Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 1 - 2010

ਪ੍ਰਤੱਖ ਵਿਦੇਸ਼ੀ ਨਿਵੇਸ਼ ਨੀਤੀ 'ਚ ਸੁਧਾਰ ਦੀ ਮੰਗ

ਨਵੀਂ ਦਿੱਲੀ : ਉਦਯੋਗ ਜਗਤ ਨੇ ਸਰਕਾਰ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੀਤੀ ਵਿੱਚ ਤੁਰੰਤ ਸੁਧਾਰ ਕਰਨ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਐੱਫ਼ਐੱਮ ਰੇਡੀਓ ਵਿੱਚ ਵਿਦੇਸ਼ੀ ਨਿਵੇਸ਼ ਸੀਮਾ ਵਰਤਮਾਨ ਤੋਂ ਵਧਾਕੇ 49 ਪ੍ਰਤੀਸ਼ਤ ਅਤੇ ਡਾਇਰੈਕਟ ਟੂ ਹੋਮ (ਡੀਟੀਐੱਚ) ਵਿੱਚ 49 ਤੋਂ ਵਧਾਕੇ 74 ਪ੍ਰਤੀਸ਼ਤ ਕਰ ਦਿੱਤੀ ਜਾਣੀ ਚਾਹੀਦੀ ਹੈ।

Date:2010-01-04 Time:00:36:07

ਐੱਫ਼ਸੀਐੱਨਆਰ ਖਾਤਿਆਂ 'ਤੇ ਵੱਧੀ ਵਿਆਜ ਦਰ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਦੂਜੀ ਵੱਡੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੇ ਪ੍ਰਵਾਸੀ ਭਾਰਤੀਆਂ ਦੇ ਵਿਦੇਸ਼ੀ ਮੁਦਰਾ ਜਮ੍ਹਾਂ ਖਾਤਿਆਂ ਉੱਤੇ ਲੰਮੀ ਮਿਆਦ ਦੀ ਜਮ੍ਹਾਂ ਰਾਸ਼ੀ ਉੱਤੇ ਵਿਆਜ ਦਰਾਂ ਵਿੱਚ ਅੱਧੇ ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਹੈ। ਬੈਂਕ ਦੇ ਅਨੁਸਾਰ ਇਹ ਵਿਆਜ ਦਰ ਇੱਕ ਜਨਵਰੀ 2010 ਤੋਂ ਲਾਗੂ ਹੋ ਗਈ ਹੈ।

Date:2010-01-04 Time:00:36:07

ਕੇਰਲ 'ਚ ਬੀਐੱਸਐੱਨਐੱਲ ਦੀ 3ਜੀ ਸੇਵਾ ਸ਼ੁਰੂ

ਕੋਝੀਕੋਡ : ਸਰਕਾਰੀ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਕੇਰਲ ਦੇ ਕੋਝੀਕੋਡ ਵਿਖੇ ਕੱਲ੍ਹ ਤੋਂ 3ਜੀ ਸੇਵਾ ਦਾ ਸ਼ੁਰੂ ਕਰੇਗੀ।ਕੰਪਨੀ ਦੀ ਮੁੱਖ ਪ੍ਰਬੰਧਕ ਸੀ ਸੁਨੀਤਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਕਾਲੀਕੱਟ ਦੇ ਉਪ ਨਗਰੀ ਇਲਾਕਿਆਂ ਵਿੱਚ 37758 ਥ੍ਰੀਜੀ ਲਾਈਨ ਅਤੇ ਕਾਲਪੇਟਾ ਵਿੱਚ 1469 ਥ੍ਰੀਜੀ ਲਾਈਨ ਲਗਾਈ ਜਾਣੀ ਹੈ।

Date:2010-01-04 Time:00:36:06

ਟੋਆਟਾ ਦੀ ਹੋਈ ਜਬਰਦਸਤ ਵਿੱਕਰੀ

ਨਵੀਂ ਦਿੱਲੀ : ਬਹੁ ਉਪਯੋਗੀ ਆਵਾਜਾਈ ਸਾਧਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੋਆਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮੀਟੇਡ ਨੇ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ ਦਸੰਬਰ 2009 ਵਿੱਚ 221 ਪ੍ਰਤੀਸ਼ਤ ਦੀ ਜ਼ਬਰਦਸਤ ਵਾਧਾ ਦਰਜ ਕਰਦਿਆਂ ਕੁੱਲ 7 ਹਜਾਰ 657 ਆਵਾਜਾਈ ਸਾਧਨ ਵੇਚੇ।

Date:2010-01-04 Time:00:36:06

ਐੱਫ਼ਏਡੀਏ ਦਾ 6ਵਾਂ ਸ਼ਿਖਰ ਸੰਮੇਲਨ ਦਿੱਲੀ 'ਚ

ਨਵੀਂ ਦਿੱਲੀ : ਦੇਸ਼ ਵਿੱਚ ਆਟੋ ਮੋਬਾਇਲ ਕੰਪਨੀਆਂ ਦੇ ਕਾਰੋਬਾਰ ਵਿੱਚ ਹੋ ਰਹੇ ਵਾਧੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਡੀਲਰਾਂ ਦੇ ਪ੍ਰਮੁੱਖ ਸੰਗਠਨ ਫੈਡਰੇਸ਼ਨ ਆਫ਼ ਆਟੋਮੋਬਾਇਲ ਡੀਲਰਜ਼ ਐਸੋਸੀਏਸ਼ਨ (ਐੱਫ਼ਏਡੀਏ) ਦਾ 6ਵਾਂ ਆਟੋ ਸ਼ਿਖਰ ਸੰਮੇਲਨ ਆਉਂਦੀ ਅੱਠ ਜਨਵਰੀ ਨੂੰ ਇੱਥੇ ਆਯੋਜਿਤ ਕੀਤਾ ਜਾਵੇਗਾ।

Date:2010-01-04 Time:00:36:06

ਸਰਕਾਰੀ ਪੇਸ਼ਕਸ਼ ਦੇ ਵਿਰੁੱਧ ਜੇਏਐੱਲ

ਟੋਕੀਓ : ਭਾਰੀ ਵਿੱਤ ਸੰਕਟ ਦੇ ਨਾਲ ਜੂਝ ਰਹੀ ਜਪਾਨ ਏਅਰਲਾਇੰਸ (ਜੇਏਐੱਲ) ਨੇ ਕਿਹਾ ਹੈ ਕਿ ਉਹ ਮੁੜ੍ਹ ਗਠਨ ਦੀ ਯੋਜਨਾ ਦੇ ਤਹਿਤ ਦੀਵਾਲੀਆ ਘੋਸ਼ਿਤ ਕੀਤੇ ਜਾਣ ਦੀ ਸਰਕਾਰੀ ਪੇਸ਼ਕਸ਼ ਦੇ ਵਿਰੁੱਧ ਹੈ।

Date:2010-01-04 Time:00:36:06

ਹਵਾਈ ਅੱਡੇ ਦਾ ਆਧੁਨਿਕੀਕਰਨ ਹੋਵੇਗਾ : ਪਟੇਲ

ਪਣਜੀ : ਕੇਂਦਰੀ ਨਾਗਰਿਕ ਹਵਾਬਾਜੀ ਮੰਤਰੀ ਪ੍ਰਫੁੱਲ ਪਟੇਲ ਨੇ ਗੋਆ ਦੇ ਡਬਲਿਮ ਹਵਾਈ ਅੱਡੇ ਦੀ ਆਧੁਨਿਕੀਕਰਨ ਅਤੇ ਵਿਸਤਾਰ ਯੋਜਨਾ ਅੱਧ ਵਿਚਾਲੇ ਲਟਕਣ ਦੀਆਂ ਅਟਕਲਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ ਦੋ ਵਰ੍ਹਿਆਂ ਦੇ ਅੰਦਰ ਇਸਨੂੰ ਵਿਸ਼ਵ ਪੱਧਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਰੂਪ ਵਿੱਚ ਵਿਕਸਿਤ ਕਰ ਦਿੱਤਾ ਜਾਵੇਗਾ।

Date:2010-01-04 Time:00:36:06

ਆਸਟ੍ਰੇਲਿਆ 'ਚ ਭਾਰਤੀ ਨੌਜਵਾਨ ਕਤਲ

ਮੈਲਬੋਰਨ - ਆਸਟ੍ਰੇਲਿਆ ਦੇ ਮੈਲਬੋਰਨ ਸ਼ਹਿਰ ਵਿਚ ਸ਼ਨੀਵਾਰ ਦੀ ਰਾਤ ਇੱਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਹੰਗ੍ਰੀ ਜੈਕਸ ਰੇਸਤਰਾਂ ਵਿਖੇ ਕੰਮ ਕਰਨ ਵਾਲਾ 21 ਸਾਲਾ ਨਿਤਿਨ ਗਰਗ ਘਰ ਵਾਪਸ ਪਰਤ ਰਿਹਾ ਸੀ ਕਿ ਰਾਸਤੇ ਵਿਚ ਅਣਪਛਾਤੇ ਲੋਕਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ।

Date:2010-01-04 Time:00:36:06

ਮਾਰੂਤੀ ਨੇ 1.6 ਲੱਖ ਨੂੰ ਸਿਖਾਈ ਡ੍ਰਾਈਵਿੰਗ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਮੋਹਰੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਦੇਸ਼ ਵਿੱਚ ਸੁਰੱਖਿਅਤ ਡ੍ਰਾਈਵਿੰਗ ਨੂੰ ਬੜ੍ਹਾਵਾ ਦੇਣ ਦੇ ਆਪਣੇ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਦੇ ਪਹਿਲੇ ਵਰ੍ਹੇ ਦੌਰਾਨ ਇੱਕ ਲੱਖ 60 ਹਜਾਰ ਲੋਕਾਂ ਨੂੰ ਡ੍ਰਾਈਵਿੰਗ ਦੀ ਸਿਖਲਾਈ ਦਿੱਤੀ ਹੈ।

Date:2010-01-04 Time:00:36:06

ਮੁਜੀਬ ਦੇ ਹੱਤਿਆਰਾਂ ਨੂੰ ਫਾਂਸੀ ਦਾ ਆਦੇਸ਼

ਢਾਕਾ : ਬੰਗਲਾਦੇਸ਼ ਦੇ ਸੰਸਥਾਪਕ ਅਤੇ ਰਾਸ਼ਟਰਪਿਤਾ ਸ਼ੇਖ ਮੁਜੀਬ ਉਰ ਰਹਿਮਾਨ ਦੀ ਹੱਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਪੰਜ ਲੋਕਾਂ ਦੀ ਮੌਤ ਦਾ ਫਰਮਾਨ ਅੱਜ ਜਾਰੀ ਕਰ ਦਿੱਤਾ ਗਿਆ।

Date:2010-01-04 Time:00:36:06

ਅਲਕਾਇਦਾ ਨਵਾਂ ਅੱਡਾ ਬਣ ਰਿਹਾ ਯਮਨ

ਲੰਡਨ : ਪੱਛਮੀ ਏਸ਼ੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚ ਸ਼ੁਮਾਰ ਯਮਨ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਨਵੇਂ ਟਿਕਾਣੇ ਦੇ ਰੂਪ ਵਿੱਚ ਉਭਰ ਰਿਹਾ ਹੈ ਅਤੇ ਗੁਆਂਤਨਾਮੋ ਜੇਲ੍ਹ ਵਿੱਚ ਬੰਦ ਸਾਬਕਾ ਕੈਦੀ ਪੱਛਮੀ ਦੇਸ਼ਾਂ ਦੇ ਵਿਰੁੱਧ ਲੜਾਈ ਦੇ ਲਈ ਅਲਕਾਇਦਾ ਦੀ ਨਵੀਂ ਸ਼ਾਖਾ ਤਿਆਰ ਕਰਨ ਵਿੱਚ ਜੁੱਟੇ ਹਨ।

Date:2010-01-04 Time:00:36:06

ਲਾਦੇਨ ਦੀ ਧੀ ਦੇ ਹੱਕ ਸਾਊਦੀ ਅਰਬ

ਰਿਆਦ : ਸਊਦੀ ਅਰਬ ਨੇ ਇਰਾਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦੇਨ ਦੀ ਧੀ ਈਮਾਨ ਬਿਨ ਲਾਦੇਨ ਉਹਨਾਂ ਦੇ ਦੇਸ਼ ਨੂੰ ਛੱਡਣਾ ਚਾਹੁੰਦੀ ਹੈ ਤਾਂ ਉਹ ਇਸਦੀ ਇਜਾਜਤ ਦੇਵੇ।

Date:2010-01-04 Time:00:36:06

ਪੀਓਕੇ 'ਚ ਚੀਨ ਦੀ ਦਖਲੰਦਾਜੀ ਗੈਰ-ਕਾਨੂੰਨੀ

ਨਵੀਂ ਦਿੱਲੀ : ਪਾਕਿਸਤਾਨ ਅਧਿਕ੍ਰਿਤ ਕਸ਼ਮੀਰ 'ਪੀਓਕੇ' ਵਿੱਚ ਅਨੇਕ ਪ੍ਰੋਜੈਕਟਾਂ ਵਿੱਚ ਚੀਨ ਦੀ ਭਾਗੀਦਾਰੀ ਉੱਤੇ ਇਤਰਾਜ ਪ੍ਰਗਟਾਉਂਦਿਆਂ ਭਾਰਤ ਨੇ ਇਸਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਕਿਹਾ ਕਿ ਦੇਸ਼ ਨੇ ਇਸ ਬਾਰੇ ਵਿੱਚ ਪਾਕਿਸਤਾਨ ਨੂੰ ਚੀਨ ਵੱਲੋਂ ਹਥਿਆਰਾਂ ਦੀ ਸਪਲਾਈ ਉੱਤੇ ਆਪਣੀ ਚਿੰਤਾ ਪ੍ਰਗਟ ਕਰ ਦਿੱਤੀ।

Date:2010-01-04 Time:00:36:06

ਉੱਤਰ ਗਰਿੱਡ 'ਚ ਫਿਰ ਟ੍ਰਿਪਿੰਗ, ਬੱਤੀ ਗੁਲ

ਚੰਡੀਗੜ੍ਹ : ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇ ਕਾਰਣ ਉੱਤਰੀ ਗਰਿੱਡ ਵਿੱਚ ਕੱਲ੍ਹ ਰਾਤ ਫਿਰ ਕੁੱਝ ਗੜਬੜੀ ਆ ਜਾਣ ਦੇ ਕਾਰਣ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ।

Date:2010-01-04 Time:00:36:06

ਭਾਰਤ ਦਾ ਪੁਲਾੜ ਪ੍ਰੋਗ੍ਰਾਮ ਵਿਸ਼ਵ ਪੱਧਰੀ : ਸਿੰਘ

ਤਿਰੁਵਨੰਤਪੁਰਮ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਗਿਆਨੀਆਂ ਨੂੰ ਭਵਿੱਖ ਲਈ ਵੱਡੇ ਸੁਫ਼ਨੇ ਵੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੀ ਪੂਰੀ ਸ਼ਕਤੀ ਲਗਾਈ ਤਾਂ ਦੇਸ਼ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਸਕਦਾ ਹੈ।

Date:2010-01-04 Time:00:36:06

ਝਾਰਖੰਡ ਵਿਧਾਨਸਭਾ ਦਾ ਸੈਸ਼ਨ ਅੱਜ ਤੋਂ

ਰਾਂਚੀ - ਝਾਰਖੰਡ ਵਿਧਾਨਸਭਾ ਦਾ ਸੈਸ਼ਨ ਚਾਰ ਜਨਵਰੀ ਤੋਂ ਸ਼ੁਰੂ ਹੋ ਕੇ 9 ਜਨਵਰੀ ਤੱਕ ਚੱਲੇਗਾ।ਇਸ ਸੈਸ਼ਨ ਵਿਚ ਝਾਰਖੰਡ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਵਿਧਾਨਸਭਾ ਪ੍ਰਧਾਨ ਦੇ ਅਹੁਦੇ ਪਰਚਾ ਦਾਖਲ ਕਰਨ ਦੀ ਪ੍ਰਕ੍ਰਿਆ ਪੂਰੀ ਕੀਤੀ ਜਾਵੇਗੀ।

Date:2010-01-04 Time:00:36:06

ਸਰਬਜੀਤ ਪਰਿਵਾਰ ਵੱਲੋਂ ਓਬਾਮਾ ਅੱਗੇ ਗੁਹਾਰ

ਨਵੀਂ ਦਿੱਲੀ - ਪਾਕਿਸਤਾਨ ਵਿਚ ਮੌਤ ਦੀ ਸਜਾ ਪ੍ਰਾਪਤ ਸਰਬਜੀਤ ਸਿੰਘ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਸਰਬਜੀਤ ਨੂੰ ਫਾਂਸੀ ਤੋਂ ਬਚਾਉਣ ਅਤੇ ਉਸ ਦੀ ਰਿਹਾਈ ਯਕੀਨੀ ਬਨਾਉਣ।

Date:2010-01-04 Time:00:36:05

ਵਾਦੀ 'ਚ ਬਰਫਬਾਰੀ

ਸ਼੍ਰੀਨਗਰ - ਕਸ਼ਮੀਰ ਵਾਦੀ ਦੇ ਉੱਪਰੀ ਇਲਾਕਿਆਂ ਵਿਚ ਪੱਛਮੀ ਹਵਾਵਾਂ ਦੇ ਚੱਲਦਿਆਂ ਤਾਜ਼ਾ ਬਰਫਬਾਰੀ ਕਾਰਣ ਰਾਤ ਦੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਦਿਨ ਵਿਚ ਕੜ੍ਹਾਕੇ ਦੀ ਠੰਡ ਪੈ ਰਹੀ ਹੈ।

Date:2010-01-04 Time:00:36:05

ਅੰਤਰ ਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ 5 ਤੋਂ

ਪਟਿਆਲਾ - ਉੱਤਰ ਪੂਰਬੀ ਜ਼ੋਨ ਅੰਤਰ 'ਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ 5 ਤੋਂ 9 ਜਨਵਰੀ ਤੱਕ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਜਾ ਰਹੀ ਹੈ।

Date:2010-01-04 Time:00:36:05

ਕੋਟਲਾ ਕਾਂਡ ਬਾਰੇ ਬੀਸੀਸੀਆਈ ਦਾ ਜਵਾਬ ਤਿਆਰ

ਨਵੀਂ ਦਿੱਲੀ - ਕੋਟਲਾ ਕਾਂਡ ਉੱਪਰ ਕੌਮਾਂਤਰੀ ਕ੍ਰਿਕਟ ਪਰੀਸ਼ਦ ਦੇ ਨੋਟਿਸ ਦਾ ਜਵਾਬ ਤਿਆਰ ਕਰਨ ਲਈ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੀ ਅੱਜ ਇੱਥੇ ਇੱਕ ਬੈਠਕ ਹੋਈ।ਬੈਠਕ ਵਿਚ ਆਈਸੀਸੀ ਦੇ ਨੋਟਿਸ ਦਾ ਜਵਾਬ ਤਿਆਰ ਕਰ ਲਿਆ ਗਿਆ ਹੈ ਅਤੇ ਬੀਸੀਸੀਆਈ ਕੋਟਲਾ ਨੂੰ ਰੋਕ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਕਮਰ ਕਸ ਚੁੱਕਾ ਹੈ।

Date:2010-01-04 Time:00:36:05

ਐਸ਼ ਨਾਲ ਤੁਲਨਾ ਕਰਨ ਲੱਗੀ ਹੈ ਨੀਤੂ

ਨੀਤੂ ਚੰਦਰਾ ਇਨ੍ਹੀਂ ਦਿਨੀਂ ਆਪਣੀ ਤੁਲਨਾ ਐਸ਼ਵਰਿਆ ਰਾਏ ਨਾਲ ਕਰਨ ਲੱਗੀ ਹੈ। ਐਸ਼ਵਰਿਆ ਨੇ ਜਗਮੋਹਨ ਮੂੰਦੜਾ ਅਤੇ ਰਾਮਗੋਪਾਲ ਵਰਮਾ ਨਾਲ ਫਿਲਮਾਂ ਕੀਤੀਆਂ ਅਤੇ ਹਾਲ ਹੀ ਵਿੱਚ ਨੀਤੂ ਨੇ ਵੀ ਇਹਨਾਂ ਦੋਵਾਂ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਇਸ ਲਈ ਨੀਤੂ ਨੂੰ ਲੱਗਦਾ ਹੈ ਕਿ ਉਹ ਵੀ ਐਸ਼ਵਰਿਆ ਦੀ ਰਾਹ 'ਤੇ ਚੱਲ ਰਹੀ ਹੈ। ਹਾਲ ਹੀ ਵਿੱਚ ਨੀਤੂ ਨੇ ਮੁੰਬਈ ਦੇ ਲੋਖੰਡਵਾਲਾ ਵਿੱਚ ਘਰ ਲਿਆ ਹੈ, ਜਿੱਥੇ ਸੰਘਰਸ਼ ਦੇ ਦਿਨਾਂ ਵਿੱਚ ਐਸ਼ਵਰਿਆ ਰਿਹਾ ਕਰਦੀ ਸੀ। ਬਸ ਨੀਤੂ ਨੂੰ ਇੱਕ ਹੋਰ ਬਹਾਨਾ ਮਿਲ ਗਿਆ ਐਸ਼ਵਰਿਆ ਅਤੇ ਉਹਨਾਂ ਵਿਚਕਾਰ ਸਮਾਨਤਾ ਦੱਸਣ ਦਾ। ਐਸ਼ਵਰਿਆ ਰਾਏ ਜਿੰਨੀਆਂ ਹਿੱਟ ਫਿਲਮਾਂ ਨੀਤੂ ਦੇ ਕੇ ਦੱਸੇ ਤਾਂ ਉਹਨਾਂ ਦੀ ਗੱਲ ਵਿੱਚ ਦਮ ਨਜ਼ਰ ਆਵੇ।

Date:2010-01-04 Time:00:36:05

ਜਮੀਨ ਵਾਪਸੀ 'ਚ ਕਨੂੰਨੀ ਰੁਕਾਵਟ ਨਹੀਂ : ਸੇਨ

ਬੈਰਕਪੁਰ - ਪੱਛਮੀ ਬੰਗਾਲ ਦੇ ਉਦਯੋਗ ਮੰਤਰੀ ਨਿਰੂਪਮ ਸੇਨ ਨੇ ਇੱਥੇ ਕਿਹਾ ਕਿ ਸਿੰਗੂਰ ਵਿਚ ਟਾਟਾ ਮੋਟਰਸ ਲਿਮਟਡ ਤੋਂ ਜਮੀਨ ਲੈਣ ਵਿਚ ਕੋਈ ਕਨੂੰਨੀ ਰੁਕਾਵਟ ਨਹੀਂ ਹੈ।

Date:2010-01-04 Time:00:36:05

ਯਮਨ 'ਤੇ ਹਮਲਾ ਕਰ ਸਕਦਾ ਹੈ ਅਲਕਾਇਦਾ : ਅਮਰੀਕਾ

ਵਾਸ਼ਿੰਗਟਨ - ਅਮਰੀਕਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਲਕਾਇਦਾ ਯਮਨ ਦੀ ਰਾਜਧਾਨੀ ਸਨਾ ਦੇ ਕਿਸੇ ਮਹਤੱਵ ਪੂਰਨ ਸਥਾਨ ਉੱਪਰ ਹਮਲਾ ਕਰ ਸਕਦਾ ਹੈ।

Date:2010-01-04 Time:00:36:05

ਈਸਟ ਬੰਗਾਲ ਬਣਿਆ ਫੈਡਰੇਸ਼ਨ ਕੱਪ ਚੈਂਪੀਅਨ

ਗੁਹਾਟੀ - ਈਸਟ ਬੰਗਾਲ ਨੇ ਕਈ ਮਹਾਰਥੀਆਂ ਦਾ ਸ਼ਿਕਾਰ ਕਰਨ ਵਾਲੇ ਸ਼ਿਲਾਂਗ ਲਾਜੋਂਗ ਦੀ ਚੁਣੌਤੀ ਨੂੰ ਅੱਜ ਇੱਥੇ ਪੈਨਲਟੀ ਸ਼ੂਟ ਆਊਟ ਵਿਚ 3-0 ਨਾਲ ਢਹਿਢੇਰੀ ਕਰਦੇ ਹੋਏ ਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਖਿਤਾਬ ਉੱਪਰ ਛੇਵੀਂ ਦਫਾ ਕਬਜ਼ਾ ਜਮਾ ਲਿਆ।

Date:2010-01-04 Time:00:36:05

ਬ੍ਰਿਟੇਨ ਦੇ ਸ਼੍ਰੇਸਬਰੀ 'ਚ ਧਮਾਕਾ, 12 ਜ਼ਖਮੀ

ਲੰਦਨ - ਇੰਗਲੈਂਡ ਦੇ ਸ਼੍ਰੇਸਬਰੀ ਵਿਖੇ ਇੱਕ ਸ਼ੱਕੀ ਧਮਾਕੇ ਵਿਚ ਘੱਟੋ ਘੱਟ 12 ਲੋਕ ਜ਼ਖਮੀ ਹੋ ਗਏ ਹਨ।ਪੁਲਿਸ ਨੇ ਦੱਸਿਆ ਕਿ ਘਟਨਾ ਦੇ ਕਾਰਣਾਂ ਦੀ ਜਾਂਚ ਹੋ ਰਹੀ ਹੈ ਪਰ ਕੁੱਝ ਲੋਕਾਂ ਨੇ ਧਮਾਕਿਆਂ ਤੋਂ ਪਹਿਲਾਂ ਗੈਸ ਦੀ ਗੰਧ ਮਿਲਣ ਦੀ ਗੱਲ ਕਹੀ ਹੈ।

Date:2010-01-04 Time:00:36:05


1   2  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010