Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 2 - 1 - 2010
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿਤੀਆਂ ਹਨ।ਉਹਨਾਂ ਕਿਹਾ ਕਿ ਅਸੀਂ ਖੁਦ ਨੂੰ ਦੇਸ਼ ਦੇ ਕਲਿਆਣ ਅਤੇ ਤਰੱਕੀ ਲਈ ਸਮਰਪਿਤ ਕਰਨ ਦੇ ਨਾਲ ਹੀ ਆਪਸੀ ਵਿਸ਼ਵਾਸ ਅਤੇ ਸਦਭਾਵਨਾ ਨੂੰ ਮਜ਼ਬੂਤ ਬਨਾਉਣ ਦਾ ਸੰਕਲਪ ਵੀ ਚੁੱਕੀਏ। Date:2010-01-02 Time:00:20:58
ਵਾਸ਼ਿੰਗਟਨ - ਅਫਗਾਨਿਸਤਾਨ ਦੇ ਖੋਸਤ ਖੇਤਰ ਵਿਚ ਬੀਤੇ ਕੱਲ੍ਹ ਇੱਕ ਫੌਜੀ ਅੱਡੇ ਉੱਪਰ ਆਤਮਘਾਤੀ ਹਮਲੇ ਵਿਚ ਅਮਰੀਕੀ ਸੂਹੀਆ ਏਜੰਸੀ ਸੀਆਈਏ ਦੇ ਸੱਤ ਅਧਿਕਾਰੀਆਂ ਦੇ ਮਾਰੇ ਜਾਣ ਦੀ ਘਟਨਾ ਨੂੰ ਵੇਖਦੇ ਹੋਏ ਸੀਆਈਏ ਮੁਖੀ ਲਿਓਨ ਪੈਨੇਟਾ ਨੇ ਕਿਹਾ ਹੈ ਕਿ ਮੌਤ ਦਾ ਡਰ ਵਿਖਾ ਕੇ ਏਜੰਸੀ ਨੂੰ ਉਸ ਦੇ ਕੰਮ ਤੋਂ ਨਹੀਂ ਰੋਕਿਆ ਜਾ ਸਕਦਾ। Date:2010-01-02 Time:00:20:58
ਨਵੀਂ ਦਿੱਲੀ - ਖਾਧ ਪਦਾਰਥਾਂ ਦੀ ਮਹਿੰਗਾਈ ਦਰ ਬੀਤੇ 19 ਦਸੰਬਰ ਨੂੰ ਖਤਮ ਹੋਏ ਹਫਤੇ ਦੌਰਾਨ ਇਸ ਤੋਂ ਪਹਿਲਾਂ ਖਤਮ ਹੋਏ ਹਫਤੇ ਦੇ 18.65 ਫੀਸਦੀ ਦੇ ਪੱਧਰ ਤੋਂ ਵੱਧ ਕੇ 19.83 ਫੀਸਦੀ ਦੇ ਪੱਧਰ ਉੱਪਰ ਪੁੱਜ ਗਈ। Date:2010-01-02 Time:00:20:58
ਨਵੀਂ ਦਿੱਲੀ - ਭਾਜਪਾ ਦੇ ਨਵੇਂ ਨਿਯੁਕਤ ਪ੍ਰਧਾਨ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਭਾਜਪਾ ਸੰਸਦੀ ਦਲ ਦੇ ਪ੍ਰਧਾਨ ਦੇ ਨਾਲ-ਨਾਲ ਪਾਰਟੀ ਲਈ ਮਾਰਗ ਦਰਸ਼ਕ ਅਤੇ ਵਿਚਾਰਕ ਦੀ ਭੂਮਿਕਾ ਨਿਭਾਉਂਦੇ ਰਹਿਣਗੇ। Date:2010-01-02 Time:00:20:58
ਮੀਰਾਂਸ਼ਾਹ - ਪਾਕਿਸਤਾਨ ਦੇ ਉੱਤਰੀ ਵਜੀਰਿਸਤਾਨ ਵਿਖੇ ਇੱਕ ਅਮਰੀਕੀ ਡ੍ਰੋਨ ਹਮਲੇ ਵਿਚ ਘੱਟ ਤੋਂ ਘੱਟ ਦੋ ਅੱਤਵਾਦੀ ਹਲਾਕ ਹੋ ਗਏ। Date:2010-01-02 Time:00:20:58
ਨਵੀਂ ਦਿੱਲੀ - ਮਹਿਲਾਵਾਂ ਨਾਲ ਕੀਤੇ ਗਏ ਜ਼ਬਰ ਜਿਨਾਂਹ ਸਮੇਤ ਹੋਰਨਾਂ ਅਪਰਾਧਾਂ ਵਿਚ ਨਿਰਪੱਖ ਅਤੇ ਪ੍ਰਭਾਵੀ ਕਨੂੰਨੀ ਕਾਰਵਾਈ ਯਕੀਨੀ ਬਨਾਉਣ ਲਈ ਸੀਆਰਪੀਸੀ ਵਿਚ ਕੀਤੀਆਂ ਗਈਆਂ ਸੋਧਾਂ ਲਾਗੂ ਕੀਤੀਆਂ ਗਈਆਂ ਹਨ।ਹੁਣ ਬਲਾਤਕਾਰ ਮਾਮਲਿਆਂ ਦੀ ਸੁਣਵਾਈ ਮਹਿਲਾ ਜੱਜ ਹੀ ਕਰੇਗੀ। Date:2010-01-02 Time:00:20:58
ਭੁਵਨੇਸ਼ਵਰ - ਉੜੀਸਾ ਵਿਚ ਦੱਖਣੀ ਕੋਰੀਆ ਦੀ ਦਿੱਗਜ ਸਟੀਲ ਕੰਪਨੀ ਪਾਸਕੋ ਨੂੰ 12 ਅਰਬ ਡਾਲਰ ਦੇ ਕਾਰਖਾਨੇ ਦੀ ਸਥਾਪਨਾ ਲਈ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ ਜੰਗਲੀ ਜਮੀਨ ਕਬਜ਼ਾਉਣ ਦੀ ਇਜ਼ਾਜ਼ਤ ਦੇ ਦਿੱਤੀ ਹੈ। Date:2010-01-02 Time:00:20:58
ਕੋਲਕਾਤਾ - ਕਾਂਗਰਸ ਦੇ ਸੀਨੀਅਰ ਨੇਤਾ ਪ੍ਰਣਬ ਮੁਖਰਜੀ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇਸ਼ ਦੀ ਸੱਭ ਤੋਂ ਤਾਕਤਵਰ ਨੇਤਾ ਹੈ।ਉਹਨਾਂ ਕਿਹਾ ਕਿ ਦੇਸ਼ ਦੀ ਪ੍ਰਧਾਨ ਮੰਤਰੀ ਨਾ ਹੋਣ ਦੇ ਬਾਵਜੂਦ ਵੀ ਸੋਨੀਆ ਨੇ ਉੱਚ ਨੈਤਿਕ ਕਦਰਾਂ ਕੀਮਤਾਂ ਨਾਲ ਅਗਵਾਈ ਕੀਤੀ ਜਿਸ ਕਾਰਣ ਉਹ ਸੱਭ ਤੋਂ ਤਾਕਤਵਰ ਨੇਤਾ ਹੈ। Date:2010-01-02 Time:00:20:58
ਟੋਰੰਟੋ - ਕਨਾਡਾ ਸਰਕਾਰ ਨੇ ਭਾਰਤੀ ਮੂਲ ਦੇ ਵਿਗਿਆਨੀ ਸ਼੍ਰਵਣ ਕੁਮਾਰ ਨੂੰ ਦੇਸ਼ ਦੇ ਸਰਬ ਉੱਚ ਨਾਗਰਿਕ ਸਨਮਾਣ ਨਾਲ ਨਵਾਜਿਆ ਹੈ।ਯੂਨੀਵਰਸਟੀ ਆਫ ਅਲਬਰਟੀ ਵਿਚ ਤਿੰਨ ਦਹਾਕਿਆਂ ਤੋਂ ਸਿਹਤ ਦੇ ਖੇਤਰ ਵਿਚ ਸ਼ਲਾਘਾਯੋਗ ਸੋਧ ਕਾਰਜਾਂ ਅਲੀ ਕੁਮਾਰ ਨੂੰ ਵੀਰਵਾਰ ਨੂੰ ਸਨਮਾਣਤ ਕੀਤਾ ਗਿਆ। Date:2010-01-02 Time:00:20:58
ਬਗਦਾਦ - ਅਮਰੀਕਾ ਯਮਨ ਦੇ ਸੁਰੱਖਿਆ ਸਹਿਯੋਗ ਪ੍ਰੋਗਰਾਮ ਲਈ ਲਗਭੱਗ 14 ਕਰੋੜ ਡਾਲਰ ਦੀ ਆਰਥਿਕ ਮਦੱਦ ਦੇਵੇਗਾ। Date:2010-01-02 Time:00:20:58
ਗੁਹਾਟੀ - ਅਸਾਮ ਦੇ ਕਾਜੀਰੰਗਾ ਰਾਸ਼ਟਰੀ ਪਾਰਕ ਦੇ ਬਾਗੋਰੀ ਖੇਤਰ ਵਿਚ ਦੋ ਹਾਥੀਆਂ ਵਿਚਕਾਰ ਹੋਈ ਲੜਾਈ ਵਿਚ ਅੱਜ ਦੋ ਬੱਚਿਆਂ ਸਮੇਤ ਚਾਰ ਸੈਲਾਨੀ ਜ਼ਖਮੀ ਹੋ ਗਏ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇੱਕ ਮਾਦਾ ਹਾਥੀ ਨੇ ਸਵੇਰੇ ਸਵਾਰੀ ਦੌਰਾਨ ਇੱਕ ਹੋਰ ਹਾਥੀ ਨੂੰ ਪਿੱਛਿਉਂ ਟੱਕਰ ਮਾਰ ਦਿੱਤੀ। Date:2010-01-02 Time:00:20:57
ਇਲਾਹਾਬਾਦ - ਵਿਸ਼ਵ ਪ੍ਰਸਿੱਧ ਮਾਘੀ ਮੇਲੇ ਦੇ ਦੂਜੇ ਦਿਨ ਅਲਾਹਾਬਾਦ ਵਿਚ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦਾ ਸੰਗਮ ਸਥਾਨ ਸਵੇਰੇ ਉਸ ਵੇਲ੍ਹੇ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਜਦੋਂ ਭਾਰੀ ਗਿਣਤੀ ਵਿਚ ਉਮੜੇ ਸਾਧਾਂ, ਸੰਤਾਂ ਅਤੇ ਸ਼ਰਧਾਲੂਆਂ ਨੇ ਚੰਦਰਮਾ ਗ੍ਰਹਿਣ ਦੇ ਪ੍ਰਤੀਕੂਲ ਪ੍ਰਭਾਵ ਨੂੰ ਘਟਾਉਣ ਲਈ ਇੱਥੇ ਡੁਬਕੀ ਲਗਾਈ। Date:2010-01-02 Time:00:20:57
ਦੁਬਈ-ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵੱਲੋਂ ਅੱਜ ਜਾਰੀ ਕੀਤੀ ਗਈ ਟੈਸਟ ਮੈਚਾਂ ਲਈ ਬੱਲੇਬਾਜ਼ਾਂ ਦੀ ਦਰਜਾਬੰਦੀ 'ਚ ਪਹਿਲੇ ਸਥਾਨ 'ਤੇ ਕਾਬਜ਼ ਹੈ। Date:2010-01-02 Time:00:20:57
ਮੈਲਬੋਰਨ - ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮੇਰ ਹਮਵਤਨ ਮਹਾਨ ਕ੍ਰਿਕਟਰ ਵਸੀਮ ਅਕਰਮ ਤੋਂ ਵੀ ਅੱਗੇ ਨਿੱਕਲ ਚੁੱਕੇ ਹਨ ਅਤੇ ਉਹ ਇੱਕ ਪਾਰੀ ਵਿਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਸੱਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। Date:2010-01-02 Time:00:20:57
ਘਾਇਲ ਜੇ (ਰਿਤਿਕ ਰੌਸ਼ਨ) ਨੂੰ ਰੇਗਿਸਤਾਨ ਵਿੱਚ ਸੂਰਜ ਦੇ ਹੇਠਾਂ ਮਰਨ ਲਈ ਛੱਡ ਦਿੱਤਾ ਜਾਂਦਾ ਹੈ, ਪਰ ਆਪਣੇ ਪਿਆਰ ਨਤਾਸ਼ਾ (ਬਾਰਬਰਾ ਮੋਰੀ) ਨੂੰ ਹਾਸਿਲ ਕਰਨ ਦੀ ਉਮੀਦ ਉਸ ਨੂੰ ਜਿਉਂਦਾ ਰੱਖਦੀ ਹੈ। ਨਤਾਸ਼ਾ ਨੂੰ ਮਿਲਣ ਤੋਂ ਬਾਅਦ ਜੇ ਦੀ ਜਿੰਦਗੀ ਹੀ ਬਦਲ ਗਈ। ਜੇ ਇੱਕ ਸਾਲਸਾ ਟੀਚਰ ਹੈ ਅਤੇ ਕੰਗਨਾ ਉਸਦੀ ਸਟੂਡੈਂਟ। ਕੰਗਨਾ ਇੱਕ ਅਮੀਰ ਪਰਿਵਾਰ ਚੋਂ ਹੈ ਅਤੇ ਵਿਗੜੀ ਹੋਈ ਹੈ। ਉਹ ਜੇ ਨੂੰ ਬਹੁਤ ਚਾਹੁੰਦੀ ਹੈ। ਕਹਾਣੀ ਵਿੱਚ ਨਤਾਸ਼ਾ ਦਾ ਪ੍ਰਵੇਸ਼ ਹੁੰਦਾ ਹੈ। ਉਹ ਸਪੈਨਿਸ਼ ਹੈ ਅਤੇ ਅੰਗਰੇਜ਼ੀ ਦਾ ਇੱਕ ਵੀ ਸ਼ਬਦ ਨਹੀਂ ਬੋਲ ਸਕਦੀ ਹੈ। ਦੂਜੇ ਪਾਸੇ ਜੇ ਨੂੰ ਸਪੈਨਿਸ਼ ਭਾਸ਼ਾ ਦਾ ਬਿਲਕੁਲ ਗਿਆਨ ਨਹੀਂ ਹੈ। ਭਾਸ਼ਾ ਉਹਨਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਬਣਦੀ ਕਿਉਂਕਿ 'ਲਵ ਹੈਜ਼ ਨੋ ਲੈਂਗਵੇਜ਼'। ਉਹਨਾਂ ਵਿਚਕਾਰ ਪਿਆਰ ਹੋ ਜਾਂਦਾ Date:2010-01-02 Time:00:20:57
ਹਾਟ ਇਮੇਜ ਬਣਾਉਣ ਦੇ ਚੱਕਰ ਵਿੱਚ ਅੰਮ੍ਰਿਤਾ ਇਸ ਤਰ੍ਹਾਂ ਉਲਝੀ ਕਿ ਉਹ ਉਹਨਾਂ ਫਿਲਮਾਂ ਤੋਂ ਵੀ ਹੱਥ ਧੋ ਬੈਠੀ ਜਿਹਨਾਂ ਵਿੱਚ ਉਸ ਨੂੰ ਸਿੱਧੀ-ਸਾਦੀ ਕੁੜੀ ਦਾ ਰੋਲ ਮਿਲ ਰਿਹਾ ਸੀ। ਅੰਮ੍ਰਿਤਾ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਕਿ ਉਹ ਨਾ ਘਰ ਦੀ ਰਹੀ ਅਤੇ ਨਾ ਘਾਟ ਦੀ। ਇਸ ਹਾਟ ਅੰਦਾਜ ਦੇ ਕਾਰਨ ਉਹਨਾਂ ਨੂੰ ਕੋਈ ਵਿਸ਼ੇਸ਼ ਫਿਲਮਾਂ ਤਾਂ ਨਹੀਂ ਮਿਲੀਆਂ, ਬਲਕਿ ਉਹ ਦਰਸ਼ਕ ਨਰਾਜ ਹੋ ਗਏ ਜਿਹਨਾਂ ਨੂੰ ਸਾਦਗੀ ਨਾਲ ਭਰੀ ਅੰਮ੍ਰਿਤਾ ਵਿੱਚ ਖੂਬਸੂਰਤੀ ਨਜ਼ਰ ਆਉਂਦੀ ਸੀ। ਬਾਲੀਵੁੱਡ ਵਿੱਚ ਇਸ ਸਮੇਂ ਜਿਆਦਾਤਰ ਉਹਨਾਂ ਦਾ ਨਾਇਕਾਵਾਂ ਦਾ ਬੋਲਬਾਲਾ ਹੈ, ਜਿਹਨਾਂ ਨੂੰ ਹਾਟ ਜਾਂ ਸੈਕਸੀ ਕਿਹਾ ਜਾਂਦਾ ਹੈ। ਜੋ ਫਿਲਮਾਂ ਵਿੱਚ ਘੱਟ ਕੱਪੜੇ ਪਹਿਨਣ ਤੋਂ ਪ੍ਰਹੇਜ਼ ਨਹੀਂ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਨਾਇਕਾਵਾਂ ਨੂੰ ਬਾਲੀਵੁੱਡ ਵਿੱਚ ਅੱਗੇ ਵਧ Date:2010-01-02 Time:00:20:57
