Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 9 - 2009

ਮਯਲ ਮੁਖਰਜੀ ਬਣੇ ਸੀਈਓ

ਨਵੀਂ ਦਿੱਲੀ - ਐਸਾਰ ਸਮੂਹ ਨੇ ਆਪਣੇ ਇਸਪਾਤ ਕਾਰੋਬਾਰ ਦੇ ਲਈ ਵੀ ਮਲਯ ਮੁਖਰਜੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। ਉਹਨਾਂ ਦੀ ਨਿਯੁਕਤੀ 15 ਅਕਤੂਬਰ ਤੋਂ ਪ੍ਰਭਾਵੀ ਹੋਵੇਗੀ।

Date:2009-09-06 Time:00:16:06

ਲਾਈਫ਼ਸੈੱਲ ਨੇ ਕੀਤਾ ਕਰਾਰ

ਮੁੰਬਈ - ਦੇਸ਼ ਵਿੱਚ ਸਟੇਮਸੈੱਲ ਬੈਂਕਿੰਗ ਸੇਵਾ ਦਾ ਕਾਰੋਬਾਰ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਲਾਈਫ਼ਸੈਲ ਇੰਟਰਨੈਸ਼ਨਲ ਨੇ ਆਪਣੇ ਗ੍ਰਾਹਕਾਂ ਨੂੰ ਬੀਮਾ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਮੈਕਸ ਨਿਊਯਾਰਕ ਲਾਈਫ਼ ਇੰਸ਼ੋਰੇਂਸ ਦੇ ਨਾਲ ਹੱਥ ਮਿਲਿਆ ਹੈ।

Date:2009-09-06 Time:00:16:06

ਐੱਮਸੀਐਕਸ ਆਪਣੀ ਇਕੁਵਿਟੀ ਵੇਚੇਗਾ

ਨਵੀਂ ਦਿੱਲੀ - ਮਲਟੀ ਕੋਮੋਡਿਟੀ ਐਕਸਚੇਂਜ (ਐੱਮਸੀਐਕਸ) ਦੇ ਪ੍ਰਮੁੱਖ ਅਸ਼ੋਕ ਝਾਅ ਨੇ ਕਿਹਾ ਕਿ ਐਕਸਚੇਂਜ ਆਪਣੇ ਪ੍ਰਮੋਟਰ ਦੀ 50 ਫੀਸਦੀ ਤੋਂ ਵੀ ਜਿਆਦਾ ਇਕੁਵਿਟੀ ਭਾਰਤੀ ਅਮਾਨਤੀ ਰਾਸ਼ੀ ਤੇ ਵਿਨਿਯਮ ਬੋਰਡ (ਸੇਬੀ) ਦੁਆਰਾ ਨਿਰਧਾਰਿਤ ਸਤੰਬਰ 2010 ਦੀ ਤਾਰੀਖ ਤੋਂ ਕਾਫ਼ੀ ਪਹਿਲਾਂ ਵਿਨਿਵੇਸ਼ ਕਰ ਦੇਵੇਗਾ।

Date:2009-09-06 Time:00:16:06

ਮੁੜ੍ਹ ਆਪਣੀ ਜਗ੍ਹਾ ਜਾਣ ਬੈਂਕ ਸ਼ਾਖਾਵਾਂ : ਚੌਧਰੀ

ਅਗਰਤਲਾ- ਤ੍ਰਿਪੁਰਾ ਦੇ ਵਿੱਤ ਮੰਤਰੀ ਬਾਦਲ ਚੌਧਰੀ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰਕ੍ਰਿਤ ਬੈਂਕਾਂ ਦੀਆਂ ਸ਼ਾਖਾਵਾਂ ਨੂੰ ਫਿਰ ਤੋਂ ਪੁਰਾਣੀ ਜਗ੍ਹਾ ਉੱਤੇ ਸਿਫ਼ਟ ਕਰਨ ਦਾ ਨਿਰਦੇਸ਼ ਦੇਵੇ, ਜੋ ਅੱਤਵਾਦ ਦੇ ਸਮੇਂ ਗ੍ਰਾਮੀਣ ਖੇਤਰਾਂ ਤੋਂ ਸ਼ਹਿਰ ਵੱਲ ਕੂਚ ਕਰ ਗਈਆਂ ਸਨ।

Date:2009-09-06 Time:00:16:06

ਵੀਈ ਦੀ ਵਿੱਕਰੀ ਵੱਧੀ

ਨਵੀਂ ਦਿੱਲੀ - ਆਇਸ਼ਰ ਮੋਟਰਜ਼ ਤੇ ਸਵੀਡਨ ਦੀ ਵੋਲਵੋ ਦੇ ਸਾਂਝੇ ਕਾਰੋਬਾਰ ਵੀਈ ਕਮਰਸ਼ੀਅਲ ਵ੍ਹੀਕਲਜ਼ ਨੇ ਅਗਸਤ ਮਹੀਨੇ ਵਿੱਚ ਆਇਸ਼ਰ ਬ੍ਰਾਂਡ ਦੇ 2443 ਵਾਹਨ ਵੇਚੇ, ਜੋ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ 1785 ਵਾਹਨਾਂ ਦੀ ਤੁਲਨਾ ਵਿੱਚ 36.5 ਪ੍ਰਤੀਸ਼ਤ ਜਿਆਦਾ ਹੈ।

Date:2009-09-06 Time:00:16:06

ਅਸ਼ੋਕ ਲੀਲੈਂਡ ਦੀ ਵਿੱਕਰੀ ਘੱਟੀ

ਨਵੀਂ ਦਿੱਲੀ - ਹਿੰਦੁਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੀਲੈਂਡ ਦੀ ਇਸ ਵਰ੍ਹੇ ਅਗਸਤ ਵਿੱਚ ਵਿੱਕਰੀ 0.72 ਪ੍ਰਤੀਸ਼ਤ ਡਿੱਗਕੇ 4784 ਵਾਹਨ ਰਹਿ ਗਈ ਹੈ, ਜਦਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੇ 4819 ਵਾਹਨ ਵੇਚੇ ਸਨ।

Date:2009-09-06 Time:00:16:06

ਰਿਜ਼ਰਵ ਬੈਂਕ ਦਾ ਨਵਾਂ ਬੈਂਕਿੰਗ ਮਾਡਲ

ਅਗਰਤਲਾ - ਭਾਰਤੀ ਰਿਜ਼ਰਵ ਬੈਂਕ ਨੇ ਤ੍ਰਿਪੁਰਾ ਸਮੇਤ ਦੇਸ਼ ਦੇ ਦੂਰ ਦੁਰਾਡੇ ਪੇਂਡੂ ਖੇਤਰਾਂ ਵਿਚ ਬੈਂਕਿੰਗ ਸੇਵਾਵਾਂ ਦੇ ਵਿਸਥਾਰ ਲਈ ਨਵਾਂ ਬੈਂਕਿੰਗ ਮਾਡਲ ਵਰਤਣ ਦਾ ਫੈਸਲਾ ਕੀਤਾ ਹੈ।

Date:2009-09-06 Time:00:16:06

ਬਨਸਪਤੀ ਤੇਲ ਦੇ ਨਿਰਯਾਤ 'ਤੇ ਰੋਕ ਵੱਧੀ

ਨਵੀਂ ਦਿੱਲੀ - ਸਰਕਾਰ ਨੇ ਵਨਸਪਤੀ ਤੇਲ ਦੇ ਨਿਰਯਾਤ ਉੱਤੇ ਰੋਕ ਦੀ ਸਮੇਂ ਸੀਮਾ ਅਕਤੂਬਰ 2010 ਤੱਕ ਵਧਾਅ ਦਿੱਤੀ ਹੈ। ਕੱਲ੍ਹ ਦੇਰ ਰਾਤ ਜਾਰੀ ਪ੍ਰੈੱਸ ਨੋਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

Date:2009-09-06 Time:00:16:06

ਗੱਲਬਾਤ ਰੁੱਕਣ ਦੇ ਲਈ ਖੁਦ ਪਾਕਿ ਦੋਸ਼ੀ : ਕ੍ਰਿਸ਼ਨਾ

ਬੈਂਗਲੂਰ - ਵਿਦੇਸ਼ ਮੰਤਰੀ ਐੱਮਐੱਸ ਕ੍ਰਿਸ਼ਨਾ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਦੇ ਨਾਲ ਸਮੱਗਰ ਗੱਲਬਾਤ ਦੇ ਰੁਕਣ ਲਈ ਖੁਦ ਸਵੈ ਜਿੰਮੇਦਾਰ ਹੈ ਤੇ ਉਸਨੇ ਪਿਛਲੇ ਨਵੰਬਰ ਨੂੰ ਮੁੰਬਈ ਵਿੱਚ ਹੋਏ ਹਮਲਿਆਂ ਨਾਲ ਜੁੜ੍ਹੇ ਛੇ ਡੋਜ਼ੀਅਰ ਮਿਲਣ ਦੇ ਬਾਵਜੂਦ ਇਸਦੇ ਜਿੰਮੇਦਾਰ ਲੋਕਾਂ ਦੇ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।

Date:2009-09-06 Time:00:16:06

ਟੀਚਰ ਡੇ 'ਤੇ ਆਯੋਜਿਤ ਕੀਤਾ ਪ੍ਰੋਗ੍ਰਾਮ

ਅੰਮ੍ਰਿਤਸਰ- ਜਗਤ ਜੋਤੀ ਹਾਈ ਸਕੂਲ ਵਿਖੇ ਭਾਰਤ ਵਿਕਸ ਪਰਿਸ਼ਦ ਅੰਮ੍ਰਿਤਸਰ ਵੱਲੋਂ ਅਧਿਆਪਕ ਦਿਹਾੜੇ ਦੇ ਮੌਕੇ ਪ੍ਰਿੰਸੀਪਲ ਹਰੀਸ਼ ਪੁਰੀ ਦੀ ਪ੍ਰਧਾਨਗੀ ਹੇਠ 'ਗੁਰੂਵੰਦਨ ਛਾਤਰ ਅਭਿਨੰਦਨ' ਪ੍ਰੋਗ੍ਰਾਮ ਦਾ ਆਯੋਜਨ ਕਰਵਾਇਆ ਗਿਆ।

Date:2009-09-06 Time:00:16:06

ਕ੍ਰਿਸ਼ਨਾ ਨੇ ਲਗਾਇਆ ਪਾਕਿ 'ਤੇ ਆਰੋਪ

ਬੰਗਲੌਰ - ਭਾਰਤ ਦੇ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਪਾਕਿਸਤਾਨ ਉੱਪਰ ਆਰੋਪ ਲਗਾਇਆ ਹੈ ਕਿ ਉਹ ਮੁੰਬਈ ਹਮਲੇ ਦੇ ਸਾਜਿਸ਼ਕਾਰਾਂ ਨੂੰ ਸਜਾ ਦੇਣ ਲਈ ਗੰਭੀਰ ਨਹੀਂ ਹੈ।

Date:2009-09-06 Time:00:16:06

ਹਿਮਾਚਲ ਨੇ ਕੇਂਦਰ ਤੋਂ 608 ਕਰੋੜ ਮੰਗੇ

ਨਵੀਂ ਦਿੱਲੀ - ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਵਿਚ ਫੈਲੇ ਸੋਕੇ ਦੇ ਮੱਦੇਨਜ਼ਰ ਕੇਂਦਰ ਤੋਂ 608.13 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਕਾਤ ਦੌਰਾਨ ਇਹ ਮੰਗ ਕੀਤੀ।

Date:2009-09-06 Time:00:16:06

ਗਾਜ਼ੀਆਬਾਦ 'ਚ ਵਿਆਪਕ ਹਿੰਸਾ ਤੇ ਸਾੜ-ਫੂਕ

ਨਵੀਂ ਦਿੱਲੀ - ਅੱਜ ਗਾਜ਼ੀਆਬਾਦ ਦੀ ਇਕ ਰਿਹਾਇਸ਼ੀ ਕਾਲੋਨੀ ਦੇ ਵਸਨੀਕਾਂ ਤੇ ਪੁਲਿਸ ਦਰਮਿਆਨ ਹੋਈ ਹਿੰਸਕ ਝੜਪ ਦੌਰਾਨ 25 ਲੋਕਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Date:2009-09-06 Time:00:16:06

ਫਾਕਸ: ਨਹੀਂ ਬਣੀ ਗੱਲ

ਇੱਕ ਮੁਲਾਕਾਤ ਦੌਰਾਨ ਇੱਕ ਬੁੱਢਾ ਆਦਮੀ ਅਰਜੁਨ ਨੂੰ ਆਪਣਾ ਨਾਵਲ ਪੜ੍ਹਨ ਲਈ ਦਿੰਦਾ ਹੈ। ਅਰਜੁਨ ਨੂੰ ਨਾਵਲ ਬਹੁਤ ਰੋਚਕ ਲੱਗਦਾ ਹੈ। ਅਗਲੇ ਦਿਨ ਉਹ ਉਸ ਨੂੰ ਨਾਵਲ ਵਾਪਸ ਕਰਨ ਜਾਂਦਾ ਹੈ ਤਾਂ ਉਹ ਬੁੱਢਾ ਆਦਮੀ ਉਦ ਉੱਥੇ ਪਹੁੰਚਣ ਤੋਂ ਪਹਿਲਾ ਹੀ ਮਰ ਜਾਂਦਾ ਹੈ।

Date:2009-09-06 Time:00:16:05

ਡਾਲਫਿਨ ਦੇ ਨਾਲ ਸੰਜੈ ਅਤੇ ਲਾਰਾ

ਦੱਤ ਅਤੇ ਦੱਤਾ ਮਤਲਬ ਸੰਜੈ ਦੱਤ ਅਤੇ ਲਾਰਾ ਦੱਤਾ ਨੂੰ ਬਲੂ ਦੀ ਸ਼ੂਟਿੰਗ ਦੌਰਾਨ ਡਾਲਫਿਨ ਨਾਲ ਰਹਿਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਇਸ ਦਾ ਬਹੁਤ ਆਨੰਦ ਉਠਾਇਆ। 'ਬਲੂ' ਇੱਕ ਐਕਸ਼ਨ ਫ਼ਿਲਮ ਹੈ, ਜਿਸ ਵਿੱਚ ਪਾਣੀ ਦੇ ਅੰਦਰ ਦੀ ਦੁਨੀਆ ਨੂੰ ਦਿਖਾਇਆ ਗਿਆ ਹੈ।

Date:2009-09-06 Time:00:16:05

ਲਗਨ ਅਮੀਸ਼ਾ ਦੀ

ਅਭਿਨੇਤਰੀ ਅਮੀਸ਼ਾ ਪਟੇਲ ਪਿੱਛਲੇ ਦਿਨਾਂ ਵਿੱਚ ਆਪਣੇ ਗੋਡੇ ਵਿੱਚ ਸੱਟ ਲਗਵਾ ਬੈਠੀ ਅਤੇ ਹੁਣ ਉਸ ਦਾ ਇਲਾਜ ਕਰਵਾ ਰਹੀ ਹੈ। ਖ਼ਬਰ ਦੇ ਅਨੁਸਾਰ ਉਹ ਕਸਰਤ ਕਰ ਰਹੀ ਸੀ ਅਤੇ ਗੋਡੇ ਤੇ ਸੱਟ ਲੱਗ ਗਈ। ਅਮੀਸ਼ਾ ਦੇ ਟ੍ਰੇਨਰ ਇਸ ਗੱਲ ਤੋਂ ਨਰਾਜ਼ ਲੱਗ ਰਹੇ ਹਨ।

Date:2009-09-06 Time:00:16:05

ਅੰਬਾਨੀ ਨੂੰ ਹੈਲੀਪੈਡ ਉਸਾਰੀ ਦੀ ਮੰਜੂਰੀ

ਮੁੰਬਈ - ਮੁਕੇਸ਼ ਅੰਬਾਨੀ ਦੇ ਦੱਖਣੀ ਮੁੰਬਈ ਵਿਖੇ ਸਥਿੱਤ ਘਰ 'ਸੀ ਵਿੰਡ' ਉੱਪਰ ਪ੍ਰਸਤਾਵਿਤ ਹੈਲੀਪੈਡ ਦੀ ਉਸਾਰੀ ਨੂੰ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ ਤੋਂ ਇਜ਼ਾਜ਼ਤ ਮਿਲ ਗਈ ਹੈ।

Date:2009-09-06 Time:00:16:05

ਕਨੂੰਨ ਵਿਵਸਥਾ ਦੀ ਪਾਲਣਾ ਕਰਾਂਗੇ:ਲਾਪਾਂਗ

ਸ਼ਿਲਾਂਗ - ਮੇਘਾਲਿਆ ਦੇ ਮੁੱਖ ਮੰਤਰੀ ਡੀਡੀ ਲਪਾਂਗ ਨੇ ਇੱਥੇ ਕਿਹਾ ਕਿ ਜੇਕਰ ਕਿਸੇ ਸੰਗਠਨ ਨੇ ਵਿਵਾਦਤ ਯੂਰੇਨੀਅਮ ਖਾਨ ਮੁੱਦੇ ਉੱਪਰ ਕਨੂੰਨ ਨੂੰ ਆਪਨੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਰਾਜ ਸਰਕਾਰ ਕਨੂੰਨ ਵਿਵਸਥਾ ਦੀ ਸਖਤੀ ਨਾਲ ਪਾਲਣਾ ਕਰੇਗੀ।

Date:2009-09-06 Time:00:16:05

ਇੱਕ ਰੋਜ਼ਾ 'ਚ ਹਾਂ ਸਰਬ ਸ਼੍ਰੇਸ਼ਠ:ਡਿਵੀਲੀਅਰਸ

ਜੋਹਾਂਸਬਰਗ - ਦੱਖਣੀ ਅਫਰੀਕਾ ਦੇ ਮੱਧ ਕ੍ਰਮ ਦੇ ਬੱਲੇਬਾਜ ਏਬੀ ਡਿਵੀਲੀਅਰਸ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਉਹਨਾਂ ਦੀ ਟੀਮ 22 ਸਤੰਬਰ ਤੋਂ ਹੋਣ ਵਾਲੀ ਚੈਂਪੀਅੰਸ ਟ੍ਰਾਫੀ ਨੂੰ ਜਿੱਤ ਕੇ ਇਹ ਸਾਬਤ ਕਰ ਦੇਵੇਗੀ ਕਿ ਉਹ ਇੱਕ ਰੋਜ਼ਾ ਕ੍ਰਿਕਟ ਵਿਚ ਦੁਨੀਆ ਦੀ ਸਰਬ ਸ਼੍ਰੇਸ਼ਠ ਟੀਮ ਹੈ।

Date:2009-09-06 Time:00:16:05

ਸੇਰੇਨਾ ਚੌਥੇ ਗੇੜ੍ਹ 'ਚ

ਨਿਊਯਾਰਕ - ਸਾਬਕਾ ਚੈਂਪੀਅਨ ਸੇਰੇਨਾ ਵਿਲੀਅਮਸ ਨੇ ਅਮਰੀਕੀ ਓਪਨ ਖਿਤਾਬ ਬਰਕਰਾਰ ਰੱਖਣ ਦੀ ਦਿਸ਼ਾ ਵਿਚ ਇੱਕ ਹੋਰ ਕਦਮ ਵਧਾਉਂਦੇ ਹੋਏ ਮਾਰੀਆ ਜੋਂਸ ਮਾਰਤੀਨੇਜ਼ ਸਾਂਚੇਜ਼ ਨੂੰ ਹਰਾ ਕੇ ਚੌਥੇ ਗੇੜ੍ਹ ਵਿਚ ਪ੍ਰਵੇਸ਼ ਕਰ ਲਿਆ।

Date:2009-09-06 Time:00:16:05

ਬਿਪਾਸ਼ਾ ਤੇ ਫ਼ਿਲਮਾਇਆ 6.5 ਕਰੋੜ ਰੁੱਪਏ ਦਾ ਗੀਤ

6.5 ਕਰੋੜ ਰੁੱਪਏ ਵਿੱਚ ਤਾਂ ਇੱਕ ਫ਼ਿਲਮ ਬਣ ਸਕਦੀ ਹੈ, ਪਰ ਨਿਰਦੇਸ਼ਕ ਰੋਹਿਤ ਸ਼ੇਟੀ ਨੇ 'ਆਲ ਦ ਬੈਸਟ' ਦੇ ਇੱਕ ਗੀਤ ਤੇ ਹੀ ਐਨੀ ਰਕਮ ਲਗਾ ਦਿੱਤੀ। ਬਿਪਾਸ਼ਾ ਬਸੁ ਦੇ ਨਾਲ ਸੰਜੈ ਦੱਤ, ਅਜੈ ਦੇਵਗਨ, ਫਰਦੀਨ ਖਾਨ ਅਤੇ ਮੁਗਧਾ ਗੋਡਸੇ ਵਿੱਚ ਇਸ ਵਿੱਚ ਨਜ਼ਰ ਆਉਣਗੇ।

Date:2009-09-06 Time:00:16:05

ਵਜਨ ਦਾ ਮਾਮਲਾ ਹੈ

ਬਾਲੀਵੁੱਡ ਦੇ ਕਲਾਕਾਰ ਸਟੂਡਿਊ ਵਿੱਚ ਘੱਟ ਅਤੇ ਜਿੰਮ ਵਿੱਚ ਜਿਆਦਾ ਸਮਾਂ ਬਿਤਾਉਂਦੇ ਹਨ। ਉਹ ਆਪਣੇ ਵਜਨ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਹਮੇਸ਼ਾ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ ਲਗੇ ਰਹਿੰਦੇ ਹਨ।

Date:2009-09-06 Time:00:16:05

ਪਾਕਿ ਸੈਨਾ ਨੇ ਉਡਾਇਆ ਅੱਤਵਾਦੀ ਠਿਕਾਣਾ

ਪਾਕਿਸਤਾਨ- ਪਾਕਿਸਤਾਨ ਸੁਰੱਖਿਆ ਬਲਾਂ ਨੇ ਅਫ਼ਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਖੈਬਰ ਇਲਾਕੇ ਵਿੱਚ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦਾ ਮੁੱਖ ਦਫ਼ਤਰ ਨੂੰ ਅੱਜ ਤਬਾਹ ਕਰ ਦਿੱਤਾ।

Date:2009-09-06 Time:00:16:05

ਪਰਮਾਣੂ ਹਥਿਆਰ ਵਧਾ ਰਿਹਾ ਹੈ ਪਾਕਿ!

ਵਾਸ਼ਿੰਗਟਨ - ਅਮਰੀਕੀ ਸੰਸਦ ਨੇ ਆਪਣੀ ਇੱਕ ਰਿਪੋਰਟ ਵਿਚ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਭਾਰਤ ਨੂੰ ਨਿਸ਼ਾਨਾ ਬਨਾਉਣ ਲਈ ਆਪਣੇ ਪਰਮਾਣੂ ਹਥਿਆਰਾਂ ਦੀ ਗੁਣਵੱਤਾ ਅਤੇ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ।

Date:2009-09-06 Time:00:16:05

ਹਿੰਦੀ ਸਾਹਿਤ 'ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ਼ੁਕਰਵਾਰ ਨੂੰ ‘ਕੰਟ੍ਰੀਬਿਊਸ਼ਨ ਆਫ਼ ਪੰਜਾਬ ਟੂ ਹਿੰਦੀ ਲਿਟਰੇਚਰ’ ਸੈਮੀਨਾਰ ਆਯੋਜਿਤ ਕੀਤਾ ਗਿਆ।

Date:2009-09-06 Time:00:16:05


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009