Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 1 - 2010

ਇਸ ਸਾਲ ਤਿੰਨ ਗ੍ਰਹਿਣ ਹੋਰ

ਹੈਦਰਾਬਾਦ - ਬਿੜਲਾ ਵਿਗਿਆਨ ਕੇਂਦਰ ਦੇ ਨਿਦੇਸ਼ਕ ਬੀਜੀ ਸਿਧਾਰਥ ਨੇ ਇੱਥੇ ਕਿਹਾ ਕਿ ਅੱਜ ਦੇ ਸੂਰਜ ਗ੍ਰਹਿਣ ਦੇ ਇਲਾਵਾ ਇਸ ਸਾਲ ਤਿੰਨ ਗ੍ਰਹਿਣ ਹੋਰ ਲੱਗਣਗੇ।

Date:2010-01-16 Time:00:00:36

ਚੀਨ 'ਚ ਬੰਦ ਹੋ ਸਕਦੀ ਹੈ ਗੂਗਲ

ਨਿਊਯਾਰਕ - ਇੰਟਰਨੈਟ ਕੰਪਨੀ ਗੂਗਲ ਨੇ ਚੀਨ ਵਿੱਚ ਆਪਣਾ ਪਰਿਚਾਲਨ ਬੰਦ ਕਰਨ ਦੀ ਚੇਤਾਵਨੀ ਅੱਜ ਦਿੱਤੀ। ਕੰਪਨੀ ਨੇ ਚੀਨੀ ਮਾਨਵ ਅਧਿਕਾਰ ਕਾਰਜਕਰਤਾਵਾਂ ਦੇ ਈਮੇਲ ਖਾਤਿਆਂ ਦੀ ਹੈਕਿੰਗ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਇਹ ਚੇਤਾਵਨੀ ਦਿੱਤੀ ਹੈ।

Date:2010-01-16 Time:00:00:36

ਆਈਬੀਐਮ ਨੂੰ ਮਿਲੇ ਸਭ ਤੋਂ ਜਿਆਦਾ ਪੇਟੇਂਟ

ਨਵੀਂ ਦਿੱਲੀ- ਵੈਸ਼ਵਿਕ ਆਈਟੀ ਕੰਪਨੀ ਆਈਬੀਐਮ ਨੇ ਅੱਜ ਕਿਹਾ ਕਿ 2009 ਵਿੱਚ ਉਸ ਨੂੰ ਅਮਰੀਕਾ ਵਿੱਚ 4,914 ਪੇਟੇਂਟ ਮਿਲੇ, ਜੋ ਰਿਕਾਰਡ ਹੈ। ਬੀਤੇ ਸਾਲ ਕੰਪਨੀ ਨੇ ਅਮਰੀਕਾ ਵਿੱਚ ਸਭ ਤੋਂ ਜਿਆਦਾ ਪੇਟੇਂਟ ਹਾਸਿਲ ਕੀਤੇ।

Date:2010-01-16 Time:00:00:36

ਐਨਟੀਪੀਸੀ ਦਾ ਆਈਪੀਓ 3 ਫਰਵਰੀ ਨੂੰ

ਮੁੰਬਈ- ਸਰਵਜਨਕ ਖੇਤਰ ਦੀ ਊਰਜਾ ਕੰਪਨੀ ਰਾਸ਼ਟਰੀ ਤਾਪ ਬਿਜਲੀ ਨਿਗਮ (ਐਨਟੀਪੀਸੀ) ਪੰਜ ਪ੍ਰਤੀਸ਼ਤ ਸਰਕਾਰੀ ਹਿੱਸੇਦਾਰੀ ਨੇ ਨਿਵੇਸ਼ ਕਈ ਤਿੰਨ ਫਰਵਰੀ ਨੂੰ ਸਰਵਜਨਕ ਨਿਗਮ ਲਿਆਵੇਗੀ। ਕੰਪਨੀ ਨੇ ਕਿਹਾ ਕਿ ਪ੍ਰਾਇਜ਼ ਬਾਂਡ ਇੱਕ ਦਿਨ ਪਹਿਲਾਂ ਤੈਅ ਕੀਤਾ ਜਾਵੇਗਾ।

Date:2010-01-16 Time:00:00:36

ਨਵੇਂ ਨਿਰਯਾਤ ਬਜ਼ਾਰਾਂ 'ਤੇ ਮਾਰੂਤੀ ਦੀ ਨਜ਼ਰ

ਚੰਡੀਗੜ੍ਹ - ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਪੱਛਮੀ ਏਸ਼ੀਆ, ਦੱਖਣੀ ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਨਵੇਂ ਨਿਰਯਾਤ ਬਜ਼ਾਰਾਂ ਵਿੱਚ ਸੰਭਾਵਨਾ ਤਲਾਸ਼ ਰਹੀ ਹੈ।

Date:2010-01-16 Time:00:00:36

ਜਰਨੈਲਾਂ ਖਿਲਾਫ ਕਾਰਵਾਈ ਕਰਾਂਗੇ : ਥਲਸੈਨਾ ਮੁਖੀ

ਨਵੀਂ ਦਿੱਲੀ - ਥਲਸੈਨਾ ਮੁਖੀ ਦੀਪਕ ਕਪੂਰ ਨੇ ਦਾਰਜੀਲਿੰਗ ਜਮੀਨ ਘੁਟਾਲਾ ਮਾਮਲੇ ਵਿਚ ਕਥਿੱਤ ਰੂਪ ਨਾਲ ਸ਼ਾਮਲ ਚਾਰ ਜਰਨੈਲਾਂ ਖਿਲਾਫ ਆਰਮੀ ਐਕਟ ਅਧੀਨ ਜਰੂਰੀ ਕਾਰਵਾਈ ਦਾ ਵਾਅਦਾ ਕੀਤਾ ਪਰ ਕਿਹਾ ਕਿ ਮੀਡੀਆ ਦੇ ਦਬਾਅ ਵਿਚ ਆ ਕੇ ਕੋਈ ਫੈਸਲਾ ਨਹੀਂ ਲਿਆ ਜਾਵੇਗਾ।

Date:2010-01-16 Time:00:00:36

ਸਦੀ ਦਾ ਸੱਭ ਤੋਂ ਲੰਮਾ ਸੂਰਜ ਗ੍ਰਹਿਣ ਸ਼ੁਰੂ

ਨਵੀਂ ਦਿੱਲੀ - ਹਜ਼ਾਰ ਸਾਲਾਂ ਮਗਰੋਂ ਸੱਭ ਤੋਂ ਲੰਮਾ ਅਤੇ ਗੋਲਾਕਾਰ ਸੂਰਜ ਗ੍ਰਹਿਣ ਭਾਰਤ ਵਿਚ ਅੱਜ ਸਵੇਰੇ 11 ਵਜੇ ਕੰਨਿਆ ਕੁਮਾਰੀ ਵਿਚ ਵਿਖਾਈ ਦੇਣਾ ਸ਼ੁਰੂ ਹੋ ਗਿਆ।ਇਸ ਦੇ ਕੁੱਝ ਹੀ ਦੇਰ ਮਗਰੋਂ ਅਨੰਤਪੁਰਮ ਅਤੇ ਬਾਅਦ ਵਿਚ ਇਹ ਤਮਿਲਨਾਡੂ ਦੇ ਮਦੁਰੈ ਵਿਖੇ ਵੀ ਵਿਖਾਈ ਦਿੱਤਾ।

Date:2010-01-16 Time:00:00:36

ਜਿਉਂਦਾ ਹੈ ਹਕੀਮੁੱਲਾ ਮਹਿਸੂਦ!

ਡੇਰਾ ਇਸਮਾਇਲ ਖਾਨ - ਸੂਹੀਆ ਅਧਿਕਾਰੀਆਂ ਅਤੇ ਅੱਤਵਾਦੀਆਂ ਨੇ ਕਿਹਾ ਹੈ ਕਿ ਤਾਲੀਬਾਨੀ ਮੁਖੀ ਹਕੀਮੁੱਲਾ ਮਹਿਸੂਦ ਜਿਉਂਦਾ ਹੈ ਅਤੇ ਅਮਰੀਕੀ ਮਿਸਾਇਲ ਹਮਲੇ ਵਿਚ ਉਸ ਦੀ ਮੌਤ ਨਹੀਂ ਹੋਈ ਹੈ।

Date:2010-01-16 Time:00:00:36

ਹਲਕੀ ਗਿਰਾਵਟ ਨਾਲ ਬੰਦ ਹੋਏ ਸ਼ੇਅਰ ਬਜ਼ਾਰ

ਮੁੰਬਈ - ਅੱਜ ਸ਼ੇਅਰ ਬਜ਼ਾਰ ਉਤਾਰ-ਚੜ੍ਹਾਅ ਮਗਰੋਂ ਹਲਕੀ ਗਿਰਾਵਟ ਨਾਲ ਬੰਦ ਹੋਏ।ਅੰਕੜਿਆਂ ਅਨੁਸਾਰ ਸਟਾਕ ਐਕਸਚੇਂਜ ਬੀਐਸਈ ਸੈਂਸੈਕਸ 36 ਅੰਕਾਂ ਦੀ ਗਿਰਾਵਟ ਨਾਲ 17548 ਅੰਕਾਂ ਦੇ ਪੱਧਰ ਉੱਪਰ ਅਤੇ ਐਨਐਸਈ ਦਾ ਨਿਫਟੀ 9 ਅੰਕਾਂ ਦੀ ਮਾਮੂਲੀ ਗਿਰਾਵਟ ਨਾਲ 5250 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ।

Date:2010-01-16 Time:00:00:36

ਰੁੱਚੀ ਸੋਇਆ ਦਾ ਇਥੋਪੀਆ ਨਾਲ ਕਰਾਰ

ਨਵੀਂ ਦਿੱਲੀ - ਦੇਸ਼ ਦੀ ਮੋਹਰੀ ਖਾਧ ਤੇਲ ਕੰਪਨੀ ਰੁੱਚੀ ਸੋਇਆ ਇੰਡਸਟ੍ਰੀਜ਼ ਲਿਮਟਡ ਨੇ ਸੋਇਆਬੀਨ ਦੀ ਖੇਤੀ ਅਤੇ ਪ੍ਰੋਸੈਸਿੰਗ ਲਈ ਇਥੋਪੀਆ ਸਰਕਾਰ ਨਾਲ ਕਰਾਰ ਕੀਤਾ ਹੈ।

Date:2010-01-16 Time:00:00:36

ਆਈਸੀਆਈਸੀਆਈ ਬੈਂਕ ਨੇ ਕੀਤਾ 250 ਕਰੋੜ ਨਿਵੇਸ਼

ਨਵੀਂ ਦਿੱਲੀ - ਨਿੱਜੀ ਖੇਤਰ ਦੇ ਮੋਹਰੀ ਬੈਂਕ ਆਈਸੀਆਈਸੀਆਈ ਨੇ ਹਿੰਦੁਸਤਾਨ ਕੰਸਟ੍ਰਕਸ਼ਨ ਕੰਪਨੀ ਲਿਮਟਡ ਦੀ ਸਹਿਯੋਗੀ ਕੰਪਨੀ ਲਵਾਸਾ ਕਾਰਪੋਰੇਸ਼ਨ ਲਿਮਟਡ ਵਿਚ 250 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

Date:2010-01-16 Time:00:00:36

ਓਬਾਮਾ ਨੇ ਹੈਤੀ 'ਚ ਸਹਾਇਤਾ ਦਸਤਾ ਭੇਜਿਆ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੈਰੀਬਿਆਈ ਦੇਸ਼ ਹੈਤੀ ਵਿਚ ਆਏ ਵਿਨਾਸ਼ਕਾਰੀ ਭੁਚਾਲ ਤੋਂ ਪੀੜ੍ਹਤ ਲੋਕਾਂ ਦੀ ਸਹਾਇਤਾ ਲਈ 3500 ਫੌਜੀ, 300 ਡਾਕਟਰ ਅਤੇ ਹੋਰ ਸਹਾਇਤਾ ਸਮੱਗਰੀ ਸਮੇਤ ਇੱਕ ਦਸਤਾ ਭੇਜਿਆ ਹੈ।

Date:2010-01-16 Time:00:00:35

ਈਆਈਐਲ ਦਾ ਐਫਪੀਓ ਅਗਲੇ ਵਰ੍ਹੇ

ਨਵੀਂ ਦਿੱਲੀ - ਇੰਜਨੀਅਰਸ ਇੰਡੀਆ ਲਿਮਟਡ(ਈਆਈਐਲ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਐਫਪੀਓ ਲਿਆ ਸਕਦੀ ਹੈ।ਕੰਪਨੀ ਦੇ ਪ੍ਰਧਾਨ ਏਕੇ ਪੁਰਵਾਹਾ ਨੇ ਕਿਹਾ ਕਿ ਈਆਈਐਲ ਅਗਲੇ ਵਿੱਤੀ ਵਰ੍ਹੇ ਦੌਰਾਨ ਐਫਪੀਓ ਜ਼ਾਰੀ ਕਰਨ ਤੋਂ ਪਹਿਲਾਂ ਵਿਸ਼ੇਸ਼ ਲਾਭ ਅੰਸ਼ ਅਤੇ ਬੋਨਸ ਸ਼ੇਅਰ ਜ਼ਾਰੀ ਕਰ ਸਕਦੀ ਹੈ।

Date:2010-01-16 Time:00:00:35

ਸੁਸ਼ਮਿਤਾ : ਵੱਡੇ ਬੈਨਰਸ ਨੂੰ ਪਹਿਲ

ਲਗਾਤਾਰ ਫਲਾਪ ਅਤੇ ਕਮਜ਼ੋਰ ਫਿਲਮਾਂ ਕਰਨ ਦੇ ਕਾਰਨ ਸੁਸ਼ਮਿਤਾ ਸੇਨ ਦਾ ਕਰੀਅਰ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਹਾਲ ਹੀ ਵਿੱਚ ਫਿਲਮ 'ਦੂਲਹਾ ਮਿਲ ਗਿਆ' ਨੂੰ ਦਰਸ਼ਕ ਨਹੀਂ ਮਿਲ ਸਕੇ। ਸੁਸ਼ਮਿਤਾ ਨੇ ਅਸਫ਼ਲਤਾਵਾਂ ਤੋਂ ਸਬਕ ਸਿੱਖਦੇ ਹੋਏ ਨਿਰਣਾ ਲਿਆ ਹੈ ਕਿ ਉਹ ਹੁਣ ਸਿਰਫ਼ ਉਹਨਾਂ ਫਿਲਮਾਂ ਵਿੱਚ ਕੰਮ ਕਰੇਗੀ ਜਿਹਨਾਂ ਦੀ ਮਾਰਕੀਟਿੰਗ ਠੀਕ ਤਰ੍ਹਾਂ ਕੀਤੀ ਜਾਵੇਗੀ। ਨਾਲ ਹੀ ਉਹ ਬੈਨਰ ਨੂੰ ਵੀ ਪਹਿਲ ਦਵੇਗੀ। ਫਿਲਮ ਦੇ ਪ੍ਰਮੋਸ਼ਨ ਦਾ ਕੰਮ ਵੱਡੇ ਬੈਨਰ ਹੀ ਠੀਕ ਤਰ੍ਹਾਂ ਕਰਦੇ ਹਨ, ਇਸ ਲਈ ਅਨੁਮਾਨ ਲਗਾਇਆ ਜਾ ਸਕਦਾ ਹੈ, ਛੋਟੇ ਬੈਨਰਸ ਦੀਆਂ ਫਿਲਮਾਂ ਵਿੱਚ ਉਹ ਕੰਮ ਨਹੀਂ ਕਰੇਗੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸੁਸ਼ ਨੇ ਇਹ ਨਿਰਣਾ ਲੈਣ ਵਿੱਚ ਦੇਰ ਕਰ ਦਿੱਤੀ ਹੈ। ਕੀ ਵੱਡੇ ਬੈਨਰਸ ਹੁਣ ਉਹਨਾਂ ਨੂੰ ਆਪਣੀਆਂ ਫਿਲਮਾਂ ਵਿੱਚ ਲੈਣਾ

Date:2010-01-16 Time:00:00:35

ਸਲੀਮ ਖਾਨ ਹਨ ਸਲਮਾਨ ਦੇ 'ਵੀਰ'

ਇਸ ਸਮੇਂ ਸਲਮਾਨ ਖਾਨ ਸਿਰਫ਼ ਅਤੇ ਸਿਰਫ਼ 'ਵੀਰ' ਦੀ ਗੱਲ ਕਰ ਰਹੇ ਹਨ ਜੋ 22 ਜਨਵਰੀ ਨੂੰ ਰਿਲੀਜ਼ ਹੋਣ ਵਲੀ ਹੈ। ਇਸ ਪੀਰੀਅਡ ਫਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸੰਸਕ ਵੀ ਬਹੁਤ ਉਤਸੁਕ ਹਨ। ਸਲਮਾਨ ਕਿਸ ਨੂੰ ਵੀਰ ਮੰਨਦੇ ਹਨ? ਇਸ ਬਾਰੇ ਉਹ ਕਹਿੰਦੇ ਹਨ 'ਮੇਰੇ ਪਿਤਾ ਸਲੀਮ ਖਾਨ ਸੱਚਮੁੱਚ ਦੇ ਵੀਰ ਹਨ। ਜਦੋਂ ਵੀ ਮੁਸੀਬਤ ਆਈ ਜਾਂ ਸਾਡਾ ਖਰਾਬ ਸਮਾਂ ਸੀ, ਉਹਨਾਂ ਨੇ ਪੂਰੀ ਬਹਾਦਰੀ ਨਾਲ ਉਲਟ ਪਰਿਸਥਿਤੀਆਂ ਦਾ ਸਾਹਮਣਾ ਕੀਤਾ। ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ।' ਸਲਮਾਨ ਅਤੇ ਉਹਨਾਂ ਦੇ ਪਿਤਾ ਵਿਚਕਾਰ ਬਹੁਤ ਚੰਗੇ ਸਬੰਧ ਹਨ। ਆਪਣੇ ਸਬੰਧਾਂ ਬਾਰੇ ਪੁਰਾਣੀਆਂ ਗੱਲਾਂ ਯਾਦ ਕਰਦੇ ਹੋਏ ਸੱਲੂ ਕਹਿੰਦੇ ਹਨ, 'ਮੈਨੂੰ ਹੁਣ ਤੱਕ ਯਾਦ ਹੈ ਕਿ ਬਚਪਨ ਵਿੱਚ ਇੱਕ ਵਾਰ ਗਣਿਤ ਵਿੱਚ ਮੇਰੇ ਬਹੁਤ ਘੱਟ ਨੰਬਰ ਆਏ ਸਨ। ਮੈਂ ਆਪਣੇ ਪਿਤਾ ਤੋਂ ਡਰਿਆ ਹੋਇਆ ਸੀ ਕ

Date:2010-01-16 Time:00:00:35

ਟਾਈਟਲਰ, ਸ਼ਰਮਾ ਖਿਲਾਫ ਸ਼ਿਕਾਇਤ ਦਰਜ

ਪਟਨਾ - ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਗਠਿਤ ਕਾਰਜਕਾਰਨੀ ਦੇ ਮੈਂਬਰਾਂ ਦੀ ਸੂਚੀ ਵਿਚ ਲੋਕਸਭਾ ਪ੍ਰਧਾਨ ਮੀਰਾ ਕੁਮਾਰ ਸਮੇਤ ਹੋਰਨਾਂ ਨੇਤਾਵਾਂ ਦੇ ਨਾਂ ਉਹਨਾਂ ਦੀ ਜਾਤੀ ਸਮੇਤ ਪ੍ਰਕਾਸ਼ਿਤ ਕੀਤੇ ਜਾਣ ਨੂੰ ਲੈ ਕੇ ਬਿਹਾਰ ਦਲਿਤ ਮੋਰਚਾ ਦੇ ਪ੍ਰਧਾਨ ਵਿਧਾਨਚੰਦਰ ਰਾਣਾ ਨੇ ਕਾਂਗਰਸ ਦੇ ਰਾਜ ਪ੍ਰਭਾਰੀ ਜਗਦੇਸ਼ ਟਾਈਟਲਰ ਅਤੇ ਰਾਜ ਪ੍ਰਧਾਨ ਅਨਿਲ ਸ਼ਰਮਾ ਖਿਲਾਫ ਵੀਰਵਾ ਨੂੰ ਪਟਨਾ ਦੇ ਅਨੁਸੂਚਿਤ ਜਾਤੀ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ।

Date:2010-01-16 Time:00:00:35

ਅੰਮ੍ਰਿਤਸਰ 'ਚ ਦਫਾ 144 ਲਾਗੂ

ਅੰਮ੍ਰਿਤਸਰ - ਅੰਮ੍ਰਿਤਸਰ ਦੇ ਡੀਸੀ ਕਾਹਨ ਸਿੰਘ ਪਨੂੰ ਨੇ ਜਿਲ੍ਹੇ ਵਿਚ ਦਫਾ 144 ਲਾਗੂ ਕਰ ਦਿੱਤੀ ਹੈ।

Date:2010-01-16 Time:00:00:35

ਜਨਰਲ ਮੋਟਰਜ਼ ਨੇ ਵੁਡਸ ਨਾਲ ਇਕਰਾਰ ਖਤਮ ਕੀਤਾ

ਵਾਸ਼ਿੰਗਟਨ - ਵਿਸ਼ਵ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਜਨਰਲ ਮੋਟਰਜ਼ ਨੇ ਨਾਜਾਇਜ਼ ਸਬੰਧਾਂ ਕਾਰਨ ਮੁਸ਼ਕਿਲ 'ਚ ਘਿਰੇ ਅਮਰੀਕੀ ਗੋਲਫ ਸਟਾਰ ਟਾਈਗਰ ਵੁਡਸ ਨਾਲ ਆਪਣਾ ਇਕਰਾਰ ਖਤਮ ਕਰ ਲਿਆ ਹੈ।

Date:2010-01-16 Time:00:00:35

ਅੰਡਰ-19 ਵਿਸ਼ਵਕੱਪ, ਭਾਰਤ ਨੇ ਅਫਗਾਨਾਂ ਨੂੰ ਹਰਾਇਆ

ਲਿੰਕਨ - ਭਾਰਤੀ ਕ੍ਰਿਕਟ ਟੀਮ ਨੇ ਅੰਡਰ-19 ਵਿਸ਼ਵ ਕੱਪ ਦੇ ਆਪਨੇ ਪਹਿਲੇ ਮੈਚ ਵਿਚ ਅਫਗਾਨਿਸਤਾਨ ਨੂੰ ਅੱਜ 8 ਵਿਕਟਾਂ ਨਾਲ ਹਰਾ ਦਿੱਤਾ।ਸਥਾਨਕ ਬਰਟ ਸਟਕਲਿੱਫ ਓਵਲ ਮੈਦਾਨ ਉੱਪਰ 119 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 25.2 ਓਵਰਾਂ ਵਿਚ 2 ਵਿਕਟਾਂ ਗੁਆ ਕੇ 122 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।ਭਾਰਤ ਵੱਲੋਂ ਮਨਦੀਪ ਸਿੰਘ 51 ਦੌੜਾਂ ਬਣਾ ਕੇ ਨਾਬਾਦ ਰਹੇ।

Date:2010-01-16 Time:00:00:34

ਰਣਬੀਰ ਜਲਦ ਹੀ ਕਰਨਗੇ ਫਿਲਮ ਨਿਰਦੇਸ਼ਿਤ

ਰਣਬੀਰ ਕਪੂਰ ਦਾ ਕਹਿਣਾ ਹੈ ਕਿ ਉਹ ਬਹੁਤ ਜਲਦੀ ਹੀ ਨਿਰਦੇਸ਼ਕ ਦੀ ਕੈਪ ਪਹਿਨ ਕੇ ਫਿਲਮ ਨਿਰਦੇਸ਼ਿਤ ਕਰਨ ਵਾਲੇ ਹਨ। ਬਚਪਨ ਤੋਂ ਹੀ ਉਹਨਾਂ ਦੀ ਇੱਛਾ ਰਹੀ ਹੈ ਕਿ ਉਹ ਫਿਲਮ ਨਿਰਦੇਸ਼ਿਤ ਕਰਨ ਅਤੇ ਦੋ-ਤਿੰਨ ਸਾਲ ਬਾਅਦ ਉਹ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨਗੇ। ਇਸ ਸਮੇਂ ਬਤੌਰ ਅਭਿਨੇਤਾ ਰਣਬੀਰ ਦਾ ਕਰੀਅਰ ਵਧੀਆ ਚੱਲ ਰਿਹਾ ਹੈ। ਉਹਨਾਂ ਦੀਆਂ ਫਿਲਮਾਂ ਨੇ ਸਫ਼ਲਤਾ ਵੀ ਹਾਸਿਲ ਕੀਤੀ ਹੈ ਅਤੇ ਇੱਕ ਚੰਗੇ ਅਭਿਨੇਤਾ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਣ 'ਚ ਵੀ ਉਹ ਸਫ਼ਲ ਹੋਏ ਹਨ। ਸਾਰੇ ਵੱਡੇ ਨਿਰਦੇਸ਼ਕ, ਬੈਨਰ ਅਤੇ ਨਾਇਕਾਵਾਂ ਉਹਨਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਅਭਿਨੇਤਾ ਦੇ ਰੂਪ ਵਿੱਚ ਉਹਨਾਂ ਦੀ ਗੱਡੀ ਵਧੀਆ ਚੱਲ ਰਹੀ ਹੈ, ਇਸਦੇ ਬਾਵਜੂਦ ਉਹ ਨਿਰਦੇਸ਼ਨ ਦੇ ਮੈਦਾਨ ਵਿੱਚ ਉੱਤਰਨਾ ਚਾਹੁੰਦੇ ਹਨ। ਰਣਬੀਰ ਦਾ ਮੰਨਣਾ ਹੈ ਕਿ ਅਭਿਨੈ ਅਤੇ

Date:2010-01-16 Time:00:00:34

'ਵੀਰ' ਦੀ ਲੰਬਾਈ ਨੂੰ ਲੈ ਕੇ ਇਤਰਾਜ!

ਬਾਲੀਵੁੱਡ ਵਿੱਚ ਚਰਚਾ ਗਰਮ ਹੈ ਕਿ 22 ਜਨਵਰੀ ਨੂੰ ਰਿਲੀਜ਼ ਹੋਣ ਵਾਲੀ 'ਵੀਰ' ਦੀ ਲੰਬਾਈ ਸਾਢੇ ਤਿੰਨ ਘੰਟੇ ਦੀ ਹੈ। ਆਮ ਤੌਰ 'ਤੇ ਪੀਰੀਅਡ ਫਿਲਮਾਂ ਦੀ ਲੰਬਾਈ ਜਿਆਦਾ ਹੀ ਹੁੰਦੀ ਹੈ, ਇਸ ਲਈ ਇਸ ਚਰਚਾ ਨੂੰ ਹੋਰ ਹਵਾ ਮਿਲੀ ਹੈ। ਨਾਲ ਹੀ ਇਹ ਖ਼ਬਰਾਂ ਵੀ ਆਈਆਂ ਹਨ ਕਿ ਮਲਟੀਪਲੈਕਸ ਵਾਲਿਆਂ ਨੇ ਫਿਲਮ ਦੀ ਲੰਬਾਈ ਨੂੰ ਲੈ ਕੇ ਇਤਰਾਜ ਜਤਾਇਆ ਹੈ। ਉਹ ਨਹੀਂ ਚਾਹੁੰਦੇ ਕਿ ਫਿਲਮ ਦੇ ਘੱਟ ਸ਼ੋਅ ਹੋਣ। ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਅੱਜ ਕੱਲ੍ਹ ਦੇ ਦਰਸ਼ਕ ਜਿਆਦਾ ਲੰਬੀ ਫਿਲਮ ਨਹੀਂ ਦੇਖਣਾ ਚਾਹੁੰਦੇ ਹਨ। ਇਸ ਬਾਰੇ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਫਿਲਮ ਦੀ ਲੰਬਾਈ ਤਿੰਨ ਘੰਟੇ ਦੀ ਹੈ। ਦਸ ਮਿੰਟ ਹੋਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮ ਕਦੇ ਵੀ ਸਾਢੇ ਤਿੰਨ ਘੰਟੇ ਦੀ ਨਹੀਂ ਸੀ।

Date:2010-01-16 Time:00:00:34

ਹੈਤੀ ਦੀ ਮਦੱਦ ਲਈ ਓਬਾਮਾ ਵੱਲੋਂ ਬੁਸ਼, ਕਲਿੰਟਨ ਨੂੰ ਅਪੀਲ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭੁਚਾਲ ਦੀ ਮਾਰ ਝੱਲ ਰਹੇ ਗਰੀਬ ਕੈਰੀਬਿਆਈ ਦੇਸ਼ ਹੈਤੀ ਵਿਚ ਰਾਹਤ ਕਾਰਜਾਂ ਲਈ 10 ਕਰੋੜ ਡਾਲਰ ਦੀ ਅਮਰਜੈਂਸੀ ਸਹਾਇਤਾ ਰਾਸ਼ੀ ਮੰਜੂਰ ਕਰਨ ਦੇ ਨਾਲ ਹੀ ਇਸ ਕੰਮ ਵਿਚ ਸਹਾਇਤਾ ਲਈ ਆਪਣੇ ਸਾਬਕਾ ਹਮਰੁੱਤਬਾ ਜਾਰਜ ਵਾਕਰ ਬੁਸ਼ ਅਤੇ ਬਿਲ ਕਲਿੰਟਨ ਨੂੰ ਵੀ ਅਪੀਲ ਕੀਤੀ ਹੈ।

Date:2010-01-16 Time:00:00:34

ਭਾਰਤ ਨੇ ਨਹੀਂ ਗੁਆਈ ਜਮੀਨ, ਸੈਨਾ ਮੁਖੀ ਦਾ ਦਾਅਵਾ

ਨਵੀਂ ਦਿੱਲੀ - ਸੈਨਾ ਮੁਖੀ ਜਨਰਲ ਦੀਪਕ ਕਪੂਰ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਚੀਨ ਹੱਥੀਂ ਆਪਣੀ ਜਮੀਨ ਦਾ ਕੋਈ ਵੀ ਹਿੱਸਾ ਨਹੀਂ ਗੁਆਇਆ ਹੈ ਅਤੇ ਕਿਹਾ ਕਿ ਸਥਾਪਤ ਕੰਟ੍ਰੋਲ ਰੇਖਾ ਅਣਬਦਲਵੀਂ ਹੈ।ਸੈਨਾ ਦਿਹਾੜੇ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿਚ ਉਹਨਾਂ ਕਿਹਾ ਇ ਮੈਨੂੰ ਤੁਹਾਨੂੰ ਅਤੇ ਦੇਸ਼ ਨੂੰ ਭਰੋਸਾ ਦੇਣ ਦਿਉ ਕਿ ਚੀਨ ਨਾਲ ਲੱਗਦੀ ਸਰਹੱਦ ਕਿੱਧਰਿਉਂ ਵੀ ਸੁੰਘੜੀ ਨਹੀਂ ਹੈ।

Date:2010-01-16 Time:00:00:34

ਰਹਿਮਾਨ, ਇਲਿਆਸ, ਰਾਣਾ ਖਿਲਾਫ ਅਮਰੀਕਾ 'ਚ ਆਰੋਪ

ਨਿਊਯਾਰਕ - ਅਮਰੀਕਾ ਦੀ ਇੱਕ ਅਦਾਲਤ ਨੇ ਪਾਕਿਸਤਾਨੀ ਸੈਨਾ ਦੇ ਸਾਬਕਾ ਅਧਿਕਾਰੀ ਅਬਦੁੱਰ ਰਹਿਮਾਨ, ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਦੇ ਕਮਾਂਡਰ ਇਲਿਆਸ ਕਸ਼ਮੀਰੀ ਅਤੇ ਪਾਕਿਸਤਾਨੀ ਮੂਲ ਦੇ ਤਹੱਵੁਰ ਹੁਸੈਨ ਰਾਣਾ ਉੱਪਰ ਮੁੰਬਈ ਉੱਪਰ ਨਵੰਬਰ 2008 ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦਾ ਆਰੋਪ ਲਗਾਇਆ ਹੈ।

Date:2010-01-16 Time:00:00:34

ਹੈਤੀ ਦੀ ਮਦੱਦ ਕਰੋ, ਸਾਰਕੋਜੀ ਨੇ ਦਿੱਤਾ ਸੱਦਾ

ਪੈਰਿਸ - ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਨੇ ਭੁਚਾਲ ਪੀੜ੍ਹਤ ਹੈਤੀ ਦੀ ਮਦੱਦ ਲਈ ਕੌਮਾਂਤਰੀ ਸੰਮੇਲਨ ਬੁਲਾਉਣ ਦਾ ਸੱਦਾ ਦਿੱਤਾ ਹੈ।ਸਾਰਕੋਜੀ ਨੇ ਬੀਤੇ ਕੱਲ੍ਹ ਇੱਥੇ ਕਿਹਾ ਕਿ ਉਹ ਅਮਰੀਕੀ ਮੰਤਰੀ ਸਟੀਫਨ ਹਾਰਪਰ ਨਾਲ ਵੀ ਇਸ ਬਾਰੇ ਚਰਚਾ ਕਰਨਗੇ।

Date:2010-01-16 Time:00:00:34


1   2  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010