Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 1 - 2010
ਮੁੰਬਈ - ਅੱਜ ਸਵੇਰੇ ਸ਼ੇਅਰ ਬਜ਼ਾਰ ਦੇ ਮੁੱਖ ਸੂਚਕ ਅੰਕਾਂ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।ਬਜ਼ਾਰ ਖੁੱਲਦਿਆਂ ਹੀ ਨਿਫਟੀ 5200 ਦੇ ਮਨੋਵਿਗਿਆਨੀ ਪੱਧਰ ਤੋਂ ਹੇਠਾਂ ਚਲਾ ਗਿਆ ਹੈ। Date:2010-01-14 Time:00:29:33
ਨਵੀਂ ਦਿੱਲੀ - ਸਰਕਾਰ ਨੇ ਦਰਾਮਦਕਾਰਾਂ ਲਈ 500 ਕਰੋੜ ਰੁਪਏ ਤੱਕ ਦਾ ਪੈਕੇਜ ਦੇਣ ਦਾ ਐਲਾਣ ਕੀਤਾ ਹੈ।ਇਸ ਦਾ ਟੀਚਾ ਚੀਨ ਅਤੇ ਜਪਾਨ ਦੇ ਬਜਾਰਾਂ ਵਿਚ ਆਪਣੇ ਉਤਪਾਦਾਂ ਦੀ ਹਮਲਾਵਰ ਢੰਗ ਨਾਲ ਵਿੱਕਰੀ ਅਤੇ ਸੁਧਾਰਾਂ ਨੂੰ ਰਫਤਾਰ ਦੇਣ ਲਈ ਦਰਾਮਦਕਾਰਾਂ ਨੂੰ ਹੱਲ੍ਹਾਸ਼ੇਰੀ ਦੇਣਾ ਹੈ।ਇਹਨਾਂ ਉਪਰਾਲਿਆਂ ਦਾ ਐਲਾਣ ਕਰਦਿਆਂ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਇਹ ਅੱਜ ਤੋਂ ਪ੍ਰਭਾਵੀ ਹੋਵੇਗਾ। Date:2010-01-14 Time:00:29:33
ਮੈਸੂਰ - ਸੂਚਨਾ ਤਕਨੀਕੀ ਖੇਤਰ ਦੀ ਮੁੱਖ ਕੰਪਨੀ ਇੰਫੋਸਿਸ ਟਕਨਾਲੋਜੀ ਚਾਲੂ ਵਿੱਤੀ ਵਰ੍ਹੇ ਦੀ ਆਖਰੀ ਤਿਮਾਹੀ ਦੌਰਾਨ 6000 ਨਵੇਂ ਇੰਜਨੀਅਰ ਭਰਤੀ ਕਰੇਗੀ।ਇੰਫੋਸਿਸ ਦੇ ਮਨੁੱਖੀ ਸੋਮੇ ਵਿਭਾਗ ਦੇ ਮੁਖੀ ਟੀਵੀ ਮੋਹਨਦਾਸ ਨੇ ਦੱਸਿਆ ਕਿ ਕਾਲਜਾਂ ਤੋਂ ਵੱਡੇ ਪੱਧਰ ਉੱਪਰ ਇੰਜਨੀਅਰਾਂ ਦੀ ਭਰਤੀ ਸ਼ੁਰੂ ਹੋ ਚੁੱਕੀ ਹੈ। Date:2010-01-14 Time:00:29:32
ਨਵੀਂ ਦਿੱਲੀ - ਮਹਿੰਗਾਈ ਨਾਲ ਜੂਝ ਰਹੀ ਆਮ ਜਨਤਾ ਨੂੰ ਰਾਹਤ ਦੇਣ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਮਰਜੈਂਸੀ ਬੈਠਕ ਅੱਜ ਸੱਦੀ ਹੈ।ਇਸ ਵਿਚ ਸਾਰੇ ਮੰਤਰੀਆਂ ਨੂੰ ਮੌਜੂਦ ਰਹਿਣ ਲਈ ਕਿਹਾ ਗਿਆ ਹੈ। Date:2010-01-14 Time:00:29:32
ਬੀਜਿੰਗ - ਚੀਨ ਦੇ ਸ਼ੇਨਝੇਨ ਰਾਜ ਵਿਖੇ ਹੀਰਿਆਂ ਦੀ ਤਸਕਰੀ ਦੇ ਆਰੋਪ ਵਿਚ 21 ਭਾਰਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਗਈ ਅਤੇ ਚੀਨੀ ਅਧਿਕਾਰੀ ਹਿਰਾਸਤ ਵਿਚ ਲਏ ਗਏ ਭਾਰਤੀਆਂ ਉੱਪਰ ਹੀਰਿਆਂ ਦੀ ਤਸਕਰੀ ਦਾ ਆਰੋਪ ਲਗਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਨ। Date:2010-01-14 Time:00:29:32
ਹੈਦਰਾਬਾਦ - ਇੱਥੋਂ ਦੀ ਇੱਕ ਸਥਾਨੀ ਅਦਾਲਤ ਨੇ ਗੰਭੀਰ ਅਪਰਾਧ ਜਾਂਚ ਦਫ਼ਤ (ਐਸਐਫਆਈਓ) ਦੁਆਰਾ ਦਾਇਰ ਮਾਮਲੇ ਵਿੱਚ ਸਤਿਅਮ ਕੰਪਿਊਟਰ ਦੇ ਦੋ ਸਾਬਕਾ ਨਿਦੇਸ਼ਕਾਂ - ਰਾਮ ਮੇਨਾਮਪਤੀ ਅਤੇ ਕ੍ਰਿਸ਼ਣਾ ਜੀ ਪਲੇਪੂ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਹਨ। ਐਸਐਫਆਈਓ ਦੁਆਰਾ ਕੰਪਨੀ ਦੇ 11 ਸਾਬਕਾ ਨਿਦੇਸ਼ਕਾਂ ਦੇ ਖਿਲਾਫ ਕੰਪਨੀ ਕਨੂੰਨ, 1956 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਸੱਤ ਮਾਮਲੇ ਦਾਇਰ ਕੀਤੇ ਗਏ ਹਨ ਅਤੇ ਇਸੇ ਸਬੰਧ ਵਿੱਚ ਉਹਨਾਂ ਨੂੰ ਕੱਲ੍ਹ ਸੰਮਨ ਜਾਰੀ ਕੀਤੇ ਗਏ। ਇਹਨਾਂ ਚੋਂ ਸਾਬਕਾ ਕੈਬੀਨੇਟ ਸਕੱਤਰ ਟੀ ਆਰ ਪ੍ਰਸਾਦ, ਆਈਆਈਟੀ ਦੇ ਸਾਬਕਾ ਨਿਦੇਸ਼ਕ ਬੀ ਐਸ ਰਾਜੂ ਅਤੇ ਆਈਐਸਬੀ ਦੇ ਸਾਬਕਾ ਡੀਨ ਐਮ ਰਾਮਮੋਹਨ ਰਾਉ ਕੱਲ੍ਹ ਆਰਥਿਕ ਅਪਰਾਧਾਂ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਹੋਏ। Date:2010-01-14 Time:00:29:32
ਨਵੀਂ ਦਿੱਲੀ- ਉਦਯੋਗਿਕ ਉਤਪਾਦਨ ਦੀ ਰਫ਼ਤਾਰ ਦੇ ਨਾਲ ਹੀ ਕੰਪਨੀਆਂ ਵੱਲੋਂ ਬਿਹਤਰ ਨਤੀਜੇ ਆਉਣ ਦੀ ਸ਼ੁਰੂਆਤ ਵੀ ਹੋ ਗਈ ਹੈ। ਆਈਟੀ ਅਤੇ ਆਟੋ ਖੇਤਰ ਦੀਆਂ ਦੋ ਪ੍ਰਸਿੱਧ ਕੰਪਨੀਆਂ ਦੇ ਨਤੀਜਿਆਂ ਨੇ ਉਦਯੋਗਾਂ ਦੇ ਮੰਦੀ ਚੋਂ ਬਾਹਰ ਆਉਣ ਦੇ ਭਰੋਸੇ ਨੂੰ ਹੋਰ ਵਧਾ ਦਿੱਤਾ ਹੈ। ਪਿਛਲੇ ਦਿਨੀਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਟੈਕਨੋਲਾਜਿਜ ਨੇ ਤੀਜੀ ਤਿਮਾਹੀ (ਅਕਤੂਬਰ-ਦਸੰਬਰ 09) ਦੇ ਨਤੀਜੇ ਪੇਸ਼ ਕੀਤੇ। ਕੰਪਨੀ ਨੇ ਜੁਲਾਈ ਤੋਂ ਸਤੰਬਰ, 09 ਦੀ ਅਵਧੀ ਦੇ ਮੁਕਾਬਲੇ ਤੀਜੀ ਤਿਮਾਹੀ ਵਿੱਚ ਆਪਣੇ ਮੁਨਾਫੇ ਵਿੱਚ 2.7 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। Date:2010-01-14 Time:00:29:32
ਨਵੀਂ ਦਿੱਲੀ - ਤੇਲ ਕੰਪਨੀਆਂ ਦੀ ਸਥਿੱਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਸੱਦੀ ਗਈ ਅੱਜ ਦੀ ਬੈਠਕ ਵਿਕ ਜੇਕਰ ਤੇਲ ਮੰਤਰਾਲੇ ਦੇ ਪ੍ਰਸਤਾਵ ਨੂੰ ਮੰਨ ਲਿਆ ਗਿਆ ਤਾਂ ਪਟਰੋਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਤੱਕ ਵਧਾਈ ਜਾ ਸਕਦੀ ਹੈ। Date:2010-01-14 Time:00:29:32
ਇੰਦੌਰ - ਕਾਰ ਬਨਾਉਣ ਵਾਲੀ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਡ ਦੀ 5 ਅਤੇ 7 ਸੀਟਾਂ ਵਾਲੀ ਫੈਮਲੀ ਕਾਰ ਈਕੋ ਅੱਜ ਮੱਧ ਪ੍ਰਦੇਸ਼ ਦੀਆਂ ਸੜ੍ਹਕਾਂ ਉੱਪਰ ਉਤਾਰੀ। Date:2010-01-14 Time:00:29:32
ਔਰੰਗਾਬਾਦ - ਕੇਂਦਰ ਸਰਕਾਰ ਦੀ ਮਹਤੀ ਆਮ ਆਦਮੀ ਬੀਮਾ ਯੋਜਨਾ ਬਿਹਾਰ ਦੇ ਨਕਸਲੀ ਪ੍ਰਭਾਵਿਤ ਔਰੰਗਾਬਾਦ ਜਿਲ੍ਹੇ ਵਿਚ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ। Date:2010-01-14 Time:00:29:32
ਪੋਰਟ ਓ ਪ੍ਰਿੰਸ - ਹੈਤੀ ਵਿਖੇ ਅੱਜ ਭੁਚਾਲ ਦਾ ਇੱਕ ਜ਼ੋਰਦਾਰ ਝੱਟਕਾ ਮਹਿਸੂਸ ਕੀਤਾ ਗਿਆ।6 ਤੋਂ 7 ਦੀ ਤੀਬਰਤਾ ਮਿਆਰ ਵਾਲੇ ਇਸ ਝੱਟਕੇ ਕਾਰਣ ਕਈ ਇਮਾਰਤਾਂ ਵੇਖਦੇ-ਵੇਖਦੇ ਹੀ ਮਲਬੇ ਵਿਚ ਤਬਦੀਲ ਹੋ ਗਈਆਂ ਅਤੇ ਲੋਕ ਇਹਨਾਂ ਇਮਾਰਤਾਂ ਹੇਠ ਦੱਬੇ ਗਏ। Date:2010-01-14 Time:00:29:32
2004 ਵਿੱਚ ਫੈਮਿਨਾ ਮਿਸ ਇੰਡੀਆ ਰਹਿ ਚੁੱਕੀ ਤਨੂਸ਼੍ਰੀ ਦੱਤਾ ਨੇ ਸਾਬਕਾ ਸੁੰਦਰੀਆਂ ਦੀ ਤਰ੍ਹਾਂ ਅਭਿਨੈ ਦੀ ਦੁਨੀਆ ਨੂੰ ਆਪਣਾ ਕਰੀਅਰ ਚੁਣਿਆ। 'ਚਾਕਲੇਟ' ਦੇ ਰੂਪ ਵਿੱਚ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ, ਹਾਲਾਂਕਿ 'ਆਸ਼ਿਕ ਬਨਾਇਆ ਆਪਨੇ' ਪਹਿਲਾਂ ਰਿਲੀਜ਼ ਹੋਈ। ਸਾਢੇ ਚਾਰ ਸਾਲ ਦੇ ਕਰੀਅਰ ਵਿੱਚ ਉਹਨਾਂ ਨੇ 10-12 ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਤੋਂ ਬਾਅਦ ਆਪਣਾ ਕਰੀਅਰ ਸ਼ੁਰੂ ਕਰਨ ਵਾਲੀਆਂ ਨਾਇਕਾਵਾਂ ਅੱਜ ਤਨੂਸ਼੍ਰੀ ਤੋਂ ਅੱਗੇ ਨਿੱਕਲ ਗਈਆਂ ਹਨ। ਜਦੋਂ ਤਨੂਸ਼੍ਰੀ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ, 'ਕੌਣ ਅੱਗੇ ਹੈ ਅਤੇ ਕੌਣ ਪਿੱਛੇ, ਮੈਂ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਬਿਲਕੁਲ ਵੀ ਯਕੀਨ ਨਹੀਂ ਕਰਦੀ ਹਾਂ। ਇਹ ਸਭ ਬੇਕਾਰ ਦੀਆਂ ਗੱਲਾਂ ਹਨ। ਮੇਰਾ ਮੰਨਣਾ ਹੈ ਕਿ ਵਿਅਕਤੀ ਦਾ ਕੰਮ ਬੋਲਦਾ ਹੈ। ਮੈਂ ਜੋ ਵੀ ਫਿਲਮਾਂ ਕੀਤੀਆ Date:2010-01-14 Time:00:29:31
ਜਦੋਂ ਭੁੱਖ ਲੱਗੀ ਹੋਵੇ ਤਾਂ ਆਦਮੀ ਸਹੀ ਜਾਂ ਗ਼ਲਤ ਬਾਰੇ ਨਹੀਂ ਸੋਚਦਾ। ਕੁਝ ਅਜਿਹਾ ਹੀ ਹੋਇਆ ਬਿਗ ਬੀ ਨਾਲ ਜਿਸਦਾ ਖੁਲਾਸਾ ਉਹਨਾਂ ਨੇ ਆਪਣੇ ਬਲਾਗ ਵਿੱਚ ਕੀਤਾ ਹੈ। ਇੱਕ ਪੁਰਸਕਾਰ ਸਮਾਰੋਹ ਵਿੱਚ ਅਮਿਤਾਭ ਨੂੰ 'ਤੀਨ ਪੱਤੀ' ਦੇ ਪ੍ਰਚਾਰ ਲਈ ਹਿੱਸਾ ਲੈਣਾ ਸੀ। ਉੱਥੇ ਉਹਨਾਂ ਨੂੰ ਭੁੱਖ ਲੱਗੀ ਤਾਂ ਉਹਨਾਂ ਨੇ ਸ਼ਾਹਰੁਖ ਦਾ ਖਾਣਾ ਚੁਰਾ ਕੇ ਖਾ ਲਿਆ। ਅਮਿਤਾਭ ਦੇ ਅਨੁਸਾਰ ਉਹ ਸਵੇਰੇ ਆਏ ਅਤੇ ਤਿਆਰ ਹੋਣ ਲਈ ਆਪਣੀ ਵੈਨਿਟੀ ਵੈਨ ਵਿੱਚ ਗਏ। ਉਹਨਾਂ ਨੂੰ ਭੁੱਖ ਲੱਗੀ। ਉਹ ਆਪਣੀ ਵੈਨ ਚੋਂ ਬਾਹਰ ਆਏ ਅਤੇ ਸ਼ਾਹਰੁਖ ਖਾਨ ਦੀ ਵੈਨ ਵਿੱਚ ਚਲੇ ਗਏ। ਉਹਨਾਂ ਨੇ ਸ਼ਾਹਰੁਖ ਦੇ ਲੰਚ ਚੋਂ ਸਲਾਦ ਚੁਰਾ ਕੇ ਖਾ ਲਿਆ। ਲੱਗਦਾ ਹੈ ਕਿ ਬਿਗ ਬੀ ਤੇ ਔਰੋ ਦਾ ਕਿਰਦਾਰ ਹਾਵੀ ਹੋ ਗਿਆ ਹੈ। Date:2010-01-14 Time:00:29:31
ਨਵੀਂ ਦਿੱਲੀ - ਭਾਜਪਾ ਨੇ 1984 ਦੇ ਸਿੱਖ ਦੰਗਿਆਂ ਦੇ ਆਰੋਪੀ ਕਾਂਗਰਸ ਦੇ ਸੀਨੀਅਰ ਨੇਤਾ ਸੱਜਣ ਕੁਮਾਰ ਦੇ ਮੁਕੱਦਮੇ ਦੀ ਸੁਣਵਾਈ ਫਾਸਟ ਟ੍ਰੈਕ ਅਦਾਲਤ ਵਿਚ ਕਰਾਉਣ ਦੀ ਮੰਗ ਕੀਤੀ ਹੈ। Date:2010-01-14 Time:00:29:31
ਭੋਪਾਲ - ਭਾਰਤੀ ਜਨਤਾ ਪਾਰਟੀ ਦੀ ਮੱਧ ਪ੍ਰਦੇਸ਼ ਇਕਾਈ ਨੇ ਦੇਸ਼ ਵਿਚ ਮਹਿੰਗਾਈ ਉੱਪਰ ਕਾਬੂ ਨਾ ਕਰਨ ਕਰਕੇ ਕੇਂਦਰ ਦੀ ਕਾਂਗਰਾ ਦੀ ਅਗਵਾਈ ਵਾਲੀ ਸੰਪ੍ਰਗ ਸਰਕਾਰ ਉੱਪਰ ਗੈਰ ਜੁੰਮੇਵਾਰੀ ਵਾਲਾ ਵਤੀਰਾ ਵਰਤਣ ਦਾ ਆਰੋਪ ਲਗਾਉਂਦਿਆਂ ਕਿਹਾ ਕਿ ਇਸ ਖਿਲਾਫ ਪੂਰੇ ਰਾਜ ਵਿਚ 15 ਜਨਵਰੀ ਤੋਂ ਚਾਰ ਦਿਨਾ ਅੰਦੋਲਨ ਚਲਾਇਆ ਜਾਵੇਗਾ। Date:2010-01-14 Time:00:29:31
ਨਵੀਂ ਦਿੱਲੀ - ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਪ੍ਰਗਟਾਵਾ ਕੀਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਮਾੜੀ ਗੇਂਦਬਾਜ਼ੀ ਦੇ ਚਲਦਿਆਂ ਲੰਮਾ ਸਮਾਂ ਟੈਸਟ ਕ੍ਰਿਕਟ 'ਚ ਨੰਬਰ ਵੰਨ ਦੇ ਮੁਕਾਮ 'ਤੇ ਟਿਕ ਕੇ ਨਹੀਂ ਰਹਿ ਸਕਦੀ ਹੈ। Date:2010-01-14 Time:00:29:31
ਪੁਣੇ - ਭਾਰਤੀ ਹਾਕੀ ਵਿਚ ਜ਼ਾਰੀ ਸੰਕਟ ਅੱਜ ਉਸ ਵੇਲ੍ਹੇ ਖਤਮ ਹੋ ਗਿਆ ਜਦੋਂ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਹਾਕੀ ਇੰਡੀਆ ਅਤੇ ਹੜਤਾਲੀ ਖਿਡਾਰੀਆਂ ਵਿਚਕਾਰ ਸਮਝੌਤਾ ਕਰਾ ਦਿੱਤਾ।ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਸਹਾਰਾ ਨੇ ਫੌਰਨ ਇੱਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ। Date:2010-01-14 Time:00:29:31
'3 ਈਡੀਅਟਸ' ਲੋਕਾਂ ਨੂੰ ਐਨੀ ਪਸੰਦ ਆਈ ਹੈ ਕਿ ਉਹ ਇਸ ਨੂੰ ਕਈ ਵਾਰ ਦੇਖ ਰਹੇ ਹਨ। ਇਸਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਫਿਲਮ ਵਿੱਚ ਇੱਕ ਅਜਿਹੀ ਗ਼ਲਤੀ ਨੂੰ ਫੜਿਆ ਹੈ, ਜੋ ਆਮਿਰ ਖਾਨ, ਵਿਧੂ ਵਿਨੋਦ ਅਤੇ ਰਾਜਕੁਮਾਰ ਹਿਰਾਨੀ ਵਰਗੇ ਮਸ਼ਹੂਰ ਲੋਕ ਨਹੀਂ ਫੜ ਸਕੇ। ਫਿਲਮ ਵਿੱਚ ਕਰੀਨਾ ਕਪੂਰ ਦੀ ਵੱਡੀ ਭੈਣ ਦਾ ਪਾਤਰ ਟੀਵੀ ਐਕਟ੍ਰੈਸ ਮੋਨਾ ਸਿੰਘ ਨੇ ਨਿਭਾਇਆ ਹੈ। ਫਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਪਹਿਲਾਂ ਤਾਂ ਪੂਨਮ ਕਹਿ ਕੇ ਪੁਕਾਰਿਆ ਗਿਆ। ਬਾਅਦ ਵਿੱਚ ਪੂਨਮ ਦੀ ਥਾਂ ਉਹਨਾਂ ਨੂੰ ਮੋਨਾ ਬੋਲਿਆ ਗਿਆ। ਪੂਨਮ ਮੋਨਾ ਕਿਵੇਂ ਬਣ ਗਈ, ਇਹ ਕਿਸੇ ਨੂੰ ਨਹੀਂ ਪਤਾ। Date:2010-01-14 Time:00:29:31
'ਰਾਤ ਗਈ ਬਾਤ ਗਈ' ਵਿੱਚ ਨੇਹਾ ਧੂਪੀਆ ਨੇ 'ਸੋਫੀਆ' ਨਾਮਕ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਉਹਨਾਂ ਦਾ ਜੋ ਮੋਬਾਇਲ ਨੰਬਰ ਦੱਸਿਆ ਗਿਆ ਹੈ, ਉਹ ਅਸਲ ਵਿੱਚ ਮੁੰਬਈ ਵਿੱਚ ਰਹਿਣ ਵਾਲੀ ਰੂਪਾ ਨਾਮਕ ਔਰਤ ਦਾ ਹੈ। ਇਸ ਫਿਲਮ ਦੀ ਯੁਨਿਟ ਇਸ ਗੱਲ ਤੋਂ ਅਣਜਾਣ ਸੀ। ਉਹਨਾਂ ਨੇ ਸ਼ੂਟਿੰਗ ਦੇ ਦੌਰਾਨ ਇੱਕ ਨੰਬਰ ਆਪਣੇ ਅਨੁਸਾਰ ਬਣਾ ਲਿਆ ਸੀ ਅਤੇ ਸੋਚਿਆ ਵੀ ਨਹੀਂ ਸੀ ਕਿ ਇਹ ਕਿਸੇ ਦਾ ਨੰਬਰ ਹੋ ਸਕਦਾ ਹੈ। ਫਿਲਮ ਦੇਖਣ ਤੋਂ ਬਾਅਦ ਕੁਝ ਲੋਕਾਂ ਨੇ ਸੋਚਿਆ ਕਿ ਇਹੀ ਨੇਹਾ ਦਾ ਨੰਬਰ ਹੈ ਅਤੇ ਉਹਨਾਂ ਨੇ ਕਾਲ ਕਰਨਾ ਸ਼ੁਰੂ ਕਰ ਦਿੱਤਾ। ਰੂਪਾ ਦੇ ਮੋਬਾਇਲ 'ਤੇ ਬਹੁਤ ਸਾਰੇ ਕਾਲਸ ਅਤੇ ਐਸਐਮਐਸ ਆ ਗਏ। ਕੁਝ ਸਮੇਂ ਬਾਅਦ ਰੂਪਾ ਨੂੰ ਸਾਰਾ ਕਿੱਸਾ ਸਮਝ ਆਇਆ ਅਤੇ ਉਹਨਾਂ ਨੇ ਫਿਲਮ ਦੇ ਨਿਰਮਾਤਾ ਨੂੰ ਕਿਹਾ ਕਿ ਉਹ ਇਸ ਮਸਲੇ ਤੇ ਕੁਝ ਕਰਨ। 'ਰਾਤ ਗਈ ਬਾਤ ਗਈ' ਬਾਕ Date:2010-01-14 Time:00:29:31
ਨਵੀਂ ਦਿੱਲੀ - ਕਾਂਗਰਸ ਮਹਾਂਸਕੱਤਰ ਰਾਹੁਲ ਗਾਂਧੀ ਨੇ ਦੇਸ਼ ਵਿਚ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਉੱਪਰ ਚਿੰਤਾ ਜ਼ਾਹਰ ਕਰਦਿਆਂ 2611 ਡਾਇਲ ਯੋਜਨਾ ਦਾ ਸਵਾਗਤ ਕੀਤਾ ਹੈ।ਇਹ ਯੋਜਨਾ ਵਿਸ਼ਵ ਵਿਚ ਆਪਣੀ ਕਿਸਮ ਦੀ ਪਹਿਲੀ ਏਕੀਕ੍ਰਿਤ ਹੈਲਪਲਾਇਨ ਸੇਵਾ ਹੋਵੇਗੀ। ਪੁਣੇ ਦੇ ਦੂਰਸੰਚਾਰ ਇੰਜਨੀਅਰ ਦਿਨਕਰ ਬੋਰਡੇ ਨੇ ਡਾਇਲ 2611 ਯੋਜਨਾ 26/11 ਨੂੰ ਹੋਏ ਅੱਤਵਾਦੀ ਹਮਲੇ ਨੂੰ ਵੇਖਦੇ ਹੋਏ ਉਲੀਕੀ ਹੈ। Date:2010-01-14 Time:00:29:31
ਨਵੀਂ ਦਿੱਲੀ - ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਦਾ ਭਰੋਸਾ ਦਿੰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ 8 ਤੋਂ 10 ਦਿਨਾਂ ਵਿਚਕਾਰ ਖਾਧ ਅੰਨ ਦੀ ਕੀਮਤ ਘਟੇਗੀ।ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸੰਬੰਧੀ ਸਖਤ ਉਪਰਾਲੇ ਕਰਨ ਦਾ ਫੈਸਲਾ ਕੀਤਾ ਹੈ। ਆਸ ਹੈ ਜਲਦੀ ਹੀ ਖੰਡ, ਦਾਲ, ਚੌਲ, ਕਣਕ, ਘਿਉ ਆਦਿ ਦੀਆਂ ਕੀਮਤਾਂ ਡਿੱਗਣਗੀਆਂ। Date:2010-01-14 Time:00:29:31
ਨਵੀਂ ਦਿੱਲੀ - ਸ਼ਹਿਰੀ ਹਵਾਈ ਖੇਤਰ ਉੱਪਰ ਅੱਤਵਾਦੀ ਹਮਲਿਆਂ ਦੇ ਖਦਸ਼ੇ ਵਿਚਕਾਰ ਮੰਤਰੀਆਂ ਦੇ ਇੱਕ ਸਮੂਹ ਨੇ ਜਹਾਜ ਅਗ਼ਵਾ ਰੋਧੀ ਕਨੂੰਨ ਨੂੰ ਹੋਰ ਸਖਤ ਬਨਾਉਂਦੇ ਹੋਏ ਇਸ ਵਿਚ ਮੌਤ ਦੀ ਸਜਾ ਦੀ ਵਿਵਸਥਾ ਦੇ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ।ਗ੍ਰਹਿ ਮੰਤਰੀ ਪੀ. ਚਿਦੰਬਰਮ ਦੀ ਪ੍ਰਧਾਨਗੀ ਵਿਚ ਮੰਤਰੀਆਂ ਦੇ ਇੱਕ ਸਮੂਹ ਨੇ ਉਕਤ ਫੈਸਲਾ ਕੀਤਾ ਹੈ। Date:2010-01-14 Time:00:29:31
ਫਾਲੂਜਾ - ਇਰਾਕ ਦੇ ਪੱਛਮੀ ਰਾਜ ਅੰਬਾਰ ਦੇ ਸਕਲਾਵੀਆ ਕਸਬੇ ਵਿਚ ਅੱਜ ਇੱਕ ਪੁਲਿਸ ਥਾਣੇ ਲਾਗੇ ਹੋਏ ਆਤਮਘਾਤੀ ਹਮਲੇ ਵਿਚ ਦੋ ਪੁਲਿਸ ਜਵਾਨਾਂ ਸਮੇਤ 7 ਲੋਕ ਹਲਾਕ ਹੋ ਗਏ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ।ਪੁਲਿਸ ਬੁਲਾਰੇ ਮੁਹੰਮਦ ਜਾਸਿਨ ਨੇ ਉਕਤ ਜਾਣਕਾਰੀ ਦਿੱਤੀ। Date:2010-01-14 Time:00:29:31
ਪੋਰਟ ਓ ਪ੍ਰਿੰਸ - ਹੈਤੀ ਵਿਖੇ ਅੱਜ ਭੁਚਾਲ ਦਾ ਇੱਕ ਜ਼ੋਰਦਾਰ ਝੱਟਕਾ ਮਹਿਸੂਸ ਕੀਤਾ ਗਿਆ।6 ਤੋਂ 7 ਦੀ ਤੀਬਰਤਾ ਮਿਆਰ ਵਾਲੇ ਇਸ ਝੱਟਕੇ ਕਾਰਣ ਕਈ ਇਮਾਰਤਾਂ ਵੇਖਦੇ-ਵੇਖਦੇ ਹੀ ਮਲਬੇ ਵਿਚ ਤਬਦੀਲ ਹੋ ਗਈਆਂ ਅਤੇ ਲੋਕ ਇਹਨਾਂ ਇਮਾਰਤਾਂ ਹੇਠ ਦੱਬੇ ਗਏ। Date:2010-01-14 Time:00:29:31
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |