Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 3 - 1 - 2010
ਨਵੀਂ ਦਿੱਲੀ : ਦੋ ਟਾਇਰਾ ਆਵਾਜਾਈ ਸਾਧਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਹੀਰੋ ਹੋਂਡਾ ਮੋਟਰਜ਼ ਲਿਮੀਟੇਡ ਨੇ ਦਸੰਬਰ 2009 ਵਿੱਚ ਤਿੰਨ ਲੱਖ 75 ਹਜਾਰ 838 ਦੋ ਟਾਇਰਾ ਵਹੀਕਲ ਵੇਚੇ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਦੋ ਲੱਖ 15 ਹਜਾਰ 931 ਦੀ ਤੁਲਨਾ ਵਿੱਚ 78.05 ਪ੍ਰਤੀਸ਼ਤ ਜਿਆਦਾ ਹਨ। Date:2010-01-03 Time:00:11:55
ਨਵੀਂ ਦਿੱਲੀ : ਸਰਕਾਰੀ ਕੰਪਨੀ ਪੀਈਸੀ ਲਿਮੀਟੇਡ ਨੇ ਇੰਡੋਨੇਸ਼ੀਆ ਜਾਂ ਮਲੇਸ਼ੀਆ ਤੋਂ 12 ਹਜਾਰ ਟਨ ਆਰਬੀਡੀ ਪਾਮੋਲੀਨ ਜਨਵਰੀ ਵਿੱਚ ਸਪਲਾਈ ਕਰਨ ਦਾ ਟੈਂਡਰ ਜਾਰੀ ਕੀਤਾ ਹੈ।ਕੰਪਨੀ ਦੀ ਵੈਬਸਾਈਟ ਉੱਤੇ ਜਾਰੀ ਇਸ ਟੈਂਡਰ ਨੂੰ ਭਰਨ ਦੀ ਅੰਤਿਮ ਤਾਰੀਖ਼ ਚਾਰ ਜਨਵਰੀ ਹੈ। Date:2010-01-03 Time:00:11:55
ਨਵੀਂ ਦਿੱਲੀ - ਭਾਰਤੀ ਥਲਸੈਨਾ ਦੇ ਮੁਖੀ ਜਨਰਲ ਦੀਪਕ ਕਪੂਰ ਨੂੰ ਨੇਪਾਲ ਦੇ ਰਾਸ਼ਟਰਪਤੀ ਰਾਮ ਬਰਨ ਯਾਦਵ ਇਸ ਮਹੀਨੇ ਜਨਰਲ ਦੇ ਸਨਮਾਣਤ ਅਹੁਦੇ ਨਾਲ ਨਵਾਜਣਗੇ।ਸੈਨਾ ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ। Date:2010-01-03 Time:00:11:55
ਵਿਸ਼ਾਖਾਪਟਨਮ : ਕਾਰੋਬਾਰ ਵਿਸਤਾਰ ਯੋਜਨਾ ਦੇ ਤਹਿਤ ਮਸ਼ੀਨਾਂ ਦੀ ਸਥਾਪਨਾ, ਆਧੁਨਿਕ ਪਹਿਲ ਅਤੇ ਉਤਪਾਦਨ ਵਧਾਏ ਜਾਣ ਦੀਆਂ ਯੋਜਨਾਵਾਂ ਦੇ ਮੱਦੇਨਜਰ ਵਿਸ਼ਾਖਾਪਟਨਮ ਇਸਪਾਤ ਪਲਾਂਟ (ਵੀਐੱਸਪੀ) ਦੇ ਲਈ ਸਾਲ 2010 ਕਾਫ਼ੀ ਚੁਨੌਤੀਆਂ ਭਰਿਆ ਹੋਵੇਗਾ। Date:2010-01-03 Time:00:11:55
ਟੋਕੀਓ : ਜਪਾਨ ਦੀ ਦੂਜੀ ਵੱਡੀ ਹਵਾਬਾਜੀ ਕੰਪਨੀ ਆਲ ਨਿਪੋਨ ਏਅਰਵੇਜ (ਏਐੱਨਏ) ਵਿੱਤੀ ਸੰਕਟ ਨਾਲ ਜੂਝ ਰਹੀ ਆਪਣੀ ਵਿਰੋਧੀ ਕੰਪਨੀ ਜਪਾਨ ਏਅਰਲਾਇੰਸ ਕਾਰਪੋਰੇਸ਼ਨ (ਜੇਏਐੱਲ) ਦੇ ਕੌਮਾਂਤਰੀ ਉਡਾਨ ਮਾਰਗਾਂ ਉੱਤੇ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹੈ। Date:2010-01-03 Time:00:11:55
ਚੈਨਈ : ਦੇਸ਼ ਦੀ ਸਭ ਤੋਂ ਵੱਡੀ ਏਕੀਕ੍ਰਿਤ ਟ੍ਰੈਵਲ ਅਤੇ ਇਸ ਨਾਲ ਸਬੰਧਿਤ ਵਿੱਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਥਾਮਸ ਕੁਕ ਇੰਡੀਆ ਲਿਮੀਟੇਡ ਆਪਣੇ ਹੌਲੀਡੇ ਪੈਕੇਜ ਵੇਚਣ ਦੇ ਲਈ ਦੇਸ਼ ਦੇ 34 ਸ਼ਹਿਰਾਂ ਵਿੱਚ ਰੋਡ ਸ਼ੋਅ ਕਰ ਰਹੀ ਹੈ। Date:2010-01-03 Time:00:11:55
ਮੁੰਬਈ : ਪੂੰਜੀ ਬਾਜਾਰ ਦਾ ਬੈਰੋਮੀਟਰ ਮੰਨਿਆ ਜਾਣ ਵਾਲਾ ਅਤੇ ਏਸ਼ੀਆਈ ਸ਼ੇਅਰ ਬਾਜਾਰਾਂ ਦਾ ਸਭ ਤੋਂ ਪੁਰਾਣਾ ਬੰਬਈ ਸ਼ੇਅਰ ਬਾਜਾਰ 'ਬੀਐੱਸਈ' ਦਾ ਸੂਚਕ ਅੰਕ ਅੱਜ ਆਪਣੇ ਰਜਤ ਜਯੰਤੀ ਵਰ੍ਹੇ ਵਿੱਚ ਪ੍ਰਵੇਸ਼ ਕਰ ਗਿਆ। Date:2010-01-03 Time:00:11:55
ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸੀਆਨ ਦੇ ਤਿੰਨ ਪ੍ਰਮੁੱਖ ਦੇਸ਼ਾਂ ਮਲੇਸ਼ੀਆ, ਥਾਈਲੈਂਡ ਅਤੇ ਸਿੰਗਾਪੁਰ ਦੇ ਵਿਚਕਾਰ ਮੁਕਤ ਵਪਾਰ ਸਮਝੌਤਾ 'ਐੱਫ਼ਟੀਏ' ਅੱਜ ਤੋਂ ਲਾਗੂ ਹੋ ਗਿਆ। Date:2010-01-03 Time:00:11:55
ਗੁਹਾਟੀ - ਅਸਾਮ ਦੇ ਕਰਬੀ ਆਂਗਲਾਂਗ ਜਿਲ੍ਹੇ ਵਿਚ ਅੱਜ ਸਵੇਰੇ ਇੱਕ ਮਾਲਗੱਡੀ ਦੀ ਚਪੇਟ ਵਿਚ ਆਉਣ ਨਾਲ ਚਾਰ ਹਾਥੀਆਂ ਦੀ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਸਵੇਰੇ ਲਗਭੱਗ ਸਾਡੇ ਤਿੰਨ ਵਜੇ ਵਾਲਿੰਗਦਿਸ਼ਾ-ਹੇਮੇਂਗੋਨ ਖੇਤਰ ਵਿਚ ਮਾਲਗੱਡੀ ਦੀ ਚਪੇਟ ਵਿਚ ਆਉਣ ਨਾਲ ਚਾਰ ਹਾਥੀਆਂ ਦੀ ਮੌਤ ਹੋ ਗਈ। Date:2010-01-03 Time:00:11:55
ਨਵੀਂ ਦਿੱਲੀ : ਦੇਸ਼ ਦੀਆਂ ਪੰਜ ਬੈਂਕ ਅਗਲੇ ਵਿੱਤ ਵਰ੍ਹੇ ਵਿੱਚ ਤਿੰਨ ਲੱਖ ਪੁਆਇੰਟ ਆਫ਼ ਸੇਲ (ਪੀਓਐੱਸ) ਖੋਲ੍ਹਣ ਜਾ ਰਹੇ ਹਨ। ਇਸਦੇ ਬਾਅਦ ਗ੍ਰਾਹਕਾਂ ਨੂੰ ਇੱਕ ਹਜਾਰ ਰੁਪਏ ਤੱਕ ਦਾ ਕੈਸ਼ ਕੱਢਣ ਦੇ ਲਈ ਏਟੀਐੱਮ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। Date:2010-01-03 Time:00:11:55
ਸ਼੍ਰੀਨਗਰ : ਜੰਮੂ ਕਸ਼ਮੀਰ ਵਿੱਚ ਹਾਲੀਆ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜਰ ਸੁਰੱਖਿਆ ਦੇ ਸਖ਼ਤ ਇੰਤਜਾਮਾਂ ਦੇ ਵਿਚਕਾਰ ਜਾਂਚ ਪੜਤਾਲ ਅਤੇ ਤਲਾਸ਼ੀ ਅਭਿਆਨ ਤੇਜ ਕਰ ਦਿੱਤਾ ਗਿਆ ਹੈ। Date:2010-01-03 Time:00:11:55
ਪੇਈਚਿੰਗ : ਉੱਤਰੀ ਚੀਨ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਵਿਸਫੋਟ ਵਿੱਚ ਘੱਟ ਤੋਂ ਘੱਟ ਨੌ ਮਜਦੂਰਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਫੱਟੜ ਹੋ ਗਏ ਹਨ।ਸਰਕਾਰੀ ਨਿਊਜ਼ ਏਜੰਸੀ ਨੇ ਅੱਜ ਖ਼ਬਰ ਦਿੱਤੀ ਹੈ ਕਿ ਇਹ ਹਾਦਸਾ ਸ਼ੁਕਰਵਾਰ ਦੁਪਹਿਰ ਸ਼ਾਂਗਝੀ ਪ੍ਰਾਂਤ ਸਥਿਤ ਝਿੰਗਪਿੰਗ ਫਾਇਰਕ੍ਰੈਕਰਸ ਕੰਪਨੀ ਲਿਮੀਟੇਡ ਵਿੱਚ ਹੋਇਆ, ਜਿਸਦੀ ਲਪੇਟ ਵਿੱਚ ਪਟਾਖੇ ਤਿਆਰ ਕਰਨ ਵਾਲੀਆਂ ਸਾਰੀਆਂ ਸੱਤ ਵਰਕਸ਼ਾਪਾਂ ਤਬਾਹ ਹੋ ਗਈਆਂ। Date:2010-01-03 Time:00:11:55
ਇਸਲਾਮਾਬਾਦ : ਪਾਕਿਸਤਾਨ ਦੇ ਬਾਜੌਰ ਏਜੰਸੀ ਖੇਤਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੱਤਵਾਦੀਆਂ ਨੇ ਦੋ ਸਕੂਲਾਂ ਅਤੇ ਇੱਕ ਹਸਪਤਾਲ ਨੂੰ ਬੰਬ ਵਿਸਫ਼ੋਟ ਕਰਕੇ ਉਡਾ ਦਿੱਤਾ। Date:2010-01-03 Time:00:11:55
ਸੱਲੂ ਮੀਆਂ ਦਾ ਕਹਿਣਾ ਹੈ ਕਿ 'ਵੀਰ' ਵਿੱਚ ਜ਼ਰੀਨ ਖਾਨ ਨੂੰ ਇਸ ਲਈ ਨਹੀਂ ਲਿਆ ਗਿਆ ਹੈ, ਕਿਉਂਕਿ ਉਹਨਾਂ ਦਾ ਚਿਹਰਾ ਕੈਟਰੀਨਾ ਕੈਫ਼ ਨਾਲ ਮਿਲਦਾ ਹੈ, ਬਲਕਿ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਸਕ੍ਰਿਪਟ ਦੀ ਡਿਮਾਂਡ ਨਵੇਂ ਚਿਹਰੇ ਦੀ ਸੀ। ਵੈਸੇ ਵੀ ਉਹ ਦੱਸਦੇ ਹਨ ਕਿ ਕੈਟਰੀਨਾ ਨਾਲ ਮਿਲਦੇ-ਜੁਲਦੇ ਚਿਹਰੇ ਵਾਲੀ ਗੱਲ ਮੀਡੀਆ ਦੇ ਦਿਮਾਗ ਦੀ ਉਪਜ ਹੈ। 'ਵੀਰ' 22 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਸਲਮਾਨ ਇਸ ਫਿਲਮ ਨੂੰ ਲੈ ਕੇ ਬਹੁਤ ਉਤਸੁਕ ਹਨ, ਕਿਉਂਕਿ ਕਹਾਣੀ ਵੀ ਉਹਨਾਂ ਨੇ ਹੀ ਲਿਖੀ ਹੈ। ਇਸ ਫਿਲਮ ਵਿੱਚ ਉਹਨਾਂ ਦੀ ਨਾਇਕਾ ਦੇ ਰੂਪ ਵਿੱਚ ਜ਼ਰੀਨ ਖਾਨ ਨਜ਼ਰ ਆਵੇਗੀ। ਜ਼ਰੀਨ ਦੀ ਤਾਰੀਫ਼ ਕਰਦੇ ਹੋਏ ਸਲਮਾਨ ਉਹਨਾਂ ਨੂੰ ਬਿਹਤਰੀਨ ਅਭਿਨੇਤਰੀ ਦੱਸਦੇ ਹਨ। ਸਲਮਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਅਤੇ ਕੈਟਰੀਨਾ ਦੇ ਚਿਹਰੇ ਵਿੱਚ ਸਮਾਨਤਾ ਵਾਲ Date:2010-01-03 Time:00:11:55
ਸ਼੍ਰੀਨਗਰ- ਕਸ਼ਮੀਰ ਵਾਦੀ ਵਿਚ ਬੀਤੀ ਰਾਤ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋਣ ਨਾਲ ਆਮ ਜੀਵਨ ਪ੍ਰਭਾਵਿਤ ਹੋ ਗਿਆ। Date:2010-01-03 Time:00:11:54
ਪਰਥ - ਪਾਕਿਸਤਾਨ ਦੀ ਟੀ 20 ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਨੇ ਕਿਹਾ ਹੈ ਕਿ 20-20 ਤੋਂ ਟੈਸਟ ਕ੍ਰਿਕਟ ਨੂੰ ਫਾਇਦਾ ਮਿਲੇਗਾ।ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਟੀ 20 ਕ੍ਰਿਕਟ ਵਿਚ ਮੁਕਾਬਲੇਬਾਜ਼ੀ ਵੱਧ ਹੈ ਅਤੇ ਵੱਧ ਮੈਚ ਖੇਡੇ ਜਾਣ ਨਾਲ ਖਿਡਾਰੀਆਂ ਵਿਚ ਮੁਕਾਬਲੇਬਾਜ਼ੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਜੋ ਟੈਸਟ ਮੈਚਾਂ ਲਈ ਲਾਹੇਵੰਦ ਹੈ। Date:2010-01-03 Time:00:11:54
ਨਵੀਂ ਦਿੱਲੀ - ਸ਼੍ਰੀਲੰਕਾ ਦੇ ਦਿੱਗਜ ਆਫ ਸਪਿੰਨਰ ਮੁਥੱਈਆ ਮੁਰਲੀਧਰਨ ਨੇ ਭਾਰਤ ਖਿਲਾਫ ਟੈਸਟ ਅਤੇ ਇੱਕ ਰੋਜ਼ਾ ਲੜ੍ਹੀ ਵਿਚ ਮਿਲੀ ਹਾਰ ਲਈ ਅੰਪਾਇਰ ਅਤੇ ਰੈਫਰਲ ਸਿਸਟਮ ਨਾ ਲਾਗੂ ਹੋਣ ਨੂੰ ਜੁੰਮੇਵਾਰ ਦੱਸਿਆ ਹੈ। Date:2010-01-03 Time:00:11:54
ਏਬੀ ਕਾਰਪ 'ਪਾ' ਫਿਲਮ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹੈ। ਬੱਚਨ ਪਰਿਵਾਰ ਦਾ ਇਹ ਬੈਨਰ ਅਗਲੀ ਫਿਲਮ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਅਮਿਤਾਭ, ਅਭਿਸ਼ੇਕ, ਜਯਾ ਅਤੇ ਐਸ਼ਵਰਿਆ ਦੇ ਰੂਪ ਵਿੱਚ ਪੂਰਾ ਪਰਿਵਾਰ ਨਜ਼ਰ ਆਵੇ। 'ਪਾ' ਵਿੱਚ ਅਭਿਸ਼ੇਕ, ਅਮਿਤਾਭ ਦੇ ਪਿਤਾ ਦੇ ਰੂਪ ਵਿੱਚ ਨਜ਼ਰ ਆਏ। ਜਯਾ ਬੱਚਨ ਵੀ ਫਿਲਮ ਦੀ ਸ਼ੁਰੂਆਤ ਵਿੱਚ ਕੁਝ ਮਿੰਟਾਂ ਲਈ ਦਿਖਾਈ ਦਿੱਤੀ। ਅਭਿਸ਼ੇਕ ਚਾਹੁੰਦੇ ਹਨ ਕਿ ਹੁਣ ਅਜਿਹੀ ਫਿਲਮ ਬਣਾਈ ਜਾਵੇ, ਜਿਸ ਵਿੱਚ ਪੂਰਾ ਬੱਚਨ ਪਰਿਵਾਰ ਇਕੱਠਾ ਨਜ਼ਰ ਆਵੇ। ਇਹ ਕੰਮ ਸੌਖਾ ਨਹੀਂ ਹੈ। ਅਜਿਹੀ ਸਕ੍ਰਿਪਟ ਲਿਖਣਾ ਜੋ ਬੱਚਨ ਪਰਿਵਾਰ ਦੇ ਸਾਰੇ ਕਲਾਕਾਰਾਂ ਦੇ ਨਾਲ ਨਿਆਂ ਕਰ ਸਕੇ, ਲਿਖਣਾ ਮੁਸ਼ਕਲ ਕੰਮ ਹੈ। ਖ਼ਬਰ ਹੈ ਕਿ ਬਾਲਕੀ ਅਜਿਹੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ ਜਿਸ ਵਿੱਚ ਸਾਰੇ ਬੱਚਨ ਇਕੱਠੇ ਨਜ਼ਰ ਆਉਣ। Date:2010-01-03 Time:00:11:54
ਵਿਦਿਆ ਬਾਲਨ ਦੇ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੀ ਧੀ ਉਮਰ ਦੇ ਉਸ ਦੌਰ 'ਚ ਪਹੁੰਚ ਗਈ ਹੈ, ਜਿੱਥੇ ਉਹਨਾਂ ਨੂੰ ਵਿਆਹ ਰਚਾ ਲੈਣਾ ਚਾਹੀਦਾ ਹੈ। ਉਹ ਵਿਦਿਆ 'ਤੇ ਦਬਾਅ ਵੀ ਪਾ ਰਹੇ ਹਨ, ਪਰ ਵਿਦਿਆ ਨੂੰ ਹੁਣ ਤੱਕ ਕੋਈ ਅਜਿਹਾ ਨਹੀਂ ਮਿਲਿਆ ਹੈ, ਜਿਸ ਨੂੰ ਉਹ ਦਿਲ ਦੇ ਬੈਠੇ। 'ਪਾ' ਵਿੱਚ ਸ਼ਾਨਦਾਰ ਅਭਿਨੈ ਦੇ ਕਾਰਨ ਲਗਾਤਾਰ ਮਿਲ ਰਹੀ ਪ੍ਰਸੰਸਾ ਦੌਰਾਨ ਵਿਦਿਆ ਦਾ ਕਹਿਣਾ ਹੈ ਕਿ ਹਰ ਮਾਤਾ-ਪਿਤਾ ਦੀ ਤਰ੍ਹਾਂ ਉਹਨਾਂ ਦੇ ਪੈਰੇਂਟਸ ਵੀ ਚਾਹੁੰਦੇ ਹਨ ਕਿ ਉਹਨਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਉਹ ਲਗਾਤਾਰ ਇਸ ਬਾਰੇ ਉਹਨਾਂ ਨੂੰ ਟੋਕਦੇ ਰਹਿੰਦੇ ਹਨ, ਪਰ ਵਿਦਿਆ ਨੂੰ ਹੁਣ ਤੱਕ ਅਜਿਹਾ ਇਨਸਾਨ ਨਹੀਂ ਮਿਲ ਸਕਿਆ ਹੈ, ਜਿਸਦੇ ਨਾਲ ਉਹ ਪੂਰਾ ਜੀਵਨ ਬਿਤਾ ਸਕੇ। ਵਿਦਿਆ ਨੂੰ ਸੱਚਾ ਪਿਆਰ ਕਰਨ ਵਾਲੇ ਇਨਸਾਨ ਦੀ ਤਲਾਸ਼ ਹੈ। 'ਪਾ' ਨੇ ਵਿਦਿਆ ਦ Date:2010-01-03 Time:00:11:54
ਨਾਸਿਕ : ਰਿਜਰਵ ਬੈਂਕ ਨੇ ਘਟਿਆ ਪ੍ਰਬੰਧਨ ਅਤੇ ਕਰਜਾ ਵਸੂਲਣ ਵਿੱਚ ਵਿਫ਼ਲ ਰਹਿਣ ਦੇ ਕਾਰਣ ਨਾਸਿਕ ਸਥਿਤ ਸਿਨਾਰ ਮਰਚੈਂਟ ਬੈਂਕ ਦਾ ਲਾਇਸੰਸ ਰੱਦ ਕਰ ਦਿੱਤਾ ਹੈ।ਰਿਜਰਵ ਬੈਂਕ ਨੇ ਸਿਨਾਰ ਮਰਚੈਂਟ ਦੀ ਲਿਕਿਊਡੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਅਤੇ ਇਸਦੀ ਨਿਗਰਾਨੀ ਦੇ ਲਈ ਬਾਕਾਇਦਾ ਇੱਕ ਅਧਿਕਾਰੀ ਨਿਯੁਕਤ ਕਰਨ ਦਾ ਕੱਲ੍ਹ ਆਦੇਸ਼ ਜਾਰੀ ਕੀਤਾ। Date:2010-01-03 Time:00:11:54
ਨਵੀਂ ਦਿੱਲੀ-ਅੱਜ ਅੱਧੀ ਰਾਤ ਨੂੰ ਉੱਤਰੀ ਗ੍ਰਿਡ ਦੇ ਫੇਲ ਹੋਣ ਨਾਲ ਦਿੱਲੀ ਤੋਂ ਮੁੰਬਈ, ਹਾਵੜਾ ਅਤੇ ਪੰਜਾਬ ਵੱਲ ਜਾਣ ਵਾਲੀਆਂ ਸਾਰੀਆਂ ਬਿਜਲਈ ਗੱਡੀਆਂ ਵਿਚਕਾਰ ਹੀ ਰੁੱਕ ਗਈਆਂ। Date:2010-01-03 Time:00:11:54
ਲਖਨਊ : ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਅਤੇ ਇਟਾਵਾ ਦੇ ਨੇੜੇ ਅੱਜ ਸਵੇਰੇ ਧੁੰਦ ਦੀ ਵਜ੍ਹਾ ਕਾਰਣ ਗੋਰਖਧਾਮ ਐਕਸਪ੍ਰੈਸ ਦੀ ਪ੍ਰਯਾਗਰਾਜ ਐਕਸਪ੍ਰੈਸ ਨਾਲ ਅਤੇ ਲਿੱਛਵੀ ਐਕਸਪ੍ਰੈਸ ਦੀ ਮਗਧ ਐਕਸਪ੍ਰੈਸ ਦੇ ਨਾਲ ਟੱਕਰ ਹੋ ਗਈ, ਜਿਸਦੇ ਕਾਰਣ 20 ਯਾਤਰੀ ਫੱਟੜ ਹੋ ਗਏ। Date:2010-01-03 Time:00:11:54
ਨਵੀਂ ਦਿੱਲੀ - ਭਾਰਤੀ ਥਲਸੈਨਾ ਦੇ ਮੁਖੀ ਜਨਰਲ ਦੀਪਕ ਕਪੂਰ ਨੂੰ ਨੇਪਾਲ ਦੇ ਰਾਸ਼ਟਰਪਤੀ ਰਾਮ ਬਰਨ ਯਾਦਵ ਇਸ ਮਹੀਨੇ ਜਨਰਲ ਦੇ ਸਨਮਾਣਤ ਅਹੁਦੇ ਨਾਲ ਨਵਾਜਣਗੇ।ਸੈਨਾ ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ। Date:2010-01-03 Time:00:11:54
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |