Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 1 - 2010

ਓਬਾਮਾ ਦਾ ਹਵਾਈ ਸੁਰੱਖਿਆ ਸਖਤ ਕਰਨ ਤੇ ਜ਼ੋਰ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕ੍ਰਿਸਮਸ ਮੌਕੇ ਜਹਾਜ ਨੂੰ ਉਡਾਉਣ ਦੀ ਅੱਤਵਾਦੀ ਕੋਸ਼ਿਸ਼ ਦੇ ਮੱਦੇਨਜ਼ਰ ਬਣੇ ਹਾਲਾਤਾਂ ਵਿਚ ਹਾਵਾਈ ਸੁਰੱਖਿਆ ਪ੍ਰਬੰਧਾਂ ਨੂੰ ਜਲਦੀ ਤੋਂ ਜਲਦੀ ਅਤੇ ਹੋਰ ਸਖਤ ਕਰਨ ਦੀ ਗੱਲ ਕਹੀ ਹੈ।

Date:2010-01-07 Time:00:11:50

ਇਸੇ ਮਹੀਨੇ ਆ ਸਕਦਾ ਹੈ ਐਪਲ ਦਾ ਨਵਾਂ ਕੰਪਿਊਟਰ

ਨਿਊਯਾਰਕ- ਐਪਲ ਆਪਣੇ ਪ੍ਰਸਿੱਧ ਟੈਬਲੇਟ ਪੀਸੀ ਨੂੰ ਇਸ ਮਹੀਨੇ ਪੇਸ਼ ਕਰ ਸਕਦਾ ਹੈ ਅਤੇ ਇਸਦਾ ਨਿਰਯਾਤ ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਾਲ ਸਟ੍ਰੀਟ ਜਰਨਲ ਨੇ ਜਾਣਕਾਰ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਐਪਲ ਨਵਾਂ ਮਲਟੀਮੀਡੀਆ ਟੈਬਲੇਟ ਡਿਵਾਇਸ ਇਸ ਮਹੀਨੇ ਵਿੱਚ ਪੇਸ਼ ਕਰੇਗੀ। ਪਰ ਉਸਦੀ ਇਸੇ ਮਾਰਚ ਤੱਕ ਬਾਹਰ ਵੇਚਣ ਦੀ ਯੋਜਨਾ ਨਹੀਂ ਹੈ।

Date:2010-01-07 Time:00:11:50

ਏਅਰਸੈਲ ਵੇਚੇਗੀ 17000 ਟਾਵਰ

ਨਵੀਂ ਦਿੱਲੀ - ਦੂਰਸੰਚਾਰ ਕੰਪਨੀ ਏਅਰਸੈਲ ਨੇ ਕਿਹਾ ਹੈ ਕਿ ਉਹ ਅਗਲੇ ਛੇ ਹਫ਼ਤੇ ਦੇ ਦੌਰਾਨ ਦੇਸ਼ ਭਰ ਵਿੱਚ ਆਪਣੇ 17000 ਟਾਵਰਾਂ ਦੇ ਖਰੀਦਦਾਰ ਦਾ ਨਾਮ ਤੈਅ ਕਰ ਲਵੇਗੀ। ਏਅਰਸੈਲ ਦੇ ਕੋਲ 38000 ਟਾਵਰ ਹਨ, ਜਿਹਨਾਂ ਚੋਂ 17000 ਟਾਵਰਾਂ ਦਾ ਅਧਿਕਾਰ ਕੰਪਨੀ ਦੇ ਕੋਲ ਹੈ। ਏਅਰਸੈਲ ਦੇ ਮੁੱਖ ਪਰਿਚਾਲਨ ਅਧਿਕਾਰੀ (ਸੀਓਓ) ਗੁਰਦੀਪ ਸਿੰਘ ਨੇ ਕਿਹਾ ਕਿ ਅਸੀਂ ਅਜੇ ਸੌਦੇ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ। ਅਸੀਂ ਤਿੰਨ ਕੰਪਨੀਆਂ ਨਾਲ ਗੱਲਬਾਤ ਦੇ ਅੰਤਿਮ ਚਰਣ ਵਿੱਚ ਹਾਂ। ਅਗਲੇ ਚਾਰ ਤੋਂ ਛੇ ਮਹੀਨੇ ਵਿੱਚ ਖਰੀਦਦਾਰ ਦਾ ਨਾਂਅ ਤੈਅ ਹੋ ਜਾਵੇਗਾ। ਹਾਲਾਂਕਿ, ਸਿੰਘ ਨੇ ਇਹਨਾਂ ਤਿਨਾਂ ਦੇ ਸੌਦੇ ਦੇ ਮੁੱਲ ਬਾਰੇ ਕੁਝ ਨਹੀਂ ਦੱਸਿਆ।

Date:2010-01-07 Time:00:11:49

ਨੈਨੋ ਵਰ੍ਹੇ ਦੀ ਕਾਰ ਘੋਸ਼ਿਤ

ਨਵੀਂ ਦਿੱਲੀ : ਟਾਟਾ ਮੋਟਰਜ਼ ਦੀ ਛੋਟੀ ਕਾਰ ਨੈਨੋ ਨੂੰ ਕਾਰ ਆਫ਼ ਦੀ ਈਅਰ ਅਤੇ ਕਮਪੈਕਟ ਕਾਰ ਆਫ਼ ਦੀ ਈਅਰ ਘੋਸ਼ਿਤ ਕੀਤਾ ਗਿਆ ਹੈ।ਸੀਐੱਨਬੀਸੀ ਟੀਵੀ 18 ਅਤੇ ਓਵਰਡ੍ਰਾਈਵ ਪੱਤ੍ਰਿਕਾ ਦੇ ਐਵਾਰਡ 2010 ਨੇ ਕੱਲ੍ਹ ਨੈਨੋ ਨੂੰ ਇਹਨਾਂ ਦੋ ਸ਼੍ਰੇਣੀਆਂ ਵਿੱਚ ਵਰ੍ਹੇ ਦੀ ਕਾਰ ਘੋਸ਼ਿਤ ਕੀਤਾ ਹੈ।

Date:2010-01-07 Time:00:11:49

ਜੇਐੱਲਆਰ ਦਾ ਅਧਿਗ੍ਰਹਿਣ ਭਵਿੱਖ ਲਈ

ਨਵੀਂ ਦਿੱਲੀ : ਟਾਟਾ ਸਮੂਹ ਦੇ ਪ੍ਰਮੁੱਖ ਰਤਨ ਟਾਟਾ ਨੇ ਕਿਹਾ ਕਿ ਜਗੂਆਰ ਅਤੇ ਲੈਂਡ ਰੋਵਰ (ਜੇਐੱਲਆਰ) ਦਾ ਅਧਿਗ੍ਰਹਿਣ ਕੰਪਨੀ ਦੀ ਦੀਰਘਕਾਲਿਕ ਨੀਤੀ ਦਾ ਹਿੱਸਾ ਹੈ।ਸ਼੍ਰੀ ਟਾਟਾ ਨੇ ਦਿੱਲੀ ਐਕਸਪੋ 2010 ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਬ੍ਰਿਟਿਸ਼ ਬਰਾਂਡਾਂ ਦਾ ਅਧਿਗ੍ਰਹਿਣ ਕੰਪਨੀ ਦੇ ਵਿਆਪਕ ਟੀਚਿਆਂ ਦੇ ਤਹਿਤ ਕੀਤਾ ਗਿਆ ਹੈ ਅਤੇ ਇਹ ਭਵਿੱਖ ਵਿੱਚ ਲਾਭਦਾਇਕ ਸਿੱਧ ਹੋਵੇਗਾ।

Date:2010-01-07 Time:00:11:49

ਰੇਵਾ ਪੇਸ਼ ਕਰੇਗੀ ਦੋ ਨਵੇਂ ਮਾਡਲ

ਨਵੀਂ ਦਿੱਲੀ : ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਰੇਵਾ ਨੇ ਇਸ ਵਰ੍ਹੇ ਦੋ ਨਵੇਂ ਮਾਡਲ ਐੱਨਐਕਸਆਰ ਅਤੇ ਐੱਚਐਕਸਆਰ ਬਾਜਾਰ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ।ਕੰਪਨੀ ਦੇ ਉਪ ਪ੍ਰਮੁੱਖ ਚੇਤਨ ਨੈਨੀ ਨੇ ਇੱਥੇ ਦਿੱਲੀ ਆਟੋ ਐਕਸਪੋ 2010 ਵਿੱਚ ਦੱਸਿਆ ਕਿ ਰੇਵਾ ਦੇ ਬੈਂਗਲੂਰ ਪਲਾਂਟ ਦੀ ਉਤਪਾਦਨ ਸਮਰੱਥਾ 30 ਹਜਾਰ ਵਾਹਨ ਤੱਕ ਕੀਤੀ ਜਾਵੇਗੀ।

Date:2010-01-07 Time:00:11:49

ਵਾਲਵੋ ਨੇ ਸੀਐੱਨਜੀ ਬੱਸ ਉਤਾਰੀ

ਨਵੀਂ ਦਿੱਲੀ : ਵਾਲਵੋ ਬਸੇਸ ਇੰਡੀਆ ਨੇ ਕੱਲ੍ਹ ਭਾਰਤੀ ਬਾਜਾਰ ਸੀਐੱਨਜੀ ਵਾਲਵੋ ਬੱਸ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਵਿੱਚ ਬਣਾਈਆਂ ਜਾਣ ਵਾਲੀਆਂ ਬੱਸਾਂ 25 ਤੋਂ 30 ਪ੍ਰਤੀਸ਼ਤ ਨਿਰਯਾਤ ਕੀਤੀਆਂ ਜਾਣਗੀਆਂ।

Date:2010-01-07 Time:00:11:49

ਬੀਐੱਮਡਬਲਿਊ ਨੇ ਪੇਸ਼ ਕੀਤੀਆਂ ਤਿੰਨ ਕਾਰਾਂ

ਨਵੀਂ ਦਿੱਲੀ : ਲਗਜਰੀ ਅਤੇ ਮਹਿੰਗੀ ਕਾਰ ਬਣਾਉਣ ਵਾਲੀ ਜਰਮਨੀ ਦੀ ਪ੍ਰਸਿੱਧ ਕੰਪਨੀ ਬੀਐੱਮਡਬਲਿਊ ਨੇ ਦਸਵੇਂ ਆਟੋ ਐਕਸਪੋ ਵਿੱਚ ਆਪਣੀ ਨਵੀਂ ਕਾਰ ਬੀਐੱਮਡਬਲਿਊ ਐਕਸ ਵਨ, ਬੀਐੱਮਡਬਲਿਊ ਗ੍ਰਾਨ ਟੁਰੀਸਮੋ ਅਤੇ ਬੀਐੱਮਡਬਲਿਊ ਦੀ ਗ੍ਰਾਨ ਟੁਰਿਸਮੋ ਦਾ ਵਿਸ਼ੇਸ਼ ਮਾਡਲ ਪੇਸ਼ ਕਰਨ ਦੀ ਘੋਸ਼ਣਾ ਕੀਤੀ।

Date:2010-01-07 Time:00:11:49

ਜੀਐੱਮ ਦੀ ਅਵੀਵੋ ਤੇ ਈ ਸਪਾਰਕ ਪੇਸ਼

ਨਵੀਂ ਦਿੱਲੀ : ਜਨਰਲ ਮੋਟਰਜ਼ ਇੰਡੀਆ ਨੇ ਭਾਰਤ ਵਿੱਚ ਸੇਡਾਨ ਵਰਗ ਦੀ ਸ਼ੇਵਰਲੇ ਅਵੀਵੋ ਦਾ ਸੀਐੱਨਜੀ ਮਾਡਲ ਅਤੇ ਛੋਟੀ ਕਾਰ ਸਪਾਰਕ ਦਾ ਈ ਸਪਾਰਕ ਮਾਡਲ ਪੇਸ਼ ਕੀਤਾ।

Date:2010-01-07 Time:00:11:49

ਹੋਂਡਾ ਨੇ ਪੇਸ਼ ਕੀਤੇ ਛੇ ਨਵੇਂ ਮਾਡਲ

ਨਵੀਂ ਦਿੱਲੀ : ਦੋ ਟਾਇਰਾ ਵਾਹਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਂਡਾ ਮੋਟਰਜ਼ ਨੇ ਭਾਰਤੀ ਬਾਜਾਰ ਵਿੱਚ ਆਪਣੀ ਮਜ਼ਬੂਤੀ ਨੂੰ ਹੋਰ ਵਧਾਉਂਦਿਆਂ ਆਪਣੇ ਛੇ ਨਵੇਂ ਮਾਡਲ ਪੇਸ਼ ਕੀਤੇ।

Date:2010-01-07 Time:00:11:49

ਮਹਿੰਦਰਾ ਨੇ ਲਾਂਚ ਕੀਤਾ ਛੋਟਾ ਟੱਰਕ

ਨਵੀਂ ਦਿੱਲੀ : ਕਾਰੋਬਾਰੀ ਵਾਹਨ ਬਣਾਉਣ ਵਾਲੀ ਮੋਹਰੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣਾ ਛੋਟਾ ਨਵਾਂ ਟੱਰਕ ਮੈਕਸਿਮੋ ਭਾਰਤੀ ਬਾਜਾਰ ਦੇ ਲਈ ਪੇਸ਼ ਕੀਤਾ ਹੈ।ਨਵੀਂ ਦਿੱਲੀ ਦੇ ਆਟੋ ਐਕਸਪੋ ਵਿੱਚ ਪਹਿਲੀ ਵਾਰ ਇਸ ਟੱਰਕ ਨੂੰ ਪ੍ਰਦਰਸ਼ਿਤ ਕੀਤਾ ਗਿਆ।

Date:2010-01-07 Time:00:11:49

ਗੂਗਲ ਨੇ ਕੀਤਾ ਮੋਬਾਇਲ ਫੋਨ ਪੇਸ਼

ਸੈਨ ਫ੍ਰਾਂਸਿਸਕੋ- ਪ੍ਰਮੁੱਖ ਸਰਚ ਇੰਜਣ ਗੂਗਲ ਹੁਣ ਮੋਬਾਇਲ ਖੇਤਰ ਦੀਆਂ ਕੰਪਨੀਆਂ ਨਾਲ ਮੁਕਾਬਲੇ ਦੀ ਤਿਆਰੀ ਵਿੱਚ ਹੈ। ਗੂਗਲ ਨੇ ਮੰਗਲਵਾਰ ਨੂੰ ਆਪਣਾ ਪਹਿਲਾ ਮੋਬਾਇਲ ਫੋਨ ਪੇਸ਼ ਕੀਤਾ। ਖ਼ਬਰ ਏਜੰਸੀ ਦੇ ਮੁਤਾਬਕ ਮੋਬਾਇਲ ਫੋਨ ਦੇ ਬਜ਼ਾਰ ਵਿੱਚ ਗੂਗਲ ਦੇ ਉੱਤਰਨ ਨਾਲ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ 'ਤੇ ਦਬਾਅ ਵਧ ਸਕਦਾ ਹੈ। ਗੂਗਲ ਨੇ ਫੋਨ ਲਈ ਪਹਿਲਾਂ ਹੀ ਐਂਡ੍ਰਾਇਡ ਸਿਸਟਮ ਲਾਂਚ ਕੀਤਾ ਸੀ।

Date:2010-01-07 Time:00:11:49

ਸਪਾਟ ਬੰਦ ਹੋਇਆ ਸ਼ੇਅਰ ਬਾਜਾਰ

ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜਾਰਾਂ ਵਿੱਚ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ, ਪ੍ਰੰਤੂ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਬਾਜਾਰ ਵਿੱਚ ਹਲਕੀ ਮੁਨਾਫ਼ਾ ਵਸੂਲੀ ਰਹੀ। ਦਿਨ ਦੇ ਅੰਤ ਵਿੱਚ ਬਾਜਾਰ ਵਿੱਚ ਫਿਰ ਖਰੀਦਾਰੀ ਦਾ ਮਾਹੌਲ ਬਣਿਆ ਅਤੇ ਬਾਜਾਰ ਸਪਾਟ ਬੰਦ ਹੋਇਆ।

Date:2010-01-07 Time:00:11:49

ਵੈਂਕਟੇਸ਼ਵਰ ਮੰਦਰ ਦੇ ਗਹਿਣੇ ਸੁਰੱਖਿਅਤ : ਵਾਧਵਾ

ਤਿਰੂਪਤੀ : ਸਰਬਉੱਚ ਅਦਾਲਤ ਦੇ ਸਾਬਕਾ ਜੱਜ ਡੀਪੀ ਵਾਧਵਾ ਨੇ ਅੱਜ ਕਿਹਾ ਕਿ ਆਂਧਰਾ ਪ੍ਰਦੇਸ਼ ਸਥਿਤ ਤਿਰੂਮਾਲਾ ਦੇ ਵਿਸ਼ਵ ਪ੍ਰਸਿੱਧ ਸ਼੍ਰੀ ਵੈਂਕਟੇਸ਼ਵਰ ਮੰਦਰ ਵਿੱਚ ਚੜ੍ਹਾਏ ਗਏ ਸਾਰੇ ਬਹੁਮੁੱਲੇ ਗਹਿਣੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

Date:2010-01-07 Time:00:11:49

ਬੰਗਲਾਦੇਸ਼ੀਆਂ ਦਾ ਦਲ ਅਜਮੇਰ ਆਵੇਗਾ

ਅਜਮੇਰ : ਬੰਗਲਾਦੇਸ਼ ਦੇ ਅਧਿਕਾਰੀਆਂ ਦਾ ਇੱਕ ਦਲ ਵਿਸ਼ਵ ਪ੍ਰਸਿੱਧ ਖਵਾਜਾ ਸਾਹਿਬ ਦੀ ਦਰਗਾਹ ਵਿੱਚ ਜਿਆਰਤ ਕਰਨ ਦੇ ਲਈ ਵੀਰਵਾਰ ਨੂੰ ਅਜਮੇਰ ਆਵੇਗਾ।ਭਰੋਸੇਯੋਗ ਸੂਤਰਾਂ ਦੇ ਅਨੁਸਾਰ ਅੱਠ ਅਧਿਕਾਰੀਆਂ ਦਾ ਇਹ ਦਲ ਸਵੇਰੇ ਅਜਮੇਰ ਪੁੱਜੇਗਾ। ਇਸ ਵਿਚਕਾਰ ਜੰਮੂ ਕਸ਼ਮੀਰ ਦੀ ਸਮਾਜ ਕਲਿਆਣ ਮੰਤਰੀ ਸਕੀਨਾ ਵੀ ਜਿਆਰਤ ਦੇ ਲਈ ਕੱਲ੍ਹ ਸ਼ਾਮ ਛੇ ਵੱਜੇ ਅਜਮੇਰ ਪਹੁੰਚੇਗੀ।

Date:2010-01-07 Time:00:11:49

ਡੇਟ੍ਰਾਇਟ ਹਾਦਸਾ ਸੂਹੀਆ ਤੰਤਰ ਦੀ ਨਾਕਾਮੀ : ਓਬਾਮਾ

ਵਾਸ਼ਿੰਗਟਨ - ਡੇਟ੍ਰਾਇਟ ਹਾਦਸੇ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੇ ਸੂਹੀਆ ਤੰਤਰ ਨੂੰ ਜੁੰਮੇਵਾਰ ਕਰਾਰ ਦਿੱਤਾ ਹੈ।ਅਮਰੀਕੀ ਰਾਸ਼ਟਰਪਤੀ ਨੇ ਵ੍ਹਾਇਟ ਹਾਊਸ ਵਿਚ ਕਿਹਾ ਕਿ ਡੇਟ੍ਰਾਇਟ ਦੀ ਘਟਨਾ ਸਾਡੇ ਸੂਹੀਆ ਤੰਤਰ ਦੀ ਨਾਕਾਮੀ ਨੂੰ ਜ਼ਾਹਰ ਕਰਦਾ ਹੈ ਅਤੇ ਸਾਨੂੰ ਇਸ ਵਿਚ ਹੋਰ ਸੁਧਾਰ ਕਰਨ ਦੀ ਲੋੜ ਹੈ।

Date:2010-01-07 Time:00:11:49

3 ਈਡੀਅਟਸ ਨੇ ਬਣਾਏ ਆਮਦਨ ਦੇ ਨਵੇਂ ਰਿਕਾਰਡ

ਬਾਲੀਵੁੱਡ ਦੇ ਨਜ਼ਰੀਏ ਨਾਲ ਇੱਕ ਵਾਕ ਵਿੱਚ ਸਾਲ 2009 ਬਾਰੇ ਕਿਹਾ ਜਾਵੇ ਤਾਂ 'ਇਹ ਅਜਿਹਾ ਖਰਾਬ ਸਾਲ ਰਿਹਾ, ਜਿਸਦਾ ਅੰਤ ਵਧੀਆ ਹੋਇਆ।' ਇਹ ਸੰਭਵ ਹੋਇਆ '3 ਈਡੀਅਟਸ' ਦੇ ਕਾਰਨ। ਇਸ ਫਿਲਮ ਨੇ ਬਾਕਸ ਆਫਿਸ 'ਤੇ ਇਤਿਹਾਸਕ ਕਾਮਯਾਬੀ ਦਰਜ ਕੀਤੀ ਹੈ। ਫਿਲਮ ਦੇ ਕਲੈਕਸ਼ਨ ਵਿੱਚ ਦਸ ਦਿਨਾਂ ਬਾਅਦ ਵੀ ਗਿਰਾਵਟ ਨਹੀਂ ਆਈ ਹੈ ਅਤੇ ਭੀੜ ਅਜੇ ਵੀ ਸਿਨੇਮਾਘਰਾਂ ਦੇ ਬਾਹਰ ਨਜ਼ਰ ਆ ਰਹੀ ਹੈ। ਪੂਰਬ ਤੋਂ ਲੈ ਕੇ ਪੱਛਮ ਤੱਕ, ਉੱਤਰ ਤੋਂ ਲੈ ਕੇ ਦੱਖਣ ਤੱਕ, ਪਿੰਡ ਤੋਂ ਲੈ ਕੇ ਸ਼ਹਿਰ ਤੱਕ ਅਤੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਹਰ ਥਾਂ ਫਿਲਮ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ। ਹਿੰਦੀ ਫਿਲਮ ਇਤਿਹਾਸ ਦੀਆਂ ਸਭ ਤੋਂ ਸਫ਼ਲ ਫਿਲਮਾਂ ਵਿੱਚ ਇਸਦਾ ਨਾਮ ਦਰਜ ਹੋ ਗਿਆ ਹੈ। ਆਮਿਰ ਖਾਨ ਦੇ ਕਰੀਅਰ ਦੀ ਇਹ ਸਭ ਤੋਂ ਵੱਡੀ ਹਿੱਟ ਫਿਲਮ ਸਾਬਿਤ ਹੋਈ ਹੈ। ਰਾਜਕੁਮਾਰ ਹਿਰਾਨੀ ਦੀ 'ਲਗ

Date:2010-01-07 Time:00:11:48

ਸ਼ਾਹਿਦ, ਜੇਨੇਲੀਆ ਕਾਰ 'ਚ ਗੁਜਾਰਨਗੇ ਰਾਤ

ਫਿਲਮਾਂ ਦੇ ਪ੍ਰਚਾਰ ਦੇ ਵੱਖ-ਵੱਖ ਤਰੀਕਿਆਂ ਵਿੱਚ ਇਹ ਸਭ ਤੋਂ ਨਵਾਂ ਤਰੀਕਾ ਹੋਵੇਗਾ। ਆਪਣੀ ਫਿਲਮ 'ਚਾਂਸ ਪੇਡਾਂਸ' ਦੇ ਪ੍ਰਚਾਰ ਲਈ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅਤੇ ਜੇਨੇਲੀਆ ਡਿਸੂਜਾ ਅੱਜ ਬੁੱਧਵਾਰ ਨੂੰ ਇੱਕ ਕਾਰ ਵਿੱਚ ਇਕੱਠੇ ਰਾਤ ਗੁਜਾਰਨਗੇ। ਫਿਲਮ ਯੁਨਿਟ ਦੇ ਇੱਕ ਸੂਤਰ ਨੇ ਦੱਸਿਆ ਕਿ ਸ਼ਾਹਿਦ ਅਤੇ ਜੇਨੇਲੀਆ ਬੁੱਧਵਾਰ ਨੂੰ ਕਮਾਲਿਸਤਾਨ ਸਟੂਡੀਓ ਵਿੱਚ ਇੱਕ ਛੋਟੀ ਜਿਹੀ ਕਾਰ ਵਿੱਚ ਪੂਰੀ ਰਾਤ ਗੁਜਾਰਨਗੇ ਅਤੇ ਉੱਥੇ ਕਾਰ ਦੇ ਆਸਪਾਸ ਲੋਕਾਂ ਦੇ ਬੈਠਣ ਦੀ ਥਾਂ ਵੀ ਹੋਵੇਗੀ। ਸ਼ਾਹਿਦ ਨੇ ਫਿਲਮ ਵਿੱਚ ਇੱਕ ਅਜਿਹੇ ਸੰਘਰਸ਼ਸ਼ੀਲ ਨੌਜਵਾਨ ਦੀ ਭੂਮਿਕਾ ਕੀਤੀ ਹੈ, ਜੋ ਫਿਲਮਾਂ ਵਿੱਚ ਕਰੀਅਰ ਬਣਾਉਣ ਲਈ ਮੁੰਬਈ ਆਉਂਦਾ ਹੈ। ਸੂਤਰ ਨੇ ਦੱਸਿਆ ਕਿ ਫਿਲਮ ਦੇ ਇਸ ਤਰ੍ਹਾਂ ਦੇ ਪ੍ਰਚਾਰ ਦੀ ਯੋਜਨਾ ਇਸ ਲਈ ਬਣਾਈ ਗਈ, ਕਿਉਂਕਿ ਇੱ

Date:2010-01-07 Time:00:11:48

'ਕਾਈਟਸ' ਨੂੰ ਲੈ ਕੇ ਬੇਚੈਨ ਰਿਤਿਕ

ਰਾਕੇਸ਼ ਰੌਸ਼ਨ ਦੇ ਸਹਿਜ਼ਾਦੇ ਰਿਤਿਕ ਰੌਸ਼ਨ ਦਾ ਨਾਦਾਨ ਦਿਲ ਅੱਜਕਲ੍ਹ ਗੁੰਮ-ਸੁੰਮ ਰਹਿੰਦਾ ਹੈ। ਨਵਾਂ ਬੰਗਲਾ ਤਾਂ ਰਿਤਿਕ ਨੇ ਖਾਸਾ ਵਧੀਆ ਬਣਾ ਲਿਆ ਹੈ ਫਿਰ ਵੀ ਆਪਣੇ-ਆਪ 'ਚ ਗੁਆਚਿਆ ਤੇ ਦੀਨ ਦੁਨੀਆ ਤੋਂ ਬੇਖਰ ਰਿਤਿਕ ਸ਼ਾਮ ਵੇਲੇ ਜੁਹੂ ਬੀਚ 'ਤੇ ਇਕੱਲਾ ਘੁੰਮਦਾ ਨਜ਼ਰ ਆਏਗਾ। ਲਗਦਾ ਹੈ ਕਿ ਨਵੀਂ ਫ਼ਿਲਮ 'ਕਾਈਟਸ' ਨੂੰ ਲੈ ਕੇ ਉਸ ਦੀ ਇਹ ਮਨੋਦਸ਼ਾ ਹੈ ਹਾਲਾਂ ਕਿ ਇਕ ਸੌ ਵੀਹ ਕਰੋੜ ਦੇ ਅਧਿਕਾਰ ਇਸ ਫ਼ਿਲਮ ਦੇ ਵਿਕ ਚੁੱਕੇ ਹਨ ਪਰ ਅੰਤਰਰਾਸ਼ਟਰੀ ਪੱਧਰ 'ਤੇ ਚੰਗੀ ਰਕਮ ਨਾ ਮਿਲਣ ਤੇ ਰਿਤਿਕ ਰੌਸ਼ਨ ਦੀ ਉਦਾਸੀ ਵਧਦੀ ਜਾ ਰਹੀ ਹੈ।

Date:2010-01-07 Time:00:11:48

ਏਅਰ ਹੋਸਟੈਸ ਨਾਲ ਉੱਡਦੇ ਜਹਾਜ 'ਚ ਛੇੜਖਾਨੀ

ਮੁੰਬਈ - ਗੋਵਾ ਦੇ ਮਸ਼ਹੂਰ ਫੁੱਟਬਾਲ ਕਲੱਬ ਚਰਚਿਲ ਬ੍ਰਦਰਸ ਦੀ ਪੂਰੀ ਟੀਮ ਨੂੰ ਉਸ ਵੇਲ੍ਹੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਏਅਰ ਹੋਸਟੈਸ ਨਾਲ ਛੇੜਖਾਨੀ ਦੇ ਆਰੋਪ ਵਿਚ ਟੀਮ ਦੇ ਤਿੰਨ ਖਿਡਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

Date:2010-01-07 Time:00:11:48

ਸਪਾ ਨੇਤਾ ਅਮਰ ਸਿੰਘ ਦਾ ਪਾਰਟੀ ਅਹੁਦਿਆਂ ਤੋਂ ਅਸਤੀਫਾ

ਨਵੀਂ ਦਿੱਲੀ - ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਮਰ ਸਿੰਘ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।ਪਾਰਟੀ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਸਿੰਘ ਨੇ ਦੁਬਈ ਤੋਂ ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੂੰ ਫੈਕਸ ਰਾਹੀਂ ਸੁਨੇਹਾ ਭੇਜ ਕੇ ਪਾਰਟੀ ਸੰਸਦੀ ਬੋਰਡ ਅਤੇ ਮਹਾਂਸਕਤੱਰ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।

Date:2010-01-07 Time:00:11:48

ਪਾਕਿ ਨੇ ਜਿੱਤ ਨੂੰ ਹਾਰ 'ਚ ਬਦਲਿਆ

ਸਿਡਨੀ - ਇਸ ਨੂੰ ਆਸਟ੍ਰੇਲਿਆਈ ਸਪਿੰਨਰ ਨਾਥਨ ਹੈਰਿਟਜ਼ ਦੀ ਕਰਿਸ਼ਮਾਈ ਗੇਂਦਬਾਜ਼ੀ ਕਿਹਾ ਜਾਵੇ ਜਾਂ ਪਾਕਿਸਤਾਨੀ ਬੱਲੇਬਾਜਾਂ ਦੀ ਖਰਾਬ ਬੱਲੇਬਾਜੀ ਅਤੇ ਜਾਂ ਫਿਰ ਪਾਕਿਸਤਾਨ ਦੇ ਮੰਦੇ ਭਾਗ।ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਅੱਜ ਜਿੱਤ ਲਈ ਸਿਰਫ 17 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਨਿੱਤਰੀ ਮਿਹਮਾਨ ਟੀਮ ਹੈਰਿਟਜ਼ ਦੀ ਫਿਰਕੀ ਵਿਚ ਅਜਿਹੀ ਫਸੀ ਕਿ ਉਹ ਸਿਰਫ 139 ਦੌੜਾਂ ਹੀ ਬਣਾ ਸਕੀ ਅਤੇ ਆਸਟ੍ਰੇਲਿਆ ਹੱਥੀਂ ਜਿੱਤਿਆ ਹੋਇਆ ਮੈਚ ਹਾਰ ਗਈ।

Date:2010-01-07 Time:00:11:48

ਬੰਗਲਾਦੇਸ਼ ਤੋਂ ਜਿੱਤਣਾ ਟੀਮ ਇੰਡੀਆ ਲਈ ਜ਼ਰੂਰੀ

ਮੀਰਪੁਰ - ਨਵੇਂ ਸਾਲ ਦੀ ਸ਼ੁਰੂਆਤ ਹਾਰ ਨਾਲ ਕਰਨ ਮਗਰੋਂ ਟੀਮ ਇੰਡੀਆ ਲਈ ਭਲਕੇ ਬੰਗਲਾਦੇਸ਼ ਖਿਲਾਫ ਹੋਣ ਵਾਲਾ ਤਿਕੋਣੀ ਇੱਕ ਰੋਜ਼ਾ ਕ੍ਰਿਕਟ ਲੜ੍ਹੀ ਦਾ ਤੀਜਾ ਮੈਚ ਬਹੁਤ ਮਹਤੱਵ ਪੂਰਨ ਹੋ ਗਿਆ ਹੈ ਅਤੇ ਆਪਣੇ ਮਾਣ ਸਨਮਾਣ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਹਰ ਹਾਲ ਵਿਚ ਇਹ ਮੈਚ ਜਿੱਤਣਾ ਪਵੇਗਾ।

Date:2010-01-07 Time:00:11:48

ਮੰਨ ਗਏ ਲਾਰਾ ਨੂੰ

ਮੰਨੋ ਜਾਂ ਨਾ ਮੰਨੋ ਪਰ ਜਿਥੇ ਦੀਨੋ ਮੋਰੀਆ ਲਾਰਾ ਦੱਤਾ ਦੇ ਲਾਰਿਆਂ ਤੇ ਨਖਰਿਆਂ ਨੂੰ ਮੰਨਦਾ ਹੈ, ਉਥੇ ਜਾਣਿਆ-ਪਛਾਣਿਆ ਖਿਡਾਰੀ ਮਹੇਸ਼ ਭੂਪਤੀ ਵੀ ਲਾਰਾ ਦੇ ਨਖਰਿਆਂ ਦੀ ਦਾਸਤਾਨ ਨਾਲ ਦੋ-ਚਾਰ ਹੋ ਚੁੱਕਾ ਹੈ। 'ਮਹਿਬੂਬ' ਸਟੂਡੀਓ, ਬਾਂਦਰਾ ਮੁੰਬਈ ਵਿਖੇ ਸ਼ੂਟਿੰਗ ਕਰ ਰਹੀ ਲਾਰਾ ਨੂੰ ਮਿਲਣ ਦਾ ਸੁਨੇਹਾ ਮਹੇਸ਼ ਭੂਪਤੀ ਨੇ ਭਿਜਵਾਇਆ ਤਾਂ ਲਾਰਾ ਨੇ ਉਸ ਨੂੰ ਸੈਟ 'ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਬਾਹਰ ਇੰਤਜ਼ਾਰ ਕਰਨ ਲਈ ਕਿਹਾ। ਇਸ ਕਾਰਨ ਬਾਹਰ ਦਰੱਖਤ ਦੇ ਹੇਠਾਂ ਬੈਠ ਕੇ ਸ਼ੂਟਿੰਗ ਖਤਮ ਹੋਣ ਦਾ ਮਹੇਸ਼ ਨੇ ਇੰਤਜ਼ਾਰ ਕੀਤਾ। ਲਾਰਾ ਨੇ ਹੁਕਮ ਜੁ ਦਿੱਤਾ ਸੀ ਇਸ ਲਈ ਮਹੇਸ਼ ਭੂਪਤੀ ਕੋਲ ਹੋਰ ਚਾਰਾ ਵੀ ਕੀ ਸੀ।

Date:2010-01-07 Time:00:11:48

ਪਿਆਰ ਇੰਪਾਸੀਬਲ ਫੀਲ ਗੁਡ ਮੂਵੀ ਹੈ : ਪ੍ਰਿਅੰਕਾ ਚੋਪੜਾ

ਉਦੈ ਅਤੇ ਮੈਂ ਮਿਲ ਕੇ ਬਹੁਤ ਮਸਤੀ ਕੀਤੀ। ਉਸਨੇ ਮੈਨੂੰ ਵਿਗਾੜਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਸੈਟ ਤੇ ਉਹਨਾਂ ਨੇ ਹਮੇਸ਼ਾ ਬਿਹਤਰੀਨ ਭੋਜਨ ਮੰਗਵਾਇਆ। ਵਧੀਆ ਖਾਣਾ ਮੇਰੀ ਕਮਜ਼ੋਰੀ ਹੈ, ਇਸ ਲਈ ਮੈਂ ਲੋੜ ਤੋਂ ਜਿਆਦਾ ਖਾਧਾ ਅਤੇ ਥੋੜੀ ਮੋਟੀ ਹੋ ਗਈ। ਕਈ ਵਾਰ ਅਸੀਂ ਪੂਰੀ ਰਾਤ ਜਾਗਦੇ ਸੀ। ਪੈਕਅਪ ਤੋਂ ਬਾਅਦ ਜੁਗਲ, ਉਦੈ, ਅਹਿਮਦ ਅਤੇ ਮੈਂ 24 ਘੰਟੇ ਖੁੱਲ੍ਹੇ ਰਹਿਣ ਵਾਲੇ ਕੌਫ਼ੀ ਸ਼ਾਪ ਵਿੱਚ ਜਾਂਦੇ ਸੀ ਅਤੇ ਸਵੇਰੇ 6 ਵਜੇ ਤੱਕ ਹਰ ਵਿਸ਼ੇ ਤੇ ਗੱਲ ਕਰਦੇ ਰਹਿੰਦੀ ਸੀ। ਇੱਕ ਨਿਰਮਾਤਾ, ਇੱਕ ਲੇਖਕ ਅਤੇ ਇੱਕ ਅਭਿਨੇਤਾ ਦੇ ਰੂਪ ਵਿੱਚ ਉਦੈ ਬਿਹਤਰੀਨ ਹਨ। ਸਲੀਮ-ਸੁਲੇਮਾਨ ਪ੍ਰਤਿਭਾਸ਼ਾਲੀ ਸੰਗੀਤਕਾਰ ਹਨ ਅਤੇ ਉਹਨਾਂ ਨੇ ਬਿਹਤਰੀਨ ਸੰਗੀਤ ਦਿੱਤਾ ਹੈ। 'ਪਿਆਰ ਇੰਪਾਸੀਬਲ' ਫੀਲ ਗੁਡ ਮੂਵੀ ਹੈ ਅਤੇ ਇਸ ਤਰ੍ਹਾਂ ਦਾ ਹੀ ਇਸਦਾ ਸੰਗੀਤ ਹੈ। ਹਰ ਗਾ

Date:2010-01-07 Time:00:11:48


1   2  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010