Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 1 - 2010

ਇਲਾਹਾਬਾਦ ਬੈਂਕ ਖੋਲ੍ਹੇਗੀ 68 ਬਰਾਂਚਾਂ

ਰਾਏਬਰੇਲੀ : ਇਲਾਹਾਬਾਦ ਬੈਂਕ ਗ੍ਰਾਮੀਣ ਖੇਤਰ ਵਿੱਚ ਆਪਣਾ ਕਾਰੋਬਾਰ ਵਧਾਉਣ ਦੇ ਮਕਸਦ ਦੇ ਨਾਲ ਉੱਤਰ ਪ੍ਰਦੇਸ਼ ਵਿੱਚ ਅਗਲੇ ਚਾਰ ਮਹੀਨਿਆਂ ਦੌਰਾਨ 68 ਬਰਾਂਚਾਂ ਖੋਲ੍ਹੇਗੀ, ਜਿਸ ਵਿੱਚੋਂ ਜਿਆਦਾਤਰ ਗ੍ਰਾਮੀਣ ਖੇਤਰਾਂ ਵਿੱਚ ਹੋਣਗੀਆਂ।

Date:2010-01-12 Time:00:03:47

ਬੁਨਿਆਦੀ ਢਾਂਚੇ ਦਾ ਦਰਜਾ ਦੇਣ ਦੀ ਮੰਗ

ਨਵੀਂ ਦਿੱਲੀ : ਉਦਯੋਗ ਮੰਡਲ ਫਿੱਕੀ ਨੇ ਹੋਟਲ ਉਦਯੋਗ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ, ਤਾਂਕਿ ਇਸ ਖੇਤਰ ਵਿੱਚ ਨਿਵੇਸ਼ ਵਧਾਇਆ ਜਾ ਸਕੇ।ਫਿੱਕੀ ਈਵੈਲਿਊਸਰਵ ਦੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਹੋਟਲ ਉਦਯੋਗ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦੇਣ ਨਾਲ ਪੁਨਰ ਨਿਵੇਸ਼ ਲਾਭ ਨੂੰ ਫਿਰ ਤੋਂ ਕਾਰੋਬਾਰ ਵਿੱਚ ਲਗਾਉਣ ਨੂੰ ਬੜ੍ਹਾਵਾ ਮਿਲੇਗਾ।

Date:2010-01-12 Time:00:03:47

ਆਈਬੀਐਮ ਕਾਲਸੈਂਟਰ ਦਾ ਵਿਸਥਾਰ ਕਰੇਗੀ

ਮੁੰਬਈ- ਵੈਸ਼ਵਿਕ ਆਈਟੀ ਕੰਪਨੀ ਆਈਬੀਐਮ ਨੇ ਦੇਸ਼ ਵਿੱਚ ਆਪਣੇ ਬੀਪੀਓ ਪਰਿਚਾਲਨ ਦਾ ਵਿਸਥਾਰ ਕਰਨ ਅਤੇ ਇਸ ਸਾਲ 5000 ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਯੋਜਨਾ ਬਣਾਈ ਹੈ। ਆਈਬੀਐਮ ਪੋਲੈਂਡ ਦੇ ਸੀਨੀਅਰ ਸਲਾਹਕਾਰ ਸੇਲਬੀ ਮੈਸਕਰੇਨਹੈਜ਼ ਨੇ ਦੱਸਿਆ ਕਿ ਅਸੀਂ ਭਾਰਤ ਵਿੱਚ ਹੋਰ ਬੀਪੀਓ ਕੇਂਦਰ ਖੋਲ੍ਹ ਕੇ ਸੇਵਾਵਾਂ ਦੇ ਖੇਤਰ 'ਤੇ ਜਿਆਦਾ ਧਿਆਨ ਦੇਣ ਦੀ ਯੋਜਨਾ ਬਣਾਈ ਹੈ। ਕੰਪਨੀ ਇਸ ਲਈ ਘੱਟ ਤੋਂ ਘੱਟ 5000 ਲੋਕਾਂ ਦੀ ਨਿਯੁਕਤੀ ਕਰੇਗੀ।

Date:2010-01-12 Time:00:03:47

ਸੁਜਲੋਨ ਨੂੰ ਮਿਲਿਆ ਜੀਏਸੀਐੱਲ ਤੋਂ ਰੀਪੀਟ ਆਰਡਰ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਪੌਣ ਟਰਬਾਈਨ ਨਿਰਮਾਤਾ ਕੰਪਨੀ ਸੁਜਲੋਨ ਨੂੰ ਗੁਜਰਾਤ ਵਿਖੇ ਰਾਜਕੋਟ ਜਿਲ੍ਹੇ ਦੇ ਮਲੀਆ ਮਿਆਨਾ ਵਿੱਚ 21 ਮੈਗਾਵਾਟ ਪੌਣ ਊਰਜਾ ਪ੍ਰੋਜੈਕਟ ਦੇ ਲਈ ਗੁਜਰਾਤ ਅਲਕਲੀਜ ਐਂਡ ਕੈਮੀਕਲਜ਼ ਲਿਮੀਟੇਡ (ਜੀਏਸੀਐੱਲ) ਤੋਂ ਰੀਪੀਟ ਆਰਡਰ ਮਿਲਿਆ ਹੈ।

Date:2010-01-12 Time:00:03:47

ਪੈਟ੍ਰੋਲੀਅਮ ਟੱਰਸਟ ਨੇ ਸ਼ੇਅਰ ਵੇਚੇ : ਰਿਲਾਇੰਸ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀ ਲਿਮੀਟੇਡ ਨੇ ਅੱਜ ਕਿਹਾ ਕਿ ਪੈਟ੍ਰੋਲੀਅਮ ਟਰੱਸਟ ਨੇ ਤਿੰਨ ਕਰੋੜ ਤੀਹ ਲੱਖ ਸ਼ੇਅਰ ਇੱਕ ਹਜਾਰ 50 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 3465 ਕਰੋੜ ਰੁਪਏ ਵਿੱਚ ਵੇਚੇ ਹਨ।

Date:2010-01-12 Time:00:03:47

ਆਈਟੀ ਕੰਪਨੀਆਂ ਦੀ ਆਮਦਨ ਵਧਣ ਦੀ ਉਮੀਦ

ਨਵੀਂ ਦਿੱਲੀ- ਕਾਰੋਬਾਰੀ ਮੰਗ ਵਧਣ ਅਤੇ ਸੌਦੇ ਵਿੱਚ ਤੇਜੀ ਨਾਲ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਆਈਟੀ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਦੀ ਆਮਦਨ 5 ਫੀਸਦੀ ਤੱਕ ਵਧ ਸਕਦੀ ਹੈ। ਵਿਸ਼ਲੇਸ਼ਕਾਂ ਨੇ ਇਹ ਵੀ ਕਿਹਾ ਹੈ ਕਿ ਵੇਤਨ ਵਿੱਚ ਜਰੂਰੀ ਵਾਧਾ ਅਤੇ ਕਰਮਚਾਰੀਆਂ ਦੀ ਸੰਖਿਆ ਵਧਾਉਣ ਨਾਲ ਸੌਫਟਵੇਅਰ ਕੰਪਨੀਆਂ ਦੇ ਮੁਨਾਫੇ 'ਤੇ ਦਬਾਅ ਵਧ ਸਕਦਾ ਹੈ।

Date:2010-01-12 Time:00:03:47

ਸਿੰਧੀਆ ਨੇ ਦਿੱਤਾ ਆਟੋ ਉਦਯੋਗ ਨੂੰ ਭਰੋਸਾ

ਨਵੀਂ ਦਿੱਲੀ : ਵਣਜ ਅਤੇ ਉਦਯੋਗ ਰਾਜ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਅੱਜ ਕਿਹਾ ਕਿ ਸਰਕਾਰ ਅਗਲੇ ਬਜ਼ਟ ਸ਼ੈਸਨ ਵਿੱਚ ਆਟੋ ਉਦਯੋਗ ਦੀਆਂ ਸਮੱਸਿਆਵਾਂ ਦਾ ਹੱਲ ਕੱਢੇਗੀ।

Date:2010-01-12 Time:00:03:47

ਸੈਂਸੇਕਸ ਉਤਰਿਆ, ਨਿਫ਼ਟੀ ਚੜ੍ਹਿਆ

ਮੁੰਬਈ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਦੇਸ਼ ਦੇ ਸ਼ੇਅਰ ਬਾਜਾਰ ਮਿਲੇ ਜੁਲੇ ਰੁਖ਼ ਦੇ ਨਾਲ ਬੰਦ ਹੋਏ। ਸੈਂਸੇਕਸ 7.12 ਅੰਕਾਂ ਦੀ ਗਿਰਾਵਟ ਅਤੇ ਨਿਫ਼ਟੀ ਵਿੱਚ 7.70 ਅੰਕਾਂ ਦੇ ਵਾਧੇ ਦੇ ਨਾਲ ਬੰਦ ਹੋਇਆ।

Date:2010-01-12 Time:00:03:47

ਸਟੀਲ ਦੀ ਕੌਮਾਂਤਰੀ ਮੰਗ 'ਚ ਵਾਧੇ ਦੀ ਉਮੀਦ

ਸਿਓਲ : ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਇਸਪਾਤ ਨਿਰਮਾਤਾ ਕੰਪਨੀ ਪੋਸਕੋ ਨੂੰ ਇਸ ਵਰ੍ਹੇ ਕੌਮਾਂਤਰੀ ਮੰਗ ਵਿੱਚ ਦਸ ਪ੍ਰਤੀਸ਼ਤ ਵਾਧੇ ਦਾ ਅਨੁਮਾਨ ਹੈ। ਦੱਖਣੀ ਕੋਰੀਆਈ ਕੰਪਨੀ ਪੋਸਕੋ ਦੇ ਉਪ ਪ੍ਰਮੁੱਖ ਪਾਰਕ ਮਥੁੰਗ ਕਿਲ ਨੇ ਇੱਥੇ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਹੈ ਕਿ ਲੋਹ ਧਾਤੂ ਅਤੇ ਕੁਕਿੰਗ ਕੋਲ ਦੇ ਭਾਆਂ ਵਿੱਚ ਵੀ ਸੁਧਾਰ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਕੌਮਾਂਤਰੀ ਇਸਪਾਤ ਬਾਜਾਰ ਵਿੱਚ ਸੁਧਾਰ ਵਿਕਸਤ ਦੇਸ਼ਾਂ ਦੀ ਮੰਗ ਅਤੇ ਚੀਨ ਵਿੱਚ ਮੰਗ ਪੂਰਤੀ ਵਿੱਚ ਬਦਲਾਅ ਉੱਤੇ ਨਿਰਭਰ ਹੈ।

Date:2010-01-12 Time:00:03:47

ਪੰਜਾਬ 'ਚ ਕਪਾਹ ਖ੍ਰੀਦ ਬਾਈਕਾਟ ਖ਼ਤਮ

ਜੈਤੋ : ਪੰਜਾਬ ਕਾਟਨ ਜਿਨਿੰਗ ਐਂਡ ਪ੍ਰੈਸਿੰਗ ਸੰਘ ਦਾ ਸੂਬੇ ਭਰ ਵਿੱਚ ਪਿਛਲੀ ਇੱਕ ਜਨਵਰੀ ਤੋਂ ਚੱਲ ਰਿਹਾ ਕਪਾਹ ਖਰੀਦ ਵਿਰੋਧ ਅੱਜ ਸਮਾਪਤ ਹੋ ਗਿਆ।ਇਹ ਜਾਣਕਾਰੀ ਦਿੰਦਿਆਂ ਸੰਘ ਦੇ ਸੂਬਾਈ ਪ੍ਰਮੁੱਖ ਭਗਵਾਨ ਬਾਂਸਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੈਠਕ ਹੋਈ ਹੈ।

Date:2010-01-12 Time:00:03:47

ਜਿਆ ਸਰਕਾਰ 'ਤੇ ਇੱਕ ਹੋਰ ਆਰੋਪ

ਡਾਕਾ : ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਸਰਕਾਰ ਦੇ ਇੱਕ ਮੰਤਰੀ ਨੇ ਆਰੋਪ ਲਗਾਇਆ ਹੈ ਕਿ ਬੇਗਮ ਖਾਲਿਦਾ ਜਿਆ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਪਾਕਿਸਤਾਨ ਦੇ ਨਾਲ ਮਿਲਕੇ ਭਾਰਤ ਦੇ ਵਿਰੁੱਧ ਤਬਾਹੀਜਨਕ ਗਤੀਵਿਧੀਆਂ ਨੂੰ ਖ਼ੂਬ ਬੜ੍ਹਾਵਾ ਦਿੱਤਾ।

Date:2010-01-12 Time:00:03:47

ਮੈਂ ਕੋਈ ਜੋਤਸ਼ੀ ਨਹੀਂ : ਪਵਾਰ

ਨਵੀਂ ਦਿੱਲੀ : ਮਹਿੰਗਾਈ ਨੂੰ ਲੈਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਬਿਆਨ ਉੱਤੇ ਸਿਆਸੀ ਮਾਹੌਲ ਬੇਹੱਦ ਗਰਮ ਹੋ ਗਿਆ ਹੈ, ਉਹਨਾਂ ਦੇ ਬਿਆਨ ਨੇ ਮਾਇਆਵਤੀ ਨੂੰ ਫਿਰ ਤੋਂ ਕਾਂਗਰਸ ਦੇ ਖਿਲਾਫ਼ ਬੋਲਣ ਦਾ ਮੌਕਾ ਦੇ ਦਿੱਤਾ। ਇਸਦੇ ਇਲਾਵਾ ਹੁਣ ਭਾਜਪਾ ਵੀ ਮਹਿੰਗਾਈ ਮੁੱਦੇ ਉੱਤੇ ਆਏ ਉਹਨਾਂ ਦੇ ਬਿਆਨ ਨੂੰ ਲੈਕੇ ਸਰਗਰਮ ਹੋ ਚੁੱਕੀ ਹੈ।

Date:2010-01-12 Time:00:03:46

ਭਾਰਤ ਕਰੇਗਾ ਬੰਗਲਾਦੇਸ਼ ਦੀ ਸਹਾਇਤਾ

ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਨੇ ਖੇਤਰੀ ਸੁਰੱਖਿਆ ਨੂੰ ਬਹੁਤ ਤਰਜੀਹ ਦਿੰਦਿਆਂ ਇਸਨੂੰ ਸੁਨਿਸ਼ਚਿਤ ਕਰਨ ਦੇ ਲਈ ਸੰਯੁਕਤ ਯਤਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਭਾਰਤ ਨੇ ਬੰਗਲਾਦੇਸ਼ ਵਿੱਚ ਆਧਾਰਭੂਤ ਢਾਂਚੇ ਵਿਸ਼ੇਸ਼ਕਰ ਰੇਲਵੇ ਪ੍ਰੋਜੈਕਟਾਂ ਦੇ ਲਈ ਇੱਕ ਅਰਬ ਡਾਲਰ ਦੀ ਸਹਾਇਤਾ ਦੇਣ ਦਾ ਨਿਸ਼ਚੈ ਕੀਤਾ ਹੈ।

Date:2010-01-12 Time:00:03:46

ਮਿਜ਼ਾਇਲ ਰੱਖਿਆ ਪ੍ਰਣਾਲੀ ਦਾ ਸਫ਼ਲ ਟੈਸਟ

ਪੇਈਚਿੰਗ : ਚੀਨ ਨੇ ਸੋਮਵਾਰ ਦੇਰ ਰਾਤ ਦੁਸ਼ਮਣ ਦੀ ਮਿਜਾਇਲ ਨੂੰ ਹਵਾ ਵਿੱਚ ਹੀ ਨਸ਼ਟ ਕਰ ਦੇਣ ਵਾਲੀ ਸੈਨਾ ਪ੍ਰਣਾਲੀ ਦਾ ਸਫ਼ਲ ਟੈਸਟ ਕੀਤਾ।ਚੀਨ ਦੀ ਸਰਕਾਰ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਇਸ ਪਰਖ਼ ਪ੍ਰੋਗ੍ਰਾਮ ਸਬੰਧੀ ਸੀਮਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੁਸ਼ਮਣ ਮਿਜ਼ਾਇਲ ਨੂੰ ਹਵਾ ਵਿੱਚ ਹੀ ਖ਼ਤਮ ਕਰ ਦੇਣ ਵਾਲੀ ਜਮੀਨ ਆਧਾਰਿਤ ਤਕਨੀਕ ਹੈ।

Date:2010-01-12 Time:00:03:46

ਬਾਲੀਵੁੱਡ ਦੀ 'ਸਰਵਸ਼੍ਰੇਸ਼ਠ ਜੋੜੀ' ਅਮਿਤਾਭ ਅਤੇ ਅਭਿਸ਼ੇਕ

ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਅਤੇ ਉਹਨਾਂ ਦੇ ਬੇਟੇ ਅਭਿਸ਼ੇਕ ਬੱਚਨ ਨੂੰ ਫਿਲਮ 'ਪਾ' ਵਿੱਚ ਸ਼ਾਨਦਾਰ ਅਭਿਨੈ ਲਈ 'ਸਟਾਰ ਸਕ੍ਰੀਨ ਅਵਾਰਡਸ' ਦਾ ਸਰਵਸ਼੍ਰੇਸ਼ਠ ਜੋੜੀ ਦਾ ਪੁਰਸਕਾਰ ਦਿੱਤਾ ਗਿਆ। ਫਿਲਮ ਵਿੱਚ ਅਮਿਤਾਭ ਨੇ ਅਭਿਸ਼ੇਕ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ। ਸ਼ਨੀਵਾਰ ਰਾਤ ਹੋਏ ਸਮਾਰੋਹ ਵਿੱਚ ਅਮਿਤਾਭ ਅਤੇ ਅਭਿਸ਼ੇਕ ਨੂੰ ਸਨਮਾਨਿਤ ਕੀਤਾ ਗਿਆ। ਦੋਵੇਂ ਮੰਚ 'ਤੇ ਇਕੱਠੇ ਨਜ਼ਰ ਵੀ ਆਏ। ਮੰਚ 'ਤੇ ਪਿਤਾ-ਪੁੱਤਰ ਦੀ ਜੋੜੀ ਨੇ ਨਾਲ ਅਭਿਨੇਤਾ ਸ਼ਾਹਰੁਖ ਖਾਨ ਅਤੇ ਸ਼ਾਹਿਦ ਕਪੂਰ ਵੀ ਮੌਜੂਦ ਸਨ। ਉਹਨਾਂ ਨੇ ਹੀ ਮੰਚ 'ਤੇ 'ਪਾ' ਦੀ ਜੋੜੀ ਨੂੰ ਬੁਲਾਇਆ ਸੀ। ਪਿਤਾ-ਪੁੱਤਰ ਨੇ ਦਰਸ਼ਕਾਂ ਦੇ ਕਹਿਣ ਤੇ ਔਰੋ ਡਾਂਸ ਵੀ ਕੀਤਾ ਅਤੇ ਸ਼ਾਹਿਦ ਅਤੇ ਸ਼ਾਹਰੁਖ ਨੇ ਵੀ ਡਾਂਸ ਕਰਨ ਦੀ ਕੋਸ਼ਿਸ਼ ਕੀਤੀ। 'ਪਾ' ਨੂੰ ਕੁੱਲ ਪੰਜ ਪੁਰਸਕਾਰ ਮਿਲੇ। ਅਮਿਤਾਭ ਨੂੰ

Date:2010-01-12 Time:00:03:46

'ਥ੍ਰੀ ਈਡੀਅਟਸ' ਅਤੇ 'ਪਾ' ਦੀ ਬੱਲੇ-ਬੱਲੇ

ਬੀਤੀ ਰਾਤ ਮੁੰਬਈ ਵਿਖੇ 16ਵੇਂ ਸਾਲਾਨਾ ਸਕ੍ਰੀਨ ਐਵਾਰਡਸ ਦੌਰਾਨ 'ਥ੍ਰੀ ਈਡੀਅਟਸ' ਅਤੇ 'ਪਾ' ਫ਼ਿਲਮਾਂ ਛਾਈਆਂ ਰਹੀਆਂ ਅਤੇ ਇਨ੍ਹਾਂ ਨੇ ਕ੍ਰਮਵਾਰ ਛੇ ਅਤੇ ਪੰਜ ਪੁਰਸਕਾਰ ਪ੍ਰਾਪਤ ਕੀਤੇ। ਆਮਿਰ ਖ਼ਾਨ ਦੀ ਫ਼ਿਲਮ 'ਥ੍ਰੀ ਈਡੀਅਟਸ' ਨੂੰ ਸਰਬੋਤਮ ਫ਼ਿਲਮ ਦਾ ਖਿਤਾਬ ਮਿਲਿਆ। ਸੁਪਰ ਸਟਾਰ ਅਮਿਤਾਭ ਬੱਚਨ ਨੇ 'ਪਾ' ਫ਼ਿਲਮ ਵਿਚ ਪ੍ਰੋਜੇਰੀਆ ਬਿਮਾਰੀ ਦੇ ਸ਼ਿਕਾਰ 13 ਸਾਲਾਂ ਦੇ ਇਕ ਬੱਚੇ ਦੀ ਭੂਮਿਕਾ ਨਿਭਾਉਣ ਲਈ ਸਰਬੋਤਮ ਅਭਿਨੇਤਾ ਅਤੇ ਫ਼ਿਲਮ ਵਿਚ ਉਸ ਦੀ ਮਾਂ ਦੀ ਭੂਮਿਕਾ ਲਈ ਵਿਦਿਆ ਬਾਲਨ ਨੂੰ ਸਰਬੋਤਮ ਅਭਿਨੇਤਰੀ ਦੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ। 'ਥ੍ਰੀ ਈਡੀਅਟਸ' ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ ਹੈ। ਅਭਿਜੀਤ ਜੋਸ਼ੀ ਦੇ ਨਾਲ ਉਨ੍ਹਾਂ ਇਸ ਫ਼ਿਲਮ ਲਈ ਸਰਬੋਤਮ ਪਟਕਥਾ ਦਾ ਵੀ ਪੁਰਸਕਾਰ ਹਾਸਲ

Date:2010-01-12 Time:00:03:46

ਝੀਂਡਾ ਸਮਰੱਥਕਾਂ ਨੇ ਕੀਤਾ ਜੱਥੇਦਾਰ 'ਤੇ ਹਮਲਾ

ਕਰਨਾਲ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਜ: ਅਵਤਾਰ ਸਿੰਘ ਦੇ ਕਰਨਾਲ ਦੌਰੇ ਦੌਰਾਨ ਰਾਮ ਨਗਰ ਇਲਾਕਾ ਪੂਰੀ ਤਰ੍ਹਾਂ ਨਾਲ ਪੁਲਿਸ ਛਾਉਣੀ ਬਣ ਕੇ ਰਹਿ ਗਿਆ।

Date:2010-01-12 Time:00:03:46

ਫਾਇਨਲ 'ਚ ਬੁਲੰਦ ਹੌਂਸਲਿਆਂ ਨਾਲ ਖੇਡਾਂਗੇ : ਜ਼ਹੀਰ

ਮੀਰਪੁਰ - ਸ਼੍ਰੀਲੰਕਾ ਖਿਲਾਫ ਤਿਕੋਣੀ ਲੜ੍ਹੀ ਦੇ ਇੱਕ ਮੈਚ ਵਿਚ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਇੰਡੀਆ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਕਿਹਾ ਹੈ ਕਿ ਟੀਮ ਹੁਣ 13 ਜਨਵਰੀ ਨੂੰ ਹੋਣ ਵਾਲੇ ਫਾਇਨਲ ਮੁਕਾਬਲੇ ਵਿਚ ਬੁਲੰਦ ਹੌਂਸਲਿਆਂ ਨਾਲ ਮੈਦਾਨ ਵਿਚ ਨਿੱਤਰੇਗੀ।

Date:2010-01-12 Time:00:03:46

ਭਾਰਤੀ ਹਾਕੀ ਟੀਮ ਨੂੰ ਐੱਮਪੀ ਦਾ ਸਹਾਰਾ

ਭੁਪਾਲ : ਭਾਰਤੀ ਹਾਕੀ ਟੀਮ ਵਿੱਚ ਵੇਤਨ, ਭੱਤਿਆਂ ਨੂੰ ਲੈਕੇ ਜਾਰੀ ਬਗਾਵਤ ਦੇ ਵਿਚਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤੀ ਹਾਕੀ ਟੀਮ ਨੂੰ ਗੋਦ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ।

Date:2010-01-12 Time:00:03:46

ਜ਼ਰੀਨ ਖਾਨ : 'ਵੀਰ' ਦੀ ਰਾਜਕੁਮਾਰੀ

ਸਹੀ ਸਮੇਂ ਤੇ ਸਹੀ ਵਿਅਕਤੀ ਨਾਲ ਮੁਲਾਕਾਤ ਇਨਸਾਨ ਦੀ ਦੁਨੀਆ ਬਦਲ ਦਿੰਦੀ ਹੈ। ਕੁਝ ਅਜਿਹਾ ਹੀ ਹੋਈ ਜ਼ਰੀਨ ਖਾਨ ਨਾਲ। 'ਯੁਵਰਾਜ' ਦੇ ਸੈਟ ਤੇ ਸਲਮਾਨ ਨਾਲ ਉਹਨਾਂ ਦੀ ਮੁਲਾਕਾਤ ਹੋਈ ਅਤੇ ਸਲਮਾਨ ਨੇ ਉਹਨਾਂ ਨੂੰ 'ਵੀਰ' ਦੀ ਰਾਜਕੁਮਾਰੀ ਬਣਾ ਦਿੱਤਾ। ਆਮਿਰ ਖਾਨ ਨੇ 'ਗਜਨੀ' ਵਿੱਚ ਅਸੀਨ ਅਤੇ ਸ਼ਾਹਰੁਖ ਖਾਨ ਨੇ 'ਰੱਬ ਨੇ ਬਨਾ ਦੀ ਜੋੜੀ' ਵਿੱਚ ਅਨੁਸ਼ਕਾ ਸ਼ਰਮਾ ਵਰਗੀਆਂ ਘੱਟ ਉਮਰ ਅਤੇ ਨਵੀਆਂ ਨਾਇਕਾਵਾਂ ਨਾਲ ਕੰਮ ਕੀਤਾ ਤਾਂ ਭਲਾ ਸਲਮਾਨ ਖਾਨ ਕਿਵੇਂ ਪਿੱਛੇ ਰਹਿ ਸਕਦੇ ਸਨ? ਸਲਮਾਨ ਨੇ ਆਪਣੇ ਦਿਲ ਦੇ ਬਹੁਤ ਕਰੀਬ ਫਿਲਮ 'ਵੀਰ' ਵਿੱਚ ਜ਼ਰੀਨ ਖਾਨ ਨਾਮਕ ਨਵੀਂ ਕੁੜੀ ਨੂੰ ਫਿਲਮ ਵਿੱਚ ਨਾਇਕਾ ਬਣਾ ਦਿੱਤਾ। ਜ਼ਰੀਨ ਨੂੰ ਫਿਲਮ ਵਿੱਚ ਲੈਂਦੇ ਹੀ ਬਾਲੀਵੁੱਡ ਵਿੱਚ ਹਲਚਲ ਮੱਚ ਗਈ ਅਤੇ ਲੋਕ ਇਹ ਜਾਨਣ ਲਈ ਉਤਸੁਕ ਹੋ ਗਏ ਕਿ ਆਖਰ ਇਹ ਨਵੀਂ ਕੁੜੀ ਹੈ ਕੌ

Date:2010-01-12 Time:00:03:46

'ਕਾਈਟਸ' ਹੁਣ 21 ਮਈ ਨੂੰ ਰਿਲੀਜ਼ ਹੋਵੇਗੀ!

ਸਾਲ 2010 ਦੀਆਂ ਵੱਡੀਆਂ ਫਿਲਮਾਂ ਚੋਂ ਇੱਕ ਰਿਤਿਕ ਰੌਸ਼ਨ ਦੀ 'ਕਾਈਟਸ' ਦੀ ਰਿਲੀਜ਼ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸੁਕਤਾ ਹੈ। ਪਿਛਲੇ ਦਿਨੀਂ ਘੋਸ਼ਿਤ ਕੀਤਾ ਗਿਆ ਸੀ ਕਿ ਇਹ ਫਿਲਮ 14 ਮਈ ਨੂੰ ਰਿਲੀਜ਼ ਹੋਵੇਗੀ, ਪਰ ਹੁਣ ਇਸ ਨੂੰ ਇੱਕ ਹਫ਼ਤਾ ਅੱਗੇ ਖਿਸਕਾ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਸ਼ਾਇਦ 21 ਮਈ ਨੂੰ ਰਿਲੀਜ਼ ਹੋਵੇਗੀ। ਵਰਣਨਯੋਗ ਹੈ ਕਿ 20 ਮਈ ਨੂੰ ਸਾਜਿਦ ਖਾਨ ਦੁਆਰਾ ਨਿਰਦੇਸ਼ਿਤ ਫਿਲਮ 'ਹਾਊਸਫੁਲ' ਰਿਲੀਜ਼ ਕਰਨ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਇੱਕ ਤਰ੍ਹਾਂ ਨਾਲ 'ਕਾਈਟਸ' ਦਾ ਮੁਕਾਬਲਾ ਇਸ ਮਲਟੀਸਟਾਰਰ ਫਿਲਮ ਨਾਲ ਹੋਵੇਗਾ। 'ਹਾਊਸਫੁਲ' ਵਿੱਚ ਅਕਸ਼ੈ ਕੁਮਾਰ, ਦੀਪਿਕਾ ਪਾਦੁਕੋਨ, ਲਾਰਾ ਦੱਤਾ, ਰਿਤੇਸ਼ ਦੇਸ਼ਮੁਖ ਵਰਗੇ ਕਲਾਕਾਰ ਹਨ। 28 ਮਈ ਨੂੰ ਇੱਕ ਹੋਰ ਵੱਡੀ ਫਿਲਮ 'ਰਾਜਨੀਤੀ' ਦਾ ਪ੍ਰਦਰਸ਼ਨ ਹੋਵੇਗਾ। ਹੋ ਸਕਦਾ ਹੈ ਕਿ '

Date:2010-01-12 Time:00:03:46

ਪਾਕਿ ਚੀਨ 'ਚ ਵੱਧੀ ਹੋਰ ਨਜਦੀਕੀ

ਇਸਲਾਮਾਬਾਦ : ਭਾਰਤੀ ਥਲ ਸੈਨਾ ਪ੍ਰਮੁੱਖ ਜਨਰਲ ਦੀਪਕ ਕਪੂਰ ਦੀ ਦੋਹਰੇ ਮੋਰਚੇ ਉੱਤੇ ਯੁੱਧ ਸਿਧਾਂਤ ਦੀ ਸਮੀਖਿਆ ਕੀਤੇ ਜਾਣ ਦੀ ਜ਼ਰੂਰਤ ਜਿਤਾਉਣ ਤੋਂ ਪਰੇਸ਼ਾਨ ਪਾਕਿਸਤਾਨ ਅਤੇ ਚੀਨ ਨੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਉਤਪੰਨ ਹੋਣ ਵਾਲੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਦੇ ਲਈ ਸਾਂਝੀ ਰਣਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ।

Date:2010-01-12 Time:00:03:46

ਈਟੀਟੀ ਅਧਿਆਪਕਾਂ ਦੇ ਮਾਪਿਆਂ ਨੂੰ ਚੁੱਕਿਆ

ਪੁਲਿਸ ਵੱਲੋਂ ਈਟੀਟੀ ਅਧਿਆਪਕਾਂ ਨੂੰ ਹਿਰਾਸਤ ਵਿਚ ਲੈਣ ਲਈ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ ਦੌਰਾਨ ਇਕ ਈ.ਟੀ.ਟੀ. ਅਧਿਆਪਕ ਦੀ ਗੈਰ-ਹਾਜ਼ਰੀ ਵਿਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਤੇ ਉਨ੍ਹਾਂ ਨਾਲ ਦੁਰ-ਵਿਵਹਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪੁਲਿਸ ਦੀ ਕਥਿਤ ਧੱਕੇਸ਼ਾਹੀ ਕਾਰਨ ਉਨ੍ਹਾਂ ਦੇ ਪਿਤਾ ਸ੍ਰੀ ਰਮੇਸ਼ ਉਪਲ ਨੂੰ ਹਾਰਟ ਦੀ ਸਮੱਸਿਆ ਹੋ ਗਈ, ਜੋ ਇਸ ਸਮੇਂ ਸ਼ਹਿਰ ਵਿਚਲੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ, ਜਦਕਿ ਇਸੇ ਪ੍ਰੇਸ਼ਾਨੀ ਵਿਚ ਉਲਝੇ ਪਰਿਵਾਰ ਦੇ ਸਾਰੇ ਮੈਂਬਰ ਸਖ਼ਤ ਸਰਦੀ ਵਿਚ ਸਾਰੀ ਰਾਤ ਪੁਲਿਸ ਸਟੇਸ਼ਨ ਤੇ ਹਸਪਤਾਲ ਵਿਚ ਧੱਕੇ ਖਾਂਦੇ ਰਹੇ।

Date:2010-01-12 Time:00:03:46

ਆਈਸਲੈਂਡ ਦੇ ਰਾਸ਼ਟਰਪਤੀ ਭਾਰਤ ਯਾਤਰਾ 'ਤੇ

ਨਵੀਂ ਦਿੱਲੀ : ਉੱਤਰੀ ਅਟਲਾਂਟਿਕ ਮਹਾਸਾਗਰ ਦੇ ਦੇਸ਼ ਆਈਸਲੈਂਡ ਦੇ ਰਾਸ਼ਟਰਪਤੀ ਓਲਾਫੁਰ ਰੈਗਨਰ ਗ੍ਰਿਅਸਨ ਹਫ਼ਤੇ ਭਰ ਦੀ ਯਾਤਰਾ ਉੱਤੇ ਅੱਜ ਮੁੰਬਈ ਪਹੁੰਚੇ।ਸ਼੍ਰੀ ਗ੍ਰਿਮਸਨ ਆਉਂਦੀ 14 ਜਨਵਰੀ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਦੁਪਾਸੜ ਅਤੇ ਕੌਮਾਂਤਰੀ ਮੁੱਦਿਆਂ ਉੱਤੇ ਵਿਚਾਰ ਕਰਨਗੇ।

Date:2010-01-12 Time:00:03:46

ਵੀਜਾ ਸ਼ਰਤਾਂ 'ਚ ਢਿੱਲ ਦੇਵੇ ਬ੍ਰਿਟੇਨ : ਮਲਿਕ

ਕਰਾਚੀ : ਪਾਕਿਸਤਾਨ ਦੇ ਗ੍ਰਹਿ ਮੰਤਰੀ ਅੱਬਦੁਲ ਰਹਿਮਾਨ ਮਲਿਕ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਦੇ ਨਾਲ ਅੱਜ ਇੱਥੇ ਮੁਲਾਕਾਤ ਕਰਕੇ ਪਾਕਿਸਤਾਨੀ ਵਿੱਦਿਆਰਥੀਆਂ ਅਤੇ ਵਪਾਰੀਆਂ ਨੂੰ ਵੀਜਾ ਸ਼ਰਤਾਂ ਵਿੱਚ ਢਿੱਲ ਦਿੱਤੇ ਜਾਣ ਦੀ ਅਪੀਲ ਕੀਤੀ।

Date:2010-01-12 Time:00:03:45


1   2  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010