Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 1 - 2010

ਤਾਲੀਬਾਨ ਨਾਲ ਗੁਪਤ ਗੱਲਬਾਤ ਨਹੀਂ : ਮਿਲੀਬੈਂਡ

ਇਸਲਾਮਾਬਾਦ - ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੇ ਅਫਗਾਨੀ ਤਾਲੀਬਾਨ ਦੇ ਨੇਤਾਵਾਂ ਨਾਲ ਆਪਣੀ ਗੁਪਤ ਗੱਲਬਾਤ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ।

Date:2010-01-11 Time:00:07:08

26 ਫਰਵਰੀ ਨੂੰ ਪੇਸ਼ ਹੋ ਸਕਦਾ ਹੈ ਕੇਂਦਰੀ ਬਜਟ!

ਨਵੀਂ ਦਿੱਲੀ - ਸਾਲ 2010-11 ਦਾ ਕੇਂਦਰੀ ਬਜਟ ਰਸਮੀ ਮਿਤੀ ਤੋਂ ਦੋ ਦਿਨ ਪਹਿਲਾਂ ਭਾਵ 26 ਫਰਵਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ।ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਥੇ ਆਪਣੇ ਨਿਵਾਸ ਸਥਾਨ ਵਿਖੇ ਪੱਤਰਕਾਰਾਂ ਨੂੰ ਇਸ ਬਾਰੇ ਸੰਕੇਤ ਦਿੱਤੇ।

Date:2010-01-11 Time:00:07:08

ਜੇਏਐੱਲ ਲਈ ਡੇਲਟਾ ਤੋਂ ਮੱਦਦ ਨਹੀਂ

ਟੋਕੀਓ : ਦੀਵਾਲੀਆ ਹੋਣ ਦੇ ਕਿਨਾਰੇ ਉੱਤੇ ਪਹੁੰਚ ਚੁੱਕੀ ਜਪਾਨ ਏਅਰਲਾਇੰਸ (ਜੇਏਐੱਲ) ਨੂੰ ਸੰਕਟ ਤੋਂ ਬਾਹਰ ਕੱਢਣ ਦੇ ਲਈ ਅਮਰੀਕਾ ਦੀ ਡੇਲਟਾ ਏਅਰਲਾਇੰਸ ਤੋਂ ਵਿੱਤੀ ਮਦਦ ਨਹੀਂ ਲਈ ਜਾਵੇਗੀ।

Date:2010-01-11 Time:00:07:08

ਬੋਇੰਗ ਕਰੇਗੀ ਡ੍ਰੀਮਲਾਈਨਰ ਦੀ ਫਿਜੀਬਿਲਿਟੀ ਸਮੀਖਿਆ

ਅਟਲਾਂਟਾ : ਅਮਰੀਕੀ ਹਵਾਈ ਜਹਾਜ ਨਿਰਮਾਤਾ ਕੰਪਨੀ ਬੋਇੰਗ ਕਾਰਬਨ ਕੰਪੋਜਿਟ ਹਵਾਈ ਜਹਾਜ ਡ੍ਰੀਮਲਾਈਨ ਦੀ ਫਿਜ਼ੀਬਿਲਿਟੀ ਦੀ ਸਮੀਖਿਆ ਕਰੇਗੀ।ਕੰਪਨੀ ਨੇ ਇਹ ਕਦਮ ਇੱਕ ਵੱਡੇ ਗ੍ਰਾਹਕ ਆਲ ਨਿਪੋਨ ਏਅਰਲਾਇੰਸ ਦੁਆਰਾ ਡ੍ਰੀਮਲਾਈਨਰ 787 ਮਾਡਲ ਦਾ ਆਰਡਰ ਰੱਦ ਕਰਕੇ ਕੰਪਨੀ ਦੇ ਦੂਜੇ ਮਾਡਲ ਦਾ ਆਰਡਰ ਦਿੱਤੇ ਜਾਣ ਦੇ ਬਾਅਦ ਉਠਾਇਆ ਹੈ।

Date:2010-01-11 Time:00:07:08

ਆਈਓਸੀ ਕਰੇਗੀ ਨਵੀਂ ਭਰਤੀ

ਮੁੰਬਈ : ਸਰਵਜਨਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਇਸ ਸਾਲ 250 ਲੋਕਾਂ ਦੀਆਂ ਨਿਯੁਕਤੀਆਂ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਜਿਆਦਾਤਰ ਖਾਲੀ ਪਦ ਇੰਜਨੀਅਰਿੰਗ ਡਿਵੀਜਨ ਵਿੱਚ ਭਰੇ ਜਾਣਗੇ।

Date:2010-01-11 Time:00:07:08

ਪੈਪਸੀਕੋ ਨੂੰ ਮਿਲੀ ਨਿਵੇਸ਼ ਦੀ ਮੰਜ਼ੂਰੀ

ਨਵੀਂ ਦਿੱਲੀ : ਸਰਕਾਰ ਨੇ ਅਮਰੀਕੀ ਸਾਫ਼ਟ ਡਰਿੰਕ ਕੰਪਨੀ ਪੈਪਸੀਕੋ ਹੋਡਲਿੰਗਸ ਪ੍ਰਾਈਵੇਟ ਲਿਮੀਟੇਡ ਨੂੰ ਆਪਣੀ ਭਾਰਤੀ ਸ਼ਾਖਾ ਵਿੱਚ ਤਿੰਨ ਸਾਲ ਦੇ ਦੌਰਾਨ 20 ਕਰੋੜ ਡਾਲਰ (ਕਰੀਬ 930 ਕਰੋੜ ਰੁਪਏ) ਦੇ ਇਲਾਵਾ ਇਕੁਵਿਟੀ ਨਿਵੇਸ਼ ਦੀ ਮੰਜ਼ੂਰੀ ਦੇ ਦਿੱਤੀ।

Date:2010-01-11 Time:00:07:08

ਟਵਿਟਰ ਕਰੇਗੀ ਇੰਜਨੀਅਰ ਭਰਤੀ

ਨਿਊਯਾਰਕ : ਲੋਕਪ੍ਰਿਆ ਮਾਈਕ੍ਰੋ ਬਲੌਗਿੰਗ ਵੈਬਸਾਈਟ ਟਵਿਟਰ ਆਪਣੇ ਮੁਲਾਜਮਾਂ ਦੀ ਸੰਖਿਆ ਵਧਾਉਣ ਜਾ ਰਹੀ ਹੈ। ਕੰਪਨੀ ਵਿੱਚ ਸਾਫ਼ਟਵੇਅਰ ਇੰਜਨੀਅਰਾਂ ਦੀਆਂ ਕਈ ਪੋਸਟਾਂ ਹਨ।

Date:2010-01-11 Time:00:07:08

ਫਰਾਂਸ 'ਚ ਕੜਾਕੇ ਦੀ ਠੰਡ

ਪੈਰਿਸ : ਫਰਾਂਸ ਵਿੱਚ ਜਾਰੀ ਕੜਾਕੇ ਦੀ ਠੰਡ ਅਤੇ ਭਾਰੀ ਬਰਫ਼ਬਾਰੀ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਦਕਿ ਇਸਦੇ ਕਾਰਣ ਊਰਜਾ ਮੰਗ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

Date:2010-01-11 Time:00:07:08

ਨਿੱਜੀ ਸੇਵਾਮੁਕਤੀ ਖਾਤਾ ਸੁਵਿਧਾ ਸ਼ੁਰੂ ਕਰਨ ਦੀ ਸਿਫਾਰਸ਼

ਨਵੀਂ ਦਿੱਲੀ - ਉਦਯੋਗ ਸੰਗਠਨ ਐਸੋਚੈਮ ਨੇ ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ ਨੂੰ ਨੌਕਰੀ ਕਰਨ ਵਾਲੇ ਲੋਕਾਂ ਲਈ ਨਿੱਜੀ ਸੇਵਾਮੁਕਤੀ ਖਾਤਾ ਖੋਲਣ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਉਹ ਆਪਣੇ ਪ੍ਰਾਵੀਡੈਂਟ ਫੰਡ ਦੇ ਇੱਕ ਹਿੱਸੇ ਨੂੰ ਪੂੰਜੀ ਬਜ਼ਾਰ ਵਿਚ ਲਗਾ ਸਕਣ।

Date:2010-01-11 Time:00:07:08

ਸੁਪਰ ਮੈਕਸ ਕਰੇਗੀ ਵਿਸਤਾਰ

ਮੁੰਬਈ : ਸੁਪਰ ਮੈਕਸ ਬਰਾਂਡ ਨਾਲ ਰੇਜਰ ਬਲੈਡ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਬਿਜਲੀ ਮੈਟਾਲਿਕਸ ਲਿਮੀਟੇਡ (ਬੀਐੱਮਐੱਲ) ਦੀ ਇੱਕ ਹਜਾਰ ਕਰੋੜ ਰੁਪਏ ਨਾਲ ਕਾਰੋਬਾਰ ਵਿਸਤਾਰ ਦੀ ਯੋਜਨਾ ਹੈ। ਭਾਰਤ ਦੇ 60 ਕਰੋੜ ਪ੍ਰਤੀ ਮਹੀਨਾ ਦੇ ਬਲੈਡ ਉਤਪਾਦਨ ਵਾਲੀ ਕੰਪਨੀ ਬਾਜਾਰ ਵਿੱਚ 60 ਫੀਸਦੀ ਹਿੱਸੇਦਾਰੀ ਰੱਖਦੀ ਹੈ।

Date:2010-01-11 Time:00:07:08

ਸੈਮਸੰਗ ਦੇ ਸਾਬਕਾ ਪ੍ਰਮੁੱਖ ਦਾ ਪਰਤਣ ਤੋਂ ਮਨ੍ਹਾਂ

ਸੋਲ : ਦੱਖਣੀ ਕੋਰੀਆ ਦੀ ਮੋਹਰੀ ਇਲੈਕਟ੍ਰੋਨਿਕ ਸਾਜੋ ਸਮਾਨ ਕੰਪਨੀ ਸੈਮਸੰਗ ਦੇ ਸਾਬਕਾ ਪ੍ਰਮੁੱਖ ਲੀ ਕੁਨ ਹੀ ਨੇ ਵਾਪਸ ਨੌਕਰੀ ਉੱਤੇ ਪਰਤਣ ਤੋਂ ਇਨਕਾਰ ਕੀਤਾ ਹੈ।ਸ਼੍ਰੀ ਲੀ ਨੂੰ ਕਰ ਚੋਰੀ ਦਾ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਪਦ ਤੋਂ ਹੱਟਣਾ ਪਿਆ ਸੀ, ਹਾਲਾਂਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਬਾਅਦ ਵਿੱਚ ਮੁਆਫ਼ ਕਰ ਦਿੱਤਾ ਗਿਆ ਸੀ।

Date:2010-01-11 Time:00:07:08

ਤ੍ਰਿਪੁਰਾ ਵਿੱਚ ਨਿਵੇਸ਼ਕ ਕੰਪਨੀਆਂ ਨੂੰ ਪੂਰਾ ਸਹਿਯੋਗ

ਅਗਰਤਲਾ : ਤ੍ਰਿਪੁਰਾ ਸਰਕਾਰ ਨੇ ਕਿਹਾ ਹੈ ਕਿ ਰਾਜ ਵਿੱਚ ਨਿਵੇਸ਼ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਦੇ ਨਾਲ ਪੂਰਾ ਸਹਿਯੋਗ ਕੀਤਾ ਜਾਵੇਗਾ।ਤ੍ਰਿਪੁਰਾ ਦੇ ਉਦਯੋਗ ਅਤੇ ਵਣਜ ਮੰਤਰੀ ਜਿਤੇਂਦਰ ਚੌਧਰੀ ਨੇ ਕਿਹਾ ਹੈ ਕਿ ਖੇਤੀ ਅਤੇ ਬਾਂਸ ਆਧਾਰਿਤ ਉਦਯੋਗਾਂ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਰਾਜ ਸਰਕਾਰ ਹਰਸੰਭਵ ਮਦਦ ਦੇਵੇਗੀ।

Date:2010-01-11 Time:00:07:08

ਚੀਨ ਨੇ ਕਬਜ਼ਾਇਆ ਵੱਡਾ ਭਾਰਤੀ ਇਲਾਕਾ : ਸਰਕਾਰੀ ਰਿਪੋਰਟ

ਨਵੀਂ ਦਿੱਲੀ - ਚੀਨ ਦੇ ਨਾਲ ਲਗਦੀ ਮੌਜੂਦਾ ਕੰਟਰੋਲ ਰੇਖਾ ਦੇ ਨਾਲ ਲੱਗਦਾ ਵੱਡਾ ਇਲਾਕਾ ਸਮਾਂ ਪੈਣ ਨਾਲ ਭਾਰਤ ਹੱਥੋਂ ਨਿਕਲ ਗਿਆ ਹੈ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਹੌਲੀ-ਹੌਲੀ ਇਹ ਚੀਨ ਦੇ ਕਬਜ਼ੇ ਹੇਠ ਚਲਾ ਗਿਆ ਹੈ।ਇਹ ਗੱਲ ਇਕ ਸਰਕਾਰੀ ਰਿਪੋਰਟ ਵਿਚ ਆਖੀ ਗਈ ਹੈ।

Date:2010-01-11 Time:00:07:08

ਪੰਜਾਬ ਸਮੇਤ ਉੱਤਰੀ ਭਾਰਤ 'ਚ ਸ਼ੀਤ ਲਹਿਰ ਤੇ ਧੁੰਦ

ਚੰਡੀਗੜ੍ਹ - ਅੱਜ ਪੰਜਾਬ ਤੇ ਹਰਿਆਣਾ ਵਿਚ ਕੜਾਕੇ ਦੀ ਠੰਢ ਅਤੇ ਧੰਦ ਕਾਰਨ ਆਮ ਜਨ-ਜੀਵਨ ਪ੍ਰਭਾਵਤ ਰਿਹਾ।ਗੁਆਂਢੀ ਪਹਾੜੀ ਸੂਬੇ ਜੰਮੂ ਤੇ ਕਸ਼ਮੀਰ ਵਿਚ ਵੀ ਜਮਾ ਦੇਣ ਵਾਲੀ ਸਰਦੀ ਪੈ ਰਹੀ ਹੈ।ਠੰਢ ਨਾਲ ਯੂ. ਪੀ. 'ਚ 30 ਅਤੇ ਜਲੰਧਰ 'ਚ 2 ਮੌਤਾਂ ਹੋਣ ਦੀ ਖ਼ਬਰ ਹੈ।

Date:2010-01-11 Time:00:07:07

ਭਾਰਤ ਤਿਕੋਣੀ ਲੜੀ ਦੇ ਫਾਈਨਲ 'ਚ

ਢਾਕਾ - ਸਥਾਨਕ ਸ਼ੇਰੇ ਬੰਗਲਾ ਕ੍ਰਿਕਟ ਸਟੇਡੀਅਮ 'ਚ ਤਿਕੋਣੀ ਕ੍ਰਿਕਟ ਲੜੀ ਦੇ ਖੇਡੇ ਗਏ ਇਕ ਮੁਕਾਬਲੇ 'ਚ ਭਾਰਤ ਨੇ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਪਾ ਲਿਆ ਹੈ।ਸ੍ਰੀਲੰਕਾ ਵੱਲੋਂ 214 ਦੌੜਾਂ ਦੇ ਟੀਚੇ ਨੂੰ ਭਾਰਤ ਨੇ 32.4 ਓਵਰਾਂ 'ਚ ਦੋ ਵਿਕਟਾਂ ਗਵਾ ਕੇ ਹੀ ਪ੍ਰਾਪਤ ਕਰ ਲਿਆ।

Date:2010-01-11 Time:00:07:07

ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ 22 ਤੋਂ

ਮੋਗਾ - ਹਰਜੀਤ ਫਰੈਂਡਜ਼ ਸਪੋਰਟਸ ਵੈਲਫੇਅਰ ਕਲੱਬ ਨਾਰਥ ਅਮਰੀਕਾ ਵੱਲੋਂ ਪਹਿਲਾ ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਮਿਤੀ 22, 23 ਤੇ 24 ਜਨਵਰੀ ਨੂੰ ਪਦਮਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਅਤੇ ਸੁਰਿੰਦਰ ਸਿੰਘ ਸੋਢੀ ਪੀ.ਪੀ.ਐਸ. ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।

Date:2010-01-11 Time:00:07:07

ਵਿਦਿਆ ਬਾਲਨ : ਪਹਿਲੀ-ਪਹਿਲੀ ਵਾਰ

'ਇਸ਼ਕੀਆ' ਫਿਲਮ ਦੀ ਸ਼ੂਟਿੰਗ ਦੇ ਦੌਰਾਨ ਵਿਦਿਆ ਦੇ ਸਾਹਮਣੇ ਕਈ ਚੁਣੌਤੀਆਂ ਸਨ। ਕਈ ਚੀਜ਼ਾਂ ਉਹਨਾਂ ਨੇ ਪਹਿਲੀ ਵਾਰ ਕੀਤੀਆਂ। ਡਾਇਲਾਗਾਂ ਵਿੱਚ ਗਾਲ੍ਹਾਂ ਹਨ, ਇੱਕ ਚੁੰਬਨ ਦ੍ਰਿਸ਼ ਹੈ ਅਤੇ ਉਹਨਾਂ ਨੂੰ ਅਰਸ਼ਦ ਵਾਰਸੀ ਦਾ ਅੰਗੂਠਾ ਵੀ ਚੂਸਣਾ ਪਿਆ। ਵਿਦਿਆ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਉਹ ਇੱਕ ਅਲੱਗ ਹੀ ਅੰਦਾਜ ਵਿੱਚ ਨਜ਼ਰ ਆਉਣ ਵਾਲੀ ਹੈ। ਵਿਦਿਆ ਬਾਲਨ ਨੇ ਹੁਣ ਤੱਕ ਰਿਲੀਜ਼ ਹੋਈਆਂ ਫਿਲਮਾਂ ਵਿੱਚ ਸਾਫ਼-ਸੁਥਰੀ ਭੂਮਿਕਾ ਨਿਭਾਈ ਹੈ। 'ਇਸ਼ਕੀਆ' ਦੀ ਵਿਦਿਆ ਅਲੱਗ ਅੰਦਾਜ ਵਿੱਚ ਦਿਖਾਈ ਦਵੇਗੀ। ਉਹਨਾਂ ਨੇ ਅਜਿਹੀ ਭੂਮਿਕਾ ਅਜੇ ਤੱਕ ਨਹੀਂ ਨਿਭਾਈ ਹੈ ਜੋ ਹੁਣ ਨਿਭਾਏਗੀ। ਕਈ ਚੀਜ਼ਾਂ ਉਹਨਾਂ ਨੇ ਫਿਲਮ ਵਿੱਚ ਪਹਿਲੀ ਵਾਰ ਕੀਤੀਆਂ ਹਨ। ਵਿਦਿਆ ਨੇ ਗਾਲ੍ਹਾਂ ਦੀ ਭਾਸ਼ਾ ਇਸ ਫਿਲਮ ਵਿੱਚ ਉਪਯੋਗ ਕੀਤਾ ਹੈ। ਇਹ ਕਰਨਾ ਵਿਦਿਆ ਲਈ ਬਹੁਤ ਮੁ

Date:2010-01-11 Time:00:07:07

ਦਿੱਲੀ ਨੇ ਮਾਨਸਾ ਨੂੰ 45 ਦੌੜਾਂ ਨਾਲ ਹਰਾਇਆ

ਅਬੋਹਰ - ਸਥਾਨਕ ਨਹਿਰੂ ਸਟੇਡੀਅਮ ਵਿਚ ਚੱਲ ਰਹੇ ਇਫਕੋ ਕੱਪ ਰਾਸ਼ਟਰੀ ਟਵੈਂਟੀ-20 ਕ੍ਰਿਕਟ ਟੂਰਨਾਮੈਂਟ ਦੇ ਅੱਜ ਬਾਬਾ ਦੀਪ ਸਿੰਘ ਕਲੱਬ ਮਾਨਸਾ ਤੇ ਦਿੱਲੀ ਦੀ ਟੀਮ ਵਿਚਕਾਰ ਮੈਚ ਖੇਡਿਆ ਗਿਆ।ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 18 ੳਵਰਾਂ ਵਿਚ 145 ਦੌੜਾਂ ਬਣਾਈਆਂ।

Date:2010-01-11 Time:00:07:07

ਅਫਗਾਨਿਸਤਾਨ 'ਚ ਖੇਤੀ ਨਾਲ ਆਵੇਗੀ ਸਥਿਰਤਾ

ਕਾਬੁਲ : ਅਮਰੀਕਾ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਵਿੱਚ ਖੇਤੀ ਵਿਵਸਥਾ ਨੂੰ ਸੁਧਾਰਣ ਅਤੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਤੋਂ ਦੂਰ ਰੱਖਣ ਨਾਲ ਅਫਗਾਨਿਸਤਾਨ ਸਰਕਾਰ ਦਾ ਆਤਮਵਿਸ਼ਵਾਸ ਵੱਧਣ ਦੇ ਨਾਲ ਨਾਲ ਅੱਤਵਾਦੀਆਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।

Date:2010-01-11 Time:00:07:07

ਸੰਜੂ ਵੱਲੋਂ ਸਪਾ ਮਹਾਸਕਤੱਰ ਦੇ ਅਹੁਦੇ ਤੋਂ ਅਸਤੀਫਾ

ਨਵੀਂ ਦਿੱਲੀ - ਫਿਲਮ ਸਟਾਰ ਸੰਜੇ ਦੱਤ ਦੇ ਸਮਾਜਵਾਦੀ ਪਾਰਟੀ(ਸਪਾ) ਦੇ ਮਹਾਂਸਕਤੱਰ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੇ ਨਾਲ ਹੀ ਪਾਰਟੀ ਵਿਚ ਬੀਤੇ ਦਿਨੀਂ ਸ਼ੁਰੂ ਹੋਇਆ ਸੰਕਟ ਹੋਰ ਵੀ ਡੂੰਘਾ ਹੋ ਗਿਆ।ਹਾਲਾਂਕਿ ਉਹਨਾਂ ਮੁੰਬਈ ਵਿਚ ਕਿਹਾ ਕਿ ਉਹ ਅਮਰ ਸਿੰਘ ਦੇ ਅਹੁਦਾ ਛੱਡਣ ਤੱਕ ਪਾਰਟੀ ਦੇ ਮੈਂਬਰ ਬਣੇ ਰਹਿਣਗੇ।

Date:2010-01-11 Time:00:07:07

ਇੱਕੋ ਜਿਹੀ ਸਿੱਖਿਆ ਅੱਜ ਦੀ ਲੋੜ : ਚਿਦੰਬਰਮ

ਤ੍ਰਿਚਿਰਾਪੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਦੀ ਗੁਣਵੱਤਾ ਦੀ ਦ੍ਰਿਸ਼ਟੀ ਨਾਲ ਕਮਜ਼ੋਰ ਹੋਣ ਦੀ ਧਾਰਨਾ ਨੂੰ ਜੜ੍ਹੋਂ ਪੁੱਟਣ ਲਈ ਇੱਕੋ ਜਿਹੀ ਸਿੱਖਿਆ ਪ੍ਰਣਾਲੀ ਲਾਗੂ ਕਰਨਾ ਜ਼ਰੂਰੀ ਹੈ।

Date:2010-01-11 Time:00:07:07

ਅਸਤੀਫ਼ੇ ਸਵੀਕਾਰ ਨਹੀਂ ਕਰਾਂਗਾ : ਮੁਲਾਇਮ

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਅਹੁਦੇ ਤੋਂ ਸ਼੍ਰੀ ਅਮਰ ਸਿੰਘ ਦੇ ਅਸਤੀਫ਼ੇ ਦੇ ਬਾਅਦ ਪਾਰਟੀ ਵਿੱਚ ਉਤਪੰਨ ਸੰਕਟ ਅੱਜ ਉਸ ਸਮੇਂ ਟੱਲਦਾ ਨਜਰ ਆਇਆ, ਜਦੋਂ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਉਹ ਪਾਰਟੀ ਦੇ ਅਹੁਦਿਆਂ ਤੋਂ ਸ਼੍ਰੀ ਸਿੰਘ ਦੇ ਅਸਤੀਫ਼ੇ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਇਸ ਨਾਲ ਜੁੜ੍ਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।

Date:2010-01-11 Time:00:07:07

ਫਰਾਂਸ 'ਚ ਕੜਾਕੇ ਦੀ ਠੰਡ

ਪੈਰਿਸ : ਫਰਾਂਸ ਵਿੱਚ ਜਾਰੀ ਕੜਾਕੇ ਦੀ ਠੰਡ ਅਤੇ ਭਾਰੀ ਬਰਫ਼ਬਾਰੀ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਦਕਿ ਇਸਦੇ ਕਾਰਣ ਊਰਜਾ ਮੰਗ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

Date:2010-01-11 Time:00:07:07


1  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010