Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 1 - 2010

ਖੰਡ ਦੇ ਵਾਅਦਾ ਕਾਰੋਬਾਰ ਉੱਪਰ ਰੋਕ ਵਧੀ

ਨਵੀਂ ਦਿੱਲੀ - ਸਰਕਾਰ ਨੇ ਖੰਡ ਦੇ ਵਾਅਦਾ ਕਾਰੋਬਾਰ ਉੱਪਰ ਰੋਕ ਨੂੰ 9 ਮਹੀਨੇ ਹੋਰ ਵਧਾ ਕੇ ਇਸ ਨੂੰ ਸਤੰਬਰ 2010 ਤੱਕ ਲਈ ਰੋਕ ਦਿੱਤਾ ਹੈ।ਸਰਕਾਰ ਨੇ ਖੰਡ ਦੀਆਂ ਵੱਧਦੀਆਂ ਕੀਮਤਾਂ ਨੂੰ ਧਿਆਨ ਵਿਚ ਰੱਖਦੇ ਹੋਏ 26 ਮਈ 2009 ਨੂੰ ਇਸ ਦੇ ਵਾਅਦਾ ਕਾਰੋਬਾਰ ਉੱਪਰ ਰੋਕ ਲਗਾਈ ਸੀ।

Date:2010-01-01 Time:00:16:13

ਬਰਫਹੀਨ ਹੋਵੇਗਾ ਆਰਕਟਿਕ ਖੇਤਰ!

ਵਾਸ਼ਿੰਗਟਨ - ਅਮਰੀਕੀ ਭੂ ਵਿਗਿਆਨੀ ਸਰਵੇਖਣ (ਯੂਐਸਜੀਐਸ) ਨੇ ਭਵਿੱਖ ਵਿਚ ਆਰਕਟਿਕ ਖੇਤਰ ਵਿਚ ਵੱਧ ਗਰਮੀ ਪੈਣ ਅਤੇ ਗਰਮੀਆਂ ਵਿਚ ਉਸ ਖੇਤਰ ਦੇ ਬਰਫਹੀਣ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਉਸ ਕਾਰਣ ਤੁਫਾਨਾਂ ਦੇ ਹੋਰ ਸੰਘਣਾ ਹੋਣ ਅਤੇ ਉੱਥੇ ਸਰਦੀ ਵਿਚ ਹੋਰ ਤੇਜ਼ੀ ਆਉਣ ਦੀ ਚਿਤਾਵਨੀ ਦਿੱਤੀ ਹੈ।

Date:2010-01-01 Time:00:16:13

ਜਪਾਨ ਏਅਰਲਾਇੰਸ ਨੂੰ ਮਿਲੇਗੀ ਮਦਦ

ਟੋਕੀਓ : ਜਪਾਨ ਦੇ ਆਵਾਜਾਈ ਮੰਤਰੀ ਸੇਈਜੀ ਮੀਹਾਰਾ ਨੇ ਅੱਜ ਕਿਹਾ ਕਿ ਭਾਰੀ ਵਿੱਤ ਸੰਕਟ ਦੇ ਨਾਲ ਜੂਝ ਰਹੀ ਸਰਕਾਰੀ ਹਵਾਬਾਜੀ ਕੰਪਨੀ ਜਪਾਨ ਏਅਰਲਾਇੰਸ ਕਾਰਪੋਰੇਸ਼ਨ ਨੂੰ ਵਿੱਤੀ ਸਹਾਇਤਾ ਦੇਣ ਦੇ ਲਈ ਡੈਵਲਪਮੈਂਟ ਬੈਂਕ ਆਫ਼ ਜਪਾਨ ਦੇ ਕਾਇਦੇ ਕਾਨੂੰਨਾਂ ਵਿੱਚ ਬਦਲਾਅ ਕੀਤਾ ਜਾਵੇਗਾ।

Date:2010-01-01 Time:00:16:13

ਏਸ਼ੀਅਨ ਪੈਂਟਸ ਨੇ ਵੇਚੀ ਹਿੱਸੇਦਾਰੀ

ਮੁੰਬਈ : ਏਸ਼ੀਅਨ ਪੈਂਟਸ ਲਿਮੀਟੇਡ ਨੇ ਆਪਣੀ ਥਾਈਲੈਂਡ ਦੀ ਇਕਾਈ ਵਿੱਚ ਖੁਦ ਹਿੱਸੇਦਾਰੀ ਵੇਚੀ। ਏਸ਼ੀਅਨ ਪੈਂਟਸ ਨੇ ਇੱਥੇ ਦੱਸਿਆ ਕਿ ਬਰਜਰ ਪੈਂਟਸ ਥਾਈਲੈਂਡ ਲਿਮੀਟੇਡ ਵਿੱਚ 25 ਲੱਖ 60 ਹਜਾਰ ਸ਼ੇਅਰ ਚਾਰ ਲੱਖ 20 ਹਜਾਰ ਡਾਲਰ ਵਿੱਚ ਵੇਚ ਦਿੱਤੇ ਗਏ ਹਨ।

Date:2010-01-01 Time:00:16:13

ਐੱਮਟੀਐੱਨਐੱਲ ਨੇ ਮਿਥਿਆ ਟੀਚਾ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮੀਟੇਡ ਦਾ ਚਲੂ ਵਿੱਤ ਵਰ੍ਹੇ ਦੇ ਅੰਤ ਤੱਕ ਕਰੀਬ ਛੇ ਲੱਖ ਨਵੇਂ ਮੋਬਾਇਲ ਗ੍ਰਾਹਕ ਜੋੜ੍ਹਨ ਦੀ ਯੋਜਨਾ ਹੈ।

Date:2010-01-01 Time:00:16:13

ਬ੍ਰੋਕਰ ਸੰਗਠਨ ਨੇ ਕੀਤਾ ਵਿਰੋਧ

ਮੁੰਬਈ : ਦੇਸ਼ ਦੇ ਦੋ ਪ੍ਰਮੁੱਖ ਸ਼ੇਅਰ ਬਾਜਾਰਾਂ ਵਿੱਚ ਕਾਰੋਬਾਰ ਦਾ ਸ਼ੁਭ ਆਰੰਭ ਸਵੇਰੇ ਨੌ ਵੱਜੇ ਤੋਂ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੱਲ੍ਹ ਉਸ ਵੇਲੇ ਹੋਰ ਤਿੱਖਾ ਹੋ ਗਿਆ, ਜਦੋਂ ਸ਼ੇਅਰ ਬ੍ਰੋਕਰਾਂ ਦੇ ਪ੍ਰਮੁੱਖ ਸੰਗਠਨ ਨੇ ਬੀਐੱਸਈ ਅਤੇ ਐੱਨਐੱਸਈ ਤੋਂ ਇਸਦੇ ਲਈ ਬੁਨਿਆਦੀ ਸਹੂਲਤਾਂ ਉਪਲਬੱਧ ਨਹੀਂ ਹੋਣ ਤੱਕ ਪਹਿਲਾਂ ਜਿਹੀ ਸਥਿਤੀ ਬਣਾਏ ਰੱਖਣ ਦੀ ਮੰਗ ਕੀਤੀ।

Date:2010-01-01 Time:00:16:12

ਹੈਂਡਲੂਮ ਐਕਸਪੋ 'ਚ 17 ਲੱਖ ਦੀ ਵਿੱਕਰੀ

ਜੈਪੁਰ : ਹੈਂਡਲੂਮਜ਼ ਹਫ਼ਤੇ ਦੇ ਤਹਿਤ 21 ਦਸੰਬਰ ਤੋਂ ਜੈਪੁਰ ਵਿਖੇ ਸਪੈਸ਼ਲ ਨੈਸ਼ਨਲ ਹੈਂਡਲੂਮ ਐਕਸਪੋ ਦੇ ਆਯੋਜਨ ਵਿੱਚ ਵਿੱਚ ਹੁਣ ਤੱਕ 17 ਲੱਖ ਰੁਪਏ ਦੀ ਵਿੱਕਰੀ ਹੋਈ ਹੈ।

Date:2010-01-01 Time:00:16:12

ਸੌਰ ਊਰਜਾ ਖੇਤਰ 'ਚ ਉਤਰੇਗੀ ਐੱਨਟੀਪੀਸੀ

ਨਵੀਂ ਦਿੱਲੀ : ਬਿਜਲੀ ਉਤਪਾਦਨ ਕਰਨ ਵਾਲੀ ਸਰਕਾਰੀ ਕੰਪਨੀ ਰਾਸ਼ਟਰੀ ਤਾਪ ਬਿਜਲੀ ਨਿਗਮ (ਐੱਨਟੀਪੀਸੀ) ਨੇ ਅੱਜ ਸੌਰ ਊਰਜਾ ਦੇ ਕਾਰੋਬਾਰ ਵਿੱਚ ਉਤਰਨ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਸਾਲ 2014 ਤੱਕ 301 ਮੈਗਾਵਾਟ ਬਿਜਲੀ ਉਤਪਾਦਨ ਕਰਨ ਦੀ ਉਸਦੀ ਯੋਜਨਾ ਹੈ।

Date:2010-01-01 Time:00:16:12

ਕਿਸਾਨਾਂ ਦੀ ਮਦਦ ਕਰੇ ਸਰਕਾਰ : ਕੌਫ਼ੀ ਬੋਰਡ

ਮੈਡੀਕਰੀ : ਕੌਫੀ ਬੋਰਡ ਨੇ ਕਰਨਾਟਕ ਦੇ ਕੌਫ਼ੀ ਕਿਸਾਨਾਂ ਨੂੰ ਸਹਾਇਤਾ ਉਪਲਬੱਧ ਕਰਵਾਉਣ ਦੀ ਮੰਗ ਕੀਤੀ ਹੈ।ਕੌਫ਼ੀ ਬੋਰਡ ਦੇ ਮੈਂਬਰ ਸੀ ਗਣੇਸ਼, ਐੱਨ ਬੱਲਿੱਪਾ ਅਤੇ ਐੱਫ਼ ਮੂਸਾਕੁੱਠੀ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਕੋਡਾਗੂ ਦੇ ਕੌਫ਼ੀ ਕਿਸਾਨ ਇੱਕ ਦੇ ਬਾਅਦ ਇੱਕ ਮੁਸੀਬਤ ਝੱਲ ਰਹੇ ਹਨ।

Date:2010-01-01 Time:00:16:12

ਐੱਲਐਂਡਟੀ ਨੂੰ ਮਿਲੇ ਆਰਡਰ

ਨਵੀਂ ਦਿੱਲੀ : ਨਿਰਮਾਣ ਖੇਤਰ ਦੀ ਮੋਹਰੀ ਕੰਪਨੀ ਲਾਰਸਨ ਐਂਡ ਟੁਰਬੋ (ਐੱਲਐਂਡਟੀ) ਨੂੰ ਪਾਵਰਜੇਨ ਇੰਫਰਾਸਟ੍ਰਕਚਰ ਅਤੇ ਬੈਂਗਲੂਰ ਜਲ ਸਪਲਾਈ ਐਂਡ ਸੀਵਰੇਜ ਬੋਰਡ (ਬੀਡਬਲਿਊਐੱਸਐੱਸਬੀ) ਤੋਂ 581 ਕਰੋੜ ਰੁਪਏ ਦੇ ਆਰਡਰ ਮਿਲੇ ਹਨ।

Date:2010-01-01 Time:00:16:12

ਪਹਿਲਾਂ ਮਿਲੇਗੀ ਸੁਨਾਮੀ ਦੀ ਸੂਚਨਾ

ਲਖਨਊ : ਸੁਨਾਮੀ ਦੀ ਸੂਚਨਾ ਹੁਣ ਦੋ ਘੰਟੇ ਪਹਿਲਾਂ ਹੀ ਮਿਲ ਜਾਇਆ ਕਰੇਗੀ। ਭਾਰਤੀ ਤਕਨੀਕ ਸੰਸਥਾਨ ਇਲਾਹਾਬਾਦ ਸੁਨਾਮੀ ਦੀ ਜਾਣਕਾਰੀ ਦੋ ਘੰਟੇ ਪਹਿਲਾਂ ਦੇਣ ਵਾਲੇ ਮਾਈਕ੍ਰੋ ਸੈਂਸਰ ਨੂੰ ਨਿਰਮਿਤ ਕਰ ਰਿਹਾ ਹੈ।

Date:2010-01-01 Time:00:16:12

ਨਵੇਂ ਸਾਲ 'ਚ ਗੂਗਲ ਦਾ ਸਮਾਰਟ ਫੋਨ

ਨਿਊਯਾਰਕ- ਦੁਨੀਆ ਦਾ ਪ੍ਰਸਿੱਧ ਇੰਟਰਨੈਟ ਸਰਚ ਇੰਜਣ ਗੂਗਲ ਨਵੇਂ ਸਾਲ ਵਿੱਚ ਮੋਬਾਇਲ ਬਜ਼ਾਰ ਵਿੱਚ ਸਮਾਰਟ ਫੋਨ ਉਤਾਰੇਗਾ। ਮੰਨਿਆ ਜਾ ਰਿਹਾ ਹੈ ਕਿ ਗੂਗਲ ਦਾ ਸਮਾਰਟ ਫੋਨ ਨੈਕਸਸ ਵਨ ਪੰਜ ਜਨਵਰੀ ਨੂੰ ਬਜ਼ਾਰ ਵਿੱਚ ਉਪਲਬਧ ਹੋ ਜਾਵੇਗਾ। ਇਹ ਫੋਨ ਐਂਡ੍ਰੋਇਡ ਆਪਰੇਸ਼ਨ ਦੇ ਤਹਿਤ ਕੰਮ ਕਰੇਗਾ, ਜਿਸ ਨੂੰ ਐਂਡ੍ਰੋਇਡ 2.1 ਕਿਹਾ ਜਾਂਦਾ ਹੈ।

Date:2010-01-01 Time:00:16:12

ਐੱਮਐੱਨਪੀ ਸੇਵਾ 31 ਮਾਰਚ ਤੋਂ

ਨਵੀਂ ਦਿੱਲੀ : ਓਪਰੇਟਰ ਬਦਲਣ ਉੱਤੇ ਵੀ ਪੁਰਾਣੇ ਮੋਬਾਇਲ ਨੰਬਰ ਨੂੰ ਕਾਇਮ ਰੱਖਣ ਦੀ ਸਹੂਲਤ ਮੋਬਾਇਲ ਨੰਬਰ ਪੋਰਟਬਿਲਿਟੀ ਨੂੰ ਲਾਗੂ ਕਰਨ ਦੀ ਯੋਜਨਾ 31 ਮਾਰਚ 2010 ਤੱਕ ਵਧਾਅ ਦਿੱਤੀ ਗਈ ਹੈ।

Date:2010-01-01 Time:00:16:12

ਹਮਲੇ 'ਚ 4 ਸੀਆਰਪੀਐਫ ਜਵਾਨ ਸ਼ਹੀਦ

ਸ਼੍ਰੀਨਗਰ - ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ(ਸੀਆਰਪੀਐਫ) ਦੇ ਚਾਰ ਅਧਿਕਾਰੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

Date:2010-01-01 Time:00:16:11

ਗੰਗਾ 'ਤੇ ਹੋਰ ਬੰਨ੍ਹ ਨਹੀਂ:ਜੈਰਾਮ

ਵਾਰਾਣਸੀ - ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਗੰਗਾ 'ਤੇ ਹੁਣ ਨਵੇਂ ਬੰਨ ਨਹੀਂ ਬਣਾਏ ਜਾਣਗੇ।ਉਹਨਾਂ ਕਿਹਾ ਕਿ ਉੱਤਰਾਖੰਡ ਵਿਚ ਗੰਗਾ ਨਦੀ ਉੱਪਰ ਬੰਨ ਬਣਾ ਕੇ ਜਿੰਨ੍ਹਾਂ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਉੱਪਰ ਕੰਮ ਸ਼ੁਰੂ ਨਹੀਂ ਹੋਇਆ ਹੈ, ਉਹਨਾਂ ਨੂੰ ਹੁਣ ਰੋਕ ਦਿੱਤਾ ਜਾਵੇਗਾ।

Date:2010-01-01 Time:00:16:11

ਪਾਕਿ ਕ੍ਰਿਕਟ ਦੀ ਹੋਂਦ ਨੂੰ ਖ਼ਤਰਾ : ਯੂਸੁਫ

ਨਵੀਂ ਦਿੱਲੀ : ਆਸਟਰੇਲੀਆ ਦੇ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਮਿਲੀ ਸ਼ਰਮਨਾਕ ਹਾਰ ਤੋਂ ਦੁੱਖੀ ਪਾਕਿਸਤਾਨੀ ਕਪਤਾਨ ਮੁਹੰਮਦ ਯੂਸੁਫ ਨੇ ਇਸ ਹਾਰ ਦਾ ਠੀਕਰਾ ਆਪਣੀ ਟੀਮ ਦੇ ਜਿਆਦਾ ਤੋਂ ਜਿਆਦਾ ਟਵੈਂਟੀ 20 ਕ੍ਰਿਕਟ ਖੇਡਣ ਦੇ ਸਿਰ ਭੰਨਿਆ।

Date:2010-01-01 Time:00:16:11

ਜਾਨਸਨ ਸਰਬੋਤਮ ਗੇਂਦਬਾਜ : ਪੋਂਟਿੰਗ

ਮੇਲਬਰਨ : ਆਸਟਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਤੇਜ ਗੇਂਦਬਾਜ ਮਿਸ਼ੈਲ ਜਾਨਸਨ ਦੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਦੀ ਜੀਅ ਭਰਕੇ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਦੁਨੀਆ ਦਾ ਸਰਬੋਤਮ ਤੇਜ ਗੇਂਦਬਾਜ ਦੱਸਿਆ ਹੈ।

Date:2010-01-01 Time:00:16:11

ਦੂਲਹਾ ਮਿਲ ਗਿਆ : ਫਰਸਟ ਲੁਕ

'ਦੂਲਹਾ ਮਿਲ ਗਿਆ' ਦੇ ਨਿਰਮਾਣ ਵਿੱਚ ਲੰਬਾ ਸਮਾਂ ਲੱਗਿਆ। ਸ਼ਾਹਰੁਖ ਖਾਨ ਨੇ ਫਿਲਮ ਵਿੱਚ ਸੰਖੇਪ ਭੂਮਿਕਾ ਨਿਭਾਈ ਹੈ ਅਤੇ ਉਹਨਾਂ ਦੀਆਂ ਤਾਰੀਖਾਂ ਦੀ ਸਮੱਸਿਆ ਕਾਰਨ ਫਿਲਮ ਦੀ ਸ਼ੂਟਿੰਗ ਲਗਾਤਾਰ ਟਲਦੀ ਰਹੀ। ਮਲੇਸ਼ੀਆ ਅਤੇ ਤ੍ਰਿਨਿਦਾਦ ਐਂਡ ਟੋਬੋਗੋ ਵਿੱਚ ਫਿਲਮਾਈ ਗਈ 'ਦੂਲਹਾ ਮਿਲ ਗਿਆ' ਵਿੱਚ ਸੁਸ਼ਮਿਤਾ ਸੇਨ ਅਤੇ ਫਰਦੀਨ ਖਾਨ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਵਿਵੇਕ ਵਾਸਵਾਨੀ ਦੁਆਰਾ ਨਿਰਮਿਤ ਇਸ ਫਿਲਮ ਦਾ ਨਿਰਦੇਸ਼ਨ ਮੁਦੱਸਰ ਅਜੀਜ ਨੇ ਕੀਤਾ ਹੈ, ਜਿਹਨਾਂ ਨਾਲ ਸੁਸ਼ਮਿਤਾ ਦੀਆਂ ਨਜ਼ਦੀਕੀਆਂ ਦੀ ਅੱਜ-ਕੱਲ੍ਹ ਚਰਚਾ ਹੈ। ਸੁਸ਼ਮਿਤਾ ਸੇਨ ਇਸ ਸਮੇਂ ਨਾਇਕਾਵਾਂ ਦੀ ਦੌੜ ਵਿੱਚ ਕਾਫ਼ੀ ਪਿਛੜ ਗਈ ਹੈ। 8 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਸਫ਼ਲਤਾ ਸੁਸ਼ਮਿਤਾ ਲਈ ਬਹੁਤ ਮਹੱਤਵਪੂਰਨ ਹੈ।

Date:2010-01-01 Time:00:16:11

2009 : ਬਾਲੀਵੁੱਡ ਨਾਇਕਾਂ ਦਾ ਲੇਖਾ-ਜੋਖਾ

2009 ਲੰਘ ਚੁੱਕਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁਝ ਸਿਤਾਰਿਆਂ ਦੀ ਚਮਕ ਟਿਕਟ ਖਿੜਕੀ 'ਤੇ ਕਾਫੀ ਵਧੀ ਤੇ ਕੁਝ ਦੀ ਚਮਕ ਵਿਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ। 2008 ਦੀ ਤੁਲਨਾ ਵਿਚ 2009 ਵਿਚ ਨਾਇਕਾਂ ਦੀ ਸਥਿਤੀ ਵਿਚ ਜ਼ਿਆਦਾ ਉਲਟ-ਫੇਰ ਤਾਂ ਨਹੀਂ ਹੋਇਆ ਪਰ ਪਿਛਲੇ ਸਾਲ ਦੇ ਮੁਕਾਬਲੇ ਅਕਸ਼ੈ ਕੁਮਾਰ ਲਈ 2009 ਦਾ ਸਾਲ ਬੇਹੱਦ ਖਰਾਬ ਸਾਬਤ ਹੋਇਆ। 2009 ਦੀ ਸ਼ੁਰੂਆਤ ਹੀ ਅਕਸ਼ੈ ਕੁਮਾਰ ਦੀ ਫਿਲਮ 'ਚਾਂਦਨੀ ਚੌਕ ਟੂ ਚਾਈਨਾ' ਦੇ ਨਾਲ ਹੋਈ ਅਤੇ ਉਸ ਦੀ ਇਹ ਫਿਲਮ ਟਿਕਟ ਖਿੜਕੀ 'ਤੇ ਸਭ ਤੋਂ ਵੱਡੀ ਫਲਾਪ ਸਾਬਤ ਹੋਈ। 2008 ਵਿਚ 'ਸਿੰਘ ਇਜ਼ ਕਿੰਗ' ਦੀ ਸਫਲਤਾ ਤੋਂ ਬਾਅਦ ਅਕਸ਼ੈ ਕੁਮਾਰ ਨੇ ਆਪਣੇ ਭਾਅ ਬਹੁਤ ਜ਼ਿਆਦਾ ਵਧਾ ਦਿੱਤੇ ਸਨ ਪਰ ਪਹਿਲੀ ਫਿਲਮ ਦੀ ਤਰ੍ਹਾਂ ਉਨ੍ਹਾਂ ਦੀ ਦੂਜੀ ਫਿਲਮ '8×10 ਤਸਵੀਰ' ਦਾ ਹਾਲ ਵੀ ਟਿਕਟ ਖਿੜਕੀ 'ਤੇ ਕਾਫੀ ਬੁਰਾ ਰਿਹਾ।

Date:2010-01-01 Time:00:16:11

ਮੇਰੀ ਮੌਤ ਦੇਵੇਗੀ ਜੁਆਬ : ਤਿਵਾੜੀ

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਸਾਬਕਾ ਰਾਜਪਾਲ ਨਾਰਾਇਣ ਦੱਤ ਤਿਵਾੜੀ ਨੇ ਉਹਨਾਂ ਉੱਤੇ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਦੇ ਆਰੋਪਾਂ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹਨਾਂ ਦੀ ਮੌਤ ਇਹਨਾਂ ਆਰੋਪਾਂ ਦਾ ਜਵਾਬ ਦੇਵੇਗੀ।

Date:2010-01-01 Time:00:16:11

ਸੱਜਨ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ

ਨਵੀਂ ਦਿੱਲੀ : ਕੇਂਦਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਕਾਂਗਰਸੀ ਨੇਤਾ ਅਤੇ ਸਾਬਕਾ ਸਾਂਸਦ ਸੱਜਨ ਕੁਮਾਰ ਦੇ ਵਿਰੁੱਧ ਮੁਕੱਦਮਾ ਚਲਾਉਣ ਦੀ ਅੱਜ ਆਗਿਆ ਦੇ ਦਿੱਤੀ।

Date:2010-01-01 Time:00:16:11

ਭਵਿੱਖਬਾਣੀ ਦਾ ਸ਼ਾਵੇਜ ਨੇ ਉਡਾਇਆ ਮਜਾਕ

ਕਾਰਾਕਸ : ਵੇਨੇਜੁਏਲਾ ਦੇ ਰਾਸ਼ਟਰਪਤੀ ਹਿਊਗੋ ਸ਼ਾਵੇਜ ਨੇ ਇੱਕ ਅਮਰੀਕੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਉਸ ਭਵਿੱਖਬਾਣੀ ਦਾ ਮਜਾਕ ਉਡਾਇਆ ਹੈ, ਜਿਸਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਇੱਕ ਸੈਨਾ ਵਿਰੋਧ ਵਿੱਚ ਉਹਨਾਂ ਦੀ ਸੱਤਾ ਦੀ ਖੁੱਸ ਜਾਵੇਗੀ ਅਤੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੈਲ ਕਾਸਤ੍ਰੋ ਦਾ ਸਾਲ 2010 ਵਿੱਚ ਦੇਹਾਂਤ ਹੋ ਜਾਵੇਗਾ।

Date:2010-01-01 Time:00:16:11

ਸਮੋਕਿੰਗ ਕਾਰਣ ਰੁੱਕੀ ਚੀਨੀ ਬੁਲੇਟ ਟਰੇਨ

ਪੇਈਚਿੰਗ : ਦੱਖਣੀ ਚੀਨ ਵਿੱਚ ਦੌੜ ਰਹੀ ਦੁਨੀਆ ਦੀ ਸਭ ਤੋਂ ਤੇਜ ਰੇਲ ਗੱਡੀ ਵਿੱਚ ਇੱਕ ਵਿਅਕਤੀ ਦੁਆਰਾ ਸਮੋਕਿੰਗ ਕਰਨ ਦੇ ਕਾਰਣ ਬਰੇਕ ਲੱਗ ਗਿਆ।ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿੰਹੁਆ ਨੇ ਕੱਲ੍ਹ ਦੱਸਿਆ ਕਿ ਇੱਕ ਵਿਅਕਤੀ ਬੁਲੇਟ ਟਰੇਨ ਵਿੱਚ ਸਮੋਕਿੰਗ ਕਰ ਰਿਹਾ ਸੀ, ਜਿਸਦੇ ਨਾਲ ਟਰੇਨ ਦਾ ਅਲਾਰਮ ਵੱਜ ਗਿਆ ਅਤੇ ਉਸਨੂੰ ਰੋਕਣਾ ਪਿਆ। ਟਰੇਨ ਦੇ ਕਰਮਚਾਰੀ ਉਸ ਵਿਅਕਤੀ ਨੂੰ ਲੱਭਣ ਵਿੱਚ ਅਸਫ਼ਲ ਸਿੱਧ ਹੋਏ।

Date:2010-01-01 Time:00:16:11

ਐਨੀ ਹਿੰਮਤ ਕਿਸੇ 'ਚ ਨਹੀਂ ਕਿ... : ਗੁਲ

ਲਾਹੌਰ : ਪਾਕਿਸਤਾਨ ਦੀ ਖੁਫ਼ੀਆ ਏਜੰਸੀ (ਆਈਐੱਸਆਈ) ਦੇ ਸਾਬਕਾ ਪ੍ਰਮੁੱਖ ਲੈਫ਼ਟੀਨੰਟ ਜਨਰਲ (ਰਿਟਾਇਰਡ) ਹਾਮਿਦ ਗੁਲ ਨੇ ਕਿਹਾ ਹੈ ਕਿ ਦੁਨੀਆ ਵਿੱਚ ਕਿਸੇ ਦੀ ਐਨੀ ਹਿੰਮਤ ਨਹੀਂ ਹੈ, ਜੋ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਚੋਰੀ ਕਰ ਸਕੇ।

Date:2010-01-01 Time:00:16:11

ਪਹਿਲਾਂ ਮਿਲੇਗੀ ਸੁਨਾਮੀ ਦੀ ਸੂਚਨਾ

ਲਖਨਊ : ਸੁਨਾਮੀ ਦੀ ਸੂਚਨਾ ਹੁਣ ਦੋ ਘੰਟੇ ਪਹਿਲਾਂ ਹੀ ਮਿਲ ਜਾਇਆ ਕਰੇਗੀ। ਭਾਰਤੀ ਤਕਨੀਕ ਸੰਸਥਾਨ ਇਲਾਹਾਬਾਦ ਸੁਨਾਮੀ ਦੀ ਜਾਣਕਾਰੀ ਦੋ ਘੰਟੇ ਪਹਿਲਾਂ ਦੇਣ ਵਾਲੇ ਮਾਈਕ੍ਰੋ ਸੈਂਸਰ ਨੂੰ ਨਿਰਮਿਤ ਕਰ ਰਿਹਾ ਹੈ।

Date:2010-01-01 Time:00:16:11


1  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010