Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 20 - 1 - 2010
ਨਵੀਂ ਦਿੱਲੀ : ਸਰਕਾਰ ਅੱਜ ਨੇ ਕਿਹਾ ਕਿ ਉਸਨੇ ਮੁਨਾਫ਼ਾ ਨਹੀਂ ਕਮਾਉਣ ਵਾਲੇ ਚਾਹ ਦੇ ਬਾਗਾਂ ਦੀ ਹਾਲਤ ਸੁਧਾਰਣ ਦੇ ਲਈ ਪਿਛਲੇ ਵਰ੍ਹੇ ਅਪ੍ਰੈਲ ਤੋਂ ਨਵੰਬਰ ਦੇ ਵਿਚਕਾਰ 49 ਕਰੋੜ ਰੁਪਏ ਦੀ ਸਬਸਿਡੀ ਦਿੱਤੀ। Date:2010-01-20 Time:00:06:06
ਨਵੀਂ ਦਿੱਲੀ : ਰਾਸ਼ਟਰੀਕ੍ਰਿਤ ਬੈਂਕਾਂ ਦੀ ਸ਼੍ਰੇਣੀ ਦੇ ਉਪਰਲੇ ਕ੍ਰਮ ਵਿੱਚ ਸ਼ਾਮਿਲ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀਆਂ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 191 ਬਰਾਂਚਾਂ ਅਤੇ 495 ਏਟੀਐੱਮ ਖੁੱਲ੍ਹਣ ਦੇ ਨਾਲ ਹੀ ਰਾਜਧਾਨੀ ਦਾ ਹਰੇਕ ਤੀਜਾ ਨਾਗਰਿਕ ਉਸਦਾ ਗ੍ਰਾਹਕ ਬਣ ਗਿਆ ਹੈ। Date:2010-01-20 Time:00:06:06
ਨਵੀਂ ਦਿੱਲੀ : ਬੀਜੀਆਰ ਐਨਰਜੀ ਸਿਸਟਮਜ਼ ਲਿਮੀਟੇਡ ਨੂੰ ਵਾਤਾਵਰਣ ਇੰਜਨੀਅਰਿੰਗ ਇਕਾਈ ਨੂੰ ਆਧੁਨਿਕ ਪਾਵਰ ਐਂਡ ਨੈਚੁਰਲ ਰਿਸੋਰਸੇਜ ਲਿਮੀਟੇਡ ਝਾਰਖੰਡ ਤੋਂ 15.6 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। Date:2010-01-20 Time:00:06:05
ਨਵੀਂ ਦਿੱਲੀ : ਮੈਕਨਲੀ ਭਾਰਤ ਇੰਜਨੀਅਰਿੰਗ ਕੰਪਨੀ ਲਿਮੀਟੇਡ ਨੇ ਸਿੰਗਾਪੁਰ ਦੀ ਕੰਪਨੀ ਹਾਈਫਲਕਸ ਲਿਮੀਟੇਡ ਦੇ ਨਾਲ ਤਕਨੀਕੀ ਸਾਂਝੇਦਾਰੀ ਕਰਾਰ ਕੀਤਾ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਕਰਾਰ ਦੇ ਤਹਿਤ ਉਹ ਦੇਸ਼ ਦੇ ਖੇਤੀ, ਉਦਯੋਗਿਕ ਅਤੇ ਨਗਰ ਪਾਲਿਕਾ ਸਬੰਧੀ ਖੇਤਰਾਂ ਵਿੱਚ ਸਮੁੰਦਰੀ ਜਲ ਦਾ ਖ਼ਾਰਾਪਣ ਦੂਰ ਕਰਨ ਅਤੇ ਅਸ਼ੁੱਧ ਜਲ ਦੇ ਸ਼ੁੱਧੀਕਰਨ ਦੇ ਲਈ ਪਲਾਂਟ ਲਗਾਵੇਗੀ। Date:2010-01-20 Time:00:06:05
ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮ.ਕੇ. ਨਾਰਾਇਣਨ ਨੇ ਸਵੀਕਾਰ ਕੀਤਾ ਕਿ 15 ਦਸੰਬਰ ਨੂੰ ਕਿਸੇ ਚੀਨੀ ਹੈਕਰ ਨੇ ਹੀ ਉਹਨਾਂ ਦੇ ਅਤੇ ਪ੍ਰਧਾਨਮੰਤਰੀ ਦਫ਼ਤਰ ਦੇ ਹੋਰ ਕੰਪਿਊਟਰਾਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਸਾਡੇ ਕੰਪਿਊਟਰਾਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੰਦਨ ਦੇ 'ਦ ਟਾਈਮਜ਼' ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਨਾਰਾਇਣਨ ਨੇ ਦੱਸਿਆ ਕਿ ਇੱਕ ਈ-ਮੇਲ ਅਤੇ ਉਸਦੇ ਅਟੈਚਮੈਂਟ ਰਾਹੀਂ ਕੰਪਿਊਟਰਾਂ 'ਤੇ ਹਮਲਾ ਕੀਤਾ ਗਿਆ। ਅਟੈਚਮੈਂਟ ਵਿੱਚ ਟ੍ਰੋਜਨ ਵਾਇਰਸ ਸੀ, ਜਿਸਦੇ ਮਾਧਿਅਮ ਨਾਲ ਚੀਨੀ ਹੈਕਰ ਡਾਊਨਲੋਡ ਕੀਤੀਆਂ ਗਈਆਂ ਜਾਂ ਡਿਲੀਟ ਕੀਤੀਆਂ ਗਈਆਂ ਫਾਈਲਾਂ ਨੂੰ ਉਠਾਉਣਾ ਚਾਹੁੰਦਾ ਸੀ। ਵਾਇਰਸ ਦੀ ਪਹਿਚਾਣ ਕਰਨ ਤੋਂ ਬਾਅਦ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਕੰ Date:2010-01-20 Time:00:06:05
ਕੋਲਕਾਤਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ, ਵਿੱਤ ਮੰਤਰੀ ਪ੍ਰਣਬ ਮੁਖਰਜੀ, ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ, ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਅਤੇ ਪਾਰਟੀ ਮੁੱਖ ਸਕੱਤਰ ਪ੍ਰਕਾਸ਼ ਕਰਾਤ ਸਮੇਤ ਵੱਖ ਵੱਖ ਪਾਰਟੀਆਂ ਦੇ ਕਈ ਨੇਤਾਵਾਂ ਅਤੇ ਸੈਂਕੜੇ ਪ੍ਰਸ਼ੰਸਕਾਂ ਨੇ ਸਵਰਗੀ ਕਾਮਰੇਡ ਜੋਤੀ ਬਸੁ ਨੂੰ ਅੱਜ ਇੱਥੇ ਭਾਵਨਾਤਮਕ ਸ਼ਰਧਾਂਜਲੀ ਦਿੱਤੀ। Date:2010-01-20 Time:00:06:05
ਪੇਈਚਿੰਗ : ਭਾਰਤੀ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਅੱਜ ਕਿਹਾ ਕਿ ਭਾਰਤ ਦੀ ਵਿਕਾਸ ਦਰ ਵਿੱਚ 2009 ਦੀ ਤੁਲਨਾ ਵਿੱਚ 2010 ਵਿੱਚ ਤੇਜੀ ਆਵੇਗੀ।ਸ਼੍ਰੀ ਸ਼ਰਮਾ ਨੇ ਇੱਥੇ ਇੱਕ ਸੰਮੇਲਨ ਵਿੱਚ ਕਿਹਾ ਕਿ ਨਿਰਯਾਤ ਦੇ ਖੇਤਰ ਵਿੱਚ ਭਾਰਤ ਪੱਟੜੀ ਉੱਤੇ ਪਰਤ ਰਿਹਾ ਹੈ, ਪ੍ਰੰਤੂ ਵੱਧਦੇ ਦੁਪਾਸੜ ਵਪਾਰ ਦੇ ਮੱਦੇਨਜਰ ਭਾਰਤੀ ਸਾਮਾਨ ਚੀਨ ਵਿੱਚ ਜਿਆਦਾ ਲੱਗਣਾ ਚਾਹੀਦਾ ਹੈ। Date:2010-01-20 Time:00:06:05
ਅਜੀਤ ਨਗਰ - ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਕੱਲ੍ਹ ਮੁਹਾਲੀ ਦੀ ਮਾਨਯੋਗ ਅਦਾਲਤ ਵਿਚ ਆਪਣੇ ਵਕੀਲ ਹਰਮੋਹਣ ਸਿੰਘ ਪਾਲ, ਐਡਵੋਕੇਟ ਪ੍ਰਭਜੋਤ ਸਿੰਘ ਵਾਲੀਆ ਅਤੇ ਐਡਵੋਕੇਟ ਐਸ. ਐਸ. ਕਲੇਰ ਨਾਲ ਪੇਸ਼ ਹੋਏ। Date:2010-01-20 Time:00:06:05
ਮੁੰਬਈ : ਭਾਰਤੀ ਸ਼ੇਅਰ ਬਾਜਾਰਾਂ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਇੱਕ ਨਿਸ਼ਚਿਤ ਦਾਅਰੇ ਵਿੱਚ ਹੀ ਰਿਹਾ, ਪ੍ਰੰਤੂ ਦੁਪਹਿਰ ਬਾਅਦ ਬਾਜਾਰ ਵਿੱਚ ਮੁਨਾਫ਼ਾ ਵਸੂਲੀ ਹਾਵੀ ਹੋ ਗਈ ਅਤੇ ਉਸ ਵਿੱਚ ਖਾਸੀ ਗਿਰਾਵਟ ਵੇਖਣ ਨੂੰ ਮਿਲੀ। Date:2010-01-20 Time:00:06:04
ਸੋਲ - ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਸੈਮਸੰਗ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਲਿਮਿਟੇਡ ਕੰਪੈਕਟ ਕੈਮਰਾ ਦੇ ਬਜ਼ਾਰ ਵਿੱਚ ਹਾਈਬ੍ਰਿਡ ਮਾਡਲ ਰਾਹੀਂ ਆਪਣੀ ਹਿੱਸੇਦਾਰੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਸੈਮਸੰਗ ਦੇ ਅਨੁਸਾਰ ਵੈਸ਼ਵਿਕ ਡਿਜੀਟਲ ਕੈਮਰਾ ਦੇ ਬਜ਼ਾਰ 'ਤੇ ਵੈਸ਼ਵਿਕ ਆਰਥਿਕ ਮੰਦੀ ਦਾ ਗਹਿਰਾ ਅਸਰ ਪਿਆ ਅਤੇ ਅਤੇ ਉਸਦੀ ਵਿੱਕਰੀ ਸੱਤ ਫੀਸਦੀ ਘਟ ਕੇ 12 ਕਰੋੜ 90 ਲੱਖ ਰਹਿ ਗਈ। ਕੰਪਨੀ ਦਾ ਰੈਵਨਿਊ ਵੀ 20 ਪ੍ਰਤੀਸ਼ਤ ਘਟ ਕੇ 30 ਅਰਬ ਡਾਲਰ ਰਹਿ ਗਿਆ। ਦੱਖਣੀ ਕੋਰੀਆ ਦੀ ਇਸ ਕੰਪਨੀ ਦੀ ਜਪਾਨੀ ਕੰਪਨੀਆਂ ਕੈਨਨ, ਸੋਨੀ ਅਤੇ ਨਿੱਕਨ ਨਾਲ ਟੱਕਰ ਹੈ। Date:2010-01-20 Time:00:06:04
ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਰਾਜ ਮੰਤਰੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਹਨਾਂ ਦੇ ਨਿਵਾਸ ਸਥਾਨ ਉੱਪਰ ਪਹਿਲੀ ਦਫਾ ਮੁਲਾਕਾਤ ਕੀਤੀ ਅਤੇ ਸ਼ਿਕਾਇਤ ਕੀਤੀ ਕਿ ਉਹਨਾਂ ਕੋਲ ਜਾਂ ਤਾਂ ਕੋਈ ਕੰਮ ਨਹੀਂ ਹੈ ਅਤੇ ਜਾਂ ਫਿਰ ਉਹਨਾਂ ਦੇ ਮੰਤਰਾਲਿਆਂ ਵਿਚ ਲਏ ਜਾਣ ਵਾਲੇ ਰਣਨੀਤਕ ਫੈਸਲਿਆਂ ਵਿਚ ਉਹਨਾਂ ਦੀ ਅਣਗਹਿਲੀ ਕੀਤੀ ਜਾਂਦੀ ਹੈ। Date:2010-01-20 Time:00:06:04
ਨਵੀਂ ਦਿੱਲੀ - ਐਚ1ਐਨ1 ਫਲੂ ਦੀ ਦਵਾਈ ਦਾ ਭਾਰਤ ਵਿਚ ਪਹਿਲੀ ਦਫਾ ਕਲੀਨਿਕਲ ਪਰੀਖਣ ਸ਼ੁਰੂ ਹੋ ਚੁੱਕਾ ਹੈ।ਵਿਦੇਸ਼ੀ ਦਵਾਈ ਸਿਨੋਫੀ ਜੋ ਯੂਰਪੀ ਦੇਸ਼ਾਂ ਵਿਚ ਵਰਤੀ ਜਾਂਦੀ ਹੈ, ਦੀ ਪਰਖ ਚੰਡੀਗੜ੍ਹ, ਪੁਣੇ ਅਤੇ ਦਿੱਲੀ ਵਿਚ ਸ਼ੁਰੂ ਹੋ ਚੁੱਕੀ ਹੈ।ਇਸ ਦੀ ਪਰਖ ਕੁੱਲ 100 ਲੋਕਾਂ ਉੱਪਰ ਕੀਤੀ ਜਾਵੇਗੀ। Date:2010-01-20 Time:00:06:04
ਆਮਿਰ ਖਾਨ ਦੇ ਭਾਣਜੇ ਅਤੇ ਅਭਿਨੇਤਾ ਇਮਰਾਨ ਖਾਨ ਨੇ ਆਪਣੀ ਗਰਲਫ੍ਰੈਂਡ ਅਵੰਤਿਕਾ ਮਲਿਕ ਨਾਲ 16 ਜਨਵਰੀ ਨੂੰ ਮੰਗਣੀ ਕੀਤੀ। ਅਵੰਤਿਕਾ ਨਾਲ ਇਮਰਾਨ ਦਾ ਰੋਮਾਂਸ ਉਸ ਸਮੇਂ ਤੋਂ ਚੱਲ ਰਿਹਾ ਹੈ, ਜਦੋਂ ਉਹਨਾਂ ਨੇ ਫਿਲਮਾਂ ਵਿੱਚ ਐਂਟਰੀ ਵੀ ਨਹੀਂ ਲਈ ਸੀ। ਮਲਿਕ ਫਾਰਮਹਾਊਸ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਇਮਰਾਨ ਦੇ ਨਜ਼ਦੀਕੀ ਲੋਕ ਸ਼ਾਮਿਲ ਹੋਏ। ਆਮਿਰ ਦੀ ਵਰਤਮਾਨ ਪਤਨੀ ਕਿਰਨ ਰਾਉ ਅਤੇ ਉਹਨਾਂ ਦੀ ਸਾਬਕਾ ਪਤਨੀ ਰੀਨਾ ਵੀ ਮੰਗਣੀ ਦੇ ਸਮਾਰੋਹ ਵਿੱਚ ਸ਼ਾਮਿਲ ਹੋਣ ਪੁੱਜੀਆਂ। ਕਰਨ ਜੌਹਰ ਵੀ ਨਜ਼ਰ ਆਏ। ਜਿੱਥੋਂ ਤੱਕ ਵਿਆਹ ਦਾ ਸਵਾਲ ਹੈ ਤਾਂ ਇਹ ਫਿਲਹਾਲ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਵਿਆਹ ਦੇ ਬੰਧਨ ਵਿੱਚ ਦੋਵੇਂ ਕਦੋਂ ਬੱਝਣਗੇ। Date:2010-01-20 Time:00:06:04
ਫਿਲਮ 'ਵੀਰ' ਵਿੱਚ ਜ਼ਰੀਨ ਦੇ ਅਭਿਨੈ ਤੋਂ ਸਲਮਾਨ ਖਾਨ ਐਨੇ ਜਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ 'ਪਾਰਟਨਰ-2' ਵਿੱਚ ਜ਼ਰੀਨ ਨੂੰ ਮੁੱਖ ਭੂਮਿਕਾ ਵਿੱਚ ਲੈਣ ਲਈ ਡੇਵਿਡ ਧਵਨ ਨੂੰ ਕਹਿ ਦਿੱਤਾ। ਵਰਣਨਯੋਗ ਹੈ ਕਿ 'ਪਾਰਟਨਰ-2' ਫਿਲਮ ਵਿੱਚ ਹੁਣ ਨਾ ਤਾਂ ਤੁਹਾਨੂੰ ਸਲਮਾਨ ਦੀ ਗਰਲਫ੍ਰੈਂਡ ਕੈਟਰੀਨਾ ਨਜ਼ਰ ਆਵੇਗੀ ਅਤੇ ਨਾ ਹੀ ਲਾਰਾ ਦੱਤਾ। ਫਿਲਮ ਦੀ ਮੁੱਖ ਭੂਮਿਕਾ ਲਈ ਜ਼ਰੀਨ ਖਾਨ ਨੂੰ ਸਾਈਨ ਕੀਤਾ ਗਿਆ ਹੈ। 'ਵੀਰ' ਵਿੱਚ ਸਲਮਾਨ ਨੇ ਜ਼ਰੀਨ ਨੂੰ ਬ੍ਰੇਕ ਦਿੱਤਾ ਸੀ। ਸਲਮਾਨ ਫਿਲਮ ਵਿੱਚ ਕੰਮ ਦੇ ਦੌਰਾਨ ਜ਼ਰੀਨ ਦੀ ਐਕਟਿੰਗ ਤੋਂ ਐਨੇ ਪ੍ਰਭਾਵਿਤ ਹੋਏ ਹਨ ਕਿ ਉਹਨਾਂ ਨੇ ਡੇਵਿਡ ਧਵਨ ਨੂੰ ਜ਼ਰੀਨ ਨੂੰ ਕੰਮ ਦੇਣ ਦੀ ਸਿਫ਼ਾਰਿਸ਼ ਕੀਤੀ। ਵਰਣਨਯੋਗ ਹੈ ਕਿ ਸਲਮਾਨ ਖਾਨ ਇੰਡਸਟਰੀ ਵਿੱਚ ਨਵੇਂ ਚਿਹਰੇ ਨੂੰ ਲਾਂਚ ਕਰਨ ਲਈ ਜਾਣੇ ਜਾਂਦੇ ਹਨ। ਕੁਝ ਸਾਲ ਪਹਿ Date:2010-01-20 Time:00:06:04
ਚੰਡੀਗੜ੍ਹ- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੇ 84 ਦੇ ਦੰਗਿਆਂ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਤਾਜਾ ਉਮੀਦਵਾਰਾਂ ਜ਼ੋ ਭਾਰਤ ਸਰਕਾਰ ਵਲੋਂ ਐਲਾਨੇ 'ਮੁੜ ਵਸੇਬਾ ਪੈਕੇਜ' ਦੇ ਹੇਠ ਰਾਹਤ ਪ੍ਰਾਪਤ ਕਰਨ ਲਈ ਅਪਲਾਈ ਨਹੀਂ ਕਰ ਸਕੇ, ਦੇ ਬਕਾਇਆ ਪਏ ਮਾਮਲਿਆਂ ਨੂੰ ਉਦਾਰ ਤਰੀਕੇ ਨਾਲ ਵਿਚਾਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ। Date:2010-01-20 Time:00:06:04
ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਨੇ ਕੱਲ੍ਹ ਕੜਕੜਡੂੰਮਾ ਕੋਰਟ ਵਿਖੇ 1984 ਦੇ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ।ਇਸ ਮੌਕੇ ਸੱਜਣ ਕੁਮਾਰ ਦੇ ਖਿਲਾਫ਼ ਨਾਹਰੇ ਲਗਾਏ ਗਏ ਤੇ ਪ੍ਰਦਰਸ਼ਨ ਕੀਤਾ ਗਿਆ, ਨਾਲ ਹੀ ਉਸ ਦਾ ਪੁਤਲਾ ਵੀ ਸਾੜਿਆ ਗਿਆ। ਜਿਸ ਦੌਰਾਨ ਪੁਲਿਸ ਨੇ ਸਖ਼ਤੀ ਵਰਤੀ ਤੇ ਕਈ ਅਕਾਲੀ ਆਗੂ ਜ਼ਖ਼ਮੀ ਹੋਏ। Date:2010-01-20 Time:00:06:04
ਨਵੀਂ ਦਿੱਲੀ : ਕੰਗਾਰੂ ਹਰਫ਼ਨਮੌਲਾ ਸ਼ੇਨ ਵਾਟਸਨ ਅਤੇ ਫ਼ਿਰਕੀ ਗੇਂਦਬਾਜ ਨਾਥਨ ਹੌਰਿਟਜ਼ ਪਾਕਿਸਤਾਨ ਦੇ ਵਿਰੁੱਧ ਹੋਬਾਰਟ ਵਿਖੇ ਸੰਪੰਨ ਹੋਈ ਤਿੰਨ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਵਿੱਚ ਪੂਰੀ ਤਰ੍ਹਾਂ ਛਾਏ ਰਹੇ। ਇਸ ਸੀਰੀਜ਼ ਦੌਰਾਨ ਆਸਟਰੇਲੀਆਈ ਟੀਮ ਨੇ ਪਾਕਿਸਤਾਨੀ ਟੀਮ ਨੂੰ 3.0 ਦੇ ਫ਼ਰਕ ਨਾਲ ਹਰਾ ਸੁੱਟਿਆ। Date:2010-01-20 Time:00:06:04
ਬਾਜਾਖਾਨਾ : ਹਰਜੀਤ ਯਾਦਗਾਰੀ ਸਪੋਰਟਸ ਕਲੱਬ ਬਾਜਾਖਾਨਾ ਵੱਲੋਂ 12ਵਾਂ ਕਬੱਡੀ ਟੂਰਨਾਮੈਂਟ ਦਾ ਪੋਸਟਰ ਮੁੱਖ ਸਪਾਂਸਰ ਰਾਣਾ ਟੁੱਟ ਬ੍ਰਦਰਜ਼ ਅਤੇ ਚੇਅਰਮੈਨ ਹਰਪ੍ਰੀਤ ਬਾਬਾ ਦੀ ਪ੍ਰਧਾਨਗੀ ਹੇਠ ਰਿਲੀਜ਼ ਕੀਤਾ ਗਿਆ। ਇਹ ਟੂਰਨਾਮੈਂਟ 1, 2 ਅਤੇ 3 ਫ਼ਰਵਰੀ ਨੂੰ ਹਰਜੀਤ ਸਪੋਰਟਸ ਸਟੇਡੀਅਮ ਬਾਜਾਖਾਨਾ ਵਿਖੇ ਕਰਵਾਇਆ ਜਾ ਰਿਹਾ ਹੈ। Date:2010-01-20 Time:00:06:04
15 ਜਨਵਰੀ ਨੂੰ ਰਿਲੀਜ਼ ਹੋਈ 'ਡਾਂਸ ਪੇ ਚਾਂਸ' ਦੀ ਫਿੱਕੀ ਸ਼ੁਰੂਆਤ ਨੂੰ ਦੇਖ ਕੇ ਟ੍ਰੇਡ ਦੇ ਲੋਕ ਹੈਰਾਨ ਰਹਿ ਗਏ। ਸ਼ਾਹਿਦ ਦੀਆਂ ਪਿਛਲੀਆਂ ਕੁਝ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਸੀ, ਪਰ 'ਡਾਂਸ ਪੇ ਚਾਂਸ' ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇ। ਸ਼ੁਰੂਆਤੀ ਬਿਜ਼ਨੈਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਫਿਲਮ ਤੋਂ ਸਫ਼ਲਤਾ ਦੀ ਉਮੀਦ ਕਰਨਾ ਬੇਕਾਰ ਹੈ। ਇਸ ਤੋਂ ਇੱਕ ਗੱਲ ਹੋਰ ਸਪੱਸ਼ਟ ਹੋ ਗਈ ਹੈ ਕਿ ਸ਼ਾਹਿਦ ਅਜੇ ਵੀ ਇਕੱਲੇ ਦੇ ਦਮ 'ਤੇ ਫਿਲਮ ਖਿੱਚਣ ਦੇ ਕਾਬਿਲ ਨਹੀਂ ਹੋਏ। ਚਾਂਸ ਪੇ ਡਾਂਸ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ। 'ਹੈਲੋ ਹਮ ਲੱਲ੍ਹਾ ਬੋਲ ਰਹੇ ਹੈਂ' ਵਿੱਚ ਰਾਜਪਾਲ ਯਾਦਵ ਹੀਰੋ ਹਨ। ਉਹਨਾਂ ਨੂੰ ਕਾਮੇਡੀਅਨ ਦੇ ਰੂਪ ਵਿੱਚ ਲੋਕ ਪਸੰਦ ਕਰਦੇ ਹਨ, ਪਰ ਬਤੌਰ ਹੀਰੋ ਇਹ ਗੱਲ ਨਹੀਂ ਕਹੀ Date:2010-01-20 Time:00:06:04
ਫਿਲਮਕਾਰ ਵਿਸ਼ਾਲ ਭਾਰਦਵਾਜ ਦੀ ਫਿਲਮ 'ਇਸ਼ਕੀਆ' ਨੂੰ ਬਿਨਾ ਕਿਸੇ ਕਟ ਦੇ 'ਏ' ਸਰਟੀਫਿਕੇਟ ਦਿੱਤਾ ਗਿਆ ਹੈ। ਫਿਲਮ ਦੇ ਨਿਰਦੇਸ਼ਕ ਅਭਿਸ਼ੇਕ ਚੌਬੇ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਇਸ ਫਿਲਮ ਵਿੱਚ ਇਸਤੇਮਾਲ ਭਾਸ਼ਾ ਲਈ ਮੇਰੇ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ। ਮੈਂ ਪੂਰੀ ਤਿਆਰੀ ਨਾਲ ਪਹੁੰਚਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੈਥੋਂ ਕਿਸੇ ਤਰ੍ਹਾਂ ਦਾ ਸਪੱਸ਼ਟੀਕਰਨ ਨਹੀਂ ਮੰਗਿਆ ਗਿਆ। ਬਤੌਰ ਨਿਰਦੇਸ਼ਕ ਚੌਬੇ ਦੀ ਇਹ ਪਹਿਲੀ ਫਿਲਮ ਹੈ। ਉਹਨਾਂ ਨੇ ਕਿਹਾ ਕਿ ਮੈਂ ਕਦੇ ਵੀ ਦਾਅਵਾ ਨਹੀਂ ਕੀਤਾ ਸੀ ਕਿ ਮੇਰੀ ਫਿਲਮ ਬੱਚਿਆਂ ਲਈ ਹੈ। ਫਿਲਮ ਦਾ ਵਿਸ਼ਾ-ਵਸਤੂ ਵੱਡਿਆਂ ਲਈ ਹੈ। ਮੈਨੂੰ 'ਏ' ਪ੍ਰਮਾਣ ਪੱਤਰ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਫਿਲਮ 'ਇਸ਼ਕੀਆ' ਦੇ ਨਿਰਮਾਤਾ ਵਿਸ਼ਾਲ ਭਾਰਦਵਾਜ ਹਨ। ਇਸ ਵਿੱਚ ਨਸੀਰੂਦੀਨ ਸ਼ਾਹ, ਅਰਸ਼ਦ ਵਾਰਸੀ ਅਤੇ ਵ Date:2010-01-20 Time:00:06:04
ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੇ ਕਿਹਾ ਹੈ ਕਿ ਸਾਲ 2008 ਵਿੱਚ ਮੁੰਬਈ ਉੱਤੇ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਨੇ ਆਪਣੀ ਸਰਜਮੀਂ ਉੱਤੇ ਚੱਲ ਰਹੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਲਈ ਕੁੱਝ ਨਹੀਂ ਕੀਤਾ ਅਤੇ ਇਹ ਅੱਤਵਾਦੀ ਸੰਗਠਨ ਇਸ ਵਰ੍ਹੇ ਅਕਟੂਬਰ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਰੁਕਾਵਟ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। Date:2010-01-20 Time:00:06:04
ਇਸਲਾਮਾਬਾਦ : ਪੰਜਾਬ ਪ੍ਰਾਂਤ ਵਿੱਚ ਪੈਂਦੇ ਮਿਆਂਵਾਲੀ ਵਿਖੇ ਪੁਲਿਸ ਨੇ ਵੱਖ ਵੱਖ ਅੱਤਵਾਦੀ ਹਮਲਿਆਂ ਦੇ ਸਿਲਸਿਲੇ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਸਰਗੋਧਾ ਦੇ ਪੁਲਿਸ ਉਪ ਮੁੱਖ ਇੰਸਪੈਕਟਰ ਡੀਆਈਜੀ ਮਿਆਂ ਜਾਵੇਦ ਇਸਲਾਮ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਸ਼ੱਕੀ ਅੱਤਵਾਦੀ ਖੋਸਾ ਬਾਜਾਰ ਵਿੱਚ ਆਤਮਘਾਤੀ ਹਮਲੇ ਅਤੇ ਅਟਕ ਵਿਖੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜੀਜ ਉੱਤੇ ਹਮਲੇ ਵਿੱਚ ਸ਼ਾਮਿਲ ਸਨ। Date:2010-01-20 Time:00:06:03
ਕਾਬੁਲ : ਕੱਲ੍ਹ ਹੋਏ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਮਗਰੋਂ ਪੂਰੀ ਰਾਜਧਾਨੀ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਜਮਾਰੀ ਬਸ਼ਾਰੀ ਨੇ ਕਿਹਾ ਕਿ ਸਾਡੇ ਸੁਰੱਖਿਆ ਇੰਤਜਾਮ ਪੁਖ਼ਤਾ ਹੈ ਅਤੇ ਹਮੇਸ਼ਾ ਰਹਿਣਗੇ। Date:2010-01-20 Time:00:06:03
ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਰਾਜ ਮੰਤਰੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਹਨਾਂ ਦੇ ਨਿਵਾਸ ਸਥਾਨ ਉੱਪਰ ਪਹਿਲੀ ਦਫਾ ਮੁਲਾਕਾਤ ਕੀਤੀ ਅਤੇ ਸ਼ਿਕਾਇਤ ਕੀਤੀ ਕਿ ਉਹਨਾਂ ਕੋਲ ਜਾਂ ਤਾਂ ਕੋਈ ਕੰਮ ਨਹੀਂ ਹੈ ਅਤੇ ਜਾਂ ਫਿਰ ਉਹਨਾਂ ਦੇ ਮੰਤਰਾਲਿਆਂ ਵਿਚ ਲਏ ਜਾਣ ਵਾਲੇ ਰਣਨੀਤਕ ਫੈਸਲਿਆਂ ਵਿਚ ਉਹਨਾਂ ਦੀ ਅਣਗਹਿਲੀ ਕੀਤੀ ਜਾਂਦੀ ਹੈ। Date:2010-01-20 Time:00:06:03
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |