Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 24 - 1 - 2010
ਪੁਣੇ : ਆਪਣੇ ਬਿਆਨਾਂ ਦੇ ਕਾਰਣ ਆਲੋਚਨਾਵਾਂ ਦਾ ਕੇਂਦਰ ਬਣੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਦੇਸ਼ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਕੋਈ ਦੂਸਰਾ ਕਾਰੋਬਾਰ ਵੀ ਕਰਨ ਦੀ ਨਸੀਹਤ ਦਿੱਤੀ। Date:2010-01-24 Time:00:01:27
ਲੰਡਨ : ਬ੍ਰਿਟੇਨ ਨੇ ਕੌਮਾਂਤਰੀ ਅੱਤਵਾਦ ਦੇ ਕਾਰਣ ਦੇਸ਼ ਉੱਤੇ ਹਮਲਿਆਂ ਦੀ ਆਸ਼ੰਕਾ ਦਾ ਪੱਧਰ ਵਧਾਉਣ ਦੀ ਘੋਸ਼ਣਾ ਕੀਤੀ ਹੈ। ਚੇਤੇ ਰਹੇ ਕਿ ਕੁੱਝ ਦਿਨ ਪਹਿਲਾਂ ਮੁੰਬਈ ਵਰਗੇ ਅੱਤਵਾਦੀ ਹਮਲੇ ਲੰਡਨ ਦੀ ਧਰਤੀ ਉੱਤੇ ਹੋਣ ਦੀ ਆਸ਼ੰਕਾ ਖੁਫ਼ੀਆ ਤੰਤਰ ਵੱਲੋਂ ਪ੍ਰਗਟਾਈ ਗਈ ਸੀ। Date:2010-01-24 Time:00:01:27
ਨਵੀਂ ਦਿੱਲੀ : ਆਦਿਤਿਯਾ ਬਿਰਲਾ ਸਮੂਹ ਦੀ ਕੰਪਨੀ ਗ੍ਰਾਸਿਮ ਇੰਡਸਟਰੀਜ਼ ਨੂੰ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 565.88 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ ਜੋ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ 329.56 ਕਰੋੜ ਰੁਪਏ ਸੀ। Date:2010-01-24 Time:00:01:27
ਮੁੰਬਈ : ਦੂਰਸੰਚਾਰ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ ਨੇ ਆਪਣੇ ਮੋਬਾਇਲ ਗ੍ਰਾਹਕਾਂ ਦੇ ਲਈ ਮੁੱਲ ਵਰਧਿਤ ਸੇਵਾ ਕਾਰਟੂਨ ਨੈੱਟਵਰਕ ਕਾਮਿਕਸ ਸ਼ੁਰੂ ਕੀਤਾ ਹੈ। Date:2010-01-24 Time:00:01:27
ਇੰਦੌਰ : ਇਲੈਕਟ੍ਰੋਨਿਕ ਸਾਜੋ ਸਾਮਾਨ ਬਣਾਉਣ ਵਾਲੀ ਕੰਪਨੀ ਸੋਨੀ ਇੰਡੀਆ ਦਾ ਵਿੱਤ ਵਰ੍ਹੇ 2010-11 ਦੌਰਾਨ ਦੇਸ਼ ਵਿੱਚ ਅੱਠ ਲੱਖ ਡਿਜੀਟਲ ਕੈਮਰੇ ਵੇਚਣ ਦਾ ਅਤੇ ਇਸ ਸ਼੍ਰੇਣੀ ਵਿੱਚ 45 ਪ੍ਰਤੀਸ਼ਤ ਬਾਜਾਰ ਹਿੱਸਾ ਹਾਸਿਲ ਕਰਨ ਦਾ ਟੀਚਾ ਹੈ। Date:2010-01-24 Time:00:01:27
ਰੋਮ - ਭਾਰਤ ਇਟਲੀ ਤੋਂ 126 ਲੜਾਕੂ ਜੈਟ ਜਹਾਜਾਂ ਦੀ ਖਰੀਦਾਰੀ ਲਈ 1040 ਕਰੋੜ ਡਾਲਰ ਦਾ ਕਰਾਰ ਕਰ ਸਕਦਾ ਹੈ।ਇਟਲੀ ਵਿਚ ਭਾਰਤ ਦੇ ਰਾਜਦੂਤ ਆਰਿਫ ਸ਼ਾਹਿਦ ਖਾਨ ਨੇ ਬੀਤੇ ਕੱਲ੍ਹ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। Date:2010-01-24 Time:00:01:27
ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਮੋਹਰੀ ਕੰਪਨੀ ਟੋਆਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮੀਟੇਡ ਨੇ ਆਪਣੇ ਵਾਹਨਾਂ ਦੇ ਲਈ ਗ੍ਰਾਹਕਾਂ ਨੂੰ ਆਸਾਨੀ ਨਾਲ ਕਰਜਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਭਾਰਤੀ ਸਟੇਟ ਬੈਂਕ ਦੇ ਨਾਲ ਇੱਕ ਕਰਾਰ ਦਿੱਤਾ ਹੈ। Date:2010-01-24 Time:00:01:27
ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਆਪਣੀ ਉਤਪਾਦਨ ਸਮਰੱਥਾ ਨੂੰ ਵਧਾਕੇ ਸਾਢੇ ਬਾਰ੍ਹਾਂ ਲੱਖ ਵਾਹਨ ਸਲਾਨਾ ਕਰਨ ਦੇ ਮਕਸਦ ਨਾਲ ਦੇਸ਼ ਵਿੱਚ 1700 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। Date:2010-01-24 Time:00:01:27
ਬੈਂਗਲੂਰ : ਜੈਵ ਤਕਨੀਕੀ ਕੰਪਨੀ ਬਾਇਓਕੋਨ ਲਿਮੀਟੇਡ ਨੇ ਮਲੇਸ਼ੀਆ ਦੇ ਜੈਵ ਤਕਨੀਕ ਉਦਯੋਗ ਵਿੱਚ ਸਾਂਝੇਦਾਰੀ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਲਈ ਮਲੇਸ਼ੀਆਈ ਕੰਪਨੀ ਬਾਇਓਟੈਕਨਾਲੋਜੀ ਕਾਰਪੋਰੇਸ਼ਨ ਦੇ ਨਾਲ ਕਰਾਰ ਕੀਤਾ ਹੈ। Date:2010-01-24 Time:00:01:27
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬੈਂਕ ਇੰਡੀਆ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ ਕੁੱਲ 441.38 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 350.70 ਕਰੋੜ ਰੁਪਏ ਦੀ ਤੁਲਨਾ ਵਿੱਚ 25.85 ਪ੍ਰਤੀਸ਼ਤ ਜਿਆਦਾ ਹੈ। Date:2010-01-24 Time:00:01:27
ਪਟਨਾ : ਦੇਸ਼ ਵਿੱਚ ਦੂਰਸੰਚਾਰ ਸੇਵਾ ਉਪਲਬੱਧ ਕਰਵਾ ਰਹੀ ਨਿੱਜੀ ਖੇਤਰ ਦੀ ਕੰਪਨੀ ਟਾਟਾ ਟੈਲੀਸਰਵਿਸੇਜ ਲਿਮੀਟੇਡ ਦੀ ਸੀਡੀਐੱਮਏ ਬਰਾਂਡ ਟਾਟਾ ਇੰਡੀਕੋਮ ਨੇ ਅੱਜ ਤੋਂ ਬਿਹਾਰ ਤੇ ਝਾਰਖੰਡ ਵਿੱਚ 'ਪੇ ਪਰ ਕਾਲ ਫਲੈਕਸੀ ਪਲਾਨ' ਸ਼ੁਰੂ ਕੀਤਾ ਹੈ। Date:2010-01-24 Time:00:01:27
ਕੋਯੰਬਟੂਰ : ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ ਰਾਜਾ ਨੇ ਕਿਹਾ ਹੈ ਕਿ ਨਿੱਜੀ ਓਪਰੇਟਰਾਂ ਦੇ ਲਈ ਥ੍ਰੀਜੀ ਸਪੈਕਟ੍ਰਮ ਦੀ ਨਿਲਾਮੀ ਫਰਵਰੀ ਵਿੱਚ ਪੂਰੀ ਕਰ ਲਈ ਜਾਵੇਗੀ।ਸ਼੍ਰੀ ਰਾਜਾ ਨੇ ਅੱਜ ਇੱਥੇ ਦੱਸਿਆ ਕਿ ਮਾਰਚ ਤੋਂ ਗ੍ਰਾਹਕਾਂ ਨੂੰ ਥ੍ਰੀਜੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਅਤੇ ਨਿੱਜੀ ਓਪਰੇਟਰਾਂ ਦੇ ਵਿਚਕਾਰ ਪ੍ਰਤੀਯੋਗਿਤਾ ਸ਼ੁਰੂ ਹੋ ਜਾਵੇਗੀ। Date:2010-01-24 Time:00:01:27
ਮਾਸਕੋ : ਰੂਸ ਭਾਰਤ ਵਿਖੇ ਪੱਛਮੀ ਬੰਗਾਲ ਦੇ ਹਰੀਪੁਰ ਵਿੱਚ ਪ੍ਰਸਤਾਵਿਤ ਛੇ ਤੋਂ ਅੱਠ ਪ੍ਰਮਾਣੂ ਊਰਜਾ ਇਕਾਈਆਂ ਦੀ ਸਥਾਪਨਾ ਕਰੇਗਾ।ਰੂਸੀ ਪ੍ਰਮਾਣੂ ਊਰਜਾ ਨਿਗਮ 'ਰੋਸਾਟੋਮ' ਦੇ ਪ੍ਰਮੁੱਖ ਸਰਗੇਈ ਕਿਰੀਯੇਂਕੋ ਨੇ ਕੱਲ੍ਹ ਕੈਬੀਨੇਟ ਦੀ ਬੈਠਕ ਵਿੱਚ ਦੱਸਿਆ ਕਿ ਤਮਿਲਨਾਡੂ ਦੇ ਕੁਡਨਕੁਲਮ ਪ੍ਰਮਾਣੂ ਪਲਾਂਟ ਦੀ ਪਹਿਲੀ ਅਤੇ ਦੂਜੀ ਬਿਜਲੀ ਉਤਪਾਦਨ ਇਕਾਈਆਂ ਦਾ ਨਿਰਮਾਣ ਅੰਤਿਮ ਚਰਨ ਵਿੱਚ ਹੈ। ਇਸ ਸਾਲ ਦੇ ਅੰਤ ਵਿੱਚ ਇਹ ਇਕਾਈਆਂ ਚਾਲੂ ਹੋ ਜਾਣਗੀਆਂ। Date:2010-01-24 Time:00:01:27
ਪੇਈਚਿੰਗ : ਚੀਨ ਸਰਕਾਰ ਨੇ ਤਿੱਬਤ ਦੇ ਦੂਰ ਦੁਰਾਂਡੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾਉਣ ਦੇ ਲਈ ਜੰਗੀ ਪੱਧਰ ਉੱਤੇ ਵਿਕਾਸ ਦੀ ਯੋਜਨਾ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਇਸ ਪੱਛੜੇ ਖੇਤਰ ਵਿੱਚ ਗਰੀਬੀ ਅਤੇ ਦਮਨ ਦੇ ਕਾਰਣ ਹੀ 2008 ਵਿੱਘ ਬਗਾਵਤ ਭੜ੍ਹਕ ਉੱਠੀ ਸੀ। Date:2010-01-24 Time:00:01:27
ਲਗਾਤਾਰ ਤਿੰਨ ਸਾਲ ਤੋਂ ਸੁਪਰਹਿਟ ਫ਼ਿਲਮ ਦੇਣ ਵਾਲੇ ਆਮਿਰ ਖਾਨ ਦੇ ਕੋਲ ਇਸ ਸਮੇਂ ਬਤੌਰ ਹੀਰੋ ਕੋਈ ਫ਼ਿਲਮ ਨਹੀਂ ਹੈ ਅਤੇ ਇਸ ਸਾਲ ਉਹ ਹੀਰੋ ਦੇ ਰੂਪ ਵਿੱਚ ਫ਼ਿਲਮਾਂ ਤੋਂ ਗਾਇਬ ਰਹਿਣਗੇ। Date:2010-01-24 Time:00:01:26
ਪਟਨਾ - ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਮਹਿੰਗਾਈ ਲਈ ਕੇਂਦਰ ਦੀ ਕਾਂਗਰਸ ਅਤੇ ਬਿਹਾਰ ਦੀ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ ਸਰਕਾਰ ਨੂੰ ਸਮਾਨ ਰੂਪ ਨਾਲ ਜੁੰਮੇਵਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਰਾਜਦ 28 ਜਨਵਰੀ ਨੂੰ ਬਿਹਾਰ ਬੰਦ ਮਗਰੋਂ ਦੇਸ਼ ਵਿਆਪੀ ਅੰਦੋਲਨ ਚਲਾਵੇਗਾ। Date:2010-01-24 Time:00:01:26
ਕਰਾਚੀ - ਆਸਟ੍ਰੇਲਿਆ ਵਿਚ ਆਪਣੀ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਨੂੰ ਵੇਖਦੇ ਹੋਏ ਪਾਕਿਸਤਾਨ ਕ੍ਰਿਕਟ ਬੋਰਡ ਨਵਾਂ ਕੋਚਿੰਗ ਸਟਾਫ ਕਰਨ ਦੀ ਯੋਜਨਾ ਉਲੀਕ ਰਿਹਾ ਹੈ।ਇਸ ਯੋਜਨਾ ਨੂੰ ਆਸਟ੍ਰੇਲਿਆ ਵਿਚ ਇਸ ਵੇਲ੍ਹੇ ਜ਼ਾਰੀ ਇੱਕ ਰੋਜ਼ਾ ਲੜ੍ਹੀ ਤੋਂ ਮਗਰੋਂ ਹੀ ਅਮਲੀ ਰੂਪ ਦਿੱਤਾ ਜਾ ਸਕੇਗਾ।ਪੀਸੀਬੀ ਪ੍ਰਧਾਨ ਐਜ਼ਾਜ਼ ਬੱਟ ਨੇ ਉਕਤ ਜਾਣਕਾਰੀ ਦਿੱਤੀ। Date:2010-01-24 Time:00:01:26
ਮੈਲਬੋਰਨ - ਪਹਿਲਾਂ ਹੀ ਸੱਟਾਂ ਦੇ ਚੱਲਦਿਆਂ ਕੌਮਾਂਤਰੀ ਕ੍ਰਿਕਟ ਕੈਰੀਅਰ ਲੀਹੋਂ ਉਤਾਰ ਚੁੱਕੇ ਆਸਟ੍ਰੇਲਿਆ ਦੇ ਸਟਾਰ ਕ੍ਰਿਕਟ ਖਿਡਾਰੀ ਬ੍ਰੈਟ ਲੀ ਆਪਣੀ ਸੱਟ ਦੇ ਚੱਲਦਿਆਂ ਆਈਪੀਐਲ ਵਿਚ ਭਾਗ ਲੈਣਾ ਸ਼ੱਕੀ ਹੈ। Date:2010-01-24 Time:00:01:26
'ਇਸ਼ਕਿਆ' ਫ਼ਿਲਮ ਵਿੱਚ ਵਿਦਿਆ ਬਾਲਨ ਅਤੇ ਅਰਸ਼ਦ ਵਾਰਸੀ ਦੇ ਵਿਚਕਾਰ ਇੱਕ ਕਿਸ ਸੀਨ ਹੈ ਅਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚਰਚਾ ਵਿੱਚ ਰਹੀ। ਕਿਹਾ ਗਿਆ ਕਿ ਵਿਦਿਆ ਇਹ ਸੀਨ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਹਨਾਂ ਤੇ ਦਬਾਅ ਪਾਇਆ ਗਿਆ Date:2010-01-24 Time:00:01:26
'ਕਾਇਟਸ' ਦੀ ਰਿਲੀਜ਼ ਦੇ ਬਾਅਦ ਨਿਰਦੇਸ਼ਕ ਅਨੁਰਾਗ ਬਸੁ, ਰਣਬੀਰ ਕਪੂਰ ਨੂੰ ਲੈ ਕੇ ਫ਼ਿਲਮ ਬਣਾਉਣ ਵਾਲੇ ਹਨ। ਇਹ ਇੱਕ ਪ੍ਰੇਮਕਥਾ ਹੋਵੇਗੀ ਅਤੇ ਵਰਤਮਾਨ ਵਿੱਚ ਲਵ ਸਟੋਰੀਜ਼ ਲਈ ਰਣਬੀਰ ਸਭ ਤੋਂ ਵਧੀਆ ਹੀਰੋ ਹਨ। ਰਣਬੀਰ ਦੀ ਵੀ ਇੱਛਾ ਸੀ ਕਿ ਅਨੁਰਾਗ ਨਾਲ ਕੰਮ ਕਰਨ। Date:2010-01-24 Time:00:01:26
ਇਸਲਾਮਾਬਾਦ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਉੱਤੇ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਇੱਕ ਮਾਮਲੇ ਵਿੱਚ ਸਵਟਿਜ਼ਰਲੈਂਡ ਦੀ ਇੱਕ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾ ਸਕਦਾ ਹੈ। Date:2010-01-24 Time:00:01:26
ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਵਿਚ ਕਰਮਚਾਰੀ ਸੰਯੁਕਤ ਅਭਿਆਨ ਸੰਮਤੀ ਦੀ 2 ਦਿਨਾ ਹੜ੍ਹਤਾਲ ਮਗਰੋਂ ਅੱਜ ਸਰਕਾਰੀ ਦਫਤਰਾਂ, ਹਸਪਤਾਲਾਂ ਅਤੇ ਰਾਸ਼ਨ ਡਿਪੂਆਂ ਵਿਚ ਕੰਮਕਾਜ ਮੁੜ ਤੋਂ ਸ਼ੁਰੂ ਹੋ ਗਿਆ। Date:2010-01-24 Time:00:01:26
ਅਜਮੇਰ : 'ਤੁਮ ਮੁਝੇ ਖੂਨ ਦੋ, ਮੈਂ ਤੁਮਹੇ ਆਜਾਦੀ ਦੂੰਗਾ' ਦੇ ਨਾਅਰੇ ਨਾਲ ਆਜਾਦੀ ਅੰਦੋਲਨ ਵਿੱਚ ਕ੍ਰਾਂਤੀ ਲਿਆਉਣ ਵਾਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 133ਵੀਂ ਜਯੰਤੀ ਉੱਤੇ ਅੱਜ ਇੱਥੇ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ। Date:2010-01-24 Time:00:01:26
ਇਸਲਾਮਾਬਾਦ : ਅਮਰੀਕਾ ਦੇ ਰੱਖਿਆ ਮੰਤਰੀ ਰੋਬਰਟ ਗੇਟਸ ਨੇ ਇਸਲਾਮੀ ਅੱਤਵਾਦ ਦੇ ਵਿਰੁੱਧ ਸੰਘਰਸ਼ ਵਿੱਚ ਸਹਿਯੋਗ ਦੇ ਮੁੱਦੇ ਉੱਤੇ ਪਾਕਿਸਤਾਨ ਦੇ ਨਾਲ ਪੈਦਾ ਹੋਏ ਵਿਸ਼ਵਾਸ ਦੇ ਸੰਕਟ ਨੂੰ ਦੂਰ ਕਰਨ ਦੀ ਅੱਜ ਅਪੀਲ ਕਰਦਿਆਂ ਕਿਹਾ ਕਿ ਤਾਲਿਬਾਨ ਦੇ ਵਿਰੁੱਧ ਸਮੁੱਚੀ ਫੌਜੀ ਕਾਰਵਾਈ ਦੀ ਜ਼ਰੂਰਤ ਹੈ। Date:2010-01-24 Time:00:01:26
ਅੱਜ ਅਜਾਦ ਹਿੰਦ ਫੌਜ ਦੇ ਸੰਸਥਾਪਕ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਹੈ।ਆਉ ਇਸ ਮੌਕੇ ਉਸ ਮਹਾਨ ਅਜਾਦੀ ਘੁਲਾਟੀਏ ਨੂੰ ਤਹਿਦਿਲੋਂ ਪ੍ਰਣਾਮ ਜਿਸ ਨੇ ਭਾਰਤੀਆਂ ਨੂੰ ਸੰਗਠਿਤ ਹੋ ਕੇ ਅਜ਼ਾਦੀ ਹਾਸਲ ਕਰਨ ਦਾ ਟੀਚਾ ਦਿੱਤਾ। Date:2010-01-24 Time:00:01:26
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |