Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 13 - 1 - 2010
ਕੋਲਕਾਤਾ : ਦੇਸ਼ ਦੀ ਪ੍ਰਸਿੱਧ ਕੰਪਨੀ ਆਈਟੀਸੀ ਨੇ ਭਾਰਤੀ ਕ੍ਰਿਕਟ ਟੀਮ ਦੇ ਧੁਰੰਤਰ ਬੱਲੇਬਾਜ ਯੁਵਰਾਜ ਸਿੰਘ ਅਤੇ ਬੌਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਨੂੰ ਆਪਣਾ ਬਰਾਂਡ ਦੂਤ ਨਿਯੁਕਤ ਕੀਤਾ ਹੈ। Date:2010-01-13 Time:00:13:57
ਮੁੰਬਈ : ਦੇਸ਼ ਦੇ ਸ਼ੇਅਰ ਬਾਜਾਰ ਮੰਗਲਵਾਰ ਨੂੰ ਮਾਮੂਲੀ ਬੜ੍ਹਤ ਦੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੂਚਕ ਅੰਕ ਸੈਂਸੇਕਸ 7.39 ਦੀ ਬੜ੍ਹਤ ਦੇ ਨਾਲ 17534.10 ਉੱਤੇ ਖੁੱਲ੍ਹਿਆ। Date:2010-01-13 Time:00:13:57
ਮੈਸੂਰ : ਇੰਫੋਸਿਸ ਟੈਕਨਾਲੋਜੀਜ ਲਿਮੀਟੇਡ ਨੇ ਵਿੱਤੀ ਵਰ੍ਹੇ 2009-10 ਦੀ ਤੀਜੀ ਤਿਮਾਹੀ (ਅਕਟੂਬਰ ਦਸੰਬਰ) ਵਿੱਚ 1528 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਦਰਸ਼ਿਤ ਕੀਤਾ ਹੈ। ਭਾਰਤੀ ਲੇਖਾ ਮਾਨਕਾਂ ਦੇ ਅਨੁਸਾਰ ਸਲਾਨਾ ਆਧਾਰ ਉੱਤੇ ਮੁਨਾਫ਼ੇ ਵਿੱਚ 3.6 ਪ੍ਰਤੀਸ਼ਤ ਦੀ ਗਿਰਾਵਟ ਹੋਈ ਹੈ। Date:2010-01-13 Time:00:13:57
ਨਵੀਂ ਦਿੱਲੀ : ਇਜਰਾਇਲ ਨੇ ਅੱਜ ਕਿਹਾ ਕਿ ਉਹ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤਾ ਚਾਹੁੰਦਾ ਹੈ ਤਾਂਕਿ ਅਗਲੇ ਚਾਰ ਪੰਜ ਸਾਲਾਂ ਵਿੱਚ ਦੁਪਾਸੜ ਕਾਰੋਬਾਰ ਨੂੰ ਤਿੱਗੁਣਾ ਕਰਕੇ 12 ਅਰਬ ਡਾਲਰ ਕੀਤਾ ਜਾ ਸਕੇ। Date:2010-01-13 Time:00:13:57
ਨਵੀਂ ਦਿੱਲੀ :ਸਰਵਜਨਕ ਖੇਤਰ ਦੀ ਕੇਨਰਾ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਐੱਚਐੱਸਬੀਸੀ ਇੰਸ਼ੋਰੰਸ ਹੋਲਡਿੰਗਸ ਲਿਮੀਟੇਡ ਦੇ ਸੰਯੁਕਤ ਬੀਮਾ ਉਦਯੋਗ ਨੇ ਤਿੰਨ ਨਵੇਂ ਯੂਨਿਟ ਲਿੰਕਡ ਉਤਪਾਦ ਬਾਜਾਰ ਵਿੱਚ ਉਤਾਰੇ ਹਨ। Date:2010-01-13 Time:00:13:57
ਪੇਈਚਿੰਗ : ਚੀਨ ਸਰਕਾਰ ਦੁਆਰਾ ਨਿਯੁਕਤ ਤਿੱਬਤ ਦੇ ਗਵਰਨਰ ਕਿੰਗਬਾ ਪਿੰਗਕੁਓ ਨੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ।ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿੰਹੁਆ ਨੇ ਅੱਜ ਇੱਥੇ ਰਿਪੋਰਟ ਦਿੱਤੀ, ਪ੍ਰੰਤੂ ਇਸ ਰਿਪੋਰਟ ਵਿੱਚ ਤਿੱਬਤੀ ਮੂਲ ਦੇ ਸ਼੍ਰੀ ਕਿੰਗਬਾ ਦੇ ਅਸਤੀਫ਼ੇ ਦੇ ਕਾਰਣ ਬਾਰੇ ਕੁੱਝ ਨਹੀਂ ਕਿਹਾ ਗਿਆ ਹੈ। Date:2010-01-13 Time:00:13:57
ਬੀਜ਼ਿੰਗ - ਚੀਨ ਦੇ ਸਭ ਤੋਂ ਵੱਡੇ ਸਰਚ ਇੰਜਣ ਬੈਡੂ ਡਾਟ ਕਾਮ 'ਤੇ ਜ਼ੋਰਦਾਰ ਸਾਈਬਰ ਹਮਲਾ ਹੋਇਆ ਹੈ। ਇਹ ਗੜਬੜ ਐਨੀ ਜਟਿਲ ਸੀ ਕਿ ਸਰਚ ਇੰਜਣ ਠੱਪ ਹੋ ਗਿਆ। ਸਖ਼ਤ ਮਿਹਨਤ ਤੋਂ ਬਾਅਦ ਸਰਚ ਇੰਜਣ ਨੂੰ ਇਸ ਜਟਿਲਤਾ ਚੋਂ ਕੱਢਿਆ ਗਿਆ। ਸੂਤਰਾਂ ਅਨੁਸਾਰ ਇਸ ਵੈਬਸਾਈਟ 'ਤੇ ਹੋਇਆ ਸਾਈਬਰ ਹਮਲਾ ਐਨਾ ਜ਼ਬਰਦਸਤ ਸੀ ਕਿ ਚੀਨ ਦੇ ਲੋਕ ਇਸ 'ਤੇ ਲੌਗ ਆਨ ਨਹੀਂ ਕਰ ਸਕੇ। ਅਮਰੀਕਾ ਵਿੱਚ ਇਸ ਸਰਚ ਇੰਜਣ ਦੇ ਡੋਮੇਨ ਨੇਮ ਸਰਵਰ (ਡੀਐਨਐਮ) 'ਤੇ ਹਮਲਾ ਕੀਤਾ ਗਿਆ। ਇਸਦੀ ਸੰਚਾਲਨ ਕੰਪਨੀ ਇਸ ਗੜਬੜ ਦੀ ਜਾਂਚ ਕਰ ਰਹੀ ਹੈ। ਬੀਜ਼ਿੰਗ ਕਿੰਗਸੌਫਟ ਦੇ ਆਈਟੀ ਸੁਰੱਖਿਆ ਇੰਜੀਨੀਅਰ ਲੀ ਤਿਏਜੁਨ ਨੇ ਕਿਹਾ ਕਿ ਇਹ ਕੰਪਨੀ ਉੱਚ ਸੁਰੱਖਿਆ ਮਾਨਕਾਂ 'ਤੇ ਅਮਲ ਕਰਦੀ ਹੈ, ਇਸ ਲਈ ਇਸਦਾ ਠੱਪ ਹੋ ਜਾਣਾ ਇਹ ਸਿੱਧ ਕਰਦਾ ਹੈ ਕਿ ਹਮਲਾ ਜ਼ੋਰਦਾਰ ਸੀ। ਇਹ ਸਾਈਬਰ ਬਜ਼ਾਰ ਦੀ ਵੱਡੀ ਘਟਨ Date:2010-01-13 Time:00:13:57
ਮੈਸੂਰ - ਸੂਚਨਾ ਤਕਨੀਕੀ ਖੇਤਰ ਵਿੱਚ ਆਰਥਿਕ ਮੰਦੀ ਦੇ ਘਟਣ ਦੇ ਅਸਾਰ ਨੂੰ ਦੇਖਦੇ ਹੋਏ ਆਈਟੀ ਕੰਪਨੀ ਇੰਫੋਸਿਸ ਅਤੇ ਉਸਦੀਆਂ ਸਹਾਇਕ ਕੰਪਨੀਆਂ ਨੇ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਜਿਆਦਾ ਭਰਤੀਆਂ ਕੀਤੀਆਂ। ਤੀਜੀ ਤਿਮਾਹੀ ਵਿੱਚ ਇੰਫੋਸਿਸ ਨੇ 4429 ਭਰਤੀਆਂ ਕੀਤੀਆਂ। ਇਸ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਇੰਫੋਸਿਸ ਨੇ 1548 ਅਤੇ ਪਿਛਲੇ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ 2772 ਭਰਤੀਆਂ ਕੀਤੀਆਂ ਸਨ। Date:2010-01-13 Time:00:13:57
ਮੁੰਬਈ : ਦੇਸ਼ ਦੇ ਸ਼ੇਅਰ ਬਾਜਾਰਾਂ ਵਿੱਚ ਮੰਗਲਵਾਰ ਨੂੰ ਕਾਰੋਬਾਰ ਵਿੱਚ ਗਿਰਾਵਟ ਦਾ ਰੁਖ਼ ਰਿਹਾ ਹੈ। ਸੈਂਸੇਕਸ 104.20 ਅੰਕਾਂ ਅਤੇ ਨਿਫ਼ਟੀ 39 ਅੰਕਾਂ ਦੀ ਗਿਰਾਵਟ ਦੇ ਨਾਲ ਬੰਦ ਹੋਇਆ। Date:2010-01-13 Time:00:13:57
ਨਵੀਂ ਦਿੱਲੀ- ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਭਾਰਤੀ ਏਅਰਟੇਲ ਨੇ ਕਿਹਾ ਕਿ ਉਹ 30 ਕਰੋੜ ਡਾਲਰ ਵਿੱਚ ਬੰਗਲਾਦੇਸ਼ ਦੀ ਦੂਰਸੰਚਾਰ ਕੰਪਨੀ ਵਰਲਡ ਟੈਲੀਕਾਮ ਵਿੱਚ 70 ਫੀਸਦੀ ਹਿੱਸੇਦਾਰੀ ਖਰੀਦੇਗੀ ਅਤੇ ਇਸ ਵਿਦੇਸ਼ੀ ਕੰਪਨੀ ਵਿੱਚ ਕੁੱਲ ਮਿਲਾ ਕੇ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗੀ। ਸੌਦੇ ਦੇ ਤਹਿਤ ਭਾਰਤੀ ਦੀ ਪ੍ਰਬੰਧਨ ਅਤੇ ਨਿਦੇਸ਼ਕ ਮੰਡਲ ਵਿੱਚ ਨਿਯੰਤਰਣ ਵੀ ਹਾਸਿਲ ਹੋਵੇਗਾ। ਭਾਰਤੀ ਏਅਰਟੇਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਰਤਮਾਨ ਪ੍ਰਵਰਤਕਾਂ ਦੀ 30 ਫੀਸਦੀ ਹਿੱਸੇਦਾਰੀ ਜਾਰੀ ਰਹੇਗੀ। Date:2010-01-13 Time:00:13:57
ਤਿਹਰਾਨ - ਇਰਾਨੀ ਕੈਬਿਨੇਟ ਨੇ ਤਿਹਰਾਨ ਵਿਖੇ ਇੱਕ ਪਰਮਾਣੂ ਵਿਗਿਆਨੀ ਦੇ ਕਤਲ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਉਹ ਵਿਗਿਆਨੀ ਦੇ ਕਾਤਲਾਂ ਨੂੰ ਬਖਸ਼ੇਗਾ ਨਹੀਂ ਅਤੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਹੀ ਦਮ ਲਵੇਗਾ। Date:2010-01-13 Time:00:13:57
ਸਾਲ 2010 ਵਿੱਚ ਖਿਡਾਰੀ ਕੁਮਾਰ ਦੀਆਂ ਕਈ ਫਿਲਮਾਂ ਦੇਖਣ ਨੂੰ ਮਿਲਣਗੀਆਂ। ਸਾਜਿਦ ਨਾਡੀਆਵਾਲਾ ਦੀ 'ਹਾਊਸਫੁਲ', ਨਿਖਿਲ ਅਡਵਾਨੀ ਦੀ 'ਪਟਿਆਲਾ ਹਾਊਸ', ਫਰਹਾ ਖਾਨ ਦੀ 'ਤੀਸ ਮਾਰ ਖਾਂ' ਅਤੇ ਪ੍ਰਿਅਦਰਸ਼ਨ ਦੀ 'ਖੱਟਾ ਮੀਠਾ' ਵਿੱਚ ਅਕਸ਼ੈ ਕੁਮਾਰ ਦਿਖਾਈ ਦੇਣਗੇ। ਇਹਨਾਂ ਸਾਰੀਆਂ ਫਿਲਮਾਂ ਵਿੱਚ ਅਕਸ਼ੈ ਕੁਮਾਰ ਅਲੱਗ-ਅਲੱਗ ਭੂਮਿਕਾਵਾਂ ਨਿਭਾ ਰਹੇ ਹਨ, ਤਾਂ ਕਿ ਉਹਨਾਂ ਦੇ ਪ੍ਰਸੰਸਕ ਉਹਨਾਂ ਨੂੰ ਇੱਕੋ ਜਿਹੀ ਭੂਮਿਕਾ ਵਿੱਚ ਦੇਖ ਕੇ ਬੋਰ ਨਾ ਹੋਣ। ਜਿੱਥੇ ਤੱਕ 'ਖੱਟਾ ਮਿੱਠਾ' ਦਾ ਸਵਾਲ ਹੈ ਤਾਂ ਅਕਸ਼ੈ ਕੁਮਾਰ ਇਸ ਵਿੱਚ ਕਾਮਨ ਮੈਨ ਮਤਲਬ ਕਿ ਆਮ ਆਦਮੀ ਦੇ ਰੂਪ ਵਿੱਚ ਦਿਖਾਈ ਦੇਣਗੇ। ਫਿਲਮ ਨਾਲ ਜੁੜੇ ਇੱਕ ਸੂਤਰ ਦੇ ਅਨੁਸਾਰ ਖੱਟਾ ਮਿੱਠਾ ਬਿਹਾਰ ਅਤੇ ਯੂਪੀ ਵਿੱਚ ਮੌਜੂਦ ਰੋੜ ਮਾਫੀਆ 'ਤੇ ਅਧਾਰਤ ਹੈ। ਨਾਲ ਹੀ ਇਹ ਫਿਲਮ ਇੱਕ ਸੱਚੀ ਘਟਨਾ ਤੇ ਅਧ Date:2010-01-13 Time:00:13:56
ਸ਼ਾਹਰੁਖ ਅਤੇ ਸਲਮਾਨ ਕਿੰਨਾ ਇੱਕ-ਦੂਜੇ ਨੂੰ ਪਸੰਦ ਕਰਦੇ ਹਨ, ਇਹ ਜੱਗ-ਜਾਹਿਰ ਹੈ। ਇਸ ਕਾਰਨ ਇਹਨਾਂ ਦੇ ਕਾਮਨ ਫ੍ਰੈਂਡਸ ਕਈ ਵਾਰ ਅਜੀਬ ਜਿਹੀ ਉਲਝਣ ਵਿੱਚ ਫਸ ਜਾਂਦੇ ਹਨ। ਚਿੰਤਾ ਤਾਂ ਉਸ ਇਨਸਾਨ ਦੀ ਵੀ ਵਧ ਜਾਂਦੀ ਹੈ ਜੋ ਇੱਕ ਹੀ ਪਾਰਟੀ ਵਿੱਚ ਦੋਵਾਂ ਨੂੰ ਬੁਲਾਉਂਦਾ ਹੈ। ਉਸ ਨੂੰ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਦੋਵੇਂ ਖਾਨ ਉਸਦੀ ਪਾਰਟੀ ਵਿੱਚ ਇੱਕ-ਦੂਜੇ ਨਾਲ ਟਕਰਾ ਨਾ ਜਾਣ ਜਾਂ ਫਿਰ ਕੋਈ ਨਵਾਂ ਸਿਆਪਾ ਖੜ੍ਹਾ ਨਾ ਹੋ ਜਾਵੇ। ਪਰ ਸ਼ਾਹਰੁਖ ਅਤੇ ਸਲਮਾਨ ਵੀ ਮੇਜਬਾਨ ਦਾ ਸਹਿਯੋਗ ਕਰਦੇ ਹਨ ਅਤੇ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹਨਾਂ ਦਾ ਸਾਹਮਣਾ ਨਾ ਹੋਵੇ। ਪਾਰਟੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਹ ਇਹ ਪਤਾ ਕਰ ਲੈਂਦੇ ਹਨ ਕਿ ਸਾਹਮਣੇ ਵਾਲਾ ਪਾਰਟੀ ਵਿੱਚ ਜਾ ਰਿਹਾ ਹੈ ਜਾਂ ਨਹੀਂ। ਉਸਦੇ ਅਨੁਸਾਰ ਫਿਰ ਉਹ ਆਪਣੀ ਯੋਜਨਾ ਬਣਾਉਂਦੇ Date:2010-01-13 Time:00:13:56
ਆਮ ਤੌਰ 'ਤੇ ਆਦਮੀਆਂ ਨੂੰ ਕਾਰ ਦਾ ਸ਼ੌਕੀਨ ਪਾਇਆ ਜਾਂਦਾ ਹੈ ਪਰ ਹੁਣ ਇਸ ਮਾਮਲੇ ਵਿਚ ਔਰਤਾਂ ਵੀ ਆਦਮੀਆਂ ਨਾਲ ਦੌੜ ਲਗਾਉਣ ਲੱਗੀਆਂ ਹਨ। ਹੁਣ ਔਰਤਾਂ ਵਿਚ ਵੀ ਕਾਰ ਪ੍ਰਤੀ ਦੀਵਾਨਗੀ ਬਹੁਤ ਪਾਈ ਜਾਣ ਲੱਗੀ ਹੈ ਅਤੇ ਅਭਿਨੇਤਰੀ ਨੇਹਾ ਧੂਪੀਆ ਵੀ ਇਨ੍ਹਾਂ ਵਿਚੋਂ ਇਕ ਹੈ। ਨੇਹਾ ਦਾ ਕਾਰ ਤੇ ਡਰਾਈਵਿੰਗ ਪ੍ਰਤੀ ਸ਼ੌਕ ਦਾ ਨਜ਼ਾਰਾ ਉਦੋਂ ਦੇਖਣ ਨੂੰ ਮਿਲ ਗਿਆ ਜਦੋਂ ਉਹ 'ਫੀਏਟ ਡੀਜ਼ਲ ਡ੍ਰਾਈਪਸ ਇੰਡੀਆ' ਸਮਾਰੋਹ ਵਿਚ ਤਸ਼ਰੀਫ਼ ਲੈ ਆਈ। ਨੇਹਾ ਧੂਪੀਆ ਦੇ ਨਾਲ ਉਥੇ ਨਾਮੀ ਮਾਡਲ ਅਲੀਸ਼ੀਆ ਰਾਊਤ, ਆਂਚਲ ਕੁਮਾਰ ਅਤੇ ਸੰਧਿਆ ਸ਼ੈਟੀ ਵੀ ਤਸ਼ਰੀਫ਼ ਲਿਆਏ ਸਨ ਅਤੇ ਇਹ ਸਾਰੇ ਫੀਏਟ ਕਾਰ ਚਲਾ ਉਥੇ ਆਏ ਸਨ। ਉਥੋਂ ਜਦੋਂ ਨੇਹਾ ਤੋਂ ਕਾਰ ਚਲਾਉਣ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੀ, 'ਜਦੋਂ ਫੀਏਟ ਵਾਲਿਆਂ ਨੇ ਮੈਨੂੰ ਇਸ ਸਮਾਰੋਹ ਲਈ ਸੱਦਾ ਦਿੱਤਾ ਤਾਂ ਮੈਂ Date:2010-01-13 Time:00:13:56
ਅੰਮ੍ਰਿਤਸਰ : ਅਧਿਕਾਰੀ ਵਰਗ ਸੂਚਨਾ ਅਧਿਕਾਰ ਨੂੰ ਹਾਊਆ ਨਾ ਸਮਝਣ ਬਲਕਿ ਇਸਨੂੰ ਨੈਤਿਕ ਜੁੰਮੇਵਾਰੀ ਸਮਝਕੇ ਨਿਭਾਉਣ ਇਹ ਗੱਲ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਸਥਾਨਕ ਸਰਕਟ ਹਾਊਸ ਵਿਖੇ ਸੂਚਨਾ ਅਧਿਕਾਰ ਐਕਟ-2005 (ਆਰ.ਟੀ.ਆਈ)ਸਬੰਧੀ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਆਖੀ।। Date:2010-01-13 Time:00:13:56
ਮੇਲਬਰਨ : ਸਾਲ 2009 ਦੇ ਬਿੱਜੀ ਸੀਜਨ ਵਿੱਚ 97 ਮੈਚ ਖੇਡਣ ਵਾਲੇ ਸਰਬੀਆ ਦੇ ਮਸ਼ਹੂਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਕਿਹਾ ਹੈ ਕਿ ਆਉਂਦੇ ਸੀਜਨ ਵਿੱਚ ਘੱਟ ਮੈਚ ਹੋਣੇ ਚਾਹੀਦੇ ਹਨ। Date:2010-01-13 Time:00:13:56
ਹੋਬਾਰਟ : ਆਸਟਰੇਲੀਆ ਦੇ ਵਿਕਟ ਕੀਪਰ ਬਰੈਡ ਹੈਡਿਨ ਨੇ ਵੀਰਵਾਰ ਤੋਂ ਇੱਥੇ ਹੋਣ ਵਾਲੇ ਹੋਬਾਰਟ ਟੈਸਟ ਵਿੱਚ ਪਾਕਿਸਤਾਨੀ ਵਿਕਟ ਕੀਪਰ ਕੈਮਰਾਨ ਅਕਮਲ ਦੇ ਖੇਡਣ ਨੂੰ ਲੈਕੇ ਪੈਦੇ ਹੋਏ ਵਿਵਾਦ ਨੂੰ ਅੱਜ ਇਹ ਕਹਿੰਦਿਆਂ ਨਵਾਂ ਮੌੜ ਦੇ ਦਿੱਤਾ ਕਿ ਉਹ ਅਕਮਲ ਨੂੰ ਇਸ ਟੈਸਟ ਵਿੱਚ ਖੇਡਦੇ ਵੇਖਣਾ ਚਾਹੁੰਦੇ ਹਨ। Date:2010-01-13 Time:00:13:56
'3 ਈਡੀਅਟਸ' ਨੇ ਦੂਜੇ ਹਫ਼ਤੇ ਵਿੱਚ 54.50 ਕਰੋੜ ਰੁਪਏ ਦਾ ਬਿਜ਼ਨੈਸ ਕੀਤਾ ਹੈ। ਦੋ ਹਫ਼ਤੇ ਵਿੱਚ ਇਸ ਫਿਲਮ ਦਾ ਬਿਜ਼ਨੈਸ 133 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਅਤੇ ਤੀਜੇ ਹਫ਼ਤੇ ਵਿੱਚ ਵੀ ਇਸ ਫਿਲਮ ਦਾ ਦਬਦਬਾ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਨਾਲ ਜੁੜੇ ਲੋਕਾਂ ਦੀ ਕਮਾਈ ਹੁਣ ਤੱਕ 75 ਕਰੋੜ ਰੁਪਏ ਹੋ ਗਈ ਹੈ ਅਤੇ ਉਹ 100 ਕਰੋੜ ਰੁਪਏ ਤੱਕ ਕਮਾ ਸਕਦੇ ਹਨ। ਬਿਜ਼ਨੈਸ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਸ ਨੂੰ ਭਾਰਤ ਦੀ ਸਭ ਤੋਂ ਸਫ਼ਲ ਫਿਲਮ ਕਿਹਾ ਜਾ ਸਕਦਾ ਹੈ। ਸੁਪਰਹਿੱਟ ਜਾਂ ਬਲਾਕਬਸਟਰ ਵਰਗੇ ਵਿਸ਼ੇਸ਼ਣ ਇਸ ਫਿਲਮ ਦੇ ਲਾਇਕ ਨਹੀਂ ਹਨ। ਮੁੰਬਈ ਵਿੱਚ ਇਸ ਫਿਲਮ ਨੇ ਸੱਤ ਦਿਨਾਂ ਵਿੱਚ ਜੋ ਬਿਜ਼ਨੈਸ ਕੀਤਾ ਹੈ ਉਹ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਦੇ ਮੁੰਬਈ ਵਿੱਚ ਸਾਢੇ ਚੌਦਾਂ ਸਾਲਾਂ ਦੇ ਬਿਜ਼ਨੈਸ ਦੇ ਬਰਾਬਰ ਹੈ। ਹਾਲਾਂਕਿ ਵਧੀ ਹ Date:2010-01-13 Time:00:13:56
ਇੱਕ ਜਾਂ ਦੋ ਵਾਰ ਨਹੀਂ, ਬਲਕਿ ਪ੍ਰਿਅੰਕਾ ਚੋਪੜਾ ਪੂਰੇ ਸੱਤ ਵਾਰ ਵਿਆਹ ਕਰੇਗੀ। ਇਹ ਕਾਰਨਾਮਾ ਉਹ ਹਕੀਕਤ ਵਿੱਚ ਨਹੀਂ ਬਲਕਿ ਵਿਸ਼ਾਲ ਭਾਰਦਵਾਜ ਦੀ ਆਉਣ ਵਾਲੀ ਫਿਲਮ ਵਿੱਚ ਕਰੇਗੀ, ਜਿਸਦਾ ਨਾਂਅ ਅਜੇ ਤੈ ਨਹੀਂ ਹੋਇਆ ਹੈ। 'ਦੋਸਤਾਨਾ', 'ਫੈਸ਼ਨ', 'ਵ੍ਹਟਜ਼ ਯੂਅਰ ਰਾਸ਼ੀ' ਅਤੇ 'ਕਮੀਨੇ' ਵਰਗੀਆਂ ਫਿਲਮਾਂ ਕਾਰਨ ਅਭਿਨੇਤਰੀ ਦੇ ਰੂਪ ਵਿੱਚ ਪ੍ਰਿਅੰਕਾ ਦੀ ਪ੍ਰਸਿੱਧੀ ਹੋਈ ਹੈ ਅਤੇ ਉਹਨਾਂ ਨੂੰ ਚੁਣੌਤੀਪੂਰਨ ਭੂਮਿਕਾਵਾਂ ਨਿਭਾਉਣ ਨੂੰ ਦਿੱਤੀਆਂ ਜਾ ਰਹੀਆਂ ਹਨ। 'ਕਮੀਨੇ' ਵਿੱਚ ਪ੍ਰਿਅੰਕਾ ਨਾਲ ਕੰਮ ਕਰਕੇ ਵਿਸ਼ਾਲ ਭਾਰਦਵਾਜ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਨੇ ਆਉਣ ਵਾਲੀ ਫਿਲਮ ਵਿੱਚ ਪ੍ਰਿਅੰਕਾ ਨੂੰ ਦੁਬਾਰਾ ਲਿਆ ਹੈ। ਪ੍ਰਿਅੰਕਾ ਨੂੰ ਉਹਨਾਂ ਨੇ ਇੱਕ ਅਜਿਹੀ ਔਰਤ ਦੀ ਭੂਮਿਕਾ ਸੌਂਪੀ ਹੈ, ਜੋ ਸੱਤ ਵਿਆਹ ਕਰਦੀ ਹੈ। ਵ Date:2010-01-13 Time:00:13:56
ਨਵੀਂ ਦਿੱਲੀ- ਆਉਣ ਵਾਲੀ 15 ਜਨਵਰੀ ਨੂੰ ਸਦੀ ਦਾ ਸਭ ਤੋਂ ਲੰਬਾ ਕੁੰਡਲਾਕਾਰ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਦੇਸ਼ ਦੇ ਦੱਖਣ ਵਿੱਚ ਤਮਿਲਨਾਡੂ ਦੇ ਧਨੁਸ਼ਕੋੜੀ ਦੇ ਰਹਿਣ ਵਾਲੇ ਲੋਕ ਆਸਮਾਨ ਵਿੱਚ ਅੱਗ ਦੇ ਛੱਲੇ ਵਰਗੀ ਆਕ੍ਰਿਤੀ ਦੇਖਣ ਦਾ ਆਨੰਦ ਉਠਾ ਸਕਣਗੇ। ਇਸ ਦੌਰਾਨ ਚੰਦਰਮਾ ਸੂਰਜ ਨੂੰ ਢੱਕ ਲਵੇਗਾ। Date:2010-01-13 Time:00:13:56
ਨਵੀਂ ਦਿੱਲੀ : ਕੇਂਦਰ ਸਰਕਾਰ ਜਾਲਸਾਜੀ ਰੋਕਣ ਦੇ ਲਈ ਹੁਣ ਸਿੱਖਿਅਕ ਸਰਟੀਫ਼ਿਕੇਟਾਂ ਨੂੰ ਇਲੈਕਟ੍ਰੋਨਿਕ ਪ੍ਰਾਰੂਪ ਵਿੱਚ ਪੇਸ਼ ਕਰੇਗੀ।ਕੇਂਦਰੀ ਮਨੁੱਖ ਸੰਸਾਧਨ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਮੰਗਲਵਾਰ ਨੂੰ ਕਿਹਾ ਕਿ ਸਿੱਖਿਅਕ ਪ੍ਰਮਾਣ ਪੱਤਰਾਂ ਦੀ ਜਾਲਸਾਜੀ ਰੋਕਣ ਲਈ ਇਲੈਕਟ੍ਰੋਨਿਕ ਰੂਪ ਵਿੱਚ ਪ੍ਰਮਾਣ ਪੱਤਰਾਂ ਨੂੰ ਸਬੰਧਤ ਵੈਬਸਾਈਟਾਂ ਉੱਤੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। Date:2010-01-13 Time:00:13:56
ਮਲੇਸ਼ੀਆ : ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮੁਹੰਮਦ ਨਾਜਿਬ ਤੁਨ ਰਜਾਕ ਨੇ ਭਾਰਤ ਦੀ ਅਗਲੀ ਯਾਤਰਾ ਤੋਂ ਪਹਿਲਾਂ ਅੱਜ ਕਿਹਾ ਕਿ ਦੇਸ਼ ਵਿੱਚ ਸੈਰ ਸਪਾਟਾ ਵਾਸਤੇ ਆਏ ਭਾਰਤੀਆਂ ਵਿੱਚੋਂ ਕਰੀਬਨ ਚਾਲੀ ਹਜਾਰ ਲਾਪਤਾ ਹੋ ਚੁੱਕੇ ਹਨ, ਜਿਹਨਾਂ ਦੀ ਵੀਜਾ ਮਿਆਦ ਸਮਾਪਤ ਸਮਾਪਤ ਹੋ ਚੁੱਕੀ ਹੈ। Date:2010-01-13 Time:00:13:56
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |