Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 15 - 1 - 2010
ਮੁੰਬਈ - ਸੰਸਾਰਕ ਸ਼ੇਅਰ ਬਜ਼ਾਰ ਵਿਚ ਤੇਜ਼ੀ ਦਾ ਅਸਰ ਭਾਰਤੀ ਸ਼ੇਅਰ ਬਜ਼ਾਰ ਉੱਪਰ ਵੀ ਵਿਖਾਈ ਦੇ ਰਿਹਾ ਹੈ।ਅੱਜ ਸਵੇਰੇ ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਖੁੱਲੇ।ਖਬਰ ਲਿਖੇ ਜਾਣ ਤੱਕ ਬੀਐਸਈ ਸੈਂਸੈਕਸ 54 ਅੰਕਾਂ ਦੇ ਵਾਧੇ ਨਾਲ 17564 ਅੰਕਾਂ ਦੇ ਪੱਧਰ ਉੱਪਰ ਅਤੇ ਐਨਐਸਈ ਦਾ ਨਿਫਟੀ 24 ਅੰਕਾਂ ਦੇ ਵਾਧੇ ਨਾਲ 5258 ਅੰਕਾਂ ਦੇ ਪੱਧਰ ਉੱਪਰ ਚੱਲ ਰਿਹਾ ਸੀ। Date:2010-01-15 Time:00:10:12
ਦੇਹਰਾਦੂਨ - ਪੂਰੀ ਦੁਨੀਆ ਵਿਚ ਪਵਿੱਤਰ ਨਗਰੀ ਦੇ ਨਾਂ ਨਾਲ ਪ੍ਰਸਿੱਧ ਹਰਦੁਆਰ ਵਿਚ ਗੰਗਾ ਦੇ ਲਗਭੱਗ 10 ਕਿਲੋਮੀਟਰ ਲੰਮੇ ਵੱਖ-ਵੱਖ ਘਾਟਾਂ ਲਾਗੇ ਸਦੀ ਦਾ ਪਹਿਲਾ ਮਹਾਕੁੰਭ ਸਖਤ ਸੁਰੱਖਿਆ ਵਿਵਸਥਾ ਵਿਚਕਾਰ ਸ਼ੁਰੂ ਹੋ ਗਿਆ। Date:2010-01-15 Time:00:10:12
ਨਵੀਂ ਦਿੱਲੀ - ਭਾਰਤ ਇਸ ਵਰ੍ਹੇ ਅਪ੍ਰੈਲ ਤੋਂ ਲਗਭੱਗ 25 ਲੱਖ ਟਨ ਬੀਐਸ-ਥ੍ਰੀ ਡੀਜ਼ਲ ਦੀ ਆਮਦ ਕਰੇਗਾ।ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪ੍ਰਧਾਨ ਸਾਰਥਕ ਬੇਹੁਰਿਆ ਨੇ ਇੱਥੇ ਤੇਲ ਸੋਧ ਕੰਪਨੀਆਂ ਦੀ ਤਿਆਰੀ ਦੀ ਸਮੀਖਿਆ ਬੈਠਕ ਮਗਰੋਂ ਕਿਹਾ ਕਿ ਅਸੀਂ ਅਪ੍ਰੈਲ ਮਗਰੋਂ ਅਗਲੇ ਚਾਰ-ਪੰਜ ਮਹੀਨਿਆਂ ਵਿਚ 20 ਤੋਂ 25 ਲੱਖ ਟਨ ਬੀਐਸ-ਥ੍ਰੀ ਡੀਜ਼ਲ ਦੀ ਆਮਦ ਕਰਾਂਗੇ। Date:2010-01-15 Time:00:10:12
ਵਾਸ਼ਿੰਗਟਨ - ਰੂਸ ਅਤੇ ਅਮਰੀਕਾ ਪਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣ ਵਾਲੀ ਸੰਧੀ ਉੱਪਰ ਹਸਤਾਖਰ ਕਰਨ ਦੇ ਬਿਲਕੁੱਲ ਲਾਗੇ ਆ ਚੁੱਕੇ ਹਨ।ਇਸ ਸੰਬੰਧੀ ਰੂਸ ਨਾਲ ਗੱਲਬਾਤ ਕਰ ਰਹੀ ਅਮਰੀਕੀ ਵਾਰਤਾਕਾਰ ਐਲੇਨੇ ਟੋਚਰ ਨੇ ਕਿਹਾ ਹੈ ਕਿ ਪਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣ ਵਾਲੀ ਸਟਾਰਟ ਸੰਧੀ ਦੀ ਥਾਂ ਹੁਣ ਨਵੀਂ ਸੰਧੀ ਕਰਨ ਲਈ ਰਸਮੀ ਗੱਲਬਾਤ 25 ਜਨਵਰੀ ਤੋਂ ਸ਼ੁਰੂ ਹੋਵੇਗੀ। Date:2010-01-15 Time:00:10:12
ਪੋਰਟ ਓ ਪ੍ਰਿੰਸ - ਹੈਤੀ ਦੇ ਰਾਸ਼ਟਰਪਤੀ ਰੇਨੀ ਪ੍ਰਿਵਾਲ ਨੇ ਕਿਹਾ ਹੈ ਕਿ ਰਾਜਧਾਨੀ ਪੋਰਟ ਓ ਪ੍ਰਿੰਸ ਵਿਚ ਮੰਗਲਵਾਰ ਨੂੰ ਆਏ ਭਿਆਨ ਭੁਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਹੋ ਸਕਦੀ ਹੈ। Date:2010-01-15 Time:00:10:12
ਪੇਈਚਿੰਗ - ਚੀਨ ਨੇ ਸਾਇਬਰ ਜ਼ੁਰਮ ਰੋਕਣ ਲਈ ਕੌਮਾਂਤਰੀ ਸਹਿਯੋਗ ਦਾ ਸੱਦਾ ਦਿੱਤਾ ਹੈ। Date:2010-01-15 Time:00:10:12
ਅਟਾਰੀ - ਸਰਹੱਦੀ ਰਾਖੀ ਬਲ(ਬੀਐਸਐਫ) ਨੇ ਬੁੱਧਵਾਰ ਸ਼ਾਮ ਇੱਕ 18 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਇੱਕ ਦਰਖਤ ਦੇ ਸਹਾਰੇ ਲੁੱਕ ਕੇ ਬੈਠਾ ਸੀ। ਲਾਹੌਰ ਤੋਂ ਆਏ ਇਸ ਲੜਕੇ ਨੇ ਪੁੱਛਗਿੱਛ ਵਿਚ ਖੁਲਾਸਾ ਕੀਤਾ ਹੈ ਕਿ ਉਸ ਨੂੰ ਪੇਸ਼ਾਵਰ ਵਿਖੇ ਫਿਦਾਈਨ ਹਮਲੇ ਸਮੇਤ ਮਿਸਾਇਲ ਅਤੇ ਹੋਰਨਾਂ ਆਧੁਨਿਕ ਹਥਿਆਰਾਂ ਦੀ ਵੀ ਸਿਖਲਾਈ ਦਿੱਤੀ ਗਈ ਹੈ। Date:2010-01-15 Time:00:10:12
ਨਵੀਂ ਦਿੱਲੀ - ਬਜਾਜ ਹੋਲਡਿੰਗ ਐਂਡ ਇਨਵੈਸਟਮੈਂਟ ਲਿਮਟਡ ਦੇ ਸ਼ੁੱਧ ਮੁਨਾਫੇ ਵਿਚ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਵਿਚ ਅਸਧਾਰਨ ਵਾਧਾ ਹੋਇਆ ਹੈ। Date:2010-01-15 Time:00:10:12
ਮੁੰਬਈ - ਦੇਸ਼ ਵਿਚ ਸੋਨੇ ਦੀ ਆਮਦ 2009 ਵਿਚ ਲਗਭੱਗ 24 ਫੀਸਦੀ ਘੱਟ ਕੇ 343 ਟਨ ਰਹਿ ਗਈ।2008 ਵਿਚ ਇਹ 449 ਟਨ ਸੀ।ਬਾਂਬੇ ਬੁਲੀਅਨ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਹੁੰਡੀਆ ਨੇ ਦੱਸਿਆ ਕਿ ਦੇਸ਼ ਨੇ 2009 ਵਿਚ 343 ਟਨ ਸੋਨੇ ਦੀ ਆਮਦ ਕੀਤੀ ਜਦੋਂ ਕਿ 2008 ਵਿਚ ਦੇਸ਼ ਨੇ 449 ਟਨ ਸੋਨਾ ਆਯਾਤ ਕੀਤਾ ਸੀ। Date:2010-01-15 Time:00:10:12
ਟੋਕਿਉ - ਆਰਥਿਕ ਸੰਕਟ ਨਾਲ ਜੂਝ ਰਹੀ ਸਰਕਾਰੀ ਹਵਾਈ ਕੰਪਨੀ ਜਪਾਨ ਏਅਰ ਲਾਇੰਸ ਦੇ ਦਿਵਾਲੀਆ ਐਲਾਣੇ ਜਾਣ ਕਾਰਣ ਏਅਰਲਾਇੰਸ ਨਾਲ ਕਾਰੋਬਾਰ ਕਰਨ ਵਾਲੀਆਂ ਲਗਭੱਗ 1500 ਕੰਪਨੀਆਂ ਉੱਪਰ ਮਾੜ੍ਹਾ ਪ੍ਰਭਾਵ ਪਵੇਗਾ। Date:2010-01-15 Time:00:10:12
ਕੋਲਕਾਤਾ - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਦੇ ਗੰਗਾਸਾਗਰ ਮੇਲੇ ਵਿਚ ਵੀਰਵਾਰ ਨੂੰ ਭਗਦੜ ਕਾਰਣ 7 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਦਰਜਨ ਤੋਂ ਵੱਧ ਹੋਰ ਜ਼ਖਮੀ ਹੋ ਗਏ।ਮਾਘੀ ਮੌਕੇ ਬੰਗਾਲ ਦੀ ਖਾੜੀ ਅਤੇ ਗੰਗਾ ਨਦੀ ਦੇ ਸੰਗਮ ਉੱਪਰ ਪਵਿੱਤਰ ਇਸ਼ਨਾਨ ਲਈ ਹਜ਼ਾਰਾਂ ਸ਼ਰਧਾਲੂ ਇਕੱਤਰ ਹੋਏ ਸਨ। Date:2010-01-15 Time:00:10:11
ਜਲੰਧਰ - ਨੌਜਵਾਨਾਂ ਨੂੰ ਤੰਦਰੁਸਤ ਰੱਖਣ ਤੇ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਕਸਬਾ ਮਾਹਿਲਪੁਰ ਨੇੜਲੇ ਪਿੰਡ ਗੋਂਦਪੁਰ ਦਾ ਯੁਵਕ ਸੇਵਾਵਾਂ ਕਲੱਬ ਦੀ ਮੀਟਿੰਗ ਵਿਚ ਸ: ਤਰਲੋਚਨ ਸਿੰਘ ਬੈਂਸ, ਰੰਜੀਵ ਸਿੰਘ ਬੌਬੀ, ਜਸਬੀਰ ਸਿੰਘ ਬੈਂਸ ਤੇ ਉᄄਘੇ ਅਕਾਲੀ ਨੇਤਾ ਜਸਪਾਲ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਾਲ ਦਾ ਖੇਡ ਮੇਲਾ 21 ਜਨਵਰੀ ਤੋਂ 28 ਜਨਵਰੀ ਤੱਕ ਕਰਵਾਇਆ ਜਾਵੇਗਾ। Date:2010-01-15 Time:00:10:11
ਚੌਕੀਮਾਨ - ਪਿੰਡ ਮਲਕ 'ਚ ਤਿੰਨ ਦਿਨਾ ਖੇਡ ਮੇਲਾ 15, 16, 17 ਜਨਵਰੀ ਨੂੰ ਹੋਵੇਗਾ।ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾ ਰਹੇ ਇਸ ਖੇਡ ਮੇਲੇ 'ਚ ਹਾਕੀ ਪਿੰਡ ਵਾਰ 15 ਜਨਵਰੀ, ਕਬੱਡੀ 70 ਕਿਲੋਂ 32 ਟੀਮਾਂ 16 ਜਨਵਰੀ ਤੇ ਕਬੱਡੀ ਓਪਨ 32 ਟੀਮਾਂ ਦੇ ਮੁਕਾਬਲੇ 17 ਜਨਵਰੀ ਨੂੰ ਹੋਣਗੇ। Date:2010-01-15 Time:00:10:11
ਬਾਜਾਖਾਨਾ - ਅੰਤਰਰਾਸ਼ਟਰੀ ਹਰਜੀਤ ਸਪੋਰਟਸ ਕਲੱਬ ਬਾਜਾਖਾਨਾ ਦੀ ਮੀਟਿੰਗ ਹਰਗੋਬਿੰਦ ਬੱਸ ਸਟੈਂਡ ਵਿਖੇ ਕਲੱਬ ਪ੍ਰਧਾਨ ਜਸਮੇਲ ਸਿੰਘ ਸੋਖਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਟੂਰਨਾਮੈਂਟ ਦੀਆਂ ਜ਼ੋਰਾਂ ਨਾਲ ਚੱਲ ਰਹੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। Date:2010-01-15 Time:00:10:11
ਨਵੀਂ ਦਿੱਲੀ - ਆਸਟ੍ਰੇਲਿਆ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਭਾਰਤੀਆਂ ਉੱਪਰ ਜ਼ਾਰੀ ਹਮਲੇ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ।ਤਾਜਾ ਘਟਨਾ ਹੇਠ ਸਿਡਨੀ ਦੇ ਸਮੁੰਦਰੀ ਬੀਚ ਉੱਪਰ ਇੱਕ ਭਾਰਤੀ ਵੱਲੋਂ ਪੈਸਾ ਦਿੱਤੇ ਜਾਨ ਤੋਂ ਇਨਕਾਰ ਕਰਨ 'ਤੇ 5 ਤੋਂ 6 ਲੋਕਾਂ ਵੱਲੋਂ ਉਸ ਨਾਲ ਮਾਰ ਕੁੱਟ ਕੀਤੀ ਗਈ। Date:2010-01-15 Time:00:10:11
ਮੈਲਬੋਰਨ - ਆਸਟ੍ਰੇਲਿਆ ਦੇ ਲੋਕਾਂ ਵਿਚ ਭਾਰਤੀਆਂ ਪ੍ਰਤੀ ਨਫਰਤ ਦਿਨੋ-ਦਿਨ ਗੰਭੀਰ ਰੂਪ ਧਾਰਦੀ ਜਾ ਰਹੀ ਹੈ।ਗੁੰਡਾ ਅਣਸਰਾਂ ਵੱਲੋਂ ਹੁਣ ਭਾਰਤੀ ਲੋਕਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨੁਕਸਾਣਿਆ ਜਾ ਰਿਹਾ ਹੈ।ਮੈਲਬੋਰਨ ਦੇ ਮੇਰਿੰਡਾ ਪਾਰਕ ਵਿਖੇ ਉਸਾਰੀ ਅਧੀਨ ਗੁਰਦੁਆਰੇ ਨੂੰ ਬੀਤੀ ਰਾਤ 12.30 ਵਜੇ ਅੱਗ ਲਾ ਦਿੱਤੀ ਗਈ। Date:2010-01-15 Time:00:10:11
ਢਾਕਾ - ਸਥਾਨਕ ਕ੍ਰਿਕਟ ਸਟੇਡੀਅਮ 'ਚ ਤਿਕੋਣੀ ਕ੍ਰਿਕਟ ਲੜੀ ਦੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਸ੍ਰੀਲੰਕਾ ਦੀ ਟੀਮ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਜੇਤੂ ਖ਼ਿਤਾਬ 'ਤੇ ਕਬਜ਼ਾ ਕੀਤਾ।ਭਾਰਤ ਵੱਲੋਂ ਮਿਲੀ 246 ਦੌੜਾਂ ਦੀ ਚੁਣੌਤੀ ਨੂੰ ਸ੍ਰੀਲੰਕਾ ਦੀ ਟੀਮ ਨੇ 48.3 ਓਵਰਾਂ 'ਚ 6 ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ। Date:2010-01-15 Time:00:10:10
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |