮੀ ਉਹਨਾਂ ਦੀ ਮਾਂ ਹੈ ਅਤੇ ਇਸ ਮਾਂ (ਜ਼ਮੀਨ) ਨੂੰ ਬਚਾਉਣ ਲਈ ਉਹ ਆਪਣੀ ਜਾਨ ਦੀ ਕੁਰਬਾਨੀ ਦੇਣੋ ਵੀ ਪਿੱਛੇ ਨਹੀਂ ਹਟਦੇ। ਸ਼ੈਕਸਪੀਅਰ ਦੇ ਨਾਟਕ ਜੂਲੀਅਸ ਸੀਜ਼ਰ ਦੇ ਦੋ ਕਿਰਦਾਰਾਂ ਕੈਸੀਅਸ਼ ਤੋਂ ਪ੍ਰਭਾਵਤ ਗਾਜ਼ੀ ਦਾ ਕਿਰਦਾਰ ਮੀਕਾ ਸਿੰਘ ਅਤੇ ਬਰੂਟਸ ਤੋਂ ਪ੍ਰਭਾਵਤ ਰੱਬੀ ਦਾ ਕਿਰਦਾਰ ਲਖਵਿੰਦਰ ਕੰਦੋਲਾ ਨੇ ਨਿਭਾਇਆ ਹੈ। ਯੂਨੀਵਰਸਿਟੀ ਚੋਂ ਕੱਢੇ ਗਏ ਗਾਜ਼ੀ, ਰੱਬੀ ਅਤੇ ਕੁਝ ਹੋਰ ਵਿਗੜੇ ਮੁੰਡੇ ਸ਼ਰਾਬ ਅਤੇ ਸਿਆਸਤ ਦਾ ਧੰਦਾ ਕਰਦੇ ਹਨ ਅਤੇ ਕਿਸੇ ਹਰਮੇਲ ਸਿੰਘ ਨਾਂਅ ਦੇ ਬੰਦੇ ਲਈ ਹਰ ਜਾਇਜ਼ ਨਾਜਾਇਜ਼ ਕੰਮ ਕਰਦੇ ਹਨ। ਪਿੰਡ ਇੱਕ ਕਿਸਾਨ ਯੂਨੀਅਨ ਆਗੂ ਹੈ ਜੋ ਇਨ੍ਹਾਂ ਮੁੰਡਿਆਂ ਨੂੰ ਜਿੰਦਗੀ ਦਾ ਅਸਲ ਪੱਖ ਦਿਖਾਉਣਾ ਚਾਹੁੰਦਾ ਹੈ। ਪਰ ਇਨ੍ਹਾਂ ਕੋਲ ਉਸ Date:2010-01-08 Time:00:14:55
ਦੀਪਿਕਾ ਪਾਦੁਕੋਣ ਉਹਨਾਂ ਅਭਿਨੇਤਰੀਆਂ ਵਿੱਚ ਹੈ, ਜਿਨ੍ਹਾਂ ਦੇ ਅਭਿਨੈ ਦੀ ਘੱਟ ਅਤੇ ਰੋਮਾਂਸ ਦੀ ਗੱਲਾ ਜਿਆਦਾ ਹੁੰਦੀ ਹੈ। ਪਹਿਲਾ ਰਣਬੀਰ ਅਤੇ ਉਹਨਾਂ ਦੇ ਪਿਆਰ ਦੀ ਲਗਾਤਾਰ ਚਰਚਾ ਹੁੰਦੀ ਰਹੀ। ਹੁਣ ਉਹਨਾਂ ਦੇ ਬ੍ਰੇਕਅਪ ਦੀਆਂ ਗੱਲਾਂ ਵੀ ਕੀਤੀ ਜਾ ਰਹੀ ਹੈ। Date:2010-01-08 Time:00:14:55
ਹਰਦੁਆਰ - ਉੱਤਰਾਖੰਡ ਦੇ ਤੀਰਥ ਅਸਥਾਨ ਹਰਦੁਆਰ ਵਿਚ ਸ਼ੁਰੂ ਹੋ ਰਹੇ ਇਸ ਦਹਾਕੇ ਦੇ ਪਹਿਲੇ ਮਹਾਕੁੰਭ ਲਈ ਬੁਨਿਆਦੀ ਸੁਵਿਧਾਵਾਂ ਨਾਲ-ਨਾਲ ਸੁਰੱਖਿਆ ਦੀਆਂ ਸਾਰਿਆਂ ਤਿਆਰੀਆਂ ਹੋ ਚੁੱਕੀਆਂ ਹਨ।ਮੇਲੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਲਈ ਪਛਾਣ ਪੱਤਰ ਲੋੜੀਂਦਾ ਕਰ ਦਿੱਤਾ ਗਿਆ ਹੈ। Date:2010-01-08 Time:00:14:55
ਰਾਏਪੁਰ - ਮੱਧ ਭਾਰਤ ਵਿਚ ਹਵਾਈ ਸੈਨਾ ਦਾ ਨਵਾਂ ਹਵਾਈ ਠਿਕਾਣਾ ਛੱਤੀਸਗੜ੍ਹ ਵਿਚ ਬਣੇਗਾ।ਸੁਰੱਖਿਆ ਅਤੇ ਹੋਰਨਾ ਕਾਰਣਾਂ ਕਰਕੇ ਰਾਜ ਨੂੰ ਹਵਾਈ ਠਿਕਾਣਾ ਬਨਾਉਣ ਲਈ ਸੱਭ ਤੋਂ ਉਚਿਤ ਮੰਨਿਆ ਗਿਆ ਹੈ। Date:2010-01-08 Time:00:14:55
ਕੇਪਟਾਊਨ - ਦੱਖਣੀ ਅਫ੍ਰੀਕਾ ਨੇ ਇੰਗਲੈਂਡ ਖਿਲਾਫ ਇੱਥੇ ਖੇਡੇ ਜਾ ਰਹੇ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੈਚ ਉੱਪਰ ਆਪਣਾ ਸ਼ਿਕੰਜਾ ਕਸਦਿਆਂ ਲੜ੍ਹੀ ਵਿਚ ਬਰਾਬਰੀ ਹਾਸਲ ਕਰਨ ਲਈ ਆਪਣੇ ਕਦਮ ਮਜ਼ਬੂਤੀ ਨਾਲ ਵਧਾ ਦਿੱਤੇ। Date:2010-01-08 Time:00:14:55
ਬੰਗਲੌਰ - ਰਣਜੀ ਟ੍ਰਾਫੀ ਕ੍ਰਿਕਟ ਟੂਰਨਾਮੈਂਟ ਦਾ ਫਾਇਨਲ ਮੁਕਾਬਲਾ ਕਰਨਾਟਕ ਅਤੇ 39 ਵਾਰ ਦੇ ਚੈਂਪੀਅਨ ਮੁੰਬਈ ਵਿਚਕਾਰ 11 ਤੋਂ 15 ਜਨਵਰੀ ਵਿਚਕਾਰ ਮੈਸੂਰ ਵਿਖੇ ਖੇਡਿਆ ਜਾਵੇਗਾ। Date:2010-01-08 Time:00:14:55
ਸੁਨੀਲ ਸ਼ੇਟੀ ਲਈ ਸਾਲ 2009 ਦੀ ਸ਼ੁਰੂਆਤ ਇੱਕ ਦੁਰਘਟਨਾ ਨਾਲ ਹੋਈ ਸੀ, ਜਿਸ ਦੇ ਕਾਰਨ ਉਹਨਾਂ ਨੂੰ ਤਿੰਨ ਮਹੀਨੇ ਤੱਕ ਬਿਸਤਰ ਤੇ ਅਰਾਮ ਕਰਨਾ ਪਿਆ ਅਤੇ ਸਾਲ ਦੇ ਖਤਮ ਹੁੰਦੇ-ਹੁੰਦੇ ਉਹਨਾਂ ਦਾ ਹੱਥ ਜਲ ਗਿਆ Date:2010-01-08 Time:00:14:55
'ਦ ਮੈਨ' ਮੈਗਜ਼ੀਨ ਦੇ ਜਨਵਰੀ ਅੰਕ ਲਈ ਵਿਦਿਆ ਬਾਲਨ ਨੇ ਫੋਟੋ ਸ਼ੂਟ ਕਰਵਾਏ। ਵਿਦਿਆ ਦੇ ਮੁਤਾਬਕ ਇੱਕ ਅਜਿਹੀ ਮੈਗਜ਼ੀਨ ਦੀ ਕਵਰ ਗਰਲ ਬਣਨਾ, ਜੋ ਪੁਰਸ਼ਾਂ ਲਈ ਕੱਢੀ ਜਾਂਦੀ ਹੈ ਉਹਨਾਂ ਲਈ ਇੱਕ ਅਲੱਗ ਹੀ ਤਰ੍ਹਾਂ ਦਾ ਅਨੁਭਵ ਹੈ। ਨਾਲ ਹੀ ਉਹ ਕਹਿੰਦੀ ਹੈ ਕਿ ਇਸ ਨਾਲ ਉਹਨਾਂ ਨੂੰ ਆਪਣੇ ਪੁਰਸ਼ ਪ੍ਰਸੰਸਕਾਂ ਨਾਲ ਜੁੜਨ ਵਿੱਚ ਮੱਦਦ ਮਿਲੇਗੀ। ਵਿਦਿਆ ਵਿੱਚ ਇੱਕ ਅਲੱਗ ਹੀ ਤਰ੍ਹਾਂ ਦੀ ਖੂਬਸੂਰਤੀ ਹੈ ਅਤੇ ਉਹਨਾਂ ਨੂੰ ਇੱਕ ਅਲੱਗ ਹੀ ਅੰਦਾਜ ਵਿੱਚ ਇਸ ਮੈਗਜ਼ੀਨ ਵਿੱਚ ਪੇਸ਼ ਕੀਤਾ ਗਿਆ ਹੈ। ਕਿਸ ਤਰ੍ਹਾਂ ਉਹਨਾਂ ਦਾ ਫੋਟੋ ਸੈਸ਼ਨ ਹੋਇਆ, ਇਹ ਜਾਨਣ ਲਈ ਵੀਡੀਓ 'ਤੇ ਕਲਿਕ ਕਰੋ। Date:2010-01-08 Time:00:14:55
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |