Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 9 - 2009
ਡਿਊਕ ਚਾਵਲਾ (ਬੌਬੀ ਦਿਉਲ) ਇੱਕ ਪ੍ਰਸਿੱਧ ਡਾਕਟਰ ਹੈ। ਉਹ ਕੈਂਸਰ ਵਰਗੀ ਬਿਮਾਰੀ 'ਤੇ ਰਿਸਰਚ ਕਰ ਰਿਹਾ ਹੈ। ਉਸਦੇ ਹੱਸਮੁੱਖ ਸੁਭਾਅ ਦੇ ਕਾਰਨ ਜੂਨੀਅਰਸ ਅਤੇ ਮਰੀਜ ਉਸ ਨੂੰ ਕਾਫੀ ਪਸੰਦ ਕਰਦੇ ਹਨ। ਮੁਸ਼ਕਿਲ ਤੋਂ ਮੁਸ਼ਕਿਲ ਆਪਰੇਸ਼ਨ ਡਿਊਕ ਸਰਲਤਾ ਨਾਲ ਕਰ ਦਿੰਦਾ ਹੈ। ਉਸਦੇ ਸਾਥੀ ਜਦੋਂ ਇਸ ਬਾਰੇ ਪੁੱਛਦੇ ਹਨ ਤਾਂ ਉਹ ਕਹਿੰਦਾ ਹੈ ਕਿ ਉਮੀਦ ਦੇ ਕਾਰਨ ਉਹ ਮੁਸ਼ਕਿਲ ਕੰਮ ਵੀ ਕਰ ਜਾਂਦਾ ਹੈ। ਉਹ ਆਸ਼ਾਵਾਦੀ ਹੋਣ ਦੇ ਫਾਇਦੇ ਅਕਸਰ ਆਪਣੇ ਦੋਸਤਾਂ ਨੂੰ ਗਿਣਾਉਂਦਾ ਹੈ। ਡਿਊਕ ਦੀ ਜਿੰਦਗੀ ਵਿੱਚ ਸਭ ਕੁਝ ਬਿਹਤਰ ਚੱਲ ਰਿਹਾ ਹੈ। ਨਲਿਨੀ (ਕੰਗਨਾ) ਨੂੰ ਉਹ ਬਹੁਤ ਚਾਹੁੰਦਾ ਹੈ। ਫਿਲਹਾਲ ਦੋਵੇਂ ਕਰੀਅਰ 'ਤੇ ਧਿਆਨ ਦੇ ਰਹੇ ਹਨ, ਪਰ ਭਵਿੱਖ ਨੂੰ ਲੈ ਕੇ ਉਹਨਾਂ ਦੇ ਕੁਝ ਸੁਫ਼ਨੇ ਹਨ। ਅਮਰੀਕੀ ਸੰਸਥਾਨਾਂ ਨੇ ਕੈਂਸਰ 'ਤੇ ਡਿਊਕ ਦੇ ਰਿਸਰਚ ਨੂੰ ਮਾਨਤ Date:2009-09-09 Time:00:06:47
ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸਲਮਾਨ ਖਾਨ ਆਪਣੀ ਆਉਣ ਵਾਲੀ ਫ਼ਿਲਮ 'ਵਾਂਟੇਡ' ਦੇ ਪ੍ਰਚਾਰ ਵਿਚ ਲਗੇ ਹੋਏ ਹਨ। ਇਸ ਦੇ ਲਈ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਉਹ 2 ਘੰਟੇ ਦੇਰ ਨਾਲ ਪਹੁੰਚੇ, ਪਰ ਪਹੁੰਚਣ ਦੇ ਬਾਅਦ ਉਹਨਾਂ ਨੇ ਉਹ ਧਮਾਲ ਮਚਾਇਆ ਕਿ ਦਰਸ਼ਕ ਦੇਖਦੇ ਹੀ ਰਹਿ ਗਏ। Date:2009-09-09 Time:00:06:47
ਹੱਥਾਂ ਦੀਆਂ ਮਾੜੀਆਂ ਲਕੀਰਾਂ ਅੰਮ੍ਰਿਤਾ ਅਰੋੜਾ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲਾਉਣ ਵਾਲੇ ਪਾਸੇ ਧੱਕ ਰਹੀਆਂ ਹਨ। 'ਕਿਤਨੇ ਦੂਰ ਕਿਤਨੇ ਪਾਸ' ਬਤੌਰ ਨਾਇਕਾ ਕਰਨ ਵਾਲੀ ਅੰਮ੍ਰਿਤਾ ਦੀ ਕਿਸਮਤ 'ਚ ਕੋਈ ਧੜੱਲੇਦਾਰ ਕਿਰਦਾਰ ਅਜੇ ਤੱਕ ਤਾਂ ਨਹੀਂ ਮਿਲਦਾ ਨਜ਼ਰ ਆਇਆ ਹੈ। ਹਾਂ, ਮੱਥੇ 'ਚ ਵਿਆਹੁਤਾ ਜੀਵਨ ਦੀ ਚੰਗੀ ਲੀਕ ਜ਼ਰੂਰ ਵੱਜੀ ਹੋਈ ਸੀ। ਇਸੇ ਲਈ ਮਹਿਬੂਬ ਸ਼ਕੀਲ ਨਾਲ ਵਿਆਹ ਕਰਵਾ ਕੇ ਵਿਆਹੁਤਾ ਜੀਵਨ ਜ਼ਰੂਰ ਉਸ ਦਾ ਖੁਸ਼ਗਵਾਰ ਬਣ ਗਿਆ ਹੈ। ਆਪਣੇ ਫਿਲਮੀ ਜੀਵਨ ਨੂੰ ਸਧਾਰਣ ਸਮਝਣ ਵਾਲੀ ਅੰਮ੍ਰਿਤਾ ਕਹਿੰਦੀ ਹੈ ਕਿ ਰੱਬ ਦੀ ਕਿਰਪਾ ਨਾਲ ਉਹ ਕਦੇ ਵੀ ਕਿਸੇ ਵੀ ਭੂਮਿਕਾ ਨੂੰ ਲੈ ਕੇ ਘਾਬਰੀ ਨਹੀਂ ਹੈ। ਝੱਟ ਪੱਟ ਟੇਕ ਦੇ ਕੇ ਆਪਣੇ ਨਿਰਦੇਸ਼ਕਾਂ ਨੂੰ ਉਸ ਖੁਸ਼ ਕੀਤਾ ਹੈ। ਅੰਮ੍ਰਿਤਾ ਦਾ ਵਿਚਾਰ ਹੈ ਕਿ ਸਮੁੱਚੀ ਟੀਮ ਹੀ ਫਿਲਮ ਦੀ ਸਫ਼ਲਤਾ ਅਸਫ਼ਲ Date:2009-09-09 Time:00:06:47
ਕੋਲਕਾਤਾ - ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੋਨ ਕੰਪਨੀ ਨੋਕੀਆ ਦਸੰਬਰ ਤੱਕ ਭਾਰਤ ਵਿੱਚ ਪੁਸ਼ ਈਮੇਲ ਸੇਵਾ ਨੋਕੀਆ ਮੈਸੇਜਿੰਗ ਨੂੰ ਕਮੱਰਸ਼ੀਅਲ ਅਧਾਰ ਦੇਣ ਦੀ ਯੋਜਨਾ ਬਣਾ ਰਹੀ ਹੈ। ਫਿਨਲੈਂਡ ਦੀ ਇਹ ਕੰਪਨੀ ਅਪ੍ਰੈਲ ਤੋਂ ਭਾਰਤ ਵਿੱਚ ਨੋਕੀਆ ਮੈਸੇਜਿੰਗ ਦੇ ਟ੍ਰਾਇਲ ਕਰ ਰਹੀ ਹੈ, ਪਰ ਕੰਪਨੀ ਹੁਣ ਟੈਲੀਕਾਮ ਆਪਰੇਟਰਾਂ ਨਾਲ ਸਾਂਝੇਦਾਰੀ ਨੂੰ ਅੰਤਿਮ ਰੂਪ ਦੇਣ ਵਿੱਚ ਲੱਗੀ ਹੈ। Date:2009-09-09 Time:00:06:46
ਪਟਨਾ- ਅਨਿਲ ਧੀਰੂ ਭਾਈ ਅੰਬਾਨੀ (ਏਡੀਏਜੀ) ਸਮੂਹ ਦੀ ਡਾਇਰੈਕਟ ਟੂ ਹੋਮ (ਡੀਟੀਐੱਚ) ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਬਿਗ ਟੀਵੀ ਨੇ ਤਿਓਹਾਰਾਂ ਦੇ ਮੌਸਮ ਵਿੱਚ ਗ੍ਰਾਹਕਾਂ ਨੂੰ ਬਿਹਤਰੀਨ ਤੋਹਫ਼ਾ ਦਿੰਦਿਆਂ ਘਟ ਮੁੱਲ ਉੱਤੇ ਕਈ ਨਵੇਂ ਪੈਕੇਜਾਂ ਦੀਆਂ ਘੋਸ਼ਣਾ ਕੀਤੀ ਹੈ। Date:2009-09-09 Time:00:06:45
ਪਟਨਾ- ਬੈਂਕਿੰਗ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਵਜਨਕ ਖੇਤਰ ਦੀ ਮੋਹਰੀ ਬੈਂਕ ਕੇਨਰਾ ਬੈਂਕ ਨੇ ਘਰ ਘਰ ਜਾਕੇ ਖਾਤਾ ਖੋਲ੍ਹਣ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। Date:2009-09-09 Time:00:06:45
ਨਵੀਂ ਦਿੱਲੀ -ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਕਿਸੇ ਨਵੀਂ ਕਰ ਛੂਟ ਦੇ ਬਾਰੇ ਵਿੱਚ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। Date:2009-09-09 Time:00:06:45
ਹੈਦਰਾਬਾਦ- ਦਿਲ ਦਾ ਦੌਰਾ ਪੈਣ ਦੇ ਬਾਅਦ ਨਿਜਾਮ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸੇਜ (ਐੱਨਆਈਐੱਮਐੱਸ) ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸੱਤਿਅਮ ਕੰਪਿਊਟਰਜ਼ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ ਦੀ ਸਥਿਤੀ ਸਥਿਰ ਹੈ। Date:2009-09-09 Time:00:06:45
ਪੇਸ਼ਾਵਰ - ਪੱਛਮੀ ਉੱਤਰੀ ਪਾਕਿਸਤਾਨ ਦੇ ਓਰਕਜਈ ਇਲਾਕੇ ਵਿੱਚ ਸਕੂਲ ਜਾ ਰਹੇ ਵਿੱਦਿਆਰਥੀਆਂ ਉੱਤੇ ਅੱਜ ਤਾਲੀਬਾਨੀ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸਦੇ ਚੱਲਦੇ ਚਾਰ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਫੱਟੜ ਹੋ ਗਏ। Date:2009-09-09 Time:00:06:45
ਨਵੀਂ ਦਿੱਲੀ - ਵਿਦੇਸ਼ ਮੰਤਰਾਲੇ ਵਿੱਚ ਅਡੀਸ਼ਨਲ ਸਕੱਤਰ ਦਿਨਕਰ ਖੁੱਲਰ ਨੂੰ ਆਸਟਰੀਆ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। Date:2009-09-09 Time:00:06:45
ਲਾਹੌਰ - ਹਿੰਦੀ ਫਿਲਮ 'ਨਜ਼ਰ' ਦੇ ਵਿੱਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਮੀਰਾ ਨੇ ਪ੍ਰਗਟਾਵਾ ਕੀਤਾ ਹੈ ਕਿ ਉਸਦਾ ਪਤੀ ਹੋਣ ਦਾ ਦਾਅਵਾ ਕਰਨ ਵਾਲਾ ਅਤੀਕੁਰ ਰਹਿਮਾਨ ਨਾਂਅ ਦਾ ਵਿਅਕਤੀ ਅਸਲ ਵਿੱਚ ਅਭਿਨੇਤਾ ਬਣਨ ਦੀ ਇੱਛਾ ਲੈਕੇ ਉਸਦੇ ਕੋਲ ਆਇਆ ਸੀ। Date:2009-09-09 Time:00:06:45
ਨਵੀਂ ਦਿੱਲੀ - ਵੈਸ਼ਵਿਕ ਆਰਥਿਕ ਮੰਦੀ ਦੇ ਬਾਵਜੂਦ ਦੇਸ਼ 'ਚ ਯਾਤਰੀ ਕਾਰਾਂ ਦੀ ਵਿੱਕਰੀ 'ਚ ਚਾਲੂ ਸਾਲ ਦੇ ਅਗਸ ਤ ਮਹੀਨੇ 'ਚ 25.58 ਫ਼ੀਸਦੀ ਦਾ ਇਜ਼ਾਫਾ ਦਰਜ਼ ਕੀਤਾ ਗਿਆ ਹੈ। Date:2009-09-09 Time:00:06:45
ਕਾਬੁਲ- ਅਫਗਾਨਿਸਤਾਨ ਵਿਖੇ ਕਾਬੁਲ ਕੌਮਾਂਤਰੀ ਹਵਾਈ ਅੱਡੇ ਉੱਤੇ ਨਾਟੋ ਸੈਨਾਈ ਅੱਡੇ ਦੇ ਬਾਹਰ ਅੱਜ ਸਵੇਰੇ ਹੋਏ ਇੱਕ ਆਤਮਘਾਤੀ ਕਾਰ ਬੰਬ ਹਮਲੇ ਵਿੱਚ ਘੱਟ ਤੋਂ ਘੱਟ ਦੋ ਨਾਗਰਿਕਾਂ ਦੀ ਮੌਤ ਹੋ ਗਈ। Date:2009-09-09 Time:00:06:45
ਉਰੁਮਕੀ - ਚੀਨ ਸਰਕਾਰ ਨੇ ਸ਼ਿੰਜੀਆਂਗ ਪ੍ਰਾਂਤ ਵਿੱਚ ਅਲਪਸੰਖਿਅਕ ਉਈਗਰ ਸਮੁਦਾਇ ਦੇ ਦੇਸ਼ ਨਿਕਾਲਾ ਪ੍ਰਾਪਤ ਨੇਤਾ ਰਬੀਆ ਕਾਦਿਰ ਦੇ ਪਰਿਵਾਰਿਕ ਮੈਂਬਰਾਂ ਦੀ ਮਾਲਕੀ ਵਾਲੇ ਤਿੰਨ ਮਕਾਨਾਂ ਨੂੰ ਤਬਾਹ ਕਰਨ ਦਾ ਫੈਸਲਾ ਕੀਤਾ ਹੈ। Date:2009-09-09 Time:00:06:45
ਨਵੀਂ ਦਿੱਲੀ - ਨਿੱਜੀ ਹਵਾਈ ਜਹਾਜ਼ ਕੰਪਨੀ ਜੈਟ ਏਅਰਵੇਜ਼ ਦੇ ਪਾਇਲਟਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਣ ਅੱਜ ਉਸ ਦੀਆਂ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ਰੱਦ ਕਰਨੀਆਂ ਪਈਆਂ,ਜਿਸ ਦੇ ਕਾਰਣ ਦੇਸ਼ ਭਰ ਯਾਤਰੀਆਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। Date:2009-09-09 Time:00:06:45
ਨਵੀਂ ਦਿੱਲੀ - ਪ੍ਰੀਮਿਅਮ ਕਾਰ ਨਿਰਮਾਤਾ ਕੰਪਨੀ ਹੋਂਡਾ ਸੀਐਲ ਕਾਰਸ ਇੰਡੀਆ ਲਿਮਿਟੇਡ (ਐਚਐਸਸੀਆਈ) ਨੇ ਹੋਂਡਾ ਸਿਵਿਕ ਕਾਰ ਦਾ ਨਵਾਂ ਮਾਡਲ ਅੱਜ ਬਜ਼ਾਰ 'ਚ ਉਤਾਰਿਆ।ਇਸ ਦੀ ਐਕਸ ਸ਼ੋਅਰੂਮ ਕੀਮਤ 11 ਲੱਖ 80 ਹਜ਼ਾਰ ਰੁੱਪਏ ਹੋਵੇਗੀ। Date:2009-09-09 Time:00:06:45
ਫਗਵਾੜਾ - ਬੈਂਕ ਆਫ਼ ਇੰਡੀਆ ਚੌਲ ਮਿਲਾਂ ਨੂੰ 15 ਕਰੋੜ ਰੁੱਪਏ ਦੇ ਕਰਜ਼ੇ ਸਲਾਨਾ 9.5 ਪ੍ਰਤਿਸ਼ਤ ਬਿਆਜ਼ ਦਰ 'ਤੇ ਦੇਵੇਗਾ। Date:2009-09-09 Time:00:06:45
ਨਵੀਂ ਦਿੱਲੀ - ਬਿਜਲੀ ਸਾਧਨਾਂ ਦੀ ਅਪੂਰਤੀ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਨਿੱਜੀ ਕੰਪਨੀ ਬੀਜੀਆਰ ਐਨਰਜ਼ੀ ਸਿਸਟਮਜ਼ ਕੋਲ ਹਾਲੇ 12500 ਕਰੋੜ ਰੁੱਪਏ ਦੇ ਆਰਡਰ ਹਨ,ਇਨ੍ਹਾ ਵਿੱਚ 439 ਕਰੋੜ ਰੁੱਪਏ ਦੇ ਆਰਡਰ ਉਸ ਨੂੰ ਵਿਦੇਸ਼ ਤੋਂ ਮਿਲੇ ਹਨ। Date:2009-09-09 Time:00:06:45
ਮੁੰਬਈ - ਯੂਰੋਪੀ ਅਤੇ ਏਸ਼ਿਆਈ ਬਜ਼ਾਰਾਂ ਤੋਂ ਮਿਲੇ ਬਿਹਤਰ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਚਾਰੇ ਪਾਸੇ ਲਿਵਾਲੀ ਨਾਲ ਘਰੇਲੂ ਸ਼ੇਅਰ ਬਜ਼ਾਰ ਅੱਜ ਲਗਾਤਾਰ ਤੀਸਰੇ ਦਿਨ ਵੀ ਤੇਜ਼ ਰਹੇ।ਬੰਬਈ ਸਟਾਕ ਐਕਸਚੇਂਜ਼ (ਬੀਐਸਈ) ਦਾ ਸੰਸੈਕਸ 107 ਅੰਕ ਉੱਪਰ ਉੱਠਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ (ਐਨਐਸਈ) ਦੇ ਨਿਫ਼ਟੀ ਨੇ ਵੀ 22 ਅੰਕਾਂ ਦੀ ਬੜ੍ਹਤ ਦਰਜ਼ ਕੀਤੀ। Date:2009-09-09 Time:00:06:45
ਕਹਿੰਦੇ ਹਨ ਕਿ ਸਮੇਂ ਦਾ ਅਸਰ ਸਾਰਿਆਂ ਤੇ ਹੀ ਹੁੰਦਾ ਹੈ, ਪਰ 8 ਸਤੰਬਰ 1933 ਨੂੰ ਜੰਮੀ ਆਸ਼ਾ ਦੀ ਅਵਾਜ਼ ਵਿੱਚ ਅੱਜ ਵੀ ਉਹੀ ਖਨਕ ਅਤੇ ਮੋਹਕ ਅੰਦਾਜ ਮੌਜੂਦ ਹੈ। Date:2009-09-09 Time:00:06:45
ਪਤਾ ਨਹੀਂ ਇਸ ਵਿੱਚ ਕਿੰਨ੍ਹਾ ਸੱਚ ਹੈ, ਪਰ ਖ਼ਬਰ ਫੈਲ ਰਹੀ ਹੈ ਰਾਣੀ ਮੁਖਰਜੀ ਦਾ ਯਸ਼ਰਾਜ ਬੈਨਰ ਤੋਂ ਮੋਹ ਭੰਗ ਹੋ ਗਿਆ ਹੈ। ਛੇਤੀ ਹੀ ਉਹ ਇਸ ਬੈਨਰ ਤੋਂ ਛੁਟਕਾਰਾ ਪਾ ਲਵੇਗੀ। ਖ਼ਬਰ ਹੈ ਕਿ ਰਾਣੀ ਮੁਖਰਜੀ ਨੇ ਦੂਜੀ ਫ਼ਿਲਮ ਨਿਰਮਾਣ ਕੰਪਨੀਆਂ ਨਾਲ ਵੀ ਗੱਲ ਕਰਨਾ ਸ਼ੁਰੂ ਕਰ ਦਿੱਤੀ ਹੈ। Date:2009-09-09 Time:00:06:45
ਆਪਣੀ ਸੁੰਦਰਤਾ, ਦਮਦਾਰ ਅਭਿਨੈ ਲਈ ਮਸ਼ਹੂਰ ਅਭਿਨੇਤਰੀ ਸੁਸ਼ਮਿਤਾ ਸੇਨ ਨੇ ਖੁਦ ਦੀ ਨਿਰਮਾਨ ਕੰਪਨੀ ਬਣਾਈ ਤਾਂ ਲੋਕਾਂ ਨੂੰ ਉਮੀਦ ਸੀ ਕਿ ਉਹ ਕੁੱਝ ਚੰਗੀਆਂ ਫ਼ਿਲਮਾਂ ਦੇਵੇਗੀ। Date:2009-09-09 Time:00:06:45
ਗੰਗਟੋਕ - ਦਿੱਲੀ ਦੇ ਰਾਇਲ ਰੇਂਜਰਸ ਕਲੱਬ ਨੂੰ 31ਵੇਂ ਅਖਿਲ ਭਾਰਤੀ ਗਵਰਨਰਸ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ 'ਚ ਅੱਜ ਇੱਥੇ ਸਥਾਨਕ ਕਲੱਬ ਦੇਨਜੋਂਗ ਬੁਆਇਜ਼ ਦੇ ਹੱਥੋਂ 0-2 ਨਾਲ ਹਾਰਕੇ ਬਾਹਰ ਹੋ ਜਾਣਾ ਪਿਆ। Date:2009-09-09 Time:00:06:45
ਸਪੇਨ - ਢਿੱਡ ਦੀ ਸਮੱਸਿਆ ਨਾਲ ਜੂਝ ਰਹੇ ਦੁਨੀਆ ਦੇ ਨੰਬਰ ਤਿੰਨ ਖਿਡਾਰੀ ਰਾਫੇਲ ਨਡਾਲ ਨੂੰ ਅਗਲੇ ਹਫ਼ਤੇ ਇਜ਼ਰਾਇਲ ਖਿਲਾਫ਼ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਲਈ ਸਪੇਨ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। Date:2009-09-09 Time:00:06:45
ਨੀਲ ਨਿਤੀਨ ਮੁਕੇਸ਼ ਨੂੰ ਲੱਗਦਾ ਹੈ 'ਨਿਊਯਾਰਕ' ਉਹਨਾਂ ਦੇ ਕਾਰਨ ਸਫਲ ਹੋਈ ਹੈ ਅਤੇ ਉਹ ਓਵਰ ਕਾਨਫੀਡੈਂਸ ਦੇ ਸ਼ਿਕਾਰ ਹੋ ਗਏ ਹਨ। ਹੁਣ ਉਹ ਫੈਸਲਾ ਲੈਣ ਲਗੇ ਹਨ ਕਿ ਉਹਨਾਂ ਦੀ ਕਿਹੜੀ ਫ਼ਿਲਮ ਪਹਿਲਾ ਰਿਲੀਜ਼ ਹੋਵੇ ਅਤੇ ਕਿਹੜੀ ਬਾਅਦ ਵਿੱਚ। 'ਜੇਲ' ਨੂੰ ਮਹੱਤਵ ਦਿੰਦੇ ਹੋਏ ਉਹਨਾਂ ਨੇ 'ਤੇਰਾ ਕਿਆ ਹੋਗਾ ਜਾਨੀ' ਨੂੰ ਅਟਕਾ ਦਿੱਤਾ ਹੈ। Date:2009-09-09 Time:00:06:45
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |