Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 9 - 2009

'ਬਲੂ' ਵਿੱਚ ਲਾਰਾ ਨੇ ਪਹਿਨੀ ਬਿਕਨੀ

ਜਲਦ ਹੀ ਲਾਰਾ ਦੱਤਾ ਬਿਕਨੀ 'ਚ ਨਜ਼ਰ ਆਉਣ ਵਾਲੀ ਹੈ। ਲਾਰਾ ਨੇ ਹੁਣ ਤੱਕ ਐਨਾ ਐਕਸਪੋਜ ਕਿਸੇ ਫਿਲਮ ਵਿੱਚ ਨਹੀਂ ਕੀਤਾ ਹੈ। ਪਰ ਆਪਣੀ ਆਉਣ ਵਾਲੀ ਫਿਲਮ 'ਬਲੂ' ਵਿੱਚ ਲਾਰਾ ਬਿਕਨੀ ਵਿੱਚ ਦਿਖਾਈ ਦਵੇਗੀ। ਐਨਾ ਹੀ ਨਹੀਂ ਲਾਰਾ ਨੇ ਇਸ ਫਿਲਮ ਵਿੱਚ ਹੌਟ ਅਵਤਾਰ ਲਈ ਕਾਫੀ ਵਜਨ ਘਟਾਇਆ ਹੈ ਤਾਂ ਕਿ ਉਹ ਸ਼ੇਪ ਵਿੱਚ ਦਿਖਾਈ ਦਵੇ। 'ਬਲੂ' ਦੀ ਜਿਆਦਾਤਰ ਸ਼ੂਟਿੰਗ ਬਹਾਮਾਸ ਵਿੱਚ ਹੋਈ ਹੈ। ਐਕਸ਼ਨ ਨਾਲ ਭਰਪੂਰ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਸੰਜੇ ਦੱਤ ਵੀ ਹਨ। ਇਸ ਫਿਲਮ ਵਿੱਚ ਪਾਣੀ ਦੇ ਅੰਦਰ ਕਾਫੀ ਦ੍ਰਿਸ਼ ਫਿਲਮਾਏ ਗਏ ਹਨ।

Date:2009-09-08 Time:00:18:41

ਮੇਰੇ ਵਿਆਹ ਦੀਆਂ ਅਫਵਾਹਾਂ ਉੱਡ ਰਹੀਆਂ ਹਨ- ਰਾਣੀ

ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਨੇ ਕਿਹਾ ਹੈ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਅਫਵਾਹ ਉਡਾਈ ਜਾਂਦੀ ਹੈ, ਕਿਉਂਕਿ ਅਜਿਹੀਆਂ ਖ਼ਬਰਾਂ ਆਉਣ ਤੋਂ ਬਾਅਦ ਉਹਨਾਂ ਕੋਲ ਕੰਮ ਲੈ ਕੇ ਆਉਣ ਵਾਲੇ ਕਈ ਨਿਰਮਾਤਾ ਆਪਣਾ ਮਨ ਬਦਲ ਲੈਂਦੇ ਹਨ। ਰਾਣੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਤਿੰਨ ਸਾਲ ਤੋਂ ਲਗਾਤਾਰ ਅਫਵਾਹਾਂ ਉੱਡਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਨਾਲ ਉਹਨਾਂ ਦੇ ਕਰੀਅਰ 'ਤੇ ਅਸਰ ਪੈਂਦਾ ਹੈ। ਨੋਟਿਸ ਦੇ ਅਨੁਸਾਰ ਰਾਣੀ ਨੇ ਕਿਹਾ ਕਿ ਉਹ ਆਪਣੇ ਮਾਂ-ਬਾਪ ਦੀ ਇਕੱਲੀ ਧੀ ਹੈ ਅਤੇ ਉਹਨਾਂ ਦਾ ਵਿਆਹ ਧੂਮਧਾਮ ਨਾਲ ਹੋਵੇਗਾ। ਉਹਨਾਂ ਨੇ ਕਿਹਾ ਕਿ ਸਹੀ ਸਾਥੀ ਮਿਲ ਜਾਣ 'ਤੇ ਉਹ ਵਿਆਹ ਕਰ ਲਵੇਗੀ, ਪਰ ਫਿਲਮਾਂ ਵਿੱਚ ਵੀ ਕੰਮ ਕਰਦੀ ਰਹੇਗੀ।

Date:2009-09-08 Time:00:18:41

ਸੀਆਈਆਈ ਦਾ ਇੱਕ ਦਲ ਤਾਜੀਕਿਸਤਾਨ ਯਾਤਰਾ 'ਤੇ

ਨਵੀਂ ਦਿੱਲੀ - ਭਾਰਤੀ ਉਦਯੋਗ ਕਾਨਫੈੱਡਰੇਸ਼ਨ (ਸੀਆਈਆਈ) ਦਾ ਇੱਕ ਪ੍ਰਤੀਨਿਧੀ ਮੰਡਲ ਸੱਤ ਸਤੰਬਰ ਤੋਂ ਤਿੰਨ ਰੋਜ਼ਾ ਯਾਤਰਾ ਉੱਤੇ ਤਾਜੀਕਿਸਤਾਨ ਜਾ ਰਿਹਾ ਹੈ। ਸੀਆਈਆਈ ਵੱਲੋਂ ਤਾਜੀਕਿਸਤਾਨ ਦੀ ਯਾਤਰਾ ਉੱਤੇ ਇਹ ਪਹਿਲਾ ਵਪਾਰਕ ਪ੍ਰਤੀਨਿਧੀਮੰਡਲ ਜਾ ਰਿਹਾ ਹੈ।

Date:2009-09-08 Time:00:18:39

ਐੱਲਆਈਸੀ ਕਰੇਗੀ ਇੱਕ ਲੱਖ ਕਰੋੜ ਦਾ ਨਿਵੇਸ਼

ਨਵੀਂ ਦਿੱਲੀ- ਪੂੰਜੀ ਬਾਜਾਰ ਨੂੰ ਸਹਾਰਾ ਦੇਣ ਦੇ ਲਈ ਭਾਰਤੀ ਜੀਵਨ ਬੀਮਾ ਨਿਗਮ ਨੇ (ਐੱਲਆਈਸੀ) ਇਸ ਵਰ੍ਹੇ ਆਪਣੇ ਨਿਵੇਸ਼ ਪ੍ਰੋਗ੍ਰਾਮ ਵਿੱਚ ਤਿੰਨ ਗੁਣਾ ਦਾ ਇਜ਼ਾਫ਼ਾ ਕਰਦਿਆਂ ਇੱਕ ਲੱਖ ਕਰੋੜ ਰੁਪਏ ਦੀ ਪੂੰਜੀ ਬਾਜਾਰ ਵਿੱਚ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।

Date:2009-09-08 Time:00:18:39

ਜੰਮੂ 'ਚ ਬੱਸ ਖੱਡ 'ਚ ਡਿੱਗੀ,12 ਮਰੇ

ਜੰਮੂ - ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ 'ਚ ਚੇਨਾਬ ਨਦੀ ਕੋਲ ਅੱਜ ਇੱਕ ਬੱਸ ਦੇ ਗਹਿਰੀ ਖਾਈ 'ਚ ਡਿੱਗ ਜਾਣ ਨਾਲ ਉਸ ਵਿੱਚ ਸਵਾਰ 12 ਲੋਕਾਂ ਦੀ ਮੌਤ ਹੋ ਗਈ,ਜਦੋਂਕਿ 15 ਤੋਂ ਜ਼ਿਆਦਾ ਜ਼ਖਮੀ ਹੋ ਗਏ।

Date:2009-09-08 Time:00:18:39

ਨੋਕੀਆ ਸ਼ੁਰੂ ਕਰੇਗੀ ਨੋਕੀਆ ਮਨੀ ਸੇਵਾ

ਸਟੁਟਗਰਟ - ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਆਪਣੇ ਗਾਹਕਾਂ ਲਈ ਇੱਕ ਨਵੀਂ ਸੇਵਾ 'ਨੋਕੀਆ ਮਨੀ' ਸ਼ੁਰੂ ਕਰੇਗੀ। ਅਗਲੇ ਸਾਲ ਸ਼ੁਰੂ ਹੋਣ ਵਾਲੀ ਇਸ ਸੇਵਾ ਨਾਲ ਨੋਕੀਆ ਇਸਤੇਮਾਲ ਕਰਨ ਵਾਲੇ ਕੁਝ ਵਿੱਤੀ ਕੰਮਕਾਜ ਫੋਨ ਰਾਹੀਂ ਹੀ ਨਿਪਟਾ ਸਕਣਗੇ।

