Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 1 - 2010

ਨਵੇਂ ਸਮੇਂ ਉੱਤੇ ਖੁੱਲ੍ਹੀ ਸ਼ੇਅਰ ਮਾਰਕਿਟ

ਮੁੰਬਈ : ਨਵੇਂ ਸਾਲ ਦੀ ਛੁੱਟੀ ਮਗਰੋਂ ਅੱਜ ਖੁੱਲ੍ਹੇ ਬੰਬਈ ਸਟੋਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਕਾਰੋਬਾਰ ਦੀ ਸ਼ੁਰੂਆਤ ਸਵੇਰੇ ਨੌ ਵੱਜੇ ਤੋਂ ਹੋਈ।ਸਾਲ 2010 ਦੇ ਪਹਿਲੇ ਕਾਰੋਬਾਰੀ ਦਿਹਾੜੇ ਉੱਤੇ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਸਵੇਰੇ ਦਸ ਵੱਜੇ ਸ਼ੁਰੂ ਹੋਣ ਦੀ ਜਗ੍ਹਾ ਨਵੇਂ ਸਮੇਂ ਉੱਤੇ ਸਵੇਰੇ ਨੌ ਵੱਜੇ ਸ਼ੁਰੂ ਹੋਇਆ, ਹਾਲਾਂਕਿ ਕਾਰੋਬਾਰ ਬੰਦ ਹੋਣ ਦਾ ਸਮਾਂ ਬਾਅਦ ਦੁਪਹਿਰ 3.30 ਵੱਜੇ ਹੀ ਰਹੇਗਾ।

Date:2010-01-05 Time:00:18:53

ਬੋਸ਼ ਕਰੇਗੀ ਦੋ ਹਜਾਰ ਕਰੋੜ ਦਾ ਨਿਵੇਸ਼

ਨਵੀਂ ਦਿੱਲੀ : ਆਟੋਮੋਟਿਵ ਸਾਜੋ ਸਾਮਾਨ ਸਮੇਤ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀ ਮੋਹਰੀ ਕੰਪਨੀ ਬੋਸ਼ ਨੇ ਸਾਲ 2010 ਤੋਂ 2012 ਦੇ ਦੌਰਾਨ ਦੇਸ਼ ਵਿੱਚ ਦੋ ਹਜਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਹੈ।

Date:2010-01-05 Time:00:18:53

ਸਦਭਾਵ ਇੰਜੀਨੀਅਰਿੰਗ ਨੂੰ ਮਿਲਿਆ ਦਾ ਆਰਡਰ

ਨਵੀਂ ਦਿੱਲੀ : ਸਦਭਾਵ ਇੰਜਨੀਅਰਿੰਗ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਔਥਾਰਿਟੀ (ਐੱਨਐੱਚਆਈ) ਤੋਂ 490 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਆਰਡਰ ਦੇ ਤਹਿਤ ਉਹ ਆਂਧਰਾ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ ਸੰਖਿਆ 202 ਉੱਤੇ ਹੈਦਰਾਬਾਦ ਯਾਦਰਰੀ ਖੇਤਰ ਵਿੱਚ 18.60 ਕਿਲੋਮੀਟਰ ਤੋਂ 54 ਕਿਲੋਮੀਟਰ ਤੱਕ ਚਾਰ ਲੇਨ ਸੜਕ ਦਾ ਨਿਰਮਾਣ ਕਰੇਗੀ।

Date:2010-01-05 Time:00:18:53

ਵਾਡਾ 'ਚ ਇਲੈਕਟ੍ਰੋਨਿਕ ਚੈੱਕ ਭੁਗਤਾਨ ਸਹੂਲਤ

ਥਾਣੇ : ਰਿਜ਼ਰਵ ਬੈਂਕ ਨੇ ਅਰਸੇ ਤੋਂ ਲੰਮਿਤ ਪਈ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮੁੰਬਈ ਖੇਤਰ ਵਿੱਚ ਇਲੈਕਟ੍ਰੋਨਿਕ ਚੈੱਕ ਭੁਗਤਾਨ ਸਹੂਲਤ ਦਾ ਵਿਸਤਾਰ ਵਾਡਾ ਅਤੇ ਸ਼ਾਹਪੁਰ ਦੇ ਜਨਜਾਤੀ ਇਲਾਕਿਆਂ ਤੱਕ ਕਰ ਦਿੱਤਾ ਹੈ। ਇਹ ਸਹੂਲਤ ਇੱਕ ਜਨਵਰੀ 2010 ਤੋਂ ਪ੍ਰਭਾਵੀ ਹੋ ਗਈ ਹੈ।

Date:2010-01-05 Time:00:18:53

ਕਪਾਹ ਮੰਡੀਆਂ ਦਾ ਬਾਈਕਾਟ ਜਾਰੀ

ਬਠਿੰਡਾ : ਪੰਜਾਬ ਕਾਟਨ ਜਿਨਿੰਗ ਐਂਡ ਪ੍ਰੋਸੇਸਿੰਗ ਦੇ ਸੂਬਾ ਪ੍ਰਮੁੱਖ ਭਗਵਾਨ ਬਾਂਸਲ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ 450 ਕਾਟਨ ਫੈਕਟਰੀਆਂ ਨੇ ਅੱਜ ਵੀ ਕਪਾਹ ਮੰਡੀਆਂ ਦਾ ਬਾਈਕਾਟ ਕੀਤਾ ਅਤੇ ਨਰਮੇ ਦੀ ਖਰੀਦ ਨਹੀਂ ਕੀਤੀ।

Date:2010-01-05 Time:00:18:53

ਸੂਬਾ ਸਰਕਾਰਾਂ ਤੇ ਮਿਲ ਮਾਲਕ ਦੋਸ਼ੀ : ਪਵਾਰ

ਪੁਣੇ : ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਚੀਨੀ ਦੀਆਂ ਨਿਰੰਤਰ ਆਸਮਾਨ ਛੋਹਦੀਆਂ ਕੀਮਤਾਂ ਦੇ ਲਈ ਸੂਬਾ ਸਰਕਾਰਾਂ ਅਤੇ ਮਿਲ ਮਾਲਕਾਂ ਨੂੰ ਜਿੰਮੇਦਾਰ ਠਹਿਰਾਇਆ ਹੈ।ਸ਼੍ਰੀ ਪਵਾਰ ਨੇ ਅੱਜ ਮਾਂਜਰੀ ਵਿਖੇ ਵੰਸਤਦਾਦਾ ਸ਼ੁਗਰ ਇੰਚਟੀਚਿਊਟ ਦੇ ਸਲਾਨਾ ਸਮਾਰੋਹ ਦੇ ਮੌਕੇ ਉੱਤੇ ਕਿਹਾ ਕਿ ਚੀਨੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਲਈ ਸੂਬਾ ਸਰਕਾਰਾਂ ਅਤੇ ਚੀਨੀ ਮਿਲ ਮਾਲਕ ਪੂਰੀ ਤਰ੍ਹਾਂ ਜਿੰਮੇਦਾਰ ਹਨ।

Date:2010-01-05 Time:00:18:52

8 ਦਲਾਂ ਦੇ ਨੇਤਾਵਾਂ ਨਾਲ ਬੈਠਕ ਕਰਨਗੇ ਚਿਦੰਬਰਮ

ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਤੇਲੰਗਾਣਾ ਮੁੱਦੇ ਨੂੰ ਹੱਲ ਕਰਨ ਲਈ ਇੱਕ ਪ੍ਰਣਾਲੀ ਅਤੇ ਰੋਡਮੈਪ ਬਨਾਉਣ ਲਈ ਮੰਗਲਵਾਰ ਨੂੰ ਬੈਠਕ ਸੱਦੀ ਹੈ।

Date:2010-01-05 Time:00:18:52

ਵਾਅਦਾ ਕਾਰੋਬਾਰ ਬੰਦ ਕਰੋ : ਏਆਰਏਟੀਆਈਏ

ਜੈਪੁਰ : ਆਲ ਰਾਜਸਥਾਨ ਐਗਰੀਕਲਚਰ ਟਰੇਡ ਐਂਡ ਇੰਡਸਟਰੀਜ਼ ਐਸੋਸੀਏਸ਼ਨ (ਏਆਰਏਟੀਆਈਏ) ਦੇ ਪ੍ਰਮੁੱਖ ਬਣੇ ਚੰਦ ਜੈਨ ਨੇ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਵਾਅਦਾ ਕਾਰੋਬਾਰ ਤੋਂ ਅਨਾਜ, ਸੋਨਾ ਚਾਂਦੀ, ਤਾਂਬਾ ਆਦਿ ਨੂੰ ਹਟਾਉਣ ਦੀ ਮੰਗ ਕੀਤੀ ਹੈ।

Date:2010-01-05 Time:00:18:52

ਸ਼ੇਵਰਲੇ ਦੀ ਬੀਟ ਸੜਕ 'ਤੇ ਉਤਰੀ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਜਨਰਲ ਮੋਟਰ ਇੰਡੀਆ ਨੇ ਆਪਣੀ ਨਵੀਂ ਛੋਟੀ ਕਾਰ ਬੀਟ ਨੂੰ ਭਾਰਤ ਵਿੱਚ ਅੱਜ ਉਤਾਰ ਦਿੱਤੀ। ਇਸਦੀ ਦਿੱਲੀ ਐਕਸ ਸ਼ੋਅ ਰੂਮ ਕੀਮਤ 3.34 ਲੱਖ ਰੁਪਏ ਤੋਂ ਸ਼ੁਰੂ ਹੈ।

Date:2010-01-05 Time:00:18:52

ਏਸੀਸੀ ਉਤਪਾਦਨ ਸਮਰੱਥਾ ਵੱਧੀ

ਬੇਲਾਰੀ : ਸੀਮਿੰਟ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਏਸੀਸੀ ਦੇ ਕਰਨਾਟਕ ਵਿੱਚ ਅੱਜ ਚੌਥੇ ਪਲਾਂਟ ਵਿੱਚ ਉਤਪਾਦਨ ਸ਼ੁਰੂ ਹੋਣ ਦੇ ਨਾਲ ਹੀ ਕੰਪਨੀ ਦੀ ਉਤਪਾਦਨ ਸਮਰੱਥਾ ਵਧਕੇ 88 ਲੱਖ ਟਨ ਹੋ ਗਈ ਹੈ।

Date:2010-01-05 Time:00:18:52

ਜੇਐੱਸਡਬਲਿਊ ਦਾ ਸ਼ੇਅਰ ਸੂਚੀਬੱਧ

ਮੁੰਬਈ : ਸੱਜਨ ਜਿੰਦਲ ਸਮੂਹ ਦੀ ਕੰਪਨੀ ਜੇਐੱਸਡਬਲਿਊ ਐਨਰਜੀ ਦਾ ਸ਼ੇਅਰ ਦੋ ਪ੍ਰਤੀਸ਼ਤ ਪ੍ਰੀਮੀਅਮ ਦੇ ਨਾਲ 102 ਰੁਪਏ ਪ੍ਰਤੀ ਸ਼ੇਅਰ ਉੱਤੇ ਅੱਜ ਬੰਬਈ ਸ਼ੇਅਰ ਬਾਜਾਰ (ਬੀਐੱਸਈ) ਵਿੱਚ ਸੂਚੀਬੱਧ ਹੋਇਆ।

Date:2010-01-05 Time:00:18:52

ਨੇਪਾਲ ਸੀਮਾ ਉੱਤੇ ਵੱਧੀ ਚੌਕਸੀ

ਲਖਨਊ : ਦਿੱਲੀ ਤੋਂ ਤਿੰਨ ਅੱਤਵਾਦੀਆਂ ਦੇ ਪੁਲਿਸ ਹਿਰਾਸਤ ਤੋਂ ਫਰਾਰ ਹੋਣ ਦੇ ਬਾਅਦ ਪੱਛਮੀ ਉੱਤਰ ਪ੍ਰਦੇਸ਼ ਅਤੇ ਭਾਰਤ ਨੇਪਾਲ ਸੀਮਾ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ।ਸੂਬੇ ਦੇ ਸੀਨੀਅਰ ਪੁਲਿਸ ਮੁੱਖ ਨਿਦੇਸ਼ਕ ਬ੍ਰਿਜਲਾਲ ਨੇ ਇੱਥੇ ਕਿਹਾ ਕਿ ਦਿੱਲੀ ਤੋਂ ਪਿਛਲੇ ਸ਼ੁਕਰਵਾਰ ਨੂੰ ਫਰਾਰ ਹੋਏ ਤਿੰਨ ਅੱਤਵਾਦੀਆਂ ਦਾ ਹੁਲੀਆ ਅਤੇ ਫੋਟੋਗ੍ਰਾਫ਼ ਥਾਣਿਆਂ ਨੂੰ ਭੇਜ ਦਿੱਤੇ ਗਏ ਹਨ ਅਤੇ ਸੀਮਾ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ।

Date:2010-01-05 Time:00:18:52

ਕਰਾਚੀ ਵਿਸਫੋਟ ਆਤਮਘਾਤੀ ਹਮਲਾ ਨਹੀਂ : ਮਲਿਕ

ਇਸਲਾਮਾਬਾਦ : ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਅੱਜ ਕਿਹਾ ਕਿ ਕਰਾਚੀ ਵਿੱਚ ਪਿਛਲੇ ਸੋਮਵਾਰ ਨੂੰ ਇੱਕ ਧਾਰਮਿਕ ਜੁਲੂਸ ਦੌਰਾਨ ਹੋਇਆ ਵਿਸਫੋਟ ਆਤਮਘਾਤੀ ਹਮਲਾ ਨਹੀਂ ਸੀ।

Date:2010-01-05 Time:00:18:52

ਸੁਰੱਖਿਆ ਨੂੰ ਲੈਕੇ ਹੋਵੇਗੀ ਚਰਚਾ : ਕਲਿੰਟਨ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕ੍ਰਿਸਮਸ ਵਾਲੇ ਦਿਨ ਡੈਟ੍ਰਾਈਟ ਜਾਣ ਵਾਲੇ ਹਵਾਈ ਜਹਾਜ ਨੂੰ ਉਡਾਉਣ ਦੀ ਅੱਤਵਾਦੀ ਕੋਸ਼ਿਸ਼ ਦੇ ਬਾਅਦ ਇਸ ਮਾਮਲੇ ਉੱਤੇ ਪਹਿਲੀ ਵਾਰ ਚੁੱਪੀ ਤੋੜ੍ਹਦਿਆਂ ਕਿਹਾ ਕਿ ਉਹ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਦੇ ਲਈ ਹੋਰ ਸੁਰੱਖਿਆ ਉਪਰਾਲਿਆਂ ਦਾ ਮੁੱਦਾ ਕੈਬੀਨੇਟ ਬੈਠਕ ਵਿੱਚ ਉਠਾਵੇਗੀ।

Date:2010-01-05 Time:00:18:52

ਰਾਈਮਾ ਨੂੰ ਸਾਈਨ ਕੀਤਾ ਫ੍ਰੈਂਚ ਨਿਰਮਾਤਾ ਨੇ

ਮੁਨਮੁਨ ਸੇਨ ਦੀ ਧੀ ਰਾਈਮਾ ਸੇਨ ਬਿਹਤਰੀਨ ਅਭਿਨੇਤਰੀ ਹੈ ਅਤੇ ਇਹ ਗੱਲ ਉਹਨਾਂ ਨੇ ਕਈ ਫਿਲਮਾਂ ਵਿੱਚ ਬਿਹਤਰੀਨ ਅਭਿਨੈ ਕਰਕੇ ਸਿੱਧ ਕੀਤੀ ਹੈ। ਹਾਲ ਹੀ ਵਿੱਚ ਰਾਈਮਾ ਨੂੰ ਇੱਕ ਫ੍ਰੈਂਚ ਨਿਰਮਾਤਾ ਨੇ ਆਪਣੀ ਆਉਣ ਵਾਲੀ ਫਿਲਮ ਲਈ ਸਾਈਨ ਕੀਤਾ ਹੈ। ਰਾਈਮਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੇ ਸਾਹਮਣੇ ਇਹ ਪ੍ਰਸਤਾਵ ਲਿਆਂਦਾ ਗਿਆ ਤਾਂ ਉਹ ਹੈਰਾਨ ਹੋ ਗਈ। ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਫ੍ਰੈਂਚ ਨਿਰਮਾਤਾ ਨਾਲ ਕੋਈ ਫਿਲਮ ਕਰੇਗੀ। ਉਹਨਾਂ ਨੇ ਤੁਰੰਤ ਫਿਲਮ ਸਵੀਕਾਰ ਕਰ ਲਈ। ਇਹ ਆਫਰ ਰਾਈਮਾ ਦੇ 'ਚੋਖੇਰ ਵਾਲੀ' ਵਿੱਚ ਬਿਹਤਰੀਨ ਅਭਿਨੈ ਤੋਂ ਪ੍ਰਭਾਵਿਤ ਹੋ ਕੇ ਦਿੱਤਾ ਗਿਆ।

Date:2010-01-05 Time:00:18:52

ਕੈਲਿਸ ਦੇ ਸੈਂਕੜ੍ਹੇ ਨੇ ਉਬਾਰਿਆ ਦੱਖਣੀ ਅਫ੍ਰੀਕਾ

ਕੇਪਟਾਊਨ - ਦੱਖਣੀ ਅਫ੍ਰੀਕਾ ਦੇ ਅਨੁਭਵੀ ਬੱਲੇਬਾਜ ਜੈਕਸ ਕੈਲਿਸ ਨੇ ਹੌਂਸਲਾਕੁੰਨ ਪਾਰੀ ਖੇਡਦੇ ਹੋਏ ਟੀਮ ਨੂੰ ਇੰਗਲੈਂਡ ਖਿਲਾਫ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇੱਥੇ ਨਾਜ਼ੁਕ ਸਥਿੱਤੀ ਤੋਂ ਉਬਾਰ ਕੇ ਟੀਮ ਦਾ ਸਕੋਰ 6 ਵਿਕਟਾਂ ਦੇ ਨੁਕਸਾਨ ਉੱਪਰ 279 ਦੌੜਾਂ 'ਤੇ ਪੁੱਜਾ ਦਿੱਤਾ।

Date:2010-01-05 Time:00:18:51

ਅਭਿਆਸ ਲਈ ਪੁੱਜੇ ਯੁਵੀ, ਖੇਡਣਾ ਅਜੇ ਵੀ ਸ਼ੱਕੀ

ਮੀਰਪੁਰ - ਉਂਗਲ ਦੀ ਸੱਟ ਤੋਂ ਉੱਭਰਦੇ ਹੋਏ ਸਟਾਰ ਭਾਰਤੀ ਬੱਲੇਬਾਜ ਯੁਵਰਾਜ ਸਿੰਘ ਨੇ ਅੱਜ ਨੈਟ ਉੱਪਰ ਜੰਮ ਕੇ ਅਭਿਆਸ ਕੀਤਾ ਪਰ ਟੀਮ ਪ੍ਰਬੰਧਨ ਨੂੰ ਅਜੇ ਵੀ ਸ਼ੱਕ ਹੈ ਕਿ ਭਲਕੇ ਇੱਥੇ ਹੋਣ ਵਾਲੇ ਭਾਰਤ ਸ਼੍ਰੀਲੰਕਾ ਇੱਕ ਰੋਜ਼ਾ ਕ੍ਰਿਕਟ ਮੈਚ ਲਈ ਇਹ ਭਾਰਤੀ ਖਿਡਾਰੀ ਮੌਜੂਦ ਰਹੇਗਾ।

Date:2010-01-05 Time:00:18:51

ਜੇਨੇਲੀਆ ਦੇ ਚਾਂਸ

ਜੇਨੇਲੀਆ ਡਿਸੂਜਾ ਦਾ ਮੰਨਣਾ ਹੈ ਕਿ ਸਾਲ 2010 ਉਹਨਾਂ ਲਈ ਬਿਹਤਰੀਨ ਸਾਬਿਤ ਹੋਵੇਗਾ। ਉਹਨਾਂ ਨੂੰ ਆਪਣੀਆਂ ਸਾਰੀਆਂ ਫਿਲਮਾਂ ਤੋਂ ਉਮੀਦ ਹੈ, ਖਾਸ ਤੌਰ 'ਤੇ 'ਚਾਂਸ ਪੇ ਡਾਂਸ' ਅਤੇ 'ਹੁਕ ਜਾਂ ਕ੍ਰੂਕ' ਤੋਂ। ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਦੋਵਾਂ ਫਿਲਮਾਂ ਵਿੱਚ ਉਹਨਾਂ ਨੂੰ ਬਿਹਤਰੀਨ ਮੌਕੇ ਮਿਲੇ ਹਨ। 'ਚਾਂਸ ਪੇ ਡਾਂਸ' 15 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਸ ਵਿੱਚ ਜੇਨੇਲੀਆ ਅਤੇ ਸ਼ਾਹਿਦ ਕਪੂਰ ਦੀ ਜੋੜੀ ਹੈ। ਸ਼ਾਹਿਦ ਦੇ ਨਾਲ ਇਹ ਜੇਨੇਲੀਆ ਦਾ ਫਿਲਮ ਕਰਨ ਦਾ ਪਹਿਲਾ ਮੌਕਾ ਹੈ ਅਤੇ ਜੇਨੇਲੀਆ ਉਹਨਾਂ ਨੂੰ ਬਿਹਤਰੀਨ ਕੋ-ਸਟਾਰ ਮੰਨਦੀ ਹੈ। 'ਚਾਂਸ ਪੇ ਡਾਂਸ' ਇੱਕ ਕਲਾਕਾਰ (ਸ਼ਾਹਿਦ ਕਪੂਰ) ਦੇ ਸੰਘਰਸ਼ ਦੀ ਕਹਾਣੀ ਹੈ, ਪਰ ਜੇਨੇਲੀਆ ਨੂੰ ਵੀ ਬਿਹਤਰੀਨ ਭੂਮਿਕਾ ਮਿਲੀ ਹੈ। ਉਹ ਫਿਲਮ ਵਿੱਚ ਕੋਰਿਓਗ੍ਰਾਫਰ ਬਣੀ ਹੈ। ਜੇਨੇਲੀਆ ਦੀ ਨਜ਼ਰ ਵ

Date:2010-01-05 Time:00:18:51

ਪਟਿਆਲਾ ਹਾਊਸ 'ਚ ਅਕਸ਼ੈ-ਅਨੁਸ਼ਕਾ ਦੀ ਜੋੜੀ

ਬਾਲੀਵੁੱਡ ਇੰਡਸਟਰੀ ਦੀ ਹਰ ਨਵੀਂ ਫ਼ਿਲਮ 'ਚ ਪੰਜਾਬੀਅਤ ਦਾ ਰੰਗ ਵੇਖਣ ਨੂੰ ਮਿਲ ਰਿਹਾ ਹੈ ਅਤੇ ਜ਼ਿਆਦਾਤਰ ਫ਼ਿਲਮਾਂ ਪੰਜਾਬੀ ਪਿੱਠਭੂਮੀ 'ਤੇ ਆਧਾਰਿਤ ਹੀ ਬਣ ਰਹੀਆਂ ਹਨ। ਬਹੁਤ ਜਲਦ ਦਰਸ਼ਕਾਂ ਨੂੰ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਨਵੀਂ ਫ਼ਿਲਮ 'ਪਟਿਆਲਾ ਹਾਊਸ' ਦੇਖਣ ਨੂੰ ਮਿਲੇਗੀ, ਜਿਸ ਦੇ ਨਾਂਅ 'ਚੋਂ ਹੀ ਪੰਜਾਬੀਅਤ ਦੀ ਖੁਸ਼ਬੂ ਆ ਰਹੀ ਹੈ। ਇਸ ਫ਼ਿਲਮ 'ਚ ਬਾਲੀਵੁੱਡ ਦਾ ਸਟਾਰ ਨਾਇਕ ਅਕਸ਼ੈ ਕੁਮਾਰ ਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਮੁੱਖ ਕਿਰਦਾਰ ਨਿਭਾਅ ਰਹੇ ਹਨ। ਅਨੁਸ਼ਕਾ ਆਪਣੇ ਕੈਰੀਅਰ ਦੀ ਪਹਿਲੀ ਹੀ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' 'ਚ ਸ਼ਾਹਰੁਖ ਖਾਨ ਨਾਲ ਅਭਿਨੈ ਕਰਕੇ ਸਫ਼ਲਤਾ ਹਾਸਲ ਕਰ ਚੁੱਕੀ ਹੈ। ਨਿਰਦੇਸ਼ਕ ਨਿਖਿਲ ਅਡਵਾਨੀ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਨਾਲ 'ਚਾਂਦਨੀ ਚੌਕ ਟੂ ਚਾਈਨਾ ਬਣਾ' ਚੁੱਕਾ ਹੈ ਪਰ ਇਹ

Date:2010-01-05 Time:00:18:51

ਪਾਕਿ 'ਚ ਹਮਲੇ ਦੀ ਯੋਜਨਾ ਨਹੀਂ ਸੀ : ਸ਼ੱਕੀ ਅਮਰੀਕੀ

ਇਸਲਾਮਾਬਾਦ : ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਲਈ ਇੰਟਰਨੈੱਟ ਦੇ ਰਾਹੀਂ ਅੱਤਵਾਦੀ ਗੁੱਟਾਂ ਨਾਲ ਸੰਪਰਕ ਕਰਨ ਦੇ ਆਰੋਪ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਪੰਜ ਸ਼ੱਕੀ ਅਮਰੀਕੀ ਨਾਗਰਿਕਾਂ ਨੇ ਪਾਕਿਸਤਾਨ ਦੀ ਇੱਕ ਅਦਾਲਤ ਵਿੱਚ ਕਬੂਲ ਕੀਤਾ ਕਿ ਉਹਨਾਂ ਦਾ ਮਕਸਦ ਸਹਿਯੋਗੀ ਮੁਸਲਮਾਨਾਂ ਨੂੰ ਵਿੱਤੀ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਸੀ।

Date:2010-01-05 Time:00:18:51

ਜਾਅਲੀ ਭਾਰਤੀ ਨੋਟ, ਨੇਪਾਲ 'ਚ ਰੈਕੇਟ ਕਾਬੂ

ਕਾਠਮਾਂਡੂ - ਭਾਰਤ ਦੇ ਕੇਂਦਰੀ ਜਾਂਚ ਬਿਉਰੋ(ਸੀਬੀਆਈ) ਦੀ ਅਪੀਲ ਉੱਪਰ ਕਾਰਵਾਈ ਕਰਦੇ ਹੋਏ ਨੇਪਾਲ ਪੁਲਿਸ ਨੇ ਨਕਲੀ ਭਾਰਤੀ ਨੋਟ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕਰਦਿਆਂ ਇੱਕ ਪ੍ਰਭਾਵਸ਼ਾਲੀ ਨੇਪਾਲੀ ਸਿਆਸਤਦਾਨ ਦੇ ਪੁੱਤਰ ਅਤੇ ਉਸ ਦੇ ਦੋ ਪਾਕਿਸਤਾਨੀ ਸਹਿਯੋਗੀਆਂ ਅਤੇ ਇੱਕ ਬਾਡੀਗਾਰਡ ਨੂੰ ਕਾਬੂ ਕੀਤਾ ਹੈ।

Date:2010-01-05 Time:00:18:51

ਇਰਾਕ ਵਿੱਚ ਬੰਬ ਧਮਾਕੇ, ਤਿੰਨ ਮਰੇ

ਬਗਦਾਦ : ਉੱਤਰੀ ਇਰਾਕ ਦੇ ਕਿਰਕੁਕ ਸ਼ਹਿਰ ਵਿੱਚ ਅੱਜ ਹੋਏ ਦੋ ਬੰਬ ਧਮਾਕਿਆਂ ਵਿੱਚ ਤਿੰਨ ਪੁਲਿਸ ਮੁਲਾਜਮ ਮਾਰੇ ਗਏ ਅਤੇ ਅੱਠ ਲੋਕ ਫੱਟੜ ਹੋ ਗਏ।ਪੁਲਿਸ ਸੂਤਰਾਂ ਨੇ ਦੱਸਿਆ ਕਿ ਪਹਿਲਾ ਵਿਸਫੋਟ ਰਾਜਧਾਨੀ ਬਗਦਾਦ ਤੋਂ 240 ਕਿਲੋਮੀਟਰ ਦੂਰ ਸਥਿਤ ਕਿਰਕੁਕ ਸ਼ਹਿਰ ਵਿੱਚ ਹੋਇਆ, ਜਿਸਦੇ ਵਿੱਚ ਇੱਕ ਪੁਲਿਸ ਮੁਲਾਜਮ ਮਾਰਿਆ ਗਿਆ ਜਦਕਿ ਪੰਜ ਹੋਰ ਨਾਗਰਿਕ ਫੱਟੜ ਹੋ ਗਏ।

Date:2010-01-05 Time:00:18:51

ਲੱਗ ਸਕਦੀ ਹੈ ਇਸਲਾਮੀ ਜੁਲੂਸ 'ਤੇ ਪਾਬੰਦੀ

ਲੰਡਨ : ਇੰਗਲੈਂਡ ਦੇ ਪ੍ਰਧਾਨ ਮੰਤਰੀ ਗੋਰਡਨ ਬ੍ਰਾਊਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸ਼ਹੀਦ ਬ੍ਰਿਟਿਸ਼ ਸੈਨਿਕਾਂ ਦੇ ਸਨਮਾਨ ਲਈ ਪ੍ਰਸਿੱਧ ਸ਼ਹਿਰ ਵੂਟਨ ਬਸੇਟ ਵਿੱਚ ਇੱਕ ਇਸਲਾਮੀ ਸੰਗਠਨ ਦੇ ਪ੍ਰਸਤਾਵਿਤ ਜੁਲੂਸ ਉੱਤੇ ਰੋਕ ਲਗਾਈ ਜਾ ਸਕਦੀ ਹੈ।

Date:2010-01-05 Time:00:18:51

ਸੁਰੱਖਿਆ ਨੂੰ ਲੈਕੇ ਹੋਵੇਗੀ ਚਰਚਾ : ਕਲਿੰਟਨ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕ੍ਰਿਸਮਸ ਵਾਲੇ ਦਿਨ ਡੈਟ੍ਰਾਈਟ ਜਾਣ ਵਾਲੇ ਹਵਾਈ ਜਹਾਜ ਨੂੰ ਉਡਾਉਣ ਦੀ ਅੱਤਵਾਦੀ ਕੋਸ਼ਿਸ਼ ਦੇ ਬਾਅਦ ਇਸ ਮਾਮਲੇ ਉੱਤੇ ਪਹਿਲੀ ਵਾਰ ਚੁੱਪੀ ਤੋੜ੍ਹਦਿਆਂ ਕਿਹਾ ਕਿ ਉਹ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਦੇ ਲਈ ਹੋਰ ਸੁਰੱਖਿਆ ਉਪਰਾਲਿਆਂ ਦਾ ਮੁੱਦਾ ਕੈਬੀਨੇਟ ਬੈਠਕ ਵਿੱਚ ਉਠਾਵੇਗੀ।

Date:2010-01-05 Time:00:18:51


1  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010