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਜਮੀਨ ਤੋਂ ਸੰਚਾਲਿਤ ਹੋਣ ਵਾਲੇ ਅੱਤਵਾਦੀ ਢਾਂਚੇ ਨੂੰ ਨਸ਼ਟ ਕਰੇ। Date:2010-01-02 Time:00:20:57
ਕਰਾਚੀ - ਪਾਕਿਸਤਾਨ ਵਿਚ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਯੋਜਕਾਂ ਨੇ ਦੇਸ਼ ਦੇ ਪੱਛਮੀ ਉੱਤਰੀ ਖੇਤਰ ਵਿਚ ਬੀਤੇ ਕੱਲ੍ਹ ਇੱਕ ਵਾਲੀਬਾਲ ਮੈਚ ਦੌਰਾਨ ਹੋਏ ਆਤਮਘਾਤੀ ਹਮਲੇ ਨੂੰ ਵੇਖਦੇ ਹੋਏ ਆਯੋਜਨ ਸਥਾਨ ਤੇ ਟੂਰਨਾਮੈਂਟ ਵਿਚ ਸ਼ਾਮਲ ਹੋ ਰਹੀਆਂ ਸਾਰੀਆਂ ਟੀਮਾਂ ਦੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। Date:2010-01-02 Time:00:20:57
ਕਿਰਨਾਹਰ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਹੈ ਕਿ ਇਸ ਸਾਲ ਦੇਸ਼ ਦਾ ਜੀਡੀਪੀ ਸੱਤ ਫੀਸਦੀ ਤੋਂ ਵੱਧ ਰਹਿਣ ਦੀ ਆਸ ਹੈ। Date:2010-01-02 Time:00:20:57
ਇਸਲਾਮਾਬਾਦ - ਪੱਛਮੀ ਉੱਤਰੀ ਪਾਕਿਸਤਾਨ ਦੇ ਬਾਜੌਰ ਏਜੰਸੀ ਦੇ ਲਕੀ ਮਾਰਵਾਤ ਇਲਾਕੇ ਵਿਚ ਬੀਤੇ ਕੱਲ੍ਹ ਇੱਕ ਵਾਲੀਬਾਲ ਮੈਚ ਦੌਰਾਨ ਆਤਮਘਾਤੀ ਬੰਬ ਧਮਾਕੇ ਵਿਚ 88 ਲੋਕ ਹਲਾਕ ਹੋ ਗਏ ਜਦੋਂ ਕਿ 42 ਹੋਰ ਜ਼ਖਮੀ ਹੋ ਗਏ। Date:2010-01-02 Time:00:20:57
ਸਾਓ ਪਾਓਲੋ - ਬ੍ਰਾਜ਼ੀਲ ਦੇ ਰਿਓ ਡੀ ਜਿਨੇਰੋ ਵਿਚ ਹੜ੍ਹ ਅਤੇ ਜਮੀਨ ਧੱਸਣ ਕਾਰਣ 44 ਲੋਕ ਹਲਾਕ ਹੋ ਗਏ ਹਨ ਅਤੇ ਰਾਜ ਸਰਕਾਰ ਨੇ ਕਿਹਾ ਹੈ ਕਿ ਭਿਆਨਕ ਬਾਰਿਸ਼ ਕਾਰਣ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। Date:2010-01-02 Time:00:20:57
ਬਗਦਾਦ - ਅਮਰੀਕਾ ਯਮਨ ਦੇ ਸੁਰੱਖਿਆ ਸਹਿਯੋਗ ਪ੍ਰੋਗਰਾਮ ਲਈ ਲਗਭੱਗ 14 ਕਰੋੜ ਡਾਲਰ ਦੀ ਆਰਥਿਕ ਮਦੱਦ ਦੇਵੇਗਾ। Date:2010-01-02 Time:00:20:57
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |