Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 17 - 1 - 2010
ਨਵੀਂ ਦਿੱਲੀ : ਨਿੱਜੀ ਖੇਤਰ ਦੀ ਐਕਸਿਸ ਬੈਂਕ ਦੇ ਸ਼ੁੱਧ ਲਾਭ ਵਿੱਚ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਦੇ ਦੌਰਾਨ 30.97 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।ਬੈਂਕ ਨੇ ਅੱਜ ਇੱਥੇ ਦੱਸਿਆ ਕਿ 31 ਦਸੰਬਰ ਨੂੰ ਸਮਾਪਤ ਤਿਮਾਹੀ ਦੇ ਦੌਰਾਨ ਉਸਦਾ ਸ਼ੁੱਧ ਲਾਭ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੇ 500.86 ਕਰੋੜ ਰੁਪਏ ਦੀ ਤੁਲਨਾ ਵਿੱਚ 30.97 ਪ੍ਰਤੀਸ਼ਤ ਵੱਧਕੇ 655.98 ਕਰੋੜ ਰੁਪਏ ਹੋ ਗਿਆ। Date:2010-01-17 Time:00:15:22
ਮੁੰਬਈ : ਜਪਾਨ ਦੀ ਤੀਜੀ ਸਭ ਤੋਂ ਵੱਡੀ ਆਟੋ ਮੋਬਾਇਲ ਕੰਪਨੀ ਦੀ ਸਹਾਇਕ ਕੰਪਨੀ ਨਿਸਾਨ ਇੰਡੀਆ ਭਾਰਤ ਵਿੱਚ 20 ਜਨਵਰੀ ਨੂੰ ਆਪਣੀ ਆਈਕੋਨਿਕ ਸਪੋਰਟਜ਼ ਕਾਰ 370 ਜੈੱਡ ਲਾਂਚ ਕਰੇਗੀ।ਕੰਪਨੀ ਨੇ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਨਿਸਾਨ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਕਿਮੀਨੋਬੂ ਤੋਕੂਯਾਮਾ ਇਸਨੂੰ ਲਾਂਚ ਕਰਨਗੇ ਅਤੇ ਇਸਦੀ ਕੀਮਤ ਦੀ ਘੋਸ਼ਣਾ ਕਰਨਗੇ। Date:2010-01-17 Time:00:15:22
ਕਾਠਮਾਂਡੂ - ਆਪਣੇ ਇੱਥੋਂ ਜ਼ਾਅਲੀ ਕਰੰਸੀ ਨੋਟਾਂ ਦੀ ਤਸਕਰੀ ਉੱਪਰ ਭਾਰਤ ਦੀ ਚਿੰਤਾ ਦੇ ਹੱਲ ਦੀ ਕੋਸ਼ਿਸ਼ ਅਧੀਨ ਨੇਪਾਲ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਆਪਣੀ ਜਮੀਨ ਦੀ ਵਰਤੋਂ ਨਾ ਹੋਣ ਦੇਣ ਦਾ ਵਾਅਦਾ ਕੀਤਾ ਹੈ। Date:2010-01-17 Time:00:15:22
