Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 30 - 1 - 2010

ਐਪਲ ਦੇ ਨਵੇਂ 'ਆਈਪੈਡ' ਨੂੰ ਲੈ ਕੇ ਦੁਨੀਆ ਭਰ 'ਚ ਦੀਵਾਨਗੀ

ਸੈਨ ਫ੍ਰਾਂਸਿਸਕੋ - ਗੈਜੇਟਸ ਦੀ ਦੁਨੀਆ ਵਿੱਚ ਆਈਪੈਡ ਨੂੰ ਲੈ ਕੇ ਜ਼ਬਰਦਸਤ ਦੀਵਾਨਗੀ ਸੀ। ਆਈਪੈਡ ਟੈਕਨੋਲਾਜੀ ਨੂੰ ਅਜਿਹਾ ਕ੍ਰਿਸ਼ਮਾ ਦੱਸਿਆ ਜਾ ਰਿਹਾ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਵਿਚਕਾਰ ਆਪਣੀ ਅਲੱਗ ਹੀ ਥਾਂ ਬਣਾ ਲਵੇਗਾ। ਕਿਤਾਬ-ਅਖ਼ਬਾਰ ਤੋਂ ਲੈ ਕੇ ਸੰਗੀਤ ਸੁਣਨ ਤੱਕ ਲਈ ਇਸਦਾ ਇਸਤੇਮਾਲ ਹੋਵੇਗਾ। ਐਪਲ ਦਾ ਦਾਅਵਾ ਹੈ ਕਿ ਆਈਪੈਡ ਨੌਜਵਾਨਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗਾ। ਦੋ ਮਹੀਨਿਆਂ ਦੇ ਅੰਦਰ ਇਸਦਾ ਸਾਰਿਆਂ ਲਈ ਉਪਲਬਧ ਹੋਣ ਦੀ ਉਮੀਦ ਹੈ। ਕਈ ਹਫ਼ਤਿਆਂ ਦੇ ਅੰਦਾਜ਼ਿਆਂ 'ਤੇ ਵਿਰਾਮ ਲਗਾਉਂਦੇ ਹੋਏ ਅਮਰੀਕੀ ਕੰਪਨੀ ਐਪਲ ਨੇ ਬੀਤੇ ਬੁੱਧਵਾਰ ਨੂੰ ਨਵਾਂ ਟੈਬਲੇਟ ਕੰਪਿਊਟਰ ਬਜ਼ਾਰ ਵਿੱਚ ਪੇਸ਼ ਕਰ ਦਿੱਤਾ।

Date:2010-01-30 Time:00:07:46

ਬਿਜ਼ਨਸ ਕਰੇ ਅੰਬਾਨੀ - ਬਾਲ ਠਾਕਰੇ

ਮੁੰਬਈ - 'ਮੁੰਬਈ ਪੂਰੇ ਭਾਰਤ ਦੀ ਹੈ', ਮੁਕੇਸ਼ ਅੰਬਾਨੀ ਦੇ ਇਸ ਬਿਆਨ ਉੱਪਰ ਸ਼ਿਵਸੈਨਾ ਮੁਖੀ ਬਾਲ ਠਾਕਰੇ ਨੇ ਅੱਜ ਉਹਨਾਂ ਉੱਪਰ ਵਰ੍ਹਦੇ ਹੋਏ ਕਿਹਾ ਕਿ ਉਹ ਸਿਰਫ ਬਿਜ਼ਨਸ ਕਰਨ, ਸਿਆਸਤ ਨਹੀਂ।

Date:2010-01-30 Time:00:07:46

ਏਸੀਸੀ ਨੇ ਕਬਜ਼ਾਈ ਐਂਕਰ ਸੀਮੈਂਟ

ਨਵੀਂ ਦਿੱਲੀ - ਸੀਮੈਂਟ ਨਿਰਮਾਤਾ ਕੰਪਨੀ ਏਸੀਸੀ ਲਿਮਟਦ ਨੇ ਐਂਕਰ ਸੀਮੈਂਟ ਐਂਡ ਅਡੀਟਿਵ ਲਿਮਟਡ ਨੂੰ ਕਬਜ਼ਾ ਲਿਆ ਹੈ।ਕੰਪਨੀ ਨੇ ਇੱਥੇ ਦੱਸਿਆ ਕਿ ਪੂਰੇ ਸ਼ੇਅਰ ਖਰੀਦਣ ਮਗਰੋਂ ਐਂਕਰ ਏਸੀਸੀ ਦੀ ਪੂਰਨ ਮਲਕੀਅਤ ਵਾਲੀ ਸਹਿਯੋਗੀ ਕੰਪਨੀ ਬਣ ਜਾਵੇਗੀ।

Date:2010-01-30 Time:00:07:46

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਪ੍ਰਨੀਤ ਦੀ ਸਲਾਹ

ਨਵੀਂ ਦਿੱਲੀ - ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਆਸਟ੍ਰੇਲੀਆ ਜਾਣ ਦੇ ਇਛੁੱਕ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉੱਥੇ ਜਾਣ ਤੋਂ ਪਹਿਲਾਂ ਨਫੇ ਅਤੇ ਨੁਕਸਾਨ ਦਾ ਅੰਦਾਜਾ ਪੂਰੀ ਗੰਭੀਰਤਾ ਨਾਲ ਕਰ ਲੈਣ।

Date:2010-01-30 Time:00:07:46

ਕਪਾਹ ਦੀ ਆਮਦ ਵਧੀ

ਇੰਦੌਰ - ਮੌਸਮ ਖੁੱਲਣ ਦੇ ਨਾਲ ਹੀ ਰਾਜ ਵਿਚ ਕਪਾਹ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਕੰਮਕਾਜ ਦਾ ਮਿਆਰ 2900/3245 ਦੇ ਭਾਅ ਲਾਗੇ ਚੱਲ ਰਿਹਾ ਹੈ। ਐਮਪੀ ਦੀ ਸੇਂਧਵਾਂ ਮੰਡੀ ਵਿਚ 1150 ਕੁਆਂਟਲ ਕਪਾਹ ਆਈ ਜੋ 2950 ਤੋਂ 3200 ਰੁਪਏ ਵਿਕੀ।ਇੱਥੇ ਮਾਡਲ ਭਾਅ 3075 ਰੁਪਏ ਦੱਸਿਆ ਗਿਆ।

Date:2010-01-30 Time:00:07:46

12.4 ਕਰੋੜ ਟਨ ਹੋਵੇਗਾ ਭਾਰਤ ਦਾ ਸਟੀਲ ਉਤਪਾਦਨ

ਬੋਕਾਰੋ - ਕੇਂਦਰੀ ਇਸਪਾਤ ਮੰਤਰੀ ਵੀਰ ਭੱਦਰ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿਚ ਸਾਲ 2012 ਤੱਕ ਜਨਤਕ ਅਤੇ ਨਿੱਜੀ ਕੰਪਨੀਆਂ 12.4 ਕਰੋੜ ਟਨ ਸਟੀਲ ਦਾ ਉਤਪਾਦਨ ਕਰਨਗੀਆਂ।

Date:2010-01-30 Time:00:07:46

ਥ੍ਰੀਜੀ ਸਪੈਕਟ੍ਰਮ ਦੀ ਵੰਡ ਟਲੀ

ਨਵੀਂ ਦਿੱਲੀ- ਸਰਕਾਰ ਨੇ ਇੱਕ ਹੈਰਾਨੀ ਵਾਲਾ ਫੈਸਲਾ ਲੈਂਦੇ ਹੋਏ ਤੁਰੰਤ ਇੰਟਰਨੈਟ ਦੀ ਸੁਵਿਧਾ ਵਾਲੀ 3-ਜੀ ਵਾਇਰਲੈਸ ਫੋਨ ਸੇਵਾਵਾਂ ਲਈ ਰੇਡੀਉ ਫ੍ਰਿਕਵੈਂਸੀ ਦੀ ਵੰਡ ਲਈ ਪ੍ਰਸਤਾਵਿਤ ਨਿਲਾਮੀ ਅਗਲੇ ਵਿੱਤ ਵਰ੍ਹੇ ਲਈ ਟਾਲ ਦਿੱਤੀ ਗਈ। ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਵਿੱਚ ਹੀ 3-ਜੀ ਸਪੈਕਟ੍ਰਮ ਵੰਡ ਦੀ ਯੋਜਨਾ ਬਣਾਈ ਸੀ। ਇਸ ਰਾਹੀਂ ਬਜਟ ਵਿੱਚ 35,000 ਕਰੋੜ ਰੁਪਏ ਜੁਟਾਉਣ ਦਾ ਪ੍ਰਾਵਧਾਨ ਕੀਤਾ ਸੀ।

Date:2010-01-30 Time:00:07:46

ਪੂਰੇ 100 ਕਿਲੋ ਦੀ ਸੀ ਜ਼ਰੀਨ!

ਪਹਿਲੀ ਫਿਲਮ ਤਾਂ ਉਹਨਾਂ ਦੀ ਬੁਰੀ ਤਰ੍ਹਾਂ ਡੁੱਬ ਗਈ, ਪਰ ਜ਼ਰੀਨ ਖਾਨ ਨੂੰ ਯਕੀਨ ਹੈ ਕਿ ਉਹਨਾਂ ਨੂੰ ਫਿਲਮਾਂ ਵਿੱਚ ਕੰਮ ਮਿਲੇਗਾ, ਫਿਰ ਉਹਨਾਂ ਨੂੰ ਇੱਥੇ ਧੂਮ ਮਚਾਉਣ ਦੀ ਕੋਈ ਖਾਸ ਕਾਹਲੀ ਵੀ ਨਹੀਂ ਹੈ। ਉਹ ਤਾਂ ਬਸ ਆਪਣੇ ਆਪ ਨੂੰ ਫਿਟ ਰੱਖਣਾ ਚਾਹੁੰਦੀ ਹੈ। ਇਸਦੀ ਉਹਨਾਂ ਨੂੰ ਖਾਸ ਚਿੰਤਾ ਹੈ ਕਿ ਕਿਤੇ ਉਹਨਾਂ ਦਾ ਵਜਨ ਨਾ ਵਧ ਜਾਵੇ, ਕਿਉਂਕਿ ਕਦੇ ਉਹਨਾਂ ਦਾ ਵਜਨ 100 ਕਿਲੋ ਰਹਿ ਚੁੱਕਿਆ ਹੈ। ਉਂਝ ਅਜੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਮੋਟੀ ਹੈ। ਪਿਛਲੇ ਹਫ਼ਤੇ ਰਿਲੀਜ਼ ਹੋਈ ਫਿਲਮ 'ਵੀਰ' ਵਿੱਚ ਰਾਜਕੁਮਾਰੀ ਯਸ਼ੋਧਰਾ ਦਾ ਰੋਲ ਨਿਭਾਉਣ ਵਾਲੀ ਜ਼ਰੀਨ ਦਾ ਕਹਿਣਾ ਹੈ ਕਿ ਆਪਣੇ ਵਜਨ ਨੂੰ ਲੈ ਕੇ ਉਹ ਸਦਾ ਚੌਕਸ ਰਹਿੰਦੀ ਹੈ। ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਉਹਨਾਂ ਦਾ ਭਾਰ 100 ਕਿਲੋ ਤੱਕ ਪਹੁੰਚ ਚੁੱਕਿਆ ਸੀ।

Date:2010-01-30 Time:00:07:45

ਖੁਸ਼ਹਾਲੀ ਲਈ ਉੱਤਰ-ਪੂਰਬ ਦਿਸ਼ਾ ਸ਼ੁਭ

ਫੈਂਗਸ਼ੁਈ ਦੇ ਅਨੁਸਾਰ ਭੂਖੰਡ ਵਿੱਚ ਉੱਤਰ, ਪੂਰਬ ਅਤੇ ਉੱਤਰ-ਪੂਰਬ (ਇਸ਼ਾਨ) ਵਿੱਚ ਖੁੱਲ੍ਹਾ ਸਥਾਨ ਜਿਆਦਾ ਰੱਖਣਾ ਚਾਹੀਦਾ ਹੈ। ਦੱਖਣ ਅਤੇ ਪੱਛਮ ਵਿੱਚ ਖੁੱਲ੍ਹਾ ਸਥਾਨ ਘੱਟ ਰੱਖੋ। ਬਾਲਕਨੀ, ਵਰਾਂਡਾ, ਪੋਰਟਿਕੋ ਦੇ ਰੂਪ ਵਿੱਚ ਉੱਤਰ-ਪੂਰਬ ਵਿੱਚ ਖੁੱਲ੍ਹਾ ਸਥਾਨ ਜਿਆਦਾ ਰੱਖੋ, ਟੈਰੇਸ ਅਤੇ ਵਰਾਂਡਾ ਖੁੱਲ੍ਹੇ ਸਥਾਨ ਦੇ ਅੰਤਰਗਤ ਆਉਂਦਾ ਹੈ। ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਉੱਤਰ-ਪੂਰਬ ਵਿੱਚ ਵੀ ਖੁੱਲ੍ਹਾ ਸਥਾਨ ਰੱਖਣਾ ਸ਼ੁਭ ਹੁੰਦਾ ਹੈ। ਜੇਕਰ ਦੋ ਮੰਜਲਾ ਮਕਾਨ ਬਣਵਾਉਣ ਦੀ ਯੋਜਨਾ ਹੈ, ਤਾਂ ਪੂਰਬ ਅਤੇ ਉੱਤਰ ਦਿਸ਼ਾ ਵੱਲ ਭਵਨ ਦੀ ਉਚਾਈ ਘੱਟ ਰੱਖੋ। ਉਹਨਾਂ ਦਿਸ਼ਾਵਾਂ ਵਿੱਚ ਹੀ ਛੱਤ ਖੁੱਲ੍ਹੀ ਰੱਖਣੀ ਚਾਹੀਦੀ ਹੈ। ਉੱਤਰ-ਪੂਰਬ ਵਿੱਚ ਹੀ ਦਰਵਾਜ਼ੇ ਅਤੇ ਖਿੜਕੀਆਂ ਸਭ ਤੋਂ ਜਿਆਦਾ ਗਿਣਤੀ ਵਿੱਚ ਹੋਣੀਆਂ ਚਾਹੀਦੀਆਂ ਹਨ। ਇਹ ਵੀ

Date:2010-01-30 Time:00:07:45

ਰਾਹੁਲ ਦ੍ਰਵਿੜ ਦਾ ਅਪ੍ਰੇਸ਼ਨ ਸਫਲ

ਨਵੀਂ ਦਿੱਲੀ - ਬੰਗਲਾਦੇਸ਼ ਵਿਚ ਦੂਜੇ ਟੈਸਟ ਮੈਚ ਦੌਰਾਨ ਰਾਹੁਲ ਦ੍ਰਵਿੜ ਦਾ ਜਬਾੜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਜਿਸ ਤੋਂ ਮਗਰੋਂ ਅੱਜ ਉਹਨਾਂ ਦੇ ਜਬਾੜੇ ਦਾ ਅਪ੍ਰੇਸ਼ਨ ਕੀਤਾ ਗਿਆ ਜੋ ਸਫਲ ਰਿਹਾ।ਅਪ੍ਰੇਸ਼ਨ ਮਗਰੋਂ ਡਾਕਟਰਾਂ ਨੇ ਦ੍ਰਵਿੜ ਦੀ ਹਾਲਤ ਸਥਿੱਰ ਦੱਸੀ ਹੈ ਅਤੇ ਨਾਲ ਹੀ ਸਲਾਹ ਦਿੱਤੀ ਹੈ ਕਿ ਦ੍ਰਵਿੜ ਘੱਟ ਤੋਂ ਘੱਟ ਤਿੰਨ ਹਫਤੇ ਤੱਕ ਆਰਾਮ ਫੁਰਮਾਉਣ।

Date:2010-01-30 Time:00:07:45

ਸ਼ਿਵਰਾਜ ਵੱਲੋਂ ਹਾਕੀ ਖਿਡਾਰਨਾਂ ਦੀ ਮਦੱਦ

ਭੋਪਾਲ - ਤਨਖਾਹ ਅਤੇ ਭੱਤਿਆਂ ਲਈ ਵਿਰੋਧ ਦਾ ਝੰਡਾ ਬੁਲੰਦ ਕਰਕੇ ਬੈਠੀਆਂ ਰਾਸ਼ਟਰੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਦੇ ਸਮਰਥਨ ਵਿਚ ਆਈ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਨੇ ਖਿਡਾਰਨਾਂ ਨੂੰ 73 ਲੱਖ ਰੁਪਏ ਦੇ ਚੈਕ ਭੇਂਟ ਕੀਤੇ।

Date:2010-01-30 Time:00:07:45

ਉਹ ਮੈਂ ਨਹੀਂ ਕੋਈ ਹੋਰ ਐ!

ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਪ੍ਰਸਿੱਧ ਲੋਕਾਂ ਦੇ ਨਾਂਅ ਨਾਲ ਦੂਜੇ ਲੋਕ ਅਕਾਊਂਟ ਖੋਲ੍ਹ ਲੈਂਦੇ ਹਨ ਅਤੇ ਸੈਲਿਬ੍ਰਿਟੀ ਬਣ ਕੇ ਉਹ ਹੋਰ ਲੋਕਾਂ ਨਾਲ ਆਪਣੇ ਵਿਚਾਰ ਸ਼ੇਅਰ ਕਰਦੇ ਹਨ। ਬਾਲੀਵੁੱਡ ਦੇ ਵੀ ਕਈ ਸਿਤਾਰੇ ਇਸਦਾ ਸ਼ਿਕਾਰ ਹੋਏ ਹਨ। ਕੈਟਰੀਨਾ ਕੈਫ਼, ਸ਼ਾਹਿਦ ਕਪੂਰ ਵਰਗੇ ਸਿਤਾਰੇ ਕਈ ਵਾਰ ਦੱਸ ਚੁੱਕੇ ਹਨ ਕਿ ਉਹਨਾਂ ਦੇ ਨਾਂਅ ਤੋਂ ਖੋਲ੍ਹਿਆ ਗਿਆ ਅਕਾਊਂਟ ਜਾਲ੍ਹੀ ਹੈ, ਤਾਂ ਕਿ ਉਹਨਾਂ ਦੇ ਪ੍ਰਸੰਸਕਾਂ ਨੂੰ ਕਿਸੇ ਪ੍ਰਕਾਰ ਦੀ ਗ਼ਲਤਫਹਿਮੀ ਨਾ ਹੋਵੇ। ਇਸਦਾ ਤਾਜਾ ਸ਼ਿਕਾਰ ਹੋਈ ਹੈ ਕੰਗਨਾ। ਇੱਕ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਕੋਈ ਕੰਗਨਾ ਬਣ ਕੇ ਲੋਕਾਂ ਨਾਲ ਗੱਲ ਕਰ ਰਿਹਾ ਹੈ। ਕਈ ਲੋਕਾਂ ਨੂੰ ਲੱਗਿਆ ਕਿ ਬਾਲੀਵੁੱਡ ਦੀ ਨਾਇਕਾ ਕੰਗਨਾ ਹੀ ਹੈ, ਕਿਉਂਕਿ ਗੱਲ ਫਿਲਮਾਂ ਦੀ ਹੁੰਦੀ ਹੈ।

Date:2010-01-30 Time:00:07:45

ਹੁਣ 'ਪੀਪਲੀ ਲਾਈਵ' ਦੀਆਂ ਧਮਾਲਾਂ

ਆਪਣੀ ਫਿਲਮ '3 ਈਡੀਅਟਸ' ਦੀ ਸਫ਼ਲਤਾ ਦਾ ਮਜਾ ਲੈ ਰਹੇ ਆਮਿਰ ਖਾਨ ਨੂੰ ਲਗਾਤਾਰ ਚੰਗੀਆਂ ਖ਼ਬਰਾਂ ਮਿਲ ਰਹੀਆਂ ਹਨ। ਪਿਛਲੇ ਦਿਨੀਂ ਹੀ ਉਹਨਾਂ ਨੂੰ ਪਦਮ ਭੂਸ਼ਣ ਦੇਣ ਦੀ ਘੋਸ਼ਣਾ ਹੋਈ ਹੈ। ਹੁਣ ਇੱਕ ਚੰਗੀ ਖ਼ਬਰ ਉਹਨਾਂ ਨੂੰ ਆਪਣੀ ਫਿਲਮ 'ਪੀਪਲੀ ਲਾਈਵ' ਤੋਂ ਮਿਲੀ ਹੈ। ਇਹ ਫਿਲਮ ਮਿਸਟਰ ਪਰਫੈਕਸ਼ਨਿਸਟ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣਾਈ ਗਈ ਹੈ। ਇਸੇ ਹਫਤੇ 24 ਜਨਵਰੀ ਨੂੰ ਇਸਦਾ ਪ੍ਰਦਰਸ਼ਨ ਅਮਰੀਕਾ ਦੇ ਉਟਾ ਵਿੱਚ ਆਯੋਜਿਤ ਸਨਡਾਂਸ ਫਿਲਮ ਫੈਸਟੀਵਲ ਦੇ ਦੌਰਾਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦਰਸ਼ਕਾਂ ਨੇ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ। ਪੂਰੀ ਫਿਲਮ ਦੌਰਾਨ ਦਰਸ਼ਕਾਂ ਦਾ ਹੁੰਗਾਰਾ ਮਿਲਦਾ ਰਿਹਾ ਅਤੇ ਫਿਲਮ ਸਮਾਪਤ ਹੋਣ 'ਤੇ ਉਹ ਦੇਰ ਤੱਕ ਤਾੜੀਆਂ ਵਜਾਉਂਦੇ ਰਹੇ।

Date:2010-01-30 Time:00:07:45

ਕਾਂਗਰਸੀਆਂ ਵੱਲੋਂ ਚਿਦੰਬਰਮ ਦੇ ਐਲਾਣ ਦਾ ਸਵਾਗਤ

ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਤੇਲੰਗਾਣਾ ਖੇਤਰ ਦੇ ਕਈ ਕਈ ਕਾਂਗਰਸੀ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਉਸ ਐਲਾਣ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਤੇਲੰਗਾਣਾ ਬਾਰੇ ਫਰਵਰੀ ਦੇ ਪਹਿਲੇ ਹਫਤੇ ਵਿਚ ਇੱਕ ਕਮੇਟੀ ਦੀ ਬਣਾਈ ਜਾਵੇਗੀ।

Date:2010-01-30 Time:00:07:45

ਬਿਹਾਰ 'ਚ 50 ਵਿਧਾਨਸਭਾ ਸੀਟਾਂ 'ਤੇ ਲੜੇਗੀ ਭਾਕਪਾ

ਪਟਨਾ - ਭਾਰਤੀ ਕਮਿਊਨਿਸਟ ਪਾਰਟੀ(ਭਾਕਪਾ) ਇਸ ਸਾਲ ਹੋਣ ਵਾਲੀਆਂ ਬਿਹਾਰ ਵਿਧਾਨਸਭਾ ਚੌਣਾਂ ਵਿਚ 50 ਸੀਟਾਂ ਉੱਪਰ ਆਪਣੇ ਉਮੀਦਵਾਰ ਖੜ੍ਹਾ ਕਰਨ ਦੀ ਤਿਆਰੀ ਕਰ ਰਹੀ ਹੈ।

Date:2010-01-30 Time:00:07:45

ਅਫਗਾਨ ਸਰਕਾਰ ਨਾਲ ਗੱਲਬਾਤ ਕਰੇਗਾ ਤਾਲੀਬਾਨ

ਕਾਬੁਲ - ਤਾਲੀਬਾਨੀ ਆਗੂ ਜਲਦੀ ਹੀ ਅਫਗਾਨ ਸਰਕਾਰ ਨਾਲ ਗੱਲਬਾਤ ਕਰਨ ਬਾਰੇ ਫੈਸਲਾ ਕਰਨ ਵਾਲੇ ਹਨ।ਅਫਗਾਨ ਸਰਕਾਰ ਦੇ ਬੁਲਾਰੇ ਨੇ ਉਕਤ ਜਾਣਕਾਰੀ ਦਿੱਤੀ।ਬੁਲਾਰੇ ਅਨੁਸਾਰ ਰਾਸ਼ਟਰਪਤੀ ਹਾਮਿਦ ਕਰਜ਼ੇਈ ਵੱਲੋਂ ਕਈ ਵਰ੍ਹਿਆਂ ਦੇ ਯੁੱਧ ਦੇ ਖਾਤਮੇ ਲਈ ਇੱਕ ਸ਼ਾਂਤੀ ਪਰੀਸ਼ਦ ਉਲੀਕਣ ਲਈ ਤਾਲੀਬਾਨਾਂ ਨੂੰ ਸੱਦਾ ਦਿੱਤੇ ਜਾਣ ਮਗਰੋਂ ਤਾਲੀਬਾਨੀ ਆਗੂ ਇਹ ਫੈਸਲਾ ਕਰਨ ਵਾਲੇ ਹਨ।

Date:2010-01-30 Time:00:07:45

ਕ੍ਰਿਸ਼ਨਾ ਨੇ ਦਿੱਤੀ ਆਸਟ੍ਰੇਲੀਆ ਨੂੰ ਚਿਤਾਵਨੀ

ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਆਸਟ੍ਰੇਲਿਆ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉੱਥੇ ਭਾਰਤੀਆਂ ਖਿਲਾਫ ਨਸਲੀ ਹਮਲੇ ਇਸੇ ਤਰ੍ਹਾਂ ਜ਼ਾਰੀ ਰਹੇ ਤਾਂ ਭਾਰਤ ਅਤੇ ਆਸਟ੍ਰੇਲਿਆ ਦੇ ਦੋ ਪੱਖੀ ਰਿਸ਼ਤੇ ਖਰਾਬ ਹੋ ਸਕਦੇ ਹਨ।ਕ੍ਰਿਸ਼ਨਾ ਨੇ ਆਪਣੇ ਆਸਟ੍ਰੇਲਿਆਈ ਹਮਰੁੱਤਬਾ ਸਟੀਫਨ ਸਮਿੱਥ ਸਾਹਮਣੇ ਇਹ ਸਾਫ ਕਰ ਦਿੱਤਾ ਹੈ।

Date:2010-01-30 Time:00:07:45

ਪੰਜਾਬ ਲਈ 220 ਕਰੋੜ ਰੁਪਏ ਮੰਜੂਰ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪੰਜਾਬ ਲਈ ਰਾਸ਼ਟਰੀ ਨਦੀ ਸੰਰਖਿਅਣ ਯੋਜਨਾ ਅਧੀਨ ਚਾਲੂ ਵਿੱਤੀ ਵਰ੍ਹੇ ਵਿਚ 220 ਕਰੋੜ ਰੁਪਏ ਮੰਜੂਰ ਕਰਨ ਨੂੰ ਸਿਧਾਂਤਕ ਰੂਪ ਨਾਲ ਸਹਿਮਤੀ ਦੇ ਦਿੱਤੀ ਹੈ।

Date:2010-01-30 Time:00:07:45

ਬਿਜ਼ਨਸ ਕਰੇ ਅੰਬਾਨੀ - ਬਾਲ ਠਾਕਰੇ

ਮੁੰਬਈ - 'ਮੁੰਬਈ ਪੂਰੇ ਭਾਰਤ ਦੀ ਹੈ', ਮੁਕੇਸ਼ ਅੰਬਾਨੀ ਦੇ ਇਸ ਬਿਆਨ ਉੱਪਰ ਸ਼ਿਵਸੈਨਾ ਮੁਖੀ ਬਾਲ ਠਾਕਰੇ ਨੇ ਅੱਜ ਉਹਨਾਂ ਉੱਪਰ ਵਰ੍ਹਦੇ ਹੋਏ ਕਿਹਾ ਕਿ ਉਹ ਸਿਰਫ ਬਿਜ਼ਨਸ ਕਰਨ, ਸਿਆਸਤ ਨਹੀਂ।

Date:2010-01-30 Time:00:07:45


1  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010