Date:2009-09-08 Time:00:18:39

ਇਰਾਕ 'ਚ ਆਤਮਘਾਤੀ ਹਮਲੇ 'ਚ ਸੱਤ ਮਰੇ

ਰਮਾਦੀ - ਇਰਾਕ ਦੇ ਰਮਾਦੀ ਸ਼ਹਿਰ 'ਚ ਇੱਕ ਪੁਲਿਸ ਚੌਂਕੀ 'ਤੇ ਹੋਏ ਆਤਮਘਾਤੀ ਕਾਰ ਬੰਬ ਹਮਲੇ 'ਚ ਸੱਤ ਲੋਕਾਂ ਦੇ ਮਾਰੇ ਜਾਣ ਅਤੇ 16 ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।

Date:2009-09-08 Time:00:18:39

ਟਾਟਾ ਟੈਲੀ ਨੇ ਮੰਗਿਆ ਜੀਐਸਐਮ ਸਪੈਕਟ੍ਰਮ

ਨਵੀਂ ਦਿੱਲੀ - ਟਾਟਾ ਟੈਲੀਸਰਵਿਸੇਜ ਨੇ ਅੱਜ ਕਿਹਾ ਕਿ ਉਸਨੇ ਦਿੱਲੀ ਵਿੱਚ ਤਤਕਾਲ ਜੀਐਸਐਮ ਸੇਵਾ ਸ਼ੁਰੂ ਕਰਨ ਦੇ ਸਬੰਧ ਵਿੱਚ ਸਪੈਕਟ੍ਰਮ ਦੇਣ ਲਈ ਸਰਕਾਰ ਨਾਲ ਦੁਬਾਰਾ ਸੰਪਰਕ ਕੀਤਾ ਹੈ। ਟਾਟਾ ਟੈਲੀ ਦੇ ਪ੍ਰਬੰਧ ਨਿਦੇਸ਼ਕ ਅਨਿਲ ਸਰਦਾਨਾ ਨੇ ਦੱਸਿਆ ਕਿ ਅਸੀਂ ਦੂਰਸੰਚਾਰ ਵਿਭਾਗ (ਡਾਟ) ਦਾ ਦਰਵਾਜ਼ਾ ਖੜਕਾਇਆ ਹੈ ਅਤੇ ਜਦੋਂ ਤੱਕ ਦਰਵਾਜਾ ਖੋਲ੍ਹਿਆ ਨਹੀਂ ਜਾਂਦਾ ਅਸੀਂ ਦਰਵਾਜ਼ੇ ਦੀ ਘੰਟੀ ਵਜਾਉਣੀ ਜਾਰੀ ਰੱਖਾਂਗੇ।

Date:2009-09-08 Time:00:18:39

ਨਾਗਾਰਜੁਨ ਨੇ ਪੂਰਾ ਕੀਤਾ ਕਿਊਆਈਪੀ

ਨਵੀਂ ਦਿੱਲੀ - ਨਾਗਾਰਜੁਨ ਕੰਸਟ੍ਰਕਸ਼ਜ਼ ਕੰਪਨੀ ਲਿਮੀਟੇਡ ਨੇ 367.35 ਕਰੋੜ ਰੁਪਏ ਦਾ ਕੁਆਲੀਫਾਈਡ ਇੰਸਟੀਟਿਊਸ਼ਨਲ ਪਲੇਸਮੈਂਟ (ਕਿਊਆਈਪੀ) ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।

Date:2009-09-08 Time:00:18:39

ਐੱਚਡੀਐੱਫ਼ਸੀ ਨੂੰ ਮੰਗ ਵੱਧਣ ਦੀ ਉਮੀਦ

ਸਿੰਗਾਪੁਰ- ਘਰ ਬਣਾਉਣ ਦੇ ਲਈ ਕਰਜ਼ਾ ਮੁਹੱਈਆ ਕਰਵਾਉਣ ਵਾਲੀ ਐੱਚਡੀਐੱਫ਼ਸੀ ਲਿਮੀਟੇਡ ਨੇ ਕਿਹਾ ਹੈ ਕਿ ਭਾਰਤ ਵਿੱਚ ਹਾਊਸ ਲੋਨਾਂ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ।

Date:2009-09-08 Time:00:18:39

ਕੇਐਨਆਰ ਨੂੰ ਮਿਲਿਆ ਠੇਕਾ

ਨਵੀਂ ਦਿੱਲੀ - ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪ ਨੀ ਕੇਐਨਆਰ ਕੰਸਟ੍ਰਕਸ਼ਨ ਲਿਮਿਟੇਡ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਵੱਲੋਂ 231.28 ਕਰੋੜ ਰੁੱਪਏ ਦਾ ਠੇਕਾ ਮਿਲਿਆ ਹੈ।

Date:2009-09-08 Time:00:18:39

ਬੈਂਕ ਆਫ਼ ਮਹਾਰਾਸ਼ਟਰ ਜੁਟਾਵੇਗਾ 300 ਕਰੋੜ ਰੁੱਪਏ

ਨਵੀਂ ਦਿੱਲੀ - ਸਰਵਜਨਕ ਖੇਤਰ ਦੇ ਬੈਂਕ ਆਫ਼ ਮਹਾਰਾਸ਼ਟਰ ਮੌਜੂਦਾ ਸਾਲ 'ਚ 300 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2009-09-08 Time:00:18:39

ਪ੍ਰਤਿਭਾ ਇੰਡਸਟ੍ਰੀਜ਼ ਨੂੰ ਮਿਲਿਆ ਆਰਡਰ

ਨਵੀਂ ਦਿੱਲੀ - ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਨਾਲ ਜੁੜੀ ਕੰਪਨੀ ਪ੍ਰਤਿਭਾ ਇੰਡਸਟ੍ਰੀਜ਼ ਲਿਮਿਟੇਡ ਦਾ ਵ੍ਰਹਿਨ ਮੁੰਬਈ ਨਗਰ ਨਿਗਮ ਤੋਂ ਪਾਣੀ ਦੇ ਮੀਟਰਾਂ ਦੀ ਅਪੂਰਤੀ ਹੋਰ ਲਗਾਉਣ ਲਈ 144.69 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-09-08 Time:00:18:39

ਰਾਜਪਾਲ ਮਾਰਗਰੇਟ ਅਲਵਾ ਨੈਨੀਤਾਲ ਰਾਜਭਵਨ 'ਚ

ਦੇਹਰਾਦੂਨ - ਉੱਤਰਾਖੰਡ ਦੀ ਨਵੀਂ ਨਿਯੁਕਤ ਰਾਜਪਾਲ ਸ਼੍ਰੀਮਤੀ ਮਾਰਗਰੇਟ ਅਲਵਾ ਹੁਣ ਕੁੱਝ ਦਿਨ ਨੈਨੀਤਾਲ ਸਥਿੱਤ ਰਾਜਭਵਨ 'ਚ ਰਹੇਗੀ।

Date:2009-09-08 Time:00:18:39

ਭਾਰਤ-ਚੀਨ ਸੀਮਾ ਹੈ ਸ਼ਾਂਤ :ਕ੍ਰਿਸ਼ਨਾ

ਨਵੀਂ ਦਿੱਲੀ -ਵਿਦੇਸ਼ਮੰਤਰੀ ਐਸ.ਐਮ.ਕ੍ਰਿਸ਼ਨਾ ਨੇ ਭਾਰਤ-ਚੀਨ ਸੀਮਾ 'ਤੇ ਚੀਨ ਵੱਲੋਂ ਹਮਲੇ ਦੀਆਂ ਰਿਪੋਰਟਾਂ ਨੂੰ ਇੱਕ ਪਾਸੇ ਕਰਦੇ ਹੋਏ ਅੱਜ ਕਿਹਾ ਹੈ ਕਿ ਸੀਮਾ 'ਤੇ ਸ਼ਾਂਤੀ ਹੈ।

Date:2009-09-08 Time:00:18:39

ਸੰਸੈਕਸ 16 ਹਜ਼ਾਰ ਪਾਰ

ਮੁੰਬਈ - ਵੈਸ਼ਵਿਕ ਬਜ਼ਾਰਾਂ ਤੋਂ ਮਿਲੇ ਬਿਹਤਰ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਚਾਰੇ ਪਾਸੇ ਲਿਵਾਲੀ ਤੋਂ ਘਰੇਲੂ ਸ਼ੇਅਰ ਬਜ਼ਾਰਾਂ ਨੇ ਅੱਜ ਜਬਰਦਸਤ ਛਲਾਂਗ ਲਗਾਈ।ਬੰਬਈ ਸਟਾਕ ਐਕਸਚੇਂਜ਼ (ਬੀਐਸਈ) ਦਾ ਸੰਸੈਕਸ 327 ਅੰਕ ਦੇ ਉਛਾਲ ਨਾਲ ਪਿੱਛਲੇ 15 ਮਹੀਨਿਆਂ ਦੇ ਉੱਚ ਪੱਧਰ ਦਾ ਰਿਕਾਰਡ ਤੋੜਦੇ ਹੋਏ 16 ਹਜ਼ਾਰ ਦੇ ਪੱਧਰ ਦੇ ਪਾਰ ਕਰ ਗਿਆ।ਨੈਸ਼ਨਲ ਸਟਾਕ ਐਕਸਚੇਂਜ਼ (ਐਨਐਸਈ) ਦੇ ਨਿਫ਼ਟੀ ਨੇ ਵੀ 102 ਅੰਕਾਂ ਦੀ ਬੜ੍ਹਤ ਦਰਜ਼ ਕੀਤੀ।

Date:2009-09-08 Time:00:18:39

ਬੀਪੀਐਲ ਪਰਿਵਾਰਾਂ ਦਾ ਸਰਵੇਖਣ ਕਰਵਾਇਆ ਜਾਵੇ ਫ਼ਿਰ:ਪੰਜਾਬ ਸਰਕਾਰ

ਨਵੀਂ ਦਿੱਲੀ - ਪੰਜਾਬ ਸਰਕਾਰ ਨੇ ਕੇਂਦਰ ਤੋਂ ਗਰੀਬੀ ਰੇਖਾ ਹੇਠਾਂ (ਬੀਪੀਐਲ) ਦੇ ਪਰਿਵਾਰਾਂ ਦੀ ਪਹਿਚਾਣ ਦੇ ਮਾਪਦੰਡ ਬਦਲਣ ਅਤੇ ਕਿਸੇ ਸੁਤੰਤਰ ਏਜੰਸੀ ਨਾਲ ਨਵਾਂ ਸਰਵੇਖਣ ਕਰਵਾਉਣ ਦੀ ਅਪੀਲ ਕੀਤੀ ਹੈ।

Date:2009-09-08 Time:00:18:39

ਗਿਨੀਜ ਬੁਕ ਆਫ ਰਿਕਾਰਡ 'ਚ ਪ੍ਰਿਅੰਕਾ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜਲਦ ਹੀ ਗਿਨੀਜ ਬੁਕ ਆਫ ਰਿਕਾਰਡ ਵਿੱਚ ਸ਼ਾਮਿਲ ਹੋ ਜਾਵੇਗੀ। ਖ਼ਬਰ ਹੈ ਕਿ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ 'ਵਟਸ ਯੂਅਰ ਰਾਸ਼ੀ' ਵਿੱਚ ਇੱਕ ਨਹੀਂ ਬਲਕਿ 12 ਕਿਰਦਾਰ ਨਿਭਾਏ ਹਨ। ਹੁਣ ਤੱਕ ਇੱਕ ਫਿਲਮ ਵਿੱਚ ਐਨੇ ਸਾਰੇ ਕਿਰਦਾਰ ਇੱਕ ਕਲਾਕਾਰ ਨੇ ਕਦੇ ਨਹੀਂ ਨਿਭਾਏ ਹਨ। ਇਸੇ ਗੱਲ ਨਾਲ ਸਹਿਮਤ ਫਿਲਮ ਦੀ ਨਿਰਮਾਤਾ ਸੁਨੀਤਾ ਗੋਵਾਰੀਕਰ ਨੇ ਪ੍ਰਿਅੰਕਾ ਦਾ ਨਾਮ ਗਿਨੀਜ ਦੇ ਅਧਿਕਾਰੀਆਂ ਕੋਲ ਭੇਜਿਆ ਹੈ। ਸੁਨੀਤਾ ਨੇ ਦੱਸਿਆ ਕਿ ਜੇਕਰ ਪ੍ਰਿਅੰਕਾ ਦਾ ਨਾਮ ਦਰਜ ਹੁੰਦਾ ਹੈ, ਤਾਂ ਆਪਣੇ ਆਪ ਵਿੱਚ ਅਦਭੁੱਤ ਗੱਲ ਹੋਵੇਗੀ।

Date:2009-09-08 Time:00:18:38

ਰਾਜਨੀਤੀ 'ਚ ਕਿਸਮਤ ਅਜਮਾਏਗੀ ਮਨੀਸ਼ਾ

ਈਲੂ-ਈਲੂ ਗਰਲ ਮਨੀਸ਼ਾ ਕੋਇਰਾਲਾ ਹੁਣ ਰਾਜਨੀਤੀ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਸੋਚ ਰਹੀ ਹੈ। ਸੁਰਖੀਆਂ ਵਿੱਚ ਹੈ ਕਿ ਰਾਜਨੀਤੀ ਦੇ ਗੁਰ ਸਿੱਖਣ ਲਈ ਉਹ ਅੱਜ ਕੱਲ੍ਹ ਆਪਣਾ ਸਮਾਂ ਬਾਲੀਵੁੱਡ ਵਿੱਚ ਘੱਟ ਅਤੇ ਨੇਪਾਲ ਵਿੱਚ ਜਿਆਦਾ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਦੀ ਚਰਚਾ ਨੇ ਕਾਫੀ ਜੋਰ ਫੜਿਆ ਸੀ, ਪਰ ਉਦੋਂ ਨੇਪਾਲ ਦੇ ਰਾਜਨੀਤਿਕ ਹਲਾਤ ਠੀਕ ਨਹੀਂ ਸਨ। ਹੁਣ ਨੇਪਾਲ ਵਿੱਚ ਰਾਜਨੀਤੀ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਮਨੀਸ਼ਾ ਨੇ ਫਿਰ ਆਪਣਾ ਮਨ ਬਣਾਇਆ ਹੈ। ਪਰਦੇ ਦੀ ਦੁਨੀਆ ਤੋਂ ਦੂਰ ਹੋ ਚੁੱਕੀ ਮਨੀਸ਼ਾ ਕੋਇਰਾਲਾ ਨੂੰ ਰਾਜਨੀਤੀ ਵਿਰਾਸਤ 'ਚ ਮਿਲੀ ਹੈ ਤਾਂ ਜਾਹਿਰ ਹੈ ਉਸਦੇ ਗੁਰ ਉਹਨਾਂ ਨੂੰ ਮਿਲੇ ਹੀ ਹੋਣਗੇ। ਮਨੀਸ਼ਾ ਨੇ ਕਈ ਵਾਰ ਸਵੀਕਾਰ ਕੀਤਾ ਹੈ ਕਿ ਉਹਨਾਂ ਨੂੰ ਰਾਜਨੀਤੀ ਵਿੱਚ ਰੁਚੀ ਹੈ। ਇਸ ਤਰ੍ਹ

Date:2009-09-08 Time:00:18:38

ਸ਼ਿਲਪਾ ਸ਼ੈਟੀ : ਨਹੀਂ ਛੱਡਣੀਆਂ ਫਿਲਮਾਂ

ਬਿਗ ਬ੍ਰਦਰ ਵਿੱਚ ਜੈਡ ਗੁੱਡੀ ਦੁਆਰਾ ਜਾਤੀ ਟਿੱਪਣੀਆਂ ਕਾਰਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ। ਪ੍ਰਸਿੱਧੀ ਹਾਸਿਲ ਕਰਦੇ ਹੋਏ ਸ਼ਿਲਪਾ ਨੇ ਬਹੁਤ ਲਾਭ ਉਠਾਇਆ। ਰਾਜਸਥਾਨ ਰਾਇਲਸ ਵਰਗੀ ਟੀਮ ਦੀ ਮਲਕੀਅਤ ਦੇ ਨਾਲ-ਨਾਲ ਪ੍ਰਫਿਊਮ, ਯੋਗਾ ਸੀਡੀ, ਸਪਾ ਅਤੇ ਪਤਾ ਨਹੀਂ ਕਿਸ-ਕਿਸ ਤਰ੍ਹਾਂ ਦੇ ਨਿਵੇਸ਼ ਕੀਤ। ਉਹਨਾਂ ਨੂੰ ਰਾਜ ਕੁੰਦਰਾ ਦਾ ਸਾਥ ਮਿਲਿਆ। ਮੰਨਿਆ ਜਾਂਦਾ ਹੈ ਕਿ ਕਈ ਅਲੱਗ-ਅਲੱਗ ਤਰ੍ਹਾਂ ਦੇ ਵਪਾਰਿਕ ਖੇਤਰਾਂ 'ਚ ਇਕੱਠੇ ਕਦਮ ਰੱਖਦੇ ਹੋਏ ਜ਼ਬਰਦਸਤ ਸੰਤੁਲਨ ਬਣਾਉਣਾ ਵੀ ਸ਼ਿਲਪਾ ਨੇ ਰਾਜ ਕੁੰਦਰਾ ਤੋਂ ਹੀ ਸਿੱਖਿਆ। ਹਾਲਾਂਕਿ ਰਾਜ ਕੁੰਦਰਾ ਦੇ ਪਰਿਵਾਰ ਨਾਲ ਸੰਤੁਲਨ ਬਣਾਉਣ ਵਿੱਚ ਸ਼ਿਲਪਾ ਨੂੰ ਜਰੂਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦ

Date:2009-09-08 Time:00:18:38

ਬੱਚੇ ਦਾ ਕਮਾਰਾ ਅਤੇ ਬਾਥਰੂਮ

ਬੱਚਿਆਂ ਦੇ ਕਮਰੇ ਦਾ ਮੁੱਖ ਦਰਵਾਜੇ ਦੇ ਨਾਲ ਬਾਥਰੂਮ ਦਾ ਦਰਵਾਜਾ ਨਹੀਂ ਲਗਿਆ ਹੋਣਾ ਚਾਹੀਦਾ ਹੈ।

Date:2009-09-08 Time:00:18:38

ਘਰ ਵਿੱਚ ਅਲਮਾਰੀ ਦੀ ਦਿਸ਼ਾ

ਘਰ ਵਿੱਚ ਪੈਸਾ ਰੱਖਣ ਵਾਲੀ ਅਲਮਾਰੀ ਦਾ ਮੂੰਹ ਉੱਤਰ ਵੱਲ ਰੱਖੋ, ਅਜਿਹਾ ਕਰਨ ਨਾਲ ਘਰ ਵਿੱਚ ਲਕਸ਼ਮੀ ਵੱਧਦੀ ਹੈ।

Date:2009-09-08 Time:00:18:38

ਹਰਿਆਣਾ 'ਚ ਕਰਮਚਾਰੀਆਂ ਤਬਾਦਲਿਆਂ 'ਤੇ ਰੋਕ

ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਰਾਜ 'ਚ ਵਿਧਾਨਸਭਾ ਚੋਣਾਂ ਦੀ ਪ੍ਰਕ੍ਰਿਆ ਸਪੰਨ ਹੋਣ ਤੱਕ ਸਰਕਾਰੀ ਕਰਮਚਾਰੀਆਂ ਦੇ ਤਬਾਦਲਿਆਂ 'ਤੇ ਪੂਰ੍ਹੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ।

Date:2009-09-08 Time:00:18:38

ਬਰਨਾਲਾ ਵੱਲੋਂ ਬਰਾੜ ਦੇ ਦੇਹਾਤ 'ਤੇ ਸ਼ੋਕ ਪ੍ਰਗਟ

ਚੰਡੀਗੜ੍ਹ - ਤਮਿਲਨਾਢੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਹਰਚਰਣ ਸਿੰਘ ਬਰਾੜ ਦੇ ਦੇਹਾਂਤ 'ਤੇ ਦੁੱਖ ਵਿਅਕਤ ਕੀਤਾ ਹੈ।

Date:2009-09-08 Time:00:18:38

ਭਾਂਬਰੀ ਦੂਸਰੇ ਦੌਰ 'ਚ

ਨਿਊਯਾਰਕ - ਭਾਰਤ ਦੇ ਯੁਕੀ ਭਾਂਬਰੀ ਅਮਰੀਕੀ ਓਪਨ ਦੇ ਬਾਲਕ ਵਰਗ ਦੇ ਦੂਸਰੇ ਦੌਰ 'ਚ ਪਹੁੰਚ ਗਏ ਹਨ,ਜਦੋਂਕਿ ਭਾਰਤ ਦੀ ਮਹਿਲਾ ਖਿਡਾਰੀ ਸਾਨੀਆ ਮਿਰਜ਼ਾ ਆਪਣੇ ਕਨਾਡਾਈ ਜੋੜੀਦਾਰ ਡੇਨੀਅਲ ਨੇਸਤਰ ਦੇ ਨਾਲ ਦੇ ਅਪਣਾ ਮਿਸ਼ਰਤ ਯੁਗਲ ਦਾ ਮੁਕਾਬਲਾ ਹਾਰਕੇ ਪ੍ਰਤਿਯੋਗਤਾ ਤੋਂ ਬਾਹਰ ਹੋ ਗਈ।

Date:2009-09-08 Time:00:18:38


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009