ਮੈਲਬੋਰਨ - ਆਸਟ੍ਰੇਲਿਆ ਦੇ ਇੱਕ ਜਨਜਾਤੀ ਨੇਤਾ ਟਾਮ ਕਾਲਮਾ ਦਾ ਕਹਿਣਾ ਹੈ ਕਿ ਭਾਰਤੀਆਂ ਉੱਪਰ ਹੋਏ ਹਮਲੇ ਨਸਲਵਾਦ ਤੋਂ ਪ੍ਰੇਰਿਤ ਹੋ ਸਕਦੇ ਹਨ।ਉਹਨਾਂ ਕਿਹਾ ਕਿ ਜੇਕਰ ਇਹ ਪ੍ਰਤੱਖ ਨਸਲਵਾਦ ਨਹੀਂ ਹੈ ਤਾਂ ਇੱਕ ਅਪ੍ਰਤਖ ਨਸਲਵਾਦ ਹੈ। Date:2010-01-17 Time:00:15:22
ਨਵੀਂ ਦਿੱਲੀ : ਦੇਸ਼ ਵਿੱਚ ਡੋਮੀਨੋਜ ਪਿੱਜਾ ਦਾ ਨੈਟਵਰਕ ਸੰਚਾਲਿਤ ਕਰਨ ਵਾਲੀ ਕੰਪਨੀ ਜੁਬੀਲੈਂਟ ਫੂਡਵਰਕਸ ਲਿਮੀਟੇਡ 18 ਜਨਵਰੀ ਨੂੰ ਪੂੰਜੀ ਬਾਜਾਰ ਵਿੱਚ ਉਤਰ ਰਹੀ ਹੈ। ਕੰਪਨੀ ਨੇ ਆਪਣੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਰਾਹੀਂ ਦੋ ਕਰੋੜ 26 ਲੱਖ 70 ਹਜਾਰ 447 ਸ਼ੇਅਰ ਵੇਚਕੇ 306 ਕਰੋੜ ਰੁਪਏ ਤੋਂ ਜਿਆਦਾ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਬਣਾਈ ਹੈ। Date:2010-01-17 Time:00:15:22
ਮੁੰਬਈ : ਹਿੰਦੁਜਾ ਸਮੂਹ ਦੀ ਇੰਡਸਇੰਡ ਬੈਂਕ ਦਾ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ 95.38 ਪ੍ਰਤੀਸ਼ਤ ਦੇ ਵਾਧੇ ਨਾਲ 88.04 ਕਰੋੜ ਰੁਪਏ ਰਿਹਾ ਹੈ। ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਬੈਂਕ ਦਾ ਸ਼ੁੱਧ ਮੁਨਾਫ਼ਾ 45.06 ਕਰੋੜ ਰੁਪਏ ਸੀ। Date:2010-01-17 Time:00:15:22
ਹਮਾਮਾਤਸੁ : ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਸੁਜੁਕੀ ਮੋਟਰ ਕਾਰਪੋਰੇਸ਼ਨ ਯੂਰੋਪੀ ਵਾਹਨ ਨਿਰਮਾਤਾ ਕੰਪਨੀ ਫੌਕਸਵਾਗਨ ਵਿੱਚ ਜਲਦ ਹੀ ਹਿੱਸੇਦਾਰੀ ਹਾਸਿਲ ਕਰਨ ਦੀ ਯੋਜਨਾ ਬਣਾ ਰਹੀ ਹੈ। Date:2010-01-17 Time:00:15:22
ਨਵੀਂ ਦਿੱਲੀ - ਅਰਥਸ਼ਾਸਤਰੀਆਂ ਦਾ ਕਹਿਣ ਆ ਹੈ ਕਿ ਮੁੱਦਰਾਸਫੀਤੀ ਦੀ ਦਰ ਦੇ 7 ਫੀਸਦੀ ਤੋਂ ਪਾਰ ਜਾਣ ਮਗਰੋਂ ਭਾਰਤੀ ਰਿਜ਼ਰਵ ਬੈਂਕ ਤੰਤਰ ਵਿਚ ਮੌਜੂਦ ਨਗਦੀ ਸੋਖਣ ਲਈ ਕਦਮ ਚੁੱਕ ਸਕਦਾ ਹੈ।ਕੇਂਦਰੀ ਬੈਂਕ 29 ਜਨਵਰੀ ਨੂੰ ਮੁੱਦਰਾ ਨੀਤੀ ਦੀ ਤਿਮਾਹੀ ਸਮੀਖਿਆ ਪੇਸ਼ ਕਰਨ ਜਾ ਰਿਹਾ ਹੈ। Date:2010-01-17 Time:00:15:22
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪੇਂਡੂ ਖੇਤਰਾਂ ਅਤੇ ਕਿਸਾਨਾਂ ਦੀਆਂ ਲੋੜਾਂ ਨੂੰ ਵੇਖਦੇ ਹੋਏ ਦੇਸ਼ ਦੀ ਕਰਜ਼ਾ ਵਿਵਸਥਾ ਨੂੰ ਸੰਵੇਦਨਸ਼ੀਲ ਬਨਾਉਣ ਵਿਚ ਭਾਰਤੀ ਰਿਜ਼ਰਵ ਬੈਂਕ ਨੇ ਅਹਿਮ ਭੂਮਿਕਾ ਨਿਭਾਈ ਹੈ। Date:2010-01-17 Time:00:15:22
ਜੰਮੂ : ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਸੈਨਾ ਦੀ ਚੌਕੀ ਨੂੰ ਨਿਸ਼ਾਨਾ ਬਣਾਕੇ ਪਾਕਿਸਤਾਨ ਵੱਲੋਂ ਅੱਜ ਹੋਈ ਗੋਲੀਬਾਰੀ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਜੰਗਲ ਖੇਤਰ ਵਿੱਚ ਅੱਗ ਲੱਗ ਗਈ।ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀ, ਘੋਦਾ ਅਤੇ ਛੱਜਾ ਮਾਨ ਸੈਨਾ ਚੌਕੀ ਨੂੰ ਨਿਸ਼ਾਨਾ ਬਣਾਕੇ ਸੀਮਾ ਪਾਰ ਤੋਂ ਗੋਲੀਬਾਰੀ ਕੀਤੀ ਗਈ। Date:2010-01-17 Time:00:15:22
ਆਈਟੀ ਖੇਤਰ ਦੀ ਪ੍ਰਮੁੱਖ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀਸੀਐਸ) ਨੇ ਕਿਹਾ ਹੈ ਕਿ ਉਹ ਚਾਲੂ ਤਿਮਾਹੀ ਦੇ ਦੌਰਾਨ 8500 ਟ੍ਰੇਨੀਜ਼ ਅਤੇ 3000 ਹੋਰ ਲੋਕਾਂ ਦੀ ਨਿਯੁਕਤੀ ਤੇ ਵਿਚਾਰ ਕਰ ਰਹੀ ਹੈ। ਟੀਸੀਐਸ ਦੇ ਉੱਪਪ੍ਰਧਾਨ ਅਤੇ ਵੈਸ਼ਵਿਕ ਮਾਨਵ ਸੰਸਾਧਨ ਪ੍ਰਮੁੱਖ ਅਜਯੇਂਦਰ ਮੁਖਰਜੀ ਨੇ ਕਿਹਾ ਕਿ ਅਸੀਂ ਤੀਜੀ ਤਿਮਾਹੀ ਵਿੱਚ 8,703 ਟ੍ਰੇਨੀਜ਼ ਦੀ ਨਿਯੁਕਤੀ ਕੀਤੀ ਹੈ। ਚੌਥੀ ਤਿਮਾਹੀ ਵਿੱਚ ਅਸੀਂ 8,500 ਹੋਰ ਟ੍ਰੇਨੀਜ਼ ਦੀ ਨਿਯੁਕਤੀ ਕਰਾਂਗੇ। Date:2010-01-17 Time:00:15:22
ਸੈਨ ਫ੍ਰਾਂਸਿਸਕੋ- ਪ੍ਰਸਿੱਧ ਇੰਟਰਨੈਟ ਸਰਚ ਇੰਜਣ ਗੂਗਲ ਦੀ ਤਰ੍ਹਾਂ ਵੈਬ ਕੰਪਨੀ ਯਾਹੂ ਵੀ ਚੀਨ ਵਿੱਚ ਹੈਕਿੰਗ ਅਤੇ ਹੋਰ ਸਾਈਬਰ ਹਮਲਿਆਂ ਦੇ ਨਿਸ਼ਾਨੇ ਤੇ ਰਿਹਾ ਹੈ। ਗੂਗਲ ਵਿਵਾਦ ਨਾਲ ਜੁੜੇ ਇੱਕ ਵਿਅਕਤੀ ਨੇ ਇਹ ਸਨਸਨੀਖੇਜ ਖੁਲਾਸਾ ਕਰਦੇ ਹੋਏ ਦੱਸਿਆ ਕਿ ਯਾਹੂ ਵੀ ਚੀਨ ਵਿੱਚ ਸਾਈਬਰ ਹਮਲਿਆਂ ਦੇ ਨਿਸ਼ਾਨੇ ਤੇ ਰਿਹਾ ਹੈ। ਇਸ ਵਿਅਕਤੀ ਨੇ ਆਪਣਾ ਨਾਂਅ ਸਰਵਜਨਕ ਨਹੀਂ ਕਰਨ ਦੀ ਸ਼ਰਤ 'ਤੇ ਇਹ ਵੀ ਕਿਹਾ ਕਿ ਗੂਗਲ ਨੇ ਪਿਛਲੇ ਮੰਗਲਵਾਰ ਨੂੰ ਚੀਨ ਵਿੱਚ ਆਪਣਾ ਕੰਮ ਬੰਦ ਕਰਨ ਦੀ ਧਮਕੀ ਦੇਣ ਤੋਂ ਪਹਿਲਾਂ ਇਸ ਬਾਰੇ ਯਾਹੂ ਇੰਕ ਨਾਲ ਗੱਲ ਵੀ ਕੀਤੀ ਸੀ। Date:2010-01-17 Time:00:15:22
ਲਾਸ ਐਂਜਲਿਸ : 'ਦੀ ਹਰਟ ਲਾਕਰ' ਨੂੰ 15ਵੇਂ ਸਲਾਨਾ ਕ੍ਰਿਟਿਕਸ ਚਵਾਈਸ ਐਵਾਰਡ ਵਿੱਚ ਸਰਬੋਤਮ ਫਿਲਮ ਦਾ ਖਿਤਾਬ ਮਿਲਿਆ, ਜਦਕਿ ਬੌਕਸ ਆਫਿਸ ਉੱਤੇ ਧੂੰਮਾਂ ਪਾਉਣ ਵਾਲੀ ਫਿਲਮ ਅਵਤਾਰ ਨੇ ਸਰਬੋਤਮ ਐਕਸ਼ਨ ਫਿਲਮ ਸਮੇਤ ਪੰਜ ਹੋਰ ਪੁਰਸਕਾਰ ਵੀ ਝੱਟਕੇ। Date:2010-01-17 Time:00:15:22
ਕੋਲਕਾਤਾ : ਬਜੁਰਗ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇਤਾ ਅਤੇ ਸਾਬਕਾ ਮੁੱਖਮੰਤਰੀ ਜੋਤੀ ਬਸੁ ਦੀ ਤਬੀਅਤ ਪਹਿਲਾਂ ਨਾਲੋਂ ਜਿਆਦਾ ਖ਼ਰਾਬ ਹੋ ਗਈ ਹੈ।ਸ਼੍ਰੀ ਬਸੁ ਦੇ ਬਾਰੇ ਵਿੱਚ ਜਾਰੀ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਤਬੀਅਤ ਬਹੁਤ ਜਿਆਦਾ ਗੰਭੀਰ ਹੋ ਗਈ ਹੈ ਅਤੇ ਉਹਨਾਂ ਦੇ ਜੀਵਨ ਨੂੰ ਬਚਾਉਣ ਦੇ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ। Date:2010-01-17 Time:00:15:22
ਜੰਮੂ ਕਸ਼ਮੀਰ : ਜੰਮੂ ਵਿਖੇ ਅੱਜ ਸਿੱਖ ਸਮੁਦਾਇ ਨੇ ਆਸਟਰੇਲੀਆ ਦੇ ਗੁਰੂਦੁਆਰੇ ਵਿੱਚ ਹੋਏ ਹਮਲੇ ਦੇ ਵਿਰੋਧ ਵਿੱਚ ਭਾਰੀ ਸੰਖਿਆ ਵਿੱਚ ਇਕੱਠੇ ਹੋਕੇ ਵੱਖ ਵੱਖ ਸੰਗਠਨਾਂ ਦੇ ਬੈਨਰ ਹੇਠ ਵਿਰੋਧ ਪ੍ਰਦਰਸ਼ਨ ਕੀਤਾ। Date:2010-01-17 Time:00:15:22
ਨਿਊਯਾਰਕ : ਬੱਚਿਆਂ ਦੀ ਦੇਖਭਾਲ ਦੇ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਦਰਦ ਨਿਵਾਰਕ ਦਵਾਈ ਟਾਇਲੇਨੋਲ, ਮੌਟਰੀਨ ਅਤੇ ਐਸੀਡਿਟੀ ਦੀ ਦਵਾਈ ਰੋਲੇਡਸ ਤੋਂ ਅਸਾਧਾਰਣ ਬਦਬੂ ਆਉਣ ਦੀਆਂ ਸ਼ਿਕਾਇਤਾਂ ਅਤੇ ਉਹਨਾਂ ਦੇ ਸੇਵਨ ਨਾਲ ਲੋਕਾਂ ਉੱਤੇ ਉਲਟੇ ਪ੍ਰਭਾਵ ਪੈਣ ਦੀਆਂ ਸ਼ਿਕਾਇਤਾਂ ਦੇ ਬਾਅਦ ਇਹਨਾਂ ਦਵਾਈਆਂ ਦੀਆਂ ਪੰਜ ਕਰੋੜ ਤੀਹ ਲੱਖ ਬੋਤਲਾਂ ਵਾਪਸ ਲੈ ਲਈਆਂ ਹਨ। Date:2010-01-17 Time:00:15:21
ਵਾਸ਼ਿੰਗਟਨ : ਅਮਰੀਕਾ ਦੀਆਂ ਬੈਂਕਾਂ ਉੱਤੇ ਕੌਮਾਂਤਰੀ ਆਰਥਿਕ ਮੰਦੀ ਦਾ ਪ੍ਰਭਾਵ ਘੱਟ ਹੋਣ ਦੀ ਥਾਂ ਨਿਰੰਤਰ ਵੱਧਦਾ ਹੀ ਜਾ ਰਿਹਾ ਹੈ ਤੇ ਚਾਲੂ ਵਰ੍ਹੇ ਵਿੱਚ ਇੱਕ ਪੰਦਰ੍ਹਵਾੜੇ ਦੌਰਾਨ ਚਾਰ ਹੋਰ ਬੈਂਕਾਂ ਨੂੰ ਦੀਵਾਲੀਆ ਘੋਸ਼ਿਤ ਕੀਤਾ ਗਿਆ ਹੈ। Date:2010-01-17 Time:00:15:21
ਨਵੀਂ ਦਿੱਲੀ : ਰਿਜ਼ਰਵ ਬੈਂਕ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਉੱਤੇ ਯਾਦਗਾਰੀ ਚਿੰਨ੍ਹ ਦੇ ਰੂਪ ਵਿੱਚ ਅੱਜ ਇੱਥੇ ਪੰਜ ਰੁਪਏ ਦੀ ਡਾਕ ਟਿਕਟ ਜਾਰੀ ਕੀਤੀ ਗਈ।ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ, ਵਿੱਤ ਰਾਜ ਮੰਤਰੀ ਨਮੋ ਨਾਰਾਇਣ ਮੀਣਾ, ਸੂਚਨਾ ਤਕਨੀਕ ਅਤੇ ਸੰਚਾਰ ਰਾਜ ਮੰਤਰੀ ਗੁਰਦਾਸ ਕਾਮਥ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁੱਬਾਰਾਵ ਦੀ ਹਾਜਿਰੀ ਵਿੱਚ ਇਹ ਡਾਕ ਟਿਕਟ ਜਾਰੀ ਕੀਤੀ। Date:2010-01-17 Time:00:15:21
ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਣ ਵਾਲੀ ਅਦਾਕਾਰਾ ਕੋਂਕਣਾ ਸੇਨ ਸ਼ਰਮਾ ਨੇ ਪਿਛਲੇ ਦਿਨੀਂ ਪ੍ਰਧਾਨਮੰਤਰੀ ਦੀ ਪਾਰਟੀ ਵਿੱਚ ਵੀ ਰੰਗ ਜਮਾ ਦਿੱਤਾ। ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹਸੀਨਾ ਦੇ ਸਨਮਾਨ ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਸ. ਮਨਮੋਹਨ ਸਿੰਘ ਨੇ ਡਿਨਰ ਦਿੱਤਾ ਸੀ। ਇਸ ਵਿੱਚ ਕੋਂਕਣਾ ਸੇਨ ਸ਼ਰਮਾ ਨੂੰ ਵੀ ਸੱਦਿਆ ਗਿਆ ਸੀ। ਸਾੜੀ ਪਹਿਨ ਕੇ ਕੋਂਕਣਾ ਆਪਣੇ ਬੁਆਏਫ੍ਰੈਂਡ ਅਤੇ ਅਭਿਨੇਤਾ ਰਣਬੀਰ ਸ਼ੌਰੀ ਨਾਲ ਪਾਰਟੀ ਵਿੱਚ ਪਹੁੰਚੀ। ਇਸ ਪਾਰਟੀ ਵਿੱਚ ਦੇਸ਼ ਦੇ ਚੋਣਵੇਂ ਲੋਕ ਮੌਜੂਦ ਸਨ। ਉੱਥੇ ਕੋਂਕਣਾ ਨਾਲ ਨਾ ਸਿਰਫ਼ ਪ੍ਰਧਾਨਮੰਤਰੀ ਮਨਮੋਹਨ ਸਿੰਘ ਬਲਕਿ ਸਤਿਕਾਰ ਯੋਗ ਮਹਿਮਾਨ ਸ਼ੇਖ ਹਸੀਨਾ ਨੇ ਵੀ ਚਰਚਾ ਕੀਤੀ। ਨਾਲ ਹੀ ਸੋਨੀਆ ਗਾਂਧੀ ਨੇ ਵੀ ਕੋਂਕਣਾ ਦਾ ਹਾਲ-ਚਾਲ ਪੁੱਛਦੇ ਹੋਏ ਉਹਨਾਂ ਦੇ ਅਭਿਨੈ ਦੀ ਤਾਰ Date:2010-01-17 Time:00:15:21
ਇੱਕ ਪਾਸੇ ਰਣਬੀਰ ਦਾ ਦੀਪਿਕਾ ਪਾਦੁਕੋਨ ਨਾਲ ਬ੍ਰੇਕ ਅਪ ਦੀ ਚਰਚਾ ਹੋ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਦਾ ਨਾਂਅ ਕੈਟਰੀਨਾ ਕੈਫ਼ ਨਾਲ ਜੋੜਿਆ ਜਾ ਰਿਹਾ ਹੈ। ਕੈਟਰੀਨਾ ਨੂੰ ਰਣਬੀਰ ਸਿਰਫ਼ ਆਪਣੀ ਦੋਸਤ ਦੱਸਦੇ ਹਨ। ਰਣਬੀਰ ਕਪੂਰ ਦਾ ਨਾਂਅ ਇਨ੍ਹੀਂ ਦਿਨੀਂ ਕੈਟਰੀਨਾ ਕੈਫ਼ ਨਾਲ ਜੋੜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਦੇ ਨਜ਼ਦੀਕ ਆ ਗਏ ਹਨ। ਦੀਪਿਕਾ ਨਾਲ ਰਣਬੀਰ ਦੇ ਬ੍ਰੇਕ ਅਪ ਨੂੰ ਵੀ ਇਸ ਲਈ ਹੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਇਸ ਬਾਰੇ ਰਣਬੀਰ ਦਾ ਕਹਿਣਾ ਹੈ ਕਿ ਕੈਟਰੀਨਾ ਅਤੇ ਉਹ ਦੋਵੇਂ ਸਿਰਫ਼ ਚੰਗੇ ਦੋਸਤ ਹਨ, ਕਿਉਂਕਿ ਦੋਵੇਂ ਹਮ-ਉਮਰ ਹਨ ਅਤੇ ਉਹਨਾਂ ਦੇ ਵਿਚਾਰ ਮਿਲਦੇ ਹਨ। ਉਹ ਸਪੱਸ਼ਟ ਕਰਦੇ ਹਨ ਕਿ ਉਹਨਾਂ ਦੀ ਮੁਲਾਕਾਤ ਕੈਟ ਨਾਲ ਤਾਂ ਹੀ ਹੁੰਦੀ ਹੈ, ਜਦੋਂ ਦੋਵਾਂ ਦੀ ਇਕੱਠੀ ਸ਼ੂਟਿੰਗ ਹੋਵੇ। ਸੈਟ 'ਤ Date:2010-01-17 Time:00:15:21
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਪ੍ਰੈਸ ਕਾਨਫ੍ਰੈਂਸ ਦੇ ਦੌਰਾਨ ਭਾਰੀ ਹੰਗਾਮਾ ਹੋਇਆ। ਇਸ ਹੰਗਾਮੇ ਵਿੱਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਆਪਣੀ ਆਉਣ ਵਾਲੀ ਫਿਲਮ 'ਵੀਰ' ਦੇ ਪ੍ਰਮੋਸ਼ਨ ਲਈ ਅੱਜ ਹੈਦਰਾਬਾਦ ਵਿੱਚ ਇੱਕ ਪ੍ਰੈਸ ਕਾਨਫ੍ਰੈਂਸ ਕਰ ਰਹੇ ਸਨ। ਇਸੇ ਦੌਰਾਨ ਇਹ ਹੰਗਾਮਾ ਹੋਇਆ। ਖ਼ਬਰ ਹੈ ਕਿ ਜਿਆਦਾ ਭੀੜ ਦੇ ਕਾਰਨ ਇਹ ਹੰਗਾਮਾ ਹੋਇਆ ਅਤੇ ਇਸ ਵਿੱਚ ਕੁਝ ਲੋਕ ਜ਼ਖਮੀ ਵੀ ਹੋ ਗਏ ਹਨ। Date:2010-01-17 Time:00:15:21
ਕਪੂਰਥਲਾ - ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ (ਰਜਿ:) ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਸਰਪ੍ਰਸਤ ਸ: ਜਰਨੈਲ ਸਿੰਘ ਮੈਰੀਪੁਰ ਅਤੇ ਪ੍ਰਧਾਨ ਸ: ਜਸਬੀਰ ਸਿੰਘ ਪੱਤੜ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ 2 ਫਰਵਰੀ ਨੂੰ 6ਵਾਂ ਕਬੱਡੀ ਗੋਲਡ ਕੱਪ ਕਰਵਾਉਣ ਦਾ ਐਲਾਣ ਕੀਤਾ ਗਿਆ। Date:2010-01-17 Time:00:15:20
ਚਟਗਾਂਵ - ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਲੜ੍ਹੀ ਦਾ ਪਹਿਲਾ ਟੈਸਟ ਮੈਚ ਐਤਵਾਰ ਨੂੰ ਸ਼ੁਰੂ ਹੋਵੇਗਾ।ਭਾਰਤੀ ਟੀਮ ਪਹਿਲੀ ਦਫਾ ਕਿਸੇ ਟੈਸਟ ਲੜ੍ਹੀ ਵਿਚ ਮੁੱਢਲੀ ਟੀਮ ਵਜੋਂ ਉੱਤਰੇਗੀ ਜਦੋਂ ਕਿ ਬੰਗਲਾਦੇਸ਼ ਟੈਸਟ ਮੈਚਾਂ ਦੀ ਰੈਂਕਿੰਗ ਵਿਚ ਆਖਰੀ ਸਥਾਨ ਉੱਪਰ ਹੈ। Date:2010-01-17 Time:00:15:20
ਆਮਿਰ ਖਾਨ ਨੂੰ ਸੰਜੀਦਾ ਅਭਿਨੇਤਾ ਮੰਨਿਆ ਜਾਂਦਾ ਹੈ। ਉਹਨਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਦੀਆਂ ਫਿਲਮਾਂ ਨੂੰ 'ਏ' ਸਰਟੀਫਿਕੇਟ ਨਾ ਮਿਲੇ ਅਤੇ ਪੂਰਾ ਪਰਿਵਾਰ ਉਹਨਾਂ ਦੀ ਫਿਲਮ ਨੂੰ ਮਿਲ ਕੇ ਦੇਖ ਸਕੇ। ਪਰ ਉਹਨਾਂ ਦੀ ਆਉਣ ਵਾਲੀ ਫਿਲਮ 'ਪੀਪਲੀ ਲਾਈਵ' ਨੂੰ ਸੈਂਸਰ ਬੋਰਡ ਨੇ 'ਏ' ਸਰਟੀਫਿਕੇਟ ਦਿੱਤਾ ਹੈ। ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਇਹ ਫਿਲਮ ਕਿਸਾਨਾਂ ਦੀ ਆਤਮਹੱਤਿਆ 'ਤੇ ਅਧਾਰਤ ਹੈ। ਫਿਲਮ ਦੇਖਣ ਤੋਂ ਬਾਅਦ ਸੈਂਸਰ ਬੋਰਡ ਨੇ 'ਏ' ਸਰਟੀਫਿਕੇਟ ਦੇਣ ਦਾ ਸੰਕੇਤ ਦਿੱਤਾ ਸੀ, ਪਰ ਇਸ ਲਈ ਉਹਨਾਂ ਨੇ ਨਿਰਮਾਤਾ ਨੂੰ ਫਿਲਮ ਦੇ ਕੁਝ ਸੀਨ ਹਟਾਉਣ ਨੂੰ ਕਿਹਾ। ਪਰ ਆਮਿਰ ਇਸ ਗੱਲ ਨਾਲ ਸਹਿਮਤ ਨਹੀਂ ਸਨ। ਇੱਥੋਂ ਤੱਕ ਕਿ ਉਹ ਇਸ ਚੋਂ ਇੱਕ ਲਾਈਨ ਵੀ ਕੱਟਣ ਨੂੰ ਤਿਆਰ ਨਹੀਂ ਹੋਏ। ਇਸ ਸਥਿਤੀ ਵਿੱਚ ਉਹਨਾਂ ਕੋਲ Date:2010-01-17 Time:00:15:20
ਐਸ਼ਵਰਿਆ ਦੀਆਂ ਰਿਲੀਜ਼ ਹੋਈਆਂ ਪਿਛਲੀਆਂ ਕੁਝ ਫਿਲਮਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਰਕਾਰ ਰਾਜ, ਜੋਧਾ ਅਕਬਰ, ਪ੍ਰੋਵੋਕਡ, ਗੁਰੂ ਵਰਗੀਆਂ ਫਿਲਮਾਂ ਦੇ ਨਾਂਅ ਸਾਹਮਣੇ ਆਉਂਦੇ ਹਨ। ਇਹਨਾਂ ਫਿਲਮਾਂ ਵਿੱਚ ਐਸ਼ਵਰਿਆ ਨੇ ਗੰਭੀਰ ਕਿਸਮ ਦੇ ਕਿਰਦਾਰ ਨਿਭਾਏ ਹਨ। 'ਰਾਵਣ' ਅਤੇ 'ਗੁਜਾਰਿਸ਼' ਉਹਨਾਂ ਦੀ ਆਉਣ ਵਾਲੀਆਂ ਫਿਲਮਾਂ ਹਨ, ਜਿਹਨਾਂ ਵਿੱਚ ਐਸ਼ ਦਾ ਰੋਲ ਕੁਝ ਇਸੇ ਮੂਡ ਦਾ ਹੈ। ਐਸ਼ਵਰਿਆ ਰਾਏ ਦੇ ਨਾਲ-ਨਾਲ ਅਭਿਸ਼ੇਕ ਬੱਚਨ ਵੀ ਹੁਣ ਅਜਿਹੀ ਫਿਲਮ ਇਕੱਠੇ ਕਰਨਾ ਚਾਹੁੰਦੇ ਹਨ ਜੋ ਹਲਕੀ-ਫੁਲਕੀ ਹੋਵੇ। ਜਿਸ ਵਿੱਚ ਰੋਮਾਂਸ ਹੋਵੇ। ਕਾਮੇਡੀ ਹੋਵੇ। ਵੈਸੇ ਵੀ ਇਨ੍ਹੀਂ ਦਿਨੀਂ ਦਰਸ਼ਕ ਕਾਮੇਡੀ ਫਿਲਮਾਂ ਦੇਖਣਾ ਪਸੰਦ ਕਰ ਰਹੇ ਹਨ, ਜਿਹਨਾਂ ਵਿੱਚ ਜਿਆਦਾ ਦਿਮਾਗ 'ਤੇ ਜੋਰ ਨਾ ਦੇਣਾ ਪਵੇ। ਪਤਾ ਨਹੀਂ ਦੋਵੇਂ ਕਿਸੇ ਨਿਰਮਾਤਾ ਜਾਂ ਨਿਰਦੇਸ਼ਕ ਦਾ ਇੰਤਜ਼ਾ Date:2010-01-17 Time:00:15:20
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |