Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 1 - 2010

ਸ਼ਾਹਰੁਖ ਨਾਲ ਫਿਲਮ ਕਰਨਾ ਚਾਹੁੰਦੀ ਹੈ ਨੇਹਾ

ਬਾਲੀਵੁੱਡ ਦੀ ਹਰ ਨਾਇਕਾ ਦਾ ਸੁਫ਼ਨਾ ਹੁੰਦਾ ਹੈ ਕਿ ਘੱਟ ਤੋਂ ਘੱਟ ਇੱਕ ਵਾਰ ਉਹ ਸ਼ਾਹਰੁਖ ਖਾਨ ਦੀ ਨਾਇਕਾ ਜ਼ਰੂਰ ਬਣੇ। ਅਜਿਹਾ ਹੀ ਕੁਝ ਨੇਹਾ ਧੂਪੀਆ ਵੀ ਸੋਚਦੀ ਹੈ। ਨੇਹਾ ਨੂੰ ਅਭਿਨੈ ਦੀ ਦੁਨੀਆ ਵਿੱਚ ਆਏ ਲੰਬਾ ਸਮਾਂ ਹੋ ਗਿਆ ਹੈ, ਪਰ ਹੁਣ ਤੱਕ ਉਹ ਸ਼ਾਹਰੁਖ ਦੇ ਨਾਲ ਫਿਲਮ ਨਹੀਂ ਕਰ ਸਕੀ ਹੈ। ਨੇਹਾ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤੱਕ ਰੋਮਾਂਟਿਕ ਫਿਲਮ ਵਿੱਚ ਕੰਮ ਨਹੀਂ ਕੀਤਾ ਹੈ ਅਤੇ ਉਹ ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦੀ ਹੈ। ਉਹਨਾਂ ਦੀ ਇਹ ਇੱਛਾ ਪੂਰੀ ਹੋ ਸਕਦੀ ਹੈ ਜਾਂ ਨਹੀਂ, ਇਹ ਨਿਰਮਾਤਾ ਅਤੇ ਸ਼ਾਹਰੁਖ ਦੇ ਹੱਥ ਵਿੱਚ ਹੈ। ਸ਼ਾਹਰੁਖ ਨੂੰ ਲੈ ਕੇ ਨੇਹਾ ਨੇ ਸਾਲਾਂ ਪਹਿਲਾਂ ਇੱਕ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਉਹ ਕਾਫ਼ੀ ਚਰਚਾ ਵਿੱਚ ਰਹੀ ਸੀ। ਨੇਹਾ ਨੇ ਕਿਹਾ ਸੀ ਕਿ ਬਾਲੀਵੁੱਡ ਵਿੱਚ ਸਿਰਫ਼ ਸ਼ਾਹਰੁਖ ਅਤੇ ਸੈਕਸ ਵਿਕਦਾ ਹ

Date:2010-01-06 Time:00:23:17

ਈਯੂ ਸੰਸਦੀ ਸਮੂਹ ਦਾ ਇਰਾਨੀ ਦੌਰਾ ਰੱਦ

ਬਰੂਸ਼ੇਲਸ : ਇਰਾਨ ਨੇ ਪ੍ਰਮਾਣੂ ਪ੍ਰੋਗ੍ਰਾਮ ਮਸਲੇ ਉੱਤੇ ਚਰਚਾ ਦੇ ਲਈ ਬੁੱਧਵਾਰ ਤੋਂ ਨਿਰਧਾਰਿਤ ਯੂਰੋਪੀ ਸੰਘ 'ਈਯੂ' ਦੀ ਸੰਸਦ ਦੇ ਮੈਂਬਰ ਦੇਸ਼ਾਂ ਦੇ ਦੌਰੇ ਨੂੰ ਰੱਦ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ।ਦੂਜੇ ਪਾਸੇ ਈਯੂ ਪ੍ਰਤੀਨਿਧੀਮੰਡਲ ਦਾ ਕਹਿਣਾ ਹੈ ਕਿ ਇਰਾਨ ਸਰਕਾਰ ਦੁਆਰਾ ਵਿਰੋਧੀ ਪੱਖ ਹਸਤੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਦਾ ਰਸਤਾ ਬੰਦ ਕਰਨ ਦੇ ਕਾਰਣ ਈਯੂ ਨੇ ਹੀ ਇਹ ਦੌਰਾ ਰੱਦ ਕੀਤਾ ਹੈ।

Date:2010-01-06 Time:00:23:16

ਪੀਐੱਮ ਦੀ ਧੀ ਉਪਿੰਦਰ ਸਨਮਾਨਿਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪੁੱਤਰੀ ਉਪਿੰਦਰ ਸਿੰਘ ਤੇ ਚਾਰ ਵਿਗਿਆਨੀਆਂ ਨੂੰ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਸਾਲ 2009 ਦੇ ਲਈ ਇੰਫੋਸਿਸ ਪੁਰਸਕਾਰ ਪ੍ਰਦਾਨ ਕੀਤੇ।

Date:2010-01-06 Time:00:23:15

ਜੋਤੀ ਬਸੁ ਦੀ ਤਬੀਅਤ 'ਚ ਸੁਧਾਰ

ਕੋਲਕਾਤਾ : ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਬਜੁਰਗ ਨੇਤਾ ਜੋਤੀ ਬਸੁ ਦੀ ਤਬੀਅਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ।

Date:2010-01-06 Time:00:23:15

ਅਸਾਮ 'ਚ ਹਮਲਾ, ਤਿੰਨ ਮਰੇ

ਗੁਆਹਾਟੀ : ਅਸਾਮ ਵਿੱਚ ਸੋਮਵਾਰ ਨੂੰ ਅਲਗਾਵਵਾਦੀਆਂ ਦੁਆਰਾ ਮੌਕਾ ਪਾਕੇ ਕੀਤੇ ਗਏ ਹਮਲਿਆਂ ਵਿੱਚ ਇੱਕ ਪੁਲਿਸ ਕਮਾਂਡੋ ਸਮੇਤ ਤਿੰਨ ਲੋਕ ਮਾਰੇ ਗਏ ਅਤੇ ਦੋ ਹੋਰ ਫੱਟੜ ਹੋ ਗਏ।

Date:2010-01-06 Time:00:23:15

ਰਿਲਾਇੰਸ ਨੇ ਟ੍ਰੈਜ਼ਰੀ ਸ਼ੇਅਰਾਂ ਤੋਂ ਧਨ ਜੁਟਾਇਆ

ਨਵੀਂ ਦਿੱਲੀ- ਰਿਲਾਇੰਸ ਇੰਡਸਟ੍ਰੀਜ਼ ਨੇ 2.58 ਕਰੋੜ ਟ੍ਰੈਜ਼ਰੀ ਸ਼ੇਅਰਾਂ ਦੀ ਖੁੱਲ੍ਹੀ ਵਿੱਕਰੀ ਤੋਂ 2675 ਕਰੋੜ ਰੁਪਏ ਜੁਟਾਏ ਹਨ। ਕੰਪਨੀ ਨੇ ਬੀਐਸਈ ਨੂੰ ਸੂਚਿਤ ਕੀਤਾ ਹੈ ਕਿ ਪੈਟ੍ਰੋਲੀਅਮ ਟਰੱਸਟ ਨੇ ਕੰਪਨੀ ਦੇ ਲਗਭਗ 2.58 ਕਰੋੜ ਇਕਵਿਟੀ ਸ਼ੇਅਰ ਸੋਮਵਾਰ ਨੂੰ ਵੇਚੇ।

Date:2010-01-06 Time:00:23:15

ਚੀਨ ਨੂੰ ਪਛਾੜ ਸਕਦਾ ਹੈ ਭਾਰਤ-ਕੌਸ਼ਿਕ ਬਸੂ

ਨਵੀਂ ਦਿੱਲੀ- ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਸੂ ਨੇ ਕਿਹਾ ਕਿ ਜੇਕਰ ਅਰਥਵਿਵਸਥਾ ਵਿੱਚ ਕੁਝ ਸਮੱਸਿਆਵਾਂ ਨੂੰ ਦੂਰ ਕਰ ਲਿਆ ਜਾਂਦਾ ਹੈ ਤਾਂ ਦੇਸ਼ ਦੀ ਵਾਧਾ ਦਰ 2014 ਤੱਕ ਚੀਨ ਦੀ ਵਾਧਾ ਦਰ ਨੂੰ ਪਿੱਛੇ ਛੱਡ ਸਕਦੀ ਹੈ।

Date:2010-01-06 Time:00:23:15

ਆਈਸੀਆਈਸੀਆਈ ਬੈਂਕ ਦਾ ਯੂਕੇ ਟ੍ਰੇਡ ਨਾਲ ਗੱਠਜੋੜ

ਨਵੀਂ ਦਿੱਲੀ- ਆਈਸੀਆਈਸੀਆਈ ਬੈਂਕ ਨੇ ਯੂਕੇ ਟ੍ਰੇਡ ਐਂਡ ਇਨਵੈਸਟਮੈਂਟ ਨਾਲ ਗੱਠਜੋੜ ਕੀਤਾ ਹੈ। ਇਸ ਗੱਠਜੋੜ ਦਾ ਉਦੇਸ਼ ਭਾਰਤੀ ਕੰਪਨੀਆਂ ਨੂੰ ਬ੍ਰਿਟੇਨ ਦੇ ਬਜ਼ਾਰ ਵਿੱਚ ਕਾਰੋਬਾਰੀ ਸੰਭਾਵਨਾਵਾਂ ਨੂੰ ਖੋਜਣ ਵਿੱਚ ਮੱਦਦ ਕਰਨਾ ਹੈ।

Date:2010-01-06 Time:00:23:15

ਵਾਰਿਦ ਦੇ 70% ਸ਼ੇਅਰ ਖਰੀਦੇਗੀ ਭਾਰਤੀ ਏਅਰਟੇਲ

ਢਾਕਾ - ਬੰਗਲਾਦੇਸ਼ ਦੀ ਟੈਲੀਕਾਮ ਨਿਗਮ ਸੰਸਥਾ ਨੇ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ ਵਾਰਿਦ ਦੇ 70 ਪ੍ਰਤੀਸ਼ਤ ਸ਼ੇਅਰ ਖਰੀਦਣ ਲਈ ਭਾਰਤੀ ਟੈਲੀਫੋਨ ਕੰਪਨੀ ਭਾਰਤੀ ਏਅਰਟੇਲ ਦੇ 30 ਕਰੋੜ ਡਾਲਰ ਦੇ ਸ਼ੁਰੂਆਤੀ ਨਿਵੇਸ਼ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ।

Date:2010-01-06 Time:00:23:15

ਟੋਯੋਟਾ ਦਾ 70000 ਇਟਿਆਸ ਵੇਚਣ ਦਾ ਟੀਚਾ

ਨਵੀਂ ਦਿੱਲੀ - ਵਾਹਨ ਨਿਰਮਾਤਾ ਕੰਪਨੀ ਟੋਯੋਟਾ ਕਿਰਲੋਸਕਰ ਮੋਟਰਸ 'ਟੀਏਕੇਐਮ' ਦੀ ਭਾਰਤ ਵਿੱਚ ਹਰ ਸਾਲ 70000 ਇਟਿਆਸ ਕਾਰਾਂ ਵੇਚਣ ਦੀ ਯੋਜਨਾ ਹੈ।

Date:2010-01-06 Time:00:23:15

ਵੋਕਸਵੇਗਨ ਨੇ ਪੇਸ਼ ਕੀਤਾ ਪੋਲੋ ਮਾਡਲ

ਨਵੀਂ ਦਿੱਲੀ- ਜਰਮਨ ਵਾਹਨ ਕੰਪਨੀ ਵੋਕਸਵੇਗਨ ਨੇ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਏ ਆਟੋ ਐਕਸਪੋ ਵਿੱਚ ਆਪਣੇ ਪੋਲੋ ਮਾਡਲ ਦੇ ਦੋ ਸੰਸਕਰਨ ਪ੍ਰਦਰਸ਼ਿਤ ਕੀਤੇ। ਕੰਪਨੀ ਨੇ ਮਾਰਚ ਵਿੱਚ ਇੱਕ ਹੈਚਬੈਕ ਮਾਡਲ ਅਤੇ ਇਸ ਸਾਲ ਦੇ ਅੰਤ ਤੱਕ ਇੱਕ ਸਿਡੈਨ ਸੰਸਕਰਨ ਪੇਸ਼ ਕਰਨ ਦੀ ਯੋਜਨਾ ਦਾ ਵੀ ਖੁਲਾਸਾ ਕੀਤਾ।

Date:2010-01-06 Time:00:23:15

ਟਿੱਪਣੀਆਂ ਦਾ ਸਿਲਸਿਲਾ ਖ਼ਤਮ : ਚੇਤਨ ਭਗਤ

ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਿਤ ਫਿਲਮ '3 ਇਡੀਅਟਸ' ਨੂੰ ਲੈਕੇ ਚੱਲ ਰਹੇ ਵਿਵਾਦ ਦੌਰਾਨ ਲੇਖਕ ਚੇਤਨ ਭਗਤ ਨੇ ਆਪਣੇ ਬਲੌਗ ਉੱਤੇ ਲਿਖਿਆ ਹੈ ਕਿ ਹੁਣ ਟਿੱਪਣੀਆਂ ਦਾ ਸਿਲਸਿਲਾ ਬੰਦ ਅਤੇ ਉਹ ਆਪਣੇ ਪੱਧਰ ਉੱਤੇ ਮਾਮਲੇ ਨੂੰ ਨਿਪਟਾਉਣਗੇ। ਇਸਦੇ ਇਲਾਵਾ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ।

Date:2010-01-06 Time:00:23:15

ਨਾਵਾਕਫ ਸੀ ਮੁਤਾਲਬ ਦੀ ਸਾਜਿਸ਼ ਤੋਂ : ਬ੍ਰਿਟੇਨ

ਲੰਦਨ - ਬ੍ਰਿਟੇਨ ਨੇ ਕਿਹਾ ਹੈ ਕਿ ਕ੍ਰਿਸਮਸ ਦੇ ਦਿਨ ਅਮਰੀਕਾ ਦੇ ਡੇਟ੍ਰਾਇਟ ਸ਼ਹਿਰ ਜਾ ਰਹੇ ਹਵਾਈ ਜਹਾਜ ਨੂੰ ਉਡਾਉਣ ਦੀ ਕੋਸ਼ਿਸ਼ ਕਰਨ ਵਾਲੇ ਨਾਈਜ਼ੀਰਿਆਈ ਨੌਜਵਾਨ ਅਬਦੁੱਲ ਮੁਤਾਲਬ ਦੀ ਸਾਜਿਸ਼ ਬਾਰੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ।

Date:2010-01-06 Time:00:23:15

3 ਈਡੀਅਟਸ : ਆਲ ਇਜ਼ ਵੈਲ

3 ਈਡੀਅਟਸ ਦੇ ਇਨ੍ਹਾਂ ਤਿੰਨਾਂ ਸ਼ਬਦਾਂ (ਆਲ ਇਜ਼ ਵੈਲ) ਨੇ ਇਨ੍ਹੀਂ ਦਿਨੀਂ ਧੂਮ ਮਚਾਈ ਹੋਈ ਹੈ। ਹਰ ਵਿਅਕਤੀ ਦੀ ਜ਼ੁਬਾਨ 'ਤੇ ਇਨ੍ਹੀਂ ਦਿਨੀਂ ਇਹੀ ਗੀਤ ਹੈ। ਫਿਲਮ ਵਿੱਚ ਆਮਿਰ ਖਾਨ ਕਹਿੰਦੇ ਹਨ ਜਦੋਂ ਕੋਈ ਮੁਸੀਬਤ ਆਵੇ ਤਾਂ ਆਪਣੇ ਦਿਲ 'ਤੇ ਹੱਥ ਰੱਖ ਕੇ 'ਆਲ ਇਜ਼ ਵੈਲ' ਕਹਿਣਾ ਚਾਹੀਦਾ ਹੈ, ਜਿਸ ਨਾਲ ਹੌਂਸਲਾ ਮਿਲਦਾ ਹੈ। 3 ਈਡੀਅਟਸ ਦਾ ਇਹ ਗਾਣਾ ਇਨ੍ਹੀਂ ਦਿਨੀਂ ਲੋਕਪ੍ਰਿਅਤਾ ਦੀਆਂ ਬੁਲੰਦੀਆਂ ਛੂ ਰਿਹਾ ਹੈ ਅਤੇ ਸਾਰੇ ਝੂਮ ਕੇ ਕਹਿ ਰਹੇ ਹਨ 'ਆਲ ਇਜ਼ ਵੈਲ'।

Date:2010-01-06 Time:00:23:15

ਪਿਆਰ ਇੰਮਪਾਸੀਬਲ ਦਾ ਗਾਣਾ - 10 ਆਨ 10

'ਪਿਆਰ ਇੰਮਪਾਸੀਬਲ' ਦੇ ਗਾਣੇ ਇਨ੍ਹੀਂ ਦਿਨੀਂ ਧੂਮ ਮਚਾ ਰਹੇ ਹਨ, ਜਿਸ ਵਿੱਚ '10 ਆਨ 10' ਵੀ ਸ਼ਾਮਿਲ ਹੈ। ਪ੍ਰਿਅੰਕਾ ਚੋਪੜਾ 'ਤੇ ਇਸ ਗੀਤ ਨੂੰ ਫਿਲਮਾਇਆ ਗਿਆ ਹੈ ਅਤੇ ਉਹ ਗਾਣੇ ਵਿੱਚ ਬਹੁਤ ਹਾਟ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ। ਉਦੈ ਚੋਪੜਾ ਅਤੇ ਪ੍ਰਿਅੰਕਾ ਦੀ ਫ੍ਰੈਸ਼ ਜੋੜੀ 'ਪਿਆਰ ਇੰਮਪਾਸੀਬਲ' ਵਿੱਚ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਜੁਗਲ ਹੰਸਰਾਜ ਨੇ ਕੀਤਾ ਹੈ ਅਤੇ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਇਸਦਾ ਨਿਰਮਾਣ ਕੀਤਾ ਗਿਆ ਹੈ।

Date:2010-01-06 Time:00:23:15

ਮਾਹੀ ਗਿੱਲ : ਫੋਟੋ ਸੈਸ਼ਨ

ਮਾਹੀ ਗਿੱਲ ਉਹਨਾਂ ਅਭਿਨੇਤਰੀਆਂ ਚੋਂ ਹੈ, ਜਿਹਨਾਂ ਨੂੰ ਸਾਲ 2009 ਦੀ ਖੋਜ ਕਿਹਾ ਜਾ ਰਿਹਾ ਹੈ। 'ਦੇਵ ਡੀ' ਰਾਹੀਂ ਉਹਨਾਂ ਨੇ ਧਮਾਕੇਦਾਰ ਤਰੀਕੇ ਨਾਲ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ। ਕੁਝ ਲੋਕ ਉਹਨਾਂ ਵਿੱਚ ਤੱਬੂ ਦੀ ਝਲਕ ਵੀ ਦੇਖਦੇ ਹਨ। ਲੋਕਪ੍ਰਿਅ ਮੈਗਜ਼ੀਨ 'ਦ ਮੈਨ' ਦੇ ਕਵਰ 'ਤੇ ਉਹਨਾਂ ਦਾ ਫੋਟੋ ਪ੍ਰਿੰਟ ਕੀਤਾ ਗਿਆ, ਜੋ ਇਹ ਸਾਬਿਤ ਕਰਦਾ ਹੈ ਕਿ ਉਹ ਹਾਟ ਅਤੇ ਸੈਕਸੀ ਹੈ। ਇਸ ਲਈ ਉਹਨਾਂ ਨੇ ਫੋਟੋ ਸੈਸ਼ਨ ਕਰਾਇਆ। ਇਸਦੇ ਵੀਡੀਓ ਵਿੱਚ ਉਹ ਅਤੇ ਹੋਰ ਲੋਕ ਇਸ ਬਾਰੇ ਦੱਸ ਰਹੇ ਹਨ।

Date:2010-01-06 Time:00:23:15

ਰੰਗੀਨ ਕ੍ਰਿਸਟਲ ਬਣਾਵੇ ਰਿਸ਼ਤਿਆਂ ਨੂੰ ਮਧੁਰ

ਫੈਂਗਸ਼ੁਈ ਅਤੇ ਵਾਸਤੂ ਸ਼ਾਸਤਰ 'ਤੇ ਬੱਚਿਆਂ ਨੂੰ ਹੀ ਨਹੀਂ, ਵੱਡਿਆਂ ਨੂੰ ਵੀ ਵਿਸ਼ਵਾਸ ਹੁੰਦਾ ਹੈ। ਐਨਾ ਹੀ ਨਹੀਂ ਅੱਜ ਕੱਲ੍ਹ ਦੇ ਵਧਦੇ ਪਰਿਵਾਰਿਕ ਝਮੇਲਿਆਂ ਦੇ ਕਾਰਨ ਹੁਣ ਬਜ਼ੁਰਗ ਵੀ ਇਹਨਾਂ ਤਕਨੀਕਾਂ ਦੇ ਮਾਧਿਅਮ ਨਾਲ ਆਪਣੀ ਸਮੱਸਿਆ ਦਾ ਹੱਲ ਲੱਭਣ ਲੱਗੇ ਹਨ। ਜਦੋਂ ਵੀ ਕਦੇ ਕੋਈ ਮੇਲਾ ਜਾਂ ਟ੍ਰੇਡ ਫੇਅਰ ਲੱਗਦਾ ਹੈ ਤਾਂ ਇਸ ਤਰ੍ਹਾਂ ਦਾ ਨਜ਼ਾਰਾ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਫੈਂਗਸ਼ੁਈ ਕਾਰਨਰ 'ਤੇ ਲੋਕ ਆਪਣੀ ਸਮੱਸਿਆ ਦਾ ਹੱਲ ਪੁੱਛ ਰਹੇ ਹੁੰਦੇ ਹਨ। ਲੋਕਾਂ ਦੀ ਪਹਿਲੀ ਪਸੰਦ ਵਿੱਚ ਲਾਫਿੰਗ ਬੁੱਧਾ, ਵਿੰਡ ਚਾਈਮ ਅਤੇ ਕ੍ਰਿਸਟਲ ਹੁੰਦਾ ਹੈ। ਇਹਨਾਂ ਦੇ ਵੱਧਦੇ ਰਿਵਾਜ਼ ਦੇ ਇਲਾਵਾ ਕਈ ਦੂਜੀਆਂ ਚੀਜ਼ਾਂ ਹਨ, ਜਿਹਨਾਂ ਨੂੰ ਲੋਕ ਖਰੀਦਣਾ ਪਸੰਦ ਕਰਦੇ ਹਨ। ਜਿਹਨਾਂ ਵਿੱਚ ਸਭ ਤੋਂ ਜਿਆਦਾ ਪ੍ਰਸਿੱਧ 'ਲਕੀ ਕੈਟ' ਹੈ। ਬੈਟਰੀ ਨਾ

Date:2010-01-06 Time:00:23:14

ਪੰਜਾਬ ਦੇ ਪੱਤਰਕਾਰਾਂ ਨੂੰ ਟੋਲ ਟੈਕਸ ਤੋਂ ਮੁਆਫੀ ਨਹੀਂ-ਢੀਂਡਸਾ

ਸੰਗਰੂਰ - ਪੰਜਾਬ ਦੇ ਲੋਕ ਨਿਰਮਾਣ ਸ: ਪ੍ਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕਿਹਾ ਹੈ ਕਿ ਪੰਜਾਬ ਵਿਚ ਪੱਤਰਕਾਰਾਂ ਲਈ ਟੋਲ ਟੈਕਸ ਦੀ ਮੁਆਫੀ ਮਿਲਣਾ ਮੁਸ਼ਕਿਲ ਹੈ।ਇੱਥੇ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਇਕ ਕਬੱਡੀ ਕੱਪ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ: ਢੀਂਡਸਾ ਨੇ ਕਿਹਾ ਕਿ ਟੋਲ ਟੈਕਸ ਦਾ ਸਮਝੌਤਾ ਸਬੰਧਿਤ ਕੰਪਨੀਆਂ ਨਾਲ ਪਿਛਲੀ ਸਰਕਾਰ ਨੇ ਕੀਤਾ ਸੀ। ਜੇਕਰ ਸਾਡੀ ਸਰਕਾਰ ਇਸ ਸਮਝੌਤੇ ਵਿਚ ਤਬਦੀਲੀ ਕਰਨ ਲਈ ਕਹਿੰਦੀ ਹੈ ਤਾਂ ਸਬੰਧਿਤ ਠੇਕਾ ਪਾਰਟੀ ਨੇ ਇਸ ਦਾ ਨਾਜਾਇਜ਼ ਫਾਇਦਾ ਉਠਾਉਣਾ ਹੈ।

Date:2010-01-06 Time:00:23:14

ਸ਼ਹੀਦਾਂ ਦੀ ਬਰਸੀ ਕੱਲ੍ਹ ਮਨਾਈ ਜਾਵੇਗੀ-ਮਾਨ

ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਵਜੋਂ ਜਾਣੇ ਜਾਂਦੇ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਬੇਅੰਤ ਸਿੰਘ ਦੀ ਸ਼ਹੀਦੀ ਬਰਸੀ 6 ਜਨਵਰੀ ਨੂੰ ਸਵੇਰੇ 7 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾ ਰਹੀ ਹੈ।

Date:2010-01-06 Time:00:23:14

ਆਈਪੀਐੱਲ ਵਿੱਚ ਨਹੀਂ ਖੇਡਣਗੇ ਮਿਲਜ

ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਤੇਜ ਗੇਂਦਬਾਜ ਕਾਇਲ ਮਿਲਜ਼ ਫੱਟੜ ਹੋਣ ਦੀ ਵਜ੍ਹਾ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਤੀਜੇ ਸ਼ੈਸਨ ਵਿੱਚ ਮੁੰਬਈ ਇੰਡੀਅੰਸ ਵੱਲੋਂ ਨਹੀਂ ਖੇਡ ਪਾਉਣਗੇ।

Date:2010-01-06 Time:00:23:14

ਚੇੱਨਈ ਓਪਨ, ਸੋਮਦੇਵ ਅਗਲੇ ਗੇੜ੍ਹ 'ਚ

ਚੇੱਨਈ - ਭਾਰਤ ਦੇ ਸੀਨੀਅਰ ਖਿਡਾਰੀ ਅਤੇ ਸਾਬਕਾ ਉਪ ਜੇਤੂ ਸੋਮਦੇਵ ਦੇਵਵਰਮਨ ਨੇ ਜਰਮਨੀ ਦੇ ਰੇਨਰ ਸ਼ਟਲਰ ਨੂੰ ਇੱਥੇ ਲਗਾਤਾਰ ਸੈਟਾਂ ਵਿਚ 7-5. 6-2 ਨਾਲ ਹਰਾ ਕੇ ਚੇੱਨਈ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਇਨਾਲ ਵਿਚ ਥਾਂ ਬਣਾਈ।

Date:2010-01-06 Time:00:23:14

ਹੈਪੀ ਬਰਥ ਡੇ ਦੀਪਿਕਾ ਪਾਦੁਕੋਣ

5 ਜਨਵਰੀ 1986 ਨੂੰ ਜਨਮੀ ਦੀਪਿਕਾ ਅੱਜ ਆਪਣੀ ਉਮਰ ਦੇ 23 ਸਾਲ ਪੂਰੇ ਕਰ ਰਹੀ ਹੈ। ਐਨੀ ਛੋਟੀ ਉਮਰ ਵਿੱਚ ਹੀ ਦੀਪਿਕਾ ਨੇ ਪ੍ਰਸਿੱਧੀ ਅਤੇ ਸਫ਼ਲਤਾ ਹਾਸਿਲ ਕਰ ਲਈ ਹੈ। ਅੱਜ ਦੀਪਿਕਾ ਦੀ ਗਿਣਤੀ ਬਾਲੀਵੁੱਡ ਦੀਆਂ ਉਹਨਾਂ ਹੀਰੋਇਨਾਂ ਵਿੱਚ ਕੀਤੀ ਜਾਂਦੀ ਹੈ, ਜਿਹਨਾਂ ਤੋਂ ਬਹੁਤ ਉਮੀਦਾਂ ਹਨ। ਮਾਡਲਿੰਗ ਤੋਂ ਅਭਿਨੈ ਦੀ ਦੁਨੀਆ ਵਿੱਚ ਆਈ ਦੀਪਿਕਾ ਨੇ ਸਾਬਿਤ ਕੀਤਾ ਹੈ ਕਿ ਉਹ ਅਭਿਨੈ ਵੀ ਜਾਣਦੀ ਹੈ। ਆਪਣੇ ਛੋਟੇ ਜਿਹੇ ਕਰੀਅਰ ਵਿੱਚ ਉਹਨਾਂ ਨੇ ਕੁਝ ਫਿਲਮਾਂ ਰਾਹੀਂ ਆਪਣੀ ਮਜ਼ਬੂਤ ਸਥਿਤੀ ਦਰਜ ਕਰਾਈ ਹੈ। 2009 ਵਿੱਚ 'ਲਵ ਆਜ ਕਲ' ਵਿੱਚ ਉਹਨਾਂ ਨੇ ਆਪਣੇ ਬਿਹਤਰੀਨ ਅਭਿਨੈ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਸਾਲ ਦੀ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਹਾਸਿਲ ਕਰਨ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। 'ਹਾਊਸਫੁੱਲ', 'ਕਾਰਤਿਕ ਕਾਲਿੰਗ ਕ

Date:2010-01-06 Time:00:23:14

ਰਣਬੀਰ ਦੀ ਮਾਂ ਨੇ ਦਿੱਤੀ ਕੈਟਰੀਨਾ ਨੂੰ ਹਰੀ ਝੰਡੀ

ਫ਼ਿਲਮ ਅਦਾਕਾਰ ਰਣਬੀਰ ਕਪੂਰ ਦੇ ਦੀਪਿਕਾ ਪਾਦੂਕੋਨ ਨਾਲੋਂ ਟੁੱਟੇ ਸਬੰਧਾਂ ਬਾਰੇ ਕਈ ਤਰਾਂ ਦੀ ਕਿਆਸ ਅਰਾਈਆਂ ਚੱਲ ਰਹੀਆਂ ਹਨ, ਪਰ ਇੰਨ੍ਹਾਂ ਵਿਚੋਂ ਇਕ ਰਣਬੀਰ ਦੀ ਮਾਂ ਅਤੇ ਆਪਣੇ ਜ਼ਮਾਨੇ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਨੀਤੂ ਸਿੰਘ ਵੱਲੋਂ ਦੀਪਿਕਾ ਨੂੰ ਪਸੰਦ ਨਾ ਕਰਨਾ ਵੀ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਜਦ ਕਦੇ ਪੱਤਰਕਾਰ ਨੀਤੂ ਸਿੰਘ ਨਾਲ ਕੋਈ ਗੱਲ ਕਰਦੇ ਸਨ ਤਾਂ ਉਹ ਅਕਸਰ ਚੁੱਪ ਰਹਿੰਦੇ ਰਹੇ, ਪਰ ਇਕ ਦਿਨ ਉਨ੍ਹਾਂ ਆਖਿਆ ਕਿ ਰਣਬੀਰ ਦੀਆਂ ਕਈ ਦੋਸਤਾਂ ਵਿਚੋਂ ਇਕ ਦੀਪਿਕਾ ਵੀ ਹੈ। ਹੁਣ ਰਣਬੀਰ ਅਤੇ ਕੈਟਰੀਨਾ ਕੈਫ਼ ਦੇ ਸਬੰਧਾਂ ਬਾਰੇ ਨੀਤੂ ਸਿੰਘ ਦਾ ਨਜ਼ਰੀਆ ਵੱਖਰਾ ਹੀ ਹੈ। ਕੈਟਰੀਨਾ ਨੂੰ ਉਹ ਇਕ ਚੰਗੀ ਕੁੜੀ ਦੱਸਦੇ ਹਨ। ਨੀਤੂ ਅਤੇ ਕੈਟਰੀਨਾ ਦੀਆਂ ਨਜ਼ਦੀਕੀਆਂ ਬਾਰੇ ਪੁਸ਼ਟੀ ਕਰਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਜਿੱਥੇ

Date:2010-01-06 Time:00:23:14

ਇਰਾਨ 'ਤੇ ਰੋਕ ਦਾ ਸਹੀ ਵੇਲ੍ਹਾ ਨਹੀਂ : ਚੀਨ

ਸੰਰਾ - ਚੀਨ ਨੇ ਸਾਫ ਕੀਤਾ ਹੈ ਕਿ ਉਹ ਅਜੇ ਇਰਾਨ ਉੱਪਰ ਪੱਛਮੀ ਦੇਸ਼ਾਂ ਵੱਲੋਂ ਲਗਾਏ ਜਾਣ ਵਾਲੇ ਪ੍ਰਤੀਬੰਧਾਂ ਦੀ ਹਿਮਾਇਤ ਨਹੀਂ ਕਰੇਗਾ ਅਤੇ ਅਜਿਹਾ ਕਰਨ ਲਈ ਪੱਛਮੀ ਦੇਸ਼ ਅਜੇ ਉਡੀਕ ਕਰਨ।

Date:2010-01-06 Time:00:23:14

ਮੁੱਖ ਮੰਤਰੀ ਦੀ ਹੁਣ ਅਧਿਆਪਕਾਂ ਨਾਲ ਮੀਟਿੰਗ 10 ਨੂੰ

ਚੰਡੀਗੜ੍ਹ - ਅਕਾਲੀ ਦਲ ਵੱਲੋਂ ਆਪਣੇ ਗੱਠਜੋੜ ਵਾਲੀ ਪਾਰਟੀ ਭਾਜਪਾ ਨਾਲ ਉਲਝਾਅ ਦਾ ਅਸਰ ਹੋਰ ਕੰਮਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋ ਈ.ਟੀ.ਟੀ. ਅਧਿਆਪਕ ਯੂਨੀਅਨ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਰੱਖੀ ਮੀਟਿੰਗ ਹੁਣ ਮੁੜ ਅੱਗੇ ਪਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਮੀਟਿੰਗ 10 ਜਨਵਰੀ 'ਤੇ ਪਾ ਦਿੱਤੀ ਗਈ ਹੈ।

Date:2010-01-06 Time:00:23:14


1   2  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010