Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 10 - 1 - 2010
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਅਸੀਂ ਮੰਦੀ ਚਾਲ ਨਾਲ ਚੱਲਣ ਵਾਲੇ ਹਾਥੀ ਹਾਂ ਪਰ ਹਰੇਕ ਵੱਧਦੇ ਕਦਮ ਦੇ ਨਾਲ ਅਸੀਂ ਆਪਣੀ ਡੂੰਘੀ ਛਾਪ ਛੱਡਦੇ ਹਾਂ। Date:2010-01-10 Time:00:36:06
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਚਾਹੁੰਦੇ ਹਨ ਕਿ ਆਮਦਨ ਕਰ ਫਾਰਮ ਸੌਖਾ ਹੋਵੇ ਤਾਂ ਜੋ ਆਮ ਕਰਦਾਤਾ ਆਪਣੀ ਦੇਣਦਾਰੀ ਸਮਝੇ ਅਤੇ ਇਸ ਲਈ ਉਸ ਨੂੰ ਕਿਸੇ ਮਾਹਰ ਜਾਂ ਚਾਰਟਰਡ ਅਕਾਉਂਟੈਂਟ ਦੀ ਸਹਾਇਤਾ ਨਾ ਲੈਣੀ ਪਵੇ। Date:2010-01-10 Time:00:36:06
ਨਵੀਂ ਦਿੱਲੀ- ਗੂਗਲ ਨੇ ਮੋਬਾਇਲ ਫੋਨ ਰਾਹੀਂ ਈਮੇਲ ਭੇਜਣ ਨੂੰ ਹੋਰ ਸੌਖਾ ਬਣਾ ਦਿੱਤਾ ਹੈ। ਕੰਪਨੀ ਦੇ ਨਵੇਂ ਮੋਬਾਇਲ ਨੈਕਸਸ ਵਨ ਇਸ ਵਿੱਚ ਈਮੇਲ ਭੇਜਣ ਲਈ ਕੀਪੈਡ ਦੀ ਲੋੜ ਨਹੀਂ ਹੈ, ਬਸ ਤੁਸੀਂ ਬੋਲੋ ਅਤੇ ਫੋਨ ਉਸਨੂੰ ਈਮੇਲ ਦੇ ਰੂਪ ਵਿੱਚ ਟਾਈਪ ਕਰ ਦਵੇਗਾ। ਦੁਨੀਆ ਦੀ ਇਸ ਪ੍ਰਮੁੱਖ ਇੰਟਰਨੈਟ ਕੰਪਨੀ ਨੇ ਆਪਣਾ ਪ੍ਰਸਿੱਧ ਮੋਬਾਇਲ ਫੋਨ 'ਨੈਕਸਸ ਵਨ' ਪੇਸ਼ ਕਰਦੇ ਹੋਏ ਖੁਦਰਾ ਕਾਰੋਬਾਰ ਵਿੱਚ ਵੀ ਕਦਮ ਰੱਖਿਆ ਹੈ। ਗੂਗਲ ਦੇ ਸੌਫਟਵੇਅਰ ਐਂਡ੍ਰਾਇਡ 2.1 ਨਾਲ ਲੈਸ ਇਸ ਟਚਸਕ੍ਰੀਨ ਮੋਬਾਇਲ ਨੂੰ ਹਾਰਡਵੇਅਰ ਐਚਟੀਸੀ ਨੇ ਬਣਾਇਆ ਹੈ। Date:2010-01-10 Time:00:36:06
ਨਵੀਂ ਦਿੱਲੀ : ਕੇਂਦਰ ਸਰਕਾਰ ਗੁਜਰਾਤ ਦੇ ਦਾਹੇਜ ਵਿੱਚ 50 ਹਜਾਰ ਕਰੋੜ ਦੇ ਨਿਵੇਸ਼ ਟੀਚੇ ਦੇ ਨਾਲ ਪੈਟ੍ਰੋਲੀਅਮ ਅਤੇ ਪੈਟ੍ਰੋਰਾਸਾਇਣ ਗਤੀਵਿਧੀਆਂ ਦੇ ਲਈ ਵਿਸ਼ੇਸ਼ ਉਦਯੋਗਿਕ ਖੇਤਰ ਪੀਸੀਪੀਆਈਆਰ ਦੀ ਸਥਾਪਨਾ ਕਰੇਗੀ। Date:2010-01-10 Time:00:36:06
ਟੋਕੀਓ : ਵਿੱਤੀ ਸੰਕਟ ਦੇ ਨਾਲ ਜੂਝ ਰਹੀ ਜਪਾਨ ਏਅਰਲਾਇੰਸ (ਜੇਏਐੱਲ) ਦੇ ਕਰਜਦਾਤਾ ਬੈਂਕਾਂ ਨੇ ਉਸਨੂੰ ਦੀਵਾਲੀਆ ਘੋਸ਼ਿਤ ਕੀਤੇ ਜਾਣ ਦੀ ਯੋਜਨਾ ਉੱਤੇ ਰਜਾਮੰਦੀ ਦੇ ਦਿੱਤੀ ਹੈ। Date:2010-01-10 Time:00:36:06
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਬੱਚਿਆਂ ਨੂੰ ਪੋਲਿਉ ਖੁਰਾਕ ਪਿਆ ਕੇ ਰਾਸ਼ਟਰੀ ਪ੍ਰਤੀਰੱਖਿਆ ਦਿਹਾੜੇ ਦਾ ਉਦਘਾਟਨ ਕੀਤਾ।ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਇਸ ਮੌਕੇ ਕਿਹਾ ਕਿ ਸਾਲ 1995 ਵਿਚ ਸ਼ੁਰੂ ਕੀਤੀ ਗਈ ਪਲਸ ਪੋਲਿਉ ਮੁਹਿੰਮ ਨਾਲ ਇਸ ਰੋਗ ਦੇ ਖਾਤਮੇ ਵਿਚ ਕਾਫੀ ਮਦੱਦ ਮਿਲੀ ਹੈ। Date:2010-01-10 Time:00:36:06
ਨਵੀਂ ਦਿੱਲੀ : ਲੋਹੀਆ ਆਟੋ ਇੰਡਸਟਰੀਜ਼ ਲਿਮੀਟੇਡ ਨੇ ਮਾਰਚ 2011 ਤੱਕ 15 ਹਜਾਰ ਸਕੂਟਰ ਵੇਚਣ ਦਾ ਟੀਚਾ ਰੱਖਿਆ ਹੈ।ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨਿਤ ਅਵਸਥੀ ਨੇ ਇਹ ਦਿੱਲੀ ਆਟੋ ਐਕਸਪੋ 2010 ਵਿੱਚ ਦੱਸਿਆ ਕਿ ਅਗਲੇ ਵਿੱਤੀ ਸਾਲ ਵਿੱਚ ਸਕੂਟਰ ਦੇ ਦੋ ਇਲੈਕਟ੍ਰਿਕ ਮਾਡਲ ਬਾਜਾਰ ਵਿੱਚ ਉਤਾਰੇ ਜਾਣਗੇ। Date:2010-01-10 Time:00:36:06
ਨਵੀਂ ਦਿੱਲੀ : ਵਿੱਤੀ ਖੇਤਰ ਦੀ ਕੰਪਨੀ ਆਈਐੱਫ਼ਸੀਆਈ ਲਿਮੀਟੇਡ ਦਾ ਦਸੰਬਰ 2009 ਵਿੱਚ ਸਮਾਪਤ ਤਿਮਾਹੀ ਵਿੱਚ ਸ਼ੁੱਧ ਲਾਭ 30.5 ਪ੍ਰਤੀਸ਼ਤ ਵੱਧਕੇ 136.35 ਕਰੋੜ ਰੁਪਏ ਹੋ ਗਿਆ ਹੈ। Date:2010-01-10 Time:00:36:06
ਨਵੀਂ ਦਿੱਲੀ : ਸੜਕ ਦੁਰਘਟਨਾਵਾਂ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸਰਕਾਰ ਦੇਸ਼ ਵਿੱਚ ਪੁਰਾਣੇ ਯਾਤਰੀ ਵਾਹਨਾਂ ਦੇ ਸਰਟੀਫਿਕੇਸ਼ਨ ਦੇ ਨਾਲ ਹੀ ਮੋਟਰ ਵਾਹਨ ਅਧਿਨਿਯਮ ਵਿੱਚ ਸੰਸ਼ੋਧਨ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ। Date:2010-01-10 Time:00:36:06
ਨਵੀਂ ਦਿੱਲੀ : ਰਾਜਧਾਨੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ 10ਵੇਂ ਦਿੱਲੀ ਆਟੋ ਐਕਸਪੋ ਵਿੱਚ ਦੇਸ਼ ਵਿਦੇਸ਼ ਦੀਆਂ ਆਟੋ ਮੋਬਾਇਲ ਕੰਪਨੀਆਂ ਨੇ ਕੁੱਲ ਮਿਲਾਕੇ ਇੱਕ ਸੌ ਨਵੇਂ ਵਹੀਕਲ ਪੇਸ਼ ਕੀਤੇ ਹਨ ਅਤੇ ਇਸ ਮਾਮਲੇ ਵਿੱਚ ਇਹ ਐਕਸਪੋ ਦੁਨੀਆ ਵਿੱਚ ਅਵੱਲ ਬਣ ਗਿਆ ਹੈ। Date:2010-01-10 Time:00:36:06
ਨਵੀਂ ਦਿੱਲੀ : ਪਿਛਲੇ ਕਈ ਸਾਲਾਂ ਵਿੱਚ ਸਭ ਤੋਂ ਵੱਡੇ ਫ਼ੰਡ ਘਾਟੇ ਦਾ ਸਾਹਮਣਾ ਕਰ ਰਹੀ ਕੇਂਦਰ ਸਰਕਾਰ ਅਗਲੇ ਦੋ ਮਹੀਨਿਆਂ ਵਿੱਚ ਚਾਰ ਸਰਵਜਨਕ ਅਦਾਰਿਆਂ ਵਿੱਚ ਵਿਨਿਵੇਸ਼ ਕਰਕੇ ਕਰੀਬ 30 ਹਜਾਰ ਕਰੋੜ ਰੁਪਏ ਜੁਟਾਉਣ ਦੀ ਤਿਆਰੀ ਵਿੱਚ ਹੈ। ਇਸਦੀ ਸ਼ੁਰੂਆਤ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਹੋਣ ਦੀ ਉਮੀਦ ਹੈ। Date:2010-01-10 Time:00:36:06
ਨਵੀਂ ਦਿੱਲੀ : ਡਾਲਰ ਦੀ ਮਜ਼ਬੂਤੀ ਨੇ ਸੋਨੇ ਨੂੰ 17 ਹਜਾਰ ਦੇ ਮਜਬੂਤ ਪੱਧਰ ਤੋਂ ਥੱਲੇ ਸੁੱਟਿਆ। ਕੌਮਾਂਤਰੀ ਪੱਧਰ ਉੱਤੇ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਬਣੀ ਰਹੀ, ਜਿਸਦੇ ਨਾਲ ਦਿੱਲੀ ਸ਼ਰਾਫ਼ਾ ਬਾਜਾਰ ਵਿੱਚ ਇਹ 140 ਰੁਪਏ ਡਿੱਗਕੇ 16960 ਪ੍ਰਤੀ ਦਸ ਗ੍ਰਾਮ ਤੱਕ ਆ ਗਿਆ Date:2010-01-10 Time:00:36:06
ਢਾਕਾ : ਬੰਗਲਾਦੇਸ਼ ਦੀ ਸੱਤਾਧਾਰੀ ਪਾਰਟੀ ਅਵਾਮੀ ਲੀਗ ਦੇ ਮੁੱਖ ਸਕੱਤਰ ਸੈਯਦ ਅਸ਼ਰਫੁੱਲ ਇਸਲਾਮ ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਪਾਕਿਸਤਾਨ ਦੇ ਸਾਬਕਾ ਸੈਨਾ ਤਾਨਾਸ਼ਾਹ ਜਨਰਲ ਪਰਵੇਜ ਮੁਸ਼ੱਰਫ਼ ਅਤੇ ਯੂਨਾਈਟੇਡ ਲਿਬਰੇਸ਼ਨ ਫਰੰਟ ਆਫ਼ ਅਸਾਮ 'ਉਲਫ਼ਾ' ਦੇ ਉੱਚ ਕਮਾਂਡਰ ਅਨੂਪ ਚੇਤੀਆ ਦੇ ਵਿੱਚ ਮੁਲਾਕਾਤ ਕਰਵਾਈ ਸੀ। Date:2010-01-10 Time:00:36:06
ਕਾਠਮਾਂਡੂ : ਨੇਪਾਲ ਦੇ ਤਿੰਨ ਪ੍ਰਮੁੱਖ ਰਾਜਨੀਤਿਕ ਦਲਾਂ ਨੇ ਵੱਖ ਵੱਖ ਦਲਾਂ ਵਿਚਕਾਰ ਆਮ ਰਾਏ ਬਣਾਉਣ, ਨਵਾਂ ਸੰਵਿਧਾਨ ਸਮੇਂ ਉੱਤੇ ਬਣਾਉਣ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਸਹੀ ਅੰਜਾਮ ਤੱਕ ਪਹੁੰਚਾਉਣ ਦੇ ਲਈ ਇੱਕ ਉੱਚ ਪੱਧਰੀ ਵਿਵਸਥਾ ਤਿਆਰ ਕਰਨ ਦਾ ਫੈਸਲਾ ਲਿਆ ਹੈ। Date:2010-01-10 Time:00:36:06
ਇਸਲਾਮਾਬਾਦ : ਪਾਕਿਸਤਾਨੀ ਪੁਲਿਸ ਨੇ ਬਲੋਚੀਸਤਾਨ ਪ੍ਰਾਂਤ ਦੇ ਗਵਾਦਰ ਵਿਖੇ ਫ਼ਰਜੀ ਨੰਬਰ ਪਲੇਟ ਲੱਗੀ ਗੱਡੀ ਵਿੱਚ ਸਫ਼ਰ ਕਰਨ ਦੇ ਆਰੋਪ ਵਿੱਚ ਅਮਰੀਕੀ ਵਣਜ ਦੂਤਾਵਾਸ ਦੇ ਦੋ ਮੁਲਾਜਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। Date:2010-01-10 Time:00:36:06
ਮੇਲਬਨਰ : ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਉੱਤੇ ਇੱਕ ਹੋਰ ਹਮਲੇ ਦੌਰਾਨ ਇੱਕ 29 ਸਾਲਾ ਨੌਜਵਾਨ ਨੂੰ ਚਾਰ ਹਮਲਾਵਰਾਂ ਨੇ ਜਲਾ ਦਿੱਤਾ, ਜਿਸਦੀ ਭਾਰਤੀ ਸਮੁਦਾਇ ਅਤੇ ਸਰਕਾਰ ਨੇ ਕੜ੍ਹੀ ਨਿਖੇਧੀ ਕੀਤੀ ਹੈ, ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਇਹ ਨਸਲੀ ਮਾਮਲਾ ਨਹੀਂ ਲੱਗਦਾ। Date:2010-01-10 Time:00:36:06
ਨਵੀਂ ਦਿੱਲੀ : ਸਿੰਗਾਪੁਰ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਵਿਜੈ ਅਯੰਗਰ ਦਾ ਕਹਿਣਾ ਹੈ ਕਿ ਭਾਰਤ ਦੇ ਪ੍ਰਵਾਸੀ ਚੀਨ ਦੇ ਪ੍ਰਵਾਸੀਆਂ ਦੀ ਤਰ੍ਹਾਂ ਨਹੀਂ ਹਨ। Date:2010-01-10 Time:00:36:06
ਕੋਲਕਾਤਾ - ਆਈਪੀਐਲ ਦੀ ਕੋਲਕਾਤਾ ਨਾਇਟ ਰਾਇਡਰਸ ਟੀਮ ਦੇ ਇੱਕ ਹਫਤਾ ਚੱਲਣ ਵਾਲੇ ਗੇਂਦਬਾਜ਼ੀ ਕੈਂਪ ਦਾ ਬੀਤੇ ਕੱਲ੍ਹ ਇੱਥੇ ਇਸ ਦੇ ਗੇਂਦਬਾਜੀ ਸਲਾਹਕਾਰ ਵਸੀਮ ਅਕਰਮ ਦੀ ਦੇਖ-ਰੇਖ ਹੇਠ ਆਗਾਜ਼ ਹੋਇਆ। Date:2010-01-10 Time:00:36:05
ਨਵੀਂ ਦਿੱਲੀ - ਦਿੱਲੀ ਨੌਜਵਾਨ ਬੱਲੇਬਾਜ ਵਿਰਾਟ ਕੋਹਲੀ ਟੀਮ ਇੰਡੀਆ ਦੇ ਨਵੇਂ ਯੁਵਰਾਜ ਬਣ ਗਏ ਹਨ।ਆਪਣੇ ਸੰਖੇਪ ਕਰੀਅਰ ਵਿਚ ਉਹਨਾਂ ਨੇ ਨਵੀਂਆਂ ਉਚਾਈਆਂ ਹਾਸਲ ਕਰਦੇ ਹੋਏ ਟੀਮ ਇੰਡੀਆਂ ਵਿਚ ਆਪਣਾ ਸਥਾਨ ਪੁਖਤਾ ਕਰ ਲਿਆ ਹੈ। Date:2010-01-10 Time:00:36:05
ਸਭ ਤੋਂ ਸੈਕਸੀ ਅਭਿਨੇਤਰੀ, ਇੰਟਰਨੈਟ 'ਤੇ ਸਭ ਤੋਂ ਜਿਆਦਾ ਸਰਚ ਕੀਤੀ ਜਾਣ ਵਾਲੀ, ਟਾਪ ਆਨਲਾਈਨ ਨਿਊਜ਼ਮੇਕਰ ਆਫ 2009 ਵਰਗੀਆਂ ਕਈ ਗੱਲਾਂ ਕੈਟਰੀਨਾ ਕੈਫ਼ ਦੇ ਬਾਇਉਡਾਟਾ ਦੀ ਸ਼ੋਭਾ ਵਧਾ ਰਹੀਆਂ ਹਨ। ਨਾਲ ਹੀ ਲਗਾਤਾਰ ਹਿਟ ਫਿਲਮਾਂ ਦੇ ਕੇ ਕੈਟਰੀਨਾ ਨੇ ਹੋਰ ਅਭਿਨੇਤਰੀਆਂ ਦੀ ਨੀਂਦ ਉਡਾ ਦਿੱਤੀ ਹੈ। ਉਹਨਾਂ ਦੇ ਪ੍ਰਸੰਸਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪ੍ਰਸੰਸਕਾਂ ਦੇ ਪਿਆਰ ਦੇ ਸਾਗਰ ਨੂੰ ਦੇਖਦੇ ਹੋਏ ਕੈਟਰੀਨਾ ਵੀ ਉਹਨਾਂ ਪ੍ਰਤੀ ਆਪਣੀ ਜਵਾਬਦਾਰੀ ਮਹਿਸੂਸ ਕਰਦੀ ਹੈ। ਕੈਟਰੀਨਾ ਆਪਣੇ ਚਾਹੁਣ ਵਾਲਿਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ ਹੈ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਫਿਲਮਾਂ ਦੀ ਚੋਣ ਦੇ ਮਾਮਲੇ ਵਿੱਚ ਸਾਵਧਾਨੀ ਵਰਤੇਗੀ। ਕੈਟਰੀਨਾ ਨਹੀਂ ਚਾਹੁੰਦੀ ਕਿ ਉਹਨਾਂ ਦੇ ਪ੍ਰਸੰਸਕ ਉਹਨਾਂ ਦੀ ਕਮਜੋਰ ਫ Date:2010-01-10 Time:00:36:05
ਲੰਦਨ - ਫ੍ਰਾਂਸ ਵਿਚ ਇੱਕ ਨਵੇਂ ਕਨੂੰਨ ਅਧੀਨ ਜਨਤਕ ਥਾਂਵਾਂ ਉੱਪਰ ਬੁਰਕਾ ਪਹਿਨਣ ਵਾਲੀਆਂ ਮਹਿਲਾਵਾਂ ਨੂੰ ਜਲਦੀ ਹੀ 700 ਪੌਂਡ ਦਾ ਜੁਰਮਾਨਾ ਦੇਣਾ ਪਵੇਗਾ। Date:2010-01-10 Time:00:36:05
ਅੰਮ੍ਰਿਤਸਰ - ਪਾਕਿਸਤਾਨ ਦੇ ਸ਼ੱਕੀ ਅੱਤਵਾਦੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚ ਸੱਤ ਰਾਕੇਟ ਦਾਗੇ ਪਰ ਇਹਨਾਂ ਹਮਲਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। Date:2010-01-10 Time:00:36:05
ਨਵੀਂ ਦਿੱਲੀ - ਆਸਟ੍ਰੇਲਿਆ ਵਿਚ ਭਾਰਤੀਆਂ ਉੱਪਰ ਹਮਲਿਆਂ ਦੇ ਪਿਛੋਕੜ ਵਿਚਕਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਵਿਦੇਸ਼ਾਂ ਵਿਚ ਰਾਖੀ ਸਰਕਾਰ ਦੀ ਮੁੱਢਲੀ ਪਹਿਲ ਹੈ। Date:2010-01-10 Time:00:36:05
ਜੰਮੂ - ਜੰਮੂ ਅਤੇ ਕਸ਼ਮੀਰ ਵਿਚ ਪਰਗਵਾਲ ਖੇਤਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਪਰ ਅੱਜ ਪਾਕਿਸਤਾਨੀ ਰੇਂਜਰਾਂ ਨੇ ਸੰਘਰਸ਼ ਵਿਰਾਮ ਦਾ ਉਲੰਘਨ ਕਰਦਿਆਂ ਗੋਲੀਬਾਰੀ ਕੀਤੀ ਜਦੋਂ ਕਿ ਸਰਹੱਦੀ ਰਾਖੀ ਬਲ ਦੇ ਜਵਾਨਾਂ ਨੇ ਘੁਸਪੈਠ ਦੀ ਇੱਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। Date:2010-01-10 Time:00:36:05
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਬੱਚਿਆਂ ਨੂੰ ਪੋਲਿਉ ਖੁਰਾਕ ਪਿਆ ਕੇ ਰਾਸ਼ਟਰੀ ਪ੍ਰਤੀਰੱਖਿਆ ਦਿਹਾੜੇ ਦਾ ਉਦਘਾਟਨ ਕੀਤਾ।ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਇਸ ਮੌਕੇ ਕਿਹਾ ਕਿ ਸਾਲ 1995 ਵਿਚ ਸ਼ੁਰੂ ਕੀਤੀ ਗਈ ਪਲਸ ਪੋਲਿਉ ਮੁਹਿੰਮ ਨਾਲ ਇਸ ਰੋਗ ਦੇ ਖਾਤਮੇ ਵਿਚ ਕਾਫੀ ਮਦੱਦ ਮਿਲੀ ਹੈ। Date:2010-01-10 Time:00:36:05
page no.1 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |