Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 21 - 1 - 2010
ਨਾਈਜੀਰੀਆ : ਨਾਈਜੀਰੀਆ ਦੇ ਪਲੈਟੋ ਪ੍ਰਾਂਤ ਦੇ ਜੋਸ ਸ਼ਹਿਰ ਵਿੱਚ ਦੋ ਮਜ੍ਹਬੀ ਸਮੂਹਾਂ ਦੇ ਵਿਚਕਾਰ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹਿੰਸਾ ਵਿੱਚ ਕਰੀਬ 150 ਲੋਕਾਂ ਦੀ ਮੌਤ ਹੋ ਗਈ ਜਦਕਿ 90 ਹੋਰ ਫੱਟੜ ਹੋ ਗਏ ਹਨ। Date:2010-01-21 Time:00:00:43
ਨਵੀਂ ਦਿੱਲੀ - ਕੇਂਦਰ ਸਰਕਾਰ ਡੀਮਡ ਯੂਨੀਵਰਸਿਟੀ ਦੀ ਵਿਵਸਥਾ ਨੂੰ ਖਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ।ਇਸ ਬਾਰੇ ਸੰਸਦ ਦੇ ਆਗਾਮੀ ਸੈਸ਼ਨ ਵਿਚ ਬਿੱਲ ਲਿਆਂਦਾ ਜਾ ਸਕਦਾ ਹੈ।ਮਨੁੱਖੀ ਸੋਮੇ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਡੀਮਡ ਯੂਨੀਵਰਸਿਟੀ ਦੀ ਵਿਵਸਥਾ ਨੂੰ ਖਤਮ ਕਰਨ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। Date:2010-01-21 Time:00:00:43
ਨਵੀਂ ਦਿੱਲੀ : ਮਿੰਨੀ ਨਵਰਤਨ ਕੰਪਨੀ ਮੰਗਲੂਰ ਰਿਫ਼ਾਇਨਰੀ ਐਂਡ ਪੈਟ੍ਰੋਕੈਮੀਕਲਜ਼ ਲਿਮੀਟੇਡ (ਐੱਮਆਰਪੀਐੱਲ) ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਦਸ ਹਜਾਰ ਕਰੋੜ ਰੁਪਏ ਤੋਂ ਜਿਆਦਾ ਦਾ ਕਾਰੋਬਾਰ ਕਰਦੇ ਹੋਏ 260 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਹੈ। Date:2010-01-21 Time:00:00:43
ਨਵੀਂ ਦਿੱਲੀ : ਸਰਵਜਨਕ ਖੇਤਰ ਦੀ 104ਵੀਂ ਪੁਰਾਣੀ ਬੈਂਕ ਆਫ਼ ਇੰਡੀਆ ਆਪਣੀ ਬਰਾਂਚ ਸੰਪਰਕ ਦਾ ਵਿਸਤਾਰ ਕਰਦਿਆਂ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 76 ਨਵੀਆਂ ਬਰਾਂਚਾਂ ਖੋਲ੍ਹੇਗੀ। Date:2010-01-21 Time:00:00:42
ਨਵੀਂ ਦਿੱਲੀ : ਪ੍ਰਮੁੱਖ ਦਵਾਈ ਕੰਪਨੀ ਰੈਨਬੈਕਸੀ ਲੈਬੋਰੇਟਰੀਜ਼ ਨੇ ਬੈਂਗਲੂਰ ਦੀ ਬਾਇਓਵੇਲ ਬਾਇਓਸਾਇੰਸੇਜ ਦੇ ਉਤਪਾਦਾਂ ਦਾ ਅਧਿਕਾਰ ਪਾਉਣ ਅਤੇ ਉਸ ਦੀਆਂ ਪ੍ਰਯੋਗਸ਼ਾਲਾਵਾਂ ਦਾ ਇਸਤੇਮਾਲ ਕਰਨ ਲਈ ਉਸ ਨਾਲ ਸਾਂਝੇਦਾਰੀ ਕਰਕੇ ਟੀਕੇ ਦੇ ਬਾਜਾਰ ਵਿੱਚ ਉਤਰਨ ਦੀ ਘੋਸ਼ਣਾ ਕੀਤੀ ਹੈ। Date:2010-01-21 Time:00:00:42
ਨਵੀਂ ਦਿੱਲੀ- ਸੂਚਨਾ ਤਕਨੀਕੀ ਉਪਕਰਨ ਬਣਾਉਣ ਵਾਲੀ ਤਾਈਵਾਨ ਦੀ ਕੰਪਨੀ ਮਾਈਕ੍ਰੋ ਸਟਾਰ ਇੰਟਰਨੈਸ਼ਨਲ (ਐਮਐਸਆਈ) ਨੇ ਅੱਜ ਭਾਰਤੀ ਲੈਪਟਾਪ ਬਜ਼ਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਦੇ ਨਾਲ ਹੀ ਪੰਜ ਸ਼੍ਰੇਣੀਆਂ ਵਿੱਚ ਲੈਪਟਾਪ ਦੇ 14 ਮਾਡਲ ਪੇਸ਼ ਕੀਤੇ। ਕੰਪਨੀ ਦੇ ਭਾਰਤ ਵਿੱਚ ਪ੍ਰਬੰਧ ਨਿਦੇਸ਼ਕ ਟਾਨੀ ਯਾਂਗ ਨੇ ਇੱਥੇ ਇਸ ਨੂੰ ਪੇਸ਼ ਕਰਨ ਦੇ ਮੌਕੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਿੱਚ ਉੱਚ ਤਕਨੀਕ ਨਾਲ ਲੈਸ ਜੀ ਸੀਰੀਜ਼ ਦਾ ਲੈਪਟਾਪ ਵੀ ਸ਼ਾਮਿਲ ਹੈ, ਜੋ ਗੇਮਿੰਗ ਲਈ ਅਨਕੂਲ ਹੈ ਅਤੇ ਇਸ ਸ਼੍ਰੇਣੀ ਦੇ ਲੈਪਟਾਪ ਦੀ ਕੀਮਤ 88 ਹਜ਼ਾਰ ਰੁਪਏ ਹੈ। Date:2010-01-21 Time:00:00:42
ਹੈਦਰਾਬਾਦ : ਡਿਜੀਟਲ ਨਕਸ਼ਾ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਟੇਲ ਐਟਲਸ ਕਲਿਆਣੀ ਇੰਡੀਆ ਲਿਮੀਟੇਡ ਨੇ ਤਾਜਾ ਸੂਚਨਾਵਾਂ ਦੇ ਨਾਲ ਅੱਜ ਭਾਰਤ ਦਾ ਨਵਾਂ ਨਕਸ਼ਾ ਬਾਜਾਰ ਵਿੱਚ ਉਤਾਰਿਆ। Date:2010-01-21 Time:00:00:42
ਚੈਨਈ : ਡਾਈ ਕਾਸਟਿੰਗ ਖੇਤਰ ਦੀ ਕੰਪਨੀ ਸੀਆਰਪੀ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਅਮਰੀਕਾ ਦੀ ਟਵਿਨ ਸਿਟੀ ਡਾਈ ਕਾਸਟਿੰਗ ਕੰਪਨੀ ਦੇ ਨਾਲ ਸੰਯੁਕਤ ਉਪਕ੍ਰਮ ਦੇ ਇੱਕ ਸਮਝੌਤੇ ਉੱਤੇ ਅੱਜ ਸਾਈਨ ਕੀਤੇ। Date:2010-01-21 Time:00:00:42
ਕੋਚੀ : ਬਹੁ ਉਪਯੋਗੀ ਵਾਹਨ ਬਣਾਉਣ ਵਾਲੀ ਮੋਹਰੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮੀਟੇਡ ਦੀ ਚਾਲੂ ਵਿੱਤ ਵਰ੍ਹੇ ਵਿੱਚ ਦੇਸ਼ ਦੇ ਆਟੋ ਮੋਬਾਇਲ ਬਾਜਾਰ ਵਿੱਚ ਹਿੱਸੇਦਾਰੀ 12.5 ਪ੍ਰਤੀਸ਼ਤ ਵੱਧੀ ਹੈ। Date:2010-01-21 Time:00:00:42
ਨਵੀਂ ਦਿੱਲੀ : ਨਿੱਜੀ ਖੇਤਰ ਦੀ ਯਸ ਬੈਂਕ ਦੇ ਸ਼ੁੱਧ ਲਾਭ ਵਿੱਚ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਦੇ ਦੌਰਾਨ 19.03 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।ਬੈਂਕ ਨੇ ਅੱਜ ਇੱਥੇ ਦੱਸਿਆ ਕਿ 31 ਦਸੰਬਰ ਨੂੰ ਸਮਾਪਤ ਤਿਮਾਹੀ ਦੇ ਦੌਰਾਨ ਉਸਦਾ ਸ਼ੁੱਧ ਲਾਭ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੇ 105.79 ਕਰੋੜ ਰੁਪਏ ਦੀ ਤੁਲਨਾ ਵਿੱਚ 19.03 ਪ੍ਰਤੀਸ਼ਤ ਵੱਧਕੇ 125.93 ਕਰੋੜ ਰੁਪਏ ਹੋ ਗਿਆ। Date:2010-01-21 Time:00:00:42
ਬੈਂਗਲੂਰ : ਸੂਚਨਾ ਤਕਨੀਕ ਖੇਤਰ ਦੀ ਪ੍ਰਮੁੱਖ ਕੰਪਨੀ ਵਿਪ੍ਰੋ ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ 1217 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ ਹੈ, ਜੋ ਪਿਛਲੇ ਵਰ੍ਹੇ ਇਸ ਮਿਆਦ ਦੇ 1167 ਕਰੋੜ ਰੁਪਏ ਦੀ ਤੁਲਨਾ ਵਿੱਚ 21 ਫੀਸਦੀ ਜਿਆਦਾ ਹੈ। Date:2010-01-21 Time:00:00:42
ਨਾਗਪੁਰ : ਵਿਦਰਭ ਰਾਜ ਦੀ ਮੰਗ ਦੇ ਸਮਰੱਥਨ ਵਿੱਚ ਬੁੱਧਵਾਰ ਨੂੰ ਆਯੋਜਿਤ ਇੱਕ ਦਿਨ ਦੇ ਬੰਦ ਕਾਰਣ ਮਹਾਰਾਸ਼ਟਰ ਦੇ ਕੁੱਝ ਹਿੱਸਿਆਂ ਵਿੱਚ ਲੰਮੀ ਦੂਰੀ ਦੀ ਤੇ ਸਥਾਨਕ ਆਵਾਜਾਈ ਪ੍ਰਭਾਵਿਤ ਹੋਈ। ਜਿੱਥੇ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਉੱਤੇ ਪਥਰਾਅ ਕੀਤਾ ਗਿਆ, ਉੱਥੇ ਹੀ ਜਿਆਦਾਤਰ ਨਿੱਜੀ ਅਤੇ ਸਰਕਾਰੀ ਦਫ਼ਤਰ ਬੰਦ ਰਹੇ। Date:2010-01-21 Time:00:00:42
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਬੁੱਧਵਾਰ ਨੂੰ ਮੁਲਾਕਾਤ ਕਰਨ ਮਗਰੋਂ ਕਿਹਾ ਕਿ ਲੋੜੀਂਦੀਆਂ ਵਸਤੂਆਂ ਦੀਆਂ ਤੇਜੀ ਨਾਲ ਵੱਧਦੀਆਂ ਕੀਮਤਾਂ ਕਾਰਣ ਕੇਵਲ ਗਰੀਬੀ ਰੇਖਾ ਤੋਂ ਥੱਲੇ ਆਉਂਦੇ ਲੋਕ ਹੀ ਨਹੀਂ ਬਲਕਿ ਲਗਭਗ ਪੂਰਾ ਮੱਧ ਵਰਗ ਪ੍ਰਭਾਵਿਤ ਹੋਇਆ ਹੈ। Date:2010-01-21 Time:00:00:42
ਮੁੰਬਈ : ਭਾਰਤੀ ਸ਼ੇਅਰ ਬਾਜਾਰ ਵਿੱਚ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ, ਪ੍ਰੰਤੂ ਪੂਰੇ ਦਿਨ ਬਾਜਾਰ ਦਾ ਕਾਰੋਬਾਰ ਇੱਕ ਸਮਿਤੀ ਦਾਅਰੇ ਵਿੱਚ ਹੀ ਵਿਖਾਈ ਦਿੱਤਾ। ਅੱਜ ਸੈਂਸੇਕਸ 12 ਅੰਕ ਡਿੱਗਕੇ 17475 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 4 ਅੰਕ ਡਿੱਗਕੇ 5222 ਦੇ ਪੱਧਰ ਉੱਤੇ ਬੰਦ ਹੋਇਆ। Date:2010-01-21 Time:00:00:42
ਮੇਲਬਰਨ : ਆਸਟਰੇਲੀਆ ਵਿੱਚ ਭਾਰਤੀਆਂ ਉੱਤੇ ਹੋ ਰਹੇ ਹਮਲੇ ਰੁੱਕਣ ਦਾ ਨਾਂਅ ਨਹੀਂ ਲੈ ਰਹੇ ਹਨ। ਇੱਕ ਹੋਰ ਹਮਲੇ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਨੇ ਇੱਕ ਭਾਰਤੀ ਕੈਬ ਡਰਾਈਵਰ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸਦੇ ਚਿਹਰੇ ਉੱਤੇ ਸੱਟ ਆਈ ਹੈ। Date:2010-01-21 Time:00:00:42
ਵਾਸ਼ਿੰਗਟਨ : ਅੱਤਵਾਦੀ ਸੰਗਠਨ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦੇ ਪੁੱਤਰ ਨੇ ਚਿਤਾਇਆ ਕਿ ਲਾਦੇਨ ਦੀ ਮੌਤ ਦੇ ਨਤੀਜੇ ਬੇਹੱਦ ਖ਼ਤਰਨਾਕ ਹੋਣਗੇ, ਕਿਉਂਕਿ ਇਹਨਾਂ ਦੇ ਬਾਅਦ ਹੋਰ ਖ਼ਤਰਨਾਕ ਅੱਤਵਾਦੀ ਹਮਲੇ ਹੋਣ ਦੀ ਸੰਭਾਵਨਾ ਹੈ। Date:2010-01-21 Time:00:00:42
ਬਾਲੀਵੁੱਡ ਦੀ ਖੂਬਸੂਰਤ ਤੇ ਪ੍ਰਤਿਭਾਵਾਨ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਮਨਮੋਹਕ ਅਭਿਨੈ ਦੇ ਜ਼ਰੀਏ ਉਨ੍ਹਾਂ ਸਭ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਇਹ ਕਹਿੰਦੇ ਸਨ ਕਿ ਵਿਆਹ ਤੋਂ ਬਾਅਦ ਅਭਿਨੇਤਰੀਆਂ ਦਾ ਕੈਰੀਅਰ ਖਤਮ ਹੋ ਜਾਂਦਾ ਹੈ। ਐਸ਼ਵਰਿਆ ਨੇ ਇਕ ਅਦਾਕਾਰਾ ਦੇ ਰੂਪ 'ਚ ਇਹ ਸਿੱਧ ਕਰ ਦਿਖਾਇਆ ਹੈ ਕਿ ਉਹ ਅੱਜ ਵੀ ਬਾਲੀਵੁੱਡ ਦੀ ਮਹਾਰਾਣੀ ਹੈ। ਇਕ ਰਾਸ਼ਟਰੀ ਸਰਵੇਖਣ ਦੌਰਾਨ ਵੀ ਉਸ ਨੂੰ ਬਾਲੀਵੁੱਡ ਤੇ ਵਿਗਿਆਪਨ ਜਗਤ ਦੀ ਸਭ ਤੋਂ ਮਹਿੰਗੀ ਤੇ ਲੋਕਪ੍ਰਿਆ ਅਭਿਨੇਤਰੀ ਚੁਣਿਆ ਗਿਆ ਹੈ। ਐਸ਼ਵਰਿਆ ਇਨ੍ਹੀਂ ਦਿਨੀਂ ਕਈ ਫ਼ਿਲਮਾਂ ਦੀ ਸ਼ੂਟਿੰਗ ਵਿਚ ਪੂਰੀ ਤਰ੍ਹਾਂ ਰੁੱਝੀ ਹੋਈ ਹੈ। ਜਿਨ੍ਹਾਂ 'ਚ ਮਣੀ ਰਤਨਮ ਦੀ 'ਰਾਵਣ' 'ਚ ਅਭਿਸ਼ੇਕ ਨਾਲ, 'ਗੁਜਾਰਿਸ਼' 'ਚ ਰਿਤਿਕ ਰੌਸ਼ਨ ਨਾਲ, 'ਐਕਸ਼ਨ ਰਿਪਲੇ' 'ਚ ਅਕਸ਼ੈ ਕੁਮਾਰ ਨਾਲ ਅਤੇ ਤਾਮ Date:2010-01-21 Time:00:00:42
ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਜੇਕਰ ਇੰਟਰਨੈਟ 'ਤੇ ਉਪਲਬਧ ਹੋ ਜਾਵੇ ਤਾਂ ਫਿਲਮ ਨਾਲ ਜੁੜੇ ਲੋਕਾਂ ਲਈ ਇਸ ਤੋਂ ਬੁਰੀ ਘਟਨਾ ਹੋਰ ਕੋਈ ਨਹੀਂ ਹੋ ਸਕਦੀ ਹੈ। 'ਹਜਾਰੋਂ ਖਵਾਹਿਸ਼ੇਂ ਐਸੀ' ਅਤੇ 'ਇਸ ਰਾਤ ਕੀ ਸੁਬਹ ਨਹੀਂ' ਵਰਗੀਆਂ ਫਿਲਮਾਂ ਬਣਾਉਣ ਵਾਲੇ ਸੁਧੀਰ ਮਿਸ਼ਰਾ ਦੀ ਫਿਲਮ 'ਤੇਰਾ ਕਿਆ ਹੋਗਾ ਜੌਨੀ' ਬਣ ਕੇ ਤਿਆਰ ਹੈ ਅਤੇ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਹੀ ਇਹ ਫਿਲਮ ਇੱਕ ਵੈਬਸਾਈਟ 'ਤੇ ਕਿਸੇ ਨੇ ਅਪਲੋਡ ਕਰ ਦਿੱਤੀ ਹੈ। ਇਸ ਫਿਲਮ ਵਿੱਚ ਨੀਲ ਨਿਤਿਨ ਮੁਕੇਸ਼, ਕੇਕੇ ਮੇਨਨ ਅਤੇ ਸੋਹਾ ਅਲੀ ਖਾਨ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਸਭ ਕਿਸਨੇ ਕੀਤਾ? ਕਿਵੇਂ ਹੋਇਆ? ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੇ ਜਾ ਰਹੇ ਹਨ। Date:2010-01-21 Time:00:00:42
ਪਿਛਲੇ ਦਿਨੀਂ ਦੀਆ ਮਿਰਜ਼ਾ ਨੂੰ ਇਕ ਅਜੀਬ ਜਿਹੇ ਆਦਮੀ ਦਾ ਸਾਹਮਣਾ ਕਰਨਾ ਪਿਆ। ਹੋਇਆ ਇੰਜ ਕਿ 30 ਸਾਲ ਤੋਂ ਵੱਧ ਦੀ ਉਮਰ ਦਾ ਇਕ ਆਦਮੀ ਇਕ ਦਿਨ ਅਚਾਨਕ ਇਕ ਬੁੱਕਾ ਅਤੇ ਇਕ ਮੁੰਦਰੀ ਲੈ ਕੇ ਦੀਆ ਮਿਰਜ਼ਾ ਦੇ ਸਾਹਮਣੇ ਆ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਦੀਆ ਮਿਰਜ਼ਾ ਦੇ ਸਾਹਮਣੇ ਵਿਆਹ ਕਰਨ ਦੀ ਪੇਸ਼ਕਸ਼ ਰੱਖ ਦਿੱਤੀ। ਵਿਆਹ ਦੀ ਇਸ ਪੇਸ਼ਕਸ਼ ਤੋਂ ਦੀਆ ਮਿਰਜ਼ਾ ਇਕਦਮ ਹੈਰਾਨ ਪ੍ਰੇਸ਼ਾਨ ਹੋ ਗਈ। ਉਹ ਸੋਚੀਂ ਪੈ ਗਈ ਤੇ ਉਸ ਨੂੰ ਇਹ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਉਸ ਆਦਮੀ ਨਾਲ ਕਿਸ ਤਰ੍ਹਾਂ ਨਿਪਟੇ। ਉਹ ਆਦਮੀ ਵਿਆਹ ਦੀ ਇਹ ਪੇਸ਼ਕਸ਼ ਦੀਆ ਦੇ ਘਰ ਦੇ ਦਰਵਾਜ਼ੇ ਕੋਲ ਹੀ ਕਰ ਰਿਹਾ ਸੀ ਤੇ ਦਰਵਾਜ਼ੇ ਕੋਲ ਹੀ ਦੀਆ ਦਾ ਡਰਾਈਵਰ ਅਤੇ ਕੁਝ ਹੋਰ ਲੋਕ ਵੀ ਸਨ। ਉਹ 30 ਸਾਲ ਤੋਂ ਵੱਧ ਉਮਰ ਦਾ ਆਦਮੀ 'ਫੁੱਲ ਵੇਚਣ' ਦੇ ਬਹਾਨੇ ਫੁੱਲ ਵਿਕਰੇਤਾ ਬਣ ਕੇ ਦੀਆ ਮਿਰਜ਼ਾ ਦੇ ਘ Date:2010-01-21 Time:00:00:42
ਹੈਦਰਾਬਾਦ - ਉਸਮਾਨੀਆ ਯੂਨੀਵਰਸਿਟੀ ਵਿਚ ਐਮਸੀਏ ਦੇ ਵਿਦਿਆਰਥੀ ਵੱਲੋਂ ਮੰਗਲਵਾਰ ਨੂੰ ਕੀਤੀ ਗਈ ਖੁਦਕੁਸ਼ੀ ਨੇ ਤੇਲੰਗਾਣਾ ਮੁੱਦੇ ਨੂੰ ਮੁੜ ਤੋਂ ਸੁਲਗਾ ਦਿੱਤਾ ਹੈ।ਐਮਸੀਏ ਦੇ ਵਿਦਿਆਰਥੀ 23 ਸਾਲਾ ਵੇਣੁਗੋਪਾਲ ਰੈਡੀ ਨੇ ਖੁਦਕੁਸ਼ੀ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਇੱਕ ਚਿੱਠੀ ਵਿਚ ਲਿਖਿਆ ਹੈ ਕਿ ਉਹ ਤੇਲੰਗਾਣਾ ਰਾਜ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੋਂ ਦੁਖੀ ਹੈ। Date:2010-01-21 Time:00:00:41
ਜਗਰਾਉਂ - ਇੱਥੇ ਅਦਾਲਤੀ ਇਮਾਰਤ ਲਾਗੇ ਕੁੱਝ ਗੁੰਡਾ ਅਣਸਰਾਂ ਨੇ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ।ਪੁਲਿਸ ਨੇ ਦੱਸਿਆ ਕਿ ਕਾਰ ਤੋਂ ਆਏ ਹਮਲਾਵਰਾਂ ਨੇ ਗੋਲੀ ਮਾਰ ਕੇ ਹਰਗੋਬਿੰਦ ਸਿੰਘ ਦਾ ਕਤਲ ਕਰ ਦਿੱਤਾ।ਉਸ ਨੂੰ ਕਾਫੀ ਨੇੜਿਉਂ ਗੋਲੀ ਮਾਰੀ ਗਈ। Date:2010-01-21 Time:00:00:41
ਮੈਲਬੋਰਨ - ਐਂਡੀ ਰਾਡਿਕ ਨੇ ਅੱਜ ਆਸਟ੍ਰੇਲਿਆਈ ਓਪਨ ਦੇ ਤੀਜੇ ਦੌਰ ਵਿਚ ਥਾਂ ਬਨਾਉਣ ਮਗਰੋਂ ਕਬੂਲ ਕੀਤਾ ਕਿ ਮੈਚ ਪਵਾਇੰਟ ਉੱਪਰ ਚੇਅਰ ਅੰਪਾਇਰ ਨਾਲ ਭਿੜਨਾ ਮੇਰੀ ਗਲਤੀ ਸੀ। Date:2010-01-21 Time:00:00:41
ਮੈਲਬੋਰਨ - ਸੋਮਦੇਵ ਦੇਵਵਰਮਨ ਅਤੇ ਪ੍ਰਕਾਸ਼ ਅੰਮ੍ਰਿਤਰਾਜ ਦੀ ਭਾਰਤੀ ਜੋੜੀ ਨੇ ਆਸਟ੍ਰੇਲਿਆਈ ਓਪਨ ਟੈਨਿਸ ਦੇ ਪੁਰਸ਼ ਡਬਲਸ ਦੇ ਦੂਜੇ ਗੇੜ੍ਹ ਵਿਚ ਪ੍ਰਵੇਸ਼ ਕਰ ਲਿਆ ਜਦੋਂ ਕਿ ਆਇਸਮ ਉਲ ਹੱਕ ਕੁਰੈਸ਼ੀ ਅਤੇ ਰੋਹਨ ਬੋਪੰਨਾ ਦੀ ਜੋੜੀ ਨੂੰ ਪਹਿਲੇ ਦੌਰ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। Date:2010-01-21 Time:00:00:41
ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਅਮਿਤਾਭ ਬੱਚਨ ਦੇ ਸਟਾਰ ਪੁੱਤਰ ਅਭਿਸ਼ੇਕ ਬੱਚਨ ਨੇ ਜਦੋਂ ਬਾਲੀਵੁੱਡ 'ਚ ਕਦਮ ਰੱਖਿਆ ਸੀ ਤਾਂ ਉਸ ਦੇ ਸ਼ੁਰੂਆਤੀ ਦੌਰ ਦੀਆਂ ਅਸਫ਼ਲਤਾਵਾਂ ਨੂੰ ਦੇਖ ਕੇ ਸਭ ਨੂੰ ਬੇਹੱਦ ਨਿਰਾਸ਼ਾ ਹੋਈ ਸੀ, ਪਰ ਉਸ ਨੇ ਆਪਣੀ ਦਮਦਾਰ ਅਦਾਕਾਰੀ ਜ਼ਰੀਏ ਆਪਣਾ ਨਾਂਅ ਬਾਲੀਵੁੱਡ ਦੇ ਚਰਚਿਤ ਅਦਾਕਾਰਾਂ ਵਿਚ ਲਿਆ ਖੜ੍ਹਾ ਕੀਤਾ। ਇਸ ਸਟਾਰ ਪੁੱਤਰ ਦੇ ਕੈਰੀਅਰ 'ਚ ਹੁਣ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਅਭਿਸ਼ੇਕ ਬੱਚਨ ਦਾ ਨਾਂਅ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋਇਆ ਹੈ। ਅਭਿਸ਼ੇਕ ਨੂੰ ਇਹ ਪ੍ਰਾਪਤੀ ਆਪਣੀ ਇਕ ਫ਼ਿਲਮ ਦੀ ਪ੍ਰਮੋਸ਼ਨ ਲਈ ਬਾਰਾਂ ਘੰਟਿਆਂ 'ਚ ਸੱਤ ਸ਼ਹਿਰਾਂ ਦਾ ਦੌਰਾ ਕਰਨ ਬਦਲੇ ਹਾਸਿਲ ਹੋਈ ਹੈ। ਅਭਿਸ਼ੇਕ ਬੱਚਨ ਬਾਲੀਵੁੱਡ ਦਾ ਪਹਿਲਾ ਅਜਿਹਾ ਅਭਿਨੇਤਾ ਹੈ, ਜਿਸ ਨੂੰ ਇਹ Date:2010-01-21 Time:00:00:41
ਫ਼ਿਲਮ 'ਪਾ' ਨੇ ਵਿਦਿਆ ਬਾਲਨ ਦੀ ਅਭਿਨੈ ਗੁੱਡੀ ਫਿਰ ਅਕਾਸ਼ 'ਤੇ ਚੜ੍ਹਾ ਦਿੱਤੀ ਹੈ। 'ਪ੍ਰਣੀਤਾ' ਤੋਂ ਲੈ ਕੇ 'ਭੂਲ ਭਲੱਈਆ' ਫ਼ਿਲਮਾਂ ਤੱਕ ਸਿੱਧੀ ਸਾਦੀ (ਵਿਦਿਆ ਬਾਲਨ) ਲੜਕੀ ਦੀ ਤਸਵੀਰ ਪੇਸ਼ ਕਰਨ ਵਾਲੀ ਆਪਣੀ ਦਿੱਖ ਬਦਲਣੀ ਜ਼ਰੂਰ ਚਾਹੁੰਦੀ ਹੈ ਪਰ ਇਸ ਲਈ ਉਸ ਨੂੰ ਬਹੁਤੀ ਕਾਹਲ ਨਹੀਂ ਹੈ। ਗੰਭੀਰਤਾ ਕੀ ਹੁੰਦੀ ਹੈ ਇਹ ਉਸ ਨੇ ਅਮਿਤਾਭ ਬੱਚਨ ਤੋਂ ਸਿੱਖਿਆ ਹੈ ਤੇ ਗੱਲ ਅਭਿਸ਼ੇਕ ਦੀ ਤਾਂ ਕੰਮ ਪ੍ਰਤੀ ਸਮਰਪਣ ਵਾਲੀ ਗੱਲ ਉਸ ਨੂੰ ਉਸ 'ਚ ਨਜ਼ਰ ਆਈ ਹੈ। ਹਾਸੇ ਨਾਲ ਉਹ ਕਹਿੰਦੀ ਹੈ ਕਿ ਅਸਲੀ ਜ਼ਿੰਦਗੀ 'ਚ ਜਦ ਮਾਂ ਬਣੇਗੀ ਤਾਂ ਅਭਿਸ਼ੇਕ ਬੱਚਨ ਵਰਗਾ ਪੁੱਤਰ ਚਾਹੇਗੀ। ਫ਼ਿਲਮ 'ਇਸ਼ਕੀਆ' 'ਚ ਬਦਲਵਾਂ ਕਿਰਦਾਰ ਕਰ ਰਹੀ ਵਿਦਿਆ ਬਾਲਨ ਦਾ ਮੰਨਣਾ ਹੈ ਕਿ ਇਨਸਾਨ ਪਹਿਰਾਵੇ ਤੋਂ ਕਾਮੁਕ ਜਾਂ ਸਹੀ ਦਿਸਦਾ ਹੈ ਬਲ ਕਿ ਉਸ ਦੇ ਅੰਦਰ ਦੀ ਭਾਵਨਾ ਹੀ ਉਸ ਦੀ ਅਸਲ ਤਸਵੀ Date:2010-01-21 Time:00:00:41
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |